Sri Guru Granth Sahib Ji

Search ਨਵਾ in Gurmukhi

नवा खंडा विचि जाणीऐ नालि चलै सभु कोइ ॥
Navā kẖanda vicẖ jāṇī▫ai nāl cẖalai sabẖ ko▫e.
and even if you were known throughout the nine continents and followed by all,
ਭਾਵੇਂ ਉਹ ਨਵਾਂ ਹੀ ਮਹਾਦੀਪਾਂ ਅੰਦਰਿ ਪ੍ਰਸਿਧ ਹੋਵੇ ਅਤੇ ਸਾਰੇ ਉਸ ਦੇ (ਮਗਰ ਲੱਗਦੇ ਜਾਂ ਨਾਲ ਟੁਰਦੇ) ਹੋਣ,
ਨਵਾ ਖੰਡਾ ਵਿਚਿ = ਭਾਵ, ਸਾਰੀ ਸ੍ਰਿਸ਼ਟੀ ਵਿਚ। ਜਾਣੀਐ = ਜਾਣਿਆ ਜਾਏ, ਪਰਗਟ ਹੋ ਜਾਏ। ਸਭੁ ਕੋਇ = ਹਰੇਕ ਮਨੁੱਖ। ਨਾਲਿ ਚਲੈ = ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ।ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।
 
जलि थलि पूरि रहिआ बनवारी घटि घटि नदरि निहाले ॥
Jal thal pūr rahi▫ā banvārī gẖat gẖat naḏar nihāle.
He is totally pervading the water and the land; He is the Lord of the World-forest. Behold Him in exaltation in each and every heart.
ਆਪਣੀ ਦ੍ਰਿਸ਼ਟੀ ਨਾਲ ਹਰ ਦਿਲ ਅੰਦਰ ਜੰਗਲ ਰੂਪੀ ਜਗਤ ਦੇ ਸੁਆਮੀ ਨੂੰ ਦੇਖ, ਜੋ ਸਮੁੰਦਰ ਤੇ ਧਰਤੀ ਵਿੱਚ ਪਰੀ-ਪੂਰਨ ਹੋ ਰਿਹਾ ਹੈ।
ਬਨਵਾਰੀ = ਜਗਤ ਦਾ ਮਾਲਕ। ਘਟਿ ਘਟਿ = ਹਰੇਕ ਘਟ ਵਿਚ। ਨਿਹਾਲੇ = ਵੇਖਦਾ ਹੈ।(ਹੇ ਮੇਰੇ ਮਨ!) ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ (ਵਿਆਪਕ ਹੋ ਕੇ ਮਿਹਰ ਦੀ) ਨਿਗਾਹ ਨਾਲ (ਹਰੇਕ ਨੂੰ) ਵੇਖਦਾ ਹੈ।
 
न देव दानवा नरा ॥
Na ḏev ḏānvā narā.
Neither the angels, nor the demons, nor human beings,
ਨਾਂ ਦੇਵਤੇ, ਦੈਂਤ ਨਾਂ ਮਨੁੱਖ,
ਦਾਨਵਾ = ਦੈਂਤ।ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ,
 
हरि आपे रवि रहिआ बनवारी ॥
Har āpe rav rahi▫ā banvārī.
The Lord Himself is deeply absorbed in His primal trance.
ਜਗਤ ਬਾਗ ਦਾ ਮਾਲੀ, ਵਾਹਿਗੁਰੂ ਹਰ ਥਾਂ, ਆਪ ਹੀ ਵਿਆਪਕ ਹੋ ਰਿਹਾ ਹੈ।
ਬਨਵਾਰੀ = {वनमाली = ਜੰਗਲ ਦੇ ਫੁਲਾਂ ਦੀ ਮਾਲਾ ਪਹਿਨਣ ਵਾਲਾ, ਕ੍ਰਿਸ਼ਨ} ਪਰਮਾਤਮਾ।ਕਿਉਂਕਿ ਉਹ ਹਰੀ-ਪਰਮਾਤਮਾ ਆਪ ਹੀ (ਹਰ ਥਾਂ) ਵਿਆਪਕ ਹੋ ਰਿਹਾ ਹੈ।
 
तुधु बचनि गुर कै वसि कीआ आदि पुरखु बनवारीआ ॥
Ŧuḏẖ bacẖan gur kai vas kī▫ā āḏ purakẖ banvārī▫ā.
Through the Guru's Word, you have captured the heart of the Primal Being, the Lord of the World.
ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਮੁੱਢਲੀ ਵਿਅਕਤੀ ਸਿਰਜਣਹਾਰ ਦੇ ਦਿਲ ਨੂੰ ਜਿੱਤ ਲਿਆ ਹੈ।
ਤੁਧੁ = ਤੈਨੂੰ। ਬਚਨਿ = ਬਚਨ ਦੀ ਰਾਹੀਂ। ਬਨਵਾਰੀਆ = ਜਗਤ ਦਾ ਮਾਲਕ।ਹੇ ਮੋਹਨ! ਤੈਨੂੰ (ਤੇਰੇ ਭਗਤਾਂ ਨੇ) ਗੁਰੂ ਦੇ ਬਚਨ ਦੀ ਰਾਹੀਂ (ਪਿਆਰ-) ਵੱਸ ਕੀਤਾ ਹੋਇਆ ਹੈ, ਤੂੰ ਸਭ ਦਾ ਮੁੱਢ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਸਾਰੇ ਜਗਤ ਦਾ ਮਾਲਕ ਹੈਂ।
 
ऐसा गिआनु कथै बनवारी ॥
Aisā gi▫ān kathai banvārī.
Such is the spiritual wisdom which the Lord has imparted.
ਐਹੋ ਜੇਹਾ ਬ੍ਰਹਿਮ-ਬੋਧ ਪ੍ਰਭੂ ਹੀ ਦਰਸਾਉਂਦਾ ਹੈ।
ਕਥੈ = ਦੱਸ ਸਕਦਾ ਹੈ। ਬਨਵਾਰੀ = ਜਗਤ-ਰੂਪ ਬਨ ਦਾ ਮਾਲਕ ਪ੍ਰਭੂ (ਆਪ ਹੀ ਆਪਣੀ ਕਿਰਪਾ ਕਰ ਕੇ)।ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ)
 
अवरु न कोऊ मारनवारा ॥
Avar na ko▫ū māranvārā.
There is no other Destroyer than Him.
ਵਾਹਿਗੁਰੂ ਦੇ ਬਾਝੋਂ ਹੋਰ ਕੋਈ ਮਾਰਨ ਵਾਲਾ ਨਹੀਂ।
ਮਾਰਨਵਾਰਾ = ਮਾਰਨ ਦੀ ਸਮਰੱਥਾ ਵਾਲਾ।(ਹੇ ਭਾਈ!) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ।
 
पति रखु बनवारीआ मेरे मना ॥१॥
Paṯ rakẖ banvārī▫ā mere manā. ||1||
The Creator Lord has preserved my honor, O my mind. ||1||
ਸਿਰਜਣਹਾਰ ਨੇ ਮੇਰੀ ਇਜ਼ਤ-ਆਬਰੂ ਬਚਾ ਲਈ ਹੈ, ਹੇ ਮੇਰੀ ਜਿੰਦੇ!
ਪਤਿ = ਇੱਜ਼ਤ। ਬਨਵਾਰੀਆ = ਹੇ ਜਗਤ ਦੇ ਮਾਲਕ-ਪ੍ਰਭੂ! ॥੧॥ਤੇ ਮੇਰੀ (ਸਰਨ ਪਏ ਦੀ) ਇੱਜ਼ਤ ਰੱਖ ॥੧॥
 
जन नानक सतिगुरु मेलि हरि हरि मिलिआ बनवाली ॥२॥
Jan Nānak saṯgur mel har har mili▫ā banvālī. ||2||
O True Guru, unite me with the Lord, unite me with the Lord, adorned with garlands of flowers. ||2||
ਮੇਰੇ ਸੱਚੇ ਗੁਰੂ ਨਫਰ ਨਾਨਕ ਨੂੰ ਵਾਹਿਗੁਰੂ ਨਾਲ ਮਿਲਾ ਦੇ, ਜੋ ਖੁਦ ਜੰਗਲਾਂ ਦੇ ਮਾਲਕ ਵਾਹਿਗੁਰੂ ਨਾਲ ਮਿਲਿਆ ਹੈ।
ਮੇਲਿ = ਮਿਲਾਂ। ਬਨਵਾਲੀ = ਪਰਮਾਤਮਾ ॥੨॥ਹੇ ਪ੍ਰਭ ਦਾਸ ਨਾਨਕ ਨੂੰ ਗੁਰੂ ਮਿਲਾ! ਜੇਹੜਾ ਭੀ ਕੋਈ ਪਰਮਾਤਮਾ ਨੂੰ ਮਿਲਿਆ ਹੈ ਗੁਰੂ ਦੀ ਰਾਹੀਂ ਹੀ ਮਿਲਿਆ ਹੈ ॥੨॥
 
हरि चरण लागे सदा जागे मिले प्रभ बनवारीआ ॥
Har cẖaraṇ lāge saḏā jāge mile parabẖ banvārī▫ā.
I have grasped the Lord's feet, and remaining ever wakeful, I have met the Lord, the Creator.
ਮੈਂ ਭਗਵਾਨ ਦੇ ਪੈਰਾਂ ਨਾਲ ਚਿਮੜ ਗਿਆ ਤੇ ਹਮੇਸ਼ਾਂ ਸਾਵਧਾਨ ਰਹਿਣ ਕਾਰਣ ਮੈਂ ਸੁਆਮੀ ਸਿਰਜਣਹਾਰ ਨੂੰ ਮਿਲ ਪਿਆ।
ਜਾਗੇ = ਸੁਚੇਤ ਰਹੇ। ਬਨਵਾਰੀ = ਜਗਤ ਦਾ ਮਾਲਕ।(ਆਪਣੇ ਸੇਵਕਾਂ ਤੇ ਪ੍ਰਭੂ ਮੇਹਰ ਕਰਦਾ ਹੈ) ਉਹ ਸੇਵਕ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ।
 
चेतहु बासुदेउ बनवाली ॥
Cẖeṯahu bāsuḏe▫o banvālī.
Center your mind on the all-pervading Lord, the Wearer of garlands of the jungles.
ਤੂੰ ਜੰਗਲਾਂ ਦਾ ਹਾ+ਚ23087ਰ ਪਹਿਰਨ ਵਾਲੇ, ਸਰਬ ਵਿਆਪਕ ਸੁਆਮੀ ਦਾ ਸਿਮਰਨ ਕਰ।
ਬਾਸੁਦੇਉ = ਸਰਬ-ਵਿਆਪਕ ਪ੍ਰਭੂ! ਬਨਮਾਲੀ = ਸਾਰੀ ਬਨਸਪਤੀ ਜਿਸ ਦੀ ਮਾਲਾ ਹੈ, ਪਰਮਾਤਮਾ।ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ।
 
सनक सनंदन नारद मुनि सेवहि अनदिनु जपत रहहि बनवारी ॥
Sanak sananḏan nāraḏ mun sevėh an▫ḏin japaṯ rahėh banvārī.
Sanak, Sanandan and Naarad the sage serve You; night and day, they continue to chant Your Name, O Lord of the jungle.
ਸਨਕ, ਸਨੰਦਨ ਅਤੇ ਨਾਰਦ ਰਿਸ਼ੀ ਤੇਰੀ ਟਹਿਲ ਕਮਾਉਂਦੇ ਹਨ, ਅਤੇ ਰੈਣ ਦਿਹੁੰ ਤੇਰੇ ਨਾਮ ਦਾ ਉਚਾਰਨ ਕਰਦੇ ਰਹਿੰਦੇ ਹਨ, ਹੇ ਜੰਗਲਾਂ ਦੇ ਸੁਆਮੀ!
ਸੇਵਹਿ = ਸੇਵਾ-ਭਗਤੀ ਕਰਦੇ ਹਨ। ਅਨਦਿਨੁ = ਹਰ ਰੋਜ਼। ਬਨਵਾਰੀ = ਜਗਤ ਦਾ ਮਾਲਕ ਪ੍ਰਭੂ।(ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਸਨਕ ਸਨੰਦਨ (ਆਦਿਕ ਰਿਸ਼ੀ) ਨਾਰਦ (ਆਦਿਕ) ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ (ਰਹੇ) ਹਨ, ਹਰ ਵੇਲੇ (ਪ੍ਰਭੂ ਦਾ ਨਾਮ ਹੀ) ਜਪਦੇ (ਰਹੇ) ਹਨ।
 
घटि घटि रवि रहिआ बनवारी ॥
Gẖat gẖat rav rahi▫ā banvārī.
In each and every heart, the Lord, the Lord of the forest, is permeating and pervading.
ਫੂਲ-ਮਾਲਾ ਵਾਲਾ ਸਾਈਂ ਹਰ ਦਿਲ ਅੰਦਰ ਰਮ ਰਿਹਾ ਹੈ।
ਰਵਿ ਰਹਿਆ = ਵਿਆਪਕ ਹੋ ਰਿਹਾ ਹੈ। ਬਨਵਾਰੀ = ਪਰਮਾਤਮਾ।ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।
 
नानक अतुलु सहज सुखु पाइआ अनदिनु जागतु रहै बनवारी ॥४॥७॥
Nānak aṯul sahj sukẖ pā▫i▫ā an▫ḏin jāgaṯ rahai banvārī. ||4||7||
Nanak has found the immeasurable, celestial peace; night and day, he remains awake to the Lord, the Master of the Forest of the Universe. ||4||7||
ਹੇ ਜਗਤ ਜੰਗਲ ਦੇ ਮਾਲੀ, ਨਾਨਕ ਰਾਤ ਦਿਨ ਜਾਗਦਾ ਰਹਿੰਦਾ ਹੈ ਅਤੇ ਉਸ ਨੇ ਬੇ-ਅੰਦਾਜ ਬੇਕੁੰਠੀ ਆਰਾਮ ਪ੍ਰਾਪਤ ਕਰ ਲਿਆ ਹੈ।
ਸਹਜ ਸੁਖੁ = ਆਤਮਕ ਅਡੋਲਤਾ ਦਾ ਸੁਖ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਤੁ ਰਹੈ = (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦਾ ਹੈ। ਬਨਵਾਰੀ = ਪਰਮਾਤਮਾ (ਵਿਚ ਲੀਨ ਰਹਿ ਕੇ) ॥੪॥੭॥ਹੇ ਨਾਨਕ! (ਅਜੇਹਾ ਮਨੁੱਖ) ਆਤਮਕ ਅਡੋਲਤਾ ਦਾ ਬੇਅੰਤ ਸੁਖ ਮਾਣਦਾ ਹੈ, ਉਹ ਹਰ ਵੇਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿ ਕੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ॥੪॥੭॥
 
धारि क्रिपा प्रभ हाथ दे राखिआ हरि गोविदु नवा निरोआ ॥१॥ रहाउ ॥
Ḏẖār kirpā parabẖ hāth ḏe rākẖi▫ā har goviḏ navā niro▫ā. ||1|| rahā▫o.
Showering us with His Mercy and Grace, God extended His Hand, and saved Hargobind, who is now safe and secure. ||1||Pause||
ਆਪਣੀ ਮਿਹਰ ਕਰ ਅਤੇ ਹੱਥ ਦੇ ਕੇ, ਸਾਹਿਬ ਨੇ ਹਰਿਗੋਬਿੰਦ ਨੂੰ ਰੱਖ ਲਿਆ ਹੈ। ਉਹ ਹੁਣ ਨੌ-ਬਰ-ਨੌ ਹੈ। ਠਹਿਰਾਉ।
ਧਾਰਿ = ਧਾਰ ਕੇ। ਪ੍ਰਭਿ = ਪ੍ਰਭੂ ਨੇ। ਨਵਾ ਨਿਰੋਆ = ਬਿਲਕੁਲ ਅਰੋਗ ॥੧॥(ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ ॥੧॥ ਰਹਾਉ॥
 
राम राइ होहि बैद बनवारी ॥
Rām rā▫e hohi baiḏ banvārī.
O Lord, my King, Gardener of the world-garden, be my Physician,
ਹੇ ਪਾਤਿਸ਼ਾਹ ਪ੍ਰਮੇਸ਼ਰ ਜਗਤ ਦੇ ਮਾਲੀ, ਤੂੰ ਮੇਰਾ ਹਕੀਮ ਥੀ ਵੰਞ,
ਹੋਹਿ = ਜੇ ਤੂੰ ਹੋਵੇਂ, ਜੇ ਤੂੰ ਬਣੇਂ। ਬਨਵਾਰੀ = {ਸੰ. वनमालिन् adorned with a chaplet of wood flowers. ਜੰਗਲੀ ਫੁੱਲਾਂ ਦੀ ਮਾਲਾ ਪਾਣ ਵਾਲਾ। An epithet of Krishna} ਪਰਮਾਤਮਾ।ਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ,
 
साहिबु मेरा नीत नवा सदा सदा दातारु ॥१॥ रहाउ ॥
Sāhib merā nīṯ navā saḏā saḏā ḏāṯār. ||1|| rahā▫o.
My Lord and Master is forever new; He is the Giver, forever and ever. ||1||Pause||
ਮੈਂਡਾ ਸੁਆਮੀ ਸਦੀਵ ਹੀ ਨਵਾਂ ਨਕੋਰ ਹੈ। ਹਮੇਸ਼ਾਂ ਅਤੇ ਹਮੇਸ਼ਾਂ ਹੀ ਉਹ ਦੇਣਹਾਰ ਹੈ। ਠਹਿਰਾਉ।
ਨੀਤ = ਨਿੱਤ। ਨਵਾ = (ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ)। ਦਾਤਾਰੁ = ਦਾਤਾਂ ਦੇਣ ਵਾਲਾ ॥੧॥(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ॥
 
हरि गुण कहि न सकउ बनवारी ॥
Har guṇ kahi na saka▫o banvārī.
I cannot even speak the Praises of the Lord, the Gardener of the world.
ਜਗਤ ਜੰਗਲ ਦੇ ਮਾਲੀ ਵਾਹਿਗੁਰੂ ਦੀ ਕੀਰਤੀ ਮੈਂ ਵਰਣਨ ਨਹੀਂ ਕਰ ਸਕਦਾ।
ਕਹਿ ਨ ਸਕਉ = ਕਹਿ ਨ ਸਕਉਂ, ਮੈਂ ਬਿਆਨ ਨਹੀਂ ਕਰ ਸਕਦਾ। ਬਨਵਾਰੀ = {वनमालिन् = ਜੰਗਲੀ ਫੁੱਲਾਂ ਦੀ ਮਾਲਾ ਪਹਿਨੀ ਰੱਖਣ ਵਾਲਾ, ਕ੍ਰਿਸ਼ਨ} ਹੇ ਪਰਮਾਤਮਾ!ਹੇ ਹਰੀ! ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ।
 
हरि हरि जपनु जपि लोच लोचानी हरि किरपा करि बनवाली ॥
Har har japan jap locẖ locẖānī har kirpā kar banvālī.
To chant the chant of the Lord's Name, Har, Har, is the longing I long for; have Mercy upon me, O Lord of the world-forest.
ਸੁਆਮੀ ਵਾਹਿਗੁਰੂ ਦੇ ਨਾਮ ਉਚਾਰਨ ਕਰਨ ਦੀ ਚਾਹਣਾ ਨੂੰ ਮੈਂ ਲੋਚਦਾ ਹਾਂ। ਹੇ ਜੰਗਲ ਦੇ ਵਾਸੀ ਵਾਹਿਗੁਰੂ! ਮੇਰੇ ਤੇ ਰਹਿਮਤ ਧਾਰ।
ਲਚਾਨੀ = {ਅਸਲ ਲਫ਼ਜ਼ 'ਲੋਚਾਨੀ' ਹੈ, ਇਥੇ 'ਲੁਚਾਨੀ' ਪੜ੍ਹਨਾ ਹੈ}। ਹਰਿ = ਹੇ ਹਰੀ! ਬਨਵਾਲੀ = ਹੇ ਬਨਵਾਲੀ, ਹੇ ਪਰਮਾਤਮਾ!ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ!
 
सदा अनंदु होवै दिनु राती हरि कीरति करि बनवारी ॥ रहाउ ॥
Saḏā anand hovai ḏin rāṯī har kīraṯ kar banvārī. Rahā▫o.
You shall be happy forever, day and night; sing the Praises of the Lord, the Lord of the world-forest. ||Pause||
ਜੰਗਲ ਦੇ ਵਾਸੀ, (ਮਾਲਿਕ) ਵਾਹਿਗੁਰੂ ਦੀ ਮਹਿਮਾ ਗਾਇਨ ਕਰ ਅਤੇ ਦਿਹੁੰ ਰੈਣ, ਸਦੀਵ ਹੀ ਪ੍ਰਸੰਨ ਰਹੇਗਾਂ। ਠਹਿਰਾਓ।
ਕੀਰਤਿ = ਸਿਫ਼ਤ-ਸਾਲਾਹ। ਬਨਵਾਰੀ = {वनमालिन्} ਪਰਮਾਤਮਾ (ਦੀ) ॥ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, (ਇਸ ਤਰ੍ਹਾਂ) ਦਿਨ ਰਾਤ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥ ਰਹਾਉ॥