Sri Guru Granth Sahib Ji

Search ਪੇਖੈ in Gurmukhi

पेखै बोलै सुणै सभु आपि ॥
Pekẖai bolai suṇai sabẖ āp.
He Himself beholds, speaks and hears all.
ਪ੍ਰਭੂ ਆਪੇ ਹੀ ਸਾਰਾ ਕੁਝ ਵੇਖਦਾ ਆਖਦਾ ਅਤੇ ਸੁਣਦਾ ਹੈ।
ਸਭੁ = ਹਰ ਥਾਂ।ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਹਰ ਥਾਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਵੇਖਦਾ ਹੈ ਆਪ ਹੀ ਬੋਲਦਾ ਹੈ, ਆਪ ਹੀ ਸੁਣਦਾ ਹੈ,
 
पेखै सगल स्रिसटि साजना ॥
Pekẖai sagal sarisat sājnā.
looks upon all the world as his friend.
ਉਹ ਸਾਰੇ ਜਹਾਨ ਨੂੰ ਆਪਣਾ ਮਿੱਤ੍ਰ ਦੇਖਦਾ ਹੈ।
ਪੇਖੈ = ਵੇਖਦਾ ਹੈ।ਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ।
 
अवरु न पेखै एकसु बिनु कोइ ॥
Avar na pekẖai ekas bin ko▫e.
He sees only the One.
ਅਤੇ ਜੋ ਅਦੁੱਤੀ ਸਾਹਿਬ ਬਿਨਾਂ ਕਿਸੇ ਹੋਰਸ ਨੂੰ ਵੇਖਦਾ ਹੀ ਨਹੀਂ।
ਅਵਰੁ ਕੋਇ = ਕੋਈ ਹੋਰ। ਪੇਖੈ = ਵੇਖਦਾ ਹੈ। ਏਕਸੁ ਬਿਨੁ = ਇਕ ਪ੍ਰਭੂ ਤੋਂ ਬਿਨਾ।(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,
 
सरब मै पेखै भगवानु ॥
Sarab mai pekẖai bẖagvān.
who sees the Lord God in all,
ਜੋ ਸਾਰਿਆਂ ਦੇ ਵਿੱਚ ਸੁਆਮੀ ਨੂੰ ਦੇਖਦਾ ਹੈ,
ਮੈ = (ਸੰ. मय) 'ਮੈ' ਵਿਆਕਰਣ ਦਾ ਇਕ 'ਪਿਛੇਤਰ' ਹੈ, ਜਿਸ ਦਾ ਭਾਵ ਹੈ 'ਮਿਲਿਆ ਹੋਇਆ, ਭਰਿਆ ਹੋਇਆ, ਵਿਆਪਕ'। ਸਰਬ ਮੈ = ਸਾਰਿਆਂ ਵਿਚ ਵਿਆਪਕ।ਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ,
 
पर त्रिअ रूपु न पेखै नेत्र ॥
Par ṯari▫a rūp na pekẖai neṯar.
whose eyes do not gaze upon the beauty of others' wives,
ਜਿਸ ਦੀਆਂ ਅੱਖਾਂ ਹੋਰਨਾਂ ਦੀਆਂ ਪਤਨੀਆਂ ਦੀ ਸੁੰਦਰਤਾ ਨੂੰ ਨਹੀਂ ਤਕਦੀਆਂ।
ਤ੍ਰਿਅ ਰੂਪੁ = ਇਸਤ੍ਰੀ ਦਾ ਰੂਪ।ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ,
 
अम्रित द्रिसटि पेखै होइ संत ॥
Amriṯ ḏarisat pekẖai ho▫e sanṯ.
Beholding His Ambrosial Glance, one becomes saintly.
ਜਿਸ ਨੂੰ ਉਹ ਆਪਣੀ ਅੰਮ੍ਰਿਤਮਈ ਨਿਗ੍ਹਾ ਨਾਲ ਦੇਖਦੇ ਹਨ, ਉਹ ਸਾਧੂ ਹੋ ਜਾਂਦਾ ਹੈ।
ਪੇਖੈ = ਵੇਖਦਾ ਹੈ।(ਜਿਸ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾਂਦਾ ਹੈ।
 
जो जो सुनै पेखै लाइ सरधा ता का जनम मरन दुखु भागै ॥
Jo jo sunai pekẖai lā▫e sarḏẖā ṯā kā janam maran ḏukẖ bẖāgai.
Whoever listens to, and beholds the Guru with faith, shall see his pains of birth and death taken away.
ਜਿਹੜਾ ਕੋਈ ਭੀ ਭਰੋਸੇ ਨਾਲ ਗੁਰਾਂ ਨੂੰ ਸੁਣਦਾ ਅਤੇ ਵੇਖਦਾ ਹੈ, ਉਸ ਦੀ ਜੰਮਨ ਅਤੇ ਮਰਨ ਦੀ ਪੀੜ ਦੌੜ ਜਾਂਦੀ ਹੈ।
ਪੇਖੈ = ਵੇਖਦਾ ਹੈ। ਸਰਧਾ = ਯਕੀਨ। ਤਾ ਕਾ = ਉਸ ਦਾ।ਹੇ ਨਾਨਕ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਐਸਾ ਨਾਚ ਹੈ ਕਿ) ਜੇਹੜਾ ਜੇਹੜਾ ਮਨੁੱਖ ਇਸ ਨੂੰ ਸਿਦਕ ਧਾਰ ਕੇ ਸੁਣਦਾ ਵੇਖਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ।
 
सुखीए कउ पेखै सभ सुखीआ रोगी कै भाणै सभ रोगी ॥
Sukẖī▫e ka▫o pekẖai sabẖ sukẖī▫ā rogī kai bẖāṇai sabẖ rogī.
To the happy person, everyone seems happy; to the sick person, everyone seems sick.
ਸੁਖੀ ਬੰਦੇ ਦੇ ਖਿਆਲ ਮੁਤਾਬਕ ਸਾਰੇ ਸੁਖੀ ਮਲੂਮ ਹੁੰਦੇ ਹਨ ਅਤੇ ਬੀਮਾਰ ਬੰਦੇ ਦੇ ਖਿਆਲ ਵਿੱਚ ਸਾਰੇ ਬੀਮਾਰ।
ਸੁਖੀਆ = (ਆਤਮਕ) ਸੁਖ ਮਾਣਨ ਵਾਲਾ। ਕਉ = ਨੂੰ। ਪੇਖੈ = ਦਿੱਸਦਾ ਹੈ। ਕੈ ਭਾਣੈ = ਦੇ ਖ਼ਿਆਲ ਵਿਚ। ਰੋਗੀ = (ਵਿਕਾਰਾਂ ਦੇ) ਰੋਗ ਵਿਚ ਫਸਿਆ ਹੋਇਆ।ਹੇ ਭਾਈ! ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ, (ਵਿਕਾਰਾਂ ਦੇ) ਰੋਗ ਵਿਚ ਫਸੇ ਹੋਏ ਦੇ ਖ਼ਿਆਲ ਵਿਚ ਸਾਰੀ ਲੁਕਾਈ ਹੀ ਵਿਕਾਰੀ ਹੈ।
 
घटि घटि ब्रहमु पसारिआ भाई पेखै सुणै हजूरि ॥
Gẖat gẖat barahm pasāri▫ā bẖā▫ī pekẖai suṇai hajūr.
In each and every heart, God is contained, O Siblings of Destiny; He sees, and hears, and is ever-present with us.
ਸਾਰਿਆਂ ਦਿਲਾਂ ਅੰਦਰ ਸੁਆਮੀ ਰਮਿਆ ਹੋਇਆ ਹੈ। ਉਹ ਐਨ ਲਾਗੇ ਹੀ ਵੇਖਦਾ ਤੇ ਸੁਣਦਾ ਹੈ।
ਘਟਿ ਘਟਿ = ਹਰੇਕ ਘਟ ਵਿਚ। ਹਜੂਰਿ = ਅੰਗ-ਸੰਗ ਹੋ ਕੇ।ਹੇ ਭਾਈ! ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਉਹ ਸਭ ਦੇ ਅੰਗ-ਸੰਗ ਹੋ ਕੇ (ਸਭ ਦੇ ਕੰਮਾਂ ਨੂੰ) ਵੇਖਦਾ ਹੈ (ਸਭਨਾਂ ਦੀਆਂ ਗੱਲਾਂ) ਸੁਣਦਾ ਹੈ।
 
उत ताकै उत ते उत पेखै आवै लोभी फेरि ॥ रहाउ ॥
Uṯ ṯākai uṯ ṯe uṯ pekẖai āvai lobẖī fer. Rahā▫o.
Looking around, this way and that, the greedy people come and go. ||Pause||
ਲਾਲਚੀ ਬੰਦਾ ਐਧਰ ਉਧਰ ਤੱਕਦਾ ਹੈ ਅਤੇ ਫੇਰ ਓਧਰੋਂ ਏਧਰ ਵੇਖਦਾ ਹੈ ਅਤੇ ਚੋਰੀ ਕਰ ਕੇ ਮੁੜ ਆਉਂਦਾ ਹੈ। ਠਹਿਰਾਉ।
ਉਤ = ਉੱਧਰ। ਤਾਕੈ = ਤੱਕਦਾ ਹੈ। ਤੇ = ਤੋਂ। ਲੋਭੀ = ਲਾਲਚੀ। ਫੇਰਿ = ਫੇਰ ਵਿਚ, (ਲਾਲਚ ਦੇ) ਗੇੜ ਵਿਚ ॥ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ) ॥ ਰਹਾਉ॥
 
जिसु भेटीऐ सफल मूरति करै सदा कीरति गुर परसादि कोऊ नेत्रहु पेखै ॥६॥
Jis bẖetī▫ai safal mūraṯ karai saḏā kīraṯ gur parsāḏ ko▫ū neṯarahu pekẖai. ||6||
One who meets with the rewarding personality of the Guru, continually sings the Kirtan of the Lord's Praises. By Guru's Grace, such a rare one beholds the Lord with his eyes. ||6||
ਜੋ ਗੁਰਾਂ ਦੀ ਅਮੋਘ (ਸਫਲ) ਵਿਅਕਤੀ ਨੂੰ ਮਿਲ ਪੈਂਦਾ ਹੈ, ਉਹ ਹਮੇਸ਼ਾਂ ਹੀ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਜਣਾ ਹੀ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ।
ਜਿਸੁ = ਜਿਸ ਮਨੁੱਖ ਨੂੰ। ਭੇਟੀਐ = ਮਿਲਦਾ ਹੈ। ਸਫਲ ਮੂਰਤਿ = ਉਹ ਗੁਰੂ ਜਿਸ ਦੀ ਹਸਤੀ ਸਾਰੇ ਫਲ ਦੇਂਦੀ ਹੈ। ਕੀਰਤਿ = ਸਿਫ਼ਤ-ਸਾਲਾਹ। ਪਰਸਾਦਿ = ਕਿਰਪਾ ਨਾਲ ॥੬॥ਹੇ ਭਾਈ! ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ॥੬॥
 
पेखै खुसी भोग नही हारा ॥
Pekẖai kẖusī bẖog nahī hārā.
He watches over it with joy, and He never tires of enjoying it.
ਆਪਣੀ ਖੇਡ ਨੂੰ ਸਾਈਂ ਆਨੰਦ ਨਾਲ ਵੇਖਦਾ ਹੈ ਅਤੇ ਇਸ ਨੂੰ ਮਾਣਦਾ ਹੋਇਆ ਥੱਕਦਾ ਨਹੀਂ।
ਪੇਖੈ = ਵੇਖਦਾ ਹੈ। ਹਾਰਾ = ਥੱਕਦਾ।(ਪਰਮਾਤਮਾ ਆਪ ਇਸ ਨੂੰ) ਖ਼ੁਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ।
 
बिसमु पेखै बिसमु सुणीऐ बिसमादु नदरी आइआ ॥
Bisam pekẖai bisam suṇī▫ai bismāḏ naḏrī ā▫i▫ā.
I gaze upon the Wondrous Lord, and listen to the Wondrous Lord; the Wondrous Lord has come into my vision.
ਅਦਭੁੱਤ ਸਾਈਂ ਨੂੰ ਮੈਂ ਵੇਖਦਾ ਹਾਂ, ਅਦਭੁੱਤ ਸਾਈਂ ਬਾਰੇ ਹੀ ਮੈਂ ਸੁਣਦਾ ਹਾਂ ਅਤੇ ਅਦਭੁੱਤ ਸੁਆਮੀ ਹੀ ਮੇਰੀ ਨਜ਼ਰੀ ਪੈਂਦਾ ਹੈ।
ਬਿਸਮੁ = ਅਸਚਰਜ-ਰੂਪ ਪ੍ਰਭੂ। ਪੇਖੈ = ਦੇਖਦਾ ਹੈ। ਬਿਸਮਾਦੁ = ਅਸਚਰਜ-ਰੂਪ ਹਰੀ। ਨਦਰੀ ਆਇਆ = ਦਿੱਸਦਾ ਹੈ।(ਉਹ ਮਨੁੱਖ ਹਰ ਥਾਂ) ਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ।
 
बहुड़ि न मरै ना जमु पेखै ॥२॥
Bahuṛ na marai nā jam pekẖai. ||2||
She shall never die again, and shall not have to see the Messenger of Death. ||2||
ਉਹ ਨਾਂ ਮੁੜ ਮਰਦਾ ਹੈ ਅਤੇ ਨਾਂ ਹੀ ਮੌਤ ਦੇ ਫਰੇਸ਼ਤੇ ਨੂੰ ਵੇਖਦਾ ਹੈ।
ਬਹੁੜਿ = ਮੁੜ। ਪੇਖੈ = ਵੇਖਦਾ ॥੨॥ਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ, ਉਸ ਵਲ ਜਮਰਾਜ ਕਦੇ ਨਹੀਂ ਤੱਕਦਾ ॥੨॥
 
तब इह मति जउ सभ महि पेखै कुटिल गांठि जब खोलै देव ॥
Ŧab ih maṯ ja▫o sabẖ mėh pekẖai kutil gāʼnṯẖ jab kẖolai ḏev.
Such wisdom comes, only when one sees the Lord in all, and unties the knot of hypocrisy.
ਕੇਵਲ ਤਦ ਹੀ ਇਹ ਮਨ ਪਵਿੱਤ੍ਰ ਹੁੰਦਾ ਹੈ, ਜਦ ਇਨਸਾਨ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ ਅਤੇ ਜਦ ਉਹ ਆਪਣੀ ਕੁਟਲਤਾ ਦੀ ਗੰਢ ਨੂੰ ਖੋਲ੍ਹ ਦਿੰਦਾ ਹੈ।
ਪੇਖੈ = ਵੇਖਦਾ ਹੈ। ਕੁਟਿਲ = ਵਿੰਗੀ। ਗਾਂਠਿ = ਗੰਢ।(ਸਿਮਰਨ ਦੀ ਬਰਕਤ ਨਾਲ) ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ-ਟੇਢੀ ਘੁੰਡੀ (ਭਾਵ, ਖੋਟ) ਕੱਢਦਾ ਹੈ, ਤਾਂ ਉਸ ਦੇ ਅੰਦਰ ਇਹ ਮੱਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ।
 
कथन कहण कउ सोझी नाही जो पेखै तिसु बणि आवै ॥२॥
Kathan kahaṇ ka▫o sojẖī nāhī jo pekẖai ṯis baṇ āvai. ||2||
By speaking and describing it, it cannot be understood; only one who sees it realizes it. ||2||
ਵਰਣਨ ਤੇ ਬਿਆਨ ਕਰਨ ਦੁਆਰਾ ਇਨਸਾਨ ਇਸ ਨੂੰ ਸਮਝ ਨਹੀਂ ਸਕਦਾ। ਜਿਹੜਾ ਵੇਖਦਾ (ਮਾਣਦਾ) ਹੈ, ਉਹ ਹੀ ਇਸ ਨੂੰ ਅਨੁਭਵ ਕਰਦਾ ਹੈ।
ਕਉ = ਵਾਸਤੇ। ਸੋਝੀ = ਸਮਝ, ਅਕਲ। ਜੋ = ਜੇਹੜਾ ਮਨੁੱਖ। ਪੇਖੈ = ਵੇਖਦਾ ਹੈ। ਤਿਸੁ = ਉਸ (ਮਨੁੱਖ) ਦੀ (ਪ੍ਰੀਤ)। ਬਣਿ ਆਵੈ = ਬਣ ਜਾਂਦੀ ਹੈ ॥੨॥(ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ। ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ ॥੨॥
 
पेखै पेखनहारु दइआला जेता साजु सीगारी ॥१॥ रहाउ ॥
Pekẖai pekẖanhār ḏa▫i▫ālā jeṯā sāj sīgārī. ||1|| rahā▫o.
The Merciful Audience, the Lord, sees all your make-up and decorations. ||1||Pause||
ਮਿਹਰਬਾਨ ਵੇਖਣ ਵਾਲਾ ਤੇਰੇ ਸਾਰੇ ਸਾਜ ਸਮਾਨ ਅਤੇ ਹਾਰ-ਸ਼ਿੰਗਾਰ ਨੂੰ ਵੇਖ ਰਿਹਾ ਹੈ। ਠਹਿਰਾਓ।
ਪੇਖੈ = ਵੇਖਦਾ ਹੈ। ਪੇਖਨਹਾਰੁ = ਵੇਖਣ ਦੀ ਸਮਰਥਾ ਵਾਲਾ। ਜੇਤਾ = ਜਿਤਨਾ ਹੀ, ਸਾਰਾ ਹੀ। ਸੀਗਾਰੀ = ਸਿੰਗਾਰ ॥੧॥(ਇਸ ਨਾਚ ਨੂੰ) ਵੇਖਣ ਦੀ ਸਮਰਥਾ ਵਾਲਾ ਦਇਆਵਾਨ ਪ੍ਰਭੂ (ਨਾਚ ਦੇ) ਇਸ ਸਾਰੇ ਸਾਜ ਸਿੰਗਾਰ ਨੂੰ ਆਪ ਵੇਖ ਰਿਹਾ ਹੈ ॥੧॥ ਰਹਾਉ॥
 
अहिनिसि जोति निरंतरि पेखै ॥
Ahinis joṯ niranṯar pekẖai.
see the Divine Light deep within your nucleus, day and night.
ਏਸੇ ਤਰ੍ਹਾਂ ਹੀ ਦਿਹੁੰ ਰੈਣ ਉਹ, ਉਸ ਰੱਬ ਦੇ ਨੂਰ ਨੂੰ ਆਪਣੇ ਅੰਦਰ ਦੇਖਦਾ ਹੈ।
ਅਹਿ = ਦਿਨ। ਨਿਰੰਤਰਿ = {निर-अन्तर} ਇਕ-ਰਸ, ਵਿਆਪਕ, ਹਰ ਥਾਂ।ਇਸੇ ਤਰ੍ਹਾਂ (ਗੁਰੂ ਦੀ ਸਰਨ ਪੈ ਕੇ ਸਿਮਰਨ ਦੀ ਬਰਕਤਿ ਨਾਲ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਜੋਤਿ ਨੂੰ ਹਰ ਥਾਂ ਵਿਆਪਕ ਦੇਖ ਸਕਦਾ ਹੈ।
 
बिनु नेत्रा कहा को पेखै ॥
Bin neṯarā kahā ko pekẖai.
Without eyes, how can anyone see?
ਅੱਖਾਂ ਦੇ ਬਿਨਾਂ ਕੋਈ ਜਣਾ ਕਿਸ ਤਰ੍ਹਾਂ ਵੇਖ ਸਕਦਾ ਹੈ?
ਪੇਖੈ = ਵੇਖ ਸਕਦਾ ਹੈ।ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ।
 
जो जो पेखै सु ब्रहम गिआनु ॥
Jo jo pekẖai so barahm gi▫ān.
Wherever he looks, he sees the Wisdom of God.
ਜਿਥੇ ਕਿਤੇ ਉਹ ਵੇਖਦਾ ਹੈ, ਉਥੇ ਸੁਆਮੀ ਦੀ ਦਾਨਾਈ ਨੂੰ ਹੀ ਵੇਖਦਾ ਹੈ।
ਜੋ ਜੋ = ਜੋ ਕੁਝ ਭੀ। ਪੇਖੈ = ਵੇਖਦਾ ਹੈ। ਸੁ = ਉਹ (ਵੇਖਿਆ ਹੋਇਆ ਪਦਾਰਥ)। ਬ੍ਰਹਮ ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ।(ਉਹ ਮਨੁੱਖ ਜਗਤ ਵਿਚ) ਜੋ ਕੁਝ ਭੀ ਵੇਖਦਾ ਹੈ ਉਹ (ਵੇਖਿਆ ਪਦਾਰਥ ਉਸ ਦੀ) ਪਰਮਾਤਮਾ ਨਾਲ ਡੂੰਘੀ ਸਾਂਝ ਹੀ ਬਣਾਂਦਾ ਹੈ।