Sri Guru Granth Sahib Ji

Search ਨਹੀ in Gurmukhi

केतिआ गणत नही वीचारु ॥
Keṯi▫ā gaṇaṯ nahī vīcẖār.
So many contemplate and dwell upon Him, that they cannot be counted.
ਘਣੇ ਹੀ ਗਿਣਤੀ ਤੋਂ ਬਾਹਰ ਉਸਨੂੰ ਸੋਚਦੇ ਸਮਝਦੇ ਹਨ।
ਗਣਤ = ਗਿਣਤੀ। ਕੇਤਿਆ = ਕਈਆਂ ਦੀ। ਵੇਕਾਰ = ਵਿਕਾਰਾਂ ਵਿਚ।ਅਤੇ (ਮੰਗਣ ਵਾਲੇ) ਕਈ ਹੋਰ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ 'ਤੇ ਵਿਚਾਰ ਨਹੀਂ ਹੋ ਸਕਦੀ।
 
आखि थके कीमति नही पाई ॥
Ākẖ thake kīmaṯ nahī pā▫ī.
people have grown weary, but they have not been able to evaluate it.
ਹਾਰ ਹੁਟ ਗਏ ਹਨ ਪ੍ਰਤੂੰ ਉਹ ਇਸ ਦੇ ਛਿਨ ਮਾਤ੍ਰ ਦਾ ਭੀ ਮੁੱਲ ਨਹੀਂ ਪਾ ਸਕੇ।
ਆਖਿ = ਆਖ ਕੇ, ਬਿਆਨ ਕਰ ਕੇ।ਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ।
 
जो सतिगुर सरणि संगति नही आए ध्रिगु जीवे ध्रिगु जीवासि ॥३॥
Jo saṯgur saraṇ sangaṯ nahī ā▫e ḏẖarig jīve ḏẖarig jīvās. ||3||
Those who have not sought the Sanctuary of the True Guru and the Sangat, the Holy Congregation; cursed are their lives, and cursed are their hopes of life. ||3||
ਥੂਹ ਹੈ ਉਨ੍ਹਾਂ ਦੀ ਜ਼ਿੰਦਗੀ ਨੂੰ, ਤੇ ਲਾਨ੍ਹਤ ਹੈ ਉਨ੍ਹਾਂ ਦੇ ਜਿਉਣ ਦੀ ਆਸ ਨੂੰ, ਜਿਹੜੇ ਸਤਿਗੁਰਾਂ ਦੀ ਸਭਾ ਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।
ਧ੍ਰਿਗੁ ਜੀਵੇ = ਲਾਹਨਤ ਹੈ ਉਹਨਾਂ ਦੇ ਜੀਵੇ ਨੂੰ।੩।ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤ ਵਿਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ॥੩॥
 
पंकजु मोह पगु नही चालै हम देखा तह डूबीअले ॥१॥
Pankaj moh pag nahī cẖālai ham ḏekẖā ṯah dūbī▫ale. ||1||
In the swamp of emotional attachment, their feet cannot move. I have seen them drowning there. ||1||
ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਤੁਰਦੇ। ਮੈਂ ਉਸ ਨੂੰ, ਉਸ ਅੰਦਰ ਡੁੱਬਦਿਆਂ ਤੱਕ ਲਿਆ ਹੈ।
ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ ਹੀ, ਸਾਡੇ ਸਾਹਮਣੇ ਹੀ। ਤਹ = ਉਸ (ਸਾਰ) ਵਿਚ। ਡੂਬੀਅਲੇ = ਡੁੱਬ ਗਏ, ਡੁੱਬ ਰਹੇ ਹਨ।੧।(ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ)। ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ ॥੧॥
 
ना हउ जती सती नही पड़िआ मूरख मुगधा जनमु भइआ ॥
Nā ha▫o jaṯī saṯī nahī paṛi▫ā mūrakẖ mugḏẖā janam bẖa▫i▫ā.
I am not celibate, nor truthful, nor scholarly. I was born foolish and ignorant into this world.
ਮੈਂ ਨਾਂ ਬ੍ਰਹਮਚਾਰੀ ਜਾਂ ਸੱਚਾ ਮਨੁੱਖ ਤੇ ਨਾਂ ਹੀ ਵਿਦਵਾਨ ਹਾਂ, ਬੇਵਕੂਫ ਅਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆਂ ਹਾਂ।
ਹਉ = ਮੈਂ। ਜਤੀ = ਕਾਮ-ਵਾਸਨਾ ਨੂੰ ਰੋਕਣ ਦਾ ਜਤਨ ਕਰਨ ਵਾਲਾ। ਸਤੀ = ਉੱਚੇ ਆਚਰਨ ਵਾਲਾ। ਮੁਗਧ = ਮੂਰਖ, ਬੇ-ਸਮਝ। ਜਨਮੁ = ਜੀਵਨ।(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।
 
मरणै की चिंता नही जीवण की नही आस ॥
Marṇai kī cẖinṯā nahī jīvaṇ kī nahī ās.
I have no anxiety about dying, and no hope of living.
ਮੈਨੂੰ ਮੌਤ ਬਾਰੇ ਫ਼ਿਕਰ ਨਹੀਂ, ਨਾਂ ਹੀ ਜਿੰਦਗੀ ਦੀ ਉਮੀਦ (ਲਾਲਸਾ) ਹੈ।
xxx(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਨੂੰ) ਮੌਤ ਦਾ ਡਰ ਨਹੀਂ ਰਹਿੰਦਾ, ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਂਦਾ।
 
ऐब तनि चिकड़ो इहु मनु मीडको कमल की सार नही मूलि पाई ॥
Aib ṯan cẖikṛo ih man mīdko kamal kī sār nahī mūl pā▫ī.
The defect of the body which leads to sin is the mud puddle, and this mind is the frog, which does not appreciate the lotus flower at all.
ਸਰੀਰ ਦਾ ਪਾਪ ਚਿੱਕੜ ਹੈ ਤੇ ਇਹ ਆਤਮਾ ਡੱਡੂ, ਜੋ ਕੰਵਲ-ਫੁੱਲ ਦੀ ਕਦਰ ਬਿਲਕੁਲ ਹੀ ਨਹੀਂ ਪਾਉਂਦਾ।
ਤਨਿ = ਸਰੀਰ ਵਿਚ। ਮੀਡਕੋ = ਮੀਡਕੁ, ਡੱਡੂ। ਸਾਰ = ਕਦਰ। ਮੂਲਿ = ਬਿਲਕੁਲ, ਉੱਕਾ ਹੀ।(ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।
 
पगि खिसिऐ रहणा नही आगै ठउरु न पाइ ॥
Pag kẖisi▫ai rahṇā nahī āgai ṯẖa▫ur na pā▫e.
Their feet slip, and they cannot stay here any longer. And in the next world, they find no place of rest at all.
ਜਦ ਪੈਰ ਤਿਲ੍ਹਕ ਜਾਂਦਾ ਹੈ, ਉਹ ਠਹਿਰ ਨਹੀਂ ਸਕਦਾ। ਪਰਲੋਕ ਵਿੱਚ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
ਪਗਿ ਖਿਸਿਐ = ਜਦੋਂ ਪੈਰ ਖਿਸਕ ਗਿਆ। ਠਉਰੁ = ਥਾਂ, ਆਸਰਾ।ਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿਚ ਭੀ ਥਾਂ ਨਹੀਂ ਮਿਲਦਾ।
 
अउगुणवंती गुणु को नही बहणि न मिलै हदूरि ॥
A▫uguṇvanṯī guṇ ko nahī bahaṇ na milai haḏūr.
The unvirtuous have no merit; they are not allowed to sit in His Presence.
ਗੁਣ-ਬਿਹੁਨ ਅੰਦਰ ਕੋਈ ਖੂਬੀ ਨਹੀਂ ਉਸ ਨੂੰ ਪ੍ਰੀਤਮ ਦੇ ਕੋਲ ਬੈਠਣਾ ਨਹੀਂ ਮਿਲਦਾ।
ਹਦੂਰਿ = ਪਰਮਾਤਮਾ ਦੀ ਹਜ਼ੂਰੀ ਵਿਚ।ਜਿਸ ਜੀਵ-ਇਸਤ੍ਰੀ ਦੇ ਅੰਦਰ ਔਗੁਣ ਹੀ ਔਗੁਣ ਹਨ ਤੇ ਗੁਣ ਕੋਈ ਭੀ ਨਹੀਂ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣਾ ਨਹੀਂ ਮਿਲਦਾ।
 
माइआ जेवडु दुखु नही सभि भवि थके संसारु ॥
Mā▫i▫ā jevad ḏukẖ nahī sabẖ bẖav thake sansār.
There is no pain as great as the pain of Maya; it drives people to wander all around the world, until they become exhausted.
ਕੋਈ ਪੀੜ ਭੀ ਐਡੀ-ਵੱਡੀ ਨਹੀਂ, ਜਿੰਨੀ ਮਾਇਆ ਦੀ ਲਗਨ ਦੀ ਹੈ। ਇਸ ਦੇ ਨਾਲ ਭਰਿਸ਼ਟ ਹੋ ਕੇ ਆਦਮੀ ਸਾਰੇ ਜਹਾਨ ਅੰਦਰ ਟੱਕਰ ਮਾਰ ਕੇ ਹਾਰ-ਹੁਟ ਜਾਂਦਾ ਹੈ।
ਸਭਿ = ਸਾਰੇ ਜੀਵ। ਭਵਿ = ਭਟਕ ਭਟਕ ਕੇ।(ਦੁਨੀਆ ਵਿਚ) ਮਾਇਆ (ਦੇ ਮੋਹ) ਜੇਡਾ (ਹੋਰ ਕੋਈ) ਦੁੱਖ ਨਹੀਂ ਹੈ, ਮਾਇਆ ਦੇ ਮੋਹ ਵਿਚ ਫਸ ਕੇ ਸਾਰੇ ਜੀਵ (ਮਾਇਆ) ਦੀ ਖ਼ਾਤਰ ਭਟਕ ਭਟਕ ਕੇ ਖਪਦੇ ਰਹਿੰਦੇ ਹਨ।
 
प्रभ तुधहु खाली को नही दरि गुरमुखा नो साबासि ॥
Parabẖ ṯuḏẖhu kẖālī ko nahī ḏar gurmukẖā no sābās.
O God, none return from You empty-handed; at Your Door, the Gurmukhs are praised and acclaimed.
ਤੇਰੇ ਪਾਸੋਂ ਹੈ ਸਾਹਿਬ! ਕੋਈ ਭੀ ਸੱਖਣੀ ਹੱਥੀਂ ਨਹੀਂ ਹੈ। ਤੇਰੇ ਬੂਹੇ ਤੇ ਗੁਰੂ-ਪਿਆਰਿਆਂ ਨੂੰ ਆਫ਼ਰੀਨ ਮਿਲਦੀ ਹੈ।
ਦਰਿ = (ਤੇਰੇ) ਦਰ ਤੇ। ਸਾਬਾਸਿ = ਆਦਰ।ਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ।
 
इहु हरि रसु वणि तिणि सभतु है भागहीण नही खाइ ॥
Ih har ras vaṇ ṯiṇ sabẖaṯ hai bẖāghīṇ nahī kẖā▫e.
This Sublime Essence of the Lord is in the forests, in the fields and everywhere, but the unfortunate ones do not taste it.
ਇਹ ਵਾਹਿਗੁਰੂ-ਦਾ-ਅੰਮ੍ਰਿਤ ਜੰਗਲ, ਫੂਸ ਤੇ ਸਮੂਹ ਜੱਗ ਅੰਦਰ ਰਮਿਆ ਹੋਇਆ ਹੈ, ਪ੍ਰੰਤੂ ਨਿਕਰਮਣ ਇਸ ਨੂੰ ਨਹੀਂ ਚਖਦੇ।
ਵਣਿ = ਵਣ ਵਿਚ। ਤਿਣਿ = ਤਿਣ ਵਿਚ, ਤੀਲੇ ਵਿਚ। ਸਭਤੁ = ਹਰ ਥਾਂ। ਭਾਗਹੀਣ = ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ।(ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ, ਤਿਵੇਂ) ਪਰਮਾਤਮਾ ਦਾ ਇਹ ਨਾਮ-ਰਸ ਵਣ-ਤ੍ਰਿਣ ਵਿਚ ਹਰ ਥਾਂ ਮੌਜੂਦ ਹੈ (ਤੇ ਸਾਰੀ ਸ੍ਰਿਸ਼ਟੀ ਦੀ ਜਿੰਦ ਦਾ ਆਸਰਾ ਹੈ) ਪਰ ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਇਸ ਨਾਮ-ਰਸ ਨੂੰ ਨਹੀਂ ਚੱਖਦੀ।
 
हरि बिनु दूजा को नही एको नामु धिआइ ॥१॥ रहाउ ॥
Har bin ḏūjā ko nahī eko nām ḏẖi▫ā▫e. ||1|| rahā▫o.
Without the Lord, there is no other at all. Meditate on the One and only Naam, the Name of the Lord. ||1||Pause||
ਵਾਹਿਗੁਰੂ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਕੇਵਲ ਉਸੇ ਦੇ ਨਾਮ ਦਾ ਤੂੰ ਅਰਾਧਨ ਕਰ। ਠਹਿਰਾਉ।
xxxਪ੍ਰਭੂ ਤੋਂ ਬਿਨਾ ਕੋਈ ਹੋਰ (ਰਾਖਾ) ਨਹੀਂ ਹੈ। (ਹੇ ਮਨ!) ਪ੍ਰਭੂ ਦਾ ਨਾਮ ਸਿਮਰ ॥੧॥ ਰਹਾਉ॥
 
सदा सदा आराधीऐ दिनु विसरहु नही राति ॥३॥
Saḏā saḏā ārāḏẖī▫ai ḏin visrahu nahī rāṯ. ||3||
Forever and ever, worship and adore Him. Day and night, do not forget Him. ||3||
ਸਦੀਵ ਤੇ ਹਮੇਸ਼ਾਂ ਹੀ ਵਾਹਿਗੁਰੂ ਦਾ ਸਿਮਰਨ ਕਰ, ਦਿਨ ਤੇ ਰਾਤ ਉਸ ਨੂੰ ਨਾਂ ਭੁਲਾ।
ਵਿਸਰਹੁ = ਭੁਲਾਵੋ।੩।ਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ। ਨਾਹ ਦਿਨੇ ਨਾਹ ਰਾਤ ਨੂੰ ਕਦੇ ਭੀ ਉਸ ਨੂੰ ਨਾਹ ਭੁਲਾਓ ॥੩॥
 
गुर जेवडु दाता को नही जिनि दिता आतम दानु ॥२॥
Gur jevad ḏāṯā ko nahī jin ḏiṯā āṯam ḏān. ||2||
There is no other Giver as great as the Guru, who has given the gift of the soul. ||2||
ਗੁਰਾਂ ਜਿੱਡਾ ਵਡਾ ਦਾਤਾਰ ਕੋਈ ਨਹੀਂ, ਜਿਨ੍ਰਾਂ ਨੇ ਮੈਨੂੰ ਰੱਬੀ ਰੂਹ ਦੀ ਦਾਤ ਪਰਦਾਨ ਕੀਤੀ ਹੈ।
ਜਿਨਿ = ਜਿਸ ਨੇ {ਨੋਟ: 'ਜਿਨ' ਬਹੁ-ਵਚਨ ਹੈ, 'ਜਿਨਿ' ਇਕ-ਵਚਨ ਹੈ}।੨।(ਪਰ ਨਾਮ ਦੀ ਇਹ ਦਾਤ ਗੁਰੂ ਤੋਂ ਹੀ ਮਿਲਦੀ ਹੈ) ਗੁਰੂ ਜੇਡਾ ਹੋਰ ਦਾਤਾ ਨਹੀਂ ਹੈ ਕਿਉਂਕਿ ਉਸ ਨੇ ਆਤਮਕ ਜੀਵਨ ਦੀ ਦਾਤ ਦਿੱਤੀ ਹੈ ॥੨॥
 
गुर ते बाहरि किछु नही गुरु कीता लोड़े सु होइ ॥२॥
Gur ṯe bāhar kicẖẖ nahī gur kīṯā loṛe so ho▫e. ||2||
Nothing is beyond the Guru; whatever He wishes comes to pass. ||2||
ਕੁਝ ਭੀ ਗੁਰਾਂ (ਦੇ ਅਖਤਿਆਰ) ਤੋਂ ਬਾਹਰ ਨਹੀਂ। ਜੋ ਕੁਝ ਭੀ ਗੁਰੂ ਜੀ ਚਾਹੁੰਦੇ ਹਨ, ਉਹੀ ਹੁੰਦਾ ਹੈ।
ਤੇ = ਤੋਂ। ਬਾਹਰਿ = ਆਕੀ। ਲੋੜੇ = ਚਾਹੇ।੨।ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ) ॥੨॥
 
सतिगुर सरणी आइआं बाहुड़ि नही बिनासु ॥
Saṯgur sarṇī ā▫i▫āʼn bāhuṛ nahī binās.
Entering the Sanctuary of the True Guru, you shall never die again.
ਸਤਿਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ, ਤੂੰ ਮੁੜ ਕੇ ਨਹੀਂ ਮਰੇਗਾ!
ਬਿਨਾਸੁ = (ਆਤਮਕ) ਮੌਤ।ਜੇ ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ।
 
तिसु बिनु मेरा को नही जिस का जीउ परानु ॥
Ŧis bin merā ko nahī jis kā jī▫o parān.
Without Him, I have no one to call my own. My soul and my breath of life belong to Him.
ਉਸ ਦੇ ਬਗ਼ੈਰ, ਜਿਸ ਦੀ ਮਲਕੀਅਤ ਹਨ ਮੇਰੀ ਆਤਮਾ ਤੇ ਜਿੰਦਗਾਨੀ, ਹੋਰ ਮੇਰਾ ਆਪਣਾ ਕੋਈ ਨਹੀਂ।
ਜੀਉ = ਜੀਵ, ਜਿੰਦ। ਪੁਰਾਨੁ = ਪ੍ਰਾਣ, ਸੁਆਸ।(ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।
 
हरि सुखदाता मनि नही वसिआ अंति गइआ पछुताई ॥४॥
Har sukẖ▫ḏāṯa man nahī vasi▫ā anṯ ga▫i▫ā pacẖẖuṯā▫ī. ||4||
If the Lord, the Giver of Peace, does not dwell within the mind, then they shall depart with regret in the end. ||4||
ਜੇਕਰ ਆਰਾਮ ਦੇਣਹਾਰ, ਵਾਹਿਗੁਰੂ, ਬੰਦੇ ਦੇ ਦਿਲ ਅੰਦਰ ਨਹੀਂ ਵਸਦਾ ਤਾਂ ਉਹ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ, ਟੂਰ ਜਾਂਦਾ ਹੈ।
ਮਨਿ = ਮਨ ਵਿਚ ॥੪॥ਜਿਸ ਮਨੁੱਖ ਦੇ ਮਨ ਵਿਚ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਨਹੀਂ ਵੱਸਦਾ, ਉਹ ਅੰਤ ਵੇਲੇ ਇਥੋਂ ਪਛੁਤਾਂਦਾ ਜਾਂਦਾ ਹੈ ॥੪॥
 
मनमुखि करम करहि नही बूझहि बिरथा जनमु गवाए ॥
Manmukẖ karam karahi nahī būjẖėh birthā janam gavā▫e.
The self-willed manmukhs perform their actions, but they do not understand; they waste away their lives in vain.
ਆਪ-ਹੁਦਰੇ ਮੰਦ ਅਮਲ ਕਮਾਉਂਦੇ ਹਨ ਤੇ ਸਮਝਦੇ ਨਹੀਂ। ਉਹ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦੇ ਹਨ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਕਰਹਿ = ਕਰਦੇ ਹਨ। ਗਵਾਏ = ਗਵਾਂਦਾ ਹੈ।(ਉਸ ਭਟਕਣਾ ਵਿਚ ਪਏ ਹੋਏ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਿੱਥੇ ਹੋਏ ਧਾਰਮਿਕ) ਕੰਮ ਕਰਦੇ ਰਹਿੰਦੇ ਹਨ, ਤੇ (ਇਹ) ਨਹੀਂ ਸਮਝਦੇ (ਕਿ ਅਸੀਂ ਕੁਰਾਹੇ ਪਏ ਹੋਏ ਹਾਂ)। (ਜੇਹੜਾ ਭੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਹ ਆਪਣਾ) ਜਨਮ ਵਿਅਰਥ ਗਵਾਂਦਾ ਹੈ।