Sri Guru Granth Sahib Ji

Search ਨਾਇ in Gurmukhi

साचा साहिबु साचु नाइ भाखिआ भाउ अपारु ॥
Sācẖā sāhib sācẖ nā▫e bẖākẖi▫ā bẖā▫o apār.
True is the Master, True is His Name-speak it with infinite love.
ਸੱਚਾ ਹੈ ਸੁਆਮੀ, ਸੱਚਾ ਹੈ ਉਸਦਾ ਨਾਮ ਅਤੇ ਸਚਿਆਰਾ ਨੇ ਉਸ ਦੇ ਨਾਮ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ।
ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ। ਸਾਚੁ = ਸਦਾ-ਥਿਰ ਰਹਿਣ ਵਾਲਾ। ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ। ਭਾਖਿਆ = ਬੋਲੀ। ਭਾਉ = ਪ੍ਰੇਮ। ਅਪਾਰੁ = ਪਾਰ ਤੋਂ ਰਹਿਤ, ਬੇਅੰਤ।ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।
 
तीरथि नावा जे तिसु भावा विणु भाणे कि नाइ करी ॥
Ŧirath nāvā je ṯis bẖāvā viṇ bẖāṇe kė nā▫e karī.
If I am pleasing to Him, then that is my pilgrimage and cleansing bath. Without pleasing Him, what good are ritual cleansings?
ਜੇਕਰ ਮੈਂ ਉਸਨੂੰ ਚੰਗਾ ਲੱਗ ਜਾਵਾਂ ਤਾਂ ਇਹੀ ਮੇਰਾ ਧਰਮ ਅਸਥਾਨ ਤੇ ਨ੍ਹਾਉਣਾ ਹੈ। ਉਸਨੂੰ ਚੰਗਾ ਲੱਗਣ ਦੇ ਬਿਨਾ ਇਸ਼ਨਾਨ ਦਾ ਕੀ ਲਾਭ ਹੈ?
ਤੀਰਥਿ = ਤੀਰਥ ਉੱਤੇ। ਨਾਵਾ = ਮੈਂ ਇਸ਼ਨਾਨ ਕਰਾਂ। ਤਿਸੁ = ਉਸ ਰੱਬ ਨੂੰ। ਭਾਵਾ = ਮੈਂ ਚੰਗਾ ਲੱਗਾਂ। ਵਿਣੁ ਭਾਣੇ = ਰੱਬ ਨੂੰ ਚੰਗਾ ਲੱਗਣ ਤੋਂ ਬਿਨਾ, ਜੇ ਰੱਬ ਦੀ ਨਜ਼ਰ ਵਿਚ ਕਬੂਲ ਨਾ ਹੋਇਆ। ਕਿ ਨਾਇ ਕਰੀ = ਨ੍ਹਾਇ ਕੇ ਮੈਂ ਕੀਹ ਕਰਾਂ?ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ?
 
साचा साहिबु साचै नाइ ॥१॥ रहाउ ॥
Sācẖā sāhib sācẖai nā▫e. ||1|| rahā▫o.
True is the Master, True is His Name. ||1||Pause||
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸਦਾ ਨਾਮ। ਠਹਿਰਾਉ।
ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ।ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ॥੧॥ ਰਹਾਉ॥
 
क्रिपा जलु देहि नानक सारिंग कउ होइ जा ते तेरै नाइ वासा ॥४॥३॥
Kirpā jal ḏėh Nānak sāring ka▫o ho▫e jā ṯe ṯerai nā▫e vāsā. ||4||3||
Bestow the Water of Your Mercy upon Nanak, the thirsty song-bird, so that he may come to dwell in Your Name. ||4||3||
ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਪਾਣੀ ਪਰਦਾਨ ਕਰ, (ਹੈ ਵਾਹਿਗੁਰੂ!) ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਜਾਵੇ।
ਸਾਰਿੰਗ = ਪਪੀਹਾ। ਕਉ = ਨੂੰ। ਜਾ ਤੇ = ਜਿਸ ਤੋਂ, ਜਿਸ ਨਾਲ। ਤੇਰੈ ਨਾਇ = ਤੇਰੇ ਨਾਮ ਵਿਚ।੪।ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ ॥੪॥੩॥
 
नानक नदरी बाहरे राचहि दानि न नाइ ॥४॥४॥
Nānak naḏrī bāhre rācẖėh ḏān na nā▫e. ||4||4||
O Nanak, those who lack the Lord's Glance of Grace cherish neither charity nor the Lord's Name. ||4||4||
ਨਾਨਕ ਜਿਹੜੇ ਵਾਹਿਗੁਰੂ ਦੀ ਦਇਆ-ਦ੍ਰਿਸ਼ਟੀ ਤੋਂ ਸੱਖਣੇ ਹਨ ਉਨ੍ਹਾਂ ਨੂੰ ਦਾਨ-ਪੁੰਨ ਤੇ ਨਾਮ ਨਾਲ ਕੋਈ ਦਿਲਚਸਪੀ ਨਹੀਂ।
ਨਾਨਕ = ਹੇ ਨਾਨਕ! ਨਦਰੀ ਬਾਹਰੇ = ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ। ਦਾਨਿ = ਦਾਨ ਵਿਚ, ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ। ਨਾਇ = ਪ੍ਰਭੂ ਦੇ ਨਾਮ ਵਿਚ।੪।ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ ॥੪॥੪॥
 
तेरै कमि न तेरै नाइ ॥२॥
Ŧerai kamm na ṯerai nā▫e. ||2||
I have not worked for You, or Your Name. ||2||
ਮੈਂ ਤੇਰੇ ਘਾਲ ਨਹੀਂ ਕਮਾਈ ਤੇ ਨਾਂ ਹੀ ਮੈਂ ਤੇਰੇ ਨਾਮ ਦਾ ਅਰਾਧਨ ਕੀਤਾ ਹੈ।
ਤੇਰੈ ਕੰਮਿ = ਤੇਰੇ ਕੰਮ ਵਿਚ। ਤੇਰੈ ਨਾਇ = ਤੇਰੇ ਨਾਮ ਵਿਚ।੨।ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ ॥੨॥
 
सदा सदा साचे गुण गावहि साचै नाइ पिआरु ॥
Saḏā saḏā sācẖe guṇ gāvahi sācẖai nā▫e pi▫ār.
Forever and ever, they sing the Glorious Praises of the True One; they love the True Name.
ਸਦੀਵ ਤੇ ਹਮੇਸ਼ਾਂ ਲਈ ਉਹ ਸਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁੰ ਗੰਢਦੇ ਹਨ।
ਗਾਵਹਿ = ਗਾਂਦੇ ਹਨ। ਨਾਇ = ਨਾਮ ਵਿਚ। ਦਿਤੋਨੁ = ਦਿੱਤਾ ਉਨਿ, ਉਸ (ਪ੍ਰਭੂ) ਨੇ ਦਿੱਤਾ।ਉਹ ਮਨੁੱਖ ਸਦਾ ਹੀ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਪਾਈ ਰੱਖਦੇ ਹਨ।
 
सचु सलाही सचि लगा सचै नाइ त्रिपति होइ ॥
Sacẖ salāhī sacẖ lagā sacẖai nā▫e ṯaripaṯ ho▫e.
Praising the True One, attached to the True One, I am satisfied with the True Name.
ਮੈਂ ਸਚੇ-ਸਾਈਂ ਦੀ ਸਿਫ਼ਤ ਕਰਦਾ ਹਾਂ, ਸਚੇ ਸਾਈਂ ਨਾਲ ਮੈਂ ਜੁੜਿਆ ਹੋਇਆਂ ਹਾਂ ਅਤੇ ਸਚੇ-ਨਾਮ ਨਾਲ ਹੀ ਮੈਨੂੰ ਰੱਜ ਆਉਂਦਾ ਹੈ।
ਸਲਾਹੀ = ਸਲਾਹੀਂ, ਮੈਂ ਸਲਾਹਾਂ। ਲਗਾ = ਲੱਗਾਂ, ਮੈਂ ਜੁੜਿਆ ਰਹਾਂ। ਨਾਇ = ਨਾਮ ਦੀ ਰਾਹੀਂ। ਤ੍ਰਿਪਤਿ = ਰਜੇਵਾਂ, ਤ੍ਰਿਸ਼ਨਾ ਦਾ ਅਭਾਵ।ਹੇ ਨਾਨਕ! (ਆਕ ਕਿਮੇਰੀ ਇਹੀ ਅਰਦਾਸ ਹੈ ਕਿ) ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਿਹਾਂ ਹੀ ਤ੍ਰਿਸ਼ਨਾ ਮੁੱਕਦੀ ਹੈ।
 
मलु हउमै धोती किवै न उतरै जे सउ तीरथ नाइ ॥
Mal ha▫umai ḏẖoṯī kivai na uṯrai je sa▫o ṯirath nā▫e.
This filth of egotism cannot be washed away, even by taking cleansing baths at hundreds of sacred shrines.
ਕਿਸੇ ਜ਼ਰੀਏ ਨਾਲ ਇਹ ਹੰਗਤਾ ਦੀ ਗੰਦਗੀ ਧੋਣ ਨਾਲ ਦੂਰ ਨਹੀਂ ਹੁੰਦੀ, ਭਾਵੇਂ ਆਦਮੀ ਸੈਕੜੇ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਪਿਆ ਕਰੇ।
ਕਿਵੈ = ਕਿਸੇ ਤਰੀਕੇ ਨਾਲ ਭੀ। ਤੀਰਥ = ਤੀਰਥਾਂ ਉੱਤੇ। ਨਾਇ = ਨ੍ਹਾਇ, ਇਸ਼ਨਾਨ ਕਰੇ।ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ।
 
हीरै हीरु मिलि बेधिआ रंगि चलूलै नाइ ॥१॥
Hīrai hīr mil beḏẖi▫ā rang cẖalūlai nā▫e. ||1||
The Diamond of the Guru has pierced the diamond of my mind, which is now dyed in the deep crimson color of the Name. ||1||
(ਗੁਰੂ) ਰਤਨ ਨਾਲ ਮਿਲ ਕੇ (ਮੇਰਾ ਮਨ) ਰਤਨ ਵਿੰਨਿ੍ਹਆ ਗਿਆ ਹੈ ਅਤੇ ਹਰੀਨਾਮ ਨਾਲ ਗੂੜ੍ਹਾ-ਲਾਲ ਰੰਗਿਆ ਗਿਆ ਹੈ।
ਹੀਰੈ = ਹੀਰੇ (ਗੁਰੂ) ਨੂੰ। ਹੀਰੁ = (ਮਨ) ਹੀਰਾ। ਬੇਧਿਆ = ਵਿੰਨ੍ਹਿਆ। ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ। ਨਾਇ = ਨਾਮ ਦੀ ਰਾਹੀਂ।੧।(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ) ਮਨ-ਹੀਰਾ ਗੁਰੂ-ਹੀਰੇ ਨੂੰ ਮਿਲ ਕੇ (ਉਸ ਵਿਚ) ਵਿੱਝ ਜਾਂਦਾ ਹੈ, ਪ੍ਰਭੂ ਦੇ ਨਾਮ ਵਿਚ (ਲੀਨ ਹੋ ਕੇ) ਉਹ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ (ਰੰਗਿਆ ਜਾਂਦਾ ਹੈ) ॥੧॥
 
गुण गोविंद नित गावणे निरमल साचै नाइ ॥१॥
Guṇ govinḏ niṯ gāvṇe nirmal sācẖai nā▫e. ||1||
I constantly sing the Glories of the Lord of the Universe. Through the True Name, I have become spotlessly pure. ||1||
ਸ੍ਰਿਸ਼ਟੀ ਦੇ ਸੁਆਮੀ ਅਤੇ ਸਚੇ-ਨਾਮ ਦਾ ਜੱਸ ਸਦਾ ਗਾਇਨ ਕਰਨ ਦੁਆਰਾ ਮੈਂ ਬੇਦਾਗ਼ ਹੋ ਗਿਆ ਹਾਂ।
ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)।੧।ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ ॥੧॥
 
संत जनहु सुणि भाईहो छूटनु साचै नाइ ॥
Sanṯ janhu suṇ bẖā▫īho cẖẖūtan sācẖai nā▫e.
O Saints, O Siblings of Destiny, listen: release comes only through the True Name.
ਸ੍ਰਵਣ ਕਰੋ ਤੁਸੀਂ, ਹੇ ਸਾਧੂ ਜਨੋ! ਮੇਰੇ ਭਰਾਓ, ਤੁਹਾਡੀ ਬੰਦ ਖਲਾਸ ਸਤਿਨਾਮ ਰਾਹੀਂ ਹੀ ਹੈ।
ਸੁਣਿ = ਸੁਣਹੁ। ਭਾਈਹੋ = ਹੇ ਭਰਾਵੋ! ਛੂਟਨੁ = (ਵਿਕਾਰਾਂ ਤੋਂ) ਖ਼ਲਾਸੀ। ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਜੁੜ ਕੇ)।ਹੇ ਭਰਾਵੋ! ਹੇ ਸੰਤ ਜਨੋ! (ਧਿਆਨ ਨਾਲ) ਸੁਣੋ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ।
 
त्रिभवणि सो प्रभु जाणीऐ साचो साचै नाइ ॥५॥
Ŧaribẖavaṇ so parabẖ jāṇī▫ai sācẖo sācẖai nā▫e. ||5||
God is known throughout the three worlds. True is the Name of the True One. ||5||
ਉਹ ਸਾਹਿਬ ਤਿੰਨਾਂ ਜਹਾਨਾਂ ਅੰਦਰ ਜਾਣਿਆ ਜਾਂਦਾ ਹੈ। ਸੱਚਾ ਹੈ ਨਾਮ ਸੱਚੇ ਸਾਹਿਬ ਦਾ।
ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸਾਰੇ ਜਗਤ ਵਿਚ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੫॥(ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ ॥੫॥
 
भाई रे मैलु नाही निरमल जलि नाइ ॥
Bẖā▫ī re mail nāhī nirmal jal nā▫e.
O Siblings of Destiny, filth is washed away by bathing in the Pure Water of the Name.
ਹੇ ਵੀਰ! ਹਰੀ ਨਾਮ ਦੇ ਸ਼ੁੱਧ ਪਾਣੀ ਨਾਲ ਇਸ਼ਨਾਨ ਕੀਤਿਆਂ ਤੈਨੂੰ ਕੋਈ ਮਲੀਨਤਾ ਲੱਗੀ ਨਹੀਂ ਰਹਿਣੀ।
ਜਲਿ = ਜਲ ਵਿਚ। ਨਾਇ = ਨ੍ਹਾ ਕੇ, ਨ੍ਹਾਤਿਆਂ।ਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ।
 
नानक निरमल ऊजले जो राते हरि नाइ ॥८॥७॥
Nānak nirmal ūjle jo rāṯe har nā▫e. ||8||7||
O Nanak, those who are attuned to the Name of the Lord are immaculate and radiant. ||8||7||
ਨਾਨਕ ਬੇਦਾਗ ਅਤੇ ਸੁਰਖਰੂ ਹਨ ਉਹ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
ਹਰਿ ਨਾਇ = ਹਰੀ ਦੇ ਨਾਮ ਵਿਚ ॥੮॥੭॥ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ॥੮॥੭॥
 
हरि वरु घरि सोहागणी निरमल साचै नाइ ॥३॥
Har var gẖar sohāgaṇī nirmal sācẖai nā▫e. ||3||
The soul-bride finds her Husband Lord in the home of her own being; she is purified by the True Name. ||3||
ਪਤੀ-ਪਿਆਰੀ ਪਤਨੀ ਜੋ ਸੱਚੇ ਨਾਮ ਨਾਲ ਪਵਿੱਤਰ ਹੋਈ ਹੈ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਰਾਪਤ ਕਰ ਲੈਂਦੀ ਹੈ।
ਸਾਚੈ ਨਾਇ = ਸੱਚੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੩॥ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ॥੩॥
 
अवगणि बधा मारीऐ छूटै गुरमति नाइ ॥७॥
Avgaṇ baḏẖā mārī▫ai cẖẖūtai gurmaṯ nā▫e. ||7||
Bound and gagged and assaulted by evil, they are released only through the Name, through the Guru's Teachings. ||7||
ਪਾਪ ਦਾ ਜਕੜਿਆਂ ਹੋਇਆ ਉਹ ਮਾਰ ਖਾਂਦਾ ਹੈ। ਗੁਰਾਂ ਦੀ ਸਿਖਿਆ ਤਾਬੇ ਨਾਮ ਦਾ ਸਿਮਰਨ ਕਰਨ ਦੁਆਰਾ ਬੰਦ-ਖਲਾਸ ਹੋ ਜਾਂਦਾ ਹੈ।
ਨਾਇ = ਨਾਮ ਵਿਚ (ਜੁੜ ਕੇ) ॥੭॥ਵਿਕਾਰੀ ਜੀਵਨ ਦੇ ਕਾਰਨ (ਆਸਾ ਤ੍ਰਿਸ਼ਨਾ ਦਾ) ਬੱਧਾ ਮਾਰ ਖਾਂਦਾ ਹੈ। ਜੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਵਿਚ ਜੁੜੇ, ਤਾਂ ਹੀ (ਆਸਾ ਤ੍ਰਿਸ਼ਨਾ ਦੇ ਜਾਲ ਵਿਚੋਂ) ਖ਼ਲਾਸੀ ਪਾ ਸਕਦਾ ਹੈ ॥੭॥
 
गुर कै भाणै जे चलहि ता अनदिनु राचहि हरि नाइ ॥१॥ रहाउ ॥
Gur kai bẖāṇai je cẖalėh ṯā an▫ḏin rācẖėh har nā▫e. ||1|| rahā▫o.
If you walk in harmony with the Guru's Will, you shall remain immersed in the Lord's Name, night and day. ||1||Pause||
ਜੇਕਰ ਤੂੰ ਗੁਰਾਂ ਦੀ ਰਜਾ ਅਨੁਸਾਰ ਟੁਰੇਗੀ, ਤਦ ਤੂੰ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਅੰਦਰ ਲੀਨ ਰਹੇਗੀ। ਠਹਿਰਾਉ।
ਭਾਣੈ = ਭਾਣੇ ਵਿਚ, ਰਜ਼ਾ ਵਿਚ। ਚਲਹਿ = ਤੂੰ ਚੱਲੇਂ। ਅਨਦਿਨੁ = ਹਰ ਰੋਜ਼। ਰਾਚਹਿ = ਰਚਿਆ ਰਹੇਂਗਾ, ਟਿਕਿਆ ਰਹੇਂਗਾ। ਨਾਮਿ = ਨਾਮ ਵਿਚ ॥੧॥ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ, ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ ॥੧॥ ਰਹਾਉ॥
 
खटु करमा ते दुगुणे पूजा करता नाइ ॥
Kẖat karmā ṯe ḏuguṇai pūjā karṯā nā▫e.
and perform the six ceremonial rituals, over and over again, performing worship services and ritual bathing.
ਅਤੇ ਭਾਵੇਂ ਉਹ ਛੇ ਸੰਸਕਾਰਾਂ ਨੂੰ ਦੂਹਰੀ ਵਾਰ ਕਰੇ ਅਤੇ ਨ੍ਰਾਂ ਕੇ ਉਪਾਸ਼ਨਾ ਕਰੇ।
ਨਾਇ = ਨਾ ਕੇ।ਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ;
 
हुकमु जिना नो मनाइआ ॥
Hukam jinā no manā▫i▫ā.
Those, whom God causes to abide by His Will,
ਜਿਨ੍ਹਾਂ ਪਾਸੋਂ ਪ੍ਰਭੂ ਆਪਣੀ ਆਗਿਆ ਦਾ ਪਾਲਣ ਕਰਵਾਉਂਦਾ ਹੈ,
xxxਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ,