Sri Guru Granth Sahib Ji

Search ਪਾਈਅਹਿ in Gurmukhi

हुकमी उतमु नीचु हुकमि लिखि दुख सुख पाईअहि ॥
Hukmī uṯam nīcẖ hukam likẖ ḏukẖ sukẖ pā▫ī▫ah.
By His Command, some are high and some are low; by His Written Command, pain and pleasure are obtained.
ਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ।
ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ।ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ।
 
से भादुइ नरकि न पाईअहि गुरु रखण वाला हेतु ॥७॥
Se bẖāḏu▫e narak na pā▫ī▫ah gur rakẖaṇ vālā heṯ. ||7||
Those who love the Guru, the Protector and Savior, in Bhaadon, shall not be thrown down into hell. ||7||
ਜੋ ਬਚਾਉਣਹਾਰ ਗੁਰਾਂ ਨੂੰ ਪਿਆਰ ਕਰਦੇ ਹਨ। ਉਹ ਭਾਦੋਂ ਦੇ ਮਹੀਨੇ ਅੰਦਰ ਦੋਜਖ਼ ਵਿੱਚ ਨਹੀਂ ਪਾਏ ਜਾਂਦੇ।
ਨਾ ਪਾਈਅਹਿ = ਨਹੀਂ ਪਾਏ ਜਾਂਦੇ। ਹੇਤੁ = ਹਿਤੂ, ਪਿਆਰ ਕਰਨ ਵਾਲਾ ॥੭॥ਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ ॥੭॥
 
खरे खजानै पाईअहि खोटे सटीअहि बाहर वारि ॥
Kẖare kẖajānai pā▫ī▫ah kẖote satī▫ah bāhar vār.
The genuine are placed in His Treasury, while the counterfeit are thrown away.
ਅਸਲੀ ਉਸ ਦੇ ਕੋਸ਼ ਅੰਦਰ ਪਾ ਦਿਤੇ ਜਾਂਦੇ ਹਨ, ਜਦ ਕਿ ਜਾਲ੍ਹੀ ਬਾਹਰ ਸੁੱਟ ਦਿਤੇ ਜਾਂਦੇ ਹਨ।
ਬਾਹਰਵਾਰਿ = ਬਾਹਰਲੇ ਪਾਸੇ।(ਰੁਪਏ ਆਦਿਕ ਵਾਂਗ) ਖਰੇ ਬੰਦੇ (ਪ੍ਰਭੂ ਦੇ) ਖ਼ਜ਼ਾਨੇ ਵਿਚ ਪਾਏ ਜਾਂਦੇ ਹਨ (ਭਾਵ, ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ) ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ (ਭਾਵ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ)।
 
दरसनि रूपि अथाह विरले पाईअहि ॥
Ḏarsan rūp athāh virle pā▫ī▫ah.
Only a few obtain the Darshan, the Blessed Vision of the Unimaginably Beauteous Lord.
ਕੋਈ ਵਿਰਲਾ ਹੀ ਬੇਅੰਤ ਸੁੰਦਰ ਸੁਆਮੀ ਦਾ ਦੀਦਾਰ ਪਾ ਸਕਦਾ ਹੈ।
ਪਾਈਅਹਿ = ਲੱਭਦੇ ਹਨ।(ਪਰ ਅਜੇਹੇ ਬੰਦੇ) ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ (ਹਰ ਵੇਲੇ ਜੁੜੇ ਰਹਿਣ)।
 
नानक बिरले पाईअहि जो न रचहि परपंच ॥५॥
Nānak birle pā▫ī▫ah jo na racẖėh parpancẖ. ||5||
O Nanak, how rare are those, who are not engrossed in worldly entanglements. ||5||
ਨਾਨਕ ਬਹੁਤ ਹੀ ਥੋੜੇ ਐਸੇ ਪੁਰਸ਼ ਮਿਲਦੇ ਹਨ, ਜੋ ਸੰਸਾਰ ਅੰਦਰ ਖਚਤ ਨਹੀਂ ਹੁੰਦੇ।
ਪਾਈਅਹਿ = ਪਾਏ ਜਾਂਦੇ ਹਨ, ਲੱਭਦੇ ਹਨ। ਰਚਹਿ = ਰਚਦੇ, ਮਸਤ ਹੁੰਦੇ ॥੫॥ਹੇ ਨਾਨਕ! (ਜਗਤ ਵਿਚ ਅਜੇਹੇ ਬੰਦੇ) ਵਿਰਲੇ ਹੀ ਲੱਭਦੇ ਹਨ ਜੋ ਇਸ ਜਗਤ-ਖਿਲਾਰੇ (ਦੇ ਮੋਹ) ਵਿਚ ਨਹੀਂ ਫਸਦੇ ॥੫॥
 
जम कै पंथि न पाईअहि फिरि नाही मरणे ॥
Jam kai panth na pā▫ī▫ah fir nāhī marṇe.
They are not placed upon the path of Death, and they shall not have to die again.
ਉਹ ਮੌਤ ਦੇ ਰਾਹੇਂ ਨਹੀਂ ਪਾਏ ਜਾਂਦੇ ਅਤੇ ਉਹ ਮੁੜ ਕੇ ਮਰਦੇ ਨਹੀਂ।
ਜਮ ਕੈ ਪੰਥਿ = ਜਮ ਦੇ ਰਾਹ ਤੇ।(ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰ ਵਿਆਪਦਾ) ਨਹੀਂ।
 
जितु तनि पाईअहि नानका से तन होवहि छार ॥
Jiṯ ṯan pā▫ī▫ah nānkā se ṯan hovėh cẖẖār.
Those bodies on which they are worn, O Nanak, those bodies turn to ashes.
ਜਿਨ੍ਹਾਂ ਸਰੀਰਾਂ ਉੱਤੇ ਉਹ ਪਾਏ ਜਾਂਦੇ ਹਨ, ਹੇ ਨਾਨਕ! ਉਹ ਸਰੀਰ ਸੁਆਹ ਹੋ ਜਾਂਦੇ ਹਨ।
ਜਿਤੁ ਤਨਿ = ਜਿਸ ਜਿਸ ਸਰੀਰ ਉੱਤੇ। ਪਾਈਅਹਿ = ਪਾਏ ਜਾਂਦੇ ਹਨ।ਪਰ, ਹੇ ਨਾਨਕ! (ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਵਾਲੇ ਤੇ ਹਾਰ ਤਾਂ) ਜਿਸ ਜਿਸ ਸਰੀਰ ਉੱਤੇ ਪਾਈਦੇ ਹਨ, ਉਹ ਸਰੀਰ (ਅੰਤ ਨੂੰ) ਸੁਆਹ ਹੋ ਜਾਂਦੇ ਹਨ (ਤੇ ਇਸ ਗਾਉਣ ਨੱਚਣ ਨਾਲ, ਇਹਨਾਂ ਵਾਲਿਆਂ ਤੇ ਹਾਰਾਂ ਦੇ ਪਹਿਨਣ ਨਾਲ 'ਗਿਆਨ' ਕਿਵੇਂ ਮਿਲ ਸਕਦਾ ਹੈ?)
 
बिनवंति नानकु वडभागि पाईअहि साध साजन मीता ॥२॥
Binvanṯ Nānak vadbẖāg pā▫ī▫ah sāḏẖ sājan mīṯā. ||2||
Prays Nanak, it is only by great good fortune that the Holy Saints, the Lord's companions, are found, O friends. ||2||
ਨਾਨਕ ਬੇਨਤੀ ਕਰਦਾ ਹੈ, ਹੇ ਮਿੱਤ੍ਰ ਚੰਗੀ ਕਿਸਮਤ ਦੁਆਰਾ ਹੀ ਵਾਹਿਗੁਰੂ ਦੇ ਯਾਰ, ਸੰਤ ਪ੍ਰਾਪਤ ਹੁੰਦੇ ਹਨ।
ਪਾਈਅਹਿ = ਮਿਲਦੇ ਹਨ ॥੨॥ਨਾਨਕ ਬੇਨਤੀ ਕਰਦਾ ਹੈ ਕਿ ਗੁਰਮੁਖ ਸੱਜਣ ਮਿੱਤਰ ਵੱਡੀ ਕਿਸਮਤ ਨਾਲ ਹੀ ਮਿਲਦੇ ਹਨ ॥੨॥
 
मन चिंदे फल पाईअहि हरि के गुण गाउ ॥
Man cẖinḏe fal pā▫ī▫ah har ke guṇ gā▫o.
The fruits of one's heart's desires are obtained, by singing the Glorious Praises of the Lord.
ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਬੰਦਾ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦਾ ਹੈ।
ਪਾਈਅਹਿ = ਪਾਈਦੇ ਹਨ। ਮਨ ਚਿੰਦੇ = ਮਨ-ਇੱਛਤ, ਮਨ ਦੇ ਚਿਤਵੇ ਹੋਏ।ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਮਨ-ਇੱਛਤ ਫਲ ਪਾਈਦੇ ਹਨ।
 
सगल मनोरथ पाईअहि मीता ॥
Sagal manorath pā▫ī▫ah mīṯā.
All desires are fulfilled, O my friend,
ਹੇ ਮੇਰੇ ਮਿੱਤਰ ਤੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਣਗੀਆਂ,
ਪਾਈਅਹਿ = {ਕਰਮ ਵਾਚ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ} ਪਾ ਲਈਦੇ ਹਨ। ਮੀਤਾ = ਹੇ ਮਿੱਤਰ! ਲਾਈਐ = ਲਾਣਾ ਚਾਹੀਦਾ ਹੈ।ਹੇ ਮਿੱਤਰ! (ਪਰਮਾਤਮਾ ਨਾਲ ਜੁੜ ਕੇ) ਮਨ ਦੀਆਂ ਸਾਰੀਆਂ ਮੁਰਾਦਾਂ ਹਾਸਲ ਕਰ ਲਈਦੀਆਂ ਹਨ।
 
सो प्रभु सद ही सेवीऐ पाईअहि फल मंगे राम ॥
So parabẖ saḏ hī sevī▫ai pā▫ī▫ah fal mange rām.
Serving God forever, you shall obtain the fruitful rewards you desire.
ਹਮੇਸ਼ਾਂ ਉਸ ਸਾਹਿਬ ਘਾਲ ਕਮਾਉਣ ਦੁਆਰਾ ਚਿੱਤ ਚਾਹੁੰਦੇ ਮੇਵੇ ਪਰਾਪਤ ਹੋ ਜਾਂਦੇ ਹਨ।
ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਪਾਈਅਹਿ = ਮਿਲ ਜਾਂਦੇ ਹਨ।ਹੇ ਭਾਈ! ਸਦਾ ਹੀ ਉਸ ਪ੍ਰਭੂ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ (ਉਸ ਦੀ ਭਗਤੀ ਦੀ ਬਰਕਤ ਨਾਲ) ਮੂੰਹ-ਮੰਗੇ ਫਲ ਮਿਲ ਜਾਂਦੇ ਹਨ।
 
नानक विरले पाईअहि तिसु जन कीम न मूलि ॥१॥
Nānak virle pā▫ī▫ah ṯis jan kīm na mūl. ||1||
O Nanak, such a person is rarely found; the value of such a humble person can never be estimated. ||1||
ਐਹੋ ਜੇਹਾ ਪੁਰਸ਼ ਕੋਈ ਵਿਰਲਾ ਮਿਲਦਾ ਹੈ। ਇਨਸਾਨ ਉਸ ਮਨੁੱਖ ਦਾ ਮੁਲ ਕਦੇ ਭੀ ਨਹੀਂ ਪਾ ਸਕਦਾ।
ਪਾਈਅਹਿ = ਮਿਲਦੇ ਹਨ। ਕੀਮ = ਕੀਮਤ। ਨ ਮੂਲਿ = ਬਿਲਕੁਲ ਨਹੀਂ, ਮੂਲੋਂ ਨਹੀਂ ॥੧॥ਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ। ਪਰ, ਹੇ ਨਾਨਕ! ਅਜੇਹੇ ਬੰਦੇ ਵਿਰਲੇ ਹੀ ਲੱਭਦੇ ਹਨ ॥੧॥
 
जब ही पाईअहि पारखू तब हीरन की साट ॥१६२॥
Jab hī pā▫ī▫ah pārkẖū ṯab hīran kī sāt. ||162||
As soon as an appraiser is found, the price of the jewel is set. ||162||
ਜਦ ਭੀ ਪਰਖਣ ਵਾਲਾ ਲੱਭ ਲੈਂਦਾ ਹੈ, ਉਸ ਵੇਨੇ ਹੀ ਜਵੇਹਰਾਂ ਦਾ ਮੁੱਲ ਮਿਲ ਜਾਂਦਾ ਹੈ।
ਪਾਈਅਹਿ = ਮਿਲਦੇ ਹਨ, ਸਤਸੰਗ ਵਿਚ ਇਕੱਠੇ ਹੁੰਦੇ ਹਨ। ਪਾਰਖੂ = ਨਾਮ-ਹੀਰੇ ਦੀ ਕਦਰ ਜਾਨਣ ਵਾਲੇ। ਹੀਰਨ ਕੀ = ਹੀਰਿਆਂ ਦੀ, ਪ੍ਰਭੂ ਦੇ ਗੁਣਾਂ ਦੀ (ਨੋਟ: 'ਹੀਰਨ' ਬਹੁ-ਵਚਨ ਹੋਣ ਕਰਕੇ ਇਸ ਦਾ ਅਰਥ ਹੈ 'ਪਰਮਾਤਮਾ ਦੇ ਗੁਣ')। ਸਾਟ = ਵਟਾਂਦਰਾ, ਸਾਂਝ, ਸਤਸੰਗ ਵਿਚ ਮਿਲ ਕੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ॥੧੬੨॥ਜਦੋਂ (ਨਾਮ-ਹੀਰੇ ਦੀ) ਕਦਰ ਜਾਨਣ ਵਾਲੇ ਇਹ ਸੇਵਕ (ਸਤਸੰਗ ਵਿਚ) ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਂਦੇ ਹਨ (ਭਾਵ, ਰਲ ਕੇ ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦੇ ਹਨ ॥੧੬੨॥
 
गुर प्रसादि पाईअहि धंनि ते जन बडभागे ॥
Gur parsāḏ pā▫ī▫ah ḏẖan ṯe jan badbẖāge.
Blessed are those fortunate people who receive it, by Guru's Grace.
ਸੁਲੱਖਣੇ ਅਤੇ ਪਰਮ ਨਸੀਬਾਂ ਵਾਲੇ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦੇ ਹਨ।
ਪਾਈਅਹਿ = ਮਿਲਦੇ ਹਨ। ਧੰਨਿ = ਭਾਗਾਂ ਵਾਲੇ। ਤੇ ਜਨ = ਉਹ ਬੰਦੇ।(ਇਹ ਫਲ) ਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਤੇ ਉਹ ਮਨੁੱਖ ਧੰਨ ਅਤੇ ਵੱਡੇ ਭਾਗਾਂ ਵਾਲੇ ਹਨ, (ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਏ ਹਨ)।