Sri Guru Granth Sahib Ji

Search ਪਿਛੈ in Gurmukhi

जे को कहै पिछै पछुताइ ॥
Je ko kahai picẖẖai pacẖẖuṯā▫e.
One who tries to describe this shall regret the attempt.
ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਮਗਰੋਂ ਪਛਤਾਉਂਦਾ ਹੈ।
ਕਹੈ = ਦੱਸੇ, ਬਿਆਨ ਕਰੇ।ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ)।
 
जे को कहै पिछै पछुताइ ॥
Je ko kahai picẖẖai pacẖẖuṯā▫e.
One who tries to speak of these shall regret the attempt.
ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਉਹ ਮਗਰੋ ਪਸ਼ਚਾਤਾਪ ਕਰੇਗਾ।
ਕੋ = ਕੋਈ ਮਨੁੱਖ। ਕਹੈ = ਆਖੈ ਬਿਆਨ ਕਰੇ। ਪਿਛੈ = ਦੱਸਣ ਤੋਂ ਪਿੱਛੋਂ ਪਛੁਤਾਇ = ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ)।ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ)।
 
तिना पिछै रिधि सिधि फिरै ओना तिलु न तमाइ ॥४॥
Ŧinā picẖẖai riḏẖ siḏẖ firai onā ṯil na ṯamā▫e. ||4||
wealth and supernatural spiritual powers follow them, but they do not care for such things at all. ||4||
ਜਿਹੜੇ ਗਲੇ ਵਿੱਚ ਵਾਹਿਗੁਰੂ ਦੀ ਮਾਲਾ ਪਹਿਨਦੇ ਹਨ ਅਤੇ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।
ਰਿਧਿ ਸਿਧਿ = ਕਰਾਮਾਤੀ ਤਾਕਤ। ਤਿਲੁ = ਰਤਾ ਭਰ। ਤਮਾਇ = ਤਮਹ, ਲਾਲਚ।੪।ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ ॥੪॥
 
तिना पिछै छुटीऐ जिन अंदरि नामु निधानु ॥
Ŧinā picẖẖai cẖẖutī▫ai jin anḏar nām niḏẖān.
Those who have the Treasure of the Naam within emancipate others as well as themselves.
ਜਿਨ੍ਹਾਂ ਦੇ ਅੰਤਰ-ਆਤਮੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਮਗਰ ਲੱਗ ਕੇ ਪ੍ਰਾਣੀ ਖਲਾਸੀ ਪਾ ਜਾਂਦਾ ਹੈ।
ਪਿਛੈ = ਅਨੁਸਾਰ ਹੋ ਕੇ, ਸਰਨੀ ਪੈ ਕੇ। ਛੁਟੀਐ = (ਵਿਕਾਰਾਂ ਤੋਂ) ਬਚੀਦਾ ਹੈ। ਨਿਧਾਨੁ = ਖ਼ਜ਼ਾਨਾ।ਜਿਨ੍ਹਾਂ ਦੇ ਹਿਰਦੇ ਵਿਚ (ਤੇਰਾ) ਨਾਮ-ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੀ ਹੀ ਸਰਨ ਪੈ ਕੇ (ਵਿਕਾਰਾਂ ਤੋਂ) ਬਚ ਜਾਈਦਾ ਹੈ।
 
ओइ आपि छुटे परवार सिउ तिन पिछै सभु जगतु छुटीवे ॥३॥
O▫e āp cẖẖute parvār si▫o ṯin picẖẖai sabẖ jagaṯ cẖẖutīve. ||3||
They themselves are saved, along with their family, and all those who follow them are saved as well. ||3||
ਉਹ ਖੁਦ ਸਣੇ ਆਪਣੇ ਟੱਬਰ ਕਬੀਲੇ ਦੇ ਬਚ ਜਾਂਦੇ ਹਨ ਅਤੇ ਹਰ ਜਣਾ ਜੋ ਉਨ੍ਹਾਂ ਦੇ ਮਗਰ ਟੁਰਦਾ ਹੈ ਉਹ ਭੀ ਬਚ ਜਾਂਦਾ ਹੈ।
xxx॥੩॥ਉਹ (ਜਮਕਾਲ ਤੋਂ) ??? ਬਚ ਜਾਂਦੇ ਹਨ, ਅਤੇ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਬਚ ਜਾਂਦਾ ਹੈ ॥੩॥
 
अठारह सिधी पिछै लगीआ फिरनि निज घरि वसै निज थाइ ॥
Aṯẖārah siḏẖī picẖẖai lagī▫ā firan nij gẖar vasai nij thā▫e.
The Siddhis-the eighteen supernatural spiritual powers-follow in my footsteps; I dwell in my own home, within my own self.
ਅਠਾਰਾ ਕਰਾਮਾਤਾਂ ਮੇਰੇ ਮਗਰ ਤੁਰੀਆਂ ਫਿਰਦੀਆਂ ਹਨ ਤੇ ਮੈਂ ਆਪਣੇ ਨਿੱਜ ਦੇ ਗ੍ਰਹਿ ਤੇ ਨਿਜ ਦੇ ਥਾਂ ਵਿੱਚ ਵਸਦਾ ਹਾਂ।
xxxਅਠਾਰਾਂ (ਹੀ) ਸਿੱਧੀਆਂ (ਭਾਵ, ਆਤਮਕ ਸ਼ਕਤੀਆਂ) ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ ਕਰਦਾ ਤੇ) ਆਪਣੇ ਹਿਰਦੇ ਵਿਚ ਅਡੋਲ ਰਹਿੰਦਾ ਹੈ।
 
पिछै पतलि सदिहु काव ॥
Picẖẖai paṯal saḏihu kāv.
After he left, food was offered on leaves, and the birds were called to come and eat.
ਉਸ ਦੇ ਮਗਰੋਂ ਪੱਤਿਆਂ ਉਤੇ ਭੋਜਨ ਦਿੱਤਾ ਜਾਂਦਾ ਹੈ ਅਤੇ ਕਾਂ ਬੁਲਾਏ ਜਾਂਦੇ ਹਨ।
xxx(ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ)।
 
सतिगुर पिछै भजि पवहि एहा करणी सारु ॥
Saṯgur picẖẖai bẖaj pavėh ehā karṇī sār.
They should worship and follow the True Guru-this is the lifestyle of excellence.
ਉਹ ਦੌੜ ਕੇ ਸੱਚੇ ਗੁਰਾਂ ਦੀ ਸ਼ਰਣਾਗਤ ਜਾਂ ਡਿੱਗਣ, ਇਹ ਹੀ ਦਰੁਸਤ ਜੀਵਨ ਰਹੁ-ਰੀਤੀ ਹੈ।
ਸਾਰੁ = ਸ੍ਰੇਸ਼ਟ।(ਇਹਨਾਂ ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ।
 
धरि ताराजी अम्बरु तोली पिछै टंकु चड़ाई ॥
Ḏẖar ṯārājī ambar ṯolī picẖẖai tank cẖaṛā▫ī.
and if I were to place the earth upon a scale and balance it with a single copper coin;
ਅਸਮਾਨ ਨੂੰ ਤੱਕੜੀ ਦੇ ਪੱਲੜੇ ਵਿੱਚ ਧਰ ਕੇ ਜੇਕਰ ਮੈਂ ਇਸ ਨੂੰ ਪਿਛਲੇ ਪੱਲੜੇ ਵਿੰਚ ਰੱਖੇ ਹੋਏ ਚਾਰ ਮਾਸੇ ਦੇ ਵੱਟੇ ਨਾਲ ਜੋਖ ਲਵਾਂ।
ਤਾਰਾਜੀ = ਤਰਾਜੂ। ਅੰਬਰੁ = ਆਕਾਸ਼। ਟੰਕੁ = ਚਾਰ ਮਾਸੇ ਦਾ ਤੋਲ।ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,
 
हंसु चलिआ तूं पिछै रहीएहि छुटड़ि होईअहि नारी ॥२॥
Hans cẖali▫ā ṯūʼn picẖẖai rahī▫ehi cẖẖutaṛ ho▫ī▫ah nārī. ||2||
But when the swan departs, you shall remain behind, like an abandoned woman. ||2||
ਜਦ ਆਤਮਾ, ਰਾਜ ਹੰਸ ਟੁਰ ਜਾਂਦਾ ਹੈ, ਤੂੰ ਮਗਰ ਰਹਿ ਜਾਂਦੀ ਹੈਂ ਅਤੇ ਛੱਡੀ ਹੋਈ ਤੀਵੀ ਵਾਂਗ ਹੇ ਜਾਂਦੀ ਹੈ।
ਹੰਸੁ = ਜੀਵਾਤਮਾ ॥੨॥ਹੇ ਮੇਰੀ ਕਾਇਆਂ! ਜਦੋਂ ਜੀਵਾਤਮਾ ਤੁਰ ਜਾਇਗਾ, ਤੂੰ ਇਥੇ ਹੀ ਰਹਿ ਜਾਇਂਗੀ, ਤੂੰ (ਤਦੋਂ) ਛੁੱਟੜ ਇਸਤ੍ਰੀ ਵਾਂਗ ਹੋ ਜਾਇਂਗੀ ॥੨॥
 
जो प्रभ की हरि कथा सुनावै अनदिनु फिरउ तिसु पिछै विरागी ॥१॥
Jo parabẖ kī har kathā sunāvai an▫ḏin fira▫o ṯis picẖẖai virāgī. ||1||
One who teaches me the Sermon of the Lord God - night and day, I shall follow Him. ||1||
ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਪ੍ਰਚਾਰਦਾ ਹੈ। ਪ੍ਰੀਤ ਅੰਦਰ ਲੀਨ ਹੋ, ਦਿਨ ਤੇ ਰਾਤ ਮੈਂ ਉਸ ਦੇ ਮਗਰ ਮਗਰ ਫਿਰਦੀ ਹਾਂ।
ਅਨਦਿਨੁ = ਹਰ ਰੋਜ਼। ਵਿਰਾਗੀ = ਬਉਰੀ, ਪਿਆਰ ਵਿਚ ਕਮਲੀ ਹੋਈ ॥੧॥(ਹੇ ਭੈਣ!) ਜੇਹੜਾ (ਵਡਭਾਗੀ ਸੰਤ ਮੈਨੂੰ) ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਰਹੇ, ਮੈਂ ਹਰ ਵੇਲੇ ਉਸ ਦੇ ਪਿੱਛੇ ਪਿੱਛੇ ਪ੍ਰੇਮ ਵਿਚ ਕਮਲੀ ਹੋਈ ਫਿਰਦੀ ਰਹਾਂ ॥੧॥
 
ओसु अगै पिछै ढोई नाही जिसु अंदरि निंदा मुहि अम्बु पइआ ॥
Os agai picẖẖai dẖo▫ī nāhī jis anḏar ninḏā muhi amb pa▫i▫ā.
He shall find no shelter here or hereafter; his mouth blisters with the slander in his heart.
ਜਿਸ ਦਾ ਮੂੰਹ ਉਸ ਦੇ ਦਿਲ ਦੀ ਬਦਖੋਈ ਉਚਾਰਨ ਕਰਨ ਨਾਲ ਧੁਖ ਉਠਿਆ ਹੈ, ਉਸ ਨੂੰ ਏਥੇ ਅਤੇ ਅੱਗੇ ਕੋਈ ਪਨਾਹ ਨਹੀਂ ਮਿਲਦੀ।
ਅਗੈ ਪਿਛੈ = ਪਰਲੋਕ ਵਿਚ ਤੇ ਇਸ ਲੋਕ ਵਿਚ। ਮੁਹਿ = ਮੂੰਹ ਵਿਚ। ਅੰਬੁ = (ਭਾਵ) ਮਿਠਾਸ।ਉਸ ਨੂੰ ਲੋਕ ਪਰਲੋਕ ਵਿਚ ਕੋਈ ਆਸਰਾ ਨਹੀਂ ਦੇਂਦਾ। ਜਿਸ ਦੇ ਹਿਰਦੇ ਵਿਚ ਤਾਂ ਨਿੰਦਾ ਹੋਵੇ, ਪਰ ਮੂੰਹ ਵਿਚ ਅੰਬ ਪਿਆ ਹੋਵੇ (ਭਾਵ, ਜੋ ਮੂੰਹੋਂ ਮਿੱਠਾ ਬੋਲੇ),
 
सतिगुर की वडिआई वेखि न सकनी ओना अगै पिछै थाउ नाही ॥
Saṯgur kī vadi▫ā▫ī vekẖ na saknī onā agai picẖẖai thā▫o nāhī.
They cannot bear the glorious greatness of the True Guru, and they find no place of rest, here or hereafter.
ਉਹ ਸੱਚੇ ਗੁਰਾਂ ਦੀ ਮਹਾਨਤਾ ਨੂੰ ਸਹਾਰ ਨਹੀਂ ਸਕਦੇ। ਏਥੇ ਅਤੇ ਓਥੇ ਉਹ ਕੋਈ ਆਰਾਮ ਦਾ ਟਿਕਾਣਾ ਨਹੀਂ ਪਾਉਂਦੇ।
ਅਗੈ = ਅੱਗੇ, ਪਰਲੋਕ ਵਿਚ।ਜੋ ਮਨੁੱਖ ਸਤਿਗੁਰੂ ਦੀ ਮਹਿਮਾ ਜਰ ਨਹੀਂ ਸਕਦੇ, ਉਹਨਾਂ ਨੂੰ ਲੋਕ ਪਰਲੋਕ ਵਿਚ ਟਿਕਾਣਾ ਨਹੀਂ ਮਿਲਦਾ।
 
गुर सतिगुर पिछै तरि गइआ जिउ लोहा काठ संगोइआ ॥
Gur saṯgur picẖẖai ṯar ga▫i▫ā ji▫o lohā kāṯẖ sango▫i▫ā.
He is carried across by the Guru, the True Guru, like iron which is carried across by wood.
ਲੱਕੜ ਦੇ ਨਾਲ ਲੱਗੇ ਹੋਏ ਲੋਹੇ ਦੀ ਮਾਨਿੰਦ ਉਹ ਵੱਡੇ ਸੱਚੇ ਗੁਰਾਂ ਦੇ ਮਗਰ ਲੱਗ ਕੇ ਪਾਰ ਉਤਰ ਜਾਂਦਾ ਹੈ।
xxxਜਿਵੇਂ ਲੋਹਾ ਕਾਠ ਦੇ ਸੰਗ ਤਰਦਾ ਹੈ ਤਿਵੇਂ ਉਹ ਸਤਿਗੁਰੂ ਦੇ ਪੂਰਨਿਆਂ ਤੇ ਤੁਰ ਕੇ (ਸੰਸਾਰ-ਸਾਗਰ ਤੋਂ) ਤਰ ਜਾਂਦਾ ਹੈ।
 
ओइ आपि तरे सभ कुट्मब सिउ तिन पिछै सभु जगतु छडाहि ॥
O▫e āp ṯare sabẖ kutamb si▫o ṯin picẖẖai sabẖ jagaṯ cẖẖadāhi.
They are carried across, along with all their family, and the whole world is saved along with them.
ਉਹ ਆਪਣੇ ਸਾਰੇ ਪਰਵਾਰ ਸਮੇਤ ਪਾਰ ਉਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਮਗਰ ਲੱਗ ਕੇ ਸਮੂਹ ਸੰਸਾਰ ਬਚ ਜਾਂਦਾ ਹੈ।
ਤਿਨ ਪਿਛੈ = ਉਹਨਾਂ ਦੇ ਪੂਰਨਿਆਂ ਤੇ।ਉਹ ਆਪ ਸਾਰੇ ਪਰਵਾਰ ਸਮੇਤ (ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦੇ ਹਨ ਤੇ ਆਪਣੇ ਪੂਰਨਿਆਂ ਤੇ ਤੋਰ ਕੇ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾ ਲੈਂਦੇ ਹਨ।
 
तिसु अगै पिछै ढोई नाही गुरसिखी मनि वीचारिआ ॥
Ŧis agai picẖẖai dẖo▫ī nāhī gursikẖī man vīcẖāri▫ā.
He shall find no shelter, here or hereafter; the GurSikhs have realized this in their minds.
ਗੁਰੂ ਦਿਆਂ ਮੁਰੀਦਾ ਨੇ ਆਪਣੇ ਚਿੱਤ ਵਿੱਚ ਅਨੁਭਵ ਕਰ ਲਿਆ ਹੈ, ਕਿ ਇਥੇ ਅਤੇ ਉਥੇ ਉਸ ਨੂੰ ਕੋਈ ਪਨਾਹ ਨਹੀਂ ਲੱਭਣੀ।
xxxxxxਉਸ ਨੂੰ ਨਾ ਇਸ ਲੋਕ ਵਿਚ ਤੇ ਨਾ ਹੀ ਪਰਲੋਕ ਵਿਚ ਕਿਤੇ ਭੀ ਆਸਰਾ ਨਹੀਂ ਮਿਲਦਾ-ਸਭ ਗੁਰਸਿੱਖਾਂ ਨੇ ਮਨ ਵਿਚ ਇਹ ਵਿਚਾਰ ਕੀਤੀ ਹੈ।
 
ओइ अगै पिछै बहि मुहु छपाइनि न रलनी खोटेआरे ॥
O▫e agai picẖẖai bahi muhu cẖẖapā▫in na ralnī kẖote▫āre.
Sitting here and there, they hide their faces; being counterfeit, they cannot mix with the genuine.
ਇਥੇ ਉਥੇ ਬੈਠ ਕੇ ਉਹ ਆਪਣਾ ਮੂੰਹ ਲੁਕਾਂਦੇ ਹਨ ਅਤੇ ਖੋਟੇ ਹੋਣ ਕਰਕੇ ਉਹ ਖਰਿਆਂ ਨਾਲ ਨਹੀਂ ਰਲਦੇ।
xxxਉਹ ਅਗਾਂਹ ਪਿਛਾਂਹ ਹੋ ਕੇ ਮੂੰਹ ਤਾਂ ਬਥੇਰਾ ਲੁਕਾਂਦੇ ਹਨ, ਪਰ ਕੂੜ ਦੇ ਵਪਾਰੀ (ਸਿੱਖਾਂ ਵਿਚ) ਰਲ ਨਹੀਂ ਸਕਦੇ।
 
सतिगुरू का रखणहारा हरि आपि है सतिगुरू कै पिछै हरि सभि उबारिआ ॥
Saṯgurū kā rakẖaṇhārā har āp hai saṯgurū kai picẖẖai har sabẖ ubāri▫ā.
The Lord Himself is the Protector of the True Guru. The Lord saves all those who follow in the footsteps of the True Guru.
ਵਾਹਿਗੁਰੂ ਖੁਦ ਸੱਚੇ ਗੁਰਾਂ ਦੀ ਰਖਿਆ ਕਰਨ ਵਾਲਾ ਹੈ। ਪ੍ਰਭੂ ਉਨ੍ਹਾਂ ਸਾਰਿਆਂ ਨੂੰ ਬਚਾ ਲੈਦਾ ਹੈ, ਜੋ ਸੱਚੇ ਗੁਰਾਂ ਦੇ ਮਗਰ ਲੱਗਦੇ ਹਨ।
xxxਸਤਿਗੁਰੂ ਦਾ ਰਾਖਾ ਪ੍ਰਭੂ ਆਪ ਹੈ ਤੇ ਸਤਿਗੁਰੂ ਦੇ ਪੂਰਨਿਆਂ ਤੇ ਤੁਰਨ ਵਾਲੇ ਸਭਨਾਂ ਨੂੰ ਭੀ ਪ੍ਰਭੂ ਬਚਾ ਲੈਂਦਾ ਹੈ।
 
गुरसिखा की भुख सभ गई तिन पिछै होर खाइ घनेरी ॥
Gursikẖā kī bẖukẖ sabẖ ga▫ī ṯin picẖẖai hor kẖā▫e gẖanerī.
The hunger of the GurSikh is totally eliminated; indeed, many others are satisfied through them.
ਗੁਰੂ ਦੇ ਸਿੱਖਾਂ ਦੀ ਸਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ। ਹੋਰ ਅਨੇਕਾਂ ਹੀ ਉਹਨਾਂ ਦੇ ਮਗਰ ਆਪਣੀ ਪੇਟ-ਪੂਜਾ ਕਰਦੇ ਹਨ।
ਸਭ = ਸਾਰੀ। ਖਾਇ = (ਆਤਮਕ ਖ਼ੁਰਾਕ) ਖਾਂਦੀ ਹੈ। ਘਨੇਰੀ = ਬਹੁਤ ਲੁਕਾਈ।ਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਕ ਖ਼ੁਰਾਕ ਖਾਂਦੀ ਹੈ।
 
पति परवाणा पिछै पाईऐ ता नानक तोलिआ जापै ॥२॥
Paṯ parvāṇā picẖẖai pā▫ī▫ai ṯā Nānak ṯoli▫ā jāpai. ||2||
If the weight of honor is placed on the scale, then, O Nanak, one sees his true weight. ||2||
ਜੇਕਰ ਇਜਤ ਦਾ ਵੱਟਾ ਪਿਛਲੇ ਪਲੜੇ ਵਿੱਚ ਪਾ ਦਿੱਤਾ ਜਾਵੇ ਕੇਵਲ ਤਦ ਹੀ, ਹੇ ਨਾਨਕ! ਬੰਦਾ ਚੰਗੀ ਤਰ੍ਹਾਂ ਤੋਲਿਆ ਹੋਇਆ ਮਲੂਮ ਹੁੰਦਾ ਹੈ।
ਪਤਿ = ਇੱਜ਼ਤ। ਪਰਵਾਣਾ = ਵੱਟਾ। ਪਿਛੈ = (ਤੱਕੜੀ ਦੇ) ਪਿਛਲੇ ਛਾਬੇ ਵਿਚ ॥੨॥ਪਰ ਹੇ ਨਾਨਕ! ਤਾਂ ਹੀ ਮਨੁੱਖ ਤੋਲ ਵਿਚ (ਭਾਵ, ਪਰਖ ਵਿਚ) ਪੂਰਾ ਉਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿਚ (ਰੱਬ ਦੀ ਦਰਗਾਹ ਵਿਚ ਮਿਲੀ ਹੋਈ) ਇੱਜ਼ਤ ਰੂਪ ਵੱਟਾ ਪਾਇਆ ਜਾਏ; ਭਾਵ ਉਹੀ ਮਨੁੱਖ ਊਣਤਾ-ਰਹਿਤ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲੇ ॥੨॥