Sri Guru Granth Sahib Ji

Search ਪਾਲਿ in Gurmukhi

किव सचिआरा होईऐ किव कूड़ै तुटै पालि ॥
Kiv sacẖi▫ārā ho▫ī▫ai kiv kūrhai ṯutai pāl.
So how can you become truthful? And how can the veil of illusion be torn away?
ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ।(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?
 
माइआ मोहि विसारिआ जगत पिता प्रतिपालि ॥
Mā▫i▫ā mohi visāri▫ā jagaṯ piṯā parṯipāl.
In attachment to Maya, they have forgotten the Father, the Cherisher of the World.
ਧਨ-ਦੌਲਤ ਦੇ ਪਿਆਰ ਵਿੱਚ ਉਨ੍ਹਾਂ ਨੇ ਸੰਸਾਰ ਦੇ ਪਾਲਣ-ਪੋਸਣਹਾਰ ਬਾਬਲ ਨੂੰ ਭੁਲਾ ਦਿੱਤਾ ਹੈ।
ਮੋਹਿ = ਮੋਹ ਵਿਚ।ਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ।
 
साध क्रिपालि हरि संगि गिझाइआ ॥
Sāḏẖ kirpāl har sang gijẖā▫i▫ā.
By the Grace of the Holy Saint, I have been attuned to the Lord.
ਦਇਆਵਾਨ ਸੰਤ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿਤਾ ਹੈ।
ਕ੍ਰਿਪਾਲਿ = ਕ੍ਰਿਪਾਲ ਨੇ। ਸਾਧ ਕ੍ਰਿਪਾਲਿ = ਕ੍ਰਿਪਾਲ ਗੁਰੂ ਨੇ। ਗਿਝਾਇਆ = ਗੇਝ ਪਾ ਦਿੱਤੀ।ਕਿਰਪਾਲ ਗੁਰੂ ਨੇ ਮੈਨੂੰ ਪਰਮਾਤਮਾ ਦੇ ਚਰਨਾਂ ਵਿਚ ਰਹਿਣ ਦੀ ਗੇਝ ਪਾ ਦਿੱਤੀ ਹੈ।
 
गुर क्रिपालि क्रिपा किंचत गुरि कीनी हरि मिलिआ आइ प्रभु मेरी ॥१॥ रहाउ ॥
Gur kirpāl kirpā kicẖanṯ gur kīnī har mili▫ā ā▫e parabẖ merī. ||1|| rahā▫o.
When the Guru, the Merciful Guru, showed just a little mercy to me, my Lord God came and met me. ||1||Pause||
ਜਦ ਵਿਸ਼ਾਲ ਅਤੇ ਮਿਹਰਬਾਨ ਗੁਰਾਂ ਨੇ ਭੋਰਾ ਜਿੰਨੀ ਭੀ ਮਿਹਰ ਕੀਤੀ, ਮੇਰਾ ਵਾਹਿਗੁਰੂ ਸੁਆਮੀ ਆ ਕੇ ਮੈਨੂੰ ਮਿਲ ਪਿਆ ਠਹਿਰਾਉ।
ਕ੍ਰਿਪਾਲਿ = ਕ੍ਰਿਪਾਲ ਨੇ। ਕਿੰਚਤੁ = ਥੋੜੀ ਕੁ। ਗੁਰਿ = ਗੁਰੂ ਨੇ ॥੧॥ਕਿਰਪਾਲ ਗੁਰੂ ਨੇ ਜਦੋਂ ਥੋੜੀ ਜਿਹੀ ਕਿਰਪਾ ਕੀਤੀ, ਤਦੋਂ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ ॥੧॥ ਰਹਾਉ॥
 
आपे दाता आपि प्रतिपालि ॥
Āpe ḏāṯā āp parṯipāl.
He Himself is the Giver; He Himself is the Cherisher.
ਠਾਕੁਰ-ਖੁਦ ਦਾਤਾਰ ਹੈ ਅਤੇ ਖੁਦ ਹੀ ਪਾਲਣ-ਪੋਸਣਹਾਰ।
ਪ੍ਰਤਿਪਾਲਿ = ਪ੍ਰਿਤਪਾਲੇ, ਪਾਲਣਾ ਕਰਦਾ ਹੈ।ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈ, ਆਪ ਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ।
 
गुरि किरपालि क्रिपा प्रभि धारी बिनसे सरब अंदेसा ॥
Gur kirpāl kirpā parabẖ ḏẖārī binse sarab anḏesā.
When God, the Merciful Guru, showered His Mercy upon me, all my anxieties were dispelled.
ਜਦ ਮੇਰੇ ਮਾਲਕ, ਮਿਹਰਬਾਨ ਗੁਰਾਂ ਨੇ ਮੇਰੇ ਉਤੇ ਦਇਆ ਕੀਤੀ ਤਾਂ ਮੇਰੇ ਸਾਰੇ ਫ਼ਿਕਰ ਮਿਟ ਗਏ।
ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਅੰਦੇਸਾ = ਫ਼ਿਕਰ।ਜਿਸ ਮਨੁੱਖ ਉਤੇ ਕਿਰਪਾਲ ਸਤਿਗੁਰੂ ਨੇ ਪਰਮਾਤਮਾ ਨੇ ਮਿਹਰ ਕੀਤੀ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਗਏ।
 
माइआ सिलक काटी गोपालि ॥
Mā▫i▫ā silak kātī gopāl.
The Lord of the World has cut away the noose of Maya.
ਸ੍ਰਿਸ਼ਟੀ ਦੇ ਪਾਲਣਹਾਰ ਨੇ ਮੇਰੀ ਮੋਹਣੀ ਦੀ ਫਾਹੀ ਵੱਢ ਸੁੱਟੀ ਹੈ।
ਸਿਲਕ = ਫਾਹੀ। ਗੋਪਾਲਿ = ਗੋਪਾਲ ਨੇ, ਸ੍ਰਿਸ਼ਟੀ ਦੇ ਪਾਲਣਹਾਰੇ ਨੇ।ਸ੍ਰਿਸ਼ਟੀ ਦੇ ਰਾਖੇ ਉਸ ਪ੍ਰਭੂ ਨੇ ਮੇਰੀ ਮਾਇਆ (ਦੇ ਮੋਹ) ਦੀ ਫਾਹੀ ਕੱਟ ਦਿੱਤੀ ਹੈ।
 
गुरसिख राखे गुर गोपालि ॥
Gursikẖ rākẖe gur gopāl.
The GurSikhs are preserved by the Guru, by the Lord of the Universe.
ਸੁਆਮੀ ਸਰੂਪ ਗੁਰਦੇਵ ਜੀ ਆਪਣੇ ਮੁਰੀਦ ਦੀ ਰੱਖਿਆ ਕਰਦੇ ਹਨ।
ਗੁਰ ਗੋਪਾਲਿ = ਗੁਰ ਗੋਪਾਲ ਨੇ। ਗੋਪਾਲ = ਧਰਤੀ ਦਾ ਰਾਖਾ।(ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲੇ (ਵਡ-ਭਾਗੀ) ਸਿੱਖਾਂ ਨੂੰ ਸਭ ਤੋਂ ਵੱਡਾ ਜਗਤ-ਪਾਲਕ ਪ੍ਰਭੂ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
 
आपि क्रिपालि क्रिपा प्रभि धारी सतिगुरि बखसिआ हरि नामु ॥१॥
Āp kirpāl kirpā parabẖ ḏẖārī saṯgur bakẖsi▫ā har nām. ||1||
The Merciful Lord God has bestowed His Mercy, and the True Guru has granted the Lord's Name. ||1||
ਮਿਹਰਬਾਨ ਮਾਲਕ ਨੇ ਖੁਦ ਮੇਰੇ ਉਤੇ ਮਿਹਰਬਾਨੀ ਕੀਤੀ ਹੈ, ਇਸ ਲਈ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਪਰਦਾਨ ਕੀਤਾ ਹੈ।
ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਸਤਿਗੁਰਿ = ਸਤਿਗੁਰ ਨੇ ॥੧॥(ਜਿਸ ਮਨੁੱਖ ਉਤੇ) ਕਿਰਪਾ ਦੇ ਘਰ ਪਰਮਾਤਮਾ ਨੇ ਕਿਰਪਾ ਦੀ ਨਿਗਾਹ ਕੀਤੀ ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦੀ ਨਾਮ (-ਸਿਮਰਨ ਦੀ ਦਾਤਿ) ਬਖ਼ਸ਼ ਦਿੱਤੀ ॥੧॥
 
सूके सरवरि पालि बंधावै लूणै खेति हथ वारि करै ॥
Sūke sarvar pāl banḏẖāvai lūṇai kẖeṯ hath vār karai.
He makes a dam around the dried-up pool, and with his hands, he makes a fence around the harvested field.
ਆਪਣੇ ਹੱਥਾਂ ਨਾਲ ਉਹ ਸੁੱਕੇ ਹੋਏ ਤਾਲਾਬ ਉਦਾਲੇ ਜੰਗਲਾ ਬਣਾਉਂਦਾ ਹੈ ਅਤੇ ਵੱਢੀ ਹੋਈ ਪੈਲੀ ਉਦਾਲੇ ਬਾੜ ਕਰਦਾ ਹੈ।
ਸਰਵਰਿ = ਤਲਾ ਵਿਚ। ਪਾਲਿ = ਕੰਧ। ਲੂਣੈ ਖੇਤਿ = ਕੱਟੇ ਹੋਏ ਖੇਤ ਵਿਚ। ਹਥ = ਹੱਥਾਂ ਨਾਲ। ਵਾਰਿ = ਵਾੜ।(ਹੁਣ ਬੁਢੇਪਾ ਆਉਣ ਤੇ ਭੀ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ, ਪਰ ਇਸ ਦੇ ਉੱਦਮ ਇਉਂ ਹਨ ਜਿਵੇਂ) ਸੁੱਕੇ ਹੋਏ ਤਲਾ ਵਿਚ ਵੱਟ ਬੰਨ੍ਹ ਰਿਹਾ ਹੈ (ਤਾਂ ਕਿ ਪਾਣੀ ਤਲਾ ਵਿਚੋਂ ਬਾਹਰ ਨਾ ਨਿਕਲ ਜਾਏ), ਅਤੇ ਕੱਟੇ ਹੋਏ ਖੇਤ ਦੇ ਦੁਆਲੇ ਵਾੜ ਦੇ ਰਿਹਾ ਹੈ।
 
कूड़ै की पालि विचहु निकलै ता सदा सुखु होइ ॥३॥
Kūrhai kī pāl vicẖahu niklai ṯā saḏā sukẖ ho▫e. ||3||
If the veil of falsehood is removed from within, then lasting peace is obtained. ||3||
ਜੇਕਰ ਝੂਠ ਦਾ ਪੜਦਾ ਅੰਦਰ ਵਾਰੋਂ ਦੂਰ ਹੋ ਜਾਵੇ, ਤਦ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
ਕੂੜ = ਝੂਠ, ਮਾਇਆ ਦਾ ਮੋਹ। ਪਾਲਿ = ਕੰਧ ॥੩॥(ਜਦੋਂ ਇਹ ਕੰਧ ਨਿਕਲ ਜਾਂਦੀ ਹੈ ਤੇ ਹਰੀ ਨਾਲ ਮਿਲਾਪ ਹੋ ਜਾਂਦਾ ਹੈ) ਤਦੋਂ ਮਨੁੱਖ ਨੂੰ ਸਦਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੩॥
 
आपे रचनु रचाइ आपे ही पालिआ ॥
Āpe racẖan racẖā▫e āpe hī pāli▫ā.
Having created the creation, You Yourself cherish it.
ਆਪ ਹੀ ਰਚਨਾ ਨੂੰ ਰੱਚ ਕੇ, ਤੂੰ ਆਪ ਹੀ ਉਨ੍ਹਾਂ ਦੀ ਪਾਲਣਾ ਕਰਦਾ ਹੈਂ।
xxx(ਪ੍ਰਭੂ) ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਦੀ ਪਾਲਣਾ ਕਰ ਰਿਹਾ ਹੈ।
 
नानक सो प्रभु सिमरीऐ तिसु देही कउ पालि ॥२॥
Nānak so parabẖ simrī▫ai ṯis ḏehī ka▫o pāl. ||2||
O Nanak, meditate in remembrance on God, and nurture this body. ||2||
ਹੇ ਨਾਨਕ ਉਸ ਸਾਹਿਬ ਦੇ ਆਰਾਧਨ ਦੁਆਰਾ ਆਪਣੇ ਇਸ ਸਰੀਰ ਦੀ ਪਾਲਨਾ ਪੋਸਨਾ ਕਰ।
ਦੇਹੀ = ਸਰੀਰ ॥੨॥ਹੇ ਨਾਨਕ! ਉਸ ਪ੍ਰਭੂ ਦਾ ਨਾਮ ਜਪੀਏ ਜਿਸ ਨੇ ਸਰੀਰ ਨੂੰ ਪਾਲਿਆ ਹੈ ॥੨॥
 
तिखा तिहाइआ किउ लहै जा सर भीतरि पालि ॥३॥
Ŧikẖā ṯihā▫i▫ā ki▫o lahai jā sar bẖīṯar pāl. ||3||
How can the thirst of the thirsty be quenched, with that wall between me and the pond? ||3||
ਮੈਂ ਪਿਆਸੇ ਦੀ ਪਿਆਸ ਕਿਸ ਤਰ੍ਹਾਂ ਬੁਝ ਸਕਦੀ ਹੈ, ਜਦ ਕਿ ਸਰੋਵਰ ਅਤੇ ਮੇਰੇ ਵਿਚਕਾਰ ਪੜਦਾ (ਕੰਧ) ਹੈ?
ਤਿਹਾਇਆ = ਪਿਆਸਾ। ਸਰ = ਤਾਲਾਬ, ਸਰੋਵਰ। ਪਾਲਿ = ਕੰਧ। ਕਿਉ ਲਹੈ = ਕਿਵੇਂ ਲੱਭੇ? ਨਹੀਂ ਲੱਭ ਸਕਦਾ ॥੩॥ਤ੍ਰੇਹ ਨਾਲ ਤੜਪ ਰਹੇ ਨੂੰ (ਪਾਣੀ) ਲੱਭੇ ਭੀ ਕਿਵੇਂ, ਜਦੋਂ ਉਸ ਦੇ ਅਤੇ (ਉਸ ਦੇ ਅੰਦਰਲੇ) ਸਰੋਵਰ ਦੇ ਵਿਚਕਾਰ (ਮਾਇਆ-ਮੋਹ ਦੀ) ਕੰਧ ਬਣੀ ਹੋਵੇ?॥੩॥
 
कूड़ै की पालि विचहु निकलै सचु वसै मनि आइ ॥
Kūrhai kī pāl vicẖahu niklai sacẖ vasai man ā▫e.
The veil of falsehood shall be torn down from within you, and Truth shall come to dwell in the mind.
ਝੂਠ ਦਾ ਪੜਦਾ ਤੇਰੇ ਅੰਦਰੋਂ ਪਾਟ ਜਾਵੇਗਾ ਅਤੇ ਸੱਚ ਆ ਕੇ ਤੇਰੇ ਅੰਤਰ ਆਤਮੇ ਟਿਕ ਜਾਵੇਗਾ।
ਪਾਲਿ = ਕੰਧ। ਮਨਿ = ਮਨ ਵਿਚ।ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿਚ ਸੱਚਾ ਹਰੀ ਆ ਵੱਸੇ,
 
गुरि क्रिपालि बेअंति अवगुण सभि हते ॥
Gur kirpāl be▫anṯ avguṇ sabẖ haṯe.
The Guru is infinitely merciful; He has erased all my sins.
ਬੇਹੱਦ ਹੀ ਮਿਹਰਬਾਨ ਹਨ ਮੇਰੇ ਗੁਰਦੇਵ, ਜਿਨ੍ਹਾਂ ਨੇ ਮੇਰੇ ਸਾਰੇ ਪਾਪ ਨਾਸ ਕਰ ਦਿੱਤੇ ਹਨ।
ਹਤੇ = ਨਾਸ ਕਰ ਦਿੱਤੇ।ਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ ਕਰ ਦਿੱਤੇ ਹਨ।
 
आपे जंत उपाइ आपि प्रतिपालिओनु ॥
Āpe janṯ upā▫e āp parṯipāli▫on.
He Himself fashions His creatures, and He Himself nourishes them.
ਖੁਦ ਜੀਵਾਂ ਨੂੰ ਸਾਜ ਕੇ, ਉਹ ਖੁਦ ਹੀ ਉਨ੍ਹਾਂ ਦਾ ਪਾਲਣਾ-ਪੋਸਣਾ ਕਰਦਾ ਹੈ।
ਪ੍ਰਤਿਪਾਲਿਓਨੁ = ਉਸ ਨੇ (ਹਰੇਕ ਜੀਵ ਨੂੰ) ਪਾਲਿਆ ਹੈ।ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਹੀ ਪਾਲਦਾ ਹੈ;
 
हरि हरि क्रिपालि क्रिपा प्रभि धारी गुरि गिआनु दीओ मनु समझा ॥ रहाउ ॥
Har har kirpāl kirpā parabẖ ḏẖārī gur gi▫ān ḏī▫o man samjẖā. Rahā▫o.
The Merciful Lord God, Har, Har, has showered me with His Mercy; the Guru has imparted spiritual wisdom to me, and my mind has been instructed. ||Pause||
ਮਿਹਰਬਾਨ ਮਾਲਕ, ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਰਹਿਮ ਕੀਤਾ ਹੈ। ਗੁਰਾਂ ਨੇ ਬ੍ਰਹਿਮ ਵੀਚਾਰ ਬਖਸ਼ਿਆ ਹੈ ਅਤੇ ਮੇਰੀ ਆਤਮਾ ਸੁਧਰ ਗਈ ਹੈ। ਠਹਿਰਾਉ।
ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਗੁਰਿ = ਗੁਰੂ ਨੇ ॥ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ॥ ਰਹਾਉ॥
 
स्रवणी सुणी कहाणीआ जे गुरु थीवै किरपालि ॥४॥
Sarvaṇī suṇī kahāṇī▫ā je gur thīvai kirpāl. ||4||
With my ears, I will listen to Your Sermon, if the Guru becomes merciful to me. ||4||
ਜੇਕਰ ਗੁਰੂ ਜੀ ਮੇਰੇ ਉਤੇ ਮਿਹਰਬਾਨ ਹੋ ਜਾਣ, ਤਾਂ ਮੈਂ ਆਪਣਿਆਂ ਕੰਨਾਂ ਨਾਲ ਮੇਰੀਆਂ ਸਾਖੀਆਂ ਸੁਣਾਂਗੀ, ਹੇ ਸਾਈਂ!
ਸ੍ਰਵਣੀ = ਕੰਨਾਂ ਨਾਲ। ਸੁਣੀ = ਮੈਂ ਸੁਣਾਂ। ਥੀਵੈ = ਹੋ ਜਾਏ। ਕਿਰਪਾਲਿ = ਦਇਆਵਾਨ ॥੪॥ਜੇ ਗੁਰੂ (ਮੇਰੇ ਉਤੇ) ਦਇਆਵਾਨ ਹੋਵੇ, ਤਾਂ ਮੈਂ (ਉਸ ਪਾਸੋਂ) ਆਪਣੇ ਕੰਨਾਂ ਨਾਲ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦੀ ਰਹਾਂ ॥੪॥
 
मेरा मनु तनु हरि गोपालि सुहाइआ ॥
Merā man ṯan har gopāl suhā▫i▫ā.
My mind and body are embellished by the Lord, the Lord of the World.
ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ, ਵਾਹਿਗੁਰੂ ਦੇ ਨਾਲ ਮੇਰੀ ਆਤਮਾ ਅਤੇ ਦੇਹ ਸੁੰਦਰ ਲੱਗਦੇ ਹਨ।
ਗੋਪਾਲਿ = ਗੋਪਾਲ ਨੇ। ਸੁਹਾਇਆ = ਸੋਹਣਾ ਬਣਾ ਦਿੱਤਾ ਹੈ।ਹੇ ਭਾਈ! ਗੋਪਾਲ-ਪ੍ਰਭੂ ਨੇ ਮੇਰਾ ਮਨ ਅਤੇ ਮੇਰਾ ਸਰੀਰ ਸੋਹਣਾ ਬਣਾ ਦਿੱਤਾ ਹੈ।