Sri Guru Granth Sahib Ji

Search ਨਿਰੰਕਾਰੁ in Gurmukhi

सच खंडि वसै निरंकारु ॥
Sacẖ kẖand vasai nirankār.
In the realm of Truth, the Formless Lord abides.
ਸੱਚਾਈ ਦੇ ਮੰਡਲ ਵਿੱਚ ਸ਼ਕਲ ਸੂਰਤ-ਰਹਿਤ ਸੁਆਮੀ ਨਿਵਾਸ ਰੱਖਦਾ ਹੈ।
ਸਚਿ = ਸੱਚ ਵਿਚ। ਸਚਿ ਖੰਡਿ = ਸਚ ਖੰਡ ਵਿਚ।ਸੱਚ ਖੰਡ ਵਿਚ (ਭਾਵ,ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ,
 
साचा निरंकारु निज थाइ ॥
Sācẖā nirankār nij thā▫e.
The True Lord, the Formless One, is Himself in His Own Place.
ਸੱਚਾ ਰੂਪ-ਰੰਗ-ਰਹਿਤ ਸਾਹਿਬ ਆਪਣੀ ਨਿੱਜ ਦੀ ਜਗ੍ਹਾ ਤੇ ਹੈ।
ਥਾਇ = ਥਾਂ ਵਿਚ, ਸਰੂਪ ਵਿਚ। ਨਿਜ ਥਾਇ = ਆਪਣੇ ਸਰੂਪ ਵਿਚ, ਆਪਣੇ ਆਪ ਵਿਚ।ਸਦਾ ਕਾਇਮ ਰਹਿਣ ਵਾਲਾ ਨਿਰ-ਆਕਾਰ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ (ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ)
 
आपु छोडि सभ होइ रेणा जिसु देइ प्रभु निरंकारु ॥३॥
Āp cẖẖod sabẖ ho▫e reṇā jis ḏe▫e parabẖ nirankār. ||3||
One who is so blessed by the Formless Lord God renounces selfishness, and becomes the dust of all. ||3||
ਜਿਸ ਨੂੰ ਅਕਾਰ-ਰਹਿਤ ਸਾਹਿਬ ਇਹ ਬਲ ਦਿੰਦਾ ਹੈ, ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।
ਆਪੁ = ਆਪਾ-ਭਾਵ। ਰੇਣਾ = ਚਰਨ-ਧੂੜ। ਦੇਇ = ਦੇਂਦਾ ਹੈ।੩।ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ ॥੩॥
 
गुरु समरथु गुरु निरंकारु गुरु ऊचा अगम अपारु ॥
Gur samrath gur nirankār gur ūcẖā agam apār.
The Guru is All-powerful, the Guru is Formless; the Guru is Lofty, Inaccessible and Infinite.
ਗੁਰੂ ਸਭ ਕੁਝ ਕਰਨ ਯੋਗ ਹੈ ਅਤੇ ਗੁਰੂ ਆਪੇ ਹੀ ਆਕਾਰ-ਰਹਿਤ ਸਾਹਿਬ ਹੈ। ਗੁਰੂ ਬੁਲੰਦ, ਅਥਾਹ ਅਤੇ ਹਦਬੰਨਾ-ਰਹਿਤ ਹੈ।
ਅਗਮ = ਅਪਹੁੰਚ।ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ।
 
सहजे अदिसटु पछाणीऐ निरभउ जोति निरंकारु ॥
Sėhje aḏisat pacẖẖāṇī▫ai nirbẖa▫o joṯ nirankār.
In intuitive balance, the Unseen is recognized-the Fearless, Luminous, Formless Lord.
ਆਤਮਕ ਟਿਕਾਉ ਰਾਹੀਂ ਅਡਿੱਠ, ਭੈ-ਰਹਿਤ, ਪ੍ਰਕਾਸ਼ਵਾਨ ਅਤੇ ਆਕਾਰ-ਰਹਿਤ ਸੁਆਮੀ ਸਿਞਾਣਿਆ ਜਾਂਦਾ ਹੈ।
ਸਹਜੇ = ਆਤਮਕ ਅਡੋਲਤਾ ਵਿਚ ਹੀ। ਜੋਤਿ = ਚਾਨਣ-ਸਰੂਪ। ਨਿਰੰਕਾਰੁ = ਅਕਾਰ-ਰਹਿਤ।ਆਤਮਕ ਅਡੋਲਤਾ ਵਿਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ (ਦੱਸਿਆ) ਨਹੀਂ (ਜਾ ਸਕਦਾ)।
 
हउ बलिहारी तिन कउ जिनि धिआइआ हरि निरंकारु ॥
Ha▫o balihārī ṯin ka▫o jin ḏẖi▫ā▫i▫ā har nirankār.
I am a sacrifice to those who meditate on the Formless Lord.
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਰੂਪ-ਰੰਗ-ਰਹਿਤ ਸੁਆਮੀ ਦਾ ਸਿਮਰਨ ਕਰਦੇ ਹਨ।
xxxਸਦਕੇ ਹਾਂ ਉਹਨਾਂ ਤੋਂ, ਜਿਨ੍ਹਾਂ ਨੇ ਨਿਰੰਕਾਰ ਹਰੀ ਦਾ ਸਿਮਰਨ ਕੀਤਾ ਹੈ।
 
जिस कै अंतरि बसै निरंकारु ॥
Jis kai anṯar basai nirankār.
One whose inner being is filled with the Formless Lord -
ਜਿਸ ਦੇ ਦਿਲ ਅੰਦਰ ਰੂਪ ਰੰਗ-ਰਹਿਤ ਸੁਆਮੀ ਵਸਦਾ ਹੈ,
ਜਿਸ ਕੈ ਅੰਤਰਿ = ਜਿਸ ਮਨੁੱਖ ਦੇ ਮਨ ਵਿਚ।ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ,
 
ब्रहम गिआनी आपि निरंकारु ॥
Barahm gi▫ānī āp nirankār.
The God-conscious being is himself the Formless Lord.
ਵਾਹਿਗੁਰੂ ਨੂੰ ਜਾਨਣ ਵਾਲਾ ਆਪੇ ਹੀ ਚਕ੍ਰ-ਚਿਨ੍ਹ-ਰਹਿਤ ਪ੍ਰਭੂ ਹੈ।
xxxਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ।
 
जा कै मनि बसिआ निरंकारु ॥
Jā kai man basi▫ā nirankār.
Within his mind, the Formless Lord abides.
ਜਿਸ ਦੇ ਚਿੱਤ ਅੰਦਰ ਆਕਾਰ-ਰਹਿਤ ਸਾਈਂ ਵਸਦਾ ਹੈ।
ਜਾ ਕੇ ਮਨਿ = ਜਿਨ੍ਹਾਂ ਦੇ ਮਨ ਵਿਚ।ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।
 
तू आपे आपि निरंकारु है निरंजन हरि राइआ ॥
Ŧū āpe āp nirankār hai niranjan har rā▫i▫ā.
You Yourself are the Formless Lord, the Immaculate Lord, our Sovereign King.
ਹੇ ਮੇਰੇ ਨਿਰ-ਸਰੂਪ! ਪਵਿੱਤ੍ਰ ਵਾਹਿਗੁਰੂ ਪਾਤਸ਼ਾਹ ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
ਨਿਰੰਕਾਰੁ = ਅਕਾਰ-ਰਹਿਤ। ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹਰੀ!ਹੇ ਚਾਨਣਾ ਬਖ਼ਸ਼ਣ ਵਾਲੇ ਮਾਇਆ ਤੋਂ ਰਹਿਤ ਪ੍ਰਭੂ! ਤੂੰ ਆਪ ਹੀ ਆਪ ਨਿਰੰਕਾਰ ਹੈਂ।
 
हरि सति निरंजन अमरु है निरभउ निरवैरु निरंकारु ॥
Har saṯ niranjan amar hai nirbẖa▫o nirvair nirankār.
The Lord is true, immaculate and eternal; He has no fear, hatred or form.
ਵਾਹਿਗੁਰੂ ਸੱਚਾ, ਸ਼ੁੱਧ, ਅਬਿਨਾਸੀ, ਨਿਡੱਰ, ਵੈਰ ਵਿਰੋਧ-ਰਹਿਤ ਅਤੇ ਨਿਰ ਸਰੂਪ ਹੈ।
ਨਿਰੰਜਨੁ = ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦਾ ਪ੍ਰਭਾਵ। ਨਿਰਭਉ = ਜਿਸ ਨੂੰ ਕੋਈ ਡਰ ਨਹੀਂ। ਨਿਰੰਕਾਰੁ = ਜਿਸ ਦਾ ਕੋਈ ਖ਼ਾਸ ਸਰੀਰ ਨਹੀਂ।ਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ,
 
तिआगि सगल सिआनपा भजु पारब्रहम निरंकारु ॥
Ŧi▫āg sagal si▫ānpā bẖaj pārbarahm nirankār.
Renounce all your cleverness and remember the Supreme, Formless Lord God.
ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ ਅਤੇ ਆਕਾਰ-ਰਹਿਤ ਸ਼੍ਰੇਮਣੀ ਸਾਹਿਬ ਦਾ ਸਿਮਰਨ ਕਰ।
ਭਜੁ = ਸਿਮਰ।(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇ, ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ।
 
वडा मेरा गोविंदु अगम अगोचरु आदि निरंजनु निरंकारु जीउ ॥
vadā merā govinḏ agam agocẖar āḏ niranjan nirankār jī▫o.
My Lord of the Universe is great, unapproachable, unfathomable, primal, immaculate and formless.
ਮੈਡਾਂ ਵਿਸ਼ਾਲ ਪ੍ਰਭੂ ਅਪੁਜ, ਸੋਚ ਸਮਝ ਤੋਂ ਪਰ੍ਹੇ, ਪਰਾ ਪੂਰਬਲਾ, ਪਵਿੱਤਰ, ਅਤੇ ਸਰੂਪ ਰਹਿਤ ਹੈ।
ਅਗਮ = ਅਪਹੁੰਚ। ਅਗੋਚਰੁ = {ਗੋ = ਗਿਆਨ-ਇੰਦ੍ਰੇ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਆਦਿ = ਸਭ ਦੇ ਮੁੱਢ। ਨਿਰੰਜਨੁ = {ਨਿਰ-ਅੰਜਨੁ} ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਨਿਰੰਕਾਰੁ = {ਨਿਰ-ੁਆਕਾਰ} ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ।ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ।
 
वडा मेरा गोविंदु अगम अगोचरु आदि निरंजनु निरंकारु जीउ ॥१॥
vadā merā govinḏ agam agocẖar āḏ niranjan nirankār jī▫o. ||1||
My Lord of the Universe is great, unapproachable, unfathomable, primal, immaculate and formless. ||1||
ਮੈਡਾਂ ਵਿਸ਼ਾਲ ਸੁਆਮੀ ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰਾ, ਪਰਾ ਪੂਰਬਲਾ, ਪਵਿੱਤਰ ਅਤੇ ਆਕਾਰ ਰਹਿਤ ਹੈ।
ਅਗਮ = ਅਪਹੁੰਚ। ਅਗੋਚਰੁ = {ਗੋ = ਗਿਆਨ-ਇੰਦ੍ਰੇ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਆਦਿ = ਸਭ ਦੇ ਮੁੱਢ। ਨਿਰੰਜਨੁ = {ਨਿਰ-ਅੰਜਨੁ} ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਨਿਰੰਕਾਰੁ = {ਨਿਰ-ਆਕਾਰ} ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ ॥੧॥ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ॥੧॥
 
नानक निरभउ निरंकारु सचु एकु ॥१॥
Nānak nirbẖa▫o nirankār sacẖ ek. ||1||
O Nanak, the Fearless Lord, the Formless Lord, the True Lord, is One. ||1||
ਨਾਨਕ, ਕੇਵਲ ਸੱਚਾ, ਸਰੂਪ-ਰਹਿਤ ਸੁਆਮੀ ਹੀ ਨਿਡਰ ਹੈ।
xxx॥੧॥ਹੇ ਨਾਨਕ! ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ ॥੧॥
 
नानक निरभउ निरंकारु होरि केते राम रवाल ॥
Nānak nirbẖa▫o nirankār hor keṯe rām ravāl.
O Nanak, the Lord is fearless and formless; myriads of others, like Rama, are mere dust before Him.
ਨਾਨਕ, ਕੇਵਲ ਆਕਾਰ-ਰਹਿਤ ਪ੍ਰਭੂ ਹੀ ਡਰ-ਰਹਿਤ ਹੈ। ਰਾਮ ਵਰਗੇ ਘਣੇਰੇ ਹੋਰ ਉਹਦੇ ਅੱਗੇ ਧੂੜ ਵਾਗੂੰ ਹਨ।
ਹੋਰਿ = (ਨਿਰੰਕਾਰ ਤੋਂ ਬਿਨਾ) ਹੋਰ ਸਾਰੇ। ਰਵਾਲ = ਧੂੜ, (ਭਾਵ) ਤੁੱਛ।ਹੇ ਨਾਨਕ! ਇਕ ਨਿਰੰਕਾਰ ਹੀ ਭੈ-ਰਹਿਤ ਹੈ, (ਅਵਤਾਰੀ) ਰਾਮ (ਜੀ) ਵਰਗੇ ਕਈ ਹੋਰ (ਉਸ ਨਿਰੰਕਾਰ ਦੇ ਸਾਮ੍ਹਣੇ) ਤੁੱਛ ਹਨ;
 
निरभउ निरंकारु सचु नामु ॥
Nirbẖa▫o nirankār sacẖ nām.
The Lord is fearless and formless; His Name is True.
ਡਰ-ਰਹਿਤ ਹੈ ਸਰੂਪ-ਰਹਿਤ ਸੁਆਮੀ, ਜਿਸ ਦਾ ਨਾਮ ਸੱਚਾ ਹੈ,
xxxਜਿਹੜਾ ਪ੍ਰਭੂ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ ਸਦਾ ਅਟੱਲ ਹੈ,
 
नाउ तेरा निरंकारु है नाइ लइऐ नरकि न जाईऐ ॥
Nā▫o ṯerā nirankār hai nā▫e la▫i▫ai narak na jā▫ī▫ai.
Your Name is the Fearless Lord; chanting Your Name, one does not have to go to hell.
(ਹੇ ਵਾਹਿਗੁਰੂ) ਤੇਰਾ ਨਾਮ ਸਰੂਪ-ਰਹਿਤ ਸੁਆਮੀ ਹੈ। ਤੇਰਾ ਨਾਮ ਲੈਣ ਦੁਆਰਾ ਬੰਦਾ ਦੋਜਕ ਨੂੰ ਨਹੀਂ ਜਾਂਦਾ।
ਨਾਇ ਲਇਐ = ਜੇ (ਤੇਰਾ) ਨਾਮ ਸਿਮਰੀਏ।(ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ।
 
तदहु आपे आपि निरंकारु है ना ओपति होई ॥
Ŧaḏahu āpe āp nirankār hai nā opaṯ ho▫ī.
At that time, only the Formless Lord Himself existed - there was no creation.
ਤਦੋਂ ਕੇਵਲ ਸਰੂਪ-ਰਹਿਤ ਸੁਆਮੀ ਖੁਦ ਹੀ ਸੀ ਅਤੇ ਕੋਈ ਉਤਪਤੀ ਨਹੀਂ ਸੀ।
ਓਪਤਿ = ਉਤਪੱਤੀ, ਸ੍ਰਿਸ਼ਟੀ।ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ।
 
निरभउ निरंकारु अलखु है गुरमुखि प्रगटीआ ॥
Nirbẖa▫o nirankār alakẖ hai gurmukẖ pargatī▫ā.
The Fearless, Formless Lord is unseen and invisible; He is revealed only to the Gurmukh.
ਡਰ-ਰਹਿਤ ਅਤੇ ਸਰੂਪ-ਰਹਿਤ ਸੁਆਮੀ ਅਦ੍ਰਿਸ਼ਟ ਹੈ ਅਤੇ ਗੁਰਾਂ ਦੇ ਰਾਹੀਂ ਜਾਹਰ ਹੁੰਦਾ ਹੈ।
xxxਪਰਮਾਤਮਾ ਨਿ-ਡਰ ਹੈ, ਆਕਾਰ-ਰਹਿਤ ਹੈ ਤੇ ਲਖਿਆ ਨਹੀਂ ਜਾ ਸਕਦਾ, ਗੁਰਮੁਖ ਦੇ ਅੰਦਰ ਪਰਗਟ ਹੁੰਦਾ ਹੈ,