Sri Guru Granth Sahib Ji

Search ਪਿਤਾ in Gurmukhi

पवणु गुरू पाणी पिता माता धरति महतु ॥
Pavaṇ gurū pāṇī piṯā māṯā ḏẖaraṯ mahaṯ.
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
ਪਵਣੁ = ਹਵਾ, ਸੁਆਸ, ਪ੍ਰਾਣ। ਮਹਤੁ = ਵੱਡੀ।ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
 
जननि पिता लोक सुत बनिता कोइ न किस की धरिआ ॥
Janan piṯā lok suṯ baniṯā ko▫e na kis kī ḏẖari▫ā.
Mothers, fathers, friends, children and spouses-no one is the support of anyone else.
ਮਾਂ, ਪਿਉ, ਜਨਤਾ, ਪੁਤ੍ਰ (ਅਤੇ) ਪਤਨੀ ਵਿਚੋਂ ਕੋਈ ਕਿਸੇ ਹੋਰ ਦਾ ਆਸਰਾ ਨਹੀਂ।
ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਵਹੁਟੀ। ਧਰਿਆ = ਆਸਰਾ। ਕਿਸ ਕੀ = ਕਿਸੇ ਦਾ।(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ-ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।
 
माइआ मोहि विसारिआ जगत पिता प्रतिपालि ॥
Mā▫i▫ā mohi visāri▫ā jagaṯ piṯā parṯipāl.
In attachment to Maya, they have forgotten the Father, the Cherisher of the World.
ਧਨ-ਦੌਲਤ ਦੇ ਪਿਆਰ ਵਿੱਚ ਉਨ੍ਹਾਂ ਨੇ ਸੰਸਾਰ ਦੇ ਪਾਲਣ-ਪੋਸਣਹਾਰ ਬਾਬਲ ਨੂੰ ਭੁਲਾ ਦਿੱਤਾ ਹੈ।
ਮੋਹਿ = ਮੋਹ ਵਿਚ।ਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ।
 
धनु जननी जिनि जाइआ धंनु पिता परधानु ॥
Ḏẖan jannī jin jā▫i▫ā ḏẖan piṯā parḏẖān.
Blessed is the mother who gave birth and blessed and respected is the father of one,
ਮੁਬਾਰਕ ਹੈ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ ਅਤੇ ਮੁਬਾਰਕ ਹੈ ਮੁਖੀਆ ਬਾਬਲ ਉਸਦਾ,
ਧਨੁ = {धन्य} ਭਾਗਾਂ ਵਾਲੀ। ਜਨਨੀ = ਮਾਂ। ਜਿਨਿ = ਜਿਸ (ਮਾਂ) ਨੇ। ਜਾਇਆ = ਜੰਮਿਆ, ਜਨਮ ਦਿੱਤਾ। ਧੰਨੁ = {धन्य} ਭਾਗਾਂ ਵਾਲਾ।ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੂੰ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿਚ) ਸ੍ਰੇਸ਼ਟ ਹੈ।
 
इको भाई मितु इकु इको मात पिता ॥
Iko bẖā▫ī miṯ ik iko māṯ piṯā.
The One is my Brother, the One is my Friend. The One is my Mother and Father.
ਇਕ ਪ੍ਰਭੂ ਸੱਚਾ ਭਰਾ ਹੈ, ਇਕੋ ਸੱਚਾ ਮਿੱਤ੍ਰ ਅਤੇ ਇਕ ਹੀ ਮਾਤਾ ਤੇ ਪਿਤਾ।
xxx(ਹੇ ਮਨ!) ਸਿਰਫ਼ ਪਰਮਾਤਮਾ ਹੀ (ਅਸਲ) ਭਰਾ ਹੈ ਮਿੱਤਰ ਹੈ, ਸਿਰਫ਼ ਪਰਮਾਤਮਾ ਹੀ (ਅਸਲ) ਮਾਂ ਪਿਉ ਹੈ (ਭਾਵ, ਮਾਪਿਆਂ ਵਾਂਗ ਪਾਲਣਹਾਰ ਹੈ)।
 
मात पिता सुत बंधपा कूड़े सभे साक ॥
Māṯ piṯā suṯ banḏẖpā kūṛe sabẖe sāk.
Mother, father, children and relatives-all relations are false.
ਅੰਮੜੀ, ਬਾਬਲ, ਪੁਤ੍ਰ ਤੇ ਸਾਕ-ਸੈਨ ਸਭ ਝੂਠੇ ਰਿਸ਼ਤੇਦਾਰ ਹਨ।
ਸੁਤ = ਪੁੱਤਰ। ਬੰਧਪਾ = ਰਿਸ਼ਤੇਦਾਰ। ਕੂੜੇ = ਝੂਠੇ, ਸਾਥ ਛੱਡ ਜਾਣ ਵਾਲੇ।ਮਾਂ ਪਿਉ ਪੁੱਤਰ ਤੇ ਹੋਰ ਸੰਬੰਧੀ-ਇਹ ਸਾਰੇ ਸਾਕ ਭੀ ਸਾਥ ਛੱਡ ਜਾਣ ਵਾਲੇ ਹਨ।
 
मात पिता साक अगले तिसु बिनु अवरु न कोइ ॥
Māṯ piṯā sāk agle ṯis bin avar na ko▫e.
Your mother and father and all your relations-without Him, there are none at all.
ਉਸ ਵਾਹਿਗੁਰੂ ਦੇ ਬਾਝੋਂ ਤੇਰੀ ਅੰਮੜੀ, ਬਾਬਲ ਤੇ ਸਾਰੇ ਸਨਬੰਧੀਆਂ ਵਿਚੋਂ ਕੋਈ ਤੇਰੇ ਕਿਸੇ ਕੰਮ ਨਹੀਂ ਆਉਣਾ।
ਅਗਲੇ = ਬਹੁਤੇ। ਤਿਸੁ ਬਿਨੁ = ਉਸ (ਪਰਮਾਤਮਾ) ਤੋਂ ਬਿਨਾ।(ਜਗਤ ਵਿਚ) ਮਾਂ ਪਿਉ (ਆਦਿਕ) ਬਥੇਰੇ ਸਾਕ-ਅੰਗ ਹੁੰਦੇ ਹਨ, ਪਰ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸੰਬੰਧੀ) ਨਹੀਂ ਹੁੰਦਾ।
 
भूलहि चूकहि बारिक तूं हरि पिता माइआ ॥१॥
Bẖūlėh cẖūkėh bārik ṯūʼn har piṯā mā▫i▫ā. ||1||
Like a foolish child, I have made mistakes. O Lord, You are my Father and Mother. ||1||
ਮੈਂ, ਤੇਰੇ ਬੱਚੇ, ਨੇ ਗਲਤੀਆਂ ਤੇ ਅਯੋਗ ਹਰਕਤਾਂ ਕੀਤੀਆਂ ਹਨ। ਤੂੰ ਹੇ ਵਾਹਿਗੁਰੂ! ਮੇਰਾ ਬਾਬਲ ਤੇ ਅੰਮੜੀ ਹੈ।
ਚੂਕਹਿ = ਉਕਾਈ ਕਰਦੇ ਹਨ। ਮਾਇਆ = ਮਾਂ।੧।(ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ ਕਰਿਆ ਹੀ ਕਰਦੇ ਹਨ ॥੧॥
 
पिता हउ जानउ नाही तेरी कवन जुगता ॥
Piṯā ha▫o jān▫o nāhī ṯerī kavan jugṯā.
O Father, I do not know-how can I know Your Way?
ਮੇਰੇ ਬਾਪੂ! ਮੈਂ ਨਹੀਂ ਜਾਣਦਾ ਤੇਰਾ ਕਿਹੜਾ ਤਰੀਕਾ ਹੈ।
ਜੁਗਤਾ = ਤਰੀਕਾ। ਤੇਰੀ ਕਵਨ ਜੁਗਤਾ = ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ?ਹੇ ਪਿਤਾ-ਪ੍ਰਭੂ! ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ।
 
मात पिता सुत भाईआ साजन संगि परीति ॥
Māṯ piṯā suṯ bẖā▫ī▫ā sājan sang parīṯ.
you may have the loving affections of mother, father, children, siblings and friends;
ਉਸ ਦੀ ਆਪਣੀ ਅੰਮੜੀ, ਬਾਬਲ, ਪੁਤ੍ਰਾਂ ਵੀਰਾਂ ਅਤੇ ਮਿੱਤਰਾਂ ਨਾਲ ਮੁਹੱਬਤ ਹੋਵੇ,
ਸੁਤ = ਪੁੱਤਰ।ਜੇ ਉਸ ਦਾ ਆਪਣੇ ਮਾਂ ਪਿਉ ਪੁੱਤਰਾਂ ਭਰਾਵਾਂ ਤੇ ਸੱਜਣਾਂ-ਮਿੱਤਰਾਂ ਨਾਲ ਪ੍ਰੇਮ ਹੋਵੇ,
 
खीरु पीऐ खेलाईऐ वणजारिआ मित्रा मात पिता सुत हेतु ॥
Kẖīr pī▫ai kẖelā▫ī▫ai vaṇjāri▫ā miṯrā māṯ piṯā suṯ heṯ.
You drink milk, and you are fondled so gently, O my merchant friend, the mother and father love their child.
ਬਾਲਕ ਦੁੱਧ ਪੀਦਾ ਹੈ ਅਤੇ ਲਾਡ ਲਡਾਇਆ ਜਾਂਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਅੰਮੜੀ ਤੇ ਬਾਬਲ ਆਪਣੇ ਬੱਚੇ ਨੂੰ ਪਿਆਰ ਕਰਦੇ ਹਨ।
ਖੀਰੁ = ਦੁੱਧ। ਸੁਤ ਹੇਤੁ = ਪੁੱਤਰ ਦਾ ਪਿਆਰ।ਹੇ ਵਣਜਾਰੇ ਮਿਤ੍ਰ! (ਬਾਲ ਉਮਰੇ ਜੀਵ ਮਾਂ ਦਾ) ਦੁੱਧ ਪੀਂਦਾ ਹੈ ਤੇ ਖੇਡਾਂ ਵਿਚ ਹੀ ਪਰਚਾਈਦਾ ਹੈ, (ਉਸ ਉਮਰੇ) ਮਾਪਿਆਂ ਦਾ (ਆਪਣੇ) ਪੁੱਤਰ ਨਾਲ (ਬੜਾ) ਪਿਆਰ ਹੁੰਦਾ ਹੈ।
 
मात पिता सुत नेहु घनेरा माइआ मोहु सबाई ॥
Māṯ piṯā suṯ nehu gẖanerā mā▫i▫ā moh sabā▫ī.
The mother and father love their child so much, but in Maya, all are caught in emotional attachment.
ਮਾਂ ਅਤੇ ਪਿਉ ਪੁੱਤ੍ਰ ਨੂੰ ਬਹੁਤ ਪਿਆਰ ਕਰਦੇ ਹਨ। ਹਰਜਣਾ ਮੋਹਨੀ ਦੀ ਲਗਨ ਅੰਦਰ ਖਚਤ ਹੈ।
ਘਨੇਰਾ = ਬਹੁਤ। ਸਬਾਈ = ਸਾਰੀ ਸ੍ਰਿਸ਼ਟੀ ਨੂੰ।ਮਾਂ ਪਿਉ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ। ਮਾਇਆ ਦਾ (ਇਹ) ਮੋਹ ਸਾਰੀ ਸ੍ਰਿਸ਼ਟੀ ਨੂੰ (ਹੀ ਵਿਆਪ ਰਿਹਾ ਹੈ)।
 
बाहरि जनमु भइआ मुखि लागा सरसे पिता मात थीविआ ॥
Bāhar janam bẖa▫i▫ā mukẖ lāgā sarse piṯā māṯ thīvi▫ā.
You are born and you come out, and your mother and father are delighted to see your face.
ਇਹ ਬਾਹਰ ਆਉਂਦਾ ਹੈ ਅਤੇ ਜੰਮ ਪੈਦਾ ਹੈ। ਬਾਬਲ ਤੇ ਅੰਮੜੀ ਇਸ ਦਾ ਮੂੰਹ ਦੇਖ ਕੇ ਪ੍ਰਸੰਨ ਹੋ ਜਾਂਦੇ ਹਨ।
ਮੁਖਿ ਲਾਗਾ = (ਮਾਂ ਪਿਉ ਦੇ) ਮੂੰਹ ਲੱਗਾ, ਮਾਂ ਪਿਉ ਨੂੰ ਦਿੱਸਿਆ। ਸਰਸੇ = ਪ੍ਰਸੰਨ {ਸ-ਰਸ}। ਥੀਵਿਆ = ਹੋਏ।(ਮਾਂ ਦੇ ਪੇਟ ਤੋਂ) ਬਾਹਰ (ਆ ਕੇ) ਜਨਮ ਲੈਂਦਾ ਹੈ (ਮਾਂ ਪਿਉ ਦੇ) ਮੂੰਹ ਲੱਗਦਾ ਹੈ, ਮਾਂ ਪਿਉ ਖ਼ੁਸ਼ ਹੁੰਦੇ ਹਨ।
 
मेरा मेरा करि पालीऐ वणजारिआ मित्रा ले मात पिता गलि लाइ ॥
Merā merā kar pālī▫ai vaṇjāri▫ā miṯrā le māṯ piṯā gal lā▫e.
Mother and father hug you close in their embrace, claiming, "He is mine, he is mine"; so is the child brought up, O my merchant friend.
ਉਹ ਮੇਰਾ ਹੈ, ਉਹ ਮੇਰਾ ਹੈ ਆਖ ਕੇ, ਉਹ ਪਾਲਿਆ ਪੋਸਿਆ ਜਾਂਦਾ ਹੈ। ਮਾਂ ਤੇ ਪਿਓ ਉਸ ਨੂੰ ਆਪਣੀ ਛਾਤੀ ਨਾਲ ਲਾਉਂਦੇ ਹਨ।
ਕਰਿ = ਕਰ ਕੇ, ਆਖ ਆਖ ਕੇ। ਪਾਲੀਐ = ਪਾਲਿਆ ਜਾਂਦਾ ਹੈ। ਗਲਿ = ਗਲ ਵਿਚ, ਗਲ ਨਾਲ। ਲੇ = ਲੈ ਕੇ।ਹੇ ਵਣਜਾਰੇ ਮਿਤ੍ਰ। (ਇਹ) ਮੇਰਾ (ਪੁਤ੍ਰ ਹੈ, ਇਹ) ਮੇਰਾ (ਪੁਤ੍ਰ ਹੈ, ਇਹ) ਆਖ ਆਖ ਕੇ (ਬਾਲਕ) ਪਾਲਿਆ ਜਾਂਦਾ ਹੈ। ਮਾਂ ਪਿਉ ਫੜ ਕੇ ਗਲ ਨਾਲ ਲਾਂਦੇ ਹਨ।
 
लावै मात पिता सदा गल सेती मनि जाणै खटि खवाए ॥
Lāvai māṯ piṯā saḏā gal seṯī man jāṇai kẖat kẖavā▫e.
Your mother and father constantly hug you close in their embrace; in their minds, they believe that you will provide for them and support them.
ਮਾਂ ਤੇ ਪਿਓ ਸਦੀਵ ਹੀ ਉਸ ਨੂੰ ਆਪਣੀ ਹਿੱਕ ਨਾਲ ਲਾਉਂਦੇ ਹਨ। ਆਪਣੇ ਰਿਦੇ ਵਿੱਚ ਉਹ ਜਾਣਦੇ ਹਨ ਕਿ ਕਮਾਈ ਕਰ ਕੇ ਉਹ ਉਨ੍ਹਾਂ ਨੂੰ ਖੁਆੲੈਗਾ।
ਸੇਤੀ = ਨਾਲ। ਮਨਿ = ਮਨ ਵਿਚ। ਖਟਿ = ਖੱਟ ਕੇ, ਕਮਾ ਕੇ।ਮਾਂ ਮੁੜ ਮੁੜ ਗਲ ਨਾਲ ਲਾਂਦੀ ਹੈ, ਪਿਉ ਮੁੜ ਮੁੜ ਗਲ ਨਾਲ ਲਾਂਦਾ ਹੈ। ਮਾਂ ਆਪਣੇ ਮਨ ਵਿਚ ਸਮਝਦੀ ਹੈ, ਪਿਉ ਆਪਣੇ ਮਨ ਵਿਚ ਸਮਝਦਾ ਹੈ ਕਿ (ਸਾਨੂੰ) ਖੱਟ ਕਮਾ ਕੇ ਖਵਾਇਗਾ।
 
पिता जाति ता होईऐ गुरु तुठा करे पसाउ ॥
Piṯā jāṯ ṯā ho▫ī▫ai gur ṯuṯẖā kare pasā▫o.
The father's status is obtained only if the Guru is pleased and bestows His Favor.
ਪ੍ਰਾਣੀ ਪਿਉ ਦੀ ਜ਼ਾਤ ਤਦ ਹੀ ਹਾਸਲ ਕਰਦਾ ਹੈ ਜੇਕਰ ਗੁਰੂ ਜੀ ਪ੍ਰਸੰਨ ਹੋ ਕੇ ਉਸ ਤੇ ਮਿਹਰ ਧਾਰਨ।
ਪਿਤਾ ਜਾਤਿ = ਪਿਤਾ ਦੀ ਜਾਤਿ ਦਾ, ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦਾ ਰੂਪ। ਤਾ = ਤਦ। ਤੁਠਾ = ਤਰੁੱਠਾ, ਪ੍ਰਸੰਨ। ਪਸਾਉ = ਪ੍ਰਸਾਦ, ਮਿਹਰ।ਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ (ਹੋ ਕੇ ਜੀਵ ਉਤੇ) ਮਿਹਰ ਕਰਦਾ ਹੈ।
 
मेरा मात पिता गुरु सतिगुरु पूरा गुर जल मिलि कमलु विगसै जीउ ॥३॥
Merā māṯ piṯā gur saṯgur pūrā gur jal mil kamal vigsai jī▫o. ||3||
The Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||
ਵਿਸ਼ਾਲ ਅਤੇ ਪੂਰਨ ਸਚੇ ਗੁਰੂ ਜੀ ਮੇਰੀ ਅਮੜੀ ਅਤੇ ਬਾਬਲ ਹਨ। ਗੁਰੂ-ਪਾਣੀ ਨੂੰ ਪਰਾਪਤ ਕਰਨ ਦੁਆਰਾ ਮੇਰਾ ਦਿਲ-ਕੰਵਲ ਖਿੜ ਜਾਂਦਾ ਹੈ।
ਗੁਰ ਜਲ ਮਿਲਿ = ਗੁਰੂ-ਰੂਪ ਜਲ ਨੂੰ ਮਿਲ ਕੇ। ਵਿਗਸੈ = ਖਿੜ ਪੈਂਦਾ ਹੈ ॥੩॥ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ) ॥੩॥
 
तूं मेरा पिता तूंहै मेरा माता ॥
Ŧūʼn merā piṯā ṯūʼnhai merā māṯā.
You are my Father, and You are my Mother.
ਤੂੰ ਮੇਰਾ ਪਿਓ ਹੈ, ਤੂੰ ਮੇਰੀ ਮਾਂ ਹੈ,
xxxਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ,
 
पउणु गुरू पाणी पिता माता धरति महतु ॥
Pa▫uṇ gurū pāṇī piṯā māṯā ḏẖaraṯ mahaṯ.
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅਮੜੀ,
xxxਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ), ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
 
माता मति पिता संतोखु ॥
Māṯā maṯ piṯā sanṯokẖ.
Let wisdom be your mother, and contentment your father.
ਮੈਂ ਸਿਆਣਪ ਨੂੰ ਆਪਣੀ ਅਮੜੀ, ਸਤੁੰਸ਼ਟਤਾ ਨੂੰ ਆਪਣਾ ਬਾਬਲ,
ਮਤਿ = ਉੱਚੀ ਮੱਤ।ਜੇ ਕੋਈ ਜੀਵ-ਇਸਤ੍ਰੀ ਉੱਚੀ ਮੱਤ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮੱਤ ਦੀ ਗੋਦੀ ਵਿਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿਚ ਰਹੇ),