Sri Guru Granth Sahib Ji

Search ਪਛੁਤਾਇ in Gurmukhi

जे को कहै पिछै पछुताइ ॥
Je ko kahai picẖẖai pacẖẖuṯā▫e.
One who tries to describe this shall regret the attempt.
ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਮਗਰੋਂ ਪਛਤਾਉਂਦਾ ਹੈ।
ਕਹੈ = ਦੱਸੇ, ਬਿਆਨ ਕਰੇ।ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ)।
 
जे को कहै पिछै पछुताइ ॥
Je ko kahai picẖẖai pacẖẖuṯā▫e.
One who tries to speak of these shall regret the attempt.
ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਉਹ ਮਗਰੋ ਪਸ਼ਚਾਤਾਪ ਕਰੇਗਾ।
ਕੋ = ਕੋਈ ਮਨੁੱਖ। ਕਹੈ = ਆਖੈ ਬਿਆਨ ਕਰੇ। ਪਿਛੈ = ਦੱਸਣ ਤੋਂ ਪਿੱਛੋਂ ਪਛੁਤਾਇ = ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ)।ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ)।
 
ओह वेला हथि न आवई अंति गइआ पछुताइ ॥
Oh velā hath na āvī anṯ ga▫i▫ā pacẖẖuṯā▫e.
This opportunity shall not come again. In the end, they depart, regretting and repenting.
ਜੋ ਸਮਾਂ ਇਕ ਵਾਰੀ ਵੰਞਾਇਆ ਗਿਆ, ਉਹ ਮੁੜ ਕੇ ਹੱਥ ਨਹੀਂ ਲੱਗਦਾ ਅਤੇ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਬੰਦਾ ਟੁਰ ਜਾਂਦਾ ਹੈ।
ਹਥਿ = ਹੱਥ ਵਿਚ। ਆਵਈ = ਆਵਏ, ਆਵੈ, ਆਉਂਦਾ। ਅੰਤਿ = ਆਖ਼ਰ।(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ। ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।
 
उठि चलिआ पछुताइआ परिआ वसि जंदार ॥१॥
Uṯẖ cẖali▫ā pacẖẖuṯā▫i▫ā pari▫ā vas janḏār. ||1||
He arises and departs with regret, and falls into the clutches of the Messenger of Death. ||1||
ਉਹ ਉਠ ਕੇ (ਸੰਸਾਰ ਤੋਂ)ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਦੇ ਕਾਬੂ ਵਿੱਚ ਪੈ ਜਾਂਦਾ ਹੈ।
ਉਠਿ = ਉੱਠ ਕੇ। ਵਸਿ ਜੰਦਾਰ = ਜੰਦਾਰ ਦੇ ਵੱਸ ਵਿਚ, ਜਮ ਦੇ ਵੱਸ ਵਿਚ। ਜੰਦਾਰ = {ਜੰਦਾਲ} ਅਵੈੜਾ (ਜਮ)।੧।ਜਦੋਂ (ਇਥੋਂ) ਉੱਠ ਕੇ ਤੁਰ ਪੈਂਦਾ ਹੈ ਤਾਂ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਇਆਂ ਕੀਹ ਬਣਦਾ ਹੈ?) ਜਮਾਂ ਦੇ ਵੱਸ ਪੈ ਜਾਂਦਾ ਹੈ ॥੧॥
 
घटु बिनसै दुखु अगलो जमु पकड़ै पछुताइ ॥५॥
Gẖat binsai ḏukẖ aglo jam pakṛai pacẖẖuṯā▫e. ||5||
When the pitcher of the body bursts, there is terrible pain; those who are caught by the Minister of Death regret and repent. ||5||
ਜਦ ਦੇਹਿ ਦਾ ਘੜਾ ਭੱਜ ਜਾਂਦਾ ਹੈ, ਬੰਦਾ ਬਹੁਤ ਤਕਲੀਫ ਉਠਾਉਂਦਾ ਹੈ ਅਤੇ ਮੌਤ ਦੇ ਦੂਤ ਦਾ ਫੜਿਆ ਹੋਇਆ ਅਫਸੋਸ ਕਰਦਾ ਹੈ।
ਅਗਲੋ = ਬਹੁਤਾ ॥੫॥(ਸਿਮਰਨ ਹੀਨ ਬੰਦੇ ਦਾ ਜਦੋਂ) ਸਰੀਰ ਨਾਸ ਹੁੰਦਾ ਹੈ, ਉਸ ਨੂੰ ਬਹੁਤ ਦੁੱਖ ਵਿਆਪਦਾ ਹੈ, ਜਦੋਂ ਉਸ ਨੂੰ ਜਮ ਆ ਫੜਦਾ ਹੈ ਤਾਂ ਉਹ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਣ ਦਾ ਕੀਹ ਲਾਭ?) ॥੫॥
 
बुधि विसरजी गई सिआणप करि अवगण पछुताइ ॥
Buḏẖ visarjī ga▫ī si▫āṇap kar avgaṇ pacẖẖuṯā▫e.
Your intellect left you, your wisdom departed, and now you repent for the evil deeds you committed.
ਉਸ ਦੀ ਮੱਤ ਮਾਰੀ ਗਈ ਹੈ ਤੇ ਅਕਲਮੰਦੀ ਟੁਰ ਗਈ ਹੈ। ਉਸ ਨੂੰ ਕੁਕਰਮ ਕੀਤਿਆਂ ਬਦਲੇ ਪਸਚਾਤਾਪ ਕਰਨਾ ਪਵੇਗਾ।
ਵਿਸਰਜੀ = ਦੂਰ ਹੋ ਗਈ।(ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ) ਅਕਲ ਮਾਰੀ ਜਾਂਦੀ ਹੈ, ਸਿਆਣਪ ਗੁੰਮ ਹੋ ਜਾਂਦੀ ਹੈ, ਮੰਦੇ ਕੰਮ ਕਰ ਕਰ (ਆਖ਼ਰ ਅੰਤ ਵੇਲੇ) ਪਛੁਤਾਂਦਾ ਹੈ।
 
जिनी हरि हरि नामु न चेतिओ से अंति गए पछुताइ ॥
Jinī har har nām na cẖeṯi▫o se anṯ ga▫e pacẖẖuṯā▫e.
Those who have not remembered the Name of the Lord, Har, Har, shall leave with regret in the end.
ਜਿਨ੍ਹਾ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਅਖੀਰ ਨੂੰ ਪਸਚਾਤਾਪ ਕਰਦੇ ਹੋਏ ਟੁਰ ਜਾਣਗੇ।
xxxਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਆਖ਼ਰ ਨੂੰ (ਇਥੋਂ) ਪਛਤਾਂਦੇ ਹੀ ਚਲੇ ਗਏ।
 
अगो दे सदिआ सतै दी भिखिआ लए नाही पिछो दे पछुताइ कै आणि तपै पुतु विचि बहालिआ ॥
Ago ḏe saḏi▫ā saṯai ḏī bẖikẖi▫ā la▫e nāhī picẖẖo ḏe pacẖẖuṯā▫e kai āṇ ṯapai puṯ vicẖ bahāli▫ā.
When this penitent was first invited, he refused our charity; but later he repented and sent his son, who was seated in the congregation.
ਜਦੋਂ ਉਸ ਨੂੰ ਪਹਿਲਾ ਬੁਲਾਇਆ ਗਿਆ ਉਸ ਨੇ ਆਦਰ ਦਾ ਦਾਨ ਲੈਣ ਤੋਂ ਨਾਹ ਕਰ ਦਿਤੀ, ਪਰ ਮਗਰੋਂ ਪਸਚਾਤਾਪ ਕਰਕੇ ਉਸ ਨੇ ਆਪਣੇ ਲੜਕੇ ਨੂੰ ਲਿਆ ਕੇ ਸੰਗਤ ਵਿੱਚ ਬਿਠਾਲ ਦਿੱਤਾ।
ਅਗੋਦੇ = ਪਹਿਲਾਂ। ਸਤੈ ਦੀ = ਆਦਰ ਦੀ। ਆਣਿ = ਲਿਆ ਕੇ।ਇਹ ਤਪਾ ਪਹਿਲਾਂ (ਆਪਣੇ ਆਪ) ਸੱਦਿਆਂ ਆਦਰ ਦੀ ਭਿੱਛਿਆ ਲੈਂਦਾ ਨਹੀਂ ਸੀ, ਤੇ ਪਿਛੋਂ ਪਛਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ (ਪੰਗਤਿ) ਵਿਚ ਬਿਠਾਲ ਦਿੱਤਾ।
 
निपटि बाजी हारि मूका पछुताइओ मनि भोरा ॥२॥
Nipat bājī hār mūkā pacẖẖuṯā▫i▫o man bẖorā. ||2||
When the game of life is over, and he has lost, and he breathes his last, then the fool regrets and repents in his mind. ||2||
ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ, ਅਤੇ ਇਸ ਨੂੰ ਹਾਰਕੇ ਉਹ ਮਰ ਮੁੱਕ ਜਾਂਦਾ ਹੈ ਤਦ ਭੋਲਾ ਆਦਮੀ ਆਪਣੇ ਚਿੱਤ ਵਿੱਚ ਅਫਸੋਸ ਕਰਦਾ ਹੈ।
ਨਿਪਟਿ = ਉੱਕਾ ਹੀ, ਬਿਲਕੁਲ। ਹਾਰਿ = ਹਾਰ ਕੇ। ਮੂਕਾ = ਅੰਤ ਸਮੇ ਤੇ ਆ ਪਹੁੰਚਦਾ ਹੈ। ਮਨਿ = ਮਨ ਵਿਚ। ਭੋਰਾ = ਮੂਰਖ ॥੨॥ਜਦੋਂ ਉੱਕਾ ਹੀ ਜੀਵਨ-ਬਾਜ਼ੀ ਹਾਰ ਕੇ ਅੰਤ ਸਮੇ ਤੇ ਆ ਪਹੁੰਚਦਾ ਹੈ ਤਦੋਂ ਇਹ ਮੂਰਖ ਆਪਣੇ ਮਨ ਵਿਚ ਪਛੁਤਾਂਦਾ ਹੈ ॥੨॥
 
महलु नाही डोहागणी अंति गई पछुताइ ॥७॥
Mahal nāhī dohāgaṇī anṯ ga▫ī pacẖẖuṯā▫e. ||7||
The separated one does not obtain the Mansion of the Lord's Presence, and departs, repenting in the end. ||7||
ਵਿਛੁੜੀ ਹੋਈ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਪਾਉਂਦੀ ਅਤੇ ਅਖੀਰ ਨੂੰ ਅਫਸੋਸ ਕਰਦੀ ਹੋਈ ਤੁਰ ਜਾਂਦੀ ਹੈ।
ਮਹਲੁ = ਪ੍ਰਭੂ ਦੇ ਨਿਵਾਸ ਦਾ ਥਾਂ। ਅੰਤਿ = ਆਖ਼ਰ ॥੭॥ਮੰਦ-ਭਾਗਣ ਜੀਵ-ਇਸਤ੍ਰੀ ਨੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ, ਉਹ ਦੁਨੀਆ ਤੋਂ ਆਖ਼ਰ ਹੱਥ ਮਲਦੀ ਹੀ ਜਾਂਦੀ ਹੈ ॥੭॥
 
हरि का नामु न बुझई अंति गइआ पछुताइ ॥३॥
Har kā nām na bujẖ▫ī anṯ ga▫i▫ā pacẖẖuṯā▫e. ||3||
It does not understand the Name of the Lord; it departs repenting in the end. ||3||
ਮੂਰਖ ਆਤਮਾ ਭਗਵਾਨ ਦੇ ਨਾਮ ਨੂੰ ਨਹੀਂ ਜਾਣਦੀ ਤੇ ਅਖੀਰ ਨੂੰ ਝੂਰਦੀ ਹੋਈ ਟਰ ਵੰਞਦੀ ਹੈ।
ਬੁਝਈ = ਬੁਝਏ, ਬੁਝੈ, ਸਮਝਦਾ ॥੩॥ਉਹ ਪਰਮਾਤਮਾ ਦੇ ਨਾਮ (ਦੀ ਕਦਰ) ਨੂੰ ਨਹੀਂ ਸਮਝਦਾ, ਆਖ਼ਰ ਉਹ ਹੱਥ ਮਲਦਾ ਹੀ (ਜਗਤ ਤੋਂ) ਤੁਰ ਜਾਂਦਾ ਹੈ ॥੩॥
 
हलति पलति ओइ सुखु न पावहि अंति गए पछुताइ ॥
Halaṯ palaṯ o▫e sukẖ na pāvahi anṯ ga▫e pacẖẖuṯā▫e.
In this world and in the world beyond, they do not find peace; in the end, they depart regretting and repenting.
ਇਸ ਲੋਕ ਤੇ ਪ੍ਰਲੋਕ ਵਿੱਚ ਉਹ ਆਰਾਮ ਨਹੀਂ ਪਾਉਂਦੇ। ਅਖੀਰ ਨੂੰ ਉਹ ਅਫਸੋਸ ਕਰਦੇ ਟੁਰ ਜਾਂਦੇ ਹਨ।
ਹਲਤਿ = ਇਸ ਲੋਕ ਵਿਚ। ਪਲਤਿ = ਪਰ-ਲੋਕ ਵਿਚ।ਉਹਨਾਂ ਨੂੰ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕੋਈ ਸੁਖ ਮਿਲਦਾ ਹੈ, ਮਰਨ ਵੇਲੇ ਭੀ ਹੱਥ ਮਲਦੇ ਹੀ ਜਾਂਦੇ ਹਨ।
 
नानक बिनु नावै जमु मारसी अंति गइआ पछुताइ ॥१॥
Nānak bin nāvai jam mārsī anṯ ga▫i▫ā pacẖẖuṯā▫e. ||1||
O Nanak, without the Name, the Messenger of Death punishes them; in the end, they depart regretting and repenting. ||1||
ਨਾਨਕ, ਨਾਮ ਦੇ ਬਗੈਰ ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ ਤੇ ਅਖੀਰ ਨੂੰ ਉਹ ਪਛਤਾਉਂਦਾ ਟੁਰ ਜਾਂਦਾ ਹੈ।
xxx॥੧॥ਹੇ ਨਾਨਕ! ਅਖ਼ੀਰਲੇ ਵੇਲੇ ਪਛੁਤਾਉਂਦਾ ਹੋਇਆ ਜਾਂਦਾ ਹੈ (ਕਿਉਂਕਿ ਉਸ ਵੇਲੇ ਚੇਤਾ ਆਉਂਦਾ ਹੈ) ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇਗਾ ॥੧॥
 
जम मगि दुखु पावै चोटा खावै अंति गइआ पछुताइआ ॥
Jam mag ḏukẖ pāvai cẖotā kẖāvai anṯ ga▫i▫ā pacẖẖuṯā▫i▫ā.
On the Path of Death, he suffers in pain, and must endure abuse; in the end, he departs regretfully.
ਯਮ ਦੇ ਰਾਹ ਅੰਦਰ ਉਹ ਕਸ਼ਟ ਉਠਾਉਂਦਾ ਹੈ, ਸੱਟਾਂ ਸਹਾਰਦਾ ਹੈ ਅਤੇ ਅਖੀਰ ਨੂੰ ਅਫਸੋਸ ਕਰਦਾ ਹੋਇਆ ਟੁਰ ਜਾਂਦਾ ਹੈ।
ਜਮ ਮਗਿ = ਜਮਰਾਜ ਦੇ ਰਸਤੇ ਉੱਤੇ। ਪਾਵੈ = ਸਹਿੰਦਾ ਹੈ। ਅੰਤਿ = ਆਖ਼ਰ ਵੇਲੇ, ਅੰਤ ਵੇਲੇ।(ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ।
 
बिरधि भइआ छोडि चलिओ पछुताइ ॥२॥
Biraḏẖ bẖa▫i▫ā cẖẖod cẖali▫o pacẖẖuṯā▫e. ||2||
And when he grows old, he must leave all this; he departs regretting and repenting. ||2||
ਜਦ ਉਹ ਬੁੱਢਾ ਹੋ ਜਾਂਦਾ ਹੈ, ਤਾਂ ਉਹ ਹਰ ਵਸਤੂ ਨੂੰ ਤਿਆਗ, ਅਫਸੋਸ ਕਰਦਾ ਹੋਇਆ ਟੁਰ ਜਾਂਦਾ ਹੈ।
ਪਛੁਤਾਇ = ਪਛਤਾ ਕੇ ॥੨॥(ਆਖ਼ਰ ਜਦੋਂ) ਬੁੱਢਾ ਹੋ ਜਾਂਦਾ ਹੈ ਤਾਂ ਅਫ਼ਸੋਸ ਕਰਦਾ (ਜੋੜੀ ਹੋਈ ਮਾਇਆ) ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੨॥
 
ठहकि मुई अवगुणि पछुताइ ॥
Ŧẖahak mu▫ī avguṇ pacẖẖuṯā▫e.
The world is destroyed by conflict, regretting its sinful mistakes.
ਦੁਨੀਆਂ ਬਖੇੜਿਆ ਅੰਦਰ ਬਰਬਾਦ ਹੋ ਗਈ ਹੈ ਅਤੇ ਕੀਤੇ ਹੋਏ ਪਾਪਾਂ ਉੱਤੇ ਪਸਚਾਤਾਪ ਕਰਦੀ ਹੈ।
ਠਹਕਿ ਮੁਈ = ਭਿੜ ਮੁਈ ਹੈ (ਸ੍ਰਿਸ਼ਟੀ)। ਅਵਗੁਣਿ = ਅਉਗਣ ਦੇ ਕਾਰਨ, ਮਾਇਆ ਪਿੱਛੇ ਭਟਕਣ ਦੀ ਭੁੱਲ ਦੇ ਕਾਰਨ।(ਸ੍ਰਿਸ਼ਟੀ ਮਾਇਆ ਦੀ ਤ੍ਰਿਸ਼ਨਾ ਦੇ) ਅਉਗਣ ਵਿਚ (ਫਸ ਕੇ ਆਪੋ ਵਿਚ) ਭਿੜ ਭਿੜ ਕੇ ਆਤਮਕ ਮੌਤ ਸਹੇੜ ਰਹੀ ਹੈ ਤੇ ਦੁਖੀ ਹੋ ਰਹੀ ਹੈ।
 
मिथिआ लोभु नाही घरि वासा लबि पापि पछुताइदा ॥१५॥
Mithi▫ā lobẖ nāhī gẖar vāsā lab pāp pacẖẖuṯā▫iḏā. ||15||
Those gripped by falsehood and greed do not dwell in the celestial home; engrossed in greed and sin, they come to regret and repent. ||15||
ਜੋ ਕੋਈ ਭੀ ਕੂੜੇ ਅਤੇ ਤਮ੍ਹਾਂ ਅੰਦਰ ਖੱਚਤ ਹੁੰਦਾ ਹੈ, ਉਹ ਸਾਹਿਬ ਦੇ ਗ੍ਰਹਿ ਅੰਦਰ ਵਸੇਥਾ ਨਹੀਂ ਪਾਉਂਦਾ। ਲਾਲਚ ਅਤੇ ਗੁਨਾਹ ਦੇ ਕਰਕੇ ਬੰਦਾ ਖਸਚਾਤਾਪ ਕਰਦਾ ਹੈ।
ਲਬਿ = ਲੱਬ ਦੇ ਕਾਰਨ। ਪਾਪਿ = ਪਾਪ ਦੇ ਕਾਰਨ ॥੧੫॥ਪਰ ਝੂਠਾ ਲੋਭ (ਚੌਕੀਦਾਰ ਹੋਣ ਕਰਕੇ) ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਨਾ ਨਹੀਂ ਮਿਲਦਾ। ਲੋਭ ਦੇ ਕਾਰਨ ਪਾਪ ਦੇ ਕਾਰਨ ਜੀਵ ਪਛੁਤਾਂਦਾ ਰਹਿੰਦਾ ਹੈ ॥੧੫॥
 
जमकालै की खबरि न पाई अंति गइआ पछुताइदा ॥१५॥
Jamkālai kī kẖabar na pā▫ī anṯ ga▫i▫ā pacẖẖuṯā▫iḏā. ||15||
They never think about the Messenger of Death; in the end, they leave, regretting and repenting. ||15||
ਉਹ ਮੌਤ ਦੇ ਦੂਤ ਦਾ ਖ਼ਿਆਲ ਹੀ ਨਹੀਂ ਕਰਦੇ ਅਤ ਅਖੀਰ ਨੂੰ ਝੂਰਦੇ ਹੋਏ ਦੁਨੀਆਂ ਨੂੰ ਛੱਡ ਜਾਂਦੇ ਹਨ।
ਜਮ ਕਾਲ = ਮੌਤ, ਆਤਮਕ ਮੌਤ। ਅੰਤਿ = ਅਖ਼ੀਰ ਵੇਲੇ ॥੧੫॥(ਪਰ ਜਿਸ ਭੀ ਅਜਿਹੇ ਮਨੁੱਖ ਨੂੰ ਇਸ) ਆਤਮਕ ਮੌਤ ਦੀ ਸਮਝ ਨਹੀਂ ਪੈਂਦੀ, ਉਹ ਅੰਤ ਵੇਲੇ ਇੱਥੋਂ ਹੱਥ ਮਲਦਾ ਹੀ ਜਾਂਦਾ ਹੈ ॥੧੫॥
 
एह वेला फिरि हाथि न आवै पगि खिसिऐ पछुताइदा ॥६॥
Ėh velā fir hāth na āvai pag kẖisi▫ai pacẖẖuṯā▫iḏā. ||6||
This opportunity shall not into their hands again; their foot slips, and they come to regret and repent. ||6||
ਉਨ੍ਹਾਂ ਨੂੰ ਮੁੜ ਇਹ ਮੌਕਾ ਹੱਥ ਨਹੀਂ ਲਗਦਾ ਅਤੇ ਜਦ ਉਨ੍ਹਾਂ ਦਾ ਪੈਰ ਤਿਲਕ ਜਾਂਦਾ ਹੈ, ਉਹ ਪਸਚਾਤਾਪ ਕਰਦੇ ਹਨ।
ਹਾਥਿ = ਹੱਥ ਵਿਚ। ਹਾਥਿ ਨ ਆਵੈ = ਨਹੀਂ ਮਿਲਦਾ। ਪਗਿ ਖਿਸਿਐ = ਪੈਰ ਤਿਲਕਣ ਤੇ, ਮੌਤ ਆਉਣ ਤੇ ॥੬॥ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲਦਾ (ਇਸ ਨੂੰ ਵਿਕਾਰਾਂ ਵਿਚ ਗਵਾ ਕੇ) ਮੌਤ ਆਉਣ ਤੇ ਮਨੁੱਖ ਪਛੁਤਾਂਦਾ ਹੈ ॥੬॥
 
वेखदिआ ही माइआ धुहि गई पछुतहि पछुताइआ ॥
vekẖ▫ḏi▫ā hī mā▫i▫ā ḏẖuhi ga▫ī pacẖẖuṯėh pacẖẖuṯā▫i▫ā.
But even as they look on, Maya cheats them, and they come to regret and repent.
ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਹੀ, ਧੰਨ-ਦੌਲਤ ਉਨ੍ਹਾਂ ਨੂੰ ਠੱਗ ਲੈਂਦੀ ਹੈ, ਅਤੇ ਉਹ ਸ਼ੌਕ ਤੇ ਅਫਸੋਸ ਕਰਦੇ ਹਨ।
ਧੁਹਿ ਗਈ = ਛਲ ਕੇ ਚਲੀ ਗਈ।(ਪਰ ਜਦੋਂ) ਅੱਖਾਂ ਦੇ ਸਾਹਮਣੇ ਹੀ ਮਾਇਆ ਹੀ ਮਾਇਆ ਛਲ ਕੇ (ਭਾਵ, ਆਪਣੇ ਮੋਹ ਵਿਚ ਫਸਾ ਕੇ) ਚਲੀ ਜਾਂਦੀ ਹੈ ਤਾਂ (ਇਸ ਨੂੰ ਜੋੜਨ ਵਾਲੇ) ਹਾਹੁਕੇ ਲੈਂਦੇ ਹਨ;