Sri Guru Granth Sahib Ji

Search ਪਉਣੁ in Gurmukhi

गावहि तुहनो पउणु पाणी बैसंतरु गावै राजा धरमु दुआरे ॥
Gāvahi ṯuhno pa▫uṇ pāṇī baisanṯar gāvai rājā ḏẖaram ḏu▫āre.
The praanic wind, water and fire sing; the Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ, ਤੇ ਅੱਗ ਅਤੇ ਧਰਮਰਾਜ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
ਤੁਹਨੋ = ਤੈਨੂੰ (ਹੇ ਅਕਾਲ ਪੁਰਖ!)। ਬੈਸੰਤਰੁ = ਅੱਗ। ਰਾਜਾ ਧਰਮੁ = ਸਰਬ-ਰਾਜ। ਦੁਆਰੇ = ਤੇਰੇ ਦਰ 'ਤੇ (ਹੇ ਨਿਰੰਕਾਰ!)(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
 
मसू तोटि न आवई लेखणि पउणु चलाउ ॥
Masū ṯot na āvī lekẖaṇ pa▫uṇ cẖalā▫o.
and if ink were never to fail me, and if my pen were able to move like the wind -
ਜੇਕਰ ਸਿਆਹੀ ਦੀ ਮੈਨੂੰ ਕਦੇ ਭੀ ਕਮੀ ਨਾਂ ਵਾਪਰੇ, ਜੇਕਰ ਲਿਖਣ ਵੇਲੇ ਮੇਰੀ ਕਲਮ ਹਵਾ ਦੀ ਰਫਤਾਰ ਨਾਲ ਵਗੇ,
ਮਸੂ = (ਲਫ਼ਜ਼ 'ਮਸੁ' ਤੋਂ ਸੰਬੰਧ ਕਾਰਕ) ਮੱਸੁ ਦੀ, ਸਿਆਹੀ ਦੀ। ਨ ਆਵਈ = ਨ ਆਵੈ। ਲੇਖਣਿ = ਕਲਮ। ਪਵਣੁ = ਹਵਾ। ਚਲਾਉ = ਚਲਾਵਾਂ, ਮੈਂ ਚਲਾਵਾਂ।ਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ,
 
पउणु गुरू पाणी पिता माता धरति महतु ॥
Pa▫uṇ gurū pāṇī piṯā māṯā ḏẖaraṯ mahaṯ.
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅਮੜੀ,
xxxਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ), ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
 
देही माटी बोलै पउणु ॥
Ḏehī mātī bolai pa▫uṇ.
The body is dust; the wind speaks through it.
ਦੇਹਿ ਮਿੱਟੀ ਹੈ ਅਤੇ ਹਵਾ ਉਸ ਅੰਦਰ ਬੋਲਦੀ ਹੈ।
ਦੇਹੀ ਮਾਟੀ = ਮਿੱਟੀ ਆਦਿਕ ਤੱਤਾਂ ਦਾ ਬਣਿਆ ਸਰੀਰ। ਬੋਲੈ ਪਉਣੁ = ਸੁਆਸ ਚੱਲ ਰਿਹਾ ਹੈ।ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ।
 
पउणु पाणी बैसंतरु सभि सहलंगा ॥
Pa▫uṇ pāṇī baisanṯar sabẖ sahlangā.
Air, water and fire are all kept together.
ਹਵਾ ਜਲ ਤੇ ਅੱਗ ਸਾਰਿਆਂ ਅੰਦਰ ਇਕਠੇ ਰਖੇ ਹੋਏ ਹਨ।
ਸਹਲੰਗਾ = {सह-लग्न} ਮਿਲੇ ਹੋਏ, ਜੁੜੇ ਹੋਏ।ਉਸ ਇੱਕ ਤੋਂ ਹੀ ਹਵਾ ਪੈਦਾ ਹੋਈ ਹੈ ਪਾਣੀ ਬਣਿਆ ਹੈ ਅੱਗ ਪੈਦਾ ਹੋਈ ਹੈ ਤੇ ਇਹ ਸਾਰੇ (ਤੱਤ ਵਖ ਵਖ ਰੂਪ ਰੰਗ ਵਾਲੇ ਸਭ ਜੀਵਾਂ ਵਿਚ) ਮਿਲੇ ਹੋਏ ਹਨ।
 
हरि अंतरि वाजा पउणु है मेरे गोविंदा हरि आपि वजाए तिउ वाजै जीउ ॥
Har anṯar vājā pa▫uṇ hai mere govinḏā har āp vajā▫e ṯi▫o vājai jī▫o.
O Lord, the music of the praanic wind is deep within, O my Lord of the Universe; as the Lord Himself plays this music, so does it vibrate and resound.
ਹੇ ਵਾਹਿਗੁਰੂ! ਮੇਰੇ ਸੁਆਮੀ, ਜੀਵਾ ਦੇ ਅੰਦਰ ਹਵਾ ਦਾ ਨਾਦ ਹੈ। ਜਿਸ ਤਰ੍ਹਾਂ ਵਾਹਿਗੁਰੂ ਖੁਦ ਇਸ ਨੂੰ ਅਲਾਪਦਾ ਹੈ, ਉਵੇ ਹੀ ਇਹ ਗੁੰਜਦਾ ਹੈ।
ਪਉਣੁ = ਹਵਾ, ਪ੍ਰਾਣ। ਵਾਜੇ = (ਜੀਵ) ਵੱਜਦਾ ਹੈ।ਸਭ ਜੀਵਾਂ ਦੇ ਅੰਦਰ ਪ੍ਰਾਣ-ਰੂਪ ਹੋ ਕੇ ਹਰੀ ਆਪ ਹੀ ਵਾਜਾ (ਵੱਜ ਰਿਹਾ) ਹੈ (ਹਰੇਕ ਜੀਵ ਪ੍ਰਭੂ ਦਾ, ਮਾਨੋ, ਵਾਜਾ ਹੈ) ਜਿਵੇਂ ਉਹ ਹਰੇਕ ਜੀਵ-ਵਾਜੇ ਨੂੰ ਵਜਾਂਦਾ ਹੈ ਤਿਵੇਂ ਹਰੇਕ ਜੀਵ-ਵਾਜਾ ਵੱਜਦਾ ਹੈ।
 
गावन्हि तुधनो पउणु पाणी बैसंतरु गावै राजा धरम दुआरे ॥
Gāvniĥ ṯuḏẖno pa▫uṇ pāṇī baisanṯar gāvai rājā ḏẖaram ḏu▫āre.
The winds sing to You, as do water and fire; the Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜੱਲ, ਅੱਗ। ਅਤੇ ਧਰਮ ਰਾਜਾ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
ਬੈਸੰਤਰੁ = ਅੱਗ। ਰਾਜਾ ਧਰਮ = ਧਰਮ-ਰਾਜ। ਦੁਆਰੇ = ਤੇਰੇ ਦਰ ਤੇ (ਹੇ ਨਿਰੰਕਾਰ!)।(ਹੇ ਨਿਰੰਕਾਰ!) ਹਵਾ, ਪਾਣੀ, ਅੱਗ ਤੇਰੇ ਗੁਣ ਗਾ ਰਹੇ ਹਨ। ਧਰਮਰਾਜ ਤੇਰੇ ਦਰ ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
 
पउणु उपाइ धरी सभ धरती जल अगनी का बंधु कीआ ॥
Pa▫uṇ upā▫e ḏẖarī sabẖ ḏẖarṯī jal agnī kā banḏẖ kī▫ā.
He created the air, and He supports the whole world; he bound water and fire together.
ਹਵਾ ਨੂੰ ਪੈਦਾ ਕਰਕੇ ਸਾਈਂ ਨੇ ਸਾਰੀ ਜ਼ਮੀਨ ਨੂੰ ਅਸਥਾਪਨ ਕੀਤਾ ਅਤੇ ਪਾਣੀ ਤੇ ਅੱਗ ਨੂੰ ਨਿਯਮ ਅੰਦਰ ਬੰਨਿ੍ਹਆ।
ਪਉਣੁ = ਹਵਾ। ਉਪਾਇ = ਉਪਾਈ, ਪੈਦਾ ਕੀਤੀ। ਧਰੀ = ਟਿਕਾਈ। ਬੰਧੁ = ਮੇਲ।ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਭਾਵ, ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰ ਕੇ ਜਗਤ-ਰਚਨਾ ਕੀਤੀ। ਰਚਨਹਾਰ ਪ੍ਰਭੂ ਦੀ ਇਹ ਇਕ ਅਸਚਰਜ ਲੀਲਾ ਹੈ, ਜਿਸ ਤੋਂ ਦਿੱਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ, ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿਚ ਹੀ ਉਸ ਦੀ ਵਡਿਆਈ ਸਮਝਣੀ ਭੁੱਲ ਹੈ)।
 
मनु मोती जे गहणा होवै पउणु होवै सूत धारी ॥
Man moṯī je gahṇā hovai pa▫uṇ hovai sūṯ ḏẖārī.
If the pearl of the mind is strung like a jewel on the thread of the breath,
ਜੇਕਰ ਉਹ ਜੇਵਰ ਵਰਗੇ ਆਪਣੇ ਮਨ ਦੇ ਮਾਣਕ ਨੂੰ ਸੁਆਸ ਦੇ ਧਾਗੇ ਵਿੱਚ ਪਰੋ ਲਵੇ,
ਪਉਣੁ = ਹਵਾ, ਸੁਆਸ। ਸੂਤ = ਧਾਗਾ। ਕਾਮਣਿ = ਇਸਤ੍ਰੀ।ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ,
 
विसमादु पउणु विसमादु पाणी ॥
vismāḏ pa▫uṇ vismāḏ pāṇī.
Wonderful is the wind, wonderful is the water.
ਅਲੌਕਿਕ ਹੈ ਤੇਰੀ ਹਵਾ ਅਤੇ ਅਲੌਕਿਕ ਤੇਰਾ ਜਲ।
xxxਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ,
 
कुदरति पउणु पाणी बैसंतरु कुदरति धरती खाकु ॥
Kuḏraṯ pa▫uṇ pāṇī baisanṯar kuḏraṯ ḏẖarṯī kẖāk.
By His Power wind, water and fire exist; by His Power earth and dust exist.
ਤੈਡੀ ਸ਼ਕਤੀ ਦੁਆਰਾ, ਹਵਾ, ਜਲ ਤੇ ਅੱਗ ਹਨ ਅਤੇ ਤੇਰੀ ਸ਼ਕਤੀ ਦੁਆਰਾ ਜਮੀਨ ਅਤੇ ਮਿੱਟੀ ਹਨ।
ਬੈਸੰਤਰੁ = ਅੱਗ।ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ।
 
गहणे पउणु पाणी बैसंतरु चंदु सूरजु अवतार ॥
Gahṇe pa▫uṇ pāṇī baisanṯar cẖanḏ sūraj avṯār.
The wind, water and fire are the ornaments; the sun and moon are the incarnations.
ਹਵਾ, ਜਲ ਅਤੇ ਅਗਨੀ ਜੇਵਰਾਤ ਹਨ ਅਤੇ ਚੰਦ੍ਰਮਾ ਤੇ ਸੂਰਜ ਅਵਤਾਰ ਹਨ।
ਬੈਸੰਤਰੁ = ਅੱਗ।ਪਉਣ ਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ)। (ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ) ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ।
 
पउणु पाणी बैसंतरो मेरी जिंदुड़ीए नित हरि हरि हरि जसु गावै राम ॥
Pa▫uṇ pāṇī baisanṯaro merī jinḏuṛī▫e niṯ har har har jas gāvai rām.
Wind, water and fire, O my soul, continually sing the Praises of the Lord, Har, Har, Har.
ਹਵਾ, ਜਲ ਅਤੇ ਅੱਗ ਹੇ ਮੇਰੀ ਜਿੰਦੜੀਏ, ਸਦਾ ਹੀ, ਸੁਆਮੀ ਵਾਹਿਗੁਰੂ ਮਾਲਕ ਦੀ ਕੀਰਤੀ ਗਾਇਨ ਕਰਦੇ ਹਨ।
ਪਉਣੁ = ਹਵਾ। ਬੈਸੰਤਰੋ = ਬੈਸੰਤਰੁ, ਅੱਗ। ਜਸੁ = ਸਿਫ਼ਤ-ਸਾਲਾਹ ਦਾ ਗੀਤ।ਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ-ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਰਿਹਾ ਹੈ।
 
मनूआ पउणु बिंदु सुखवासी नामि वसै सुख भाई ॥
Manū▫ā pa▫uṇ binḏ sukẖvāsī nām vasai sukẖ bẖā▫ī.
The mind is like the wind, but if it comes to rest in peace, even for an instant, then he shall abide in the peace of the Name, O Siblings of Destiny.
ਜੇਕਰ ਬੰਦੇ ਦਾ ਹਵਾ-ਵਰਗਾ ਮਨ ਇਕ ਮੁਹਤ ਭਰ ਲਈ ਭੀ ਆਰਾਮ ਅੰਦਰ ਟਿਕ ਜਾਵੇ ਤਾਂ ਉਹ ਨਾਮ ਦੀ ਖੁਸ਼ੀ ਅੰਦਰ ਵੱਸੇਗਾ, ਹੇ ਵੀਰ!
ਪਉਣੁ = ਹਵਾ (ਵਾਂਗ ਚੰਚਲ)। ਬਿੰਦੁ = ਰਤਾ ਭਰ ਭੀ। ਭਾਈ = ਹੇ ਭਾਈ!ਹੇ ਭਾਈ! (ਜਿਸ ਮਨੁੱਖ ਦਾ) ਚੰਚਲ ਮਨ ਰਤਾ ਭਰ ਭੀ ਆਤਮਕ ਆਨੰਦ ਵਿਚ ਨਿਵਾਸ ਦੇਣ ਵਾਲੇ ਨਾਮ ਵਿਚ ਵੱਸਦਾ ਹੈ (ਉਹ ਮਨੁੱਖ ਅਸਲ ਬੈਰਾਗੀ ਹੈ, ਤੇ ਉਹ ਬੈਰਾਗੀ) ਆਤਮਕ ਆਨੰਦ (ਮਾਣਦਾ ਹੈ)।
 
सा धरती सो पउणु झुलारे जुग जीअ खेले थाव कैसे ॥१॥
Sā ḏẖarṯī so pa▫uṇ jẖulāre jug jī▫a kẖele thāv kaise. ||1||
The earth is the same, and the same wind blows. The age in which we dwell affects living beings, but not these places. ||1||
ਉਹ ਹੀ ਜ਼ਮੀਨ ਹੈ ਅਤੇ ਉਹ ਹੀ ਹਵਾ ਵੱਗਦੀ ਹੈ। ਯੁਗ ਪ੍ਰਾਣੀਆਂ ਦੇ ਅੰਦਰ ਵੱਸਦਾ ਹੈ। ਕੋਈ ਹੋਰ ਥਾਂ ਇਸ ਲਈ ਕਿਸ ਤਰ੍ਹਾਂ ਨਿਰੂਪਣ ਕੀਤੀ (ਮਿਥੀ) ਜਾ ਸਕਦੀ ਹੈ?
ਸਾ = ਉਹੀ {ਨੋਟ: ਪੜਨਾਂਵ 'ਸਾ' ਇਸਤ੍ਰੀ ਲਿੰਗ ਹੈ ਅਤੇ 'ਸੋ' ਪੁਲਿੰਗ ਹੈ}। ਝੁਲਾਰੇ = ਝੁਲਦੀ ਹੈ। ਜੁਗ ਜੀਅ ਖੇਲੇ = ਜੁਗ (ਦਾ ਪ੍ਰਭਾਵ) ਜੀਵਾਂ (ਦੇ ਮਨ) ਵਿਚ ਖੇਡ ਰਿਹਾ ਹੈ। ਥਾਵ ਕੈਸੇ = ਥਾਵਾਂ ਉਤੇ ਕਿਵੇਂ (ਖੇਡ ਸਕਦਾ ਹੈ)? ਨੋਟ: ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ ਹੈ} ॥੧॥ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ। ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿਚ ਨਹੀਂ ਖੇਡ ਸਕਦਾ ॥੧॥
 
पउणु पाणी बैसंतरो हुकमि करहि भगती ॥
Pa▫uṇ pāṇī baisanṯaro hukam karahi bẖagṯī.
Water, air and fire, by His Will, worship Him.
ਹਵਾ ਜਲ ਅਤੇ ਅੱਗ ਉਸ ਦੀ ਰਜ਼ਾ ਅੰਦਰ ਉਸ ਦੀ ਟਹਿਲ ਕਮਾਉਂਦੇ ਹਨ।
ਬੈਸੰਤਰੋ = ਅੱਗ। ਕਰਹਿ = ਕਰਦੇ ਹਨ।ਹਵਾ, ਪਾਣੀ, ਅੱਗ (ਆਦਿਕ ਤੱਤ ਭੀ) ਉਸ ਦੇ ਹੁਕਮ ਵਿਚ ਤੁਰ ਕੇ ਉਸ ਦੀ ਭਗਤੀ ਕਰ ਰਹੇ ਹਨ,
 
तह चंदु न सूरजु पउणु न पाणी ॥
Ŧah cẖanḏ na sūraj pa▫uṇ na pāṇī.
There is no moon or sun, no air or water there.
ਉਸ ਥਾਂ ਤੇ ਨਾਂ ਚੰਨ, ਨਾਂ ਸੂਰਜ, ਨਾਂ ਹਵਾ ਅਤੇ ਨਾਂ ਹੀ ਜਲ ਹੈ।
ਤਹ = ਉਸ ਅਵਸਥਾ ਵਿਚ (ਜਦੋਂ ਨਿਰੰਜਨ ਰਾਮ ਪਰਗਟ ਹੁੰਦਾ ਹੈ)।(ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ) ਚੰਦ ਤੇ ਸੂਰਜ (ਉਤਨੇ ਸਮਰੱਥ) ਨਹੀਂ (ਜਿਤਨਾ ਉਹ ਹੁਲਾਰਾ ਮਨ ਦੇ ਹਨੇਰੇ ਨੂੰ ਦੂਰ ਕਰਨ ਲਈ ਹੁੰਦਾ ਹੈ), ਪਉਣ ਪਾਣੀ (ਆਦਿਕ ਤੱਤ ਜਗਤ ਨੂੰ ਉਤਨਾ ਸੁਖ) ਨਹੀਂ (ਦੇ ਸਕਦੇ, ਜਿਤਨਾ ਸੁਖ ਇਹ ਹੁਲਾਰਾ ਮਨੁੱਖ ਦੇ ਮਨ ਨੂੰ ਦੇਂਦਾ ਹੈ);
 
पउणु पाणी बैसंतरु डरपै डरपै इंद्रु बिचारा ॥१॥
Pa▫uṇ pāṇī baisanṯar darpai darpai inḏar bicẖārā. ||1||
Wind, water and fire abide in the Fear of God; poor Indra abides in the Fear of God as well. ||1||
ਹਵਾ, ਜਲ ਤੇ ਅੱਗ ਡਰ ਵਿੱਚ ਹਲ ਅਤੇ ਗ਼ਰੀਬੜਾ ਇੰਦਰ ਭੀ ਸਾਈਂ ਦੇ ਡਰ ਅੰਦਰ ਵਸਦਾ ਹੈ।
ਬੈਸੰਤਰੁ = ਅੱਗ ॥੧॥ਹਵਾ, ਪਾਣੀ, ਅੱਗ (ਆਦਿਕ ਹਰੇਕ ਤੱਤ) ਰਜ਼ਾ ਵਿਚ ਤੁਰ ਰਿਹਾ ਹੈ। ਨਿਮਾਣਾ ਇੰਦਰ (ਭੀ) ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ (ਭਾਵੇਂ ਲੋਕਾਂ ਦੇ ਖ਼ਿਆਲ ਅਨੁਸਾਰ ਉਹ ਸਾਰੇ ਦੇਵਤਿਆਂ ਦਾ ਰਾਜਾ ਹੈ) ॥੧॥
 
आपे पउणु पाणी बैसंतरु आपे मेलि मिलाई हे ॥३॥
Āpe pa▫uṇ pāṇī baisanṯar āpe mel milā▫ī he. ||3||
You Yourself are the air, water and fire; You Yourself unite in Union. ||3||
ਤੂੰ ਆਪ ਹਵਾ, ਜਲ ਅਤੇ ਅੱਗ ਹੈਂ ਅਤੇ ਆਪ ਹੀ ਇਨਸਾਨ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈਂ।
ਬੈਸੰਤਰੁ = ਅੱਗ। ਮੇਲਿ = (ਸਭ ਤੱਤਾਂ ਨੂੰ) ਇਕੱਠਾ ਕਰ ਕੇ ॥੩॥ਪਰਮਾਤਮਾ ਆਪ ਹੀ (ਆਪਣੇ ਆਪ ਤੋਂ) ਹਵਾ ਪਾਣੀ ਅੱਗ (ਆਦਿਕ ਤੱਤ ਪੈਦਾ ਕਰਨ ਵਾਲਾ) ਹੈ, ਪ੍ਰਭੂ ਨੇ ਆਪ ਹੀ (ਇਹਨਾਂ ਤੱਤਾਂ ਨੂੰ) ਇਕੱਠਾ ਕਰ ਕੇ ਜਗਤ-ਰਚਨਾ ਕੀਤੀ ਹੈ ॥੩॥
 
पउणु गुरू पाणी पित जाता ॥
Pa▫uṇ gurū pāṇī piṯ jāṯā.
Air is the Guru, and water is known to be the father.
ਹਵਾ ਗੁਰੂ, ਜਲ ਬਾਬਲ ਜਾਣਿਆਂ ਜਾਂਦਾ,
ਜਾਤਾ = ਜਾਣਿਆ ਜਾਂਦਾ ਹੈ।ਹਵਾ (ਜੋ ਸਰੀਰਾਂ ਲਈ ਇਉਂ ਹੈ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਵਾਸਤੇ ਹੈ) ਪ੍ਰਭੂ ਆਪ ਹੀ ਹੈ।