Sri Guru Granth Sahib Ji

Search ਨੀਚੁ in Gurmukhi

हुकमी उतमु नीचु हुकमि लिखि दुख सुख पाईअहि ॥
Hukmī uṯam nīcẖ hukam likẖ ḏukẖ sukẖ pā▫ī▫ah.
By His Command, some are high and some are low; by His Written Command, pain and pleasure are obtained.
ਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ।
ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ।ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ।
 
नानकु नीचु कहै वीचारु ॥
Nānak nīcẖ kahai vīcẖār.
Nanak describes the state of the lowly.
ਨਾਨਕ, ਨੀਵਾਂ! ਵਰਨਣ ਕਰਦਾ ਹੈ।
ਨਾਨਕੁ ਨੀਚੁ = ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ।(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।
 
नानक उतमु नीचु न कोइ ॥३३॥
Nānak uṯam nīcẖ na ko▫e. ||33||
O Nanak, no one is high or low. ||33||
ਆਪਣੀ ਨਿਜ ਦੀ ਸਤਿਆ ਦੁਆਰਾ ਕੋਈ ਜਣਾ ਚੰਗਾ ਜਾਂ ਮੰਦਾ ਨਹੀਂ ਹੋ ਸਕਦਾ, ਹੇ ਨਾਨਕ!
xxxਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ) ॥੩੩॥
 
नीचा अंदरि नीच जाति नीची हू अति नीचु ॥
Nīcẖā anḏar nīcẖ jāṯ nīcẖī hū aṯ nīcẖ.
Those who are lowest of the low class, the very lowest of the low;
ਜਿਹੜੇ ਨੀਵੀਆਂ ਵਿਚੋਂ ਨੀਵੀਂ ਜਾਤੀਂ ਦੇ ਹਨ-ਨਹੀਂ ਸਗੋਂ ਮਾੜਿਆਂ ਵਿਚੋਂ ਸਭ ਤੋਂ ਮਾੜੇ ਹਨ;
ਹੂ = ਤੋਂ।ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ,
 
नानकु नीचु कहै बीचारु ॥
Nānak nīcẖ kahai bīcẖār.
Nanak describes the state of the lowly.
ਨੀਵਾਂ ਨਾਨਕ ਇਹ ਵੀਚਾਰ ਕਹਿੰਦਾ ਹੈ।
ਨੀਚੁ = ਮੰਦ-ਕਰਮੀ। ਕਰਤਾਰ = ਹੇ ਕਰਤਾਰ!ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,
 
सभु को ऊचा आखीऐ नीचु न दीसै कोइ ॥
Sabẖ ko ūcẖā ākẖī▫ai nīcẖ na ḏīsai ko▫e.
Call everyone exalted; no one seems lowly.
ਹਰ ਕਿਸ ਨੂੰ ਉਤਕ੍ਰਿਸ਼ਟ ਕਹੁ, ਕੋਈ ਭੀ ਮਾੜਾ ਨਜ਼ਰੀ ਨਹੀਂ ਪੈਦਾ।
ਸਭੁ ਕੋ = ਹਰੇਕ ਜੀਵ।ਹਰੇਕ (ਕਰਮ) ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਤੋਂ ਘਟੀਆ ਹੈ, ਸਿਮਰਨ ਰੂਪ ਕਰਮ ਸਭ ਕਰਮਾਂ ਧਰਮਾਂ ਤੋਂ ਸ੍ਰੇਸ਼ਟ ਹੈ। (ਪਰ ਕਰਮ-ਕਾਂਡ ਦੇ ਜਾਲ ਵਿਚ ਫਸੇ ਉੱਚ-ਜਾਤੀਏ ਬੰਦਿਆਂ ਨੂੰ ਭੀ ਨਿੰਦਣਾ ਠੀਕ ਨਹੀਂ ਹੈ), ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ, (ਜਗਤ ਵਿਚ) ਕੋਈ ਨੀਚ ਨਹੀਂ ਦਿੱਸਦਾ,
 
नानकु नीचु कहै लिव लाइ ॥८॥४॥
Nānak nīcẖ kahai liv lā▫e. ||8||4||
Nanak, the lowly, says embrace love for the Lord. ||8||4||
ਮਸਕੀਨ ਨਾਨਕ ਆਖਦਾ ਹੈ, ਤੂੰ ਹੇ ਬੰਦੇ! ਪ੍ਰਭੂ ਨਾਲ ਪਿਰਹੜੀ ਪਾ।
ਨੀਚੁ = ਅੰਞਾਣ-ਮਤ ॥੮॥ਅੰਞਾਣ-ਮਤ ਨਾਨਕ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰਦਾ ਹੈ (ਇਸੇ ਵਿਚ ਹੀ ਸੁਖ ਹੈ) ॥੮॥੪॥
 
संत कै दूखनि नीचु नीचाइ ॥
Sanṯ kai ḏūkẖan nīcẖ nīcẖā▫e.
Slandering the Saints, one becomes the lowest of the low.
ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਕਮੀਨਿਆਂ ਦਾ ਪਰਮ ਕਮੀਨਾ ਹੋ ਜਾਂਦਾ ਹੈ।
ਨੀਚੁ ਨੀਚਾਇ = ਨੀਚਾਂ ਤੋਂ ਨੀਚ, ਬਹੁਤ ਭੈੜਾ।ਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ।
 
त्रितीआ त्रै गुण बिखै फल कब उतम कब नीचु ॥
Ŧariṯī▫ā ṯarai guṇ bikẖai fal kab uṯam kab nīcẖ.
The third day of the lunar cycle: Those who are bound by the three qualities gather poison as their fruit; now they are good, and now they are bad.
ਤੀਜੀ ਤਿਥ-ਤਿੰਨਾਂ ਸੁਭਾਵਾਂ ਵਾਲੇ ਬੰਦੇ ਜ਼ਹਿਰ ਨੂੰ ਆਪਣੇ ਮੇਵੇ ਵਜੋਂ ਇਕੰਠਾ ਕਰਦੇ ਹਨ। ਹੁਣੇ ਉਹ ਚੰਗੇ ਹਨ ਤੇ ਹੁਣੇ ਹੀ ਮੰਦੇ।
ਤ੍ਰਿਤੀਆ = ਤੀਜੀ ਥਿਤਿ। ਬਿਖੈ ਫਲ = ਵਿਸ਼ੇ ਵਿਕਾਰਾਂ ਦੇ ਫਲ।ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਜੀਵਾਂ ਨੂੰ ਵਿਸ਼ੇ-ਵਿਕਾਰ-ਰੂਪ ਫਲ ਹੀ ਮਿਲਦੇ ਹਨ, ਕਦੇ ਕੋਈ (ਥੋੜੇ ਚਿਰ ਲਈ) ਚੰਗੀ ਅਵਸਥਾ ਮਾਣਦੇ ਹਨ ਕਦੇ ਨੀਵੀਂ ਅਵਸਥਾ ਵਿਚ ਡਿੱਗ ਪੈਂਦੇ ਹਨ।
 
नानकु नीचु कहै बीचारु ॥८॥३॥
Nānak nīcẖ kahai bīcẖār. ||8||3||
Nanak the lowly says this, after deep contemplation. ||8||3||
ਗੂੜੀ ਸੋਚ ਵੀਚਾਰ ਮਗਰੋ ਮਸਕੀਨ ਨਾਨਕ ਇਹ ਕੁੱਛ ਆਖਦਾ ਹੈ।
xxx॥੮॥੩॥ਦਾਸ ਨਾਨਕ ਇਹ ਵਿਚਾਰ ਦਸਦਾ ਹੈ ॥੮॥੩॥
 
तूं उतमु हउ नीचु सेवकु कांढीआ ॥
Ŧūʼn uṯam ha▫o nīcẖ sevak kāʼndẖī▫ā.
You are so sublime, and I am so lowly, but I am called Your slave.
ਤੂੰ ਸ਼੍ਰੇਸ਼ਟ ਹੈ ਅਤੇ ਮੈਂ ਅਧਮ ਹਾਂ, ਪਰ ਮੈਂ ਤੇਰਾ ਨਫਰ ਆਖਿਆ ਜਾਂਦਾ ਹਾਂ।
ਹਉ = ਮੈਂ। ਕਾਂਢੀਆ = ਅਖਵਾਂਦਾ ਹਾਂ।ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ।
 
अपराधी मतिहीनु निरगुनु अनाथु नीचु ॥
Aprāḏẖī maṯihīn nirgun anāth nīcẖ.
I am a sinner, devoid of wisdom, worthless, destitute and vile.
ਮੈਂ ਪਾਪੀ, ਅਕਲ ਰਹਿਤ, ਗੁਣ ਵਿਹੂਣ, ਨਿਖਸਮਾਂ, ਅਧਮ,
ਮਤਿ ਹੀਨੁ = ਅਕਲੋਂ ਸੱਖਣਾ। ਅਨਾਥੁ = ਨਿਆਸਰਾ।ਹੇ ਪ੍ਰਭੂ! ਮੈਂ ਗੁਨਾਹਗਾਰ ਹਾਂ, ਅਕਲੋਂ ਸੱਖਣਾ ਹਾਂ, ਗੁਣ-ਹੀਣ ਹਾਂ, ਨਿਆਸਰਾ ਹਾਂ, ਮੰਦੇ ਸੁਭਾਵ ਵਾਲਾ ਹਾਂ।
 
बिनवंति नानक आस तेरी सरणि साधू राखु नीचु ॥२॥
Binvanṯ Nānak ās ṯerī saraṇ sāḏẖū rākẖ nīcẖ. ||2||
Prays Nanak, my hope is in You, Lord; please preserve me, the lowly one, in the Sanctuary of the Holy. ||2||
ਨਾਨਕ ਬੇਨਤੀ ਕਰਦਾ ਹੈ, ਮੇਰੀ ਆਸ ਉਮੈਦ ਤੂੰ ਹੈਂ, ਹੇ ਸੁਆਮੀ! ਗਰੀਬੜੇ ਨਾਨਕ ਨੂੰ ਆਪਣੇ ਸੰਤਾਂ ਦੀ ਪਨਾਹ ਵਿੱਚ ਰੱਖ।
ਸਾਧੂ = ਗੁਰੂ ॥੨॥ਤੇਰਾ ਦਾਸ ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਮੈਨੂੰ ਤੇਰੀ ਹੀ ਆਸ ਹੈ, ਮੈਨੂੰ ਨੀਚ ਨੂੰ ਗੁਰੂ ਦੀ ਸਰਨ ਰੱਖ ॥੨॥
 
जे लोड़हि चंगा आपणा करि पुंनहु नीचु सदाईऐ ॥
Je loṛėh cẖanga āpṇā kar punnhu nīcẖ saḏā▫ī▫ai.
If you yearn for goodness, then perform good deeds and feel humble.
ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈਂ ਹੇ ਬੰਦੇ! ਨੇਕ ਕਰਮ ਕਰ ਅਤੇ ਨੀਵਾਂ ਅਖਵਾ।
ਲੋੜਹਿ = ਤੂੰ ਲੋੜਦਾ ਹੈਂ, ਤੂੰ ਚਾਹੁੰਦਾ ਹੈਂ। ਕਰਿ ਪੁੰਨਹੁ = ਭਲਿਆਈ ਕਰ ਕੇ।ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ।
 
भाउ भगति करि नीचु सदाए ॥
Bẖā▫o bẖagaṯ kar nīcẖ saḏā▫e.
With loving devotional worship, abiding in humility,
ਜੇਕਰ ਆਦਮੀ ਵਾਹਿਗੁਰੂ ਨਾਲ ਪਿਆਰ ਤੇ ਉਸ ਦਾ ਸਿਮਰਨ ਕਰੇ ਅਤੇ ਆਪਣੇ ਆਪ ਨੂੰ ਨੀਵਾਂ ਅਖਵਾਵੇ,
xxx(ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਭਾਵ, ਅਹੰਕਾਰ ਤੋਂ ਬਚਿਆ ਰਹਿੰਦਾ ਹੈ)
 
नीचहु नीचु नीचु अति नान्हा होइ गरीबु बुलावउ ॥१॥ रहाउ ॥
Nīcẖahu nīcẖ nīcẖ aṯ nānĥā ho▫e garīb bulāva▫o. ||1|| rahā▫o.
Become the lowest of the low, the very least of the tiny, and speak in utmost humility. ||1||Pause||
ਮੈਂ ਨੀਵਿਆਂ ਤੋਂ ਮਹਾ ਨੀਵੇ, ਅਧਮ ਅਤੇ ਪਰਮ ਨਿੱਕੜੇ ਨੂੰ ਭੀ ਗਰੀਬੜਾ ਹੋ ਸੰਬੋਧਨ ਕਰਦਾ ਹਾਂ, ਠਹਿਰਾਉ।
ਨਾਨ੍ਹ੍ਹਾ = ਨੰਨ੍ਹ੍ਹਾ, ਨਿੱਕਾ ਜਿਹਾ, ਨਿਮਾਣਾ। ਹੋਇ = ਹੋ ਕੇ। ਬੁਲਾਵਉ = ਬੁਲਾਵਉਂ, ਮੈਂ ਬੁਲਾਂਦਾ ਹਾਂ ॥੧॥ਭਾਵੇਂ ਮੈਂਨੂੰ ਨੀਵਿਆਂ ਤੋਂ ਨੀਵਾਂ ਹੋ ਕੇ, ਬਹੁਤ ਨੀਵਾਂ ਹੋ ਕੇ, ਨਿਮਾਣਾ ਹੋ ਕੇ, ਗ਼ਰੀਬ ਬਣ ਕੇ, ਉਸ ਪ੍ਰਭੂ ਅੱਗੇ ਅਰਜ਼ ਕਰਨੀ ਪਵੇ ॥੧॥ ਰਹਾਉ॥
 
सभ ते नीचु आतम करि मानउ मन महि इहु सुखु धारउ ॥१॥
Sabẖ ṯe nīcẖ āṯam kar mān▫o man mėh ih sukẖ ḏẖāra▫o. ||1||
I judge myself to be the lowest of all; in this way, I instill peace within my mind. ||1||
ਸਾਰਿਆਂ ਨਾਲੋਂ ਨੀਵਾਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ। ਇਸ ਤਰ੍ਹਾਂ ਆਰਾਮ ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹਾਂ।
ਤੇ = ਤੋਂ। ਆਤਮ = ਆਪਣੇ ਆਪ ਨੂੰ। ਮਾਨਉ = ਮਾਨਉਂ, ਮੈਂ ਮੰਨਦਾ ਹਾਂ। ਧਾਰਉ = ਧਾਰਉਂ, ਮੈਂ ਟਿਕਾਂਦਾ ਹਾਂ ॥੧॥ਮੈਂ ਆਪਣੇ ਆਪ ਨੂੰ ਸਭਨਾਂ ਤੋਂ ਨੀਵਾਂ ਸਮਝਦਾ ਰਹਾਂ, ਤੇ ਆਪਣੇ ਮਨ ਵਿਚ (ਗਰੀਬੀ ਸੁਭਾਵ ਦਾ) ਇਹ ਸੁਖ (ਸਦਾ) ਟਿਕਾਈ ਰੱਖਾਂ ॥੧॥
 
अगाधि बोधि अपार करते मोहि नीचु कछू न जाना ॥
Agāḏẖ boḏẖ apār karṯe mohi nīcẖ kacẖẖū na jānā.
Your wisdom is unfathomable, O Infinite Creator. I am lowly, and I know nothing.
ਅਥਾਹ ਹੇ ਤੇਰੀ ਗਿਆਤ ਹੇ ਬੇਅੰਤ ਸਿਰਜਣਹਾਰ! ਮੈਂ ਨੀਵਾਂ ਹਾਂ ਅਤੇ ਕੁਝ ਭੀ ਨਹੀਂ ਜਾਣਦਾ।
ਅਗਾਧਿ ਬੋਧਿ = ਮਨੁੱਖੀ ਸਮਝ ਤੋਂ ਪਰੇ ਅਥਾਹ। ਕਰਤੇ = ਹੇ ਕਰਤਾਰ! ਮੋਹਿ = ਮੈਂ।ਹੇ ਕਰਤਾਰ! ਹੇ ਬੇਅੰਤ ਪ੍ਰਭੂ! ਤੂੰ ਜੀਵਾਂ ਦੀ ਸਮਝ ਤੋਂ ਪਰੇ ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ (ਤੇਰੀ ਬਾਬਤ) ਕੁਝ ਭੀ ਨਹੀਂ ਜਾਣ ਸਕਦਾ।
 
रतनु तिआगि संग्रहन कउडी पसू नीचु इआना ॥
Raṯan ṯi▫āg sangrėhan ka▫udī pasū nīcẖ i▫ānā.
Forsaking the jewel, I have saved the shell; I am a lowly, ignorant beast.
ਨਾਮ ਦੇ ਹੀਰੇ ਨੂੰ ਛੱਡ ਕੇ ਮੈਂ ਸਿੱਪੀਆ ਘੋਗੇ ਇਕੱਤਰ ਕੀਤੇ ਹਨ। ਮੈਂ ਅਧਮ ਅਤੇ ਬੇਸਮਝ ਡੰਗਰ ਹਾਂ।
ਤਿਆਗਿ = ਤਿਆਗ ਕੇ। ਸੰਗ੍ਰਹਨ = ਇਕੱਠੀਆਂ ਕਰਨਾ।ਹੇ ਪ੍ਰਭੂ! ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕਉਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ-ਸੁਭਾਉ ਹਾਂ, ਨੀਵਾਂ ਹਾਂ, ਅੰਞਾਣ ਹਾਂ।
 
हउ मूरखु नीचु अजाणु समझा साखीऐ ॥
Ha▫o mūrakẖ nīcẖ ajāṇ samjẖā sākẖī▫ai.
I am foolish, lowly and ignorant; it is only through the Guru's Teachings that I understand.
ਮੈਂ ਮੂੜ੍ਹ, ਅਧਮ ਤੇ ਬੇਸਮਝ ਹਾਂ, ਗੁਰਾਂ ਦੀ ਸਿੱਖਿਆ ਦੁਆਰਾ ਹੀ ਮੈਂ ਉਸ ਨੂੰ ਸਮਝਦਾ ਹਾਂ।
ਹਉ = ਮੈਂ। ਸਮਝਾ = ਮੈਂ ਸਮਝ ਸਕਦਾ ਹਾਂ। ਸਾਖੀਐ = ਗੁਰੂ ਦੇ ਉਪਦੇਸ਼ ਨਾਲ।(ਮੈਂ ਇਤਨੇ ਜੋਗਾ ਨਹੀਂ ਕਿ ਪਰਮਾਤਮਾ ਦਾ ਸਰੂਪ ਬਿਆਨ ਕਰ ਸਕਾਂ) ਮੈਂ (ਤਾਂ) ਮੂਰਖ ਹਾਂ, ਨੀਵੇਂ ਸੁਭਾਵ ਦਾ ਹਾਂ, ਅੰਞਾਣ ਹਾਂ, ਮੈਂ ਤਾਂ ਗੁਰੂ ਦੇ ਉਪਦੇਸ਼ ਨਾਲ ਹੀ (ਕੁਝ) ਸਮਝ ਸਕਦਾ ਹਾਂ (ਭਾਵ, ਮੈਂ ਤਾਂ ਉਤਨਾ ਕੁਝ ਹੀ ਮਸਾਂ ਸਮਝ ਸਕਦਾ ਹਾਂ ਜਿਤਨਾ ਗੁਰੂ ਆਪਣੇ ਸ਼ਬਦ ਦੀ ਰਾਹੀਂ ਸਮਝਾਏ)।