Sri Guru Granth Sahib Ji

Search ਨਰੁ in Gurmukhi

सो नरु जमै ना मरै ना आवै ना जाइ ॥
So nar jammai nā marai nā āvai nā jā▫e.
Then, they are not subject to birth and death; they do not come and go in reincarnation.
ਉਹ ਮਨੁੱਖ ਜੰਮਣ ਤੇ ਮਰਣ ਰਹਿਤ ਹੋ ਜਾਂਦਾ ਹੈ। ਉਹ ਨਾਂ ਆਉਂਦਾ ਹੈ ਤੇ ਨਾਂ ਹੀ ਜਾਂਦਾ ਹੈ।
xxxਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ।
 
आव घटै नरु ना बुझै निति मूसा लाजु टुकाइ ॥
Āv gẖatai nar nā bujẖai niṯ mūsā lāj tukā▫e.
Man's life is diminishing, but he does not understand. Each day, the mouse of death is gnawing away at the rope of life.
ਉਮਰ ਘਟ ਹੋ ਰਹੀ ਹੈ, ਪਰ ਆਦਮੀ ਸਮਝਦਾ ਨਹੀਂ (ਕਾਲ ਦਾ) ਚੂਹਾ ਹਰ ਰੋਜ਼ ਜੀਵਨ ਦੀ ਰੱਸੀ ਨੂੰ ਕੁਤਰ ਰਿਹਾ ਹੈ।
ਆਵ = ਉਮਰ। ਨਰੁ = ਮਨੁੱਖ। ਨਿਤਿ = ਸਦਾ। ਮੂਸਾ = ਚੂਹਾ। ਲਾਜੁ = {लज्जु} ਰੱਸੀ।(ਇਸ ਕਰਕੇ ਤਰ੍ਹਾਂ ਸਹਜੇ ਸਹਜੇ) ਉਹ ਘਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ (ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਿਹਾ ਹੈ ਜਿਵੇਂ) ਚੂਹਾ ਸਦਾ ਰੱਸੀ ਨੂੰ ਟੁੱਕਦਾ ਜਾਂਦਾ ਹੈ।
 
सचा साहिबु सचु निआउ पापी नरु हारदा ॥
Sacẖā sāhib sacẖ ni▫ā▫o pāpī nar hārḏā.
True is the Master, and True is His Justice; only the sinners are defeated.
ਸੱਚਾ ਹੈ ਮਾਲਕ ਅਤੇ ਸੱਚਾ ਹੈ ਉਸ ਦਾ ਇਨਸਾਫ ਕੇਵਲ ਗੁਨਾਹਗਾਰ ਬੰਦਾ ਹੀ ਸ਼ਿਕਸਤ ਉਠਾਉਂਦਾ ਹੈ।
ਸਚਾ = ਸਦਾ-ਥਿਰ, ਅਟੱਲ, ਅਭੁੱਲ।ਪ੍ਰਭੂ ਆਪ ਅਭੁੱਲ ਹੈ ਤੇ ਉਸ ਦਾ ਨਿਆਂ ਭੀ ਅਭੁੱਲ ਹੈ, (ਇਸ 'ਮਾਰ' ਦਾ ਸਦਕਾ ਹੀ) ਪਾਪੀ ਮਨੁੱਖ (ਪਾਪਾਂ ਵਲੋਂ) ਹਾਰਦਾ ਹੈ।
 
नरु प्राणी चाकरी करे नरपति राजे अरथि सभ माइआ ॥
Nar parāṇī cẖākrī kare narpaṯ rāje arath sabẖ mā▫i▫ā.
Mortal men work for kings, all for the sake of wealth and Maya.
ਫਾਨੀ ਬੰਦਾ, ਨਿਰਾਪੁਰਾ ਧਨ ਦੀ ਖਾਤਰ ਮਨੁੱਖਾਂ ਦੇ ਮਾਲਕ ਪਾਤਸ਼ਾਹ ਦੀ ਨੋਕਰੀ ਕਰਦਾ ਹੈ।
ਨਰਪਤਿ = ਰਾਜਾ। ਅਰਥਿ = ਖ਼ਾਤਰ, ਵਾਸਤੇ।ਨਿਰੋਲ ਮਾਇਆ ਦੀ ਖ਼ਾਤਰ ਕੋਈ ਮਨੁੱਖ ਕਿਸੇ ਰਾਜੇ-ਪਾਤਿਸ਼ਾਹ ਦੀ ਨੌਕਰੀ ਕਰਦਾ ਹੈ।
 
कहु नानक सोई नरु सुखीआ राम नाम गुन गावै ॥
Kaho Nānak so▫ī nar sukẖī▫ā rām nām gun gāvai.
Says Nanak, that man is happy, who sings the Glorious Praises of the Lord's Name.
ਗੁਰੂ ਜੀ ਆਖਦੇ ਹਨ, ਉਹੀ ਇਨਸਾਨ ਅਨੰਦ-ਪ੍ਰਸੰਨ ਹੈ, ਜੋ ਪ੍ਰਭੂ ਦਾ ਨਾਮ ਅਤੇ ਜੱਸ ਗਾਇਨ ਕਰਦਾ ਹੈ।
xxxਹੇ ਨਾਨਕ! ਉਹੀ ਮਨੁੱਖ ਸੁਖੀ ਜੀਵਨ ਵਾਲਾ ਹੈ ਜੋ ਪਰਮਾਤਮਾ ਦਾ ਨਾਮ (ਜਪਦਾ ਹੈ, ਜੋ) ਪਰਮਾਤਮਾ ਦੇ ਗੁਣ ਗਾਂਦਾ ਹੈ।
 
जे साकतु नरु खावाईऐ लोचीऐ बिखु कढै मुखि उगलारे ॥
Je sākaṯ nar kẖāvā▫ī▫ai locẖī▫ai bikẖ kadẖai mukẖ uglāre.
If you try to feed the faithless cynic, he will spit out poison from his mouth.
ਜੇਕਰ ਅਸੀਂ ਅਧਰਮੀ ਪੁਰਸ਼ ਨੂੰ ਖੁਆਲਣਾ ਚਾਹੀਏ ਤਾਂ ਉਹ ਉਗਲ ਕੇ ਆਪਣੇ ਮੂੰਹ ਰਾਹੀਂ ਜ਼ਹਿਰ ਬਾਹਰ ਕਢੇਗਾ।
xxxxxxਜੇ ਸਾਕਤ ਮਨੁੱਖ ਨੂੰ (ਨਾਮ-ਰੂਪ) ਚੰਗਾ ਪਦਾਰਥ ਖਵਾਣ ਦੀ ਇੱਛਾ ਭੀ ਕਰੀਏ ਤਾਂ ਭੀ ਉਹ ਮੂੰਹੋਂ (ਨਿੰਦਾ-ਰੂਪ) ਵਿਹੁ ਹੀ ਉਗਲ ਕੇ ਕੱਢਦਾ ਹੈ।
 
सो नरु गरभ जोनि नही आवै ॥४॥
So nar garabẖ jon nahī āvai. ||4||
Such a person does not enter into the womb of reincarnation again. ||4||
ਉਹ ਇਨਸਾਨ ਮੁੜ ਕੇ ਪੇਟ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰਦਾ।
xxx॥੪॥ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੪॥
 
हरि दरगह मानु सोई जनु पावै जो नरु एकु पछाणै ॥
Har ḏargėh mān so▫ī jan pāvai jo nar ek pacẖẖāṇai.
That humble being, who recognizes the One Lord alone, obtains honor in the Court of the Lord.
ਜਿਹੜਾ ਪੁਰਸ਼ ਕੇਵਲ ਇਕ ਵਾਹਿਗੁਰੂ ਨੂੰ ਸਿਆਣਦਾ ਹੈ, ਕੇਵਲ ਓਹੀ ਪੁਰਸ਼ ਹੀ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ।
xxxਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ਜੇਹੜਾ ਇਕ ਪਰਮਾਤਮਾ ਨੂੰ (ਆਪਣੇ ਅੰਗ-ਸੰਗ) ਪਛਾਣਦਾ ਹੈ।
 
सिंघच भोजनु जो नरु जानै ॥
Singẖacẖ bẖojan jo nar jānai.
That man who feeds like a lion,
ਜਿਹੜਾ ਪੁਰਸ਼ ਲੁੱਟ ਮਾਰ ਉੱਤੇ ਰਹਿੰਦਾ ਹੈ ਜਾਂ ਕੇਵਲ ਸ਼ੇਰ ਦੀ ਖੁਰਾਕ ਨੂੰ ਹੀ ਜਾਣਦਾ ਹੈ,
ਸਿੰਘਚ = {ਸਿੰਘ = ਚ} ਸ਼ੇਰ ਦਾ, ਸ਼ੇਰ ਵਾਲਾ, ਨਿਰਦਇਤਾ ਵਾਲਾ।ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ)
 
जो नरु दुख मै दुखु नही मानै ॥
Jo nar ḏukẖ mai ḏukẖ nahī mānai.
That man, who in the midst of pain, does not feel pain,
ਜਿਹੜਾ ਪੁਰਸ਼ ਤਕਲੀਫ ਵਿੱਚ ਤਕਲੀਫ ਨਹੀਂ ਮੰਨਦਾ,
ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ)। ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ।ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ,
 
कहु नानक इह बिधि को जो नरु मुकति ताहि तुम मानो ॥२॥३॥
Kaho Nānak ih biḏẖ ko jo nar mukaṯ ṯāhi ṯum māno. ||2||3||
Says Nanak, whoever knows this technique is judged to be liberated. ||2||3||
ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਮੋਖਸ਼ ਹੋਇਆ ਹੋਇਆ ਜਾਣ ਲੈ।
ਕੋ = ਦਾ। ਇਹ ਬਿਧਿ ਕੋ = ਇਸ ਕਿਸਮ ਦਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਮਾਨੋ = ਮਾਨੁ, ਸਮਝ ॥੨॥੩॥ਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਇਸ ਕਿਸਮ ਦਾ ਹੈ, ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਗਈ ਹੈ ॥੨॥੩॥
 
मनमुखि मुगधु नरु कोरा होइ ॥
Manmukẖ mugaḏẖ nar korā ho▫e.
The foolish, self-willed manmukh is left pale and uncolored.
ਮੂਰਖ ਅਧਰਮੀ ਪੁਰਸ਼ ਸਦਾ ਅਭਿੱਜ ਹੀ ਰਹਿੰਦਾ ਹੈ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੁਗਧੁ = ਮੂਰਖ। ਕੋਰਾ = ਪਿਆਰ ਤੋਂ ਸੱਖਣਾ, ਰੁੱਖਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਿਆਰ ਤੋਂ ਸੱਖਣੇ ਹਿਰਦੇ ਵਾਲਾ ਹੀ ਰਹਿੰਦਾ ਹੈ।
 
कहु नानक सोई नरु गरूआ जो प्रभ के गुन गावै ॥३॥३॥
Kaho Nānak so▫ī nar garū▫ā jo parabẖ ke gun gāvai. ||3||3||
Says Nanak, he alone is a great man, who sings the Praises of God. ||3||3||
ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹੀ ਵੱਡਾ ਇਨਸਾਨ ਹੈ, ਜਿਹੜਾ ਸਾਈਂ ਦੀਆਂ ਸਿਫਤਾਂ ਗਾਇਨ ਕਰਦਾ ਹੈ।
ਗਰੂਆ = ਭਾਰਾ, ਆਦਰ-ਯੋਗ ॥੩॥੩॥ਹੇ ਨਾਨਕ! ਆਖ-ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥੩॥
 
नरू मरै नरु कामि न आवै ॥
Narū marai nar kām na āvai.
When a man dies, he is of no use to anyone.
ਜਦ ਬੰਦਾ ਮਰ ਜਾਂਦਾ ਹੈ ਤਦ ਉਹ ਕਿਸੇ ਬੰਦੇ ਦੇ ਕੰਮ ਨਹੀਂ ਆਉਂਦਾ।
ਨਰੂ = ਮਨੁੱਖ।(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ,
 
कहु कबीर तब ही नरु जागै ॥
Kaho Kabīr ṯab hī nar jāgai.
Says Kabeer, the man wakes up,
ਕਬੀਰ ਜੀ ਆਖਦੇ ਹਨ, ਕੇਵਲ ਤਦ ਹੀ ਬੰਦਾ ਜਾਗਦਾ ਹੈ,
ਜਾਗੈ = ਮੰਦੇ ਕਰਮਾਂ ਵਲੋਂ ਜਾਗ ਆਉਂਦੀ ਹੈ।ਪਰ, ਹੇ ਕਬੀਰ! ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ)
 
सिव सिव करते जो नरु धिआवै ॥
Siv siv karṯe jo nar ḏẖi▫āvai.
That man who chants "Shiva, Shiva", and meditates on him,
ਜਿਹੜਾ ਇਨਸਾਨ ਸ਼ਿਵਜੀ ਦਾ ਨਾਮ ਉਚਾਰਦਾ ਅਤੇ ਉਸ ਦੀ ਪੂਜਾ ਕਰਦਾ ਹੈ;
xxxਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ,
 
सो नरु बहुरि न जोनी पाइ ॥२॥
So nar bahur na jonī pā▫e. ||2||
is not cast into the womb of reincarnation again. ||2||
ਉਹ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।
ਬਹੁਰਿ = ਮੁੜ, ਫਿਰ। ਨ ਪਾਇ = ਨਹੀਂ ਪੈਂਦਾ ॥੨॥ਉਹ ਮਨੁੱਖ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੨॥
 
राम नामु नरु निसि बासुर महि निमख एक उरि धारै ॥
Rām nām nar nis bāsur mėh nimakẖ ek ur ḏẖārai.
One who enshrines the Lord's Name in his heart night and day - even for an instant -
ਜੋ ਪ੍ਰਾਨੀ ਰਾਤ ਦਿਨ ਅੰਦਰ ਇਕ ਛਿਨ ਭਰ ਲਈ ਭੀ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਵਿੱਚ ਧਾਰਦਾ ਹੈ,
ਨਰੁ = (ਜਿਹੜਾ) ਮਨੁੱਖ। ਨਿਸਿ = ਰਾਤ। ਬਾਸਰੁ = ਦਿਨ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਉਰਿ ਧਾਰੈ = ਹਿਰਦੇ ਵਿਚ ਟਿਕਾਂਦਾ ਹੈ। ਉਰਿ = ਹਿਰਦੇ ਵਿਚ।ਜਿਹੜਾ ਦਿਨ ਰਾਤ ਵਿਚ ਅੱਖ ਦੇ ਇਕ ਫੋਰ ਲਈ ਭੀ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ,
 
नरक निवारणु नरह नरु साचउ साचै नाइ ॥
Narak nivāraṇ narah nar sācẖa▫o sācẖai nā▫e.
The Supreme Man of men eradicates hell; He is True, and True is His Name.
ਉਹ ਮਰਦਾਂ ਦਾ ਮਰਦ, ਦੋਜ਼ਕ ਨੂੰ ਪਰ੍ਹੇ ਹਟਾ ਦਿੰਦਾ ਹੈ। ਸੱਚਾ ਹੈ ਉਹ ਅਤੇ ਸੱਚਾ ਹੈ ਉਸ ਦਾ ਨਾਮ।
ਨਰਹਨਰੁ = ਪੁਰਖਪਤੀ। ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ (ਮਿਲਦੀ ਹੈ)।ਜੀਵਾਂ ਦੇ ਨਰਕ ਦੂਰ ਕਰਨ ਵਾਲਾ ਤੇ ਜੀਵਾਂ ਦਾ ਮਾਲਕ ਸਦਾ ਕਾਇਮ ਰਹਿਣ ਵਾਲਾ ਇਕ ਪ੍ਰਭੂ ਹੀ ਹੈ ਜੋ ਨਾਮ (ਸਿਮਰਨ) ਦੀ ਰਾਹੀਂ (ਮਿਲਦਾ) ਹੈ।
 
चउथे सुंनै जो नरु जाणै ता कउ पापु न पुंनं ॥
Cẖa▫uthe sunnai jo nar jāṇai ṯā ka▫o pāp na puʼnnaʼn.
One who knows the Lord in the fourth state, is not subject to virtue or vice.
ਜੋ ਇਨਸਾਨ ਚੌਥੀ ਅਵਸਥਾ ਅੰਦਰ ਪ੍ਰਭੂ ਨੂੰ ਅਨੁਭਵ ਕਰਦਾ ਹੈ, ਉਸ ਨੂੰ ਬਦੀ ਤੇ ਨੇਕੀ ਦਾ ਲੇਪ ਨਹੀਂ ਲਗਦਾ।
ਚਉਥੇ ਸੁੰਨ = ਚਉਥੀ ਅਵਸਥਾ ਵਾਲੇ ਨਿਰਗੁਣ ਪ੍ਰਭੂ ਨੂੰ, ਉਸ ਨਿਰਗੁਣ ਪ੍ਰਭੂ ਨੂੰ ਜੋ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚਾ ਹੈ।ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ (ਸਹੀ ਤੌਰ ਤੇ) ਸਮਝ ਲੈਂਦਾ ਹੈ, ਉਸ ਨੂੰ ਭੀ (ਚਉਥੀ ਅਵਸਥਾ ਵਿਚ ਟਿਕਿਆ ਹੋਣ ਕਰਕੇ) ਪਾਪ ਤੇ ਪੁੰਨ ਪੋਹ ਨਹੀਂ ਸਕਦਾ (ਭਾਵ, ਕੋਈ ਪਾਪ ਕਿਸੇ ਕੁਕਰਮ ਵਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ-ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ)।