Sri Guru Granth Sahib Ji

Search ਪ੍ਰੇਮੁ in Gurmukhi

पाखंडि प्रेमु न पाईऐ खोटा पाजु खुआरु ॥१॥
Pakẖand parem na pā▫ī▫ai kẖotā pāj kẖu▫ār. ||1||
His Love is not obtained through hypocrisy. Her false coverings bring only ruin. ||1||
ਦੰਭ ਰਾਹੀਂ ਉਸ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਕੂੜਾ ਮੂਲੰਮਾ ਤਬਾਹ-ਕੁਨ ਹੈ।
ਪਾਖੰਡਿ = ਪਖੰਡ ਨਾਲ। ਪਾਜੁ = ਵਿਖਾਵਾ ॥੧॥ਕਿਉਂਕਿ ਵਿਖਾਵਾ ਕੀਤਿਆਂ ਪ੍ਰਭੂ ਦਾ ਪਿਆਰ ਨਹੀਂ ਮਿਲਦਾ, (ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ) ਇਹ ਖੋਟਾ ਵਿਖਾਵਾ ਖ਼ੁਆਰ ਹੀ ਕਰਦਾ ਹੈ ॥੧॥
 
सतिगुरि मेली भै वसी नानक प्रेमु सखाइ ॥८॥२॥
Saṯgur melī bẖai vasī Nānak parem sakẖā▫e. ||8||2||
The True Guru has led me to meet Him, and now I dwell in the Fear of God. O Nanak, His Love is always with me. ||8||2||
ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੀ ਪ੍ਰੀਤ ਸਿਖਾਈ ਹੈ, ਮੈਨੂੰ ਉਸ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਹੁਣ ਉਸ ਦੇ ਡਰ ਅੰਦਰ ਰਹਿੰਦੀ ਹਾਂ।
ਸਤਿਗੁਰਿ = ਸਤਿਗੁਰੂ ਨੇ। ਸਖਾਇ = ਸਖਾ, ਮਿਤ੍ਰ, ਸਾਥੀ ॥੮॥੨॥ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਸਤਿਗੁਰੂ ਨੇ (ਪ੍ਰਭੂ ਦੇ ਚਰਨਾਂ ਵਿਚ) ਮਿਲਾ ਲਿਆ ਹੈ, ਉਹ ਪਰਮਾਤਮਾ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਪਰਮਾਤਮਾ ਦਾ ਪਿਆਰ ਉਸ ਦਾ (ਜੀਵਨ-) ਸਾਥੀ ਬਣ ਜਾਂਦਾ ਹੈ ॥੮॥੨॥
 
बिनु गुर प्रेमु न पाईऐ सबदि मिलै रंगु होइ ॥१॥ रहाउ ॥
Bin gur parem na pā▫ī▫ai sabaḏ milai rang ho▫e. ||1|| rahā▫o.
Without the Guru, love is not found. United with the Shabad, happiness is found. ||1||Pause||
ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਠਹਿਰਾਉ।
ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜਿਆਂ)। ਰੰਗੁ = ਨਾਮ ਦਾ ਰੰਗ ॥੧॥(ਪਰ ਮਨ ਭੀ ਕੀਹ ਕਰੇ? ਜਿਸ ਨਾਲ ਪਿਆਰ ਨਾਹ ਹੋਵੇ, ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ? ਪਰਮਾਤਮਾ ਨਾਲ ਇਹ) ਪਿਆਰ ਗੁਰੂ ਤੋਂ ਬਿਨਾ ਨਹੀਂ ਬਣ ਸਕਦਾ। ਜੇਹੜਾ ਮਨ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ॥੧॥ ਰਹਾਉ॥
 
मेरै मनि तनि प्रेमु लगा हरि ढोले जीउ ॥
Merai man ṯan parem lagā har dẖole jī▫o.
My mind and body are filled with love for my Darling Lord.
ਮੇਰੇ ਚਿੱਤ ਤੇ ਸਰੀਰ ਅੰਦਰ ਪਿਆਰੇ ਵਾਹਿਗੁਰੂ ਦੀ ਪ੍ਰੀਤ ਲੱਗੀ ਹੋਈ ਹੈ।
ਤਨਿ = ਤਨ ਵਿਚ। ਢੋਲਾ = ਮਿੱਤਰ।(ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ।
 
मेरै मनि तनि प्रेमु पिरम का मेरे गोविदा हरि पूंजी राखु हमारी जीउ ॥
Merai man ṯan parem piramm kā mere goviḏā har pūnjī rākẖ hamārī jī▫o.
My mind and body are filled with love for my Husband Lord; O my Lord of the Universe, please preserve my assets.
ਮੇਰੇ ਅੰਤਹਕਰਣ ਅਤੇ ਸਰੀਰ ਅੰਦਰ ਮੇਰੇ ਮਹਿਬੁਬ ਕੰਤ ਦੀ ਪ੍ਰੀਤ ਹੈ, ਹੇ ਮੇਰੇ ਸੁਆਮੀ! ਮੇਰੀ ਰਾਸਿ ਦੀ ਰਖਵਾਲੀ ਕਰ, ਹੇ ਵਾਹਿਗੁਰੂ।
ਪਿਰੰਮ ਕਾ = ਪਿਆਰੇ ਦਾ। ਪੂੰਜੀ = ਸਰਮਾਇਆ, ਆਤਮਕ ਗੁਣਾਂ ਦੀ ਰਾਸਿ।ਹੇ ਮੇਰੇ ਗੋਵਿੰਦ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਂ ਪਿਆਰੇ ਦਾ ਪ੍ਰੇਮ ਜਾਗ ਉਠਿਆ ਹੈ (ਮੈਂ ਤੇਰੀ ਸਰਨ ਆਇਆ ਹਾਂ) ਮੇਰੀ ਇਸ (ਪ੍ਰੇਮ ਦੀ) ਰਾਸ ਦੀ ਤੂੰ ਰਾਖੀ ਕਰ।
 
मेरै मनि तनि प्रेमु लगा हरि बाणु जीउ ॥
Merai man ṯan parem lagā har bāṇ jī▫o.
The arrow of the Lord's Love has pierced by mind and body.
ਨਾਰਾਇਣ ਨੇ ਨੇਹੁੰ ਦੇ ਤੀਰ ਨੇ ਮੇਰੀ ਆਤਮਾ ਦੇ ਦੇਹਿ ਵਿਨ੍ਹ ਸੁਟੇ ਹਨ।
ਬਾਣੁ = ਤੀਰ।ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪ੍ਰੇਮ-ਤੀਰ ਵਿੱਝਾ ਹੋਇਆ ਹੈ।
 
मै वेदन प्रेमु हरि बिरहु लगाई जीउ ॥
Mai veḏan parem har birahu lagā▫ī jī▫o.
I am consumed with the pain of separation from the Love of the Lord.
ਮੈਨੂੰ ਵਾਹਿਗੁਰੂ ਦੇ ਵਿਛੋੜੇ ਵਾਲੀ ਪ੍ਰੀਤ ਦੀ ਪੀੜ ਲੱਗੀ ਹੋਈ ਹੈ।
ਵੇਦਨ = (ਵਿਛੋੜੇ ਦੀ) ਦਰਦ। ਬਿਰਹੁ = ਮਿਲਣ ਦੀ ਸਿੱਕ।ਹੇ ਸਤਿਗੁਰੂ! ਮੇਰੇ ਅੰਦਰ ਪ੍ਰਭੂ ਤੋਂ ਵਿਛੋੜੇ ਦੀ ਪੀੜ ਉੱਠ ਰਹੀ ਹੈ, ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਜਾਗ ਪਿਆ ਹੈ, ਮੇਰੇ ਅੰਦਰ ਹਰੀ ਦੇ ਮਿਲਣ ਦੀ ਸਿੱਕ ਪੈਦਾ ਹੋ ਰਹੀ ਹੈ।
 
नह नीद आवै प्रेमु भावै सुणि बेनंती मेरीआ ॥
Nah nīḏ āvai parem bẖāvai suṇ benanṯī merī▫ā.
Sleep does not come. I am in love with my Beloved. Please, listen to my prayer!
ਮੈਨੂੰ ਨੀਦ੍ਰਂ ਨਹੀਂ ਪੈਦੀ। ਮੇਰਾ ਪ੍ਰੀਤਮ ਮੈਨੂੰ ਚੰਗਾ ਲਗਦਾ ਹੈ। ਹੈ ਮੇਰੇ ਪਤੀ ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ।
ਰੈਣਿ = ਜ਼ਿੰਦਗੀ ਦੀ ਰਾਤ। ਘਣੇਰੀਆ = ਬਹੁਤ।ਹੇ ਖਸਮ-ਪ੍ਰਭੂ! ਮੇਰੀ ਬੇਨਤੀ ਸੁਣ, ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ (ਤੇਰੇ ਵਿਛੋੜੈ ਵਿਚ) ਮੈਨੂੰ ਸ਼ਾਂਤੀ ਨਹੀਂ ਆ ਸਕਦੀ।
 
मै मनि तनि प्रेमु पिरम का अठे पहर लगंनि ॥
Mai man ṯan parem piramm kā aṯẖe pahar lagann.
My mind and body are imbued with the Love of my Beloved, twenty-four hours a day.
ਸਮੁਹ ਦਿਹਾੜਾ, ਮੇਰੀ ਆਤਮਾ ਤੇ ਦੇਹਿ ਮੇਰੇ ਪ੍ਰੀਤਮ ਦੇ ਪਿਆਰ ਨਾਲ ਰੰਗੇ ਰਹਿੰਦੇ ਹਨ।
ਮੈ ਮਨਿ = ਮੇਰੇ ਮਨ ਵਿਚ। ਨੋਟ: ਲਫ਼ਜ਼ 'ਲਗੰਨਿ' ਅਤੇ 'ਵਸੰਨਿ' ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਵਿਚ ਹਨ।(ਮਨ ਲੋਚਦਾ ਹੈ ਕਿ) ਅੱਠੇ ਪਹਿਰ ਲੱਗ ਜਾਣ (ਭਾਵ, ਗੁਜ਼ਰ ਜਾਣ) (ਪਰ) ਮੇਰੇ ਹਿਰਦੇ ਤੇ ਸਰੀਰ ਵਿਚ ਪਿਆਰੇ ਦਾ ਪਿਆਰ (ਲੱਗਾ ਰਹੇ, ਭਾਵ, ਨਾ ਮੁੱਕੇ)
 
सखा सैनु प्रेमु गोबिंद ॥
Sakẖā sain parem gobinḏ.
The Love of the Lord God is one's family and friends.
ਪ੍ਰਭੂ ਦੀ ਪ੍ਰੀਤ ਪ੍ਰਾਣੀ ਦੀ ਮ੍ਰਿੱਤ ਤੇ ਸਨਬੰਧੀ ਹੈ।
ਸੈਨੁ = ਮਿਤ੍ਰ।ਗੋਬਿੰਦ ਦੇ ਪ੍ਰੇਮ ਨੂੰ ਆਪਣਾ ਸਾਥੀ ਮਿਤ੍ਰ ਬਣਾਂਦਾ ਹੈ।
 
प्रेमु न चाखिआ मेरी तिस न बुझानी ॥
Parem na cẖākẖi▫ā merī ṯis na bujẖānī.
I have not tasted His Love, and my thirst is not quenched.
ਮੈਂ ਪ੍ਰੀਤ ਦਾ ਸੁਆਦ ਨਹੀਂ ਮਣਿਆ ਅਤੇ ਮੇਰੀ ਪਿਆਸ ਨਹੀਂ ਬੁਝੀ,
ਤਿਸ = ਪਿਆਸ, ਮਾਇਆ ਦੀ ਤ੍ਰਿਸ਼ਨਾ।(ਹੇ ਮਾਂ! ਸਾਰੀ ਉਮਰ) ਮੈਂ ਪ੍ਰਭੂ-ਪਤੀ ਦੇ ਪ੍ਰੇਮ ਦਾ ਸੁਆਦ ਨ ਚੱਖਿਆ; ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ (ਦੀ ਅੱਗ) ਨਹੀਂ ਬੁੱਝ ਸਕੀ।
 
मै मनि तनि प्रेमु महा बैरागु ॥
Mai man ṯan parem mahā bairāg.
My mind and body are filled with divine love, and great sadness.
ਮੇਰੀ ਆਤਮਾ ਤੇ ਦੇਹਿ ਅੰਦਰ ਪ੍ਰਭੂ-ਪ੍ਰੀਤ ਅਤੇ ਪਰਮ ਉਂਦਾਸੀ ਹੈ।
ਮੈ ਮਨਿ = ਮੇਰੇ ਮਨ ਵਿਚ। ਮੈ ਤਨਿ = ਮੇਰੇ ਤਨ ਵਿਚ। ਬੈਰਾਗੁ = ਲਗਨ।(ਹੇ ਭੈਣੋ!) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ਪਰਮਾਤਮਾ ਵਾਸਤੇ ਬੜੀ ਲਗਨ ਪੈਦਾ ਹੋ ਗਈ ਹੈ।
 
मेरै मनि तनि प्रेमु नामु आधारु ॥
Merai man ṯan parem nām āḏẖār.
The Love of the Naam, the Name of the Lord, is the Support of my mind and body.
ਮੈਂਡੇ ਚਿੱਤ ਤੇ ਦੇਹਿ ਅੰਦਰ ਵਾਹਿਗੁਰੂ ਦੇ ਨਾਮ ਦਾ ਪਿਆਰ ਅਤੇ ਆਸਰਾ ਹੈ।
ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਅਧਾਰੁ = ਆਸਰਾ।(ਹੇ ਮੇਰੇ ਸੱਜਣੋਂ ਮਿੱਤਰੋ!) ਪਰਮਾਤਮਾ ਦਾ ਪਿਆਰ ਤੇ ਪਰਮਾਤਮਾ ਦਾ ਨਾਮ (ਹੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਸਰਾ ਹੈ।
 
मै प्रेमु न चाखिआ मेरे पिआरे भाउ करे ॥
Mai parem na cẖākẖi▫ā mere pi▫āre bẖā▫o kare.
I have not tasted divine love, O my dear beloved, within my heart.
ਮੈਂ ਆਪਣੇ ਪ੍ਰਭੂ ਪ੍ਰੀਤਮ ਦੀ ਪ੍ਰੀਤ ਦਾ ਦਿਲੋਂ ਸੁਆਦ ਨਹੀਂ ਚੱਖਿਆ।
ਭਾਉ ਕਰੇ = ਭਾਉ ਕਰਿ, ਪਿਆਰ ਕਰ ਕੇ।ਹੇ ਮੇਰੇ ਪਿਆਰੇ! ਮੈਂ (ਪ੍ਰਭੂ-ਚਰਨਾਂ ਵਿਚ) ਪ੍ਰੇਮ ਜੋੜ ਕੇ ਉਸ ਦੇ ਪਿਆਰ ਦਾ ਸੁਆਦ (ਕਦੇ ਭੀ) ਨਹੀਂ ਚੱਖਿਆ,
 
पिआरे हरि बिनु प्रेमु न खेलसा ॥
Pi▫āre har bin parem na kẖelsā.
Without the Beloved Lord, there is no play of love.
ਆਪਣੇ ਮਹਿਬੂਬ ਵਾਹਿਗੁਰੂ ਦੇ ਬਗੈਰ, ਮੈਂ ਹੋਰ ਪਿਆਰ ਦੀ ਖੇਡ ਨਹੀਂ ਖੇਡਾਂਗਾ।
ਪਿਆਰੇ = ਹੇ ਪਿਆਰੇ! ਖੇਲਸਾ = ਖੇਲਸਾਂ; ਮੈਂ ਖੇਡਾਂਗੀ।ਹੇ ਪਿਆਰੇ! ਪਰਮਾਤਮਾ ਤੋਂ ਬਿਨਾ (ਕਿਸੇ ਹੋਰ ਨਾਲ) ਮੈਂ ਪ੍ਰੇਮ (ਦੀ ਖੇਡ) ਨਹੀਂ ਖੇਡਾਂਗੀ।
 
तापा बिनासन दूख नासन मिलु प्रेमु मनि तनि अति घना ॥
Ŧāpā bināsan ḏūkẖ nāsan mil parem man ṯan aṯ gẖanā.
O Destroyer of fever, Remover of pain, please unite me with You. My mind and body have such great love for You.
ਮੈਨੂੰ ਮਿਲ ਤੂੰ ਹੇ ਜਲਨ ਨੂੰ ਦੂਰ ਕਰਨਹਾਰ, ਹਰੀ! ਅਤੇ ਪੀੜ ਨੂੰ ਨਵਿਰਤ ਕਰਨ ਵਾਲੇ। ਮੇਰੀ ਆਤਮਾ ਤੇ ਦੇਹ ਅੰਦਰ ਤੇਰੇ ਲਈ ਬਹੁਤ ਹੀ ਜ਼ਿਆਦਾ ਪਿਆਰ ਹੈ।
ਤਨਿ = ਤਨ ਵਿਚ, ਹਿਰਦੇ ਵਿਚ। ਘਨਾ = ਬਹੁਤ।ਹੇ ਜੀਵਾਂ ਦੇ ਦੁੱਖ-ਕਲੇਸ਼ ਨਾਸ ਕਰਨ ਵਾਲੇ! ਤਾਪ ਨਾਸ ਕਰਨ ਵਾਲੇ! (ਮੇਰੀ ਤੇਰੇ ਦਰ ਤੇ ਬੇਨਤੀ ਹੈ, ਮੈਨੂੰ) ਮਿਲ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਤੇਰੇ ਚਰਨਾਂ ਦਾ) ਬਹੁਤ ਡੂੰਘਾ ਪ੍ਰੇਮ ਹੈ।
 
प्रेमु जाइ तउ डरपै तेरो जनु ॥१॥
Parem jā▫e ṯa▫o darpai ṯero jan. ||1||
If I were to lose Your Love, Lord, then Your humble servant would be afraid. ||1||
ਜੇਕਰ ਤੇਰੀ ਪ੍ਰੀਤ ਜਾਂਦੀ ਰਹੇ, ਕੇਵਲ ਤਦ ਹੀ ਤੇਰਾ ਗੁਮਾਸ਼ਤਾ ਡਰਦਾ ਹਾਂ।
ਤਉ = ਤਦੋਂ, ਤਾਂ ਹੀ। ਡਰਪੈ = ਡਰਦਾ ਹੈ। ਜਨੁ = ਦਾਸ ॥੧॥ਹੇ ਰਾਮ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ ॥੧॥
 
वधु सुखु रैनड़ीए प्रिअ प्रेमु लगा ॥
vaḏẖ sukẖ rainṛī▫e pari▫a parem lagā.
O peaceful night, grow longer - I have come to enshrine love for my Beloved.
ਹੇ ਆਰਾਮ ਦੇਣ ਵਾਲੀਏ ਰਾਤੇ ਲਮੇਰੀ ਹੋ ਵੰਞ, ਕਿਉਂਕਿ ਮੇਰਾ ਪਿਆਰ ਪ੍ਰੀਤਮ ਨਾਲ ਪੈ ਗਿਆ ਹੈ।
ਵਧੁ = ਲੰਮੀ ਹੁੰਦੀ ਜਾ। ਸੁਖ = ਆਤਮਕ ਆਨੰਦ। ਰੈਨੜੀਏ = ਹੇ ਸੋਹਣੀ ਰਾਤ! ਪ੍ਰਿਅ = ਪਿਆਰੇ ਦਾ।ਹੇ ਆਤਮਕ ਆਨੰਦ ਦੇਣ ਵਾਲੀ ਸੋਹਣੀ (ਜੀਵਨ) ਰਾਤ! ਤੂੰ ਲੰਮੀ ਹੁੰਦੀ ਜਾ ਤਾਂ ਜੋ (ਮੇਰੇ ਹਿਰਦੇ ਵਿਚ) ਪਿਆਰੇ ਦਾ ਪ੍ਰੇਮ ਬਣਿਆ ਰਹੇ।
 
मनि प्रिअ प्रेमु घणा हरि की भगति मंगह ॥
Man pari▫a parem gẖaṇā har kī bẖagaṯ mangah.
Within my mind is great love for my Beloved; I beg for the Lord's devotional worship.
ਮੇਰੇ ਹਿਰਦੇ ਅੰਦਰ ਪਿਆਰੇ ਲਈ ਬਹੁਤਾ ਪਿਆਰ ਹੈ। ਮੈਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਲਈ ਪ੍ਰਾਰਥਨਾ ਕਰਦੀ ਹਾਂ।
ਮਨਿ = ਮਨ ਵਿਚ। ਘਣਾ = ਬਹੁਤ। ਮੰਗਹ = ਆਓ, ਅਸੀਂ ਮੰਗੀਏ।(ਮੇਰੇ) ਮਨ ਵਿਚ ਪਿਆਰੇ ਦਾ ਬਹੁਤ ਪ੍ਰੇਮ ਵੱਸ ਰਿਹਾ ਹੈ, ਆਓ ਅਸੀਂ (ਉਸ ਪਾਸੋਂ) ਭਗਤੀ ਦੀ ਦਾਤ ਮੰਗੀਏ।
 
मेरै मनि तनि प्रेमु पिरम का बिनु दरसन किउ मनु धीरे ॥१॥
Merai man ṯan parem piramm kā bin ḏarsan ki▫o man ḏẖīre. ||1||
My mind and body are filled with love for my Beloved; how can my soul find relief, without the Blessed Vision of the Lord's Darshan? ||1||
ਮੇਰੀ ਆਤਮਾ ਤੇ ਦੇਹ ਅੰਦਰ ਆਪਣੇ ਪ੍ਰੀਤਮ ਦਾ ਪਿਆਰ ਹੈ। ਉਸ ਨੂੰ ਵੇਖਣ ਦੇ ਬਾਝੋਂ ਮੇਰਾ ਦਿਲ ਕਿਸ ਤਰ੍ਹਾਂ ਧੀਰਜ ਕਰ ਸਕਦਾ ਹੈ?
ਮਨਿ = ਮਨ ਵਿਚ। ਤਨਿ = ਸਰੀਰ ਵਿਚ, ਹਿਰਦੇ ਵਿਚ। ਪਿਰੰਮ ਕਾ = ਪਿਆਰੇ ਦਾ। ਧੀਰੇ = ਸ਼ਾਂਤੀ ਪ੍ਰਾਪਤ ਕਰੇ ॥੧॥ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ, ਤੇ (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ॥੧॥