Sri Guru Granth Sahib Ji

Search ਪਿਰੀ in Gurmukhi

हठ मझाहू मा पिरी पसे किउ दीदार ॥
Haṯẖ majẖāhū mā pirī pase ki▫o ḏīḏār.
My Beloved Husband Lord is deep within my heart. How can I see Him?
ਮੇਰੇ ਮਨ ਅੰਦਰ ਮੇਰਾ ਪ੍ਰੀਤਮ ਹੈ। ਉਸ ਦਾ ਦਰਸ਼ਨ ਮੈਂ ਕਿਸ ਤਰ੍ਹਾਂ ਦੇਖਾਂਗੀ?
ਹਠ ਮਝਾਹੂ = ਹਿਰਦੇ ਵਿਚ। ਮਾਂ ਪਿਰੀ = ਮੇਰੇ ਪ੍ਰਭੂ-ਪਤੀ। ਪਸੇ = ਪੱਸੇ, ਦਿੱਸੇ। ਕਿਉਂ = ਕਿਵੇਂ?ਮੇਰਾ ਪਿਆਰਾ ਪ੍ਰਭੂ-ਪਤੀ (ਮੇਰੇ) ਹਿਰਦੇ ਵਿਚ (ਵੱਸਦਾ ਹੈ, ਪਰ ਉਸ ਦਾ) ਦੀਦਾਰ ਕਿਵੇਂ ਹੋਵੇ?
 
भोरी भरमु वञाइ पिरी मुहबति हिकु तू ॥
Bẖorī bẖaram vañā▫e pirī muhabaṯ hik ṯū.
If you can dispel your doubts, even for an instant, and love your only Beloved,
ਜੇਕਰ ਤੂੰ ਭੋਰਾ ਭਰ ਭੀ ਆਪਣਾ ਸੰਦੇਹ ਗਵਾ ਦੇਵੇ, ਅਤੇ ਕੇਵਲ ਆਪਣੇ ਪ੍ਰੀਤਮ ਨੂੰ ਪਿਆਰ ਕਰੇ,
ਭੋਰੀ = ਰਤਾ ਕੁ ਭੀ। ਵਞਾਇ = (ਜੇ) ਦੂਰ ਕਰੇ। ਪਿਰੀ = ਪਿਆਰ। ਮੁਹਬਤਿ = ਪਿਆਰ।(ਹੇ ਭਾਈ!) ਜੇ ਤੂੰ ਰਤਾ ਭਰ ਭੀ (ਮਨ ਦੀ) ਭਟਕਣਾ ਦੂਰ ਕਰ ਦੇਵੇਂ ਤੇ ਸਿਰਫ਼ ਪਿਆਰੇ (ਪ੍ਰਭੂ) ਨਾਲ ਪ੍ਰੇਮ ਕਰੇਂ;
 
ओहा प्रेम पिरी ॥१॥ रहाउ ॥
Ohā parem pirī. ||1|| rahā▫o.
I seek the Love of my Beloved. ||1||Pause||
ਮੈਂ ਉਸ ਆਪਣੇ ਪ੍ਰੀਤਮ ਦੀ ਪ੍ਰੀਤ ਲੋੜਦਾ ਹਾਂ। ਠਹਿਰਾਉਂ।
ਪ੍ਰੇਮ ਪਿਰੀ = ਪਿਆਰੇ ਦਾ ਪ੍ਰੇਮ ॥੧॥(ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ (ਚਾਹੀਦਾ ਹੈ) ॥੧॥ ਰਹਾਉ॥
 
मिले प्रेम पिरी ॥३॥३॥१४३॥
Mile parem pirī. ||3||3||143||
obtaining the Love of the Beloved. ||3||3||143||
ਪਿਆਰੇ ਦਾ ਪਿਆਰ ਪਰਾਪਤ ਕਰਨ ਦੁਆਰਾ।
xxx॥੩॥੩॥੧੪੩॥ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ॥੩॥੩॥੧੪੩॥
 
नानक लहरी लख सै आन डुबण देइ न मा पिरी ॥१॥
Nānak lahrī lakẖ sai ān dubaṇ ḏe▫e na mā pirī. ||1||
O Nanak, there are hundreds and thousands of waves, but my Husband Lord does not let me drown. ||1||
ਨਾਨਕ, ਸੈਂਕੜੇ ਅਤੇ ਲੱਖਾਂ ਛੱਲਾਂ ਹਨ, ਪਰ ਮੇਰਾ ਕੰਤ ਮੈਨੂੰ ਡੁੱਬਣ ਨਹੀਂ ਦਿੰਦਾ।
ਲਹਰੀ = ਲਹਰਾਂ। ਸੈ = ਸੈਂਕੜੇ। ਆਨ = ਹੋਰ ਹੋਰ, ਭਾਵ, ਵਿਕਾਰਾਂ ਦੀਆਂ। ਮਾ ਪਿਰੀ = ਮੇਰਾ ਪਿਆਰਾ ॥੧॥ਹੇ ਨਾਨਾਕ! (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥
 
लधमु लभणहारु करमु करंदो मा पिरी ॥
Laḏẖam labẖaṇhār karam karanḏo mā pirī.
I have found the object of my search - my Beloved took pity on me.
ਮੇਰੇ ਪ੍ਰੀਤਮ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਂ ਲੱਭਣ-ਯੋਗ (ਵਾਹਿਗੁਰੂ) ਨੂੰ ਲੱਭ ਲਿਆ ਹੈ।
ਲਭਣਹਾਰੁ = ਲੱਭਣ-ਯੋਗ ਪ੍ਰਭੂ। ਕਰਮੁ = ਬਖ਼ਸ਼ਸ਼। ਮਾ ਪਿਰੀ = ਮੇਰੇ ਪਿਰ ਨੇ।ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ।
 
पिरी मिलावा जा थीऐ साई सुहावी रुति ॥
Pirī milāvā jā thī▫ai sā▫ī suhāvī ruṯ.
Beauteous is that season, when I am united with my Beloved.
ਸੁੰਦਰ ਹੈ ਉਹ ਮੌਸਮ, ਜਦ ਮੇਰਾ ਮਿਲਾਪ ਮੇਰੇ ਪ੍ਰੀਤਮ ਨਾਲ ਹੋ ਜਾਂਦਾ ਹੈ।
ਪਿਰੀ ਮਿਲਾਵਾ = ਪਿਆਰੇ ਪਤੀ ਦਾ ਮੇਲ। ਜਾ = ਜਦੋਂ। ਸੁਹਾਵੀ = ਸੋਹਣੀ।ਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ,
 
नानक से अखड़ीआं बिअंनि जिनी डिसंदो मा पिरी ॥१॥
Nānak se akẖ▫ṛī▫āʼn bi▫ann jinī disanḏo mā pirī. ||1||
O Nanak, those eyes are different, which behold my Husband Lord. ||1||
ਨਾਨਕ, ਹੋਰ ਹਨ ਉਹ ਨੇਤਰ, ਜਿਨ੍ਹਾਂ ਨਾਲ ਮੇਰਾ ਕੰਤ ਵੇਖਿਆ ਜਾਂਦਾ ਹੈ।
ਬਿਅੰਨਿ = ਹੋਰ ਕਿਸਮ ਦੀਆਂ। ਮਾ ਪਿਰੀ = ਮੇਰਾ ਪਿਆਰਾ ॥੧॥ਹੇ ਨਾਨਕ! ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ (ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ) ॥੧॥
 
नानक सा वेलड़ी परवाणु जितु मिलंदड़ो मा पिरी ॥२॥
Nānak sā velṛī parvāṇ jiṯ milanḏ▫ṛo mā pirī. ||2||
O Nanak, that time alone is approved, when my Beloved meets with me. ||2||
ਨਾਨਕ, ਕੇਵਲ ਉਹੀ ਸਮਾਂ ਕਬੂਲ ਪੈਂਦਾ ਹੈ, ਜਦ ਮੇਰੇ ਪ੍ਰੀਤਮ ਦਾ ਮਿਲਾਪ ਮੈਨੂੰ ਪ੍ਰਾਪਤ ਹੁੰਦਾ ਹੈ।
ਵੇਲੜੀ = ਸੋਹਣੀ ਘੜੀ। ਜਿਤੁ = ਜਿਸ ਘੜੀ ਵਿਚ। ਮਾ ਪਿਰੀ = ਮੇਰਾ ਪਿਆਰਾ ॥੨॥(ਪਰ) ਹੇ ਨਾਨਕ! ਉਹੀ ਸੁਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲ ਪਏ ॥੨॥
 
निज मंदरि पिरीआ ॥
Nij manḏar pirī▫ā.
my Beloved lives in the temple of my inner self.
ਆਪਣੇ ਮਹਿਲ ਅੰਦਰ ਮੇਰਾ ਪ੍ਰੀਤਮ ਰਹਿੰਦਾ ਹੈ,
ਨਿਜ ਮੰਦਰਿ = ਆਪਣੇ ਮੰਦਰ ਵਿਚ।ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ,
 
किती लख करोड़ि पिरीए रोम न पुजनि तेरिआ ॥
Kiṯī lakẖ karoṛ pirī▫e rom na pujan ṯeri▫ā.
Hundreds of thousands and millions do not equal even one hair of Yours, O my Beloved.
ਅਨੇਕਾਂ ਲੱਖਾਂ ਤੇ ਕ੍ਰੋੜਾਂ ਪਵਿੱਤਰ ਪੁਰਸ਼, ਹੇ ਮੇਰੇ ਪ੍ਰੀਤਮ! ਤੇਰੇ ਇਕ ਵਾਲ ਨੂੰ ਨਹੀਂ ਅੱਪੜਦੇ।
ਕਿਤੀ = ਕਿਤਨੇ ਹੀ, ਅਣਗਿਣਤ। ਪਿਰੀਏ = ਹੇ ਪਿਆਰੇ! ਨ ਪੁਜਨਿ = ਨਹੀਂ ਅੱਪੜ ਸਕਦੇ।ਜੇ ਮੈਂ ਕਿਤਨੇ ਹੀ ਲੱਖਾਂ ਤੇ ਕ੍ਰੋੜਾਂ ਤੇਰੇ ਗੁਣ ਦੱਸਾਂ, ਤਾਂ ਭੀ ਉਹ ਸਾਰੇ ਤੇਰੇ ਇਕ ਰੋਮ (ਦੀ ਵਡਿਆਈ) ਤਕ ਨਹੀਂ ਅੱਪੜ ਸਕਦੇ।
 
कपड़ भोग डरावणे जिचरु पिरी न डेखु ॥२॥
Kapaṛ bẖog darāvaṇe jicẖar pirī na dekẖ. ||2||
Even clothes and food are frightening to me, as long as I do not see my Beloved. ||2||
ਜਦ ਤਾਂਈਂ ਮੈਂ ਆਪਣੇ ਪ੍ਰੀਤਮ ਨੂੰ ਨਹੀਂ ਵੇਖਦਾ, ਬਸਤ੍ਰ ਅਤੇ ਭੋਜਨ ਮੈਨੂੰ ਭਿਆਨਕ ਮਲੂਮ ਹੁੰਦੇ ਹਨ।
ਪਿਰੀ = ਖਸਮ-ਪ੍ਰਭੂ ॥੨॥ਜਿਤਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ, ਦੁਨੀਆ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣ ਲੱਗਦੇ ਹਨ ॥੨॥
 
जा मू पसी हठ मै पिरी महिजै नालि ॥
Jā mū pasī haṯẖ mai pirī mahijai nāl.
When I look within my being, I find that my Beloved is with me.
ਜਦ ਮੈਂ ਆਪਣੇ ਹਿਰਦੇ ਅੰਦਰ ਦੇਖਦਾ ਹਾਂ, ਤਦ ਮੈਂ ਆਪਣੇ ਪ੍ਰੀਤਮ ਨੂੰ ਆਪਣੇ ਨਾਲ ਹੀ ਪਾਉਂਦਾ ਹਾਂ।
ਮੂ = ਮੈਂ। ਪਸੀ = ਪੱਸੀਂ, ਮੈਂ ਵੇਖਦਾ ਹਾਂ। ਹਠ ਮੈ = ਹਿਰਦੇ ਵਿਚ। ਮਹਿਜੈ = ਮੇਰੇ।ਜਦੋਂ ਮੈਂ (ਧਿਆਨ ਨਾਲ) ਹਿਰਦੇ ਵਿਚ ਵੇਖਦੀ ਹਾਂ, ਤਾਂ ਮੇਰਾ ਪਤੀ-ਪ੍ਰਭੂ ਮੇਰੇ ਨਾਲ (ਮੇਰੇ ਹਿਰਦੇ ਵਿਚ) ਮੌਜੂਦ ਹੈ।
 
पिरीए तू जाणु महिजा साउ जोई साई मुहु खड़ा ॥२॥
Pirī▫e ṯū jāṇ mahijā sā▫o jo▫ī sā▫ī muhu kẖaṛā. ||2||
O my Beloved, only You know my objective; I stand, waiting to see the Lord's face. ||2||
ਮੇਰੇ ਪ੍ਰੀਤਮ! ਤੂੰ ਮੇਰਾ ਪ੍ਰਯੋਜਨ ਜਾਣਦਾ ਹੈਂ। ਸੁਆਮੀ ਦੇ ਮੁਚੜੇ ਨੂੰ ਵੇਖਣ ਲਈ, ਮੈਂ ਉਸ ਦੇ ਬੂਹੇ ਤੇ ਖਲੋਤਾ ਹਾਂ।
ਪਿਰੀਏ = ਹੇ ਪਤੀ! ਸਾਉ = ਸੁਆਉ, ਮਨੋਰਥ। ਜੋਈ = ਜੋਈਂ, ਮੈਂ ਤੱਕ ਰਿਹਾ ਹਾਂ। ਸਾਈ = ਹੇ ਸਾਈਂ! ॥੨॥ਹੇ ਪਤੀ! ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਹੇ ਸਾਈਂ! ਮੈਂ ਖਲੋਤਾ ਤੇਰਾ ਮੂੰਹ ਤੱਕ ਰਿਹਾ ਹਾਂ ॥੨॥
 
सोई सुहावा थानु जिथै पिरीए नानक जी तू वुठिआ ॥३॥
So▫ī suhāvā thān jithai pirī▫e Nānak jī ṯū vuṯẖi▫ā. ||3||
Beautiful and exalted is that place, O Nanak, where You dwell, O my Dear Lord. ||3||
ਨਾਨਕ, ਸੁਭਾਇਮਾਨ ਹੈ ਉਹ ਅਸਥਾਨ, ਜਿਥੇ ਤੂੰ। ਹੇ ਮੇਰੇ ਪੂਜਯ! ਨਿਵਾਸ ਰਖਦਾ ਹੈਂ।
ਸੁਹਾਵਾ = ਸੋਹਣਾ। ਪਿਰੀਏ ਜੀ = ਹੇ ਪਿਰ ਜੀ! ਹੇ ਪਤੀ-ਪ੍ਰਭੂ ਜੀ। ਨਾਨਕ = ਹੇ ਨਾਨਕ! (ਆਖ)। ਵੁਠਿਆ = ਆ ਵੱਸਿਆ ॥੩॥ਹੇ ਨਾਨਕ! ਹੇ ਪ੍ਰਭੂ-ਪਤੀ! ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਹ ਹਿਰਦਾ ਸੋਹਣਾ ਹੋ ਜਾਂਦਾ ਹੈ ॥੩॥
 
जाणा लख भवे पिरी डिखंदो ता जीवसा ॥२॥
Jāṇā lakẖ bẖave pirī dikẖanḏo ṯā jīvsā. ||2||
I may know hundreds of thousands of remedies, but I shall live only if I see my Husband Lord. ||2||
ਭਾਵੇਂ ਮੈਂ ਲੱਖਾਂ ਹੀ ਦਵਾਈਆਂ ਜਾਣਦਾ ਹੋਵਾਂ ਪਰ ਜੇਕਰ ਮੈਂ ਆਪਣੇ ਪਤੀ ਪ੍ਰਮਾਤਮਾ ਨੂੰ ਵੇਖ ਲੇਵਾਂ, ਕੇਵਲ ਤਦ ਹੀ ਮੈਂ ਜੀਉਂਦੀ ਰਹਾਂਗੀ।
ਭਵੇ = ਭਾਵੇਂ। ਜਾਣਾ ਲਖ = ਮੈਂ ਲੱਖ ਵਾਰੀ ਜਾਣਦਾ ਹੋਵਾਂ। ਪਿਰੀ ਡਿਖੰਦੋ = ਖਸਮ-ਪ੍ਰਭੂ ਨੂੰ ਵੇਖਾਂ। ਜੀਵਸਾ = ਮੈਂ ਜੀਊ ਸਕਦੀ ਹਾਂ, ਮੇਰੇ ਵਿਚ ਜਿੰਦ ਪੈਂਦੀ ਹੈ, ਮੈਨੂੰ ਸੁਖ ਦਾ ਸਾਹ ਆਉਂਦਾ ਹੈ ॥੨॥ਪਰ ਭਾਵੇਂ ਮੈਨੂੰ ਲੱਖ ਪਤਾ ਹੋਵੇ (ਕਿ ਤੂੰ ਮੇਰੀ ਵੇਦਨ ਜਾਣਦਾ ਹੈਂ, ਫਿਰ ਭੀ) ਮੈਨੂੰ ਸੁਖ ਦਾ ਸਾਹ ਤਦੋਂ ਹੀ ਆਉਂਦਾ ਹੈ ਜਦੋਂ ਮੈਂ ਤੇਰਾ ਦਰਸਨ ਕਰਾਂ ॥੨॥
 
नानक मन ही मंझि रंगावला पिरी तहिजा नाउ ॥१॥
Nānak man hī manjẖ rangvālā pirī ṯahijā nā▫o. ||1||
Nanak: with Your Name within my mind, O my Husband Lord, I am filled with delight. ||1||
ਆਪਣੇ ਚਿੱਤ ਅੰਦਰ ਤੇਰੇ ਨਾਮ ਨੂੰ ਪ੍ਰਾਪਤ ਕਰਕੇ, ਹੇ ਪਤੀ! ਨਾਨਕ ਪ੍ਰਸੰਨ ਥੀ ਗਿਆ ਹੈ।
ਨਾਨਕ = ਹੇ ਨਾਨਕ! (ਆਖ-)। ਰੰਗਾਵਲਾ = ਰੰਗ ਪੈਦਾ ਕਰਨ ਵਾਲਾ, ਸੁਹਾਵਣਾ, ਪਿਆਰਾ। ਪਿਰੀ = ਹੇ ਪਿਰ! ਤਹਿਜਾ = ਤੇਰਾ ॥੧॥ਹੇ ਨਾਨਕ! ਤੇਰਾ ਨਾਮ ਮੈਨੂੰ ਆਪਣੇ ਮਨ ਵਿਚ ਮਿੱਠਾ ਪਿਆਰਾ ਲੱਗਦਾ ਹੈ (ਤੇ ਸੁਖ ਦੇਂਦਾ ਹੈ) ॥੧॥
 
मू थीआऊ सेज नैणा पिरी विछावणा ॥
Mū thī▫ā▫ū sej naiṇā pirī vicẖẖāvṇā.
I have become the bed for my Beloved Husband Lord; my eyes have become the sheets.
ਮੈਂ ਆਪਣੇ ਪਤੀ ਲਈ ਪਲੰਘ ਬਣਦੀ ਹਾਂ ਅਤੇ ਮੇਰੀਆਂ ਅੱਖਾਂ ਇਸ ਦਾ ਪਲੰਘਪੋਸ਼।
ਮੂ = ਮੈਂ, ਮੇਰਾ ਹਿਰਦਾ। ਥੀਆਊ = ਮੈਂ ਬਣ ਗਿਆ ਹਾਂ। ਪਿਰੀ = ਪ੍ਰਭੂ-ਪਤੀ ਵਾਸਤੇ।ਮੈਂ ਆਪਣੇ ਹਿਰਦੇ ਨੂੰ ਪ੍ਰਭੂ-ਪਤੀ (ਦੇ ਬਿਰਾਜਣ) ਵਾਸਤੇ ਸੇਜ ਬਣਾ ਦਿੱਤਾ ਹੈ, ਆਪਣੀਆਂ ਅੱਖਾਂ ਨੂੰ (ਉਸ ਸੇਜ ਦਾ) ਵਿਛਾਉਣਾ ਬਣਾਇਆ ਹੈ।
 
मू थीआऊ तखतु पिरी महिंजे पातिसाह ॥
Mū thī▫ā▫ū ṯakẖaṯ pirī mahinje pāṯisāh.
I have become the throne for my Beloved Lord King.
ਮੈਂ ਆਪਣੇ ਪ੍ਰੀਤਮ ਸੁਲਤਾਨ ਲਈ ਰਾਜ-ਸਿੰਘਾਸਣ ਬਣਦਾ ਹਾਂ।
ਮੂ = ਮੈਂ, ਮੇਰਾ ਹਿਰਦਾ, ਮੇਰਾ ਆਪਣਾ ਆਪ। ਮਹਿੰਜੇ = ਮੇਰੇ। ਪਿਰੀ ਪਾਤਿਸਾਹ = ਹੇ ਮੇਰੇ ਪਤੀ! ਹੇ ਪਾਤਿਸ਼ਾਹ!ਹੇ ਮੇਰੇ ਪਤੀ ਪਾਤਿਸ਼ਾਹ! ਮੈਂ (ਤੇਰੇ ਬੈਠਣ ਲਈ) ਆਪਣੇ ਹਿਰਦੇ ਨੂੰ ਤਖ਼ਤ ਬਣਾਇਆ ਹੈ।
 
पिरीआ संदड़ी भुख मू लावण थी विथरा ॥
Pirī▫ā sanḏ▫ṛī bẖukẖ mū lāvaṇ thī vithrā.
If my Beloved becomes hungry, I will become food, and place myself before Him.
ਆਪਣੇ ਪਿਆਰੇ ਦੀ ਭੁੱਖ ਨਵਿਰਤ ਕਰਨ ਲਈ ਸਲੂਣਾ ਬਣ ਕੇ ਮੈਂ ਉਸ ਦੇ ਮੂਹਰੇ ਪਈ ਹਾਂ।
ਸੰਦੜੀ = ਦੀ। ਪਿਰੀਆ ਸੰਦੜੀ ਭੁਖ = ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ (ਮਿਟਾਣ ਲਈ)। ਥੀ ਵਿਥਰਾ = ਹੋ ਜਾਵਾਂ। ਮੂ = ਮੈਂ, ਮੇਰਾ ਆਪਾ-ਭਾਵ। ਲਾਵਣ = ਸਲੂਣਾ।ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ ਮਿਟਾਣ ਲਈ ਮੇਰਾ ਆਪਾ-ਭਾਵ ਸਲੂਣਾ ਬਣ ਜਾਏ।