Sri Guru Granth Sahib Ji

Search ਪਵਣੁ in Gurmukhi

पवणु गुरू पाणी पिता माता धरति महतु ॥
Pavaṇ gurū pāṇī piṯā māṯā ḏẖaraṯ mahaṯ.
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
ਪਵਣੁ = ਹਵਾ, ਸੁਆਸ, ਪ੍ਰਾਣ। ਮਹਤੁ = ਵੱਡੀ।ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
 
गावनि तुधनो पवणु पाणी बैसंतरु गावै राजा धरमु दुआरे ॥
Gāvan ṯuḏẖno pavaṇ pāṇī baisanṯar gāvai rājā ḏẖaram ḏu▫āre.
Wind, water and fire sing of You. The Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ।(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।
 
धूपु मलआनलो पवणु चवरो करे सगल बनराइ फूलंत जोती ॥१॥
Ḏẖūp mal▫ānlo pavaṇ cẖavro kare sagal banrā▫e fūlanṯ joṯī. ||1||
The fragrance of sandalwood in the air is the temple incense, and the wind is the fan. All the plants of the world are the altar flowers in offering to You, O Luminous Lord. ||1||
ਚੰਨਣ ਦੀ ਸੁਗੰਧਤ ਤੇਰੀ ਹੋਮ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਸਪਤੀ ਤੇਰੇ ਫੁੱਲ ਹਨ, ਹੈ ਪ੍ਰਕਾਸ਼ਵਾਨ ਪ੍ਰਭੂ!
ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ)। ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਸਗਲ = ਸਾਰੀ। ਬਨਰਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ।੧।ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ ॥੧॥
 
कोटि कोटी मेरी आरजा पवणु पीअणु अपिआउ ॥
Kot kotī merī ārjā pavaṇ pī▫aṇ api▫ā▫o.
If I could live for millions and millions of years, and if the air was my food and drink,
ਜੇਕਰ ਮੇਰੀ ਉਮਰ ਕਰੋੜਾਂ ਉਤੇ ਕਰੋੜਾਂ ਵਰ੍ਹਿਆਂ ਦੀ ਹੋਵੇ, ਜੇਕਰ ਹਵਾ ਹੀ ਮੇਰਾ ਪੀਣਾ ਅਤੇ ਖਾਣਾ ਹੋਵੇ,
ਕੋਟੀ = ਕੋਟਿ। ਕੋਟੀ ਕੋਟਿ = ਕੋਟਿ ਕੋਟਿ, ਕ੍ਰੋੜਾਂ ਹੀ (ਸਾਲ)। ਆਰਜਾ = ਉਮਰ। ਪੀਅਣੁ = ਪੀਣਾ। ਅਪਿਆਉ = ਖਾਣਾ, ਭੋਜਨ।ਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ),
 
एको पवणु माटी सभ एका सभ एका जोति सबाईआ ॥
Ėko pavaṇ mātī sabẖ ekā sabẖ ekā joṯ sabā▫ī▫ā.
There is only one breath; all are made of the same clay; the light within all is the same.
ਕੇਵਲ ਇਕੋ ਹੀ ਸੁਆਸ ਹੈ, ਸਾਰਿਆਂ ਦਾ ਮਾਦਾ ਐਨ ਇਕੋ ਜੇਹਾ ਹੈ ਅਤੇ ਸਮੂਹ ਅੰਦਰ ਤਮਾਮ ਰੋਸ਼ਨੀ ਉਹੋ ਹੀ ਹੈ।
ਪਵਣੁ = ਹਵਾ, ਸੁਆਸ। ਮਾਟੀ = ਮਿੱਟੀ ਤੱਤ, ਸਰੀਰ। ਸਬਾਈਆ = ਸਾਰੀ।(ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ।
 
गुरमुखि पवणु बैसंतरु खेलै विडाणी ॥
Gurmukẖ pavaṇ baisanṯar kẖelai vidāṇī.
The Gurmukh sees Him in wind and fire; such is the wonder of His Play.
ਗੁਰਾਂ ਦਾ ਗੋਲਾ ਉਸ ਨੂੰ ਹਵਾ ਤੇ ਅੱਗ ਦੇ ਰਾਹੀਂ ਅਸਚਰਜ ਖੇਡਾਂ ਖੇਡਦਾ ਹੋਇਆ ਅਨੁਭਵ ਕਰਦਾ ਹੈ।
ਖੇਲੈ = (ਪ੍ਰਭੂ) ਖੇਡ ਰਿਹਾ ਹੈ। ਵਿਡਾਣੀ = ਅਸਚਰਜ।ਕਿ ਧਰਤੀ ਪਾਣੀ ਹਵਾ ਅੱਗ (-ਰੂਪ ਹੋ ਕੇ) ਪਰਮਾਤਮਾ (ਜਗਤ-ਰੂਪ) ਅਚਰਜ ਖੇਡ ਖੇਡ ਰਿਹਾ ਹੈ।
 
रवि ससि पवणु पावकु नीरारे ॥
Rav sas pavaṇ pāvak nīrāre.
the sun, the moon, the wind, water and fire;
ਸੂਰਜ, ਚੰਦਰਮਾ, ਹਵਾ, ਅਗ ਅਤੇ ਪਾਣੀ,
ਰਵਿ = ਸੂਰਜ। ਸਸਿ = ਚੰਦ੍ਰਮਾ। ਪਾਵਕੁ = ਅੱਗ। ਨੀਰਾਰੇ = ਨੀਰ, ਪਾਣੀ।ਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ;
 
अखी अंधु जीभ रसु नाही कंनी पवणु न वाजै ॥
Akẖī anḏẖ jībẖ ras nāhī kannī pavaṇ na vājai.
The eyes grow blind, the tongue does not taste, and the ears do not hear any sound.
ਆਦਮੀ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ, ਜੀਭ ਦਾ ਸੁਆਦ ਮਾਰਿਆ ਜਾਂਦਾ ਹੈ ਅਤੇ ਉਸ ਦੇ ਕੰਨ ਅਵਾਜ਼ ਨਹੀਂ ਸੁਣਦੇ।
ਅੰਧੁ = ਅੰਨ੍ਹਾ-ਪਨ। ਰਸੁ = ਸੁਆਦ। ਪਵਣੁ ਨ ਵਾਜੈ = ਆਵਾਜ਼ ਵੱਜਦੀ ਨਹੀਂ, ਆਵਾਜ਼ ਸੁਣੀ ਨਹੀਂ ਜਾਂਦੀ।ਅੱਖਾਂ ਅੱਗੇ ਹਨੇਰਾ ਆਉਣ ਲੱਗ ਪੈਂਦਾ ਹੈ, ਜੀਭ ਵਿਚ ਖਾਣ-ਪੀਣ ਦਾ ਸੁਆਦ ਮਾਣਨ ਦੀ ਤਾਕਤ ਨਹੀਂ ਰਹਿੰਦੀ, ਕੰਨਾਂ ਵਿਚ (ਰਾਗ ਆਦਿਕ) ਦੀ ਆਵਾਜ਼ ਨਹੀਂ ਸੁਣਾਈ ਦੇਂਦੀ।
 
भै विचि पवणु वहै सदवाउ ॥
Bẖai vicẖ pavaṇ vahai saḏvā▫o.
In the Fear of God, the wind and breezes ever blow.
ਸੁਆਮੀ ਦੇ ਡਰ ਵਿੱਚ ਹਮੇਸ਼ਾਂ ਵਾਯੂ ਅਤੇ ਧੀਮੀ ਹਵਾਵਾਂ ਵਗਦੀਆਂ ਹਨ।
ਭੈ ਵਿਚਿ = ਡਰ ਵਿਚ। ਪਵਣੁ ਵਹੈ = ਹਵਾ ਵਗਦੀ ਹੈ। ਸਦਵਾਉ = ਸਦਾ-ਏਵ, ਸਦਾ ਹੀ।ਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ।
 
पवणु पाणी अगनि तिनि कीआ ब्रहमा बिसनु महेस अकार ॥
Pavaṇ pāṇī agan ṯin kī▫ā barahmā bisan mahes akār.
He created air, water and fire, Brahma, Vishnu and Shiva - the whole creation.
ਉਸ ਨੇ ਹਵਾ, ਜਲ, ਅੱਗ, ਬ੍ਰਹਮਾ, ਵਿਸ਼ਨੂੰ, ਸ਼ਿਵਜੀ ਅਤੇ ਸਮੂਹ ਰਚਨਾ ਸਾਜੀ ਹੈ।
ਤਿਨਿ = ਉਸ (ਪਰਮਾਤਮਾ) ਨੇ। ਕੀਆ = (ਜਦੋਂ) ਪੈਦਾ ਕੀਤਾ। ਮਹੇਸ = ਸ਼ਿਵ। ਅਕਾਰ = ਸਰੂਪ, ਵਜੂਦ, ਹਸਤੀ।ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ।
 
वाजै पवणु आखै सभ जाइ ॥२॥
vājai pavaṇ ākẖai sabẖ jā▫e. ||2||
at His Command, the wind blows everywhere. ||2||
ਅਤੇ ਜਿਸ ਦੇ ਕਹਿਣ ਤੇ ਸੁਆਸ ਹਰ ਥਾਂ ਵਗਦਾ ਹੈ।
ਪਵਣੁ = ਸੁਆਸ। ਵਾਜੈ = ਵੱਜਦਾ ਹੈ, ਚੱਲਦਾ ਹੈ। ਆਖੈ = (ਜੀਵ) ਬੋਲਦਾ ਹੈ। ਸਭ ਜਾਇ = ਹੋਰ ਥਾਂ ॥੨॥(ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ ॥੨॥
 
धूपु मलआनलो पवणु चवरो करे सगल बनराइ फूलंत जोती ॥१॥
Ḏẖūp mal▫ānlo pavaṇ cẖavro kare sagal banrā▫e fūlanṯ joṯī. ||1||
The fragrance of sandalwood is the incense, the wind is the fan, and all the vegetation are flowers in offering to You, O Luminous Lord. ||1||
ਚੰਨਣ ਦੀ ਸੁਗੰਧਤ ਤੇਰੀ ਹੋਕ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਾਸਪਤੀ ਤੇਰੇ ਫੁੱਲ ਹਨ, ਹੇ ਪ੍ਰਕਾਸ਼ਵਾਨ ਪ੍ਰਭੂ!
ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ)। ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰ ਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਬਨਰਾਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ ॥੧॥ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਲਈ ਫੁੱਲ ਦੇ ਰਹੀ ਹੈ ॥੧॥
 
देही होवगि खाकु पवणु उडाईऐ ॥
Ḏehī hovag kẖāk pavaṇ udā▫ī▫ai.
The body shall turn to dust, and the soul shall fly away.
ਸਰੀਰ ਮਿੱਟੀ ਹੋ ਜਾਏਗਾ ਅਤੇ ਭਉਰਾ ਉਡ ਜਾਏਗਾ।
ਹੋਵਗਿ = ਹੋ ਜਾਇਗੀ। ਪਵਣੁ = ਸੁਆਸ।ਜਦੋਂ (ਸਰੀਰ ਵਿਚੋਂ) ਸੁਆਸ ਨਿਕਲ ਜਾਂਦਾ ਹੈ ਤਾਂ ਸਰੀਰ ਮਿੱਟੀ ਹੋ ਜਾਂਦਾ ਹੈ।
 
हम डोलत बेड़ी पाप भरी है पवणु लगै मतु जाई ॥
Ham dolaṯ beṛī pāp bẖarī hai pavaṇ lagai maṯ jā▫ī.
My boat is wobbly and unsteady; it is filled with sins. The wind is rising - what if it tips over?
ਹਵਾ ਦੇ ਲੱਗਣ ਨਾਲ, ਮੇਰੀ ਗੁਨਾਹਾਂ ਨਾਲ ਭਰੀ ਕਿਸ਼ਤੀ ਡਗਮਗਾ ਰਹੀ ਹੈ ਅਤੇ ਮੈਂ ਡਰਦਾ ਹਾਂ ਕਿ ਮਤਾਂ ਇਹ ਉਲਟ ਜਾਵੇ।
ਹਮ = ਅਸੀ, ਮੈਂ। ਡੋਲਤ = ਡੋਲ ਰਿਹਾ ਹਾਂ, ਡਰ ਰਿਹਾ ਹਾਂ। ਬੇੜੀ = ਜ਼ਿੰਦਗੀ ਦੀ ਬੇੜੀ। ਪਵਣੁ = ਹਵਾ (ਦਾ ਬੁੱਲਾ), ਮਾਇਆ ਦਾ ਝੱਖੜ। ਮਤੁ ਜਾਈ = ਕਿਤੇ ਡੁੱਬ ਨ ਜਾਏ।(ਹੇ ਗੁਰੂ!) ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ (ਮੇਰੀ ਬੇੜੀ) ਡੁੱਬ ਨ ਜਾਏ।
 
हरि जीउ गुफा अंदरि रखि कै वाजा पवणु वजाइआ ॥
Har jī▫o gufā anḏar rakẖ kai vājā pavaṇ vajā▫i▫ā.
The Lord placed the soul to the cave of the body, and blew the breath of life into the musical instrument of the body.
ਜਿੰਦੜੀ ਨੂੰ ਸਰੀਰ ਦੀ ਕੰਦਰਾ ਵਿੱਚ ਟਿਕਾ ਕੇ ਸੁਆਮੀ ਨੇ ਸੁਆਸਾਂ ਦਾ ਸੰਗੀਤਕ ਸਾਜ਼ ਵਜਾਉਣਾ ਅਰੰਭ ਕਰ ਦਿੱਤਾ।
ਜੀਉ = ਜਿੰਦ। ਗੁਫਾ = ਸਰੀਰ। ਪਵਣੁ ਵਾਜਾ ਵਜਾਇਆ = ਸੁਆਸ-ਰੂਪ ਵਾਜਾ ਵਜਾਇਆ, ਬੋਲਣ ਦੀ ਸ਼ਕਤੀ ਦਿੱਤੀ।ਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ।
 
कहै नानकु हरि पिआरै जीउ गुफा अंदरि रखि कै वाजा पवणु वजाइआ ॥३८॥
Kahai Nānak har pi▫ārai jī▫o gufā anḏar rakẖ kai vājā pavaṇ vajā▫i▫ā. ||38||
Says Nanak, the Lord placed the soul to the cave of the body, and blew the breath of life into the musical instrument of the body. ||38||
ਗੁਰੂ ਜੀ ਫ਼ੁਰਮਾਉਂਦੇ ਹਨ, ਆਤਮਾ ਨੂੰ ਦੇਹ ਦੀ ਕੰਦਰਾ ਵਿੱਚ ਟਿਕਾ ਕੇ ਪ੍ਰੀਤਵਾਨ ਪ੍ਰਭੂ ਨੇ ਸੁਆਸਾਂ ਨੂੰ ਸੰਗੀਤਕ ਸਾਜ਼ ਵਜੋਂ ਵਜਾਇਆ ਹੈ।
xxx॥੩੮॥ਨਾਨਕ ਆਖਦਾ ਹੈ ਕਿ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਭੀ ਦਿੱਤੀ ॥੩੮॥
 
तिथै पवणु न पावको ना जलु ना आकारु ॥
Ŧithai pavaṇ na pāvko nā jal nā ākār.
There is neither wind nor fire, neither water nor form there.
ਓਥੇ ਨਾਂ ਹਵਾ ਹੈ ਨਾਂ ਅੱਗ, ਨਾਂ ਪਾਣੀ ਅਤੇ ਨਾਂ ਹੀ ਕੋਈ ਸਰੂਪ।
ਤਿਥੈ = ਉਸ ਆਤਮਕ ਅਵਸਥਾ ਵਿਚ, ਉਸ ਥਾਂ। ਪਾਵਕੋ = ਅੱਗ। ਆਕਾਰੁ = (ਦਿੱਸਦਾ) ਜਗਤ।(ਗੁਰੂ ਜਿਸ ਥਾਂ ਜਿਸ ਆਤਮਕ ਅਵਸਥਾ ਵਿਚ ਅਪੜਾ ਦੇਂਦਾ ਹੈ) ਉਥੇ ਨਾਹ ਹਵਾ ਨਾਹ ਅੱਗ ਨਾਹ ਪਾਣੀ ਨਾਹ ਇਹ ਸਭ ਕੁਝ ਜੋ ਦਿੱਸ ਰਿਹਾ ਹੈ (ਕੋਈ ਜ਼ੋਰ ਨਹੀਂ ਪਾ ਸਕਦਾ)।
 
चउर ढूल जां चै है पवणु ॥
Cẖa▫ur dẖūl jāʼn cẖai hai pavaṇ.
The wind waves the fly-brush over Him;
ਐਸਾ ਹੈ ਸੁਆਮੀ, ਹਵਾ ਜਿਸ ਦੀ ਝੁਲਾਉਣ ਵਾਲੀ ਚਉਰੀ,
ਜਾਂ ਚੈ = ਜਾਂ ਚੈ (ਘਰਿ), ਜਿਸ ਦੇ ਦਰਬਾਰ ਵਿਚ।ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਣ ਚਉਰ ਬਰਦਾਰ ਹੈ,
 
काम क्रोध वसि करै पवणु उडंत न धावै ॥
Kām kroḏẖ vas karai pavaṇ udanṯ na ḏẖāvai.
Lust and anger are brought under control, when the breath does not fly around, wandering restlessly.
ਉਹ ਆਪਣੇ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਲੈਂਦਾ ਹੈ ਅਤੇ ਫਿਰ ਉਸ ਦਾ ਹਵਾ ਵਰਗਾ ਮਨੂਆ ਮੁੜ ਉਡਦਾ ਭਟਕਦਾ ਨਹੀਂ।
ਪਵਣੁ = ਚੰਚਲ ਮਨ। ਉਡੰਤ = ਭਟਕਦਾ। ਧਾਵੈ = ਦੌੜਦਾ।ਗੁਰੂ ਅਮਰਦਾਸ ਕਾਮ ਕ੍ਰੋਧ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ, (ਉਹਨਾਂ ਦਾ) ਮਨ ਭਟਕਦਾ ਨਹੀਂ ਹੈ (ਕਿਸੇ ਪਾਸੇ ਵਲ) ਦੌੜਦਾ ਨਹੀਂ ਹੈ।
 
जिसहि धारि्यउ धरति अरु विउमु अरु पवणु ते नीर सर अवर अनल अनादि कीअउ ॥
Jisahi ḏẖāri▫ya▫o ḏẖaraṯ ar vi▫um ar pavaṇ ṯe nīr sar avar anal anāḏ kī▫a▫o.
He established the earth, the sky and the air, the water of the oceans, fire and food.
ਜਿਸ ਨੇ ਧਰਤੀ ਅਤੇ ਅਸਮਾਨ ਅਤੇ ਹਵਾ ਅਤੇ ਸਮੁੰਦਰਾਂ ਦਾ ਪਾਣੀ ਅਸਥਾਪਨ ਕੀਤਾ ਹੈ, ਅਤੇ ਅੱਗ ਅਤੇ ਅੰਨ ਆਦਿਕ ਬਣਾਏ ਹਨ।
ਜਿਸਹਿ = ਜਿਸ ਹਰੀ-ਨਾਮ ਨੇ। ਧਾਰ੍ਯ੍ਯਉ = ਟਿਕਾ ਕੇ ਰੱਖਿਆ ਹੈ। ਵਿਉਮੁ = ਅਕਾਸ਼। ਤੇ = ਉਹ (ਬਹੁ-ਵਚਨ)। ਨੀਰ ਸਰ = ਸਰੋਵਰ ਦਾ ਪਾਣੀ। ਅਵਰ = ਅਰੁ, ਅਤੇ। ਅਨਲ = ਅੱਗ। ਅਨਾਦਿ = ਅੰਨ ਆਦਿਕ। ਕੀਅਉ = ਪੈਦਾ ਕੀਤਾ ਹੈ।ਜਿਸ ਹਰੀ-ਨਾਮ ਨੇ ਧਰਤੀ ਤੇ ਅਕਾਸ਼ ਨੂੰ ਟਿਕਾ ਰੱਖਿਆ ਹੈ, ਅਤੇ ਜਿਸ ਨੇ ਪਵਣ, ਸਰੋਵਰਾਂ ਦੇ ਉਹ ਜਲ, ਅੱਗ ਤੇ ਅੰਨ ਆਦਿਕ ਪੈਦਾ ਕੀਤੇ ਹਨ,