Sri Guru Granth Sahib Ji

Search ਪੇਖਿ in Gurmukhi

बिआपत धन निरधन पेखि सोभा ॥
Bi▫āpaṯ ḏẖan nirḏẖan pekẖ sobẖā.
It is seen to afflict the rich, the poor and the glorious.
ਇਹ ਅਮੀਰਾ ਗਰੀਬਾਂ ਅਤੇ ਸੰਭਾਵਨਾਵਾਂ ਤੇ ਅਸਰ ਕਰਦੀ ਦੇਖੀ ਜਾਂਦੀ ਹੈ।
ਨਿਰਧਨ = ਗ਼ਰੀਬ। ਪੇਖਿ = ਵੇਖ ਕੇ।ਕਿਤੇ ਕੋਈ ਧਨ ਵਾਲੇ ਹਨ, ਕਿਤੇ ਕੰਗਾਲ ਹਨ, ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ (ਖ਼ੁਸ਼ ਹਨ)-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉਤੇ ਪ੍ਰਭਾਵ ਪਾ ਰਹੀ ਹੈ।
 
नानकु पेखि जीवै परतापु ॥४॥८८॥१५७॥
Nānak pekẖ jīvai parṯāp. ||4||88||157||
Nanak lives by beholding the Lord's Expansive Power. ||4||88||157||
ਨਾਨਕ ਪ੍ਰਭੂ ਦੀ ਤਪਤੇਜ ਵੇਖ ਕੇ ਜੀਊਂਦਾ ਹੈ।
ਨਾਨਕੁ ਜੀਵੈ = ਨਾਨਕ ਆਤਮਕ ਜੀਵਨ ਹਾਸਲ ਕਰਦਾ ਹੈ। ਪੇਖਿ = ਵੇਖ ਕੇ ॥੪॥ਨਾਨਕ (ਉਸ ਪਰਮਾਤਮਾ ਦਾ) ਪਰਤਾਪ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੪॥੮੮॥੧੫੭॥
 
भरता पेखि बिगसै जिउ नारी ॥
Bẖarṯā pekẖ bigsai ji▫o nārī.
As the wife is delighted upon beholding her husband,
ਜਿਸ ਤਰ੍ਹਾਂ ਵਹੁਟੀ ਆਪਣੇ ਕੰਤ ਨੂੰ ਵੇਖ ਕੇ ਖੁਸ਼ ਹੁੰਦੀ ਹੈ,
ਭਰਤਾ = ਖਸਮ। ਪੇਖਿ = ਵੇਖ ਕੇ। ਬਿਗਸੈ = ਖਿੜ ਪੈਂਦੀ ਹੈ, ਖ਼ੁਸ਼ ਹੁੰਦੀ ਹੈ।ਜਿਵੇਂ ਇਸਤ੍ਰੀ ਆਪਣੇ ਪਤੀ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ,
 
पूत पेखि जिउ जीवत माता ॥
Pūṯ pekẖ ji▫o jīvaṯ māṯā.
As the mother is rejuvenated upon seeing her son,
ਜਿਸ ਤਰ੍ਹਾਂ ਆਪਣੇ ਪੁਤਰ ਨੂੰ ਵੇਖ ਕੇ, ਮਾਂ ਸੁਰਜੀਤ ਹੋ ਜਾਂਦੀ ਹੈ,
xxxਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜੀਊਂਦੀ ਹੈ,
 
लोभी अनदु करै पेखि धना ॥
Lobẖī anaḏ karai pekẖ ḏẖanā.
As the greedy man rejoices upon beholding his wealth,
ਜਿਸ ਤਰ੍ਹਾਂ ਲਾਲਚੀ ਆਦਮੀ ਦੌਲਤ ਨੂੰ ਤੱਕ ਕੇ ਖੁਸ਼ੀ ਕਰਦਾ ਹੈ,
ਅਨਦੁ = ਖ਼ੁਸ਼ੀ।(ਜਿਵੇਂ,) ਲਾਲਚੀ ਮਨੁੱਖ ਧਨ ਵੇਖ ਕੇ ਖ਼ੁਸ਼ੀ ਮਨਾਂਦਾ ਹੈ,
 
पेखि पेखि रे कसु्मभ की लीला राचि माचि तिनहूं लउ हसूआ ॥
Pekẖ pekẖ re kasumbẖ kī līlā rācẖ mācẖ ṯinhūʼn la▫o hasū▫ā.
Watching, watching the transitory dramas of the world, you are embroiled and enmeshed in them, and you laugh with delight.
ਹੈ ਬੰਦੇ! ਕਸੁੰਭ ਦੇ ਫੁਲ ਵਾਂਙੂ ਛਿਨ-ਭੰਗਰ ਸੰਸਾਰੀ ਖੇਡਾਂ ਨੂੰ ਤਕ ਕੇ ਵੇਖ ਕੇ ਤੂੰ ਉਨ੍ਹਾਂ ਨਾਲ ਘਿਓ ਖਿਚੜੀ ਹੋਇਆ ਹੋਇਆ ਹੈ ਤੇ ਜਦ ਤੋੜੀ ਉਹ ਕਾਇਮ ਹਨ ਤੂੰ ਹਸਦਾ ਤੇ ਖੇਡਦਾ ਹੈ।
ਕਸੁੰਭ = ਕਸੁੰਭਾ ਫੁੱਲ, ਜਿਸ ਦਾ ਰੰਗ ਸ਼ੋਖ਼ ਹੁੰਦਾ ਹੈ, ਪਰ ਦੋ ਤਿੰਨਾਂ ਦਿਨਾਂ ਵਿਚ ਹੀ ਸੜ ਜਾਂਦਾ ਹੈ। ਪੇਖਿ = ਵੇਖ ਕੇ। ਲੀਲਾ = ਖੇਡ। ਰਾਚਿ ਮਾਚਿ = ਰਚ ਮਿਚ ਕੇ, ਮਸਤ ਹੋ ਕੇ।(ਹੇ ਕਮਲੇ!) (ਇਹ ਮਾਇਆ ਦੀ ਖੇਡ) ਕਸੁੰਭੇ ਦੀ ਖੇਡ (ਹੈ, ਇਸ ਨੂੰ) ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ।
 
भरमु जराइ चराई बिभूता पंथु एकु करि पेखिआ ॥
Bẖaram jarā▫e cẖarā▫ī bibẖūṯā panth ek kar pekẖi▫ā.
I have burnt my doubt, and smeared my body with the ashes. My path is to see the One and Only Lord.
ਮੈਂ ਆਪਣਾ ਵਹਿਮ ਸਾੜ ਸੁਟਿਆ ਹੈ, ਅਤੇ ਇਸ ਦੀ ਸੁਆਹ ਮੈਂ ਆਪਣੀ ਦੇਹਿ ਨੂੰ ਮਲੀ ਹੈ। ਮੇਰਾ ਮਤ ਸੁਆਮੀ ਨੂੰ ਇਕ ਕਰ ਕੇ ਵੇਖਣਾ ਹੈ।
ਜਰਾਇ = ਸਾੜ ਕੇ। ਚਰਾਈ = ਚੜ੍ਹਾਈ, ਮਲੀ। ਬਿਭੂਤਾ = ਸੁਆਹ। ਪੰਥੁ = ਜੋਗ-ਮਾਰਗ। ਪੇਖਿਆ = ਵੇਖਿਆ।(ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ-ਇਹ ਹੈ ਮੇਰਾ ਜੋਗ-ਪੰਥ।
 
पेखि दरसनु इहु सुखु लहीऐ जीउ ॥२॥
Pekẖ ḏarsan ih sukẖ lahī▫ai jī▫o. ||2||
Beholding the Blessed Vision of Your Darshan, I have found this peace. ||2||
ਤੇਰਾ ਦੀਦਾਰ ਦੇਖਣ ਦੁਆਰਾ ਮੈਨੂੰ ਇਹ ਆਰਾਮ ਪ੍ਰਾਪਤ ਹੁੰਦਾ ਹੈ!
ਲਹੀਐ = ਲੱਭਦਾ ਹੈ ॥੨॥(ਹੇ ਮੇਰੇ ਪਿਆਰੇ ਰਾਮ ਜੀ!) ਤੇਰਾ ਦਰਸ਼ਨ ਕਰਕੇ ਇਹ (ਆਤਮਕ) ਸੁਖ ਮਿਲਦਾ ਹੈ ॥੨॥
 
गुर कै बचनि पेखिओ सभु ब्रहमु ॥४॥
Gur kai bacẖan pekẖi▫o sabẖ barahm. ||4||
Through the Guru's Word, I see God everywhere. ||4||
ਗੁਰਾਂ ਦੀ ਬਾਣੀ ਰਾਹੀਂ ਮੈਂ ਹਰ ਥਾਂ ਸਾਈਂ ਨੂੰ ਵੇਖ ਲਿਆ ਹੈ।
ਪੇਖਿਓ = ਮੈਂ ਵੇਖ ਲਿਆ ਹੈ। ਸਭੁ = ਹਰ ਥਾਂ। ਬ੍ਰਹਮੁ = ਪਰਮਾਤਮਾ ॥੪॥ਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ ॥੪॥
 
गिआनी धिआनी चतुर पेखि रहनु नही इह ठाइ ॥
Gi▫ānī ḏẖi▫ānī cẖaṯur pekẖ rahan nahī ih ṯẖā▫e.
See, that even spiritual scholars, those who meditate, and those who are clever shall not stay in this place.
ਵੇਖ ਲੈ ਕਿ ਵਿਚਾਰਵਾਨਾਂ, ਬਿਰਤੀ ਜੋੜਣ ਵਾਲਿਆਂ ਅਤੇ ਚਾਤਰਾਂ ਨੇ ਇਸ ਜਗ੍ਹਾ ਤੇ ਨਹੀਂ ਰਹਿਣਾ।
ਪੇਖਿ = ਵੇਖ।ਵੇਖੋ! ਗਿਆਨਵਾਨ ਹੋਣ, ਸੁਰਤ ਜੋੜਨ ਵਾਲੇ ਹੋਣ, ਸਿਆਣੇ ਹੋਣ, ਕਿਸੇ ਨੇ ਭੀ ਇਸ ਥਾਂ ਸਦਾ ਟਿਕੇ ਨਹੀਂ ਰਹਿਣਾ।
 
मिथिआ रंग संगि माइआ पेखि हसता ॥
Mithi▫ā rang sang mā▫i▫ā pekẖ hasṯā.
False is the love of gathering wealth, and reveling in the sight of it.
ਕੂੜੀ ਹੈ ਧਨ-ਦੌਲਤ ਸੰਗ੍ਰਹਿ ਕਰਨ ਦੀ ਪ੍ਰੀਤ ਜਿਸ ਨੂੰ ਵੇਖ ਕੇ ਇਨਸਾਨ ਹਸਦਾ ਹੈ।
ਰੰਗ ਸੰਗਿ = ਪਿਆਰ ਨਾਲ। ਪੇਖਿ = ਵੇਖ ਕੇ। ਹਸਤਾ = ਹੱਸਦਾ ਹੈ।(ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ।
 
नेत्रहु पेखि दरसु सुखु होइ ॥
Neṯarahu pekẖ ḏaras sukẖ ho▫e.
beholding with my eyes His Blessed Vision, I am at peace.
ਆਪਣੀਆਂ ਅੱਖਾਂ ਨਾਲ ਸੁਆਮੀ ਦਾ ਦੀਦਾਰ ਵੇਖ ਕੇ ਮੈਂ ਆਰਾਮ ਪਾਉਂਦਾ ਹਾਂ।
ਨੇਤ੍ਰਹੁ = ਅੱਖਾਂ ਨਾਲ। ਪੇਖਿ = ਵੇਖ ਕੇ। ਦਰਸੁ = ਦਰਸਨ।ਅੱਖਾਂ ਨਾਲ (ਗੁਰੂ ਦਾ) ਦੀਦਾਰ ਕਰ ਕੇ ਉਸ ਨੂੰ ਸੁਖ ਹੁੰਦਾ ਹੈ,
 
पेखि दरसनु नानकु जीविआ मन अंदरि धरणे ॥९॥
Pekẖ ḏarsan Nānak jīvi▫ā man anḏar ḏẖarṇe. ||9||
Nanak lives by beholding the Blessed Vision of the Darshan of those who have implanted the Lord's Name within their minds. ||9||
ਨਾਨਕ ਐਸੇ ਪ੍ਰਾਣੀਆਂ ਦਾ ਦੀਦਾਰ ਵੇਖ ਕੇ ਜੀਊਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਆਪਣੇ ਚਿੱਤ ਅੰਦਰ ਟਿਕਾਇਆ ਹੈ।
ਪੇਖਿ = ਵੇਖ ਕੇ। ਧਰਣੇ = ਧਾਰਨ ਕੀਤਾ ਹੈ। ਸੁਖੀਆ = ਸੁਖੀ ਕਰਨ ਵਾਲਾ ॥੯॥ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ ॥੯॥
 
तुझहि पेखि बिगसै कउलारु ॥२॥
Ŧujẖėh pekẖ bigsai ka▫ulār. ||2||
Beholding You, my heart-lotus blossoms forth. ||2||
ਤੈਨੂੰ ਵੇਖਣ ਨਾਲ ਮੇਰਾ ਦਿਲ ਕੰਵਲ ਖਿੜ ਜਾਂਦਾ ਹੈ।
ਪੇਖਿ = ਵੇਖ ਕੇ। ਕਉਲਾਰੁ = ਕੌਲ-ਫੁੱਲ। ਬਿਗਸੈ = ਖਿੜਦਾ ਹੈ ॥੨॥ਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ) ॥੨॥
 
नैण पसंदो सोइ पेखि मुसताक भई ॥
Naiṇ pasanḏo so▫e pekẖ musṯāk bẖa▫ī.
He is so beautiful to my eyes; beholding Him, I have been bewitched.
ਉਹ ਸੁਆਮੀ ਮੇਰੀਆਂ ਅੱਖਾਂ ਨੂੰ ਚੰਗਾ ਲਗਦਾ ਹੈ। ਉਸ ਨੂੰ ਵੇਖ ਕੇ ਮੈਂ ਮੋਹਿਤ ਹੋ ਗਈ ਹਾਂ।
ਨੈਣ ਪਸੰਦੋ = ਅੱਖਾਂ ਨੂੰ ਚੰਗਾ ਲੱਗਣ ਵਾਲਾ। ਪੇਖਿ = ਵੇਖ ਕੇ। ਮੁਸਤਾਕ = ਆਸ਼ਿਕ, ਮੋਹਿਤ।ਹੇ ਮੇਰੀ ਮਾਂ! ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ।
 
महा बिखमु संसारु विरलै पेखिआ ॥
Mahā bikẖam sansār virlai pekẖi▫ā.
How very treacherous is this world-ocean; how very few realize this!
ਪਾਰ ਹੋਣ ਲਈ ਜਗਤ ਸਮੁੰਦਰ ਪਰਮ ਔਖਾ ਹੈ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
ਬਿਖਮੁ = ਬਿਖੜਾ, ਔਖਾ। ਵਿਰਲੇ = ਕਿਸੇ ਵਿਰਲੇ ਮਨੁੱਖ ਨੇ।ਕਿਸੇ ਵਿਰਲੇ (ਭਾਗਾਂ ਵਾਲੇ) ਨੇ ਵੇਖਿਆ ਹੈ ਕਿ ਇਹ ਸੰਸਾਰ-(ਸਮੁੰਦਰ) ਬੜਾ ਭਿਆਨਕ ਹੈ।
 
लूकि कमानो सोई तुम्ह पेखिओ मूड़ मुगध मुकरानी ॥
Lūk kamāno so▫ī ṯumĥ pekẖi▫o mūṛ mugaḏẖ mukrānī.
O Lord, You behold whatever we do in secrecy; the fool may stubbornly deny it.
ਜਿਹੜਾ ਕੁੱਝ ਇਨਸਾਨ ਲੁਕਾ ਕੇ ਕਰਦਾ ਹੈ, ਉਸ ਨੂੰ ਤੂੰ ਦੇਖਦਾ ਹੈ, ਸੁਆਮੀ! ਭਾਵੇਂ ਮੂਰਖ ਤੇ ਬੁੱਧੂ ਇਸ ਤੋਂ ਮੁਕਰਦੇ ਹਨ।
ਲੂਕਿ = ਲੁਕ ਕੇ, ਲੋਕਾਂ ਤੋਂ ਛਿਪਾ ਕੇ। ਪੇਖਿਓ = ਵੇਖ ਲਿਆ, ਵੇਖ ਲੈਂਦਾ ਹੈਂ। ਮੂੜ ਮੁਗਧ = ਮੂਰਖ ਬੰਦੇ। ਮੁਕਰਾਨੀ = ਮੁੱਕਰਦੇ ਹਨ।ਹੇ ਪ੍ਰਭੂ! ਜੇਹੜਾ ਜੇਹੜਾ (ਮੰਦਾ) ਕੰਮ ਮਨੁੱਖ ਲੁਕ ਕੇ (ਭੀ) ਕਰਦੇ ਹਨ ਤੂੰ ਵੇਖ ਲੈਂਦਾ ਹੈਂ, ਪਰ ਮੂਰਖ ਬੇ-ਸਮਝ ਮਨੁੱਖ (ਫਿਰ ਭੀ) ਮੁੱਕਰਦੇ ਹਨ।
 
फाथोहु मिरग जिवै पेखि रैणि चंद्राइणु ॥
Fāthohu mirag jivai pekẖ raiṇ cẖanḏrā▫iṇ.
Like the deer, captured on a moon-lit night,
ਵੇਖ, ਜਿਸ ਤਰ੍ਹਾਂ ਚੰਦ-ਚਾਨਣੀ ਰਾਤ ਵਿੱਚ ਹਰਨ ਫਸ ਜਾਂਦਾ ਹੈ,
ਫਾਥੋਹੁ = ਤੂੰ ਫਸ ਰਿਹਾ ਹੈਂ। ਪੇਖਿ = ਵੇਖ ਕੇ। ਰੈਣਿ = ਰਾਤ (ਵੇਲੇ)। ਚੰਦ੍ਰਾਇਣੁ = ਚੰਦ ਵਰਗੀ ਚਾਨਣੀ {ਰਾਤ ਦੇ ਹਨੇਰੇ ਵਿਚ ਸ਼ਿਕਾਰੀ ਹਰਨ ਨੂੰ ਫੜਨ ਲਈ ਚਿੱਟਾ ਚਾਨਣ ਕਰਦਾ ਹੈ}।ਹੇ ਜੀਵ! ਜਿਵੇਂ ਹਰਨ ਰਾਤ ਵੇਲੇ (ਸ਼ਿਕਾਰ ਦਾ ਕੀਤਾ ਹੋਇਆ) ਚੰਦ ਵਰਗਾ ਚਾਨਣ ਵੇਖ ਕੇ (ਸ਼ਿਕਾਰੀ ਦੇ ਜਾਲ ਵਿਚ) ਫਸਦਾ ਹੈ,
 
सासि सासि चितारि जीवा प्रभु पेखि हरि गुण गावीऐ ॥
Sās sās cẖiṯār jīvā parabẖ pekẖ har guṇ gāvī▫ai.
I live by remembering God with each and every breath, beholding the Lord, and singing His Glorious Praises.
ਹਰ ਸੁਆਸ ਨਾਲ ਸੁਆਮੀ ਨੂੰ ਸਿਮਰਨ ਵਾਹਿਗੁਰੂ ਨੂੰ ਵੇਖਣ ਅਤੇ ਉਸ ਦਾ ਜੱਸ ਗਾਉਣ ਦੁਆਰਾ ਮੈਂ ਜੀਉਂਦੀ ਹਾਂ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰਿ = ਚੇਤੇ ਕਰ ਕੇ, ਸਿਮਰ ਕੇ। ਗਾਵੀਐ = ਗਾਣੇ ਚਾਹੀਦੇ ਹਨ।ਹੇ ਸਖੀ! ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ ਤੇ ਪ੍ਰਭੂ ਦਾ ਦਰਸਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ! ਹੇ ਸਖੀ! ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ।
 
नानक को प्रभु पूरि रहिओ है पेखिओ जत्र कता ॥२॥२॥११॥
Nānak ko parabẖ pūr rahi▫o hai pekẖi▫o jaṯar kaṯā. ||2||2||11||
Nanak's God is pervading and permeating everywhere; wherever he looks, He is there. ||2||2||11||
ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਰਿਹਾ ਹੈ। ਮੈਂ ਉਸ ਨੂੰ ਹਰ ਥਾਂ ਵੇਖਦਾ ਹਾਂ।
ਕੋ = ਦਾ। ਜਤ੍ਰ ਕਤਾ = ਜਿਥੇ ਕਿਥੇ, ਹਰ ਥਾਂ ॥੨॥੨॥੧੧॥(ਕਿਉਂਕਿ,) ਨਾਨਕ ਦਾ ਪਰਮਾਤਮਾ ਸਾਰੇ ਹੀ ਸੰਸਾਰ ਵਿਚ ਵਿਆਪਕ ਹੈ, (ਨਾਨਕ ਨੇ) ਉਸ ਨੂੰ ਹਰ ਥਾਂ ਵੱਸਦਾ ਵੇਖਿਆ ਹੈ ॥੨॥੨॥੧੧॥