Sri Guru Granth Sahib Ji

Search ਨਿਤਿ in Gurmukhi

निति अहिनिसि हरि प्रभु सेविआ सतगुरि दीआ नामु ॥२॥
Niṯ ahinis har parabẖ sevi▫ā saṯgur ḏī▫ā nām. ||2||
Day and night, continually serve the Lord God; the True Guru has given the Naam. ||2||
ਜਿਸ ਨੂੰ ਸੱਚੇ ਗੁਰਾਂ ਨੇ ਨਾਮ ਦਿੱਤਾ ਹੈ, ਉਹ ਦਿਨ ਰਾਤ ਹਮੇਸ਼ਾਂ ਵਾਹਿਗੁਰੂ ਸੁਆਮੀ ਦੀ ਟਹਿਲ ਕਮਾਉਂਦਾ ਹੈ।
ਅਹਿ = ਦਿਨ। ਨਿਸਿ = ਰਾਤ। ਸਤਿਗੁਰਿ = ਸਤਿਗੁਰ ਨੇ।੨।(ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ ॥੨॥
 
आव घटै नरु ना बुझै निति मूसा लाजु टुकाइ ॥
Āv gẖatai nar nā bujẖai niṯ mūsā lāj tukā▫e.
Man's life is diminishing, but he does not understand. Each day, the mouse of death is gnawing away at the rope of life.
ਉਮਰ ਘਟ ਹੋ ਰਹੀ ਹੈ, ਪਰ ਆਦਮੀ ਸਮਝਦਾ ਨਹੀਂ (ਕਾਲ ਦਾ) ਚੂਹਾ ਹਰ ਰੋਜ਼ ਜੀਵਨ ਦੀ ਰੱਸੀ ਨੂੰ ਕੁਤਰ ਰਿਹਾ ਹੈ।
ਆਵ = ਉਮਰ। ਨਰੁ = ਮਨੁੱਖ। ਨਿਤਿ = ਸਦਾ। ਮੂਸਾ = ਚੂਹਾ। ਲਾਜੁ = {लज्जु} ਰੱਸੀ।(ਇਸ ਕਰਕੇ ਤਰ੍ਹਾਂ ਸਹਜੇ ਸਹਜੇ) ਉਹ ਘਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ (ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਿਹਾ ਹੈ ਜਿਵੇਂ) ਚੂਹਾ ਸਦਾ ਰੱਸੀ ਨੂੰ ਟੁੱਕਦਾ ਜਾਂਦਾ ਹੈ।
 
भागहीन सतिगुरु नही पाइआ मनमुखु गरभ जूनी निति पउदा जीउ ॥३॥
Bẖāghīn saṯgur nahī pā▫i▫ā manmukẖ garabẖ jūnī niṯ pa▫uḏā jī▫o. ||3||
The unfortunate ones do not find the True Guru; the self-willed manmukhs continually endure reincarnation through the womb. ||3||
ਨਿਕਰਮਣ ਬੰਦਾ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦਾ। ਪ੍ਰਤੀਕੂਲ ਪੁਰਸ਼ ਹਮੇਸ਼ਾਂ ਰਹਿਮ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਕਰਦਾ ਹੈ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਨਿਤਿ = ਸਦਾ ॥੩॥ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
 
गुण गावै अनदिनु निति जागी ॥
Guṇ gāvai an▫ḏin niṯ jāgī.
sings His Glorious Praises night and day, and remains forever awake and aware.
ਉਹ ਰੈਣ ਦਿਨਸ ਉਸ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਖਬਰਦਾਰ ਰਹਿੰਦਾ ਹੈ।
ਅਨਦਿਨੁ = ਹਰ ਰੋਜ਼। ਨਿਤਿ = ਸਦਾ। ਜਾਗੀ = ਜਾਗਿ, ਜਾਗ ਕੇ, ਮਾਇਆਂ ਦੇ ਹੱਲਿਆਂ ਵਲੋਂ ਸੁਚੇਤ ਰਹਿ ਕੇ।ਜੇਹੜਾ ਮਨੁੱਖ ਹਰ ਰੋਜ਼ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,
 
दुखीए निति फिरहि बिललादे बिनु गुर सांति न पावणिआ ॥६॥
Ḏukẖī▫e niṯ firėh billāḏe bin gur sāʼnṯ na pāvṇi▫ā. ||6||
These miserable people wander endlessly, crying out in pain; without the Guru, they find no peace. ||6||
ਕਸ਼ਟ-ਪੀੜਤ ਹਮੇਸ਼ਾਂ ਹੀ ਰੋਂਦੇ ਪਿੱਟਦੇ ਫਿਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
xxx॥੬॥ਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ॥੬॥
 
झुंडी पाइ बहनि निति मरणै दड़ि दीबाणि न जाही ॥
Jẖundī pā▫e bahan niṯ marṇai ḏaṛ ḏībāṇ na jāhī.
They sit together in silence, as if in mourning; they do not go to the Lord's Court.
ਮਾਤਮ ਕਰਨ ਵਾਲਿਆਂ ਦੀ ਮਾਨਿੰਦ ਊਹ ਸਦਾ ਮਜਮਾ ਬਣਾ ਕੇ ਬੈਠਦੇ ਹਨ ਤੇ ਸੱਚੀ ਕਚਹਿਰੀ ਵਿੱਚ ਨਹੀਂ ਜਾਂਦੇ।
ਝੁੰਡੀ ਪਾਇ = ਉਂਧੀ ਪਾ ਕੇ, ਧੌਣ ਸੁਟ ਕੇ। ਦੜਿ ਦੀਬਾਣਿ = ਕਿਸੇ ਦੜੇ-ਦੀਵਾਨ ਵਿਚ, ਕਿਸੇ ਸਭਾ-ਦੀਵਾਨ ਵਿਚ।ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ)। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।
 
वुठै घाहु चरहि निति सुरही सा धन दही विलोवै ॥
vuṯẖai gẖāhu cẖarėh niṯ surhī sā ḏẖan ḏahī vilovai.
When it rains, the cows always have grass to graze upon, and housewives can churn the milk into butter.
ਜਦ ਮੀਹ ਵਰ੍ਹਦਾ ਹੈ, ਗਾਈਆਂ ਸਦਾ ਘਾਸ ਚਰਦੀਆਂ ਹਨ ਅਤੇ ਸੁਆਣੀਆਂ ਉਨ੍ਹਾਂ ਦੇ ਦੁੱਧ ਦਾ ਖੱਟਾ ਰਿੜਕਦੀਆਂ ਹਨ।
ਸਾ ਧਨ = ਇਸਤ੍ਰੀ। ਵਿਲੋਵੈ = ਰਿੜਕਦੀ ਹੈ।ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ)।
 
ऐसा हरि नामु मनि चिति निति धिआवहु जन नानक जो अंती अउसरि लए छडाइआ ॥४॥७॥१३॥५१॥
Aisā har nām man cẖiṯ niṯ ḏẖi▫āvahu jan Nānak jo anṯī a▫osar la▫e cẖẖadā▫i▫ā. ||4||7||13||51||
Within your conscious mind, O servant Nanak, meditate forever on the Name of the Lord, who shall deliver you in the end. ||4||7||13||51||
ਆਪਣੇ ਹਿਰਦੇ ਅਤੇ ਦਿਲ ਅੰਦਰ ਹੈ ਨੌਕਰ ਨਾਨਕ ਐਹੋ ਜੇਹੇ ਵਾਹਿਗੁਰੂ ਦੇ ਨਾਮ ਦਾ ਹਰ ਵੇਲੇ ਆਰਾਧਨ ਕਰ ਜਿਹੜਾ, ਅਖੀਰ ਦੇ ਵੇਲੇ ਤੇਰੀ ਖਲਾਸੀ ਕਰਾਏਗਾ।
ਮਨਿ = ਮਨ ਵਿਚ। ਚਿਤਿ = ਚਿੱਤ ਵਿਚ। ਅੰਤੀ ਅਉਸਰਿ = ਅਖ਼ੀਰਲੇ ਸਮੇ ॥੪॥ਹੇ ਦਾਸ ਨਾਨਕ! ਜੇਹੜਾ ਹਰਿ-ਨਾਮ ਅਖ਼ੀਰਲੇ ਸਮੇ (ਜਮ ਆਦਿਕਾਂ ਤੋਂ) ਛੁਡਾ ਲੈਂਦਾ ਹੈ ਉਸ ਨੂੰ ਆਪਣੇ ਮਨ ਵਿਚ ਚਿੱਤ ਵਿਚ ਸਦਾ ਸਿਮਰਦੇ ਰਹੋ ॥੪॥੭॥੧੩॥੫੧॥
 
तोटा मूलि न आवई हरि लाभु निति द्रिड़ीऐ ॥३॥
Ŧotā mūl na āvī har lābẖ niṯ ḏariṛī▫ai. ||3||
They never suffer any loss; they continually earn the profit of the Lord. ||3||
ਉਸ ਨੂੰ ਕਦਾਚਿੱਤ ਘਾਟਾ ਨਹੀਂ ਪੈਂਦਾ ਤੇ ਉਹ ਹਮੇਸ਼ਾਂ ਰੱਬ ਦੇ ਨਾਮ ਦਾ ਨਫਾ ਕਮਾਉਂਦਾ ਹੈ।
ਤੋਟਾ = ਘਾਟਾ। ਮੂਲਿ ਨ = ਬਿਲਕੁਲ ਨਹੀਂ। ਆਵਈ = ਆਵੈ, ਆਉਂਦਾ ॥੩॥(ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਨਾਮ-ਧਨ ਦੀ ਖੱਟੀ ਸਦਾ ਖੱਟਦਾ ਹੈ (ਤੇ ਇਸ ਖੱਟੀ ਵਿਚ) ਕਦੇ ਘਾਟਾ ਨਹੀਂ ਪੈਂਦਾ ॥੩॥
 
गुन निधान निति गावै नानकु सहसा दुखु मिटाइ ॥२॥३१॥
Gun niḏẖān niṯ gāvai Nānak sahsā ḏukẖ mitā▫e. ||2||31||
Nanak ever sings the Praises of the Lord, the treasure of excellence; his doubts and pains are eliminated. ||2||31||
ਨਾਨਕ ਸਦਾ ਹੀ ਖੂਬੀਆਂ ਦੇ ਖ਼ਜ਼ਾਨੇ, ਹਰੀ ਨੂੰ ਗਾਉਂਦਾ ਹੈ ਅਤੇ ਇਸ ਤਰ੍ਹਾਂ ਭਰਮ ਤੇ ਪੀੜ ਨੂੰ ਦੂਰ ਕਰ ਦਿੰਦਾ ਹੈ।
ਨਿਧਾਨ = ਖ਼ਜ਼ਾਨੇ। ਸਹਸਾ = ਸਹਮ ॥੨॥੩੧॥ਹੁਣ (ਗੁਰੂ ਦੀ ਕਿਰਪਾ ਨਾਲ) ਨਾਨਕ (ਮਾਇਆ ਦਾ) ਸਹਮ ਤੇ ਦੁੱਖ ਦੂਰ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਗੁਣ ਸਦਾ ਗਾਂਦਾ ਰਹਿੰਦਾ ਹੈ ॥੨॥੩੧॥
 
राम नाम निति जपि मन मेरे ॥
Rām nām niṯ jap man mere.
Chant the Lord's Name each and every day, O my mind.
ਹੇ ਮੇਰੀ ਜਿੰਦੜੀਏ! ਤੂੰ ਨਿਤਾਪ੍ਰਤੀ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰ।
ਨਿਤਿ = ਸਦਾ। ਮਨ = ਹੇ ਮਨ!ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ।
 
सारि समालै निति प्रतिपालै प्रेम सहित गलि लावै ॥
Sār samālai niṯ paraṯipālai parem sahiṯ gal lāvai.
He ever preserves and cherishes His servant; with Love, He hugs him close.
ਆਪਣੇ ਗੋਲੇ ਨੂੰ ਉਹ ਸਦਾ ਸੰਭਾਲਦਾ ਅਤੇ ਪਾਲਦਾ ਹੈ ਅਤੇ ਪਿਆਰ ਨਾਲ ਉਸ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
ਸਾਰਿ = ਸਾਰ ਲੈ ਕੇ। ਸਮਾਲੈ = ਸੰਭਾਲ ਕਰਦਾ ਹੈ। ਸਹਿਤ = ਨਾਲ। ਗਲਿ = ਗਲ ਨਾਲ।ਹੇ ਭਾਈ! ਉਹ ਪਰਮਾਤਮਾ (ਸਭ ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ, ਸਦਾ ਪਾਲਣਾ ਕਰਦਾ ਹੈ (ਸਿਮਰਨ ਕਰਨ ਵਾਲਿਆਂ ਨੂੰ) ਪ੍ਰੇਮ ਨਾਲ ਆਪਣੇ ਗਲੇ ਲਾਂਦਾ ਹੈ।
 
निति जपहि तेरे दास पुरख अतोलई जीउ ॥
Niṯ jāpėh ṯere ḏās purakẖ aṯola▫ī jī▫o.
O my Incomputable Lord, Your humble servants ever meditate on You.
ਤੇਰੇ ਗੋਲੇ ਸਦਾ ਤੈਨੂੰ ਯਾਦ ਕਰਦੇ ਹਨ, ਹੇ ਮੇਰੇ ਅਜੋਖੇ ਮਾਲਕ!
ਨਿਤਿ = ਸਦਾ। ਜਪਹਿ = ਜਪਦੇ ਹਨ। ਪੁਰਖ = ਹੇ ਸਰਬ-ਵਿਆਪਕ! ਅਤੋਲਈ = ਜੋ ਤੋਲਿਆ ਨਾਹ ਜਾ ਸਕੇ।ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ।
 
आल जाल बिकार तजि सभि हरि गुना निति गाउ ॥
Āl jāl bikār ṯaj sabẖ har gunā niṯ gā▫o.
Abandon all your entanglements and corruption; sing the Glorious Praises of the Lord forever.
ਤੂੰ ਆਪਣੇ ਸਮੂਹ ਪੁਆੜੇ ਅਤੇ ਪਾਪ ਛੱਡ ਦੇ ਅਤੇ ਸਦਵੀ ਹੀ ਆਪਣੇ ਸੁਆਮੀ ਦਾ ਜੱਸ ਗਾਇਨ ਕਰ।
ਆਲ = {आलय} ਘਰ। ਆਲ ਜਾਲ = ਘਰ ਦੇ ਜੰਜਾਲ। ਤਜਿ = ਛੱਡ ਕੇ। ਨਿਤ = ਸਦਾ। ਗਾਉ = ਗਾਇਆ ਕਰੋ।ਮਾਇਆ ਦੇ ਮੋਹ ਦੇ ਜੰਜਾਲ ਛੱਡ ਕੇ ਵਿਕਾਰ ਤਿਆਗ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ।
 
संत रेनु निति मजनु करै ॥
Sanṯ ren niṯ majan karai.
Continually bathing in the dust of the feet of the Saints,
ਜੋ ਕੋਈ ਭੀ ਹਮੇਸ਼ਾਂ ਸਾਧੂਆਂ ਦੇ ਪੈਰਾਂ ਦੀ ਧੂੜ ਅੰਦਰ ਨਹਾਉਂਦਾ ਹੈ,
ਰੇਨੁ = ਚਰਨ-ਧੂੜ। ਨਿਤਿ = ਸਦਾ। ਮਜਨੁ = ਇਸ਼ਨਾਨ।ਜਿਹੜਾ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਸਦਾ ਇਸ਼ਨਾਨ ਕਰਦਾ ਹੈ,
 
सुरग मुकति बैकुंठ सभि बांछहि निति आसा आस करीजै ॥
Surag mukaṯ baikunṯẖ sabẖ bāʼncẖẖėh niṯ āsā ās karījai.
Everyone longs for paradise, liberation and heaven; all place their hopes in them.
ਹਰ ਕੋਈ ਬਹਿਸ਼ਤ ਕਲਿਆਣ ਅਤੇ ਸੱਚਖੰਡ ਨੂੰ ਲੋਚਦਾ ਹੈ ਅਤੇ ਸਦੀਵ ਹੀ ਆਪਣੀਆਂ ਸਾਰੀਆਂ ਉਮੈਦਾ ਉਨ੍ਹਾਂ ਉਤੇ ਬੰਨ੍ਹਦਾ ਹੈ।
ਸਭਿ = ਸਾਰੇ ਲੋਕ। ਬਾਂਛਹਿ = ਮੰਗਦੇ ਹਨ। ਨਿਤ = ਸਦਾ। ਕਰੀਜੈ = ਕੀਤੀ ਜਾ ਰਹੀ ਹੈ।ਸਾਰੇ ਲੋਕ ਸੁਰਗ ਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸ ਕੀਤੀ ਜਾ ਰਹੀ ਹੈ।