Sri Guru Granth Sahib Ji

Search ਨਾਹਿ in Gurmukhi

जिनि एहि लिखे तिसु सिरि नाहि ॥
Jin ehi likẖe ṯis sir nāhi.
But the One who wrote these Words of Destiny-no words are written on His Forehead.
ਪ੍ਰੰਤੂ ਵਾਹਿਗੁਰੂ ਜਿਸਨੇ ਇਹ ਪਰਾਲਬੱਧਾ ਲਿਖੀਆਂ ਹਨ, ਉਸਦੇ ਸੀਸ ਉਤੇ ਇਹ ਨਹੀਂ ਹੈ।
ਜਿਨਿ = ਜਿਸ ਅਕਾਲ ਪੁਰਖ ਨੇ। ਏਹਿ = ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ = ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ = (ਕੋਈ ਲੇਖ) ਨਹੀਂ ਹੈ।(ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ)।
 
पुंनी पापी आखणु नाहि ॥
Punnī pāpī ākẖaṇ nāhi.
Virtue and vice do not come by mere words;
ਕੇਵਲ ਮੂੰਹ ਜ਼ਬਾਨੀ ਕਹਿਣ ਨਾਲ ਆਦਮੀ ਨੇਕ ਅਤੇ ਐਬੀ ਨਹੀਂ ਬਣਦਾ।
ਆਖਣੁ = ਨਾਮੁ, ਬਚਨ। ਨਾਹਿ = ਨਹੀਂ ਹੈ।ਹੇ ਨਾਨਕ! 'ਪੁੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ)
 
तुझ बिनु दूजा कोई नाहि ॥
Ŧujẖ bin ḏūjā ko▫ī nāhi.
There is no one except You.
ਤੇਰੇ ਬਗੈਰ ਹੋਰ ਕੋਈ ਨਹੀਂ।
xxxਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
 
हउमै सभा गणत है गणतै नउ सुखु नाहि ॥
Ha▫umai sabẖā gaṇaṯ hai gaṇṯai na▫o sukẖ nāhi.
In egotism, all must account for their actions. In this accounting, there is no peace.
ਹੰਕਾਰ ਅੰਦਰ ਹਨ ਸਮੂਹ ਗਿਣਤੀਆਂ। ਆਪਣੇ ਕਾਰਨਾਮੇ ਗਿਣਨ ਅੰਦਰ ਕੋਈ ਠੰਢ-ਚੈਨ ਨਹੀਂ।
ਗਣਤ = ਚਿੰਤਾ। ਨਉ = ਨੂੰ। ਬਿਖੁ = ਜ਼ਹਰ, ਵਿਕਾਰਾਂ ਦਾ ਜ਼ਹਰ {ਨੋਟ: ਲਫ਼ਜ਼ 'ਬਿਖੁ' ਇਸਤ੍ਰੀ-ਲਿੰਗ ਹੈ, ਪਰ ਹੈ ਇਹੁ ੁ = ਅੰਤ। ਸੰਬੰਧਕ ਨਾਲ ਭੀ ਇਹ ੁ ਕਾਇਮ ਰਹਿੰਦਾ ਹੈ}।(ਜਿੱਥੇ) ਹਉਮੈ (ਹੈ ਉੱਥੇ) ਨਿਰੀ ਚਿੰਤਾ ਹੈ, ਚਿੰਤਾ ਨੂੰ ਸੁੱਖ ਨਹੀਂ ਹੋ ਸਕਦਾ।
 
जिथै जाइ तुधु वरतणा तिस की चिंता नाहि ॥
Jithai jā▫e ṯuḏẖ varṯaṇā ṯis kī cẖinṯā nāhi.
And that place where you must go to dwell-you have no regard for it at all.
ਤੈਨੂੰ ਉਸ ਦਾ ਕੋਈ ਫ਼ਿਕਰ ਨਹੀਂ ਜਿਥੇ ਜਾਂ ਕੇ ਤੂੰ ਰਹਿਣਾ ਹੈ।
ਤੁਧੁ = ਤੂੰ। ਚਿੰਤਾ = ਖ਼ਿਆਲ।ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ।
 
नानक जो तिसु भावै सो थीऐ इना जंता वसि किछु नाहि ॥८॥४॥
Nānak jo ṯis bẖāvai so thī▫ai inā janṯā vas kicẖẖ nāhi. ||8||4||
O Nanak, whatever pleases His Will comes to pass. Nothing is in the hands of these beings. ||8||4||
ਨਾਨਕ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਇਨ੍ਹਾਂ ਜੀਵਾਂ ਦੇ ਅਖ਼ਤਿਆਰ ਵਿੱਚ ਕੁਝ ਨਹੀਂ।
xxx॥੮॥੪॥ਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ॥੮॥੪॥
 
परतापु लगा दोहागणी भाग जिना के नाहि जीउ ॥६॥
Parṯāp lagā ḏuhāgaṇī bẖāg jinā ke nāhi jī▫o. ||6||
The discarded soul-brides suffer in terrible agony; they have no luck at all. ||6||
ਛੁਟੜ ਪਤਨੀਆਂ, ਜਿਨ੍ਹਾਂ ਦੀ ਚੰਗੀ ਕਿਸਮਤ ਨਹੀਂ, ਨੂੰ ਬਹੁਤ ਹੀ ਦੁੱਖ ਵਾਪਰਦਾ ਹੈ।
ਪਰਤਾਪੁ = ਦੁੱਖ {प्रताप} ॥੬॥ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ ॥੬॥
 
हरि तिसु बिनु कोई नाहि डरु भ्रमु भउ दूरि करि ॥
Har ṯis bin ko▫ī nāhi dar bẖaram bẖa▫o ḏūr kar.
Without that Lord, there is no other at all. Remove your fear, doubt and dread.
ਉਸ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ। ਤੂੰ ਆਪਣਾ ਤ੍ਰਾਹ, ਸੰਦੇਹ ਤੇ ਭੈ ਰਫਾ ਕਰ ਦੇ।
xxxਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ।
 
हरि जलि थलि महीअलि भरपूरि दूजा नाहि कोइ ॥
Har jal thal mahī▫al bẖarpūr ḏūjā nāhi ko▫e.
The Lord pervades and permeates the water, the land and the sky; there is no other at all.
ਵਾਹਿਗੁਰੂ ਸਮੁੰਦਰਾਂ, ਮਾਰੂਥਲਾਂ, ਧਰਤੀ ਤੇ ਆਕਾਸ਼ ਅੰਦਰ ਪਰੀ-ਪੂਰਨ ਹੈ। ਉਸ ਦੇ ਬਗੈਰ ਹੋਰ ਦੂਸਰਾ ਕੋਈ ਨਹੀਂ।
ਮਹੀਅਲਿ = ਮਹੀ ਤਲਿ, ਧਰਤੀ ਦੇ ਉਪਰ।ਪ੍ਰਭੂ ਜਲ ਵਿਚ ਥਲ ਵਿਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ।
 
जिनि हरि सादु पाइआ सो नाहि डुलाना ॥
Jin har sāḏ pā▫i▫ā so nāhi dulānā.
One who obtains this Flavor of the Lord does not waver.
ਜੋ ਵਾਹਿਗੁਰੂ ਦੇ ਸੁਆਦ ਨੂੰ ਹਾਸਲ ਕਰਦਾ ਹੈ ਉਹ ਡਿੱਕ ਡੋਲੇ ਨਹੀਂ ਖਾਂਦਾ।
ਸਾਦ = ਸੁਆਦ {'ਸਾਦੁ' ਇਕ-ਵਚਨ, 'ਸਾਦ' ਬਹੁ-ਵਚਨ}।ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਦੇ ਹੱਲਿਆਂ ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਕਦੇ ਡੋਲਦਾ ਨਹੀਂ।
 
प्रेम भगति तिन पाईआ बिखिआ नाहि जरे ॥
Parem bẖagaṯ ṯin pā▫ī▫ā bikẖi▫ā nāhi jare.
They obtain love and devotion, and they do not burn in corruption.
ਉਹ ਪ੍ਰੀਤ ਤੇ ਅਨੁਰਾਗ ਨੂੰ ਪਰਾਪਤ ਹੁੰਦੇ ਹਨ ਅਤੇ ਪ੍ਰਾਣ-ਨਾਸ਼ਕ ਪਾਪਾਂ ਅੰਦਰ ਨਹੀਂ ਸੜਦੇ।
ਤਿਨ = ਉਹਨਾਂ (ਬੰਦਿਆਂ) ਨੇ। ਬਿਖਿਆ = ਮਾਇਆ। ਜਰੇ = ਸੜਦੇ।ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ।
 
नानक गुर बिनु नाहि पति पति विणु पारि न पाइ ॥१॥
Nānak gur bin nāhi paṯ paṯ viṇ pār na pā▫e. ||1||
O Nanak, without the Guru, there is no honor; without honor, no one is carried across. ||1||
ਨਾਨਕ ਗੁਰਾਂ ਦੇ ਬਾਝੋਂ, ਇੱਜ਼ਤ ਆਬਰੂ ਨਹੀਂ ਹੁੰਦੀ, ਅਤੇ ਇਸ ਇੱਜ਼ਤ ਆਬਰੁ ਦੇ ਬਗੈਰ ਇਨਸਾਨ ਪਾਰ ਨਹੀਂ ਹੋ ਸਕਦਾ।
ਪਾਰਿ ਨਾ ਪਾਇ = ਪਾਰ ਨਹੀਂ ਲੰਘਦਾ। ਪਤਿ = ਇੱਜ਼ਤ, ਪ੍ਰਭੂ ਦੀ ਮਿਹਰ ॥੧॥ਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ ॥੧॥
 
नानक बखसे बखसीअहि नाहि त पाही पाहि ॥१॥
Nānak bakẖse bakẖsī▫ahi nāhi ṯa pāhī pāhi. ||1||
O Nanak, if God forgives, they are forgiven; otherwise, they are kicked and beaten. ||1||
ਨਾਨਕ, ਜੇਕਰ ਮਾਲਕ ਮਾਫੀ ਦੇਵੇ, ਪ੍ਰਾਣੀ ਬਖਸ਼ੇ ਜਾਂਦੇ ਹਨ, ਨਹੀਂ ਤਾਂ ਉਹਨਾਂ ਨੂੰ ਜੁੱਤੀਆਂ ਪੈਦੀਆਂ ਹਨ।
ਪਾਹੀ = (ਸੰ. ਉਪਾਨਹ) ਜੁੱਤਿਆਂ ॥੧॥ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ॥੧॥
 
हरि धनु खटिओ जा का नाहि सुमारु ॥
Har ḏẖan kẖati▫o jā kā nāhi sumār.
Earn the wealth of the Lord, which is beyond estimation.
ਮੈਂ ਹਰੀ ਨਾਮ ਦੀ ਦੌਲਤ ਕਮਾਈ ਹੈ ਜਿਹੜੀ ਗਿਣਤੀ ਤੋਂ ਬਾਹਰ ਹੈ।
ਖਟਿਓ = ਖੱਟਿਆ, ਖੱਟ ਲਿਆ। ਜਾ ਕਾ = ਜਿਸ (ਧਨ) ਦਾ। ਸੁਮਾਰੁ = ਅੰਦਾਜ਼ਾ, ਮਾਪ।(ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤ ਵਿਚ ਬੈਠਦਾ ਹੈ ਉਸ ਨੇ) ਉਹ ਹਰਿ-ਨਾਮ ਧਨ ਕਮਾ ਲਿਆ ਜਿਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ।
 
ता कउ चिंता कतहूं नाहि ॥२॥
Ŧā ka▫o cẖinṯā kaṯahūʼn nāhi. ||2||
no cares will ever bother them. ||2||
ਉਸ ਨੂੰ ਫਿਕਰ ਕਦਾਚਿੱਤ ਨਹੀਂ ਵਿਆਪਦਾ।
ਕਤਹੂੰ = ਕਦੇ ਭੀ ॥੨॥ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ ॥੨॥
 
जा कै ऊणा कछहू नाहि ॥१॥
Jā kai ūṇā kacẖẖhū nāhi. ||1||
who lacks nothing. ||1||
ਜਿਸ ਵਿੱਚ ਕਿਸੇ ਸ਼ੈ ਦੀ ਕਮੀ ਨਹੀਂ।
ਜਾ ਕੈ = ਜਿਸ ਦੇ ਘਰ ਵਿਚ। ਊਣਾ = ਊਣਤਾ, ਘਾਟ, ਕਮੀ ॥੧॥ਜਿਸ ਦੇ ਘਰ ਵਿਚ ਕਿਸੇ ਚੀਜ਼ ਦੀ ਭੀ ਘਾਟ ਨਹੀਂ ਹੈ ॥੧॥
 
हरि हरि कथा साधसंगि सुनाहि ॥१॥
Har har kathā sāḏẖsang sunāhi. ||1||
for those who listen to the Sermon of the Lord, Har, Har, in the Saadh Sangat, the Company of the Holy. ||1||
ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਸਰਵਣ ਕਰਦਾ ਹੈ।
ਕਥਾ = ਸਿਫ਼ਤ-ਸਾਲਾਹ। ਸਾਧ ਸੰਗਿ = ਸਾਧ ਸੰਗਤ ਵਿਚ। ਸੁਨਾਹਿ = ਸੁਨਹਿ, (ਜੋ ਮਨੁੱਖ) ਸੁਣਦੇ ਹਨ ॥੧॥ਜੇਹੜੇ ਮਨੁੱਖ ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਦੇ ਹਨ ॥੧॥
 
उकति सिआनप इस ते कछु नाहि ॥
Ukaṯ si▫ānap is ṯe kacẖẖ nāhi.
By clever devices, nothing is accomplished.
ਇਹ ਬੰਦਾ ਕਿਸੇ ਯੁਕਤੀ ਜਾ ਚਤੁਰਾਈ ਦੇ ਰਾਹੀਂ ਕੁਝ ਨਹੀਂ ਕਰ ਸਕਦਾ।
ਉਕਤਿ = ਯੁਕਤੀ, ਦਲੀਲ। ਇਸ ਤੇ = ਇਸ ਜੀਵ ਪਾਸੋਂ {ਲਫ਼ਜ਼ 'ਇਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}।ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ ਕਿ ਹੇ ਪ੍ਰਭੂ!) ਇਸ ਜੀਵ ਪਾਸੋਂ ਕੋਈ ਅਜੇਹੀ ਸਿਆਣਪ ਕੋਈ ਅਜੇਹੀ ਦਲੀਲ ਨਹੀ ਚੱਲ ਸਕਦੀ (ਜਿਸ ਕਰਕੇ ਇਹ ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚ ਸਕੇ।
 
नाहिन दरबु न जोबन माती मोहि अनाथ की करहु समाई ॥२॥
Nāhin ḏarab na joban māṯī mohi anāth kī karahu samā▫ī. ||2||
I am not wealthy or youthful. I am an orphan - please, unite me with Yourself. ||2||
ਮੇਰੇ ਪੱਲੇ ਦੌਲਤ ਨਹੀਂ, ਨਾਂ ਹੀ ਜੁਆਨੀ ਦਾ ਵੱਡਪਣ ਹੈ। ਮੈਂ ਯਤੀਮ ਨੂੰ ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!
ਨਾਹਿਨ = ਨਹੀਂ। ਦਰਬੁ = ਧਨ। ਜੋਬਨ = ਜਵਾਨੀ। ਮਾਤੀ = ਮੱਤੀ ਹੋਈ, ਮਸਤ। ਸਮਾਈ = ਲੀਨਤਾ। ਕਰਹੁ ਸਮਾਈ = ਲੀਨਤਾ ਕਰੋ, ਆਪਣੇ ਚਰਨਾਂ ਵਿਚ ਜੋੜ ਲਵੋ ॥੨॥(ਹੇ ਮੇਰੇ ਪ੍ਰਾਨਪਤਿ!) ਮੇਰੇ ਪਾਸ ਤੇਰਾ ਨਾਮ-ਧਨ ਨਹੀਂ ਹੈ, ਮੇਰੇ ਅੰਦਰ ਆਤਮਕ ਗੁਣਾਂ ਦਾ ਜੋਬਨ ਭੀ ਨਹੀਂ ਜਿਸ ਦਾ ਮੈਨੂੰ ਹੁਲਾਰਾ ਆ ਸਕੇ। ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿਚ ਜੋੜ ਲੈ ॥੨॥
 
सिव पुरी ब्रहम इंद्र पुरी निहचलु को थाउ नाहि ॥
Siv purī barahm inḏar purī nihcẖal ko thā▫o nāhi.
The realm of Shiva, the realms of Brahma and Indra as well - no place anywhere is permanent.
ਸ਼ਿਵਜੀ ਦਾ ਲੋਕ ਤੇ ਬ੍ਰਹਿਮਾ ਅਤੇ ਇੰਦ੍ਰ ਦੇ ਲੋਕ, ਕੋਈ ਜਗ੍ਹਾ ਭੀ ਸਦੀਵੀ ਸਥਿਰ ਨਹੀਂ!
ਨਿਹਚਲੁ = ਸਦਾ ਕਾਇਮ ਰਹਿਣ ਵਾਲਾ, ਅਟੱਲ। ਕੋ = ਕੋਈ।(ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ-ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ।