Sri Guru Granth Sahib Ji

Search ਨਾਵੈ in Gurmukhi

विणु नावै नाही को थाउ ॥
viṇ nāvai nāhī ko thā▫o.
Without Your Name, there is no place at all.
ਤੈਂਡੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ।
ਵਿਣੁ ਨਾਵੈ-'ਨਾਮ' ਤੋਂ ਬਿਨਾ, ਨਾਮ ਤੋਂ ਖ਼ਾਲੀ।ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।
 
ओहु धोपै नावै कै रंगि ॥
Oh ḏẖopai nāvai kai rang.
it can only be cleansed by the Love of the Name.
ਹਰੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ।
ਓਹੁ = ਉਹ ਪਾਪ। ਧੋਪੈ = ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ = ਪਿਆਰ ਨਾਲ। ਨਾਵੈ ਕੈ ਰੰਗਿ = ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
 
नानक नावै बाझु सनाति ॥४॥३॥
Nānak nāvai bājẖ sanāṯ. ||4||3||
O Nanak, without the Name, they are wretched outcasts. ||4||3||
ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ।
ਨਾਵੈ ਬਾਝੁ = ਹਰਿ-ਨਾਮ ਤੋਂ ਬਿਨਾ। ਸਨਾਤਿ = ਨੀਚ।੪।ਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ ॥੪॥੩॥
 
अगै गइआ जाणीऐ विणु नावै वेकार ॥३॥
Agai ga▫i▫ā jāṇī▫ai viṇ nāvai vekār. ||3||
Going to the world hereafter, everyone shall realize that without the Name, it is all useless. ||3||
ਅੱਗੇ ਪੁਜ ਕੇ ਆਦਮੀ ਅਨੁਭਵ ਕਰੇਗਾ ਕਿ ਨਾਮ ਦੇ ਬਾਝੋਂ ਉਹ ਨਿਕੰਮਾ ਹੈ।
ਅਗੈ = ਪਰਮਾਤਮਾ ਦੀ ਹਜ਼ੂਰੀ ਵਿਚ। ਜਾਣੀਐ = ਪਤਾ ਲਗਦਾ ਹੈ। ਵੇਕਾਰ = ਵਿਅਰਥ।੩।(ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ) ॥੩॥
 
बिनु संगति साध न ध्रापीआ बिनु नावै दूख संतापु ॥
Bin sangaṯ sāḏẖ na ḏẖarāpī▫ā bin nāvai ḏūkẖ sanṯāp.
still, without the Saadh Sangat, the Company of the Holy, he will not feel satisfied. Without the Name, all suffer in sorrow.
ਪਰ ਸੰਤਾ ਦੇ ਸਮਾਗਮ ਬਗੈਰ ਉਸ ਨੂੰ ਰੱਜ ਨਹੀਂ ਆਉਂਦਾ ਤੇ ਨਾਮ ਦੇ ਬਾਝੋਂ ਉਹ ਕਸ਼ਟ ਤੇ ਗਮ ਸਹਾਰਦਾ ਹੈ।
ਧ੍ਰਾਪੀਆ = ਰੱਜਦਾ, ਤਸੱਲੀ ਹੁੰਦੀ। ਬਿਨੁ ਨਾਵੈ = ਪ੍ਰਭੂ ਦਾ ਨਾਮ ਜਪਣ ਤੋਂ ਬਿਨਾ। ਸੰਤਾਪੁ = ਕਲੇਸ਼।ਗੁਰੂ ਦੀ ਸੰਗਤ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ।
 
विणु नावै नाही साबासि ॥३॥३२॥
viṇ nāvai nāhī sābās. ||3||32||
Without the Name, no one is approved. ||3||32||
ਵਾਹਿਗੁਰੂ ਦੇ ਨਾਮ ਬਾਝੌਂ ਕੋਈ ਨਾਮਵਰੀ ਨਹੀਂ।
ਸਾਬਾਸਿ = ਆਦਰ, ਇੱਜ਼ਤ।੩।(ਨਹੀਂ ਤਾਂ) ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ ॥੩॥੩੨॥
 
मनमुख गुण तै बाहरे बिनु नावै मरदे झूरि ॥२॥
Manmukẖ guṇ ṯai bāhre bin nāvai marḏe jẖūr. ||2||
The self-willed manmukhs are totally without virtue. Without the Name, they die in frustration. ||2||
ਅਧਰਮੀ ਨੇਕੀ ਤੋਂ ਸੱਖਣੇ ਹਨ। ਹਰੀ ਨਾਮ ਤੋਂ ਵਾਝੇ ਹੋਏ ਉਹ ਅਫਸੋਸ ਕਰਦੇ ਹੋਏ ਫ਼ੌਤ ਹੁੰਦੇ ਹਨ।
ਗੁਣ ਤੇ = ਗੁਣਾਂ ਤੋਂ। ਝੂਰਿ = ਝੁਰ ਝੁਰ ਕੇ। ਮਰਦੇ = ਆਤਮਕ ਮੌਤ ਸਹੇੜਦੇ ਹਨ।੨।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ (ਮਾਇਆ ਦੇ ਝੋਰਿਆਂ ਵਿਚ) ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ॥੨॥
 
मनमुख नामु न जाणनी विणु नावै पति जाइ ॥
Manmukẖ nām na jāṇnī viṇ nāvai paṯ jā▫e.
The self-willed manmukhs do not know the Naam. Without the Name, they lose their honor.
ਖੁਦ-ਪਸੰਦ ਨਾਮ ਨੂੰ ਨਹੀਂ ਜਾਣਦੇ ਅਤੇ ਨਾਮ ਦੇ ਬਾਝੋਂ ਉਹ ਆਪਣੀ ਇੱਜ਼ਤ ਗੁਆ ਲੈਂਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਜਾਣਨੀ = ਜਾਣਨਿ, ਜਾਣਦੇ। ਵਿਣੁ = ਬਿਨੁ। ਵਿਣੁ ਨਾਵੈ = ਨਾਮ ਤੋਂ ਬਿਨਾ। ਜਾਇ = ਚਲੀ ਜਾਂਦੀ ਹੈ।(ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ। ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ।
 
जतु सतु संजमु नामु है विणु नावै निरमलु न होइ ॥
Jaṯ saṯ sanjam nām hai viṇ nāvai nirmal na ho▫e.
The Naam, the Name of the Lord, is abstinence, truthfulness, and self-restraint. Without the Name, no one becomes pure.
ਬ੍ਰਹਿਮ ਚਰਜ, ਸਚਾਈ ਅਤੇ ਸਵੈ-ਰੋਕ ਥਾਮ ਸਮੂਹ ਵਾਹਿਗੁਰੂ ਦੇ ਨਾਮ ਵਿੱਚ ਹਨ। ਨਾਮ ਦੇ ਬਗੈਰ ਇਨਸਾਨ ਬੇ-ਦਾਗ ਨਹੀਂ ਹੁੰਦਾ।
ਜਤੁ = ਕਾਮਵਾਸਨਾ ਵਲੋਂ ਬਚਣ ਦਾ ਉੱਦਮ। ਸਤੁ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਵਿਣੁ ਨਾਵੈ = ਨਾਮ (-ਸਿਮਰਨ) ਤੋਂ ਬਿਨਾ।(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ।
 
विणु नावै सभ डुमणी दूजै भाइ खुआइ ॥
viṇ nāvai sabẖ dumṇī ḏūjai bẖā▫e kẖu▫ā▫e.
Without the Name, all are miserable. In the love of duality, they are ruined.
ਨਾਮ ਦੇ ਬਗੈਰ ਹਰ ਕੋਈ ਅਵਾਜਾਰ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਤਬਾਹ ਕਰ ਛਡਿਆ ਹੈ।
ਡੁਮਣੀ = ਦੁ-ਮਨੀ, ਦੁ-ਦਿੱਤੀ, ਦੁਬਿਧਾ ਵਿਚ ਫਸੀ ਹੋਈ। ਦੂਜੈ ਭਾਇ = ਹੋਰ ਪਿਆਰ ਵਿਚ। ਖੁਆਇ = ਖੁੰਝ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ।ਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ।
 
बिनु नावै ठउरु न पाइनी जमपुरि दूख सहाहि ॥३॥
Bin nāvai ṯẖa▫ur na pā▫inī jam pur ḏūkẖ sahāhi. ||3||
Without the Name, they find no place of rest. In the City of Death, they suffer in agony. ||3||
ਸਾਈਂ ਦੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਆਰਾਮ ਦੀ ਥਾਂ ਨਹੀਂ ਮਿਲਦੀ ਅਤੇ ਉਹ ਮੌਤ ਦੇ ਸ਼ਹਿਰ ਅੰਦਰ ਤਕਲੀਫ ਉਠਾਉਂਦੇ ਹਨ।
ਠਉਰੁ = ਥਾਂ, ਸ਼ਾਂਤੀ। ਪਾਇਨੀ = ਪਾਇਨਿ, ਪਾਂਦੇ। ਜਮਪੁਰਿ = ਜਮ ਦੀ ਪੁਰੀ ਵਿਚ। ਸਹਾਹਿ = ਸਹਹਿ, ਸਹਿੰਦੇ ਹਨ।੩।ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ ॥੩॥
 
सा धन नावै बाहरी अवगणवंती रोइ ॥३॥
Sā ḏẖan nāvai bāhrī avgaṇvanṯī ro▫e. ||3||
That soul-bride who lacks the Lord's Name acts without virtue, and so she grieves. ||3||
ਆਪਣੇ ਸਾਈਂ ਦੇ ਨਾਮ ਤੋਂ ਸੱਖਣੀ ਪਾਪਣ ਪਤਨੀ ਰੋਂਦੀ ਤੇ ਚੀਕਦੀ ਹੈ।
ਸਾ ਧਨ = ਜੀਵ-ਇਸਤ੍ਰੀ। ਨਾਵੈ ਬਾਹਰੀ = ਨਾਮ ਤੋਂ ਸੱਖਣੀ। ਰੋਇ = ਰੋਂਦੀ ਹੈ, ਦੁਖੀ ਹੁੰਦੀ ਹੈ।੩।ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਤੋਂ ਸੱਖਣੀ ਰਹਿੰਦੀ ਹੈ ਉਹ ਔਗੁਣਾਂ ਨਾਲ ਭਰ ਜਾਂਦੀ ਹੈ ਤੇ ਦੁੱਖੀ ਹੁੰਦੀ ਹੈ ॥੩॥
 
बिनु नावै जीवणु ना थीऐ मेरे सतिगुर नामु द्रिड़ाइ ॥१॥ रहाउ ॥
Bin nāvai jīvaṇ nā thī▫ai mere saṯgur nām driṛ▫ā▫e. ||1|| rahā▫o.
Without Your Name, my life does not even exist. My True Guru has implanted the Naam within me. ||1||Pause||
ਹਰੀ ਦੇ ਨਾਮ ਬਗੈਰ ਮੇਰਾ ਜੀਉਣਾ ਨਹੀਂ ਹੋ ਸਕਦਾ। ਹੇ ਮੇਰੇ ਸਚੇ ਗੁਰਦੇਵ ਜੀ! ਮੇਰੇ ਅੰਦਰ ਨਾਮ ਨੂੰ ਪੱਕਾ ਕਰੋ। ਠਹਿਰਾਉ।
ਥੀਐ = ਹੋ ਸਕਦਾ। ਜੀਵਣੁ = ਆਤਮਕ ਜੀਵਨ। ਸਤਿਗੁਰ = ਹੇ ਸਤਿਗੁਰ! ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਕੇ।੧।ਹੇ ਮੇਰੇ ਸਤਿਗੁਰੂ! (ਮੇਰੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦੇ (ਕਿਉਂਕਿ) ਪ੍ਰਭੂ-ਨਾਮ ਤੋਂ ਬਿਨਾ ਆਤਮਕ ਜੀਵਨ ਨਹੀਂ ਬਣ ਸਕਦਾ ॥੧॥ ਰਹਾਉ॥
 
सिरजणहारि भुलाइआ विणु नावै नापाक ॥२॥
Sirjaṇhār bẖulā▫i▫ā viṇ nāvai nāpāk. ||2||
They ignore their Creator; without the Name, they are impure. ||2||
ਉਸ ਨੇ ਕਰਤਾਰ ਨੂੰ ਵਿਸਾਰ ਛਡਿਆ ਹੈ ਅਤੇ ਵਾਹਿਗੁਰੂ ਦੇ ਨਾਮ ਬਾਝੋਂ ਉਹ ਅਪਵਿੱਤ੍ਰ ਹੈ।
ਸਿਰਜਣਹਾਰਿ = ਸਿਰਜਨਹਾਰ ਨੇ। ਨਾਪਾਕ = ਗੰਦਾ, ਮਲੀਨ, ਅਪਵਿਤ੍ਰ।੨।ਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ (ਆਤਮਕ ਜੀਵਨ ਵਿਚ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ॥੨॥
 
सभु को वसगति करि लइओनु बिनु नावै खाकु रलिआ ॥३॥
Sabẖ ko vasgaṯ kar la▫i▫on bin nāvai kẖāk rali▫ā. ||3||
They subdue all under their command, but without the Name, they are reduced to dust. ||3||
ਉਸ ਨੇ ਸਾਰੇ ਕਾਬੂ ਕਰ ਲਏ ਹਨ, ਪ੍ਰੰਤੂ ਸਾਈਂ ਦੇ ਨਾਮ ਬਗੈਰ ਉਹ ਮਿੱਟੀ ਵਿੱਚ ਮਿਲ ਜਾਂਦੇ ਹਨ।
ਸਭੁ ਕੋ = ਹਰੇਕ ਜੀਵ। ਵਸਗਤਿ = ਵੱਸ ਵਿਚ। ਲਇਓਨੁ = ਲਿਆ ਹੈ ਉਸ ਨੇ। ਖਾਕੁ = ਮਿੱਟੀ (ਵਿਚ)।੩।ਜੇ ਉਸ ਨੇ ਹਰੇਕ ਨੂੰ ਆਪਣੇ ਵੱਸ ਵਿਚ ਕਰ ਲਿਆ ਹੋਵੇ ਤਾਂ ਭੀ (ਸਾਧ ਸੰਗਤ ਤੋਂ ਵਾਂਜਿਆ ਰਹਿ ਕੇ ਪਰਮਾਤਮਾ ਦੇ) ਨਾਮ ਤੋਂ ਬਿਨਾ (ਸੁਖ ਨਹੀਂ ਮਿਲਦਾ, ਤੇ ਆਖ਼ਰ) ਮਿੱਟੀ ਵਿਚ ਰਲ ਜਾਂਦਾ ਹੈ ॥੩॥
 
जांदे बिलम न होवई विणु नावै बिसमादु ॥१॥
Jāʼnḏe bilam na hova▫ī viṇ nāvai bismāḏ. ||1||
They vanish without a moment's delay; without God's Name, they are stunned and amazed. ||1||
ਅਲੋਪ ਹੁੰਦੇ ਇਹ ਢਿਲ ਨਹੀਂ ਲਾਉਂਦੇ। ਹਰੀ ਨਾਮ ਦੇ ਬਾਝੋਂ ਬੰਦਾ ਤਕਲੀਫ ਵਿੱਚ ਡੌਰ-ਭੌਰ ਹੋ ਜਾਂਦਾ ਹੈ।
ਬਿਲਮ = ਦੇਰ, ਚਿਰ। ਹੋਵਈ = ਹੋਵਏ, ਹੋਵੈ। ਬਿਸਮਾਦੁ = ਅਸਚਰਜ (ਕੌਤਕ ਹੈ)।੧।ਪਰ ਅਸਚਰਜ ਗੱਲ (ਇਹ) ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਚੀਜ਼ ਨੂੰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥
 
नदरि करे सचु पाईऐ बिनु नावै किआ साकु ॥५॥
Naḏar kare sacẖ pā▫ī▫ai bin nāvai ki▫ā sāk. ||5||
When the Lord bestows His Glance of Grace, we obtain the True Name. Without the Name, who are our relatives? ||5||
ਜੇਕਰ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਸਤਿਨਾਮ ਪਰਾਪਤ ਹੁੰਦਾ ਹੈ। ਨਾਮ ਦੇ ਬਾਝੋਂ ਆਦਮੀ ਦਾ ਕੌਣ ਸਾਕ-ਸੈਨ ਹੈ?
xxx॥੫॥ਉਹ ਸਦਾ-ਥਿਰ ਪ੍ਰਭੂ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ ॥੫॥
 
बिनु नावै चुणि सुटीअहि कोइ न संगी साथि ॥३॥
Bin nāvai cẖuṇ sutī▫ah ko▫e na sangī sāth. ||3||
Without the Name, they are picked up and thrown away; they have no friends or companions. ||3||
ਹਰੀ ਨਾਮ ਦੇ ਬਾਝੋਂ ਉਹ ਦੋਸਤ ਵਿਹੂਣ ਤੇ ਸਾਥੀ ਰਹਿਤ ਚੁਗ ਕੇ ਪਰੇ ਵਗਾਹ ਦਿਤੇ ਜਾਂਦੇ ਹਨ।
ਸੰਗੀ ਸਾਥਿ = ਸੰਗੀ ਸਾਥੀ ॥੩॥ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਚੁਣ ਚੁਣ ਕੇ ਮਾਇਆ-ਜਾਲ ਵਿਚ ਸੁੱਟੇ ਜਾਂਦੇ ਹਨ, ਉਹਨਾਂ ਦਾ ਕੋਈ ਭੀ ਐਸਾ ਸੰਗੀ ਸਾਥੀ ਨਹੀਂ ਬਣਦਾ (ਜੋ ਉਹਨਾਂ ਨੂੰ ਇਸ ਜਾਲ ਵਿਚੋਂ ਕੱਢ ਸਕੇ) ॥੩॥
 
नावै अंदरि हउ वसां नाउ वसै मनि आइ ॥५॥
Nāvai anḏar ha▫o vasāʼn nā▫o vasai man ā▫e. ||5||
I dwell deep within the Name; the Name has come to dwell within my mind. ||5||
ਮੈਂ ਨਾਮ ਅੰਦਰ ਰਹਿੰਦਾ ਹਾਂ ਅਤੇ ਨਾਮ ਨੇ ਆ ਕੇ ਮੇਰੇ ਅੰਤਰ-ਆਤਮੇ ਨਿਵਾਸ ਕਰ ਲਿਆ ਹੈ।
ਹਉ = ਮੈਂ ॥੫॥(ਜੇ ਸੱਜਣ-ਪ੍ਰਭੂ ਮਿਲ ਪਏ ਤਾਂ) ਮੈਂ ਉਸ ਦੇ ਨਾਮ ਵਿਚ ਸਦਾ ਟਿਕਿਆ ਰਹਿ ਸਕਦਾ ਹਾਂ ਉਸ ਦਾ ਨਾਮ (ਸਦਾ ਲਈ) ਮੇਰੇ ਮਨ ਵਿਚ ਆ ਵੱਸਦਾ ਹੈ ॥੫॥
 
तिसु बिनु घड़ी न जीवऊ बिनु नावै मरि जाउ ॥
Ŧis bin gẖaṛī na jīv▫ū bin nāvai mar jā▫o.
Without Him, I cannot live, even for a moment. Without His Name, I die.
ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਲਈ ਭੀ ਜੀਉਂਦਾ ਨਹੀਂ ਰਹਿ ਸਕਦਾ। ਉਸ ਦੇ ਨਾਮ ਦੇ ਬਗੈਰ ਮੈਂ ਮਰ ਜਾਂਦਾ ਹਾਂ।
ਮਰਿ ਜਾਉ = (ਜਾਉਂ) ਮੈਂ ਆਤਮਕ ਮੌਤੇ ਮਰ ਜਾਂਦਾ ਹਾਂ।(ਨਾਮ ਦੀ ਦਾਤ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।