Sri Guru Granth Sahib Ji

Search ਪੁਰੀਆ in Gurmukhi

भुखिआ भुख न उतरी जे बंना पुरीआ भार ॥
Bẖukẖi▫ā bẖukẖ na uṯrī je bannā purī▫ā bẖār.
The hunger of the hungry is not appeased, even by piling up loads of worldly goods.
ਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ।
ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ।ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ।
 
नाम के धारे पुरीआ सभ भवन ॥
Nām ke ḏẖāre purī▫ā sabẖ bẖavan.
The Naam is the Support of all worlds and realms.
ਸਾਰੇ ਜਹਾਨ ਅਤੇ ਮੰਡਲ ਨਾਮ ਦੇ ਟਿਕਾਏ ਹੋਏ ਹਨ।
ਪੁਰੀਆ = ਸ਼ਹਿਰ, ਸਰੀਰ, ੧੪ ਲੋਕ। ਭਵਨ = {ਸੰ.भुवन = A world, the number of worlds is either three, as in त्रिभुवभ, or fourteen} ਲੋਕ, ਜਗਤ।ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ,
 
गज नव गज दस गज इकीस पुरीआ एक तनाई ॥
Gaj nav gaj ḏas gaj ikīs purī▫ā ek ṯanā▫ī.
Nine yards, ten yards, and twenty-one yards - weave these into the full piece of cloth;
ਨੋ ਗਜਾਂ, ਦੱਸ ਗਜਾਂ ਅਤੇ ਇਕੀ ਗਜਾਂ ਦਾ ਇਕ ਪੂਰਾ ਥਾਨ ਬੁਣ ਦੇ।
ਗਜ ਨਵ = ਨੌ ਗਜ਼, ਨੌ ਗੋਲਕਾਂ। ਗਜ ਦਸ = ਦਸ ਇੰਦ੍ਰੇ। ਗਜ ਇਕੀਸ = ਇੱਕੀ ਗਜ਼ (ਪੰਜ ਸੂਖਮ ਤੱਤ, ਪੰਜ ਅਸਥੂਲ ਤੱਤ, ਦਸ ਪ੍ਰਾਣ, ਇਕ ਮਨ=੨੧)। ਪੁਰੀਆ ਤਨਾਈ = ਪੂਰੀ (੪੦ ਗਜ਼ ਦੀ) ਤਾਣੀ।(ਜਦੋਂ ਜੀਵ ਜਨਮ ਲੈਂਦਾ ਹੈ ਤਾਂ, ਮਾਨੋ,) ਪੂਰੀ ਇਕ ਤਾਣੀ (੪੦ ਗਜ਼ਾਂ ਦੀ ਤਿਆਰ ਹੋ ਜਾਂਦੀ ਹੈ) ਜਿਸ ਵਿਚ ਨੌ ਗੋਲਕਾਂ, ਦਸ ਇੰਦਰੇ ਤੇ ਇੱਕੀ ਗਜ਼ ਹੋਰ ਹੁੰਦੇ ਹਨ (ਭਾਵ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇਕ ਮਨ-ਇਹ ੨੧ ਗਜ਼ ਤਾਣੀ ਦੇ ਹੋਰ ਹਨ)।
 
छूटे कूंडे भीगै पुरीआ चलिओ जुलाहो रीसाई ॥३॥
Cẖẖūte kūnde bẖīgai purī▫ā cẖali▫o julāho rīsā▫ī. ||3||
Leaving his pots and pans, and the bobbins wet with his tears, the weaver soul departs in jealous anger. ||3||
ਭਾਂਡੇ ਅਤੇ ਗਿੱਲੀਆਂ ਨਲੀਆਂ ਨੂੰ ਛੱਡ ਕੇ ਜੁਲਾਹੀ ਆਤਮਾ ਗੁੱਸੇ ਵਿੱਚ ਟੁਰ ਜਾਂਦੀ ਹੈ।
ਛੂਟੇ = ਛੁੱਟ ਜਾਂਦੇ ਹਨ, ਖੁੱਸ ਜਾਂਦੇ ਹਨ। ਕੂੰਡੇ = (ਭਾਵ, ਜਗਤ ਦੇ ਪਦਾਰਥ) ਮਿੱਟੀ ਦੇ ਬਰਤਨ, ਜਿਨ੍ਹਾਂ ਵਿਚ ਪਾਣੀ ਪਾ ਕੇ ਸੂਤਰ ਦੀਆਂ ਨਲੀਆਂ ਕੱਪੜਾ ਉਣਨ ਵੇਲੇ ਭਿਉਂ ਰੱਖੀਦੀਆਂ ਹਨ। ਪੁਰੀਆ = ਨਲੀਆਂ, ਵਾਸ਼ਨਾ। ਰੀਸਾਈ = ਰਿਸ ਕੇ, ਖਿੱਝ ਕੇ ॥੩॥(ਆਖ਼ਰ) ਇਹ ਪਦਾਰਥ ਖੁੱਸ ਜਾਂਦੇ ਹਨ, ਮਨ ਦੀਆਂ ਵਾਸ਼ਨਾਂ ਇਹਨਾਂ ਪਦਾਰਥਾਂ ਵਿਚ ਫਸੀਆਂ ਹੀ ਰਹਿ ਜਾਂਦੀਆਂ ਹਨ, (ਇਸ ਵਿਛੋੜੇ ਦੇ ਕਾਰਨ) ਜੀਵ-ਜੁਲਾਹਾ ਖਿੱਝ ਕੇ ਇਥੋਂ ਤੁਰ ਪੈਂਦਾ ਹੈ ॥੩॥
 
जलि थलि जीआ पुरीआ लोआ आकारा आकार ॥
Jal thal jī▫ā purī▫ā lo▫ā ākārā ākār.
There are beings and creatures in the water and on the land, in the worlds and universes, form upon form.
ਪਾਣੀ ਵਿੱਚ, ਜਮੀਨ ਉਤੇ, ਜਹਾਨਾਂ ਅੰਦਰ, ਹੋਰ ਆਲਮਾਂ ਵਿੱਚ ਅਤੇ ਸਰੂਪਾਂ ਦੇ ਅੰਦਰਲੇ ਜਰਾਸੀਮਾਂ ਦੇ ਅੰਦਰ ਜੀਵ ਹਨ।
ਜਲਿ = ਜਲ ਵਿਚ। ਜੀਆ = ਜੀਵ। ਲੋਅ = ਲੋਕ। ਆਕਾਰਾ ਆਕਾਰ = ਸਾਰੇ ਦ੍ਰਿਸ਼ਟਮਾਨ ਬ੍ਰਹਿਮੰਡਾਂ ਦੇ।ਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ-
 
पाताल पुरीआ लोअ आकारा ॥
Pāṯāl purī▫ā lo▫a ākārā.
In the nether worlds, realms and worlds of form,
ਪਾਤਾਲਾਂ, ਆਲਮਾਂ, ਮੁਲਕਾਂ ਅਤੇ ਸਰੂਪਾਂ ਰਾਹੀਂ,
ਲੋਅ = {ਲਫ਼ਜ਼ 'ਲੋਕੁ' ਤੋਂ ਬਹੁ-ਵਚਨ ਅਤੇ ਪ੍ਰਾਕ੍ਰਿਤ ਰੂਪ} ਅਨੇਕਾਂ ਮੰਡਲ। ਆਕਾਰਾ = ਇਹ ਸਾਰਾ ਦਿੱਸਦਾ ਜਗਤ।(ਅਨੇਕਾਂ) ਪਾਤਾਲ, (ਅਨੇਕਾਂ) ਪੁਰੀਆਂ, (ਅਨੇਕਾਂ) ਮੰਡਲ-ਇਹ ਸਾਰਾ ਦਿੱਸਦਾ ਜਗਤ (ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ),
 
सिमरहि पाताल पुरीआ सचु सोआ ॥
Simrahi pāṯāl purī▫ā sacẖ so▫ā.
The nether worlds and spheres meditate in remembrance on that True Lord.
ਪਾਤਾਲ ਅਤੇ ਗੋਲਾਕਾਰ ਉਸ ਸੱਚੇ ਸੁਆਮੀ ਦਾ ਆਰਾਧਨ ਕਰਦੇ ਹਨ।
ਸਚੁ = ਸਦਾ-ਥਿਰ ਪ੍ਰਭੂ। ਸਚੁ ਸੋਆ = ਉਸ ਸਦਾ-ਥਿਰ ਪ੍ਰਭੂ ਨੂੰ।ਪਾਤਾਲ ਅਤੇ ਸਾਰੀਆਂ ਪੁਰੀਆਂ (ਦੇ ਵਾਸੀ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।
 
अनिक पुरीआ अनिक तह खंड ॥
Anik purī▫ā anik ṯah kẖand.
Many solar systems, many galaxies.
ਕ੍ਰੋੜਾ ਹੀ ਹਨ ਆਲਮ ਅਤੇ ਕ੍ਰੋੜਾ ਹੀ ਉਹਨਾਂ ਦੇ ਹਿੱਸੇ।
ਤਹ = ਉਥੇ। ਖੰਡ = ਧਰਤੀਆਂ ਦੇ ਟੋਟੇ।(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਖੰਡ ਹਨ ਅਤੇ ਅਨੇਕਾਂ ਪੁਰੀਆਂ ਹਨ।
 
सभे पुरीआ खंड सभि सभे जीअ जहान ॥
Sabẖe purī▫ā kẖand sabẖ sabẖe jī▫a jahān.
All worlds, all celestial realms; all the beings of the universe.
ਸਾਰੇ ਸੰਸਾਰ, ਸਾਰੇ ਮਹਾਂਦੀਪ ਅਤੇ ਆਲਮ ਦੇ ਸਮੂਹ ਜੀਵ ਜੰਤੂ,
ਮਾਣਸ = ਮਨੁੱਖ। ਦੇਵ = ਦੇਵਤੇ। ਪੁਰੀਆ = ਧਰਤੀਆਂ। ਖੰਡ = ਬ੍ਰਹਮੰਡ ਦੇ ਹਿੱਸੇ। ਜੀਅ ਜਹਾਨ = ਜਗਤ ਦੇ ਜੀਅ-ਜੰਤ।ਧਰਤੀਆਂ ਦੇ ਮੰਡਲ ਤੇ ਹਿੱਸੇ; ਸਾਰੇ ਜਗਤ ਦੇ ਜੀਆ ਜੰਤ-
 
पुरीआ खंडा सिरि करे इक पैरि धिआए ॥
Purī▫ā kẖanda sir kare ik pair ḏẖi▫ā▫e.
The mortal walks on his head through the worlds and realms; he meditates, balanced on one foot.
ਮਨੁਖ ਸੰਸਾਰ ਦੇ ਮਹਾਦੀਪਾਂ ਅੰਦਰ ਸੀਸ ਪਰਨੇ ਫਿਰਦਾ ਹੈ। ਉਹ ਇਕ ਲਤ ਤੇ ਖੜਾ ਹੈ, ਰੱਬ ਦਾ ਆਰਾਧਨ ਕਰਦਾ ਹੈ।
ਸਿਰਿ = ਸਿਰ-ਪਰਨੇ ਹੋ ਕੇ। ਇਕ ਪੈਰਿ = ਇਕ ਪੈਰ ਦੇ ਭਾਰ ਖਲੋ ਕੇ। ਧਿਆਏ = ਧਿਆਨ ਧਰੇ।ਜੇ ਕੋਈ ਮਨੁੱਖ ਸਿਰ-ਪਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰੇ; ਜੇ ਇਕ ਪੈਰ ਦੇ ਭਾਰ ਖਲੋ ਕੇ ਧਿਆਨ ਧਰੇ;
 
सभे पुरीआ खंड सभि सभि लोअ लोअ आकार ॥
Sabẖe purī▫ā kẖand sabẖ sabẖ lo▫a lo▫a ākār.
All solar systems and galaxies, all worlds, people and forms.
ਸਾਰੇ ਗੋਲਾਕਾਰ, ਧਰਤੀ ਦੇ ਸਾਰੇ ਹਿੱਸੇ ਤੇ ਸਾਰੇ ਜਹਾਨ, ਲੋਕ ਅਤੇ ਸਰੂਪ,
ਲੋਅ ਲੋਅ = ਹਰੇਕ ਲੋਕ (੧੪ ਲੋਕਾਂ) ਦੇ। ਆਕਾਰ = ਸਰੂਪ, ਸਰੀਰ, ਜੀਅ-ਜੰਤ।ਧਰਤੀਆਂ ਦੇ ਮੰਡਲ, ਬ੍ਰਹਮੰਡ ਦੇ ਬੇਅੰਤ ਹਿੱਸੇ, ਹਰੇਕ ਲੋਕ ਦੇ (ਬੇਅੰਤ ਕਿਸਮਾਂ ਦੇ) ਜੀਅ ਜੰਤ-yy
 
पाताल पुरीआ एक भार होवहि लाख करोड़ि ॥
Pāṯāl purī▫ā ek bẖār hovėh lākẖ karoṛ.
One side of the scale holds tens of thousands, millions of nether regions and realms.
ਹੇ ਸੁਆਮੀ! ਜੇਕਰ ਇਕ ਪਲੜੇ ਵਿੱਚ ਲੱਖੂਖਾਂ ਅਤੇ ਕ੍ਰੋੜਾ ਹੀ ਪਇਆਲਾਂ ਤੇ ਹੋਰ ਮੰਡਲਾਂ ਦੇ ਪਦਾਰਥਾਂ ਦਾ ਬੋਝ ਹੋਵੇ ਅਤੇ ਦੂਸਰੇ ਵਿੱਚ ਕੇਵਲ ਤੇਰਾ ਨਾਮ, ਫਿਰ ਭੀ ਇਹ ਵਧੇਰੇ ਵਜ਼ਨ ਦਾ ਹੋਵੇਗਾ।
ਏਕ ਭਾਰ ਹੋਵਹਿ = ਜੇ (ਇਕੱਠੀਆਂ ਬੱਝ ਕੇ) ਇਕ ਪੰਡ ਬਣ ਜਾਣ।ਜੋ ਸ੍ਰਿਸ਼ਟੀ ਦੇ ਸਾਰੇ ਪਾਤਾਲ ਤੇ ਪੁਰੀਆਂ (ਬੱਝ ਕੇ) ਇਕ ਪੰਡ ਬਣ ਜਾਣ, ਤੇ ਜੇ ਇਹੋ ਜੇਹੀਆਂ ਹੋਰ ਲੱਖਾਂ ਕ੍ਰੋੜਾਂ ਪੰਡਾਂ ਭੀ ਹੋ ਜਾਣ (ਤਾਂ ਇਹ ਸਾਰੇ ਮਿਲ ਕੇ ਭੀ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ)।
 
कबीरा धूरि सकेलि कै पुरीआ बांधी देह ॥
Kabīrā ḏẖūr sakel kai purī▫ā bāʼnḏẖī ḏeh.
Kabeer, the body is a pile of dust, collected and packed together.
ਕਬੀਰ ਮਿੱਟੀ ਇਕੱਠੀ ਕਰਕੇ, ਸੁਆਮੀ ਨੇ ਸਰੀਰ ਨੂੰ ਹਕੀਮ ਦੀ ਪੁੜੀ ਦੀ ਮਾਨੰਦ ਬੰਨਿ੍ਹਆ ਹੈ।
ਧੂਰਿ = ਧੂੜ, ਮਿੱਟੀ। ਸਕੇਲਿ ਕੈ = ਇਕੱਠੀ ਕਰ ਕੇ। ਪੁਰੀਆ = ਨਗਰੀ। ਦੇਹ = ਸਰੀਰ।ਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ।