Sri Guru Granth Sahib Ji

Search ਪਾਣੀ in Gurmukhi

पाणी धोतै उतरसु खेह ॥
Pāṇī ḏẖoṯai uṯras kẖeh.
water can wash away the dirt.
ਜਲ ਨਾਲ ਧੋਣ ਦੁਆਰਾ ਘੱਟਾ ਲਹਿ ਜਾਂਦਾ ਹੈ।
ਪਾਣੀ ਧੋਤੈ = ਪਾਣੀ ਨਾਲ ਧੋਤਿਆਂ। ਉਤਰਸੁ = ਉਤਰ ਜਾਂਦੀ ਹੈ। ਖੇਹ = ਮਿੱਟੀ, ਧੂੜ, ਮੈਲ।ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।
 
गावहि तुहनो पउणु पाणी बैसंतरु गावै राजा धरमु दुआरे ॥
Gāvahi ṯuhno pa▫uṇ pāṇī baisanṯar gāvai rājā ḏẖaram ḏu▫āre.
The praanic wind, water and fire sing; the Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ, ਤੇ ਅੱਗ ਅਤੇ ਧਰਮਰਾਜ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
ਤੁਹਨੋ = ਤੈਨੂੰ (ਹੇ ਅਕਾਲ ਪੁਰਖ!)। ਬੈਸੰਤਰੁ = ਅੱਗ। ਰਾਜਾ ਧਰਮੁ = ਸਰਬ-ਰਾਜ। ਦੁਆਰੇ = ਤੇਰੇ ਦਰ 'ਤੇ (ਹੇ ਨਿਰੰਕਾਰ!)(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
 
पवण पाणी अगनी पाताल ॥
Pavaṇ pāṇī agnī pāṯāl.
wind, water, fire and the nether regions -
ਹਵਾ, ਜਲ, ਅੱਗ ਤੇ ਪਇਆਲ ਪੈਦਾ ਕੀਤੇ।
ਪਵਣ = ਸਭ ਪ੍ਰਕਾਰ ਦੀ ਹਵਾ। ਪਾਤਾਲ = ਸਾਰੇ ਪਾਤਾਲ।ਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ)
 
केते पवण पाणी वैसंतर केते कान महेस ॥
Keṯe pavaṇ pāṇī vaisanṯar keṯe kān mahes.
So many winds, waters and fires; so many Krishnas and Shivas.
ਘਨੇਰੇ ਹਨ ਹਵਾਵਾਂ, ਜਲ, ਅਗਾਂ ਅਤੇ ਘਨੇਰੇ ਕ੍ਰਿਸ਼ਨ ਤੇ ਸ਼ਿਵਜੀ।
ਕੇਤੇ = ਕਈ, ਬੇਅੰਤ। ਵੈਸੰਤਰ = ਅਗਨੀਆਂ। ਮਹੇਸ = (ਕਈ) ਸ਼ਿਵ।(ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ।
 
पवणु गुरू पाणी पिता माता धरति महतु ॥
Pavaṇ gurū pāṇī piṯā māṯā ḏẖaraṯ mahaṯ.
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
ਪਵਣੁ = ਹਵਾ, ਸੁਆਸ, ਪ੍ਰਾਣ। ਮਹਤੁ = ਵੱਡੀ।ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
 
गावनि तुधनो पवणु पाणी बैसंतरु गावै राजा धरमु दुआरे ॥
Gāvan ṯuḏẖno pavaṇ pāṇī baisanṯar gāvai rājā ḏẖaram ḏu▫āre.
Wind, water and fire sing of You. The Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ।(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।
 
तितु सरवरड़ै भईले निवासा पाणी पावकु तिनहि कीआ ॥
Ŧiṯ saravraṛai bẖa▫īle nivāsā pāṇī pāvak ṯinėh kī▫ā.
In that pool, people have made their homes, but the water there is as hot as fire!
ਆਦਮੀ ਦਾ ਵਾਸਾ ਉਹ ਸੰਸਾਰੀ ਛੱਪੜ ਅੰਦਰ ਹੋਇਆ ਹੈ, ਜਿਸ ਦਾ ਜਲ ਉਸ ਹਰੀ ਨੇ ਅੱਗ ਵਰਗਾ ਤੱਤਾ ਕੀਤਾ ਹੋਇਆ ਹੈ।
ਤਿਤੁ = ਉਸ ਵਿਚ {ਲਫ਼ਜ਼ 'ਤਿਸੁ' ਤੋਂ 'ਤਿਤੁ' ਅਧਿਕਰਨ ਕਾਰਕ, ਇਕ-ਵਚਨ ਹੈ}। ਸਰਵਰੁ = ਤਾਲਾਬ। ਸਰਵਰੜਾ = ਭਿਆਨਕ ਤਾਲਾਬ। ਸਰਵਰੜੈ = ਭਿਆਨਕ ਤਾਲਾਬ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰ ਵਿਚ। ਭਈਲੇ = ਹੋਇਆ ਹੈ। ਪਾਵਕੁ = ਅੱਗ, ਤਿਸ਼੍ਰਨਾ ਦੀ ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।(ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ।
 
आपे माछी मछुली आपे पाणी जालु ॥
Āpe mācẖẖī macẖẖulī āpe pāṇī jāl.
He Himself is the fisherman and the fish; He Himself is the water and the net.
ਉਹ ਆਪ ਹੀ ਮਾਹੀਗੀਰ ਤੇ ਮੱਛੀ ਹੈ ਤੇ ਆਪ ਹੀ ਜਲ ਤੇ ਫੰਧਾ।
ਮਾਛੀ = ਮੱਛੀਆਂ ਫੜਨ ਵਾਲਾ।ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ)।
 
इहु तनु धरती बीजु करमा करो सलिल आपाउ सारिंगपाणी ॥
Ih ṯan ḏẖarṯī bīj karmā karo salil āpā▫o sāringpāṇī.
Make this body the field, and plant the seed of good actions. Water it with the Name of the Lord, who holds all the world in His Hands.
ਇਸ ਦੇਹਿ ਨੂੰ ਪੈਲੀ ਤੇ ਚੰਗੇ ਅਮਲਾ ਨੂੰ ਬੀ ਬਣਾ, ਅਤੇ ਧਰਤੀ ਨੂੰ ਹੱਥਾਂ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ ਦੇ ਨਾਮ ਦੇ ਪਾਣੀ ਨਾਲ ਇਸ ਨੂੰ ਸਿੰਜ।
ਕਰਮਾ = ਰੋਜ਼ਾਨਾ ਕੰਮ। ਕਰੋ = ਕਰੁ, ਬਣਾ। ਸਲਿਲ = ਪਾਣੀ। ਆਪਾਉ = ਸਿੰਜਣਾ। ਸਲਿਲ ਆਪਾਉ = ਪਾਣੀ ਦਾ ਸਿੰਜਣਾ। ਸਾਰਿੰਗਪਾਣੀ = ਪਰਮਾਤਮਾ (ਦਾ ਨਾਮ)।ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿਚ ਸਿੰਚਨ ਕਰ।
 
अमलु करि धरती बीजु सबदो करि सच की आब नित देहि पाणी ॥
Amal kar ḏẖarṯī bīj sabḏo kar sacẖ kī āb niṯ ḏėh pāṇī.
Make good deeds the soil, and let the Word of the Shabad be the seed; irrigate it continually with the water of Truth.
ਨੇਕ ਕਰਮਾਂ ਨੂੰ ਆਪਣਾ ਖੇਤ ਬਣਾ ਬੀ ਤੂੰ ਬਣਾ ਗੁਰਬਾਣੀ ਨੂੰ ਅਤੇ ਸੱਚ ਦੇ ਜਲ ਨਾਲ ਸਦੀਵ ਹੀ ਸਿੰਜ।
ਅਮਲੁ = ਕਰਣੀ, ਆਚਰਨ। ਧਰਤੀ = ਭੁਇਂ (ਜਿਸ ਵਿਚ ਬੀ ਬੀਜਣਾ ਹੈ)। ਸਬਦੋ = ਸਬਦੁ, ਗੁਰੂ ਦਾ ਸ਼ਬਦ। ਆਬ = ਚਮਕ, ਖ਼ੂਬ-ਸੂਰਤੀ।(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ।
 
मनमुख अंध न चेतही डूबि मुए बिनु पाणी ॥१॥
Manmukẖ anḏẖ na cẖeṯhī dūb mu▫e bin pāṇī. ||1||
The blind, self-willed manmukhs do not even think of the Lord; they are drowned to death without water. ||1||
ਅੰਨ੍ਹੇ ਆਪ-ਹੁੰਦਰੇ ਸਾਹਿਬ ਨੂੰ ਯਾਦ ਨਹੀਂ ਕਰਦੇ ਅਤੇ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਚੇਤਹੀ = ਚੇਤਹਿ, ਚੇਤਦੇ।੧।(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ) ॥੧॥
 
चिरु होआ देखे सारिंगपाणी ॥
Cẖir ho▫ā ḏekẖe sāringpāṇī.
It is so long since this rain-bird has had even a glimpse of water.
ਪਪੀਹੇ ਨੂੰ ਜਲ ਨੂੰ ਵੇਖੇ ਬੜੀ ਮੁਦਤ ਗੁਜਰ ਗਈ ਹੈ।
ਸਾਰਿੰਗ ਪਾਣੀ = ਹੇ ਸਾਰਿੰਗ ਪਾਣੀ! ਹੇ ਪਰਮਾਤਮਾ! {ਸਾਰਿੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ ਪ੍ਰਭੂ}।ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ।
 
पाणी पखा पीसउ सेवक कै ठाकुर ही का आहरु जीउ ॥१॥
Pāṇī pakẖā pīsa▫o sevak kai ṯẖākur hī kā āhar jī▫o. ||1||
I carry the water, wave the fan, and grind the grain for the servant of my Lord and Master. ||1||
ਮੈਂ ਜਲ ਢੋਦਾ ਹਾਂ, ਪੱਖੀ ਝਲਦਾ ਹਾਂ ਅਤੇ ਦਾਣੇ ਪੀਹਦਾ ਹਾਂ, (ਹਰੀ ਦੇ) ਟਹਿਲੂਏ ਲਈ ਜਿਸ ਨੂੰ ਪ੍ਰਭੂ ਦੀ ਚਾਕਰੀ ਦੀ ਹੀ ਚਾਹ ਤੇ ਰੁਝੇਵਾਂ ਹੈ।
ਪੀਸਉ = ਪੀਸਉਂ, ਮੈਂ ਪੀਂਹਦਾ ਹਾਂ। ਸੇਵਕ ਕੈ = ਸੇਵਕ ਦੇ ਦਰ ਤੇ। ਆਹਰੁ = ਉੱਦਮ ॥੧॥(ਮੇਰੀ ਤਾਂਘ ਹੈ ਕਿ) ਮੈਂ ਪ੍ਰਭੂ ਦੇ ਸੇਵਕਾਂ ਦੇ ਦਰ ਤੇ ਪਾਣੀ ਢੋਵਾਂ ਪੱਖਾਂ ਫੇਰਾਂ ਤੇ ਚੱਕੀ ਪੀਹਾਂ (ਕਿਉਂਕਿ ਸੇਵਕਾਂ ਨੂੰ) ਪਾਲਣਹਾਰ ਪ੍ਰਭੂ (ਦੇ ਸਿਮਰਨ) ਦਾ ਹੀ ਉੱਦਮ ਰਹਿੰਦਾ ਹੈ ॥੧॥
 
साधसंगि मिले सारंगपाणी ॥
Sāḏẖsang mile sārangpāṇī.
meets the Lord, the Sustainer of the Universe, in the Company of the Holy.
ਉਹ ਸਤਿਸੰਗਤ ਅੰਦਰ ਜਗਤ-ਥੰਮਣਹਾਰ ਨੂੰ ਮਿਲ ਪੈਦਾ ਹੈ।
ਸਾਰੰਗ ਪਾਣੀ = {ਸਾਰੰਗ = ਧਨੁਖ। ਪਾਣੀ = ਹੱਥ} ਧਨੁੱਖਧਾਰੀ ਪ੍ਰਭੂ।ਉਸ ਨੂੰ ਸਾਧ ਸੰਗਤ ਵਿਚ ਪਰਮਾਤਮਾ ਮਿਲ ਪੈਂਦਾ ਹੈ।
 
गुरमुखि धरती गुरमुखि पाणी ॥
Gurmukẖ ḏẖarṯī gurmukẖ pāṇī.
The Gurmukh sees the Lord on the earth, and the Gurmukh sees Him in the water.
ਗੁਰੂ-ਸਮਰਪਣ ਹਰੀ ਨੂੰ ਜਮੀਨ ਤੇ ਦੇਖਦਾ ਹੈ। ਗੁਰਾ ਦਾ ਗੋਲਾ ਉਸ ਨੂੰ ਜਲ ਅੰਦਰ ਸਿੰਞਾਣਦਾ ਹੈ।
xxxਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ,
 
सुइने कै परबति गुफा करी कै पाणी पइआलि ॥
Su▫ine kai parbaṯ gufā karī kai pāṇī pa▫i▫āl.
I may make a cave, in a mountain of gold, or in the water of the nether regions;
ਮੈਂ ਸੋਨੇ ਦੇ ਪਹਾੜ ਵਿੱਚ ਜਾ ਪਾਤਾਲ ਦੇ ਜਲ ਅੰਦਰ ਕੰਦਰਾਂ ਬਣਾ ਲਵਾਂ।
ਸੁਇਨੇ ਕੈ ਪਰਬਤਿ = ਸੋਨੇ ਦੇ ਸੁਮੇਰ ਪਹਾੜ ਉਤੇ। ਕਰੀ = ਮੈਂ ਬਣਾ ਲਵਾਂ। ਕੈ = ਜਾਂ, ਭਾਵੇਂ, ਚਾਹੇ। ਪਇਆਲਿ = ਪਾਤਾਲ ਵਿਚ। ਪਾਣੀ ਪਇਆਲਿ = ਹੇਠਾਂ ਪਾਣੀ ਵਿਚ।ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਰਹਾਂ);
 
पउणु गुरू पाणी पिता माता धरति महतु ॥
Pa▫uṇ gurū pāṇī piṯā māṯā ḏẖaraṯ mahaṯ.
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅਮੜੀ,
xxxਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ), ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
 
सगले दूख पाणी करि पीवा धरती हाक चलाई ॥
Sagle ḏūkẖ pāṇī kar pīvā ḏẖarṯī hāk cẖalā▫ī.
and if I were to drink in all pain like water, and drive the entire earth before me;
ਸਾਰੀਆਂ ਤਕਲੀਫਾਂ ਨੂੰ ਜੇਕਰ ਮੈਂ ਜਲ ਦੀ ਤਰ੍ਹਾਂ ਪੀ ਜਾਵਾਂ ਅਤੇ ਜਮੀਨ ਨੂੰ ਹਿੱਕ ਕੇ ਆਪਣੇ ਮੂਹਰੇ ਲਾ ਲਵਾਂ।
ਪਾਣੀ ਕਰਿ = ਪਾਣੀ ਕਰ ਕੇ, ਪਾਣੀ ਵਾਂਗ, (ਭਾਵ,) ਬੜੇ ਸੌਖ ਨਾਲ। ਹਾਕ = ਆਵਾਜ਼, (ਭਾਵ, ਹੁਕਮ)। {ਲਫ਼ਜ਼ 'ਹਾਕ' ਦਾ ਅਰਥ 'ਹਿੱਕ ਕੇ' ਕਰਨਾ ਗ਼ਲਤ ਹੈ, ਇਸ ਹਾਲਤ ਵਿਚ ਇਸ ਦਾ ਜੋੜ 'ਹਾਕਿ' ਚਾਹੀਦਾ ਹੈ, ਜਿਵੇਂ 'ਕਰਿ' ਕਰ ਕੇ, ਨਥਿ = ਨੱਥ ਕੇ, ਆਖਿ = ਆਖ ਕੇ}।ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,
 
फोलि फदीहति मुहि लैनि भड़ासा पाणी देखि सगाही ॥
Fol faḏīhaṯ muhi lain bẖaṛāsā pāṇī ḏekẖ sagāhī.
They spread manure, they suck in rotting smells, and they are afraid of clean water.
ਉਹ ਗੰਦਗੀ ਨੂੰ ਖਿਲਾਰਦੇ ਹਨ, ਆਪਣੇ ਮੂੰਹ ਨਾਲ ਇਸ ਦੀਆਂ ਹਵਾੜਾਂ ਅੰਦਰ ਖਿਚਦੇ ਹਨ ਤੇ ਜਲ ਵੇਖਣ ਤੋਂ ਤਰਹਿੰਦੇ ਹਨ।
ਫਦੀਹਤਿ = {ਅਰਬੀ, ਫਜ਼ੀਅਤਿ ਦੇ 'ਜ਼' ਨੂੰ 'ਦ' ਭੀ ਪੜ੍ਹਿਆ ਜਾਂਦਾ ਹੈ; ਫ਼ਜੂਲ = ਫਾਦਲ; ਕਾਜ਼ੀ = ਕਾਦੀ} ਪਖਾਨਾ। ਭੜਾਸਾ = ਹਵਾੜ। ਸਗਾਹੀ = ਸੰਗਦੇ ਹਨ।(ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।
 
पाणी विचहु रतन उपंने मेरु कीआ माधाणी ॥
Pāṇī vicẖahu raṯan upanne mer kī▫ā māḏẖāṇī.
The jewel emerged from the water, when the mountain of gold was used to churn it.
ਜਦ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ ਗਿਆ ਤਾਂ ਜਲ ਵਿੱਚੋਂ ਜਵੇਹਰ ਨਿਕਲੇ।
ਮੇਰੁ = ਸੁਮੇਰ ਪਰਬਤ।(ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ)।