Sri Guru Granth Sahib Ji

Search ਪਰਮ in Gurmukhi

गुर परसादि परम पदु पाइआ सूके कासट हरिआ ॥१॥ रहाउ ॥
Gur parsāḏ param paḏ pā▫i▫ā sūke kāsat hari▫ā. ||1|| rahā▫o.
By Guru's Grace, the supreme status is obtained, and the dry wood blossoms forth again in lush greenery. ||1||Pause||
ਗੁਰਾਂ ਦੀ ਦਇਆ ਦੁਆਰਾ (ਉਹ) ਮਹਾਨ ਮਰਤਬਾ ਪਾ ਲੈਂਦਾ ਹੈ (ਜਿਵੇਂ) ਸੁੱਕੀ ਲੱਕੜ ਹਰੀ ਭਰੀ ਹੋ ਜਾਂਵਦੀ ਹੈ। ਠਹਿਰਾਉ।
ਪਰਸਾਦਿ = ਕਿਰਪਾ ਨਾਲਿ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਾਸਟ = ਕਾਠ, ਲੱਕੜੀ।੧।ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ॥
 
अबिनासी पुरखु पाइआ परमेसरु बहु सोभ खंड ब्रहमंडा हे ॥३॥
Abẖināsī purakẖ pā▫i▫ā parmesar baho sobẖ kẖand barahmandā he. ||3||
They have found the Imperishable Supreme Being, the Transcendent Lord God, and they receive great honor throughout all the worlds and realms. ||3||
ਉਨ੍ਹਾਂ ਨੇ ਨਾਸ-ਰਹਿਤ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ, ਅਤੇ ਉਹ ਅਨੇਕਾਂ ਦੀਪਾਂ ਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
ਸੋਭ = ਸੋਭਾ। ਖੰਡ ਬ੍ਰਹਮੰਡਾ = ਸਾਰੇ ਜਗਤ ਵਿਚ।੩।ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ ॥੩॥
 
रसु सुइना रसु रुपा कामणि रसु परमल की वासु ॥
Ras su▫inā ras rupā kāmaṇ ras parmal kī vās.
The pleasures of gold and silver, the pleasures of women, the pleasure of the fragrance of sandalwood,
ਕੰਚਨ ਦਾ ਸੁਆਦ, ਚਾਂਦੀ ਅਤੇ ਮੁਟਿਆਰ ਦਾ ਸੁਆਦ, ਚੰਨਣ ਦੀ ਸੁਗੰਧਤਾ ਦਾ ਸੁਆਦ,
ਰਸੁ = ਚਸਕਾ। ਰੁਪਾ = ਚਾਂਦੀ। ਕਾਮਣਿ = ਇਸਤ੍ਰੀ। ਪਰਮਲ = ਸੁਗੰਧੀ। ਪਰਮਲ ਕੀ ਵਾਸ = ਸੁਗੰਧੀ ਸੁੰਘਣੀ।ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ,
 
नाउ नीरु चंगिआईआ सतु परमलु तनि वासु ॥
Nā▫o nīr cẖang▫ā▫ī▫ā saṯ parmal ṯan vās.
Bathe in the waters of Goodness and apply the scented oil of Truth to your body,
ਨੇਕੀਆਂ ਦੇ ਪਾਣੀ ਅੰਦਰ ਇਸ਼ਨਾਨ ਕਰ ਅਤੇ ਈਮਾਨਦਾਰੀ ਦੇ ਚੰਨਣ ਦੀ ਸੁੰਗਧੀ ਆਪਣੀ ਦੇਹ ਨੂੰ ਮਲ,
ਨਾਉ = ਪ੍ਰਭੂ ਦਾ ਨਾਮ। ਨੀਰੁ = (ਇਸ਼ਨਾਨ ਵਾਸਤੇ) ਪਾਣੀ। ਚੰਗਿਆਈਆ = ਪ੍ਰਭੂ ਦੇ ਗੁਣ, ਸਿਫ਼ਤ-ਸਾਲਾਹ। ਸਤੁ = ਉੱਚਾ ਆਚਰਨ। ਪਰਮਲੁ = ਸੁਗੰਧੀ। ਤਨਿ = ਤਨ ਉੱਤੇ, ਤਨ ਵਿਚ। ਵਾਸੁ = ਸੁਗੰਧੀ।ਪ੍ਰਭੂ ਦਾ ਨਾਮ ਤੇ ਸਿਫ਼ਤ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ।
 
गुरु परमेसरु पारब्रहमु गुरु डुबदा लए तराइ ॥२॥
Gur parmesar pārbarahm gur dubḏā la▫e ṯarā▫e. ||2||
The Guru is the Transcendent Lord, the Supreme Lord God. The Guru lifts up and saves those who are drowning. ||2||
ਗੁਰੂ ਜੀ ਸ਼੍ਰੋਮਣੀ ਸਾਹਿਬ ਅਤੇ ਉਤਕ੍ਰਿਸ਼ਟਤ ਮਾਲਕ ਹਨ। ਗੁਰੂ ਜੀ ਡੁਬਦੇ ਹੋਏ ਨੂੰ ਪਾਰ ਕਰ ਦਿੰਦੇ ਹਨ।
xxxਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ ਪਾਰਬ੍ਰਹਮ (ਦਾ ਰੂਪ) ਹੈ, ਗੁਰੂ (ਸੰਸਾਰ-ਸਮੁੰਦਰ ਵਿਚ) ਡੁੱਬਦੇ ਜੀਵ ਨੂੰ ਪਾਰ ਲੰਘਾ ਲੈਂਦਾ ਹੈ ॥੨॥
 
गुरु परमेसरु सेविआ भै भंजनु दुख लथु ॥३॥
Gur parmesar sevi▫ā bẖai bẖanjan ḏukẖ lath. ||3||
I serve the Guru, the Transcendent Lord, the Dispeller of fear; my suffering has been taken away. ||3||
ਮੈਂ ਸੁਆਮੀ ਸਰੂਪ ਤੇ ਡਰ ਦੂਰ ਕਰਨਹਾਰ ਗੁਰਾਂ ਦੀ ਟਹਿਲ ਕਮਾਈ ਹੈ ਅਤੇ ਮੇਰਾ ਕਸ਼ਟ ਨਵਿਰਤ ਹੋ ਗਿਆ ਹੈ।
ਭੈ ਭੰਜਨੁ = ਸਾਰੇ ਡਰ ਦੂਰ ਕਰਨ ਵਾਲਾ। ਦੁਖ ਲਥੁ = ਸਾਰੇ ਦੁਖ ਲਾਹ ਦੇਣ ਵਾਲਾ।੩।ਉਹ ਪਰਮੇਸਰ ਦੇ ਰੂਪ ਗੁਰੂ ਨੂੰ, ਸਾਰੇ ਡਰ ਦੂਰ ਕਰਨ ਵਾਲੇ ਗੁਰੂ ਨੂੰ, ਸਾਰੇ ਦੁੱਖ ਨਾਸ ਕਰਨ ਵਾਲੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ ॥੩॥
 
गुरु परमेसुरु पूजीऐ मनि तनि लाइ पिआरु ॥
Gur parmesur pūjī▫ai man ṯan lā▫e pi▫ār.
Worship the Guru, the Transcendent Lord, with your mind and body attuned to love.
ਆਪਣੇ ਚਿੱਤ ਤੇ ਦੇਹਿ ਵਿੱਚ ਪ੍ਰੀਤ ਨਾਲ ਸੁਆਮੀ ਸਰੂਪ ਗੁਰਾਂ ਦੀ ਉਪਾਸ਼ਨਾ ਕਰ।
ਪੂਜੀਐ = ਪੂਜਣਾ ਚਾਹੀਦਾ ਹੈ। ਲਾਇ = ਲਾ ਕੇ।ਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ।
 
गुरु परमेसरु एकु है सभ महि रहिआ समाइ ॥
Gur parmesar ek hai sabẖ mėh rahi▫ā samā▫e.
The Guru and the Transcendent Lord are one and the same, pervading and permeating amongst all.
ਗੁਰਦੇਵ ਅਤੇ ਵਾਹਿਗੁਰੂ ਇਕ ਹਨ ਅਤੇ ਰੱਬ ਰੂਪ ਗੁਰੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
xxxਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੋ ਰਿਹਾ ਹੈ, ਉਹ ਅਤੇ ਗੁਰੂ ਇੱਕ-ਰੂਪ ਹੈ।
 
जितु मिलिऐ परम गति पाईऐ ॥
Jiṯ mili▫ai param gaṯ pā▫ī▫ai.
Meeting Him, the supreme status is obtained.
ਜਿਨ੍ਹਾਂ ਨੂੰ ਭੇਟਣ ਦੁਆਰਾ ਮਹਾਨ ਪਦਵੀ ਪਰਾਪਤ ਹੁੰਦੀ ਹੈ।
ਜਿਤੁ ਮਿਲਿਐ = ਜਿਸ (ਗੁਰੂ) ਨੂੰ ਮਿਲਿਆਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।(ਕਿਉਂਕਿ) ਉਸ (ਗੁਰੂ) ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।
 
सुणि सुणि होवै परम गति मेरी ॥
Suṇ suṇ hovai param gaṯ merī.
Hearing it again and again, I am elevated to the supreme heights.
ਇਸ ਨੂੰ ਇਕਰਸ ਸਰਵਣ ਕਰਨ ਦੁਆਰਾ ਮੈਨੂੰ ਮਹਾਨ ਉੱਚਾ ਮਰਤਬਾ ਪਰਾਪਤ ਹੋਇਆ ਹੈ।
ਸੁਣਿ = ਸੁਣ ਕੇ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।(ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।
 
मीहु पइआ परमेसरि पाइआ ॥
Mīhu pa▫i▫ā parmesar pā▫i▫ā.
The rain has fallen; I have found the Transcendent Lord God.
ਬਾਰਸ਼ ਹੋਈ ਹੈ ਸ਼੍ਰੋਮਣੀ ਸਾਹਿਬ ਨੇ ਇਸ ਨੂੰ ਪਾਇਆ ਹੈ।
ਪਰਮੇਸਰਿ = ਪਰਮੇਸਰ ਨੇ।(ਜਿਵੇਂ ਜਦੋਂ) ਮੀਂਹ ਪਿਆ (ਜਦੋਂ) ਪਰਮੇਸ਼ਰ ਨੇ ਮੀਂਹ ਪਾਇਆ,
 
गिआन धिआन पूरन परमेसुर प्रभु सभना गला जोगा जीउ ॥२॥
Gi▫ān ḏẖi▫ān pūran parmesur parabẖ sabẖnā galā jogā jī▫o. ||2||
The Perfect Transcendent Lord is spiritual wisdom and meditation. God is All-powerful to do all things. ||2||
ਸ਼੍ਰੋਮਣੀ ਸਾਹਿਬ ਰਬੀ ਗਿਆਤ ਅਤੇ ਸਿਮਰਣ ਨਾਲ ਲਬਾਲਬ ਹੈ। ਮਾਲਕ ਹਰ ਸ਼ੈ ਕਰਨ ਨੂੰ ਸਮਰਥ ਹੈ।
ਗਿਆਨ = ਡੂੰਘੀ ਸਾਂਝ। ਧਿਆਨ = ਸਮਾਧੀ। ਜੋਗਾ = ਸਮਰੱਥ ॥੨॥ਉਸ ਦੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਸ ਦੀ ਪੂਰਨ ਪ੍ਰਭੂ ਵਿਚ ਸੁਰਤ ਜੁੜੀ ਰਹਿੰਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨ ਦੀ ਸਮਰਥਾ ਰੱਖਦਾ ਹੈ ॥੨॥
 
विणु परमेसर सगले मुठे ॥
viṇ parmesar sagle muṯẖe.
Without the Transcendent Lord, all are plundered.
ਉਤਕ੍ਰਿਸ਼ਟਤ ਸਾਹਿਬ ਦੀ ਰਹਿਮਤ ਦੇ ਬਾਝੋਂ ਸਾਰੇ ਠਗੇ ਜਾਂਦੇ ਹਨ।
ਮੁਠੇ = ਮੁੱਠੇ, ਲੁਟੇ ਜਾਂਦੇ ਹਨ।(ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਜਾਣਦੇ ਹਨ ਕਿ) ਪਰਮੇਸਰ ਦੇ ਚਰਨਾਂ ਵਿਚ ਜੁੜਨ ਤੋਂ ਬਿਨਾ ਸਾਰੇ ਹੀ ਜੀਵ (ਮਾਇਆ ਦੇ ਕਾਮਾਦਿਕ ਦੂਤਾਂ ਦੀ ਹੱਥੀਂ) ਲੁੱਟੇ ਜਾਂਦੇ ਹਨ।
 
गुर परसादि परम पदु पाइआ ॥
Gur parsāḏ param paḏ pā▫i▫ā.
By Guru's Grace, the supreme status is attained.
ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।ਗੁਰੂ ਦੀ ਕਿਰਪਾ ਨਾਲ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।
 
गुर परसादी परम पदु पाए ॥
Gur parsādī param paḏ pā▫e.
obtain the supreme status, by Guru's Grace.
ਉਹ ਗੁਰਾਂ ਦੀ ਦਇਆ ਦੁਆਰਾ ਮਹਾਨ ਉਚੇ ਮਰਤਬੇ ਨੂੰ ਪਾ ਲੈਂਦਾ ਹੈ।
ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।
 
परमेसर ते भुलिआं विआपनि सभे रोग ॥
Parmesar ṯe bẖuli▫āʼn vi▫āpan sabẖe rog.
Forgetting the Transcendent Lord, all sorts of illnesses are contracted.
ਪਾਰਬ੍ਰਹਿਮ ਨੂੰ ਭੁਲਾਉਣ ਕਰਕੇ ਇਨਸਾਨ ਨੂੰ ਸਾਰੀਆਂ ਬੀਮਾਰੀਆਂ ਚਿਮੜ ਜਾਂਦੀਆਂ ਹਨ।
ਵਿਆਪਨਿ = ਜ਼ੋਰ ਪਾ ਲੈਂਦੇ ਹਨ।ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ।
 
कीमति कहणु न जाईऐ परमेसुरु बेअंतु ॥
Kīmaṯ kahaṇ na jā▫ī▫ai parmesur be▫anṯ.
His Value cannot be evaluated. The Transcendent Lord is endless.
ਅਨੰਤ ਉਤਕ੍ਰਿਸ਼ਟ ਸੁਆਮੀ ਦਾ ਮੁੱਲ ਬਿਆਨ ਕੀਤਾ ਨਹੀਂ ਜਾ ਸਕਦਾ।
xxxਉਹ ਪਰਮਾਤਮਾ ਸਭ ਤੋਂ ਵਡਾ ਮਾਲਕ (ਈਸ਼ਰ) ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
 
गुरमति पाए परमानंदु ॥३॥
Gurmaṯ pā▫e parmānanḏ. ||3||
Through the Guru's Teachings, supreme ecstasy is obtained. ||3||
ਗੁਰਾਂ ਦੀ ਸਿਖਮਤ ਦੁਆਰਾ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।
xxx॥੩॥ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ ॥੩॥
 
मन की दुबिधा बिनसि जाइ हरि परम पदु लहीऐ ॥१॥
Man kī ḏubiḏẖā binas jā▫e har param paḏ lahī▫ai. ||1||
Double-mindedness departs, and the supreme status of the Lord is obtained. ||1||
ਚਿੱਤ ਦਾ ਦੁਚਿੱਤਾਪਣ ਦੂਰ ਹੋ ਜਾਂਦਾ ਹੈ ਅਤੇ ਬੈਕੁੰਠੀ ਮਹਾਨ ਮਰਤਬਾ ਮਿਲ ਜਾਂਦਾ ਹੈ।
ਦੁਬਿਧਾ = ਦੁਚਿੱਤਾ-ਪਨ, ਡਾਵਾਂ-ਡੋਲ ਦਸ਼ਾ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ ॥੧॥(ਜਿਸ ਦੇ ਮਿਲਾਪ ਨਾਲ) ਮਨ ਦੀ ਡਾਵਾਂ ਡੋਲ ਹਾਲਤ ਮੁੱਕ ਜਾਏ, ਪਰਮਾਤਮਾ ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਏ, ਉਹੋ ਹੀ ਗੁਰੂ ਹੈ ॥੧॥
 
अबिनासी पुरखु पाइआ परमेसरु बहु सोभ खंड ब्रहमंडा हे ॥३॥
Abẖināsī purakẖ pā▫i▫ā parmesar baho sobẖ kẖand barahmandā he. ||3||
They have obtained the Imperishable Supreme Being, the Transcendent Lord God, and they obtain great honor throughout all the worlds and realms. ||3||
ਉਨ੍ਹਾਂ ਨੇ ਨਾਸ-ਰਹਿ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਅਨੇਕਾਂ ਦੀਪਾਂ ਅਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
ਸੋਭ = ਸੋਭਾ। ਖੰਡ = ਹਿੱਸਾ ॥੩॥ਉਹਨਾਂ ਨੂੰ ਨਾਸ-ਰਹਿਤ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ, ਤੇ ਬ੍ਰਹਮੰਡ ਦੇ ਸਾਰੇ ਖੰਡਾਂ ਵਿਚ ਉਹਨਾਂ ਦੀ ਬਹੁਤ ਸੋਭਾ ਹੁੰਦੀ ਹੈ ॥੩॥