Sri Guru Granth Sahib Ji

Search ਪੜਦਾ in Gurmukhi

अंतरि अगिआन दुखु भरमु है विचि पड़दा दूरि पईआसि ॥
Anṯar agi▫ān ḏukẖ bẖaram hai vicẖ paṛ▫ḏā ḏūr pa▫ī▫ās.
There is ignorance within, and the pain of doubt, like a separating screen.
ਅੰਦਰ ਬੇ-ਸਮਝੀ ਅਤੇ ਸੰਦੇਹ ਦੀ ਪੀੜ ਹੈ। ਜੀਵ ਤੇ ਸੁਆਮੀ ਦੇ ਵਿਚਕਾਰ ਵੱਖ ਕਰਨ ਵਾਲਾ ਪਰਦਾ ਪਿਆ ਹੋਇਆ ਹੈ।
ਭਰਮੁ = ਭਟਕਣਾ। ਪੜਦਾ = ਵਿੱਥ।ਜਿਸ ਜੀਵ ਦੇ ਅੰਦਰ ਅਗਿਆਨਤਾ (ਦੇ ਹਨੇਰੇ) ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣੀ ਲੱਗੀ ਰਹੇ ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਭਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ। ਉਸ ਦੀ ਜਿੰਦ ਅੰਦਰ-ਵੱਸਦੇ ਪ੍ਰਭੂ ਨਾਲੋਂ ਦੂਰ ਪਈ ਰਹਿੰਦੀ ਹੈ।
 
सासि सासि हरि गावै नानकु सतिगुर ढाकि लीआ मेरा पड़दा जीउ ॥४॥१७॥२४॥
Sās sās har gāvai Nānak saṯgur dẖāk lī▫ā merā paṛ▫ḏā jī▫o. ||4||17||24||
With each and every breath, Nanak sings the Lord's Praises. The True Guru has covered my sins. ||4||17||24||
ਆਪਣੇ ਹਰ ਸੁਆਸ ਨਾਲ ਨਾਨਕ ਵਾਹਿਗੁਰੁ ਦੀ ਕੀਰਤੀ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਮੇਰੇ ਪਾਪਾਂ ਨੂੰ ਕੱਜ ਦਿੱਤਾ ਹੈ।
ਗਾਵੈ ਨਾਨਕੁ = ਨਾਨਕ ਗਾਂਦਾ ਹੈ। ਸਤਿਗੁਰਿ = ਸਤਿਗੁਰੂ ਨੇ। ਪੜਦਾ ਢਾਕਿ ਲੀਆ = ਇੱਜ਼ਤ ਰੱਖ ਲਈ, ਵਿਕਾਰਾਂ ਦੇ ਹੱਲਿਆਂ ਤੋਂ ਬਚਾ ਕੇ ਇੱਜ਼ਤ ਰੱਖ ਲਈ ॥੪॥ਸਤਿਗੁਰੂ ਨੇ (ਹਉਮੈ ਆਦਿਕ ਵਿਕਾਰਾਂ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ। ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੭॥੨੪॥
 
वुठै अंनु कमादु कपाहा सभसै पड़दा होवै ॥
vuṯẖai ann kamāḏ kapāhā sabẖsai paṛ▫ḏā hovai.
When it rains, the corn grows, and the sugar cane, and the cotton, which provides clothing for all.
ਜਦ ਪਾਣੀ ਵੱਸਦਾ ਹੈ, ਅਨਾਜ, ਗੰਨਾ ਅਤੇ ਕਪਾਸ ਹੁੰਦੀ ਹੈ, ਜੋ ਸਾਰਿਆਂ ਨੂੰ ਕੱਜਣ ਵਾਲੀ ਚਾਦਰ ਬਣਦੀ ਹੈ।
xxxਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ।
 
अंतरि अलखु न जाई लखिआ विचि पड़दा हउमै पाई ॥
Anṯar alakẖ na jā▫ī lakẖi▫ā vicẖ paṛ▫ḏā ha▫umai pā▫ī.
The Unseen Lord is deep within the self; He cannot be seen; the curtain of egotism intervenes.
ਅਬੋਧ ਸਾਈਂ ਅੰਦਰ ਹੀ ਹੈ ਪ੍ਰੰਤੂ ਵਿੱਚ ਪਏ ਹੋਏ ਹੰਕਾਰ ਦੇ ਪਰਦੇ ਦੇ ਸਬਬ ਉਹ ਵੇਖਿਆ ਨਹੀਂ ਜਾ ਸਕਦਾ।
ਅੰਤਰਿ = (ਜੀਵ ਦੇ) ਅੰਦਰ। ਅਲਖੁ = ਅਦ੍ਰਿਸ਼ਟ ਪ੍ਰਭੂ। ਪਾਈ = ਪਾਇਆ ਹੋਇਆ ਹੈ।(ਹਰੇਕ ਜੀਵ ਦੇ) ਅੰਦਰ ਅਦ੍ਰਿਸ਼ਟ ਪ੍ਰਭੂ ਵੱਸਦਾ ਹੈ, ਪਰ (ਜੀਵ ਨੂੰ) ਇਹ ਸਮਝ ਨਹੀਂ ਆ ਸਕਦੀ, ਕਿਉਂਕਿ (ਜੀਵ ਦੇ ਅੰਦਰ) ਹਉਮੈ ਦਾ ਪਰਦਾ ਪਿਆ ਹੋਇਆ ਹੈ।
 
चित्र गुपतु जब लेखा मागहि तब कउणु पड़दा तेरा ढाकै ॥३॥
Cẖiṯar gupaṯ jab lekẖā māgėh ṯab ka▫uṇ paṛ▫ḏā ṯerā dẖākai. ||3||
When Chitr and Gupt, the celestial accountants of the conscious and subconscious, call for your account, who will screen you then? ||3||
ਜਦ ਚਿੱਤ੍ਰਗੁਪਤ ਤੇਰੇ ਕੋਲੋਂ ਹਿਸਾਬ ਕਿਤਾਬ ਪੁਛਣਗੇ ਉਦੋਂ ਤੇਰਾ ਪਰਦਾ ਕੌਣ ਕਜੂਗਾ?
ਚਿਤ੍ਰ ਗੁਪਤੁ = (ਧਰਮਰਾਜ ਦੇ ਮੁਨਸ਼ੀ)। ਮਾਗਹਿ = ਮੰਗਦੇ ਹਨ, ਮੰਗਣਗੇ ॥੩॥(ਪਰ, ਹੇ ਭਾਈ!) ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ ॥੩॥
 
गुरि खोलिआ पड़दा देखि भई निहालु ॥४॥
Gur kẖoli▫ā paṛ▫ḏā ḏekẖ bẖa▫ī nihāl. ||4||
The Guru has torn away the veil of illusion, and beholding the jewel, I am delighted. ||4||
ਗੁਰਾਂ ਨੇ ਪਰਦਾ ਦੂਰ ਕਰ ਦਿੱਤਾ ਹੈ ਅਤੇ ਮੈਂ ਜਵੇਹਰ ਨੂੰ ਵੇਖ ਕੇ ਪ੍ਰਸੰਨ ਹੋ ਗਈ ਹਾਂ।
ਗੁਰਿ = ਗੁਰੂ ਨੇ। ਨਿਹਾਲੁ = ਪ੍ਰਸੰਨ ॥੪॥ਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ (ਉਸ ਲਾਲ ਨੂੰ ਆਪਣੇ ਅੰਦਰ ਹੀ) ਵੇਖ ਕੇ ਲੂੰ ਲੂੰ ਖਿੜ ਗਈ ॥੪॥
 
कहु नानक सभु पड़दा तूटा ॥
Kaho Nānak sabẖ paṛ▫ḏā ṯūtā.
Says Nanak, the screen is totally torn away;
ਗੁਰੂ ਜੀ ਫਰਮਾਉਂਦੇ ਹਨ, ਸਾਰਾ ਪਰਦਾ ਪਾਟ ਗਿਆ ਹੈ,
xxxਹੇ ਨਾਨਕ! ਆਖ- (ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ,
 
संत हमारा राखिआ पड़दा ॥
Sanṯ hamārā rākẖi▫ā paṛ▫ḏā.
The Saints have covered my faults.
ਸਾਧੂ ਸਦਾ ਹੀ ਮੇਰੇ ਪਾਪਾਂ ਨੂੰ ਕੱਜਦੇ ਹਨ।
ਪੜਦਾ = ਲਾਜ, ਇੱਜ਼ਤ।ਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ,
 
बहुतेरी थाई रलाइ रलाइ दिता उघड़िआ पड़दा अगै आइ खलोहा ॥
Bahuṯerī thā▫ī ralā▫e ralā▫e ḏiṯā ugẖ▫ṛi▫ā paṛ▫ḏā agai ā▫e kẖalohā.
Mixed and mingled with others, he was passed off as genuine in many places; but now, the veil has been lifted, and he stands naked before all.
ਹੋਰਨਾਂ ਨਾਲ ਰਲਾ ਮਿਲਾ ਕੇ, ਉਸ ਨੂੰ ਘਣੇਰੀਆਂ ਥਾਵਾਂ ਤੇ ਖਰਾ ਕਰ ਕੇ ਚਲਾ ਦਿੱਤਾ ਗਿਆ ਸੀ। ਹੁਣ ਉਸ ਦਾ ਬੁਰਕਾ ਉਤਰ ਗਿਆ ਹੈ ਅਤੇ ਉਹ ਸਾਰਿਆਂ ਮੂਹਰੋਂ ਨੰਗਾ ਹੋਇਆ ਖੜ੍ਹਾ ਹੈ।
xxxਕਈ ਥਾਈਂ ਭਾਵੇਂ ਇਸ ਨੂੰ ਰਲਾ ਰਲਾ ਕੇ ਰੱਖੀਏ, ਪਰ ਇਸ ਦਾ ਪਾਜ ਖੁਲ੍ਹ ਕੇ ਅਸਲੀਅਤ ਅੱਗੇ ਆ ਹੀ ਜਾਂਦੀ ਹੈ।
 
जिसु करमु खुलिआ तिसु लहिआ पड़दा जिनि गुर पहि मंनिआ सुभाइ ॥
Jis karam kẖuli▫ā ṯis lahi▫ā paṛ▫ḏā jin gur pėh mani▫ā subẖā▫e.
When good karma dawns, the wall of doubt is torn down. He lovingly accepts the Guru's Will.
ਜਿਸ ਦੀ ਪ੍ਰਾਲਭਦ ਜਾਗ ਉਠਦੀ ਹੈ; ਉਸ ਦਾ ਵਹਿਮ ਦਾ ਪੜਦਾ ਦੂਰ ਹੋ ਜਾਂਦਾ ਹੈ ਅਤੇ ਗੁਰਾਂ ਦੇ ਹੁਕਮ ਨੂੰ ਉਹ ਪਿਆਰ ਨਾਲ ਮੰਨਦਾ ਹੈ।
ਜਿਸੁ = ਜਿਸ ਮਨੁੱਖ ਦਾ। ਕਰਮ ਖੁਲਿਆ = ਭਾਗ ਜਾਗਿਆ। ਤਿਸੁ ਪੜਦਾ = ਉਸ ਦਾ ਪੜਦਾ। ਲਹਿਆ = ਲਹਿ ਗਿਆ। ਜਿਨਿ = ਜਿਸ (ਮਨੁੱਖ) ਨੇ। ਗੁਰ ਪਹਿ = ਗੁਰੂ ਦੇ ਪਾਸ (ਰਹਿ ਕੇ)। ਮੰਨਿਆ = (ਪਰਮਾਤਮਾ ਦਾ ਹੁਕਮ) ਮੰਨ ਲਿਆ। ਸੁਭਾਇ = ਪ੍ਰੇਮ ਵਿਚ (ਟਿਕ ਕੇ) {ਭਾਉ = ਪ੍ਰੇਮ}।ਜਿਸ ਮਨੁੱਖ ਦਾ ਭਾਗ ਜਾਗ ਪੈਂਦਾ ਹੈ, ਜਿਸ ਨੇ ਗੁਰੂ ਦੀ ਸਰਨ ਵਿਚ ਰਹਿ ਕੇ ਪ੍ਰੇਮ ਨਾਲ ਰਜ਼ਾ ਨੂੰ ਮੰਨ ਲਿਆ ਉਸ (ਦੀਆਂ ਅੱਖਾਂ ਤੋਂ ਮਾਇਆ ਦੇ ਮੋਹ) ਦਾ ਪੜਦਾ ਲਹਿ ਜਾਂਦਾ ਹੈ।
 
तै तनि पड़दा नाहि नानक जै गुरु भेटिआ ॥२॥
Ŧai ṯan paṛ▫ḏā nāhi Nānak jai gur bẖeti▫ā. ||2||
There is no obscuring veil on the body of that one, O Nanak, who meets the Guru. ||2||
ਉਸ ਦੀ ਦੇਹ ਦੇ ਅੰਦਰ ਆਤਮਕ ਅਨ੍ਹੇਰੇ ਦਾ ਕੋਈ ਪਰਦਾ ਨਹੀਂ, ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ, ਹੇ ਨਾਨਕ!
ਤੈ ਤਨਿ = ਉਸ ਮਨੁੱਖ ਦੇ ਸਰੀਰ ਵਿਚ। ਪੜਦਾ = ਪਰਮਾਤਮਾ ਨਾਲੋਂ ਵਿੱਥ। ਜੈ = ਜਿਸ ਨੂੰ। ਭੇਟਿਆ = ਮਿਲਿਆ ॥੨॥ਹੇ ਨਾਨਕ! (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਦੇ ਹਿਰਦੇ ਵਿਚ (ਸਰੀਰ ਵਿਚ ਪਰਮਾਤਮਾ ਨਾਲੋਂ) ਵਿੱਥ ਨਹੀਂ ਰਹਿ ਜਾਂਦੀ (ਤੇ ਉਹ ਪਰਮਾਤਮਾ ਨੂੰ ਆਪਣੇ ਅੰਦਰ ਵੇਖ ਲੈਂਦਾ ਹੈ) ॥੨॥
 
सतिगुरि ढाकि लीआ मोहि पापी पड़दा ॥
Saṯgur dẖāk lī▫ā mohi pāpī paṛ▫ḏā.
The True Guru has covered by faults; I am such a sinner.
ਸੱਚੇ ਗੁਰਾਂ ਨੇ ਮੈਂ ਗੁਨਾਹਗਾਰ ਦੇ ਐਬ ਕੱਜ ਲਏ ਹਨ।
ਸਤਿਗੁਰਿ = ਸਤਿਗੁਰੂ ਨੇ। ਮੋਹਿ ਪਾਪੀ = ਮੇਰਾ ਪਾਪੀ ਦਾ।ਸਤਿਗੁਰੂ ਨੇ ਮੇਰਾ ਪਾਪੀ ਦਾ ਪਰਦਾ ਢੱਕ ਲਿਆ ਹੈ (ਮੇਰੇ ਪਾਪ ਨਸ਼ਰ ਨਹੀਂ ਹੋਣ ਦਿੱਤੇ)।
 
चूका पड़दा तां नदरी आइआ ॥
Cẖūkā paṛ▫ḏā ṯāʼn naḏrī ā▫i▫ā.
When the veil of illusion is removed, then I come to see You.
ਜਦ ਪਰਦਾ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਮੈਂ ਤੈਨੂੰ ਵੇਖਦਾ ਹਾਂ।
ਚੂਕਾ = ਮੁੱਕ ਗਿਆ। ਪੜਦਾ = ਮਾਇਆ ਦੇ ਮੋਹ ਵਾਲੀ ਵਿੱਥ। ਨਦਰੀ ਆਇਆ = ਦਿੱਸ ਪਿਆ।(ਜਦੋਂ ਕਿਸੇ ਜੀਵ ਦੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਮੁੱਕ ਜਾਂਦਾ ਹੈ ਤਦੋਂ ਤੂੰ ਉਸ ਨੂੰ ਦਿੱਸ ਪੈਂਦਾ ਹੈਂ।
 
राखि लीनो सभु जन का पड़दा ॥
Rākẖ līno sabẖ jan kā paṛ▫ḏā.
He covers the faults of His humble servant.
ਜਿਸ ਨੇ ਆਪਣੇ ਗੋਲੇ ਦੇ ਸਾਰੇ ਐਬ ਕੱਜ ਲਏ ਹਨ।
ਸਭੁ = ਸਾਰਾ, ਹਰ ਥਾ।ਆਪਣੇ ਸੇਵਕ ਦੀ ਇੱਜ਼ਤ ਪਰਮਾਤਮਾ ਹਰ ਥਾਂ ਰੱਖ ਲੈਂਦਾ ਹੈ,
 
सभि धंनु कहहु गुरु सतिगुरू गुरु सतिगुरू जितु मिलि हरि पड़दा कजिआ ॥७॥
Sabẖ ḏẖan kahhu gur saṯgurū gur saṯgurū jiṯ mil har paṛ▫ḏā kaji▫ā. ||7||
Let everyone proclaim: Blessed is the Guru, the True Guru, the Guru, the True Guru; meeting Him, the Lord covers their faults and deficiencies. ||7||
ਸਾਰੇ ਜਣੇ ਆਖੋ ਮੁਬਾਰਕ ਮੁਬਾਰਕ ਹਨ ਵੱਡੇ ਸੱਚੇ ਗੁਰਦੇਵ ਜੀ, ਵੱਡੇ ਸੱਚੇ ਗੁਰਦੇਵ ਜੀ, ਜਿਨ੍ਹਾਂ ਨਾਲ ਮਿਲਣ ਦੁਆਰਾ ਪ੍ਰਭੂ ਪ੍ਰਾਣੀ ਦੇ ਐਬ ਢਕ ਦਿੰਦਾ ਹੈ।
ਸਭਿ = ਸਾਰੇ। ਜਿਤੁ = ਜਿਸ ਦੀ ਰਾਹੀਂ। ਮਿਲਿ ਹਰਿ = ਪਰਮਾਤਮਾ ਨੂੰ ਮਿਲ ਕੇ। ਪੜਦਾ ਕਜਿਆ = ਇੱਜ਼ਤ ਬਚੀ ਰਹਿੰਦੀ ਹੈ ॥੭॥ਤੁਸੀਂ ਸਾਰੇ ਗੁਰੂ ਨੂੰ ਧੰਨ-ਧੰਨ ਆਖੋ, ਗੁਰੂ ਨੂੰ ਧੰਨ-ਧੰਨ ਆਖੋ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ (ਵਿਕਾਰਾਂ ਦੇ ਟਾਕਰੇ ਤੇ) ਇੱਜ਼ਤ ਬਚ ਜਾਂਦੀ ਹੈ ॥੭॥
 
कहु नानक गुरि पड़दा ढाकिआ ॥४॥८॥
Kaho Nānak gur paṛ▫ḏā dẖāki▫ā. ||4||8||
Says Nanak, the Guru covers their faults. ||4||8||
ਗੁਰੂ ਜੀ ਆਖਦੇ ਹਨ, ਗੁਰਦੇਵ ਉਨ੍ਹਾਂ ਦੇ ਪਾਪਾਂ ਨੂੰ ਕਜ ਦਿੰਦਾ ਹੈ।
ਗੁਰਿ = ਗੁਰੂ ਨੇ। ਪੜਦਾ ਢਾਕਿਆ = ਲਾਜ ਰੱਖ ਲਈ ॥੪॥੮॥ਨਾਨਕ ਆਖਦਾ ਹੈ- ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖ ਲਈ ॥੪॥੮॥