Sri Guru Granth Sahib Ji

Search ਪਾਏ in Gurmukhi

ता के अंत न पाए जाहि ॥
Ŧā ke anṯ na pā▫e jāhi.
but His limits cannot be found.
ਪ੍ਰੰਤੂ ਉਸਦੇ ਓੜਕਾਂ ਦਾ ਪਤਾ ਨਹੀਂ ਲੱਗਦਾ।
ਤਾ ਕੇ ਅੰਤ = ਉਸ ਅਕਾਲ ਪੁਰਖ ਦੇ ਹੱਦ-ਬੰਨੇ। ਨ ਪਾਏ ਜਾਹਿ = ਲੱਭੇ ਨਹੀਂ ਜਾ ਸਕਦੇ।ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।
 
गावनि रतन उपाए तेरे अठसठि तीरथ नाले ॥
Gāvan raṯan upā▫e ṯere aṯẖsaṯẖ ṯirath nāle.
The celestial jewels created by You, and the sixty-eight holy places of pilgrimage sing.
ਤੇਰੇ ਰਚੇ ਹੋਏ ਚੌਦਾ ਅਮੋਲਕ ਪਦਾਰਥ, ਅਠਾਹਟ ਯਾਤ੍ਰਾ ਅਸਥਾਨ ਸਮੇਤ, ਤੇਰੀ ਕੀਰਤੀ ਕਰਦੇ ਹਨ।
ਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ। ਅਠ ਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।
 
गावनि तुधनो रतन उपाए तेरे अठसठि तीरथ नाले ॥
Gāvan ṯuḏẖno raṯan upā▫e ṯere aṯẖsaṯẖ ṯirath nāle.
The celestial jewels created by You, and the sixty-eight sacred shrines of pilgrimage, sing of You.
ਤੇਰੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ, ਅਠਾਹਠ ਅਸਥਾਨਾ ਸਮੇਤ, (ਤੇਰੀ) ਕੀਰਤੀ ਕਰਦੇ ਹਨ।
ਉਪਾਏ ਤੇਰੇ = ਤੇਰੇ ਕੀਤੇ ਹੋਏ। ਅਠਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।(ਹੇ ਪ੍ਰਭੂ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ।
 
सैल पथर महि जंत उपाए ता का रिजकु आगै करि धरिआ ॥१॥
Sail pathar mėh janṯ upā▫e ṯā kā rijak āgai kar ḏẖari▫ā. ||1||
From rocks and stones He created living beings; He places their nourishment before them. ||1||
ਚਿਟਾਨਾਂ ਅਤੇ ਪਾਹਨਾਂ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਉਪਜੀਵਕਾ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
ਸੈਲ = ਚਿਟਾਨ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ।੧।ਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥
 
ता मनु खीवा जाणीऐ जा महली पाए थाउ ॥२॥
Ŧā man kẖīvā jāṇī▫ai jā mahlī pā▫e thā▫o. ||2||
Only one who obtains a room in the Mansion of the Lord's Presence is deemed to be truly intoxicated. ||2||
ਕੇਵਲ ਤਦ ਹੀ ਆਦਮੀ ਨਸ਼ਈ ਮੰਨਿਆਂ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਮੰਦਰ ਅੰਦਰ ਜਗ੍ਹਾਂ ਪਰਾਪਤ ਕਰ ਲੈਂਦਾ ਹੈ।
ਖੀਵਾ = ਮਸਤ। ਮਹਲੀ = ਪਰਮਾਤਮਾ ਦੀ ਹਜ਼ੂਰੀ ਵਿਚ।੨।ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ) ॥੨॥
 
इकि उपाए मंगते इकना वडे दरवार ॥
Ik upā▫e mangṯe iknā vade ḏarvār.
Some are born beggars, and some hold vast courts.
ਕਈ ਭਿਖਾਰੀ ਪੈਦਾ ਕੀਤੇ ਗਏ ਹਨ ਤੇ ਕਈ ਭਾਰੀਆਂ ਕਚਹਿਰੀਆਂ ਲਾਉਂਦੇ ਹਨ।
ਇਕਨਾ = ਕਈਆਂ ਦੇ।ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।
 
सतगुर की सेवा अति सुखाली जो इछे सो फलु पाए ॥
Saṯgur kī sevā aṯ sukẖālī jo icẖẖe so fal pā▫e.
Serving the True Guru brings a deep and profound peace, and one's desires are fulfilled.
ਸਤਿਗੁਰਾਂ ਦੀ ਚਾਕਰੀ ਪਰਮ ਆਰਾਮ ਦੇਣਹਾਰ ਹੈ ਤੇ ਇਸ ਦੁਆਰਾ ਬੰਦਾ ਉਹ ਮੁਰਾਦ ਪਾ ਲੈਂਦਾ ਹੈ ਜਿਹੜੀ ਉਹ ਚਾਹੁੰਦਾ ਹੈ।
ਸੁਖਾਲੀ = {ਸੁਖ-ਆਲਯ} ਸੁਖਾਂ ਦਾ ਘਰ, ਸੁਖ ਦੇਣ ਵਾਲੀ।ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।
 
सदा अनंदि रहै दिनु राती मिलि प्रीतम सुखु पाए ॥३॥
Saḏā anand rahai ḏin rāṯī mil parīṯam sukẖ pā▫e. ||3||
Such a person remains blissful forever, day and night. Meeting the Beloved, peace is found. ||3||
ਐਸਾ ਪੁਰਸ਼ ਹਮੇਸ਼ਾਂ ਦਿਹੁ ਰੈਣ ਖੁਸ਼ ਰਹਿੰਦਾ ਹੈ ਅਤੇ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
ਅਨੰਦਿ = ਅਨੰਦ ਵਿਚ।੩।ਗੁਰਮੁਖ ਦਿਨ ਰਾਤ ਹਰ ਵੇਲੇ ਅਨੰਦ ਵਿਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ ॥੩॥
 
सबदि मरै ता उधरै पाए मोख दुआरु ॥
Sabaḏ marai ṯā uḏẖrai pā▫e mokẖ ḏu▫ār.
If one dies through the Shabad, then salvation is obtained, and one finds the Door of Liberation.
ਜੇ ਆਦਮੀ ਵਾਹਿਗੁਰੂ ਦੇ ਨਾਮ ਦੁਆਰਾ ਮਰ ਜਾਵੇ, ਤਦ ਉਹ ਬਚ ਜਾਂਦਾ ਹੈ ਤੇ ਮੁਕਤੀ ਦਾ ਦਰ ਪਾ ਲੈਂਦਾ ਹੈ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਧਰੈ = ਬਚ ਜਾਂਦਾ ਹੈ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।ਜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਮਰ ਜਾਏ ਤਾਂ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦਾ ਹੈ, ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।
 
मनि निरमल नामु धिआईऐ ता पाए मोख दुआरु ॥२॥
Man nirmal nām ḏẖi▫ā▫ī▫ai ṯā pā▫e mokẖ ḏu▫ār. ||2||
Meditating on the Naam with a pure mind, the Door of Liberation is found. ||2||
ਜੇਕਰ ਪ੍ਰਾਨੀ ਸ਼ੁੱਧ-ਆਤਮਾ ਨਾਲ ਨਾਮ ਦਾ ਚਿੰਤਨ ਕਰੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਅੱਪੜ ਪੈਦਾ ਹੈ।
ਮਨਿ = ਮਨ ਦੀ ਰਾਹੀਂ। ਧਿਆਈਐ = ਸਿਮਰਿਆ ਜਾ ਸਕਦਾ ਹੈ।੨।ਪਰਮਾਤਮਾ ਦਾ ਨਾਮ ਪਵਿਤ੍ਰ ਮਨ ਦੇ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ (ਜਦੋਂ ਮਨੁੱਖ ਸਿਮਰਦਾ ਹੈ) ਤਦੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੨॥
 
गुर परसादी बुझीऐ ता पाए मोख दुआरु ॥
Gur parsādī bujẖī▫ai ṯā pā▫e mokẖ ḏu▫ār.
By Guru's Grace, understanding comes, and then the Door of Liberation is found.
ਜੇਕਰ ਬੰਦਾ, ਗੁਰਾਂ ਦੀ ਦਇਆ ਦੁਆਰਾ, ਇਸ ਨੂੰ ਸਮਝ ਲਵੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪਰਾਪਤ ਹੋ ਜਾਂਦਾ ਹੈ।
ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਰਸਾਦ = ਕਿਰਪਾ (प्रसाद)। ਬੁਝੀਐ = ਸਮਝ ਆਉਂਦੀ ਹੈ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।ਤਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।
 
सभु उपाए आपे वेखै किसु नेड़ै किसु दूरि ॥
Sabẖ upā▫e āpe vekẖai kis neṛai kis ḏūr.
He created all, and He Himself watches over us. Some are close to Him, and some are far away.
ਸਿਰਜਣਹਾਰ ਨੇ ਸਾਰਿਆਂ ਨੂੰ ਸਾਜਿਆ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਦੇਖਦਾ ਹੈ। ਕਈ ਉਸ ਦੇ ਨਜ਼ਦੀਕ ਹਨ ਤੇ ਕਈ ਦੁਰੇਡੇ।
ਸਭੁ = ਸਾਰਾ ਜਗਤ। ਵੇਖੈ = ਸੰਭਾਲ ਕਰਦਾ ਹੈ। ਕਿਸੁ ਨੇੜੈ ਕਿਸੁ ਦੂਰਿ = ਕਿਸ ਤੋਂ ਨੇੜੇ ਹੈ? ਕਿਸ ਤੋਂ ਦੂਰ ਹੈ? (ਭਾਵ, ਹਰੇਕ ਜੀਵ ਵਿਚ ਇਕ-ਸਮਾਨ ਹੈ)।ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ (ਸਭ ਦੀ) ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ ਸਮਾਨ ਮੌਜੂਦ ਹੈ।
 
त्रिसना पंखी फासिआ निकसु न पाए माइ ॥
Ŧarisnā pankẖī fāsi▫ā nikas na pā▫e mā▫e.
The bird of desire is caught, and cannot find any escape, O my mother.
ਲਾਲਚੀ ਪੰਛੀ ਫਸ ਜਾਂਦਾ ਹੈ ਅਤੇ ਨਿਕਲ ਨਹੀਂ ਸਕਦਾ, ਹੇ ਮੇਰੀ ਮਾਤਾ!
ਫਾਸਿਆ = ਫਸਾਇਆ ਹੋਇਆ। ਨਿਕਸੁ = ਨਿਕਾਸ, ਖ਼ਲਾਸੀ। ਮਾਇ = ਹੇ ਮਾਂ!ਮਾਇਆ ਦੀ ਤ੍ਰਿਸ਼ਨਾ ਨੇ ਜੀਵ-ਪੰਖੀ ਨੂੰ (ਉਸ ਜਾਲ ਵਿਚ) ਫਸਾਇਆ ਹੋਇਆ ਹੈ। ਹੇ (ਮੇਰੀ) ਮਾਂ! (ਜੀਵ ਉਸ ਜਾਲ ਵਿਚੋਂ) ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ,
 
गुर की सेवा गुर भगति है विरला पाए कोइ ॥१॥ रहाउ ॥
Gur kī sevā gur bẖagaṯ hai virlā pā▫e ko▫e. ||1|| rahā▫o.
Service to the Guru is worship of the Guru. How rare are those who obtain it! ||1||Pause||
ਗੁਰਾਂ ਦੀ ਟਹਿਲ ਸੇਵਾ ਹੀ ਗੁਰਾਂ ਦੀ ਪੂਜਾ ਹੈ। ਕੋਈ ਟਾਵਾਂ ਹੀ ਇਸ ਨੂੰ ਪਰਾਪਤ ਕਰਦਾ ਹੈ। ਠਹਿਰਾਉ।
xxx॥੧॥ਇਹੀ ਹੈ ਗੁਰੂ ਦੀ (ਦੱਸੀ) ਸੇਵਾ, ਇਹ ਹੈ ਗੁਰੂ ਦੀ (ਦੱਸੀ) ਭਗਤੀ। (ਇਹ ਦਾਤਿ) ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਮਿਲਦੀ ਹੈ ॥੧॥ ਰਹਾਉ॥
 
लख चउरासीह फेरु पइआ बिनु सबदै मुकति न पाए ॥
Lakẖ cẖa▫orāsīh fer pa▫i▫ā bin sabḏai mukaṯ na pā▫e.
They wander around the cycle of 8.4 million reincarnations; without the Shabad, they do not attain liberation.
ਉਹ ਚੁਰਾਸੀ ਨੱਖ ਜੂਨੀਆਂ ਦੇ ਗੇਡੇ ਵਿੱਚ ਪੈ ਜਾਂਦੇ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਮੋਖਸ਼ ਦੀ ਪਰਾਪਤੀ ਨਹੀਂ ਹੁੰਦੀ।
ਫੇਰੁ = ਫੇਰਾ, ਗੇੜ। ਮੁਕਤਿ = ਖ਼ਲਾਸੀ।(ਕੋਈ ਭੀ ਮਨੁੱਖ) ਗੁਰੂ ਦੇ ਸ਼ਬਦ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ, (ਗੁਰੂ ਦੀ ਸਰਨ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦਾ ਗੇੜ ਬਣਿਆ ਰਹਿੰਦਾ ਹੈ।
 
जा नाउ चेतै ता गति पाए जा सतिगुरु मेलि मिलाए ॥६॥
Jā nā▫o cẖeṯai ṯā gaṯ pā▫e jā saṯgur mel milā▫e. ||6||
But when they remember the Name, then they attain the state of salvation, when the True Guru unites them in Union. ||6||
ਜਦ ਉਹ ਨਾਮ ਦਾ ਅਰਾਧਨ ਕਰਦੇ ਹਨ ਅਤੇ ਜਦ ਸੱਚੇ ਗੁਰੂ ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਨਾਲ ਮਿਲਾਉਂਦੇ ਹਨ, ਤਦ ਉਹ ਕਲਿਆਣ ਨੂੰ ਪਰਾਪਤ ਹੁੰਦੇ ਹਨ।
ਮੇਲਿ = (ਪ੍ਰਭੂ ਦੇ) ਮਿਲਾਪ ਵਿਚ ॥੬॥ਜਦੋਂ ਗੁਰੂ (ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜਦਾ ਹੈ, ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਤਦੋਂ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੬॥
 
इक रती बिलम न देवनी वणजारिआ मित्रा ओनी तकड़े पाए हाथ ॥
Ik raṯī bilam na ḏevnī vaṇjāri▫ā miṯrā onī ṯakṛe pā▫e hāth.
You are not allowed a moment's delay, O my merchant friend; the Messenger of Death seizes you with firm hands.
ਉਹ ਇਕ ਮੁਹਤ ਦੀ ਦੇਰੀ ਭੀ ਨਹੀਂ ਕਰਨ ਦਿੰਦੇ, ਹੈ ਸੁਦਾਗਰ ਸਜਣਾ! ਉਹ ਫ਼ਾਨੀ ਬੰਦੇ ਨੂੰ ਮਜ਼ਬੂਤ ਹੱਥਾਂ ਨਾਲ ਪਕੜਦੇ ਹਨ।
ਬਿਲਮ = ਦੇਰ। ਦੇਵਨੀ = ਦੇਵਨਿ, ਦੇਂਦੇ। ਓਨੀ = ਉਹਨਾਂ (ਜਮਾਂ) ਨੇ।ਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ।
 
पुरबे कमाए स्रीरंग पाए हरि मिले चिरी विछुंनिआ ॥
Purbe kamā▫e sarīrang pā▫e har mile cẖirī vicẖẖunni▫ā.
By my past actions, I have found the Lord, the Greatest Lover. Separated from Him for so long, I am united with Him again.
ਪੁਰਬਲੇ ਕਰਮਾਂ ਦੀ ਬਦੌਲਤ ਮੈਂ ਮਹਾਨਤਾ ਦੇ ਪਿਆਰੇ ਨੂੰ ਪਾ ਲਿਆ ਹੈ। ਉਹ ਮੇਰੇ ਲਾਲੋ ਦੇਰ ਤੋਂ ਵਿਛੜਿਆ ਵਾਹਿਗੁਰੂ ਮੈਨੂੰ ਮਿਲ ਪਿਆ ਹੈ।
ਪੁਰਬੇ ਕਮਾਏ = ਪਹਿਲੇ ਜਨਮ ਵਿਚ ਨੇਕ ਕਮਾਈ ਅਨੁਸਾਰ। ਸ੍ਰੀ ਰੰਗ = {श्री (ਸ਼੍ਰੀ) = ਲੱਛਮੀ} ਲਛਮੀ ਦਾ ਪਤੀ, ਪਰਮਾਤਮਾ।ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ।
 
स्रीधर पाए मंगल गाए इछ पुंनी सतिगुर तुठे ॥
Sarīḏẖar pā▫e mangal gā▫e icẖẖ punnī saṯgur ṯuṯẖe.
Attaining the Lord of Excellence, I sing the Songs of Joy. The True Guru, becoming merciful, has fulfilled my desires.
ਉਤਕ੍ਰਿਸ਼ਟਤਾ ਦੇ ਸੁਆਮੀ ਨੂੰ ਮਿਲ ਪੈਣ ਤੇ ਮੈਂ ਖੂਸ਼ੀ ਦੇ ਗੀਤ ਗਾਹਿਨ ਕਰਦਾ ਹਾਂ। ਸੱਚੇ ਗੁਰਦੇਵ ਜੀ ਦਇਆਲੂ ਹੋ ਗਏ ਹਨ ਤੇ ਮੇਰੀਆਂ ਕਾਮਨਾਵਾਂ ਪੁਰੀਆਂ ਹੋ ਗਈਆਂ ਹਨ।
ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ। ਮੰਗਲ = ਖ਼ੁਸ਼ੀ ਦੇ ਗੀਤ, ਆਤਮਕ ਆਨੰਦ ਦੇਣ ਵਾਲੇ ਗੀਤ, ਸਿਫ਼ਤ-ਸਾਲਾਹ। ਸਤਿਗੁਰ ਤੁਠੇ = ਜਦੋਂ ਗੁਰੂ ਪ੍ਰਸੰਨ ਹੁੰਦਾ ਹੈ।ਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
 
लड़ि लीने लाए नउ निधि पाए नाउ सरबसु ठाकुरि दीना ॥
Laṛ līne lā▫e na▫o niḏẖ pā▫e nā▫o sarbas ṯẖākur ḏīnā.
He has attached me to the hem of His robe, and I have obtained the nine treasures. My Lord and Master has bestowed His Name, which is everything to me.
ਗੁਰਾਂ ਨੇ ਮੈਨੂੰ ਆਪਦੇ ਪਲੇ ਨਾਲ ਜੋੜ ਲਿਆ ਹੈ ਅਤੇ ਮੈਨੂੰ ਨੌ-ਖ਼ਜ਼ਾਨੇ ਪਰਾਪਤ ਹੋ ਗਏ ਹਨ। ਸਾਹਿਬ ਦਾ ਦਿਤਾ ਹੋਇਆ ਨਾਮ ਮੇਰੇ ਲਈ ਸਾਰਾ ਕੁਛ ਹੈ।
ਲੜਿ = ਲੜ ਨਾਲ, ਪੱਲੇ। ਨਉ ਨਿਧਿ = ਨੌਂ ਹੀ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ। ਸਰਬਸੁ = {सर्वस्व। सर्व = ਸਾਰਾ, स्व = ਧਨ} ਸਾਰਾ ਹੀ ਧਨ। ਠਾਕੁਰਿ = ਠਾਕੁਰ ਨੇ।ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ।