Sri Guru Granth Sahib Ji

Search ਨਿਰਮਲੁ in Gurmukhi

निरमलु मैला ना थीऐ सबदि रते पति होइ ॥३॥
Nirmal mailā nā thī▫ai sabaḏ raṯe paṯ ho▫e. ||3||
The Immaculate Lord does not become polluted. Attuned to the Shabad, honor is obtained. ||3||
ਪਵਿੱਤ੍ਰ ਪ੍ਰਭੂ, ਅਪਵਿੱਤ੍ਰ ਨਹੀਂ ਹੁੰਦਾ। ਜੋ ਨਾਮ ਨਾਲ ਰੰਗੀਜਾ ਹੈ, ਉਹ ਇੱਜ਼ਤ ਪਾਉਂਦਾ ਹੈ।
ਸਬਦਿ ਰਤੇ = ਗੁਰ-ਸ਼ਬਦ ਵਿਚ ਰੰਗੇ ਰਹਿ ਕੇ।੩।ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਉਹ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ॥੩॥
 
मनु निरमलु हरि रवि रहिआ पाइआ दरगहि मानु ॥२॥
Man nirmal har rav rahi▫ā pā▫i▫ā ḏargahi mān. ||2||
Their minds become pure, and they remain immersed in the Lord; they are honored in His Court. ||2||
ਉਨ੍ਹਾਂ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ। ਉਹ ਪਰਮਾਤਮਾ ਵਿੱਚ ਸਮਾਏ ਰਹਿੰਦੇ ਹਨ ਤੇ ਉਸ ਦੇ ਦਰਬਾਰ ਵਿੱਚ ਮਾਨ ਪਾਉਂਦੇ ਹਨ।
xxxਉਹਨਾਂ ਦਾ ਪਵਿਤ੍ਰ (ਹੋ ਚੁਕਾ) ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੨॥
 
मन मेरे हरि हरि निरमलु धिआइ ॥
Man mere har har nirmal ḏẖi▫ā▫e.
O my mind, meditate on the Immaculate Lord, Har, Har.
ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ।
ਮਨ = ਹੇ ਮਨ!ਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ।
 
अनदिनु भगती रतिआ मनु तनु निरमलु होइ ॥
An▫ḏin bẖagṯī raṯi▫ā man ṯan nirmal ho▫e.
Night and day, they are steeped in devotion; their minds and bodies become pure.
ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ।
ਅਨਦਿਨੁ = ਹਰ ਰੋਜ਼।ਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ।
 
साचे मैलु न लागई मनु निरमलु हरि धिआइ ॥
Sācẖe mail na lāg▫ī man nirmal har ḏẖi▫ā▫e.
The truthful ones are not stained by filth. Meditating on the Lord, their minds remain pure.
ਸੱਚੇ ਪੁਰਸ਼ ਨੂੰ ਕੋਈ ਗੰਦਗੀ ਨਹੀਂ ਚਿਮੜਦੀ ਅਤੇ ਉਹ ਪਵਿੱਤ੍ਰ ਚਿੱਤ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
ਲਗਾਈ = ਲਾਗਏ, ਲਾਗੈ। ਧਿਆਇ = ਸਿਮਰ ਕੇ।ਸਦਾ-ਥਿਰ ਪਰਮਾਤਮਾ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗ ਸਕਦੀ, (ਉਸ) ਪਰਮਾਤਮਾ ਦਾ ਨਾਮ ਸਿਮਰਿਆਂ (ਸਿਮਰਨ ਵਾਲੇ ਮਨੁੱਖ ਦਾ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ।
 
आपै आपु मिलाए बूझै ता निरमलु होवै सोई ॥
Āpai āp milā▫e būjẖai ṯā nirmal hovai so▫ī.
Those whom He unites with Himself, understand and become pure.
ਜੇਕਰ ਗੁਰੂ ਜੀ ਆਪਣੇ ਆਪ ਨਾਲ ਮਿਲਾ ਲੈਣ, ਤਦ ਉਹ ਇਨਸਾਨ ਸੁਆਮੀ ਨੂੰ ਸਮਝਦਾ ਹੈ ਅਤੇ ਪਵਿੱਤ੍ਰ ਹੋ ਜਾਂਦਾ ਹੈ।
ਆਪੈ = (ਗੁਰੂ ਦੇ) ਆਪੇ ਵਿਚ। ਆਪੁ = ਆਪਣੇ ਆਪ ਨੂੰ।ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।
 
गुर का सबदु मनि वसै मनु तनु निरमलु होइ ॥१॥ रहाउ ॥
Gur kā sabaḏ man vasai man ṯan nirmal ho▫e. ||1|| rahā▫o.
The Word of the Guru's Shabad abides within the mind, and the body and mind become pure. ||1||Pause||
ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਰ-ਆਤਮੇ ਟਿਕ ਜਾਵੇ ਤਾਂ ਤੇਰਾ ਹਿਰਦਾ ਤੇ ਸਰੀਰ ਸਾਫ ਸੁਥਰੇ ਹੋ ਜਾਵਣਗੇ। ਠਹਿਰਾਉ।
ਸੇਇ = ਉਹ। ਮਨਿ = ਮਨ ਵਿਚ।੧।(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੧॥ ਰਹਾਉ॥
 
जतु सतु संजमु नामु है विणु नावै निरमलु न होइ ॥
Jaṯ saṯ sanjam nām hai viṇ nāvai nirmal na ho▫e.
The Naam, the Name of the Lord, is abstinence, truthfulness, and self-restraint. Without the Name, no one becomes pure.
ਬ੍ਰਹਿਮ ਚਰਜ, ਸਚਾਈ ਅਤੇ ਸਵੈ-ਰੋਕ ਥਾਮ ਸਮੂਹ ਵਾਹਿਗੁਰੂ ਦੇ ਨਾਮ ਵਿੱਚ ਹਨ। ਨਾਮ ਦੇ ਬਗੈਰ ਇਨਸਾਨ ਬੇ-ਦਾਗ ਨਹੀਂ ਹੁੰਦਾ।
ਜਤੁ = ਕਾਮਵਾਸਨਾ ਵਲੋਂ ਬਚਣ ਦਾ ਉੱਦਮ। ਸਤੁ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਵਿਣੁ ਨਾਵੈ = ਨਾਮ (-ਸਿਮਰਨ) ਤੋਂ ਬਿਨਾ।(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ।
 
निरमलु साहिबु पाइआ साचा गुणी गहीरु ॥२॥
Nirmal sāhib pā▫i▫ā sācẖā guṇī gahīr. ||2||
The Immaculate Lord and Master is found. He is True; He is the Ocean of Excellence. ||2||
ਉਹ ਪਵਿੱਤਰ ਪ੍ਰਭੂ ਨੂੰ ਪਾ ਲੈਂਦਾ ਹੈ, ਜੋ ਸੱਚਾ ਅਤੇ ਸ਼੍ਰੇਸ਼ਟਤਾਈਆਂ ਦਾ ਸਮੁੰਦਰ ਹੈ।
ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ।੨।ਉਹ ਸਦਾ-ਥਿਰ ਰਹਿਣ ਵਾਲੇ ਗੁਣਾਂ ਦੇ ਖ਼ਜ਼ਾਨੇ ਪਵਿੱਤਰ ਸਰੂਪ ਮਾਲਕ-ਪ੍ਰਭੂ ਨੂੰ ਮਿਲ ਪੈਂਦੇ ਹਨ ॥੨॥
 
हरि निरमलु सदा सोहणा सबदि सवारणहारु ॥१॥ रहाउ ॥
Har nirmal saḏā sohṇā sabaḏ savāraṇhār. ||1|| rahā▫o.
The Immaculate Lord is eternally Beautiful. We are adorned with the Word of the Shabad. ||1||Pause||
ਪਵਿੱਤਰ ਪ੍ਰਭੂ ਸਦਾ ਹੀ ਸੁੰਦਰ ਹੈ। ਉਸ ਦੀ ਬਾਣੀ ਬੰਦੇ ਦਾ ਸੁਧਾਰ ਕਰਣਹਾਰ ਹੈ। ਠਹਿਰਾਉ।
ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਸਵਾਰਣਹਾਰੁ = ਸੋਹਣਾ ਬਣਾਣ ਦੇ ਸਮਰੱਥ।੧।ਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ। (ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ॥੧॥ ਰਹਾਉ॥
 
मन मेरे गुर सरणि आवै ता निरमलु होइ ॥
Man mere gur saraṇ āvai ṯā nirmal ho▫e.
O my mind, coming to the Sanctuary of the Guru, you shall become immaculate and pure.
ਹੇ ਮੇਰੀ ਜਿੰਦੇ! ਜੇਕਰ ਤੂੰ ਗੁਰਾਂ ਦੀ ਸ਼ਰਣਾਗਤ ਆ ਜਾਵੇ ਤਦ ਤੂੰ ਮਲ-ਰਹਿਤ ਹੋ ਜਾਏਗੀ।
ਮਨ = ਹੇ ਮਨ! ਹੋਇ = ਹੁੰਦਾ ਹੈ।ਹੇ ਮੇਰੇ ਮਨ! (ਜਦੋਂ ਮਨੁੱਖ) ਗੁਰੂ ਦੀ ਸਰਨ ਆਉਂਦਾ ਹੈ ਤਦੋਂ (ਹੀ) ਪਵਿਤ੍ਰ ਹੁੰਦਾ ਹੈ।
 
दाना दाता सीलवंतु निरमलु रूपु अपारु ॥
Ḏānā ḏāṯā sīlvanṯ nirmal rūp apār.
God is Wise, Giving, Tender-hearted, Pure, Beautiful and Infinite.
ਸਾਹਿਬ ਸਿਆਣਾ, ਉਦਾਰਚਿੱਤ, ਨਰਮ-ਦਿਲ, ਪਵਿੱਤਰ, ਸੁੰਦਰ ਅਤੇ ਬੇ-ਅੰਤ ਹੈ।
ਦਾਨਾ = (ਸਭ ਕੁਝ) ਜਾਣਨ ਵਾਲਾ। ਸੀਲਵੰਤੁ = ਚੰਗੇ ਸੁਭਾਵ ਵਾਲਾ। ਅਪਾਰੁ ਰੂਪੁ = ਬਹੁਤ ਹੀ ਸੁੰਦਰ ਰੂਪ ਵਾਲਾ।ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ ਪਵਿਤ੍ਰ-ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ।
 
मनु तनु निरमलु होइआ लागी साचु परीति ॥
Man ṯan nirmal ho▫i▫ā lāgī sācẖ parīṯ.
The mind and body become spotlessly pure, enshrining love for the True Lord.
ਸੱਚੇ ਸੁਆਮੀ ਨਾਲ ਪਿਰਹੜੀ ਪਾਉਣ ਦੁਆਰਾ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ।
ਨਿਰਮਲੁ = ਪਵਿਤ੍ਰ। ਸਾਚੁ = ਸਦਾ-ਥਿਰ ਪ੍ਰਭੂ।ਜਿਸ ਮਨੁੱਖ ਦੀ ਪ੍ਰੀਤਿ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਉਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ)।
 
रसना सचा सिमरीऐ मनु तनु निरमलु होइ ॥
Rasnā sacẖā simrī▫ai man ṯan nirmal ho▫e.
With your tongue, repeat the True Name, and your mind and body shall become pure.
(ਆਪਣੀ) ਜੀਭਾ ਨਾਲ ਸੱਚੇ-ਨਾਮ ਦਾ ਜਾਪ ਕਰ, ਤਾਂ ਜੋ (ਤੇਰੀ) ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਣ।
ਰਸਨਾ = ਜੀਭ (ਨਾਲ)। ਸਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਹੋਇ = ਜੋ ਜਾਂਦਾ ਹੈ।ਜੀਭ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਪਵਿਤ੍ਰ ਹੋ ਜਾਂਦਾ ਹੈ ਸਰੀਰ ਪਵਿਤ੍ਰ ਹੋ ਜਾਂਦਾ ਹੈ।
 
आपे निरमलु एकु तूं होर बंधी धंधै पाइ ॥
Āpe nirmal ek ṯūʼn hor banḏẖī ḏẖanḏẖai pā▫e.
Only You, Lord, are Immaculate and Pure. All others are bound up in worldly pursuits.
ਕੇਵਲ ਤੂੰ ਹੀ, ਹੇ ਸਾਹਿਬ! ਆਪਣੇ ਆਪ ਸ਼ੁੱਧ ਹੈਂ। ਬਾਕੀਆਂ ਨੂੰ ਤੂੰ ਸੰਸਾਰੀ ਕੰਮਾਂ ਅੰਦਰ ਬੰਨਿ੍ਹਆ ਅਤੇ ਲਾਇਆ ਹੋਇਆ ਹੈ।
ਧੰਧੈ = ਧੰਧੇ ਵਿਚ, ਬੰਧਨ ਵਿਚ।ਹੇ ਪ੍ਰਭੂ! ਇਕ ਤੂੰ ਹੀ (ਮਾਇਆ ਦੇ ਮੋਹ ਦੀ) ਮੈਲ ਤੋਂ ਸਾਫ਼ ਹੈਂ, ਬਾਕੀ ਸਾਰੀ ਦੁਨੀਆ (ਮਾਇਆ ਦੇ ਮੋਹ ਦੇ) ਬੰਧਨ ਵਿਚ ਬੱਝੀ ਪਈ ਹੈ।
 
गुर ते निरमलु जाणीऐ निरमल देह सरीरु ॥
Gur ṯe nirmal jāṇī▫ai nirmal ḏeh sarīr.
Through the Guru, the Pure One is known, and the human body becomes pure as well.
ਗੁਰਾਂ ਪਾਸੋਂ ਪਵਿੱਤ੍ਰ ਪੁਰਸ਼ ਜਾਣਿਆ ਜਾਂਦਾ ਹੈ ਅਤੇ ਸਰੀਰ ਤੇ ਮਨੁੱਖੀ ਢਾਂਚਾ ਪਵਿੱਤ੍ਰ ਹੋ ਜਾਂਦੇ ਹਨ।
ਤੇ = ਤੋਂ, ਦੀ ਰਾਹੀਂ। ਦੇਹ = ਸਰੀਰ, ਕਾਂਇਆਂ।ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ)।
 
निरमलु साचो मनि वसै सो जाणै अभ पीर ॥
Nirmal sācẖo man vasai so jāṇai abẖ pīr.
The Pure, True Lord abides within the mind; He knows the pain of our hearts.
ਪੁਨੀਤ ਸਚਾ ਸਾਹਿਬ ਚਿੱਤ ਅੰਦਰ ਨਿਵਾਸ ਰੱਖਦਾ ਹੈ ਅਤੇ ਉਹ ਦਿਲ ਦੀ ਪੀੜ ਨੂੰ ਸਮਝਦਾ ਹੈ।
ਮਨਿ = ਮਨ ਵਿਚ। ਅਭ ਪੀਰ = ਹਿਰਦੇ ਦੀ ਪੀੜ, ਅੰਦਰਲੀ ਵੇਦਨ।(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ।
 
निरमलु साचा एकु तू होरु मैलु भरी सभ जाइ ॥१॥ रहाउ ॥
Nirmal sācẖā ek ṯū hor mail bẖarī sabẖ jā▫e. ||1|| rahā▫o.
You alone are Perfectly Pure, O True Lord; all other places are filled with filth. ||1||Pause||
ਕੇਵਲ ਤੂੰ ਹੀ ਮੈਲ-ਰਹਿਤ ਹੈ, ਹੇ ਸਚੇ ਸੁਆਮੀ! ਹੋਰ ਸਾਰੀਆਂ ਥਾਵਾਂ ਗੰਦਗੀ ਨਾਲ ਪੂਰੀਆਂ ਹੋਈਆਂ ਹਨ। ਠਹਿਰਾਉ।
ਜਾਇ = ਥਾਂ ॥੧॥(ਇਸ ਵਾਸਤੇ, ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ ਕਿ ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ॥
 
निरमलु नामु न वीसरै जे गुण का गाहकु होइ ॥७॥
Nirmal nām na vīsrai je guṇ kā gāhak ho▫e. ||7||
So become a customer of merit, and do not forget the Immaculate Naam, the Name of the Lord. ||7||
ਜੇਕਰ ਬੰਦਾ ਨੇਕੀ ਦਾ ਖਰੀਦਾਰ ਹੋ ਜਾਏ ਤਾਂ ਉਹ ਪਵਿੱਤ੍ਰ ਨਾਮ ਨੂੰ ਨਹੀਂ ਭੁਲਦਾ।
xxx॥੭॥ਜੇ ਮਨੁੱਖ (ਗੁਰੂ ਦੀ ਮਿਹਰ ਦਾ ਸਦਕਾ) ਪਰਮਾਤਮਾ ਦੇ ਗੁਣਾਂ (ਦੇ ਸੌਦੇ) ਦਾ ਖ਼ਰੀਦਣ ਵਾਲਾ ਬਣ ਜਾਏ, ਤਾਂ ਇਸ ਨੂੰ ਪ੍ਰਭੂ ਦਾ ਪਵਿਤ੍ਰ ਨਾਮ (ਫਿਰ ਕਦੇ) ਨਹੀਂ ਭੁੱਲਦਾ ॥੭॥
 
गुर की सेवा चाकरी मनु निरमलु सुखु होइ ॥
Gur kī sevā cẖākrī man nirmal sukẖ ho▫e.
Applying oneself to the service of the Guru, the mind is purified, and peace is obtained.
ਗੁਰਾਂ ਦੀ ਟਹਿਲ ਸੇਵਾ ਤੇ ਨੌਕਰੀ ਅੰਦਰ ਚਿੱਤ ਪਵਿੱਤਰ, ਅਤੇ ਪ੍ਰਾਣੀ ਨੂੰ ਆਰਾਮ ਪਰਾਪਤ ਹੋ ਜਾਂਦਾ ਹੈ।
ਚਾਕਰੀ = ਸੇਵਾ। ਮਨਿ = ਮਨ ਵਿਚ।ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਆਤਮਕ ਆਨੰਦ ਮਿਲਦਾ ਹੈ।