Sri Guru Granth Sahib Ji

Search ਨਦਰੀ in Gurmukhi

करमी आवै कपड़ा नदरी मोखु दुआरु ॥
Karmī āvai kapṛā naḏrī mokẖ ḏu▫ār.
By the karma of past actions, the robe of this physical body is obtained. By His Grace, the Gate of Liberation is found.
ਚੰਗੇ ਅਮਲਾਂ ਦੁਆਰਾ ਦੇਹ ਪੁਸ਼ਾਕ ਪਰਾਪਤ ਹੁੰਦੀ ਹੈ ਅਤੇ ਸੁਆਮੀ ਦੀ ਦਯਾ ਦੁਆਰਾ ਮੁਕਤੀ ਦਾ ਦਰਵਾਜਾ।
ਕਰਮੀ = ਪ੍ਰਭੂ ਦੀ ਮਿਹਰ ਨਾਲ। ਕਰਮ = ਬਖਸ਼ਸ਼, ਮਿਹਰ। (ਜਿਵੇਂ: ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ਪਉੜੀ ੯। ਨਾਨਕ ਨਦਰੀ ਕਰਮੀ ਦਾਤਿ। ਪਉੜੀ ੧੪।) ਕਪੜਾ = ਪਟੋਲਾ, ਪ੍ਰੇਮ ਪਟੋਲਾ, ਅਪਾਰ ਭਾਉ-ਰੂਪ ਪਟੋਲਾ, ਪਿਆਰ-ਰੂਪ ਪਟੋਲਾ, ਸਿਫਤਿ-ਸਾਲਾਹ ਦਾ ਕੱਪੜਾ। ਜਿਵੇਂ:"ਸਿਫ਼ਤਿ ਸਰਮ ਕਾ ਕਪੜਾ ਮਾਗਉ"।੪।੭। ਪ੍ਰਭਾਤੀ ਮ: ੧। ਨਦਰੀ = ਰੱਬ ਦੀ ਮਿਹਰ ਦੀ ਨਜ਼ਰ ਨਾਲ। ਮੋਖੁ = ਮੁਕਤੀ, 'ਕੂੜ' ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ, ਰੱਬ ਦਾ ਦਰ।(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ 'ਸਿਫਤਿ' ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ 'ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।
 
नानक नदरी करमी दाति ॥२४॥
Nānak naḏrī karmī ḏāṯ. ||24||
O Nanak, by His Glance of Grace, He bestows His Blessings. ||24||
ਹੇ ਨਾਨਕ! ਕ੍ਰਿਪਾਲੂ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ੀਸ਼ਾ ਬਖਸ਼ਦਾ ਹੈ।
ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਹਰੀ। ਕਰਮੀ = ਕਰਮ ਨਾਲ, ਬਖ਼ਸ਼ਸ਼ ਨਾਲ। ਦਾਤਿ = ਬਖ਼ਸ਼ਸ਼।ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ ॥੨੪॥
 
नानक नदरी पाईऐ कूड़ी कूड़ै ठीस ॥३२॥
Nānak naḏrī pā▫ī▫ai kūṛī kūrhai ṯẖīs. ||32||
O Nanak, by His Grace He is obtained. False are the boastings of the false. ||32||
ਹੇ ਨਾਨਕ! ਉਸਦੀ ਮਿਹਰ ਸਦਕਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਝੂਠੇ ਦੀ ਝੂਠੀ ਹੀ ਗੱਪ ਹੈ।
ਨਦਰੀ = ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਪਾਈਦਾ ਹੈ, ਅਕਾਲ ਪੁਰਖ ਨੂੰ ਪ੍ਰਾਪਤ ਕਰੀਦਾ ਹੈ। ਕੂੜੈ = ਕੂੜੇ ਮਨੁੱਖ ਦੀ। ਕੂੜੀ ਠਸਿ = ਝੂਠੀ ਗੱਪ, ਆਪਣੇ ਆਪ ਦੀ ਝੂਠੀ ਵਡਿਆਈ।ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) ॥੩੨॥
 
नदरी करमि पवै नीसाणु ॥
Naḏrī karam pavai nīsāṇ.
They receive the Mark of Grace from the Merciful Lord.
ਅਤੇ ਉਨ੍ਹਾਂ ਉਤੇ ਮਿਹਰਬਾਨ ਮਾਲਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ।
ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ। ਕਰਮਿ = ਕਰਮ ਦੁਆਰਾ, ਬਖ਼ਸ਼ਸ਼ ਨਾਲ। ਨਦਰੀ ਕਰਮਿ = ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ। ਪਵੈ ਨੀਸਾਣੁ = ਨਿਸ਼ਾਨ ਪੈ ਜਾਂਦਾ ਹੈ,ਨਿਸ਼ਾਨ ਲੱਗ ਜਾਂਦਾ ਹੈ, ਵਡਿਆਈ ਦਾ ਚਿਹਨ (ਮੱਥੇ 'ਤੇ) ਚਮਕ ਪੈਂਦਾ ਹੈ।ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।
 
नानक नदरी नदरि निहाल ॥३८॥
Nānak naḏrī naḏar nihāl. ||38||
O Nanak, the Merciful Lord, by His Grace, uplifts and exalts them. ||38||
ਹੇ ਨਾਨਕ! ਮਿਹਰਬਾਨ ਮਾਲਕ, ਆਪਣੀ ਮਿਹਰ ਦੀ ਨਿਗ੍ਹਾ ਨਾਲ ਉਨ੍ਹਾਂ ਨੂੰ ਅਨੰਦ ਪ੍ਰਸੰਨ ਕਰ ਦਿੰਦਾ ਹੈ।
ਨਿਹਾਲ = ਪਰਸੰਨ, ਖ਼ੁਸ਼, ਅਨੰਦ। ਨਦਰੀ = ਮਿਹਰ ਦੀ ਨਜ਼ਰ ਵਾਲਾ ਪ੍ਰਭੂ।ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ, ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ॥੩੮॥
 
नदरी किसै न आवऊ ना किछु पीआ न खाउ ॥
Naḏrī kisai na āv▫ū nā kicẖẖ pī▫ā na kẖā▫o.
and if I was invisible, neither eating nor drinking anything -
ਅਤੇ ਜੇਕਰ ਮੈਂ ਕਿਸੇ ਦੀ ਨਿਗ੍ਹਾ ਨਾਂ ਚੜ੍ਹਾਂ ਤੇ ਕੁਝ ਭੀ ਨਾਂ ਪਾਨ ਕਰਾਂ ਤੇ ਨਾਂ ਹੀ ਖਾਵਾਂ।
ਨਦਰੀ ਨ ਆਵਊ = ਮੈਂ ਨਾਹ ਦਿੱਸਾਂ।ਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ।
 
नानक नदरी बाहरे राचहि दानि न नाइ ॥४॥४॥
Nānak naḏrī bāhre rācẖėh ḏān na nā▫e. ||4||4||
O Nanak, those who lack the Lord's Glance of Grace cherish neither charity nor the Lord's Name. ||4||4||
ਨਾਨਕ ਜਿਹੜੇ ਵਾਹਿਗੁਰੂ ਦੀ ਦਇਆ-ਦ੍ਰਿਸ਼ਟੀ ਤੋਂ ਸੱਖਣੇ ਹਨ ਉਨ੍ਹਾਂ ਨੂੰ ਦਾਨ-ਪੁੰਨ ਤੇ ਨਾਮ ਨਾਲ ਕੋਈ ਦਿਲਚਸਪੀ ਨਹੀਂ।
ਨਾਨਕ = ਹੇ ਨਾਨਕ! ਨਦਰੀ ਬਾਹਰੇ = ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ। ਦਾਨਿ = ਦਾਨ ਵਿਚ, ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ। ਨਾਇ = ਪ੍ਰਭੂ ਦੇ ਨਾਮ ਵਿਚ।੪।ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ ॥੪॥੪॥
 
तू नदरी अंदरि तोलहि तोल ॥
Ŧū naḏrī anḏar ṯolėh ṯol.
You weigh us in the balance of Your Glance of Grace.
ਆਪਣੀ ਨਿਗ੍ਹਾ ਹੇਠਾਂ ਤੂੰ ਉਨ੍ਹਾਂ ਦਾ ਭਾਰ (ਮੁੱਲ) ਜੋਖਦਾ ਹੈਂ।
ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ। ਤੋਲਹਿ = ਤੂੰ ਤੋਲਦਾ ਹੈਂ, ਤੂੰ ਜਾਚਦਾ ਹੈਂ।ਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ।
 
नानक नदरी पाईऐ सचु नामु गुणतासु ॥४॥१॥३४॥
Nānak naḏrī pā▫ī▫ai sacẖ nām guṇṯās. ||4||1||34||
O Nanak, by His Glance of Grace, the True Name, the Treasure of Excellence, is obtained. ||4||1||34||
ਹੇ ਨਾਨਕ! ਸੁਆਮੀ ਦੀ ਮਿਹਰ ਦੁਆਰਾ ਸਰੇਸ਼ਟਤਾਈਆਂ ਦਾ ਖ਼ਜ਼ਾਨਾ ਸਤਿਨਾਮ ਪਰਾਪਤ ਹੁੰਦਾ ਹੈ।
ਨਦਰੀ = ਮਿਹਰ ਦੀ ਨਜ਼ਰ ਨਾਲ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ।੪।ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ ॥੪॥੧॥੩੪॥
 
नानक नदरी पाईऐ गुरमुखि मेलि मिलाउ ॥४॥१२॥४५॥
Nānak naḏrī pā▫ī▫ai gurmukẖ mel milā▫o. ||4||12||45||
O Nanak, by His Glance of Grace He is found; the Gurmukh is united in His Union. ||4||12||45||
ਨਾਨਕ ਮੁਖੀ ਗੁਰਾਂ ਦੀ ਸੰਗਤ ਨਾਲ ਜੁੜਨ ਦੇ ਰਾਹੀਂ ਬੰਦਾ ਉਸ ਦੀ ਮਿਹਰ ਸਦਕਾ ਸਾਈਂ ਨੂੰ ਮਿਲ ਪੈਦਾ ਹੈ।
ਵਡਿਆਈ = ਇੱਜ਼ਤ। ਸਹਜੇ = ਸਹਜਿ, ਆਤਮਕ ਅਡੋਲਤਾ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਉ = ਸਮਾਈ, ਲੀਨਤਾ। ਮੇਲਿ = ਇਕੱਠ ਵਿਚ। ਮਿਲਾਉ = ਮਿਲਾਪ।੪।ਹੇ ਨਾਨਕ! ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿਚ ਮਿਲਾਪ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ ॥੪॥੧੨॥੪੫॥
 
नदरी नामु धिआईऐ विणु करमा पाइआ न जाइ ॥
Naḏrī nām ḏẖi▫ā▫ī▫ai viṇ karmā pā▫i▫ā na jā▫e.
By His Grace, we meditate on the Naam, the Name of the Lord. Without His Mercy, it cannot be obtained.
ਹਰੀ ਦੀ ਦਇਆ ਦੁਆਰਾ ਉਸ ਦਾ ਨਾਮ ਸਿਮਰਿਆ ਜਾਂਦਾ ਹੈ। ਉਸ ਦੀ ਰਹਿਮਤ ਦੇ ਬਗੈਰ ਇਹ ਹਾਸਲ ਨਹੀਂ ਹੁੰਦਾ।
ਨਦਰੀ = (ਪਰਮਾਤਮਾ ਦੀ ਮਿਹਰ ਦੀ) ਨਿਗਾਹ ਨਾਲ। ਕਰਮ = ਬਖ਼ਸ਼ਸ਼। ਵਿਣੁ ਕਰਮਾ = ਪਰਮਾਤਮਾ ਦੀ ਮਿਹਰ ਤੋਂ ਬਿਨਾ।ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ।
 
सभ नदरी अंदरि वेखदा जै भावै तै देइ ॥२॥
Sabẖ naḏrī anḏar vekẖ▫ḏā jai bẖāvai ṯai ḏe▫e. ||2||
Everything is within the Lord's Glance of Grace. As He wishes, He gives. ||2||
ਵਾਹਿਗੁਰੂ ਸਾਰਿਆਂ ਨੂੰ ਆਪਣੀ ਨਿਗ੍ਹਾ ਹੇਠਾਂ (ਰਖਦਾ) ਜਾਂ (ਦੇਖਦਾ) ਹੈ। ਉਹ ਉਸ ਨੂੰ ਦਾਤ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ। ਸਭ = ਸਾਰੀ ਸ੍ਰਿਸ਼ਟੀ। ਜੈ = ਜਿਸ ਨੂੰ। ਤੈ = ਉਸ ਨੂੰ। ਦੇਇ = ਦੇਂਦਾ ਹੈ।੨।ਉਹ ਦਾਤਾਰ ਹਰੀ ਸਾਰੀ ਸ੍ਰਿਸ਼ਟੀ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਜਿਸ ਨੂੰ ਉਸ ਦੀ ਮਰਜ਼ੀ ਹੋਵੇ ਉਸ ਨੂੰ ਹੀ (ਇਹ ਆਤਮਕ ਆਨੰਦ) ਦੇਂਦਾ ਹੈ ॥੨॥
 
सतिगुरु भै का बोहिथा नदरी पारि उतारु ॥४॥
Saṯgur bẖai kā bohithā naḏrī pār uṯār. ||4||
The True Guru is the only boat on this terrifying ocean. His Glance of Grace carries us across. ||4||
ਕੇਵਲ ਸੱਚਾ ਗੁਰੂ ਹੀ ਡਰਾਉਣੇ ਸਮੁੰਦਰ ਤੇ ਇਕ ਜਹਾਜ਼ ਹੈ, ਜਿਸ ਦੀ ਮਿਹਰ ਦੀ ਨਜ਼ਰ ਬੰਦਿਆਂ ਨੂੰ ਪਾਰ ਕਰ ਦਿੰਦੀ ਹੈ।
ਭੈ ਕਾ ਬੋਹਿਥਾ = ਡਰਾਂ ਤੋਂ ਬਚਾਣ ਵਾਲਾ ਜਹਾਜ਼। {ਨੋਟ: ਲਫ਼ਜ਼ 'ਪਾਰੁ' ਅਤੇ 'ਪਾਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਪਾਰੁ = ਪਾਰਲਾ ਪਾਸਾ (ਨਾਂਵ)। ਪਾਰਿ = ਪਾਰਲੇ ਪਾਸੇ (ਕ੍ਰਿਆ ਵਿਸ਼ੇਸ਼ਣ)} ॥੪॥(ਸੰਸਾਰ-ਸਮੁੰਦਰ ਦੇ) ਖ਼ਤਰਿਆਂ ਤੋਂ ਬਚਾਣ ਵਾਲਾ ਜ਼ਹਾਜ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ ॥੪॥
 
सभ नदरी करम कमावदे नदरी बाहरि न कोइ ॥
Sabẖ naḏrī karam kamāvḏe naḏrī bāhar na ko▫e.
All do their deeds under the Lord's Glance of Grace; no one is beyond His Vision.
ਹਰ ਕੋਈ ਸੁਆਮੀ ਦੀ ਨਜ਼ਰ ਹੇਠਾਂ ਕੰਮ ਕਰਦਾ ਹੈ। ਕੋਈ ਭੀ ਉਸ ਦੀ ਨਜ਼ਰ ਤੋਂ ਪਰੇਡੇ ਨਹੀਂ।
ਨਦਰੀ = ਮਿਹਰ ਦੀ ਨਿਗਾਹ ਵਿਚ।(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ (ਭਾਵ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ)।
 
नदरी आवदा नालि न चलई वेखहु को विउपाइ ॥
Naḏrī āvḏā nāl na cẖal▫ī vekẖhu ko vi▫upā▫e.
That which is seen, shall not go along with you. What does it take to make you see this?
ਜੋ ਕੁਛ ਭੀ ਦਿਸਦਾ ਹੈ, ਪ੍ਰਾਣੀ ਦੇ ਨਾਲ ਨਹੀਂ ਜਾਣਾ! ਜਿਹੜੇ ਮਰਜ਼ੀ, ਉਪਾ ਕਰਕੇ ਇਸ ਨੂੰ ਦੇਖ ਲੈ।
ਕੋ = ਕੋਈ ਭੀ ਮਨੁੱਖ। ਵਿਉਪਾਇ = ਨਿਰਣਾ ਕਰ ਕੇ।ਬੇਸ਼ਕ ਨਿਰਣਾ ਕਰ ਕੇ ਵੇਖ ਲਉ, ਜੋ ਕੁਝ (ਇਹਨਾਂ ਅੱਖੀਆਂ ਨਾਲ) ਦਿੱਸਦਾ ਹੈ (ਜੀਵ ਦੇ) ਨਾਲ ਨਹੀਂ ਜਾ ਸਕਦਾ।
 
गुर परसादी इकु नदरी आइआ हउ सतिगुर विटहु वताइआ जीउ ॥३॥
Gur parsādī ik naḏrī ā▫i▫ā ha▫o saṯgur vitahu vaṯā▫i▫ā jī▫o. ||3||
By Guru's Grace, I have come to see the One. I am a sacrifice to the True Guru. ||3||
ਗੁਰਾਂ ਦੀ ਦਇਆ ਦੁਆਰਾ, ਮੈਂ ਇਕ ਪ੍ਰਭੂ ਨੂੰ ਵੇਖ ਲਿਆ ਹੈ! ਸੱਚੇ ਗੁਰਾਂ ਉਤੋਂ ਮੈਂ ਘੋਲੀ ਜਾਂਦਾ ਹਾਂ।
ਇਕੁ = ਇੱਕ ਪਰਮਾਤਮਾ। ਵਤਾਇਆ = ਕੁਰਬਾਨ {ਪੁਲਿੰਗ} ॥੩॥ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿੱਸ ਪਿਆ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ ॥੩॥
 
तेरी नदरी सीझसि देहा ॥
Ŧerī naḏrī sījẖas ḏehā.
By Your Glance of Grace, my body is blessed and sanctified.
ਤੇਰੀ ਰਹਿਮਤ ਦੀ ਨਿਗਾਹ ਦੁਆਰਾ ਮੇਰਾ ਜਿਸਮ ਖੁਸ਼ਹਾਲ ਹੁੰਦਾ ਹੈ।
ਨਦਰੀ = ਮਿਹਰ ਦੀ ਨਿਗਾਹ ਨਾਲ। ਸੀਝਸਿ = ਸਫਲ ਹੁੰਦੀ ਹੈ। ਦੇਹਾ = ਕਾਇਆਂ, ਸਰੀਰ।ਤੇਰੀ ਮਿਹਰ ਦੀ ਨਿਗਾਹ ਨਾਲ ਹੀ (ਜੇ ਤੇਰੀ ਭਗਤੀ ਦੀ ਦਾਤ ਮਿਲੇ ਤਾਂ ਮੇਰਾ ਇਹ) ਸਰੀਰ ਸਫਲ ਹੋ ਸਕਦਾ ਹੈ।
 
नदरि करे ता हरि गुण गावै नदरी सचि समावणिआ ॥२॥
Naḏar kare ṯā har guṇ gāvai naḏrī sacẖ samāvaṇi▫ā. ||2||
When He bestows His Glance of Grace, then they sing the Glorious Praises of the Lord; by His Grace, they merge in Truth. ||2||
ਜਦ ਵਾਹਿਗੁਰੂ ਮਿਹਰ ਦੀ ਨਜਰ ਧਾਰਦਾ ਹੈ ਤਦ ਪ੍ਰਾਣੀ ਉਸ ਦੇ ਗੁਣਾਵਾਦ ਗਾਇਨ ਕਰਦਾ ਹੈ। ਅਤੇ ਉਸ ਦੀ ਰਹਿਮਤ ਦਾ ਸਦਕਾ ਸੱਚ ਵਿੱਚ ਲੀਨ ਹੋ ਜਾਂਦਾ ਹੈ।
ਨਦਰਿ = ਮਿਹਰ ਦੀ ਨਜ਼ਰ। ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥ਜਦੋਂ ਪਰਮਾਤਮਾ (ਕਿਸੇ ਜੀਵ ਉੱਤੇ ਮਿਹਰ ਦੀ) ਨਿਗਾਹ ਕਰਦਾ ਹੈ, ਤਦੋਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨॥
 
पूरन पूरि रहिआ सभ आपे गुरमति नदरी आवणिआ ॥७॥
Pūran pūr rahi▫ā sabẖ āpe gurmaṯ naḏrī āvaṇi▫ā. ||7||
The Perfect Lord is Himself perfectly pervading everywhere; through the Guru's Teachings, He is perceived. ||7||
ਮੁਕੰਮਲ ਮਾਲਕ ਖੁਦ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵੇਖਿਆ ਜਾਂਦਾ ਹੈ।
ਪੂਰਨ = ਵਿਆਪਕ ॥੭॥ਸਤਿਗੁਰੂ ਦੀ ਮੱਤ ਲੈ ਕੇ ਫਿਰ ਉਸ ਨੂੰ ਇਹ ਪ੍ਰਤੱਖ ਦਿੱਸਦਾ ਹੈ ਕਿ ਸਰਬ-ਵਿਆਪਕ ਪ੍ਰਭੂ ਹਰ ਥਾਂ ਆਪ ਹੀ ਮੌਜੂਦ ਹੈ ॥੭॥
 
गुर परसादी सचु नदरी आवै सचे ही सुखु पावणिआ ॥६॥
Gur parsādī sacẖ naḏrī āvai sacẖe hī sukẖ pāvṇi▫ā. ||6||
By Guru's Grace, we come to behold the True One; from the True One, peace is obtained. ||6||
ਗੁਰਾਂ ਦੀ ਕਿਰਪਾਲਤਾ ਰਾਹੀਂ ਸੱਚਾ ਮਾਲਕ ਵੇਖਿਆ ਜਾਂਦਾ ਹੈ ਅਤੇ ਸਤਿਪੁਰਖ ਤੋਂ ਹੀ ਇਨਸਾਨ ਠੰਢ ਚੈਨ ਪਰਾਪਤ ਕਰਦਾ ਹੈ।
ਸਚੁ = ਸਦਾ-ਥਿਰ ਪ੍ਰਭੂ। ਸਚੇ = ਸਦਾ-ਥਿਰ ਪ੍ਰਭੂ ਵਿਚ ॥੬॥ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ, ਉਹ ਉਸ ਸਦਾ-ਥਿਰ ਵਿਚ ਹੀ ਲੀਨ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੬॥