Sri Guru Granth Sahib Ji

Search ਪਿਆਰੁ in Gurmukhi

मुहौ कि बोलणु बोलीऐ जितु सुणि धरे पिआरु ॥
Muhou kė bolaṇ bolī▫ai jiṯ suṇ ḏẖare pi▫ār.
What words can we speak to evoke His Love?
ਅਸੀਂ ਆਪਣੇ ਮੁੱਖਾਂ ਤੇ ਕੇਹੜੇ ਬਚਨ ਉਚਾਰਨ ਕਰੀਏ ਜਿੰਨ੍ਹਾਂ ਨੂੰ ਸਰਵਣ ਕਰਕੇ, ਉਹ ਸਾਡੇ ਨਾਲ ਮੁਹੱਬਤ ਕਰਨ ਲੱਗ ਜਾਵੇ?
ਮੁਹੌ = ਮੂੰਹ ਤੋਂ। ਕਿ ਬੋਲਣੁ = ਕਿਹੜਾ ਬਚਨ? ਜਿਤੁ ਸੁਣਿ = ਜਿਸ ਦੁਆਰਾ ਸੁਣ ਕੇ। ਧਰੇ = ਟਿਕਾ ਦੇਵੇ, ਕਰੇ। ਜਿਤੁ = ਜਿਸ ਬੋਲ ਦੀ ਰਾਹੀਂ।ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।
 
नानक धंनु सुहागणी जिन सह नालि पिआरु ॥५॥१३॥
Nānak ḏẖan suhāgaṇī jin sah nāl pi▫ār. ||5||13||
O Nanak, blessed is that fortunate bride, who is in love with her Husband Lord. ||5||13||
ਨਾਨਕ, ਮੁਬਾਰਕ ਹੈ ਉਹ ਭਾਗਾਂ ਵਾਲੀ ਪਤਨੀ, ਜਿਸ ਦੀ ਆਪਣੇ ਪਤੀ ਦੇ ਸਾਥ ਪ੍ਰੀਤ ਹੈ।
ਧਨੁ = ਧੰਨ, ਭਾਗਾਂ ਵਾਲੀ। ਸਹ ਨਾਲਿ = ਖਸਮ ਨਾਲ।੫।ਹੇ ਨਾਨਕ! ਉਹੀ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਮੁਬਾਰਿਕ ਹਨ ਜਿਨ੍ਹਾਂ ਦਾ ਪ੍ਰਭੂ-ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ ॥੫॥੧੩॥
 
मुई परीति पिआरु गइआ मुआ वैरु विरोधु ॥
Mu▫ī parīṯ pi▫ār ga▫i▫ā mu▫ā vair viroḏẖ.
Love dies, and affection vanishes. Hatred and alienation die.
ਪਵਿੱਤਰ ਪੁਰਸ਼ ਸਦੀਵ ਹੀ ਆਪਣੀਆਂ ਖ਼ਾਹਿਸ਼ਾਂ ਨੂੰ ਕਾਬੂ ਵਿੱਚ ਰੱਖਦੇ ਹਨ ਅਤੇ ਉਸ ਦੀ ਕਿਰਪਾ ਦੇ ਪਾਤ੍ਰ ਹੋ ਸਤਿ ਪੁਰਖ ਨੂੰ ਪਾ ਲੈਂਦੇ ਹਨ।
ਮੁਈ = ਮੁੱਕ ਗਈ।ਉਸ ਦੀ ਦੁਨੀਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖ਼ਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਰਹਿ ਜਾਂਦਾ।
 
हउ तिन कै बलिहारणै जिना नामे लगा पिआरु ॥
Ha▫o ṯin kai balihārṇai jinā nāme lagā pi▫ār.
I am a sacrifice to those who are in love with the Naam.
ਮੈਂ ਉਨ੍ਹਾਂ ਤੋਂ ਵਾਰਿਆਂ ਜਾਂਦਾ ਹਾਂ ਜਿਨ੍ਹਾਂ ਦੀ ਹਰੀ ਨਾਮ ਨਾਲ ਪ੍ਰੀਤ ਹੈ।
xxxਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿਚ ਹੀ ਪ੍ਰੇਮ ਬਣਿਆ ਰਹਿੰਦਾ ਹੈ।
 
हरि भगति हरि का पिआरु है जे गुरमुखि करे बीचारु ॥
Har bẖagaṯ har kā pi▫ār hai je gurmukẖ kare bīcẖār.
Devotion to the Lord is love for the Lord. The Gurmukh reflects deeply and contemplates.
ਵਾਹਿਗੁਰੂ ਦੀ ਅਨੁਰਾਗੀ-ਸੇਵਾ ਵਾਹਿਗੁਰੂ ਨਾਲ ਪ੍ਰੀਤ ਪਾਉਣਾ ਹੈ। ਜੇਕਰ ਪਵਿੱਤਰ ਪੁਰਸ਼ ਗਹੁ ਨਾਲ ਸੋਚੇ, (ਤਾਂ ਉਹ ਇਸ ਗੱਲ ਨੂੰ ਸਮਝ ਲਵੇਗਾ।)।
xxxਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ।
 
गुरमुखि जप तप संजमी हरि कै नामि पिआरु ॥
Gurmukẖ jap ṯap sanjmī har kai nām pi▫ār.
For the Gurmukh, the love of the Name of the Lord is chanting, deep meditation and self-discipline.
ਰੱਬ ਦੇ ਨਾਮ ਦੀ ਪ੍ਰੀਤ ਹੀ ਗੁਰੂ-ਪਿਆਰ ਦੀ ਪੂਜਾ, ਤਪੱਸਿਆ ਤੇ ਸਵੈ-ਰਿਆਜ਼ਤ ਹੈ।
ਜਪ ਤਪ ਸੰਜਮੀ = ਜਪੀ, ਤਪੀ, ਸੰਜਮੀ, ਸਿਮਰਨ ਕਰਨ ਵਾਲਾ, ਸੇਵਾ ਕਰਨ ਵਾਲਾ, ਮਨ ਨੂੰ ਵਿਕਾਰਾਂ ਤੋਂ ਰੋਕਣ ਵਾਲਾ।ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦਾ ਹੈ।
 
सचु बाणी सचु सबदु है जा सचि धरे पिआरु ॥
Sacẖ baṇī sacẖ sabaḏ hai jā sacẖ ḏẖare pi▫ār.
When you love the Truth, your words are true; they reflect the True Word of the Shabad.
ਜੇਕਰ ਤੂੰ ਸੱਚੇ ਸੁਆਮੀ ਨਾਲ ਪਿਰਹੜੀ ਪਾ ਲਵੇਂ, ਸੱਚੀ ਹੋਵੇਗੀ ਤੇਰੀ ਕਥਨੀ ਤੇ ਸੱਚਾ ਤੇਰਾ ਧਰਮ।
ਸਚੁ = ਯਥਾਰਥ, ਠੀਕ। ਜਾ = ਜਦੋਂ। ਸਚਿ = ਸਦਾ-ਥਿਰ ਪ੍ਰਭੂ ਵਿਚ।ਜਦੋਂ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਪਿਆਰ ਜੋੜਦਾ ਹੈ, ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਯਥਾਰਥ ਪ੍ਰਤੀਤ ਹੁੰਦਾ ਹੈ।
 
सची कार कमावणी सचे नालि पिआरु ॥
Sacẖī kār kamāvṇī sacẖe nāl pi▫ār.
They act truthfully, in love with the True Lord.
ਉਹ ਧਰਮ ਦੇ ਕੰਮ ਕਰਦੇ ਹਨ ਅਤੇ ਸਤਿਪੁਰਖ ਨਾਲ ਪ੍ਰੀਤ ਪਾਉਂਦੇ ਹਨ।
ਸਚੀ = ਸਦਾ-ਥਿਰ ਰਹਿਣ ਵਾਲੀ।ਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ- ਥਿਰ ਰਹਿਣ ਵਾਲੀ ਕਾਰ ਕੀਤੀ ਹੈ, ਉਹਨਾਂ ਦਾ ਪਿਆਰ ਸਦਾ-ਥਿਰ ਪ੍ਰਭੂ ਨਾਲ ਬਣ ਜਾਂਦਾ ਹੈ।
 
धंधा धावत रहि गए लागा साचि पिआरु ॥
Ḏẖanḏẖā ḏẖāvaṯ rėh ga▫e lāgā sācẖ pi▫ār.
The pursuit of worldly affairs comes to an end, when you embrace love for the True One.
ਸਤਿਪੁਰਖ ਨਾਲ ਪ੍ਰੀਤ ਪਾਉਣ ਦੁਆਰਾ ਸੰਸਾਰੀ ਕੰਮਾਂ ਕਾਜਾਂ ਪਿਛੇ ਭੱਜਣਾ ਮੁਕ ਜਾਂਦਾ ਹੈ।
ਧੰਧਾ = ਸੰਸਾਰਕ ਝਮੇਲੇ। ਧਾਵਤ = ਦੌੜ ਭਜ ਕਰਨੀ।ਜਿਨ੍ਹਾਂ ਮਨੁੱਖਾਂ ਦਾ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਪਿਆਰ ਬਣ ਜਾਂਦਾ ਹੈ, ਉਹ ਮੋਹ ਦੇ ਝਮੇਲਿਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ।
 
सतगुरु पुरखु न मंनिओ सबदि न लगो पिआरु ॥
Saṯgur purakẖ na mani▫o sabaḏ na lago pi▫ār.
Those who do not have faith in the Primal Being, the True Guru, and who do not enshrine love for the Shabad -
ਜੋ ਰੱਬ-ਰੂਪ ਸੱਚੇ ਗੁਰਾਂ ਨੂੰ ਨਹੀਂ ਪੂਜਦੇ, ਅਤੇ ਗੁਰਬਾਣੀ ਨਾਲ ਪ੍ਰੀਤ ਨਹੀਂ ਪਾਉਂਦੇ,
ਮੰਨਿਓ = ਮੰਨਿਆ, ਸਰਧਾ ਬਣਾਈ।ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ (ਆਪਣਾ ਜੀਵਨ-ਰਾਹਬਰ) ਨਹੀਂ ਮੰਨਿਆ, ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਬਣਿਆ।
 
हरि जीउ आपणी क्रिपा करे ता लागै नाम पिआरु ॥
Har jī▫o āpṇī kirpā kare ṯā lāgai nām pi▫ār.
When the Dear Lord Himself grants His Grace, they are inspired to love the Naam.
ਜੇਕਰ ਵਾਹਿਗੁਰੂ ਮਹਾਰਾਜ ਆਪਣੀ ਦਇਆ ਧਾਰੇ ਤਦ ਆਦਮੀ ਦੀ ਪ੍ਰੀਤ ਨਾਮ ਨਾਲ ਲੱਗ ਜਾਂਦੀ ਹੈ।
xxxਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ, ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ।
 
सची बाणी सचु मनि सचे नालि पिआरु ॥१॥
Sacẖī baṇī sacẖ man sacẖe nāl pi▫ār. ||1||
True is their speech, and true are their minds. They are in love with the True One. ||1||
ਸੱਚੀ ਹੈ ਉਨ੍ਹਾਂ ਦੀ ਬੋਲ ਚਾਲ, ਸੱਚਾ ਉਨ੍ਹਾਂ ਦਾ ਚਿੱਤ ਅਤੇ ਸਚੇ ਸੁਆਮੀ ਦੀ ਸਾਥ ਹੀ ਉਨ੍ਹਾਂ ਦੀ ਪ੍ਰੀਤ ਹੈ।
ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ।੧।ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ॥੧॥
 
सदा सदा साचे गुण गावहि साचै नाइ पिआरु ॥
Saḏā saḏā sācẖe guṇ gāvahi sācẖai nā▫e pi▫ār.
Forever and ever, they sing the Glorious Praises of the True One; they love the True Name.
ਸਦੀਵ ਤੇ ਹਮੇਸ਼ਾਂ ਲਈ ਉਹ ਸਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁੰ ਗੰਢਦੇ ਹਨ।
ਗਾਵਹਿ = ਗਾਂਦੇ ਹਨ। ਨਾਇ = ਨਾਮ ਵਿਚ। ਦਿਤੋਨੁ = ਦਿੱਤਾ ਉਨਿ, ਉਸ (ਪ੍ਰਭੂ) ਨੇ ਦਿੱਤਾ।ਉਹ ਮਨੁੱਖ ਸਦਾ ਹੀ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਪਾਈ ਰੱਖਦੇ ਹਨ।
 
मनमुख मैलु न उतरै जिचरु गुर सबदि न करे पिआरु ॥१॥
Manmukẖ mail na uṯrai jicẖar gur sabaḏ na kare pi▫ār. ||1||
The filth of the self-willed manmukhs is not washed off; they have no love for the Guru's Shabad. ||1||
ਜਦ ਤਾਈਂ ਉਹ ਗੁਰੂ ਦੇ ਸ਼ਬਦ ਨਾਲ ਪਿਰਹੜੀ ਨਹੀਂ ਪਾਉਂਦਾ, ਅਧਰਮੀ ਦੀ ਗੰਦਗੀ ਧੋਤੀ ਨਹੀਂ ਜਾਂਦੀ।
ਸਬਦਿ = ਸ਼ਬਦ ਵਿਚ।੧।(ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ ॥੧॥
 
करणै वाला विसरिआ दूजै भाइ पिआरु ॥
Karṇai vālā visri▫ā ḏūjai bẖā▫e pi▫ār.
I have forgotten the Doer of all; I am caught in the love of duality.
ਮੈਂ ਅਸਲੀ ਕਰਣਹਾਰ ਨੂੰ ਭੁੱਲ ਗਿਆ ਹਾਂ, ਮੇਰੀ ਪ੍ਰੀਤ ਦਵੈਤ-ਭਾਵ ਨਾਲ ਹੈ।
xxxਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ, ਉਹ ਸਦਾ ਮਾਇਆ ਵਿਚ ਹੀ ਪਿਆਰ ਪਾਈ ਰੱਖਦੇ ਹਨ।
 
सफल मूरतु सफला घड़ी जितु सचे नालि पिआरु ॥
Safal mūraṯ saflā gẖaṛī jiṯ sacẖe nāl pi▫ār.
Fruitful is that moment, and fruitful is that time, when one is in love with the True Lord.
ਫਲ-ਦਾਇਕ ਹੈ ਉਹ ਮੁਹਤ ਅਤੇ ਫਲ-ਦਾਇਕ ਉਹ ਸਮਾਂ ਜਦ ਸੱਚੇ-ਸਾਈਂ ਨਾਲ ਪ੍ਰੀਤ ਕੀਤੀ ਜਾਂਦੀ ਹੈ।
ਮੂਰਤੁ = {मुहुर्त} ਸਮਾ {ਨੋਟ: ਲਫ਼ਜ਼ 'ਮੂਰਤੁ' ਅਤੇ 'ਮੂਰਤਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਮੂਰਤਿ = ਸਰੂਪ}। ਜਿਤੁ = ਜਿਸ ਵਿਚ।ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ।
 
नानक धंनु सोहागणी जिन सह नालि पिआरु ॥४॥२३॥९३॥
Nānak ḏẖan sohāgaṇī jin sah nāl pi▫ār. ||4||23||93||
O Nanak, blessed are the happy soul-brides, who are in love with their Husband Lord. ||4||23||93||
ਨਾਨਕ ਮੁਬਾਰਕ ਹਨ ਉਹ ਪ੍ਰਸੰਨ ਪਤਨੀਆਂ, ਜੋ ਆਪਣੇ ਪਤੀ ਸਾਥ ਪਿਰਹੜੀ ਪਾਉਂਦੀਆਂ ਹਨ।
ਸਹ ਨਾਲਿ = ਖਸਮ ਦੇ ਨਾਲ {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।੪।ਹੇ ਨਾਨਕ! ਉਹ ਉਹ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜਿਨ੍ਹਾਂ ਦਾ ਖਸਮ-ਪ੍ਰਭੂ ਨਾਲ ਪਿਆਰ (ਬਣ ਗਿਆ) ਹੈ ॥੪॥੨੩॥੯੩॥
 
गुरु परमेसुरु पूजीऐ मनि तनि लाइ पिआरु ॥
Gur parmesur pūjī▫ai man ṯan lā▫e pi▫ār.
Worship the Guru, the Transcendent Lord, with your mind and body attuned to love.
ਆਪਣੇ ਚਿੱਤ ਤੇ ਦੇਹਿ ਵਿੱਚ ਪ੍ਰੀਤ ਨਾਲ ਸੁਆਮੀ ਸਰੂਪ ਗੁਰਾਂ ਦੀ ਉਪਾਸ਼ਨਾ ਕਰ।
ਪੂਜੀਐ = ਪੂਜਣਾ ਚਾਹੀਦਾ ਹੈ। ਲਾਇ = ਲਾ ਕੇ।ਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ।
 
नारी अंदरि सोहणी मसतकि मणी पिआरु ॥
Nārī anḏar sohṇī masṯak maṇī pi▫ār.
She is the most beautiful among women; upon her forehead she wears the Jewel of the Lord's Love.
ਇਸਤ੍ਰੀਆਂ ਵਿੱਚ ਉਹ ਸੁੰਦਰ ਹੈ ਅਤੇ ਆਪਣੇ ਮੱਥੇ ਉਤੇ ਉਸ ਨੇ ਸੁਆਮੀ ਦੇ ਸਨੇਹ ਦਾ ਮਾਣਕ ਪਹਿਨਿਆ ਹੋਇਆ ਹੈ।
ਮਸਤਕਿ = ਮੱਥੇ ਉਤੇ। ਮਣੀ = ਰਤਨ, ਜੜਾਊ ਟਿੱਕਾ।ਜਿਸ ਨੇ ਆਪਣੇ ਮੱਥੇ ਉਤੇ ਪ੍ਰਭੂ ਦੇ ਪਿਆਰ ਦਾ ਜੜਾਊ ਟਿੱਕਾ ਲਾਇਆ ਹੋਇਆ ਹੈ, ਜਿਸ ਨੇ ਸਦਾ-ਥਿਰ ਰਹਿਣ ਵਾਲੇ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਆਪਣੀ ਸੁਰਤ (ਜੋੜ ਕੇ) ਸੋਹਣੀ ਬਣਾ ਲਈ ਹੈ।
 
सबदै ही ते पाईऐ हरि नामे लगै पिआरु ॥
Sabḏai hī ṯe pā▫ī▫ai har nāme lagai pi▫ār.
Through the Shabad, we find Him, and embrace love for the Name of the Lord.
ਗੁਰਾਂ ਦੇ ਉਪਦੇਸ਼ ਤੋਂ ਵਾਹਿਗੁਰੂ ਦੇ ਨਾਮ ਲਈ ਪ੍ਰੀਤ ਪੈਦਾ ਹੈ ਜਾਂਦੀ ਹੈ ਅਤੇ ਸੁਆਮੀ ਪਰਾਪਤ ਹੋ ਜਾਂਦਾ ਹੈ।
xxx(ਇਹ ਅਟੱਲ ਆਤਮਕ ਜੀਵਨ) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ।