Sri Guru Granth Sahib Ji

Search ਨਿਰੰਜਨੁ in Gurmukhi

आपे आपि निरंजनु सोइ ॥
Āpe āp niranjan so▫e.
He Himself is Immaculate and Pure.
ਉਹ ਪਵਿਤਰ ਪੁਰਖ ਸਾਰਾ ਕੁਛ ਆਪ ਹੀ ਹੈ।
ਆਪੇ ਆਪਿ = ਨਿਰੋਲ ਆਪ ਹੀ, ਭਾਵ, ਨਾ ਉਸ ਨੂੰ ਕੋਈ ਪੈਦਾ ਕਰਨ ਵਾਲਾ ਤੇ ਨਾ ਹੀ ਬਣਾਉਣ ਵਾਲਾ ਹੈ। ਸੋਇ ਨਿਰੰਜਨੁ = ਅੰਜਨ ਤੋਂ ਰਹਿਤ ਉਹ ਹਰੀ। ਨਿਰੰਜਨ = ਅੰਜਨ ਤੋਂ ਰਹਿਤ, ਮਾਇਆ ਤੋਂ ਰਹਿਤ, ਜੋ ਮਾਇਆ ਤੋਂ ਨਹੀਂ ਬਣਿਆ, ਜਿਸ ਵਿਚ ਮਾਇਆ ਦੀ ਅੰਸ਼ ਨਹੀਂ (ਨਿਰ-ਅੰਜਨ, ਨਿਰ = ਬਿਨਾ। ਅੰਜਨ = ਸੁਰਮਾ, ਕਾਲਖ; ਵਿਕਾਰਾਂ ਦੀ ਅੰਸ਼, ਮਾਇਆ ਦਾ ਪਰਭਾਵ ਨਹੀਂ ਹੈ।) ਉਹ, ਜਿਸ ਉੱਤੇ ਮਾਇਆ ਦਾ ਪਰਭਾਵ ਨਹੀਂ ਹੈ।ਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ।
 
ऐसा नामु निरंजनु होइ ॥
Aisā nām niranjan ho▫e.
Such is the Name of the Immaculate Lord.
ਇਹੋ ਜਿਹਾ ਹੈ ਪਵਿੱਤਰ ਪ੍ਰਭੂ ਦਾ ਨਾਮ।
ਐਸਾ = ਅਜਿਹਾ, ਇੱਡਾ ਉੱਚਾ। ਹੋਇ = ਹੈ। ਮੰਨਿ = ਸ਼ਰਧਾ ਧਾਰ ਕੇ, ਲਗਨ ਲਾ ਕੇ।ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ)
 
ऐसा नामु निरंजनु होइ ॥
Aisā nām niranjan ho▫e.
Such is the Name of the Immaculate Lord.
ਇਹੋ ਜੇਹਾ ਹੈ ਵਾਹਿਗੁਰੂ ਦਾ ਬੇ-ਦਾਗ ਨਾਮ।
xxxਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ),
 
ऐसा नामु निरंजनु होइ ॥
Aisā nām niranjan ho▫e.
Such is the Name of the Immaculate Lord.
ਇਹੋ ਜਿਹਾ ਹੈ ਵਾਹਿਗੁਰੂ ਦਾ ਬੇਦਾਗ ਨਾਮ।
xxxਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ)
 
ऐसा नामु निरंजनु होइ ॥
Aisā nām niranjan ho▫e.
Such is the Name of the Immaculate Lord.
ਐਹੋ ਜਿਹਾ ਹੈ ਵਾਹਿਗੁਰੂ ਦਾ-ਬੇਦਾਗ ਨਾਮ।
xxxਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ),
 
सो पुरखु निरंजनु हरि पुरखु निरंजनु हरि अगमा अगम अपारा ॥
So purakẖ niranjan har purakẖ niranjan har agmā agam apārā.
That Primal Being is Immaculate and Pure. The Lord, the Primal Being, is Immaculate and Pure. The Lord is Inaccessible, Unreachable and Unrivalled.
ਉਹ ਸੁਆਮੀ ਪਵਿਤ੍ਰ ਹੈ। ਵਾਹਿਗੁਰੂ ਸੁਆਮੀ ਬੇ-ਦਾਗ ਹੈ ਵਾਹਿਗੁਰੂ-ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਲਾਸਾਨੀ ਹੈ।
ਸੋ = ਉਹ। ਪੁਰਖੁ = { पुरि शोते इति पुरषः} ਜੋ ਹਰੇਕ ਸਰੀਰ ਵਿਚ ਵਿਆਪਕ ਹੈ। ਨਿਰੰਜਨੁ = ਨਿਰ-ਅੰਜਨੁ। ਅੰਜਨੁ = ਕਾਲਖ, ਮਾਇਆ ਦਾ ਪ੍ਰਭਾਵ} ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਅਗਮ = ਅਪਹੁੰਚ {ਗਮ = ਪਹੁੰਚ}। ਅਪਾਰਾ = ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।ਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ (ਫਿਰ ਵੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਅਤੇ ਬੇਅੰਤ ਹੈ।
 
अदिसटु अगोचरु अलखु निरंजनु सो देखिआ गुरमुखि आखी ॥१२॥
Aḏisat agocẖar alakẖ niranjan so ḏekẖi▫ā gurmukẖ ākẖī. ||12||
As Gurmukh, they behold with their eyes the Unseen, Imperceptible, Unknowable, Immaculate Lord. ||12||
ਗੁਰਾਂ ਦੇ ਰਾਹੀਂ, ਉਹ ਆਪਣਿਆਂ ਨੇਤ੍ਰਾਂ ਨਾਲ ਨਾਂ-ਦਿਸਣ ਵਾਲੇ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਉਚੇਰੇ ਅਤੇ ਪਵਿੱਤ੍ਰ ਪ੍ਰਭੂ ਨੂੰ ਵੇਖ ਲੈਂਦਾ ਹੈ।
ਅਗੋਚਰੁ = ਅ-ਗੋ-ਚਰੁ। ਗੋ = ਇੰਦ੍ਰੇ। ਚਰੁ = ਚਲਣਾ, ਅੱਪੜਨਾ। ਅਗੋਚਰੁ = ਜਿਸ ਤਕ ਗਿਆਨ-ਇੰਦ੍ਰੇ ਪਹੁੰਚ ਨਹੀਂ ਸਕਦੇ ॥੧੨॥ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ, ਇੰਦ੍ਰਿਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ ਉਹ ਸਤਿਗੁਰੂ ਦੇ ਸਨਮੁਖ ਹੋਣ ਕਰਕੇ ਅੱਖੀਂ ਦਿੱਸ ਪੈਂਦਾ ਹੈ ॥੧੨॥
 
ऊंध कवलु जिसु होइ प्रगासा तिनि सरब निरंजनु डीठा जीउ ॥२॥
Ūʼnḏẖ kaval jis ho▫e pargāsā ṯin sarab niranjan dīṯẖā jī▫o. ||2||
Those, whose inverted lotus of the crown chakra is illuminated, see the Immaculate Lord everywhere. ||2||
ਜਿਸ ਦੇ ਪੁਠੇ ਹੋਏ ਹੋਏ ਦਿਲ-ਕਮਲ ਵਿੱਚ ਈਸ਼ਵਰੀ ਨੂਰ ਉਦੇ ਹੁੰਦਾ ਹੈ, ਉਹ ਪਵਿੱਤ੍ਰ ਪ੍ਰਭੂ ਨੂੰ ਸਾਰਿਆਂ ਅੰਦਰ ਦੇਖਦਾ ਹੈ।
ਊਂਧ = ਉਲਟਿਆ ਹੋਇਆ, ਪ੍ਰਭੂ-ਚਰਨਾਂ ਵਲੋਂ ਪਰਤਿਆ ਹੋਇਆ। ਤਿਨਿ = ਉਸ (ਮਨੁੱਖ) ਨੇ। ਨਿਰੰਜਨੁ = {ਨਿਰ-ਅੰਜਨ} ਜਿਸ ਉਤੇ ਮਾਇਆ-ਕਾਲਖ ਦਾ ਅਸਰ ਨਹੀਂ ਹੋ ਸਕਦਾ ॥੨॥ਉਸ ਮਨੁੱਖ ਨੇ (ਹੀ) ਨਿਰਲੇਪ ਪ੍ਰਭੂ ਨੂੰ ਹਰ ਥਾਂ ਵੇਖਿਆ ਹੈ, ਜਿਸ ਦਾ ਉਲਟਿਆ ਹੋਇਆ ਹਿਰਦਾ-ਕੌਲ-ਫੁੱਲ (ਪ੍ਰਭੂ ਨੇ ਆਪਣੀ ਮਿਹਰ ਨਾਲ ਆਪ) ਖਿੜਾ ਦਿੱਤਾ ਹੈ ॥੨॥
 
अंजन माहि निरंजनु पाइआ जोती जोति मिलावणिआ ॥१॥ रहाउ ॥
Anjan māhi niranjan pā▫i▫ā joṯī joṯ milāvaṇi▫ā. ||1|| rahā▫o.
In the midst of the darkness of the world, they obtain the Immaculate One, and their light merges into the Light. ||1||Pause||
ਸੰਸਾਰੀ ਅੰਨ੍ਹੇਰੇ ਅੰਦਰ ਉਹ ਪਵਿੱਤਰ ਪੁਰਖ ਨੂੰ ਪਾ ਲੈਂਦੇ ਹਨ। ਉਨ੍ਹਾਂ ਦਾ ਨੂਰ, ਪ੍ਰਭੂ ਦੇ ਨੂਰ ਨਾਲ ਮਿਲ ਜਾਂਦਾ ਹੈ। ਠਹਿਰਾਉ।
ਅੰਜਨ = ਕਾਲਖ, ਮਾਇਆ। ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਭੂ! ॥੧॥ਉਹਨਾਂ ਨੇ ਮਾਇਆ ਵਿਚ ਵਿਚਰਦਿਆਂ ਹੀ (ਇਸ ਬਾਣੀ ਦੀ ਬਰਕਤਿ ਨਾਲ) ਨਿਰੰਜਨ ਪ੍ਰਭੂ ਨੂੰ ਲੱਭ ਲਿਆ ਹੈ, ਉਹ ਆਪਣੀ ਸੁਰਤ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾਈ ਰੱਖਦੇ ਹਨ ॥੧॥ ਰਹਾਉ॥
 
नामु निरंजनु अति अगम अपारा ॥
Nām niranjan aṯ agam apārā.
the Immaculate Naam is totally Inaccessible and Infinite.
ਇਸ ਅੰਦਰ ਅਪਹੁੰਚ ਤੇ ਅਨੰਤ ਸਾਹਿਬ ਦਾ ਪਰਮ ਪਵਿੱਤਰ ਨਾਮ ਹੈ।
ਅਗਮ = ਅਪਹੁੰਚ। ਅਪਾਰਾ = ਬੇਅੰਤ।(ਦੂਜੇ ਪਾਸੇ) ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਅਪਹੁੰਚ ਹੈ ਬੇਅੰਤ ਹੈ, ਉਸ ਦਾ ਨਾਮ (ਮਨੁੱਖ ਨੂੰ ਪ੍ਰਾਪਤ ਕਿਵੇਂ ਹੋਵੇ?)।
 
आपे आपि निरंजनु सोई ॥
Āpe āp niranjan so▫ī.
He Himself is the Immaculate Lord.
ਉਹ ਪਵਿੱਤਰ ਪ੍ਰਭੂ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ।
ਨਿਰੰਜਨੁ = ਮਾਇਆ ਰਹਿਤ ਪ੍ਰਭੂ।ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਪਰਮਾਤਮਾ ਹਰ ਥਾਂ ਆਪ ਹੀ ਆਪ ਮੌਜੂਦ ਹੈ।
 
नामु निरंजनु अंतरि वसै मुरारे ॥
Nām niranjan anṯar vasai murāre.
The Immaculate Naam, the Name of the Lord, abides deep within the self.
ਉਹ ਹੰਕਾਰ ਦੇ ਵੈਰੀ ਦੇ ਪਵਿੱਤ੍ਰ ਨਾਮ ਨੂੰ ਆਪਣੇ ਮਨ ਵਿੱਚ ਵਸਦਾ ਹੋਇਆ ਪਾ ਲੈਂਦਾ ਹੈ।
ਨਿਰੰਜਨੁ = (ਨਿਰ-ਅੰਜਨ) ਮਾਇਆ ਦੇ ਮੋਹ-ਰੂਪ ਕਾਲਖ ਤੋਂ ਰਹਿਤ।ਤੇ ਉਸ ਦੇ ਹਿਰਦੇ ਵਿਚ ਮੁਰਾਰੀ ਪ੍ਰਭੂ ਦਾ ਮਾਇਆ ਦੇ ਮੋਹ ਦੀ ਕਾਲਖ ਤੋਂ ਬਚਾਣ ਵਾਲਾ ਨਾਮ ਵੱਸ ਪੈਂਦਾ ਹੈ।
 
तजि कामु कामिनी मोहु तजै ता अंजन माहि निरंजनु पावै ॥
Ŧaj kām kāminī moh ṯajai ṯā anjan māhi niranjan pāvai.
Renounce sexual desire and promiscuity, and give up emotional attachment. Only then shall you obtain the Immaculate Lord amidst the darkness of the world.
ਛੈਲ ਛਬੀਲੀ ਦੀ ਵਿਸ਼ੇ ਚੇਸ਼ਟਾ ਤੂੰ ਤਿਆਗ ਅਤੇ ਸੰਸਾਰੀ ਮਮਤਾ ਨੂੰ ਤਿਲਾਂਜਲੀ ਦੇ। ਤਦ ਹੀ ਤੂੰ ਅੰਨ੍ਹੇਰੇ ਸੰਸਾਰ ਅੰਦਰ ਪ੍ਰਕਾਸ਼ਵਾਨ ਪ੍ਰਭੂ ਨੂੰ ਪਰਾਪਤ ਹੋਵੇਗਾ।
ਕਾਮਿਨੀ = ਇਸਤ੍ਰੀ। ਅੰਜਨ = ਕਾਲਖ, ਮਾਇਆ ਦਾ ਹਨੇਰਾ। ਨਿਰੰਜਨੁ = ਉਹ ਪ੍ਰਭੂ ਜਿਸ ਉਤੇ ਮਾਇਆ ਦਾ ਅਸਰ ਨਹੀਂ ਪੈ ਸਕਦਾ।ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ ਤਾਂ ਮਨੁੱਖ ਮਾਇਆ ਦੀ ਕਾਲਖ ਵਿਚ ਰਹਿੰਦਾ ਹੋਇਆ ਹੀ ਮਾਇਆ-ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ।
 
जपसि निरंजनु रचसि मना ॥
Japas niranjan racẖas manā.
Meditate on the Immaculate Lord, and saturate your mind with Him.
ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਣ ਕਰਨ ਦੁਆਰਾ, ਤੇਰੀ ਆਤਮਾ ਉਸ ਅੰਦਰ ਲੀਨ ਹੋ ਜਾਵੇਗੀ।
ਰਚਸਿ ਮਨਾ = ਮਨ ਰਚਾ ਕੇ, ਮਨ ਜੋੜ ਕੇ।ਹੇ ਜੋਗੀ! ਆਪਣਾ ਮਨ ਜੋੜ ਕੇ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰ।
 
आपि निरंजनु अलखु है आपे मेलाईऐ ॥१॥ रहाउ ॥
Āp niranjan alakẖ hai āpe melā▫ī▫ai. ||1|| rahā▫o.
The Immaculate Lord Himself is unseen. He unites us with Himself. ||1||Pause||
ਖੁਦ ਪਵਿਤ੍ਰ ਪ੍ਰਭੂ ਅਦ੍ਰਿਸਟ ਹੈ। ਇਨਸਾਨ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਠਹਿਰਾਉ।
ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ। ਅਲਖੁ = ਅਦ੍ਰਿਸ਼ਟ। ਆਪੇ = ਆਪ ਹੀ ॥੧॥(ਹੇ ਜਿਗਿਆਸੂ ਜੀਵ-ਇਸਤ੍ਰੀ!) ਉਹ ਪ੍ਰਭੂ-ਪਤੀ (ਹਰ ਥਾਂ ਮੌਜੂਦ ਹੁੰਦਿਆਂ ਭੀ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਅਦ੍ਰਿਸ਼ਟ ਭੀ ਹੈ। ਉਹ ਆਪ ਹੀ ਆਪਣਾ ਮੇਲ ਕਰਾਂਦਾ ਹੈ ॥੧॥ ਰਹਾਉ॥
 
तही निरंजनु रहिआ समाई ॥
Ŧahī niranjan rahi▫ā samā▫ī.
In it, the Immaculate Lord is permeating and pervading.
ਉਸ ਨਾਮ ਅੰਦਰ ਹੀ ਪਵਿੱਤਰ ਪੁਰਖ ਲੀਨ ਰਹਿੰਦਾ ਹੈ।
ਨਿਰੰਜਨੁ = ਮਾਇਆ-ਰਹਿਤ ਪ੍ਰਭੂ।ਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹਰ ਵੇਲੇ ਮੌਜੂਦ ਹੈ।
 
सभ महि एकु निरंजनु सोई ॥१॥ रहाउ ॥
Sabẖ mėh ek niranjan so▫ī. ||1|| rahā▫o.
The One Immaculate Lord is pervading among all. ||1||Pause||
ਸਾਰਿਆਂ ਅੰਦਰ ਵਿਆਪਕ ਹੈ, ਉਹ ਇਕ ਪਵਿੱਤ੍ਰ ਪ੍ਰਭੂ। ਠਹਿਰਾਉ।
ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ॥੧॥ਸਾਰੇ ਜੀਵਾਂ ਵਿਚ ਇਕ ਉਹੀ ਪਰਮਾਤਮਾ ਵੱਸ ਰਿਹਾ ਹੈ, ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੧॥ ਰਹਾਉ॥
 
एकु निरंजनु गुरमुखि जाता ॥
Ėk niranjan gurmukẖ jāṯā.
The Gurmukh knows the One Immaculate Lord.
ਪਵਿੱਤ੍ਰ ਮਨੁੱਖ ਕੇਵਲ ਪਾਵਨ ਪੁਰਖ ਨੂੰ ਹੀ ਜਾਣਦਾ ਹੈ।
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ।ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਹ ਜਾਣ ਲੈਂਦਾ ਹੈ ਕਿ ਇਕ ਨਿਰੰਜਨ ਹੀ ਹਰ ਥਾਂ ਮੌਜੂਦ ਹੈ,
 
निरभउ जोगी निरंजनु धिआवै ॥
Nirbẖa▫o jogī niranjan ḏẖi▫āvai.
The Yogis meditate on the Fearless, Immaculate Lord.
ਯੋਗੀ ਡਰ-ਰਹਿਤ ਅਤੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕਰਦਾ ਹੈ।
xxxਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਵਿਚ ਨਹੀਂ ਆਉਂਦਾ, ਉਸ ਨੂੰ ਜੇਹੜਾ ਮਨੁੱਖ ਸਿਮਰਦਾ ਹੈ ਉਹ ਹੈ (ਅਸਲ) ਜੋਗੀ। ਉਹ (ਭੀ ਮਾਇਆ ਦੇ ਹੱਲਿਆਂ ਤੋਂ) ਡਰਦਾ ਨਹੀਂ (ਉਸ ਨੂੰ ਕਿਉਂ ਲੋੜ ਪਏ ਗ੍ਰਿਹਸਤ ਤੋਂ ਭੱਜਣ ਦੀ?)
 
नानक तिनहि निरंजनु जानिआ ॥३॥
Nānak ṯinėh niranjan jāni▫ā. ||3||
the Name of the Lord, O Nanak, knows the Immaculate Lord. ||3||
ਹੇ ਨਾਨਕ! ਉਹ ਪਵਿੱਤ੍ਰ-ਪੁਰਖ ਨੂੰ ਜਾਣ ਲੈਦਾ ਹੈ।
ਤਿਨਹਿ = ਤਿਨਿ ਹੀ, ਉਸੇ ਨੇ। ਜਾਨਿਆ = ਸਮਝਿਆ ਹੈ ॥੩॥ਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ॥੩॥