Sri Guru Granth Sahib Ji

Search ਨੀਸਾਣੁ in Gurmukhi

गावै को दाति जाणै नीसाणु ॥
Gāvai ko ḏāṯ jāṇai nīsāṇ.
Some sing of His Gifts, and know His Sign and Insignia.
ਕੌਣ ਉਸ ਦੀਆਂ ਬਖ਼ਸ਼ੀਸ਼ਾਂ ਨੂੰ ਅਲਾਪ ਅਤੇ ਉਸ ਦੇ ਨੂਰਾਨੀ ਪਰਤਾਪ ਨੂੰ ਸਮਝ ਸਕਦਾ ਹੈ?
ਦਾਤਿ = ਬਖਸ਼ੇ ਹੋਏ ਪਦਾਰਥ। ਨੀਸਾਣੁ = (ਬਖ਼ਸ਼ਸ਼ ਦਾ) ਨਿਸ਼ਾਨ।ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ।
 
अमुलु बखसीस अमुलु नीसाणु ॥
Amul bakẖsīs amul nīsāṇ.
Priceless are His Blessings, Priceless is His Banner and Insignia.
ਅਨਮੁਲ ਹਨ ਤੇਰੀਆਂ ਦਾਤਾਂ ਅਤੇ ਅਨਮੁਲ ਹੈ ਤੇਰੀ ਪਰਵਾਨਗੀ ਦਾ ਚਿੰਨ੍ਹ!
ਬਖਸੀਸ = ਰਹਿਮਤ, ਦਇਆ। ਨੀਸਾਣੁ = ਅਕਾਲ ਪੁਰਖ ਦੀ ਬਖਸ਼ਸ਼ ਦਾ ਨਿਸ਼ਾਨ।ਉਸ ਦੀ ਬਖ਼ਸ਼ਸ਼ ਤੇ ਬਖ਼ਸ਼ਸ਼ ਦੇ ਨਿਸ਼ਾਨ ਭੀ ਅਮੋਲਕ ਹਨ।
 
नदरी करमि पवै नीसाणु ॥
Naḏrī karam pavai nīsāṇ.
They receive the Mark of Grace from the Merciful Lord.
ਅਤੇ ਉਨ੍ਹਾਂ ਉਤੇ ਮਿਹਰਬਾਨ ਮਾਲਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ।
ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ। ਕਰਮਿ = ਕਰਮ ਦੁਆਰਾ, ਬਖ਼ਸ਼ਸ਼ ਨਾਲ। ਨਦਰੀ ਕਰਮਿ = ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ। ਪਵੈ ਨੀਸਾਣੁ = ਨਿਸ਼ਾਨ ਪੈ ਜਾਂਦਾ ਹੈ,ਨਿਸ਼ਾਨ ਲੱਗ ਜਾਂਦਾ ਹੈ, ਵਡਿਆਈ ਦਾ ਚਿਹਨ (ਮੱਥੇ 'ਤੇ) ਚਮਕ ਪੈਂਦਾ ਹੈ।ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।
 
जिथै लेखा मंगीऐ तिथै होइ सचा नीसाणु ॥१॥ रहाउ ॥
Jithai lekẖā mangī▫ai ṯithai ho▫e sacẖā nīsāṇ. ||1|| rahā▫o.
that when it is asked for, it will bring the Mark of Truth. ||1||Pause||
ਤਾਂ ਜੋ ਜਿਥੇ ਹਿਸਾਬ ਕਿਤਾਬ ਪੁਛਿਆ ਜਾਵੇ, ਉਥੇ ਤੇਰੇ ਉਤੇ ਸੱਚਾ ਚਿੰਨ੍ਹ ਹੋਵੇ। ਠਹਿਰਾਉ।
ਨੀਸਾਣੁ = ਰਾਹਦਾਰੀ, ਪਰਵਾਨਾ।੧।ਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ ॥੧॥ ਰਹਾਉ॥
 
नउ निधि उपजै नामु एकु करमि पवै नीसाणु ॥२॥
Na▫o niḏẖ upjai nām ek karam pavai nīsāṇ. ||2||
The nine treasures are produced from Name of the One Lord. By His Grace, we obtain His Banner and Insignia. ||2||
ਇਕ ਪ੍ਰਭੂ ਦੇ ਨਾਮ ਤੋਂ ਨੌਂ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ ਅਤੇ ਪ੍ਰਾਣੀ ਉਤੇ ਉਸ ਦੀ ਮਿਹਰ ਦਾ ਚਿੰਨ੍ਹ ਲੱਗ ਜਾਂਦਾ ਹੈ।
ਕਰਮਿ = ਬਖ਼ਸ਼ਸ਼ ਦੀ ਰਾਹੀਂ। ਨੀਸਾਣੁ = ਪਰਵਾਨਾ, ਰਾਹਦਾਰੀ, ਪਰਵਾਨਗੀ।੨।ਉਥੇ ਨਾਮ ਉੱਗਦਾ ਹੈ, (ਮਾਨੋ) ਨੌ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਨਾਲ (ਉਸ ਹਿਰਦੇ ਵਿਚ ਕੀਤੀ ਮਿਹਨਤ) ਕਬੂਲ ਪੈਂਦੀ ਹੈ ॥੨॥
 
नानक नामु न वीसरै करमि सचै नीसाणु ॥४॥१९॥
Nānak nām na vīsrai karam sacẖai nīsāṇ. ||4||19||
O Nanak, never forget the Naam, the Name of the Lord; the True Lord shall bless you with His Mark of Grace. ||4||19||
ਨਾਨਕ, ਉਹ ਹਰੀ ਨਾਮ ਨੂੰ ਨਹੀਂ ਭੁਲਦਾ ਅਤੇ ਉਸ ਉਤੇ ਸੱਚੇ ਸੁਆਮੀ ਦੀ ਰਹਿਮਤ ਦਾ ਚਿੰਨ੍ਹ ਹੈ।
ਕਰਮਿ = ਬਖ਼ਸ਼ਸ਼ ਦੀ ਰਾਹੀਂ। ਕਰਮਿ ਸਚੈ = ਸਦਾ-ਥਿਰ ਪ੍ਰਭੂ ਦੀ ਮਿਹਰ ਨਾਲ। ਨੀਸਾਣੁ = ਪਰਵਾਨਾ, ਲੇਖ।੪।ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ ॥੪॥੧੯॥
 
नानक ते मुख उजले धुनि उपजै सबदु नीसाणु ॥४॥२२॥
Nānak ṯe mukẖ ujle ḏẖun upjai sabaḏ nīsāṇ. ||4||22||
O Nanak, their faces are radiant; the Music of the Shabad, the Word of God, wells up within them. ||4||22||
ਹੇ ਨਾਨਕ! ਰੋਸ਼ਨ ਹਨ ਚਿਹਰੇ ਉਨ੍ਹਾਂ ਦੇ, ਜਿਨ੍ਹਾਂ ਦੇ ਅੰਤਰ ਆਤਮੇ ਅਨਹਦ ਬਾਣੀ ਦਾ ਕੀਰਤਨ ਪਰਗਟ ਹੁੰਦਾ ਹੈ।
ਤੇ = ਉਹ (ਬਹੁ-ਵਚਨ)। ਧੁਨਿ = ਆਵਾਜ਼, ਗੂੰਜ, ਲਹਰ। ਨੀਸਾਣੁ = ਧੌਂਸਾ।੪।ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ), (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ ॥੪॥੨੨॥
 
पवणै कै वसि देहुरी मसतकि सचु नीसाणु ॥५॥
Pavṇai kai vas ḏehurī masṯak sacẖ nīsāṇ. ||5||
The body is under the power of the breath, according to the True Sign inscribed upon your forehead. ||5||
ਮਥੇ ਉਪਰਲੇ ਸਚੇ ਚਿੰਨ੍ਹ ਭਾਵੀ ਅਨੁਸਾਰ ਦੇਹਿ ਸੁਆਸ ਦੇ ਅਖਤਿਆਰ ਵਿੱਚ ਹੈ।
ਪਵਣ = ਸੁਆਸ। ਮਸਤਕਿ = ਮੱਥੇ ਉੱਤੇ। ਨੀਸਾਣੁ = ਅਟੱਲ ਹੁਕਮ ॥੫॥ਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਹੈ, ਕਿ ਇਹ ਸਰੀਰ ਸੁਆਸਾਂ ਦੇ ਅਧੀਨ ਹੈ (ਹਰੇਕ ਦੇ ਗਿਣੇ ਮਿਥੇ ਸੁਆਸ ਹਨ) ॥੫॥
 
पति परवाणु सचु नीसाणु ॥
Paṯ parvāṇ sacẖ nīsāṇ.
His honor is acknowledged, and he bears the True Insignia;
ਉਸ ਦੀ ਇੱਜ਼ਤ ਕਬੂਲ ਪੇਂਦੀ ਹੈ ਅਤੇ ਉਸੇ ਨੂੰ ਹੀ ਸਤਿਨਾਮ ਦਾ ਚਿੰਨ੍ਹ ਲਗਦਾ ਹੈ,
ਪਤਿ = ਇੱਜ਼ਤ। ਪਰਵਾਣੁ = ਕਬੂਲ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਨੀਸਾਣੁ = ਪਰਵਾਨਾ, ਜ਼ਿੰਦਗੀ ਦੇ ਸਫ਼ਰ ਵਿਚ ਰਾਹਦਾਰੀ।ਹੇ ਪ੍ਰਭੂ! ਉਸ ਨੂੰ (ਤੇਰੇ ਦਰਬਾਰ ਵਿਚ) ਇੱਜ਼ਤ ਮਿਲਦੀ ਹੈ, ਉਹ (ਤੇਰੇ ਦਰ ਤੇ) ਕਬੂਲ ਹੁੰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ, ਰਾਹਦਾਰੀ (ਵਜੋਂ) ਮਿਲਦਾ ਹੈ,
 
जोरि तुमारै सुखि वसा सचु सबदु नीसाणु ॥१॥ रहाउ ॥
Jor ṯumārai sukẖ vasā sacẖ sabaḏ nīsāṇ. ||1|| rahā▫o.
Through Your Almighty Power, I dwell in peace. The True Word of the Shabad is my banner and insignia. ||1||Pause||
ਤੇਰੀ ਤਾਕਤ ਰਾਹੀਂ ਮੈਂ ਆਰਾਮ ਅੰਦਰ ਰਹਿੰਦਾ ਹਾਂ। ਸੱਚਾ ਨਾਮ ਮੇਰੇ ਉਪਰ ਨਿਸ਼ਾਨ ਹੈ। ਠਹਿਰਾਉ।
ਜੋਰਿ ਤੁਮਾਰੈ = ਤੇਰੇ ਤਾਣ ਦੇ ਆਸਰੇ। ਸੁਖਿ = ਸੁਖ ਨਾਲ। ਵਸਾ = ਵਸਾਂ, ਮੈਂ ਵੱਸਦਾ ਹਾਂ। ਨੀਸਾਣੁ = ਪਰਵਾਨਾ, ਰਾਹਦਾਰੀ ॥੧॥ਹੇ ਕਰਤਾਰ! ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵੱਸਦਾ ਹਾਂ, ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ (ਮੇਰੇ ਜੀਵਨ-ਸਫ਼ਰ ਵਿਚ ਮੇਰੇ ਵਾਸਤੇ) ਰਾਹਦਾਰੀ ਹੈ ॥੧॥ ਰਹਾਉ॥
 
से भगत जिनी गुरमुखि सालाहिआ सचु सबदु नीसाणु ॥
Se bẖagaṯ jinī gurmukẖ salāhi▫ā sacẖ sabaḏ nīsāṇ.
Those who, as Gurmukh, praise You are Your devotees; they have the insignia and the banner of the Shabad, the True Word of God.
ਕੇਵਲ ਓਹੀ ਸੰਤ ਹਨ, ਜੋ ਗੁਰਾਂ ਦੇ ਰਾਹੀਂ ਤੇਰੀ ਸਿਫ਼ਤ-ਸ਼ਲਾਘਾ ਕਰਦੇ ਹਨ ਅਤੇ ਜਿਨ੍ਹਾਂ ਦੇ ਕੋਲ ਸੱਚੇ ਨਾਮ ਦਾ ਝੰਡਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨੀਸਾਣੁ = ਨੀਸ਼ਾਨ, ਪਰਵਾਨਾ, ਰਾਹਦਾਰੀ।ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿ ਕੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹੀ ਸੱਚੇ ਭਗਤ ਹਨ ਤੇ ਉਹਨਾਂ ਪਾਸ ਸੱਚਾ ਸ਼ਬਦ-ਰੂਪ ਨਿਸ਼ਾਨ ਹੈ।
 
गुर का सबदु सचु नीसाणु ॥
Gur kā sabaḏ sacẖ nīsāṇ.
The Word of the Guru's Shabad is my true password.
ਗੁਰਬਾਣੀ ਹੀ ਮੇਰਾ ਸੱਚਾ ਚਿੰਨ੍ਹ ਹੈ।
ਨੀਸਾਣੁ = ਪਰਵਾਨਾ, ਰਾਹਦਾਰੀ।ਗੁਰੂ ਦਾ ਸ਼ਬਦ ਹੀ ਉਸ ਦੇ ਪਾਸ ਸਦਾ-ਥਿਰ ਰਹਿਣ ਵਾਲਾ ਪਰਵਾਨਾ ਹੈ,
 
सचा तेरा करमु सचा नीसाणु ॥
Sacẖā ṯerā karam sacẖā nīsāṇ.
True is Your Mercy, True is Your Insignia.
ਸੱਚੀ ਹੈ ਤੇਰੀ ਰਹਿਮਤ ਅਤੇ ਸੱਚਾ ਤੇਰਾ ਚਿੰਨ੍ਹ।
ਨੀਸਾਣੁ = ਨਿਸ਼ਾਨ, ਜਲਵਾ, ਜ਼ਹੂਰ। ਕਰਮੁ = ਬਖ਼ਸ਼ਸ਼।ਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ) ਸਦਾ ਵਾਸਤੇ ਕਾਇਮ ਹੈ।
 
नानक मती मिथिआ करमु सचा नीसाणु ॥२॥
Nānak maṯī mithi▫ā karam sacẖā nīsāṇ. ||2||
O Nanak, all these things are false. True is the Insignia of His Grace. ||2||
ਨਾਨਕ, ਸਿਰਜਣਹਾਰ ਅੱਗੇ, ਅਕਲਮੰਦੀ ਦੇ ਇਹ ਕਰਮ ਕੂੜੇ ਹਨ ਅਤੇ ਸੱਚਾ ਹੈ ਰਹਿਮਤ ਦਾ ਚਿੰਨ੍ਹ।
ਮਤੀ = ਹੋਰ ਮੱਤਾਂ। ਮਿਥਿਆ = ਵਿਅਰਥ। ਕਰਮੁ = ਮਿਹਰ, ਬਖ਼ਸ਼ਸ਼। ਨੀਸਾਣੁ = ਪਰਵਾਨਾ, ਰਾਹਦਾਰੀ, ਨਿਸ਼ਾਨ। ਸਚਾ ਨੀਸਾਣੁ = ਸੱਚਾ ਪਰਵਾਨਾ, ਸਦਾ ਕਾਇਮ ਰਹਿਣ ਵਾਲੀ ਰਾਹਦਾਰੀ ॥੨॥(ਪਰ) ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। (ਦਰਗਾਹ ਵਿਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ ॥੨॥
 
हरि रसि फलि राते नानका करमि सचा नीसाणु ॥२॥
Har ras fal rāṯe nānkā karam sacẖā nīsāṇ. ||2||
Imbued with the subtle essence of the fruit of the Lord's Name, O Nanak, the soul bears the True Insignia of God's Grace. ||2||
ਵਾਹਿਗੁਰੂ ਦੇ ਨਾਮ ਦੇ ਮੇਵੇ ਦੇ ਅੰਮ੍ਰਿਤ ਨਾਲ ਰੰਗੀਜ ਕੇ ਆਤਮਾ ਨੂੰ ਵਾਹਿਗੁਰੂ ਦੀ ਮਿਹਰ ਦਾ ਸੱਚਾ ਚਿੰਨ੍ਹ ਲਗ ਜਾਂਦਾ ਹੈ, ਹੇ ਨਾਨਕ।
ਰਸਿ = ਰਸ ਵਿਚ। ਨੀਸਾਣੁ = ਨਿਸ਼ਾਨ, ਟਿੱਕਾ। ਕਰਮਿ = ਬਖ਼ਸ਼ਸ਼ ਦੀ ਰਾਹੀਂ ॥੨॥ਹੇ ਨਾਨਕ! ਹਰੀ ਦੀ ਕਿਰਪਾ ਨਾਲ (ਜਿਨ੍ਹਾਂ ਦੇ ਮੱਥੇ ਤੇ) ਸੱਚਾ ਟਿੱਕਾ ਹੈ, ਉਹ ਨਾਮ ਦੇ ਰਸ (ਰੂਪ) ਫਲ (ਦੇ ਸੁਆਦ) ਵਿਚ ਮਸਤ ਹਨ ॥੨॥
 
ना तिसु रूप वरनु नही रेखिआ साचै सबदि नीसाणु ॥ रहाउ ॥
Nā ṯis rūp varan nahī rekẖ▫i▫ā sācẖai sabaḏ nīsāṇ. Rahā▫o.
He has no form, no color and no features; through the True Word of the Shabad, He reveals Himself. ||Pause||
ਉਸ ਦਾ ਕੋਈ ਸਰੂਪ ਨਹੀਂ ਰੰਗ ਨਹੀਂ ਅਤੇ ਨੁਹਾਰ ਨਹੀਂ। ਸੱਚੇ ਨਾਮ ਦੇ ਰਾਹੀਂ ਉਹ ਪ੍ਰਗਟ ਹੰਦਾ ਹੈ। ਠਹਿਰਾਉ।
ਵਰਨੁ = ਰੰਗ। ਰੇਖਿਆ = ਚਿਹਨ। ਨੀਸਾਣੁ = ਥਹੁ-ਪਤਾ ॥ ਰਹਾਉ॥ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੰਗ ਹੈ ਅਤੇ ਨਾਹ ਕੋਈ ਚਿਹਨ ਚੱਕ੍ਰ ਹੈ। ਸੱਚੇ ਸ਼ਬਦ ਵਿਚ ਜੁੜਿਆਂ ਉਸ ਦਾ ਥਹੁ-ਪਤਾ ਲੱਗਦਾ ਹੈ। ਰਹਾਉ॥
 
मेरे मन जपि राम नामु नीसाणु ॥
Mere man jap rām nām nīsāṇ.
O my mind, chant the Name of the Lord, and receive His Insignia.
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਪ੍ਰਤਾਵਪਾਨ ਨਾਮ ਦਾ ਆਰਾਧਨ ਕਰ।
ਨੀਸਾਣੁ = ਜੀਵਨ-ਸਫ਼ਰ ਵਿਚ ਰਾਹਦਾਰੀ।ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਹੀ ਜੀਵਨ-ਸਫ਼ਰ ਵਾਸਤੇ) ਰਾਹਦਾਰੀ ਹੈ।
 
आपे बखस कराइदा पिआरा आपे सचु नीसाणु ॥
Āpe bakẖas karā▫iḏā pi▫ārā āpe sacẖ nīsāṇ.
The Beloved Himself grants His forgiveness, and He Himself bestows the Insignia of Truth.
ਪਿਆਰਾ ਪ੍ਰਭੂ ਆਪ ਰਜਾ ਦੀ ਪਾਲਣਾ ਕਰਦਾ ਹੈ ਅਤੇ ਆਪ ਹੀ ਹੁਕਮ ਦਿੰਦਾ ਹੈ।
ਬਖਸ = ਬਖ਼ਸ਼ਸ਼। ਸਚੁ = ਸਦਾ ਕਾਇਮ ਰਹਿਣ ਵਾਲਾ। ਨੀਸਾਣੁ = ਨਿਸ਼ਾਨ, ਝੰਡਾ, ਚਾਨਣ-ਮੁਨਾਰਾ।ਪ੍ਰਭੂ ਆਪ ਹੀ ਸਭ ਉਤੇ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਜੀਵਾਂ ਵਾਸਤੇ) ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ।
 
पति परवाना साच का पिआरे नामु सचा नीसाणु ॥
Paṯ parvānā sācẖ kā pi▫āre nām sacẖā nīsāṇ.
The gateway to honor is Truth, O Beloved; it bears the Insignia of the True Name of the Lord.
ਇੱਜ਼ਤ-ਆਬਰੂ ਦੀ ਰਾਹਦਾਰੀ ਸੱਚ ਦੀ ਹੈ। ਇਸ ਉਤੇ ਸੱਚੇ ਨਾਮ ਦੀ ਮੋਹਰ ਹੈ, ਹੇ ਪਿਆਰਿਆ!
ਪਤਿ = ਖਸਮ-ਪ੍ਰਭੂ। ਪਰਵਾਨਾ = ਰਾਹਦਾਰੀ। ਸਾਚ ਕਾ = ਸਦਾ-ਥਿਰ ਰਹਿਣ ਵਾਲੇ ਪ੍ਰਭੂ-ਨਾਮ ਦਾ। ਸਚਾ = ਸਦਾ-ਥਿਰ ਰਹਿਣ ਵਾਲਾ। ਨੀਸਾਣੁ = ਮੋਹਰ।ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ।
 
हलतु पलतु सवारिआ पिआरे मसतकि सचु नीसाणु ॥
Halaṯ palaṯ savāri▫ā pi▫āre masṯak sacẖ nīsāṇ.
He has adorned me in this world and the next, O Beloved; He has placed the Emblem of Truth upon my forehead.
ਮੇਰੇ ਪ੍ਰੀਤਮ ਨੇ ਮੇਰਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੱਤਾ ਹੈ ਅਤੇ ਮੇਰੇ ਮੱਥੇ ਉਤੇ ਆਪਣੀ ਸੱਚੀ ਮੋਹਰ ਲਾ ਦਿੱਤੀ ਹੈ।
ਹਲਤੁ = ਇਹ ਲੋਕ। ਪਲਤੁ = ਪਰਲੋਕ। ਮਸਤਕਿ = ਮੱਥੇ ਉਤੇ। ਸਚੁ = ਸਦਾ-ਥਿਰ ਰਹਿਣ ਵਾਲਾ। ਨੀਸਾਨੁ = ਨਿਸ਼ਾਨ, ਮੋਹਰ।ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਸਦਾ ਕਾਇਮ ਰਹਿਣ ਵਾਲੀ ਮੋਹਰ ਲਾ ਦੇਂਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਸੰਵਰ ਜਾਂਦਾ ਹੈ।