Sri Guru Granth Sahib Ji

Search ਨਿਹਾਲਾ in Gurmukhi

चलित तुमारे प्रगट पिआरे देखि नानक भए निहाला जीउ ॥४॥२६॥३३॥
Cẖaliṯ ṯumāre pargat pi▫āre ḏekẖ Nānak bẖa▫e nihālā jī▫o. ||4||26||33||
Your Playful Ways are revealed, O my Beloved. Beholding them, Nanak is enraptured. ||4||26||33||
ਤੇਰੇ ਰੰਗੀਲੇ ਖੇਲ ਪ੍ਰਤੱਖ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਨੂੰ ਵੇਖ ਕੇ ਨਾਨਕ ਪਰਮ-ਪ੍ਰਸੰਨ ਹੋ ਗਿਆ ਹੈ।
ਚਲਿਤ = {चरित्र} ਤਮਾਸ਼ੇ। ਪਿਆਰੇ = ਹੇ ਪਿਆਰੇ ਪ੍ਰਭੂ! ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ ॥੪॥ਨਾਨਾਕ ਆਖਦਾ ਹੈ ਕਿ ਹੇ ਪਿਆਰੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਤੇਰੇ ਰਚੇ ਹੋਏ ਸੰਸਾਰ ਵਿਚ ਪਰਤੱਖ ਦਿੱਸ ਰਹੇ ਹਨ। (ਤੇਰਾ ਇਹ ਦਾਸ ਉਹਨਾਂ ਨੂੰ) ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੪॥੨੬॥੩੩॥
 
ता कै चरणि परउ ता जीवा जन कै संगि निहाला ॥
Ŧā kai cẖaraṇ para▫o ṯā jīvā jan kai sang nihālā.
If I fall at their Feet, then I live; associating with those humble beings, I remain happy.
ਜੇਕਰ ਮੈਂ ਉਨ੍ਹਾਂ ਦੇ ਪੈਰੀ ਡਿੱਗ ਪਵਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਰੱਬ ਦੇ ਸੇਵਕਾਂ ਦੀ ਸੰਗਤ ਅੰਦਰ ਮੈਂ ਖੁਸ਼ ਰਹਿੰਦਾ ਹਾਂ।
ਤਾ ਕੈ ਚਰਣਿ = ਉਹਨਾਂ ਦੇ ਪੈਰੀਂ। ਪਰਉ = ਪਰਉਂ, ਮੈਂ ਪਵਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਨਿਹਾਲ = ਪ੍ਰਸੰਨ-ਚਿੱਤ।ਸੰਤ ਜਨਾਂ ਦੀ ਸੰਗਤ ਵਿਚ ਰਿਹਾਂ ਮਨ ਖਿੜ ਆਉਂਦਾ ਹੈ। ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀਂ ਆ ਡਿੱਗਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।
 
तउ सरणागति नदरि निहाला ॥१॥ रहाउ ॥
Ŧa▫o sarṇāgaṯ naḏar nihālā. ||1|| rahā▫o.
I seek Your Sanctuary; please bless me with Your Glance of Grace. ||1||Pause||
ਤੇਰੀ ਪਨਾਹ ਮੈਂ ਢੂੰਡਦਾ ਹਾਂ। ਮੇਰੇ ਉਤੇ ਮਿਹਰ ਦੀ ਨਿਗ੍ਹਾ ਕਰ। ਠਹਿਰਾਉ।
ਤਉ = ਤੇਰੀ। ਸਰਣਾਗਤਿ = ਸਰਨ ਆਏ ਹਾਂ। ਨਦਰਿ ਨਿਹਾਲਾ = ਮਿਹਰ ਦੀ ਨਿਗਾਹ ਨਾਲ ਵੇਖ ॥੧॥(ਮੈਂ) ਤੇਰੀ ਸਰਨ ਆਇਆ ਹਾਂ, ਮਿਹਰ ਦੀ ਨਿਗਾਹ ਨਾਲ (ਮੇਰੇ ਵਲ) ਵੇਖ! ॥੧॥ ਰਹਾਉ॥
 
सो जनु होआ सदा निहाला ॥४॥६॥१००॥
So jan ho▫ā saḏā nihālā. ||4||6||100||
that person is forever enraptured. ||4||6||100||
ਹਮੇਸ਼ਾਂ ਲਈ ਪਰਸੰਨ ਹੋ ਜਾਂਦਾ ਹੈ।
ਨਿਹਾਲਾ = ਪ੍ਰਸੰਨ, ਖ਼ੁਸ਼ ॥੪॥੬॥੧੦੦॥ਉਹ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੬॥੧੦੦॥
 
जे सबदु बुझै ता सचु निहाला ॥
Je sabaḏ bujẖai ṯā sacẖ nihālā.
But if he understands the Word of the Shabad, then he shall behold the True Lord.
ਜੇਕਰ ਉਹ ਨਾਮ ਨੂੰ ਸਮਝ ਲਵੇ, ਤਦ ਉਹ ਸਚੇ ਸੁਆਮੀ ਨੂੰ ਵੇਖ ਲਵੇਗਾ।
ਨਿਹਾਲਾ = ਦੀਦਾਰ ਕਰਦਾ।ਜਦੋਂ ਉਹ (ਗੁਰੂ ਦੇ) ਸ਼ਬਦ ਨੂੰ ਸਮਝ ਕੇ ਉਹ ਆਪਣੇ ਅੰਦਰ ਸਦਾ-ਥਿਰ ਪ੍ਰਭੂ ਦਾ ਦੀਦਾਰ ਵੀ ਕਰ ਲਵੇ।
 
सिमरि सिमरि प्रभ भए निहाला ॥२॥
Simar simar parabẖ bẖa▫e nihālā. ||2||
Meditating, meditating in remembrance on God, I am in ecstasy. ||2||
ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
ਸਿਮਰਿ = ਸਿਮਰ ਕੇ। ਨਿਹਾਲਾ = ਪ੍ਰਸੰਨ, ਖ਼ੁਸ਼ ॥੨॥ਪ੍ਰਭੂ ਜੀ ਦਾ ਨਾਮ ਸਿਮਰ ਸਿਮਰ ਕੇ ਸਦਾ ਖਿੜੇ ਰਹੀਦਾ ਹੈ ॥੨॥
 
दरसनु भेटत होत निहाला हरि का नामु बीचारै ॥१॥
Ḏarsan bẖetaṯ hoṯ nihālā har kā nām bīcẖārai. ||1||
Beholding the Blessed Vision of His Darshan, one is enraptured, contemplating the Name of the Lord. ||1||
ਉਸ ਦਾ ਦੀਦਾਰ ਕਰਨ ਨਾਲ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ ਅਤੇ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ।
ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਨਿਹਾਲਾ = ਪ੍ਰਸੰਨ-ਚਿੱਤ। ਬੀਚਾਰੈ = ਵਿਚਾਰਦਾ, ਸੋਚ = ਮੰਡਲ ਵਿਚ ਵਸਾ ਲੈਂਦਾ ਹੈ ॥੧॥ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ ॥੧॥
 
सिमरि सिमरि सिमरि नामु जीवा तनु मनु होइ निहाला ॥
Simar simar simar nām jīvā ṯan man ho▫e nihālā.
Meditating, meditating, meditating in remembrance on the Naam, I live; my mind and body are enraptured.
ਤੇਰੇ ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰਨ ਨਾਲ ਮੈਂ ਜੀਉਂਦਾ ਹਾਂ ਅਤੇ ਮੇਰੀ ਦੇਹ ਤੇ ਆਤਮਾ ਪ੍ਰਸੰਨ ਹੋ ਗਏ ਹਨ, ਹੇ ਸਾਈਂ।
ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਨਿਹਾਲਾ = ਪ੍ਰਸੰਨ, ਖਿੜਿਆ ਹੋਇਆ।(ਹੇ ਪ੍ਰਭੂ! ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ।
 
सतिगुरु पूरा जे मिलै पिआरे सो जनु होत निहाला ॥
Saṯgur pūrā je milai pi▫āre so jan hoṯ nihālā.
One who meets with the Perfect True Guru, O Beloved, that humble person is enraptured.
ਜਿਸ ਨੂੰ ਪੂਰਨ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਹੇ ਮੇਰੇ ਪਿਆਰਿਆ! ਉਹ ਪੁਰਸ਼ ਪਰਸੰਨ ਹੋ ਜਾਂਦਾ ਹੈ।
ਸੋ ਜਨੁ = ਉਹ ਬੰਦਾ। ਨਿਹਾਲਾ = ਆਨੰਦ-ਭਰਪੂਰ।ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ।
 
तुम देवहु तिलु संक न मानहु हम भुंचह सदा निहाला ॥२॥
Ŧum ḏevhu ṯil sank na mānhu ham bẖuncẖah saḏā nihālā. ||2||
You give, and You do not hesitate for an instant; I receive, forever enraptured. ||2||
ਤੂੰ ਦਿੰਦਾ ਹੈਂ ਅਤੇ ਰਤਾ ਭਰ ਭੀ ਜੱਕੋ ਤੱਕੋ ਨਹੀਂ ਕਰਦਾ। ਮੈਂ ਖਾਂਦਾ ਹਾਂ ਅਤੇ ਸਦੀਵ ਹੀ ਪ੍ਰਸੰਨ ਹਾਂ।
ਤਿਲੁ = ਰਤਾ ਭਰ ਭੀ। ਸੰਕ ਝਿਜਕ। ਭੁੰਚਹ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ} ਅਸੀਂ ਭੋਗਦੇ ਹਾਂ। ਨਿਹਾਲਾ = ਪ੍ਰਸੰਨ ॥੨॥(ਇਹ ਮੋਤੀ ਲਾਲ) ਤੂੰ ਸਾਨੂੰ ਦੇਂਦਾ ਹੈਂ (ਸਾਡੇ ਔਗੁਣਾਂ ਵਲ ਤੱਕ ਕੇ) ਤੂੰ ਦੇਣੋਂ ਰਤਾ ਭਰ ਭੀ ਝਿਜਕ ਨਹੀਂ ਕਰਦਾ। ਅਸੀਂ ਜੀਵ ਉਹ ਮੋਤੀ ਲਾਲ ਸਦਾ ਵਰਤਦੇ ਹਾਂ ਤੇ ਪ੍ਰਸੰਨ ਰਹਿੰਦੇ ਹਾਂ ॥੨॥
 
गुण गावत गावत भए निहाला हरि सिमरत त्रिपति अघाई संतहु ॥४॥
Guṇ gāvaṯ gāvaṯ bẖa▫e nihālā har simraṯ ṯaripaṯ agẖā▫ī sanṯahu. ||4||
Singing, singing His Glorious Praises, I am enraptured; meditating in remembrance on the Lord, I am satisfied and fulfilled, O Saints. ||4||
ਵਾਹਿਗੁਰੂ ਦੀ ਮਹਿਮਾ ਗਾਉਣ ਤੇ ਆਲਾਪਨ ਦੁਆਰਾ, ਮੈਂ ਪਰਮ ਪ੍ਰੰਸਨ ਹੋ ਹਿਆ ਹਾਂ ਅਤੇ ਪ੍ਰਭੂ ਨੂੰ ਆਰਾਧ ਕੇ ਮੈਂ ਰੱਜ ਪੁੱਜ ਗਿਆ ਹਾਂ, ਹੇ ਸਾਧੂਓ!
ਨਿਹਾਲਾ = ਪ੍ਰਸੰਨ-ਚਿੱਤ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਗਏ ॥੪॥ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ਗਾਂਦਿਆਂ ਤਨੋ ਮਨੋ ਖਿੜ ਜਾਈਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥
 
मनि अनदु भइआ गुरु पाइआ जन नानक सबदि निहाला ॥४॥५॥
Man anaḏ bẖa▫i▫ā gur pā▫i▫ā jan Nānak sabaḏ nihālā. ||4||5||
My mind is in ecstasy, having found the Guru; servant Nanak is enraptured through the Word of the Shabad. ||4||5||
ਗੁਰਦੇਵ ਜੀ ਨੂੰ ਪਾ ਕੇ, ਮੇਰਾ ਚਿੱਤ ਖੁਸ਼ੀ ਅੰਦਰ ਹੈ। ਸੁਆਮੀ ਦੇ ਨਾਮ ਰਾਹੀਂ ਗੋਲਾ ਨਾਨਕ ਪਰਮ ਪ੍ਰਸੰਨ ਥੀ ਗਿਆ ਹੈ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਹਾਲ = ਪ੍ਰਸੰਨ ॥੪॥੫॥ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਦੇ ਮਨ ਵਿਚ ਆਨੰਦ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਨਿਹਾਲ ਹੋ ਗਿਆ ॥੪॥੫॥
 
हुकमु बूझि जन भए निहाला इह भगता की घालणा ॥११॥
Hukam būjẖ jan bẖa▫e nihālā ih bẖagṯā kī gẖālṇā. ||11||
Realizing the Hukam of Your Will, Your humble servants are enraptured; this is the achievement of Your devotees. ||11||
ਤੇਰੀ ਰਜ਼ਾ ਨੂੰ ਅਨੂਭਵ ਕਰ, ਤੇਰੇ ਗੋਲੇ ਪ੍ਰਸੰਨ ਥੀ ਗਏ ਹਨ। ਇਹੀ ਸੇਵਾ ਤੇਰੇ ਸ਼ਰਧਾਲੂ ਕਮਾਉਂਦੇ ਹਨ।
ਬੂਝਿ = ਸਮਝ ਕੇ। ਜਨ = ਪ੍ਰਭੂ ਦੇ ਸੇਵਕ। ਨਿਹਾਲਾ = ਪ੍ਰਸੰਨ। ਘਾਲਣਾ = ਮਿਹਨਤ, ਕਮਾਈ ॥੧੧॥ਤੇਰੇ ਸੇਵਕ ਤੇਰੀ ਰਜ਼ਾ ਨੂੰ ਸਮਝ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ-ਇਹ ਹੈ ਤੇਰਿਆਂ ਭਗਤਾਂ ਦੀ ਘਾਲ ਕਮਾਈ ॥੧੧॥
 
नानक दास देखि भए निहाला ॥४॥१०॥२३॥
Nānak ḏās ḏekẖ bẖa▫e nihālā. ||4||10||23||
Slave Nanak beholds the Lord, enraptured. ||4||10||23||
ਪ੍ਰਭੂ ਨੂੰ ਵੇਖ ਕੇ ਗੋਲਾ ਨਾਨਕ ਪਰਮ ਪੰਸੰਨ ਹੋ ਗਿਆ ਹੈ।
ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ ॥੪॥੧੦॥੨੩॥ਹੇ ਨਾਨਕ! ਉਹ ਦਰਸਨ ਕਰ ਕੇ ਨਿਹਾਲ ਹੋ ਜਾਂਦੇ ਹਨ ॥੪॥੧੦॥੨੩॥
 
राते साचि हरि नामि निहाला ॥
Rāṯe sācẖ har nām nihālā.
Those who are attuned to the True Lord's Name are happy and exalted.
ਖੁਸ਼ ਹਨ ਉਹ, ਜੋ ਪ੍ਰਭੂ ਦੇ ਸੱਚੇ ਨਾਮ ਨਾਲ ਰੰਗੀਜੇ ਹਨ।
ਰਾਤੇ = ਰੰਗੇ ਹੋਏ। ਸਾਚਿ ਨਾਮਿ = ਸਦਾ ਕਾਇਮ ਰਹਿਣ ਵਾਲੇ ਹਰਿ ਨਾਮ ਵਿਚ। ਨਿਹਾਲਾ = ਪ੍ਰਸੰਨ-ਚਿੱਤ।ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਜਾਂਦੇ ਹਨ, ਉਹ ਪ੍ਰਸੰਨ-ਚਿੱਤ ਰਹਿੰਦੇ ਹਨ।
 
तुमहि पारजात गुर ते पाए तउ नानक भए निहाला ॥२॥३३॥५६॥
Ŧumėh pārjāṯ gur ṯe pā▫e ṯa▫o Nānak bẖa▫e nihālā. ||2||33||56||
You are the wish-fulfilling Elysian Tree. Nanak has found You through the Guru, and now he is enraptured. ||2||33||56||
ਤੂੰ ਸਵਰਗੀ ਬਿਰਛ ਹੈ। ਨਾਨਕ ਨੇ ਤੈਨੂੰ ਗੁਰਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ ਅਤੇ ਤਦ ਹੀ ਉਹ ਖੁਸ਼ੀ ਵਿੱਚ ਵਸਦਾ ਹੈ।
ਪਾਰਜਾਤ = ਸਵਰਗ ਦਾ ਉਹ ਰੁੱਖ ਜੋ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰਨ ਵਾਲਾ ਮੰਨਿਆ ਜਾਂਦਾ ਹੈ। ਗੁਰ ਤੇ = ਗੁਰੂ ਪਾਸੋਂ। ਤਉ = ਤਦੋਂ ॥੨॥੩੩॥੫੬॥ਤੂੰ ਹੀ (ਸਵਰਗ ਦਾ) ਪਾਰਜਾਤ ਰੁੱਖ ਹੈਂ। ਹੇ ਨਾਨਕ! ਜਦੋਂ ਤੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਂ, ਤਦੋਂ ਪ੍ਰਸੰਨ-ਚਿੱਤ ਹੋ ਜਾਈਦਾ ਹੈ ॥੨॥੩੩॥੫੬॥
 
अभरत सिंचि भए सुभर सर गुरमति साचु निहाला ॥
Abẖraṯ sincẖ bẖa▫e subẖar sar gurmaṯ sācẖ nihālā.
The empty tank has been filled to overflowing. Following the Guru's Teachings, I am enraptured with the True Lord.
ਮੇਰਾ ਮਨ ਦਾ ਖਾਲੀ ਸਰੋਵਰ ਹੁਣ ਮੇਰੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਸਿੰਜਿਆ ਜਾ ਕੇ ਪਰੀਪੂਰਨ ਹੋ ਗਿਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ, ਮੈਂ ਸੱਚੇ ਸੁਆਮੀ ਨੂੰ ਵੇਖ ਲਿਆ ਹੈ।
ਅਭਰਤ = ਨਾਹ ਭਰੇ ਜਾ ਸਕਣ ਵਾਲੇ, ਜਿਨ੍ਹਾਂ ਦੀ ਤ੍ਰਿਸ਼ਨਾ ਕਦੇ ਨਹੀਂ ਸੀ ਮੁੱਕਦੀ। ਸਿੰਚਿ = (ਪਰਮਾਤਮਾ ਦਾ ਨਾਮ-ਜਲ) ਸਿੰਜ ਕੇ। ਸੁਭਰ = ਨਕਾ-ਨਕ ਭਰੇ ਹੋਏ। ਸਰ = ਤਲਾਬ, ਗਿਆਨ-ਇੰਦ੍ਰੇ। ਨਿਹਾਲਾ = ਨਿਹਾਲਿਆ, ਦਰਸਨ ਕਰ ਲਿਆ।ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ।