Sri Guru Granth Sahib Ji

Search ਨਾਹੀ in Gurmukhi

जे हउ जाणा आखा नाही कहणा कथनु न जाई ॥
Je ha▫o jāṇā ākẖā nāhī kahṇā kathan na jā▫ī.
Even knowing God, I cannot describe Him; He cannot be described in words.
ਭਾਵੇਂ ਮੈਂ ਵਾਹਿਗੁਰੂ ਨੂੰ ਜਾਣਦਾ ਹਾਂ, ਮੈਂ ਉਸ ਨੂੰ ਵਰਣਨ ਨਹੀਂ ਕਰ ਸਕਦਾ। ਬਚਨਾ ਦੁਆਰਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ।
ਹਉ = ਮੈਂ। ਜਾਣਾ = ਸਮਝ ਲਵਾਂ, ਅਨੁਭਵ ਕਰ ਲਵਾਂ। ਆਖਾ ਨਾਹੀ = ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ। ਕਹਣਾ… ਜਾਈ = ਕਥਨ, ਕਹਿਆ ਨਹੀਂ ਜਾ ਸਕਦਾ।ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ।
 
करते कै करणै नाही सुमारु ॥
Karṯe kai karṇai nāhī sumār.
the actions of the Creator cannot be counted.
ਪ੍ਰੰਤੂ ਸਿਰਜਨਹਾਰ ਦੇ ਕੰਮਾਂ ਦੀ ਗਿਣਤੀ ਨਹੀਂ ਹੋ ਸਕਦੀ।
ਕਰਤੇ ਕੈ ਕਰਣੈ = ਕਰਤਾਰ ਦੀ ਕੁਦਰਤ ਦਾ। ਸੁਮਾਰੁ = ਹਿਸਾਬ, ਲੇਖਾ।ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ)।
 
विणु नावै नाही को थाउ ॥
viṇ nāvai nāhī ko thā▫o.
Without Your Name, there is no place at all.
ਤੈਂਡੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ।
ਵਿਣੁ ਨਾਵੈ-'ਨਾਮ' ਤੋਂ ਬਿਨਾ, ਨਾਮ ਤੋਂ ਖ਼ਾਲੀ।ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।
 
सभि गुण तेरे मै नाही कोइ ॥
Sabẖ guṇ ṯere mai nāhī ko▫e.
All virtues are Yours, Lord, I have none at all.
ਸਮੂਹ ਨੇਕੀਆਂ ਤੈਡੀਆਂ ਹਨ ਹੇ ਸਾਈਂ! ਮੇਰੇ ਵਿੱਚ ਕੋਈ ਨਹੀਂ।
ਸਭਿ = ਸਾਰੇ। ਮੈ ਨਾਹੀ ਕੋਇ = ਮੈਂ ਕੋਈ ਨਹੀਂ ਹਾਂ, ਮੇਰੀ ਕੋਈ ਪਾਂਇਆਂ ਨਹੀਂ ਹੈ।ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ।
 
करमि मिलै नाही ठाकि रहाईआ ॥३॥
Karam milai nāhī ṯẖāk rahā▫ī▫ā. ||3||
They are received only by Your Grace. No one can block them or stop their flow. ||3||
ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ (ਉਨ੍ਹਾਂ ਦੇ ਵਹਾਉ ਨੂੰ) ਠਲ੍ਹ ਕੇ ਬੰਦ ਨਹੀਂ ਕਰ ਸਕਦਾ।
ਕਰਮਿ = (ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ। ਠਾਕਿ = ਵਰਜ ਕੇ, ਰੋਕ ਕੇ।੩।(ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥
 
गुणु एहो होरु नाही कोइ ॥
Guṇ eho hor nāhī ko▫e.
This Virtue is His alone; there is no other like Him.
ਉਸ ਦੀ ਇਹੋ ਹੀ ਖੂਬੀ ਹੈ ਕਿ ਉਸਦੇ ਵਰਗਾ ਹੋਰ ਕੋਈ ਨਹੀਂ,
ਗੁਣੁ ਏਹੋ = ਇਹੀ ਖ਼ੂਬੀ। ਕੋ = ਕੋਈ (ਹੋਰ)।ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।
 
प्रणवति नानक तिन की सरणा जिन तू नाही वीसरिआ ॥२॥३॥
Paraṇvaṯ Nānak ṯin kī sarṇā jin ṯū nāhī vīsri▫ā. ||2||3||
Prays Nanak, I seek the Sanctuary of those who have not forgotten You, O Lord! ||2||3||
ਬਿਨੇ ਕਰਦਾ ਹੈ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ ਜਿਹੜੇ ਤੈਨੂੰ ਨਹੀਂ ਭੁਲਾਉਂਦੇ, (ਹੈ ਸਾਹਿਬ!)।
ਪ੍ਰਣਵਤਿ = ਬੇਨਤੀ ਕਰਦਾ ਹੈ।੨।ਸੋ, ਨਾਨਕ ਬੇਨਤੀ ਕਰਦਾ ਹੈ (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੩॥
 
मै आपणा गुरु पूछि देखिआ अवरु नाही थाउ ॥१॥ रहाउ ॥
Mai āpṇā gur pūcẖẖ ḏekẖi▫ā avar nāhī thā▫o. ||1|| rahā▫o.
I consulted my Guru, and now I see that there is no other place at all. ||1||Pause||
ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।
xxxਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਤੇ ਮੈਨੂੰ ਯਕੀਨ ਭੀ ਆ ਗਿਆ ਹੈ ਕਿ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ॥
 
करमि मिलै ता पाईऐ नाही गली वाउ दुआउ ॥२॥
Karam milai ṯā pā▫ī▫ai nāhī galī vā▫o ḏu▫ā▫o. ||2||
If one receives God's Grace, then such honors are received, and not by mere words. ||2||
ਜੇਕਰ ਬੰਦਾ ਰੱਬ ਦੀ ਰਹਿਮਤ ਦਾ ਪਾਤ੍ਰ ਹੋ ਜਾਵੇ, ਕੇਵਲ ਤਦ ਹੀ ਉਹ ਐਸੀਆਂ ਇਜ਼ਤਾਂ ਪਾਉਂਦਾ ਹੈ ਅਤੇ ਵਿਹਲੀਆਂ ਗੱਲਾਂ ਨਾਲ ਨਹੀਂ।
ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਗਲੀ ਵਾਉ ਦੁਆਉ = ਹਵਾਈ ਫ਼ਜ਼ੂਲ ਗੱਲਾਂ ਨਾਲ।੨।ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ ॥੨॥
 
हिंसा हउमै गतु गए नाही सहसा सोगु ॥
Hinsā ha▫umai gaṯ ga▫e nāhī sahsā sog.
then one's cruel and violent instincts and egotism depart, and skepticism and sorrow are taken away.
ਤਾਂ ਪ੍ਰਾਣੀ ਦੀਮਾਰ ਦੇਣ ਵਾਲੀ ਖਸਲਤ ਤੇ ਹੰਗਤਾ ਦੂਰ ਹੋ ਜਾਂਦੇ ਹਨ ਅਤੇ ਸੰਦੇਹ ਤੇ ਗਮ ਉਸ ਨੂੰ ਦੁਖੀ ਨਹੀਂ ਕਰਦੇ।
ਹਿੰਸਾ = ਨਿਰਦਇਤਾ। ਗਤੁ = ਧਾਤੂ 'ਗਮ' ਤੋਂ ਭੂਤਕਾਲ। ਗਮ = ਜਾਣਾ} ਬੀਤਿਆ ਹੋਇਆ। ਗਤੁ ਗਏ = ਪੂਰਨ ਤੌਰ ਤੇ ਦੂਰ ਹੋ ਗਏ।ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ।
 
बिआ दरु नाही कै दरि जाउ ॥
Bi▫ā ḏar nāhī kai ḏar jā▫o.
There is no other door-unto which door should I go?
ਹੋਰ ਕੋਈ ਬੂਹਾ ਨਹੀਂ ਮੈਂ ਕੀਹਦੇ ਬੂਹੇ ਤੇ ਜਾਵਾਂ?
ਬਿਆ = ਦੂਜਾ। ਦਰੁ = ਦਰਵਾਜਾ, ਘਰ। ਕੈ ਦਰਿ = ਕਿਸ ਦੇ ਦਰ ਤੇ? ਜਾਉ = ਜਾਉਂ, ਮੈਂ ਜਾਵਾਂ।ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ)।
 
विणु नावै नाही साबासि ॥३॥३२॥
viṇ nāvai nāhī sābās. ||3||32||
Without the Name, no one is approved. ||3||32||
ਵਾਹਿਗੁਰੂ ਦੇ ਨਾਮ ਬਾਝੌਂ ਕੋਈ ਨਾਮਵਰੀ ਨਹੀਂ।
ਸਾਬਾਸਿ = ਆਦਰ, ਇੱਜ਼ਤ।੩।(ਨਹੀਂ ਤਾਂ) ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ ॥੩॥੩੨॥
 
एहु सहसा मूले नाही भाउ लाए जनु कोइ ॥
Ėhu sahsā mūle nāhī bẖā▫o lā▫e jan ko▫e.
There is no doubt at all about this, but those who love Him are very rare.
ਇਸ ਵਿੱਚ ਅਸਲੋਂ ਹੀ ਕੋਈ ਸੰਦੇਹ ਨਹੀਂ ਪ੍ਰੰਤੂ ਕੋਈ ਵਿਰਲਾ ਪੁਰਸ਼ ਹੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ।
ਸਹਸਾ = ਸ਼ੱਕ। ਮੂਲੇ = ਬਿਲਕੁਲ। ਭਾਉ = ਪਿਆਰ। ਜਨੁ ਕੋਇ = ਕੋਈ ਭੀ ਮਨੁੱਖ।ਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ, (ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰ ਕੇ ਦੇਖ ਲਵੇ।)
 
आपणा धरमु गवावहि बूझहि नाही अनदिनु दुखि विहाणी ॥
Āpṇā ḏẖaram gavāvėh būjẖėh nāhī an▫ḏin ḏukẖ vihāṇī.
They lose their faith, they have no understanding; night and day, they suffer in pain.
ਉਹ ਆਪਣੇ ਈਮਾਨ ਵੰਞਾ ਲੈਂਦੇ ਹਨ, ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਰੈਣ-ਦਿਹੁ ਤਕਲੀਫ ਵਿੱਚ ਗੁਜ਼ਾਰਦੇ ਹਨ।
ਧਰਮੁ = (ਮਨੁੱਖਾ ਜੀਵਨ ਦਾ) ਫ਼ਰਜ਼। ਅਨਦਿਨੁ = ਹਰ ਰੋਜ਼। ਵਿਹਾਣੀ = ਬੀਤਦੀ ਹੈ।(ਇਸ ਤਰ੍ਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫ਼ਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰ ਵੇਲੇ ਦੁੱਖ ਵਿਚ ਬੀਤਦੀ ਹੈ।
 
कुदम करे पसु पंखीआ दिसै नाही कालु ॥
Kuḏam kare pas pankẖī▫ā ḏisai nāhī kāl.
The animals and the birds frolic and play-they do not see death.
ਡੰਗਰ ਤੇ ਪੰਛੀ ਕੁੱਦਦੇ-ਟੱਪਦੇ ਹਨ ਅਤੇ ਮੌਤ ਨੂੰ ਨਹੀਂ ਵੇਖਦੇ।
ਕੁਦਮੁ = ਕਲੋਲ। ਪੰਖੀਆ = ਪੰਛੀ। ਕਾਲੁ = ਮੌਤ।ਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ,
 
माइआ कामि विआपिआ समझै नाही गावारु ॥
Mā▫i▫ā kām vi▫āpi▫ā samjẖai nāhī gāvār.
Engrossed in Maya and sexual desire, the fool does not understand.
ਪਰ ਬੇਸਮਝ-ਬੰਦਾ ਸਮਝਦਾ ਨਹੀਂ ਅਤੇ ਧਨ ਦੌਲਤ ਤੇ ਵਿਸ਼ੇ-ਵਿਕਾਰ ਅੰਦਰ ਖਚਤ ਹੈ।
ਕਾਮਿ = ਕਾਮ-ਵਾਸਨਾ ਵਿਚ। ਵਿਆਪਿਆ = ਫਸਿਆ ਹੋਇਆ। ਗਾਵਾਰੁ = ਮੂਰਖ।ਮੂਰਖ (ਜੀਵਨ ਦਾ ਸਹੀ ਰਾਹ) ਨਹੀਂ ਸਮਝਦਾ, ਮਾਇਆ ਦੇ ਮੋਹ ਵਿਚ ਤੇ ਕਾਮਵਾਸ਼ਨਾ ਵਿਚ ਫਸਿਆ ਰਹਿੰਦਾ ਹੈ।
 
हरी नाही नह डडुरी पकी वढणहार ॥
Harī nāhī nah dadurī pakī vadẖaṇhār.
The Reaper does not look upon any as unripe, half-ripe or fully ripe.
(ਜੀਵਨ ਦੀ ਖੇਤੀ) ਵੱਢਣ ਵਾਲਾ ਨਾਂ ਕੱਚੀ ਵੇਖਦਾ ਹੈ ਤੇ ਨਾਂ ਅੱਧ-ਪੱਕੀ ਜਾਂ ਪੱਕੀ।
ਡਡੁਰੀ (ਖੇਤੀ) = ਉਹ ਖੇਤੀ ਜਿਸ ਨੂੰ ਪੈ ਚੁਕੇ ਦਾਣੇ ਅਜੇ ਕੱਚੇ ਨਰਮ ਹੁੰਦੇ ਹਨ।ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾਹ ਵੱਢੀ ਜਾਏ, ਡੱਡਿਆਂ ਤੇ ਆਈ ਹੋਈ (ਅੱਧ-ਪੱਕੀ) ਨਾਹ ਵੱਢੀ ਜਾਏ, ਤੇ ਸਿਰਫ਼ ਪੱਕੀ ਹੋਈ ਹੀ ਵੱਢੀ ਜਾਏ।
 
पारब्रहमु प्रभु एकु है दूजा नाही कोइ ॥
Pārbarahm parabẖ ek hai ḏūjā nāhī ko▫e.
There is only the One Supreme Lord God; there is no other at all.
ਕੇਵਲ ਇਕ ਹੀ ਸ਼ਰੋਮਣੀ-ਸਾਹਿਬ ਮਾਲਕ ਹੈ। ਹੋਰ ਕੋਈ (ਉਸ ਦੇ ਬਰਾਬਰ) ਨਹੀਂ।
xxxਪਾਰਬ੍ਰਹਮ ਪਰਮਾਤਮਾ ਹੀ (ਸਾਰੇ ਸੰਸਾਰ ਦਾ ਮਾਲਕ) ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ।
 
सभना दाता एकु है दूजा नाही कोइ ॥
Sabẖnā ḏāṯā ek hai ḏūjā nāhī ko▫e.
The One is the Giver of all-there is no other at all.
ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਦਾਤਾਰ ਹੈ। ਹੋਰ ਦੂਸਰਾ ਕੋਈ ਨਹੀਂ।
xxxਉਹ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।
 
चरण कमल का आसरा दूजा नाही ठाउ ॥
Cẖaraṇ kamal kā āsrā ḏūjā nāhī ṯẖā▫o.
I take the Support of the Lord's Lotus Feet; there is no other place of rest for me.
ਮੈਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਟੇਕ ਹੈ ਅਤੇ ਮੈਂ ਹੋਰਸ ਥਾਂ ਨੂੰ ਜਾਣਦਾ ਤੱਕ ਨਹੀਂ।
ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਠਾਉ = ਥਾਂ, ਆਸਰਾ।(ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ।