Sri Guru Granth Sahib Ji

Search ਪੰਥੁ in Gurmukhi

मंनै मगु न चलै पंथु ॥
Mannai mag na cẖalai panth.
The faithful do not follow empty religious rituals.
ਨਾਮ ਉਤੇ ਭਰੋਸਾ ਰੱਖਣ ਵਾਲਾ ਸੰਸਾਰੀ ਰਾਹਾਂ ਅਤੇ ਕਰਮਕਾਂਡੀ ਧਾਰਮਕ ਰਸਤਿਆਂ ਤੇ ਨਹੀਂ ਟੁਰਦਾ।
xxxਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ 'ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ)।
 
हउ पंथु दसाई नित खड़ी कोई प्रभु दसे तिनि जाउ ॥
Ha▫o panth ḏasā▫ī niṯ kẖaṛī ko▫ī parabẖ ḏase ṯin jā▫o.
I stand by the wayside and ask the Way. If only someone would show me the Way to God-I would go with him.
ਸਦਾ ਹੀ ਖੜੀ ਹੋ ਕੇ ਮੈਂ ਸਾਹਿਬ ਦੇ ਰਸਤੇ ਦਾ ਪਤਾ ਕਰਦੀ ਹਾਂ। ਜੇਕਰ ਕੋਈ ਪੁਰਸ਼ ਮੈਨੂੰ ਰਸਤਾ ਦਿਖਾਵੇ ਤਾਂ ਮੈਂ ਉਸ ਕੋਲ ਜਾਵਾਂ।
ਹਉ = ਮੈਂ। ਪੰਥੁ = ਰਸਤਾ। ਦਸਾਈ = ਦਸਾਈਂ, ਪੁੱਛਦੀ ਹਾਂ। ਤਿਨਿ = ਉਸ ਦੀ ਰਾਹੀਂ, ਉਸ ਦੀ ਸਹੈਤਾ ਨਾਲ। ਜਾਉ = ਜਾਉਂ, ਮੈਂ ਜਾਵਾਂ।ਮੈਂ ਸਦਾ (ਤਾਂਘ ਵਿਚ) ਖਲੋਤੀ ਹੋਈ (ਪਰਮਾਤਮਾ ਦੇ ਦੇਸ ਦਾ) ਰਾਹ ਪੁੱਛਦੀ ਹਾਂ (ਮੈਂ ਸਦਾ ਲੋਚਦੀ ਹਾਂ ਕਿ) ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ, ਤੇ ਉਸ ਦੀ ਰਾਹੀਂ (ਉਸ ਦੀ ਸਹੈਤਾ ਨਾਲ ਪ੍ਰਭੂ ਦੇ ਚਰਨਾਂ ਵਿਚ) ਪਹੁੰਚਾਂ।
 
गुरमुखा नो पंथु परगटा दरि ठाक न कोई पाइ ॥
Gurmukẖā no panth pargatā ḏar ṯẖāk na ko▫ī pā▫e.
For the Gurmukhs, the Way is obvious. At the Lord's Door, they face no obstructions.
ਜਗਿਆਸੂਆਂ ਲਈ ਰੱਬ ਦਾ ਰਾਹ ਪ੍ਰਤੱਖ ਹੈ। ਸਾਈਂ ਦੇ ਬੂਹੇ ਤੇ ਉਨ੍ਹਾਂ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ।
ਪੰਥੁ = ਰਸਤਾ। ਪਰਗਟਾ = ਸਾਫ਼। ਦਰਿ = ਦਰ ਤੇ। ਠਾਕ = ਰੁਕਾਵਟ। ਸਲਾਹਨਿ = ਸਲਾਹੁੰਦੇ ਹਨ।ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ (ਜੀਵਨ ਦਾ) ਰਸਤਾ ਸਾਫ਼ ਪੱਧਰਾ ਦਿੱਸਦਾ ਹੈ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਂਦਾ।
 
बुरा भला न पछाणै प्राणी आगै पंथु करारा ॥
Burā bẖalā na pacẖẖāṇai parāṇī āgai panth karārā.
Mortal beings do not distinguish between good and evil, and the road ahead is treacherous.
ਜੀਵ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਕਰਦਾ, ਅਤੇ ਮੂਹਰੇ ਰਸਤਾ ਬਿਖੜਾ ਹੈ।
ਆਗੈ = ਪਰਲੋਕ ਵਿਚ। ਪੰਥੁ = ਰਸਤਾ। ਕਰਾਰਾ = ਕਰੜਾ, ਸਖ਼ਤ, ਔਖਾ।(ਜੁਆਨੀ ਦੇ ਮਦ ਵਿਚ) ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਜੋ ਕੁਝ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ (ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ) ਪਰਲੋਕ ਵਿਚ ਔਖਾ ਪੈਂਡਾ ਝਾਗਦਾ ਹੈ।
 
गुरि सतिगुरि दातै पंथु बताइआ हरि मिलिआ आइ प्रभु मेरी ॥
Gur saṯgur ḏāṯai panth baṯā▫i▫ā har mili▫ā ā▫e parabẖ merī.
The Guru, the True Guru, the Giver, has shown me the Way; my Lord God came and met me.
ਵਿਸ਼ਾਲ, ਦਾਤਾਰ ਸੱਚੇ ਗੁਰਾਂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਤੇ ਮੈਂਡਾ ਵਾਹਿਗੁਰੂ ਸੁਆਮੀ ਆ ਕੇ ਮੇਰੇ ਤੇ ਨਾਜ਼ਲ ਹੋ ਗਿਆ।
ਦਾਤੈ = ਦਾਤੇ ਨੇ। ਪੰਥੁ = ਰਸਤਾ।(ਨਾਮ ਦੀ) ਦਾਤ ਦੇਣ ਵਾਲੇ ਗੁਰੂ ਨੇ ਸਤਿਗੁਰੂ ਨੇ ਮੈਨੂੰ (ਪਰਮਾਤਮਾ ਨਾਲ ਮਿਲਣ ਦਾ) ਰਾਹ ਦੱਸਿਆ, ਤੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ।
 
मेरै हीअरै प्रीति राम राइ की गुरि मारगु पंथु बताइआ ॥
Merai hī▫arai parīṯ rām rā▫e kī gur mārag panth baṯā▫i▫ā.
My heart is filled with love for the Sovereign Lord King; the Guru has shown me the path and the way to find Him.
ਮੇਰੇ ਮਨ ਅੰਦਰ ਪਾਤਸ਼ਾਹ ਪ੍ਰਭੂ ਦਾ ਪ੍ਰੇਮ ਹੈ। ਗੁਰਾਂ ਨੇ ਮੈਨੂੰ ਉਸ ਦਾ ਰਸਤਾ ਤੇ ਰਾਹ ਵਿਖਾਲ ਦਿਤਾ ਹੈ।
ਹੀਅਰੈ = ਹਿਰਦੇ ਵਿਚ। ਰਾਇ = ਪ੍ਰਕਾਸ਼-ਰੂਪ। ਗੁਰਿ = ਗੁਰੂ ਨੇ। ਮਾਰਗੁ = ਰਸਤਾ। ਪੰਥੁ = ਰਸਤਾ।(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ।
 
भरमु जराइ चराई बिभूता पंथु एकु करि पेखिआ ॥
Bẖaram jarā▫e cẖarā▫ī bibẖūṯā panth ek kar pekẖi▫ā.
I have burnt my doubt, and smeared my body with the ashes. My path is to see the One and Only Lord.
ਮੈਂ ਆਪਣਾ ਵਹਿਮ ਸਾੜ ਸੁਟਿਆ ਹੈ, ਅਤੇ ਇਸ ਦੀ ਸੁਆਹ ਮੈਂ ਆਪਣੀ ਦੇਹਿ ਨੂੰ ਮਲੀ ਹੈ। ਮੇਰਾ ਮਤ ਸੁਆਮੀ ਨੂੰ ਇਕ ਕਰ ਕੇ ਵੇਖਣਾ ਹੈ।
ਜਰਾਇ = ਸਾੜ ਕੇ। ਚਰਾਈ = ਚੜ੍ਹਾਈ, ਮਲੀ। ਬਿਭੂਤਾ = ਸੁਆਹ। ਪੰਥੁ = ਜੋਗ-ਮਾਰਗ। ਪੇਖਿਆ = ਵੇਖਿਆ।(ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ-ਇਹ ਹੈ ਮੇਰਾ ਜੋਗ-ਪੰਥ।
 
हरि नामु लेहु मीता लेहु आगै बिखम पंथु भैआन ॥१॥ रहाउ ॥
Har nām leho mīṯā leho āgai bikẖam panth bẖai▫ān. ||1|| rahā▫o.
Chant the Lord's Name; O my friend, chant it. Hereafter, the path is terrifying and treacherous. ||1||Pause||
ਉਚਾਰਨ ਕਰ, ਉਚਾਰਨ ਕਰ, ਤੂੰ ਹੈ ਮਿੱਤ੍ਰ, ਰੱਬ ਦਾ ਨਾਮ! ਅਗੇ ਤੈਨੂੰ ਕਠਨ ਤੇ ਭਿਆਨਕ ਰਾਹੇ ਟੁਰਨਾ ਪਏਗਾ। ਠਹਿਰਾਉ।
ਮੀਤਾ = ਹੇ ਮਿੱਤਰ! ਆਗੈ = ਤੇਰੇ ਅੱਗੇ, ਤੇਰੇ ਸਾਹਮਣੇ, ਜਿਸ ਰਸਤੇ ਉਤੇ ਤੂੰ ਤੁਰ ਰਿਹਾ ਹੈਂ, ਜੀਵਨ-ਸਫ਼ਰ ਦਾ ਰਸਤਾ। ਬਿਖਮ = ਔਖਾ। ਪੰਥੁ = ਰਸਤਾ। ਭੈਆਨ = ਭਿਆਨਕ, ਡਰਾਉਣਾ ॥੧॥ਹੇ ਮਿੱਤਰ! ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ। ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈਂ ਉਹ ਰਸਤਾ (ਵਿਕਾਰਾਂ ਦੇ ਹੱਲਿਆਂ ਦੇ ਕਾਰਨ) ਔਖਾ ਹੈ ਤੇ ਡਰਾਵਨਾ ਹੈ ॥੧॥ ਰਹਾਉ॥
 
बिनु गुर पंथु न सूझई कितु बिधि निरबहीऐ ॥२॥
Bin gur panth na sūjẖ▫ī kiṯ biḏẖ nirabahī▫ai. ||2||
Without the Guru, the Path cannot be seen. How can anyone proceed? ||2||
ਗੁਰਾਂ ਦੇ ਬਾਝੋਂ ਰਸਤਾ ਦਿਖਾਈ ਨਹੀਂ ਦਿੰਦਾ ਤਦ ਆਦਮੀ ਦਾ ਕਿਸ ਤਰ੍ਹਾਂ ਗੁਜ਼ਾਰਾ ਚੱਲੇ?
ਪੰਥੁ = (ਜੀਵਨ ਦਾ ਸਿੱਧਾ) ਰਸਤਾ। ਕਿਤੁ ਬਿਧਿ ਨਿਰਬਹੀਐ = (ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ) ਕਿਸੇ ਤਰ੍ਹਾਂ ਭੀ ਨਿਰਬਾਹ ਨਹੀਂ ਹੋ ਸਕਦਾ, ਸਾਥ ਨਹੀਂ ਨਿਭ ਸਕਦਾ ॥੨॥ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ ॥੨॥
 
सुणि सुणि पंथु डराउ बहुतु भैहारीआ ॥
Suṇ suṇ panth darā▫o bahuṯ bẖaihārī▫ā.
Continually hearing of the terrifying path, I am so afraid.
ਭਿਆਨਕ ਮਾਰਗ ਬਾਰੇ, ਸੁਣ ਸੁਣ ਕੇ, ਮੈਂ ਅਤੀ ਭੈ-ਭੀਤ ਹੋਇਆ ਹੋਇਆ ਹਾਂ।
ਸੁਣਿ = ਸੁਣ ਕੇ। ਪੰਥੁ = ਰਸਤਾ। ਡਰਾਉ = ਡਰਾਉਣਾ। ਭੈਹਾਰੀਆ = ਭੈ-ਭੀਤ।ਮੁੜ ਮੁੜ ਇਹ ਸੁਣ ਕੇ ਕਿ ਜਗਤ-ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਮਿਆ ਹੋਇਆ ਸਾਂ (ਕਿ ਮੈਂ ਕਿਵੇਂ ਇਹ ਸਫ਼ਰ ਤੈ ਕਰਾਂਗਾ);
 
जम पंथु बिखड़ा अगनि सागरु निमख सिमरत साधीऐ ॥
Jam panth bikẖ▫ṛā agan sāgar nimakẖ simraṯ sāḏẖī▫ai.
The treacherous path of death and the terrifying ocean of fire are crossed over by meditating in remembrance on the Lord, even for an instant.
ਇਕ ਮੁਹਤ ਭਰ ਲਈ ਹਰੀ ਨੂੰ ਯਾਦ ਕਰਨ ਦੁਆਰਾ ਮੌਤ ਦੇ ਕਠਨ ਰਸਤੇ ਅਤੇ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
ਪੰਥੁ = ਰਸਤਾ। ਬਿਖੜਾ = ਔਖਾ। ਨਿਮਖ = ਅੱਖ ਝਮਕਣ ਜਿਤਨਾ ਸਮਾ। ਸਾਧੀਐ = ਸਾਧ ਲਈਦਾ ਹੈ, ਠੀਕ ਕਰ ਲਈਦਾ ਹੈ।ਹੇ ਮਨ! ਜਮਾਂ ਦਾ ਔਖਾ ਰਸਤਾ, ਤੇ (ਵਿਕਾਰਾਂ ਦੀ) ਅੱਗ (ਨਾਲ ਭਰਿਆ ਹੋਇਆ ਸੰਸਾਰ-) ਸਮੁੰਦਰ ਰਤਾ ਭਰ ਸਮੇ ਲਈ ਨਾਮ ਸਿਮਰਿਆਂ ਸੋਹਣਾ ਬਣਾ ਲਈਦਾ ਹੈ।
 
काहू पंथु दिखारै आपै ॥
Kāhū panth ḏikẖārai āpai.
To some, He Himself shows the Way.
ਕਈਆਂ ਨੂੰ ਉਹ ਆਪ ਹੀ ਮਾਰਗ ਵਿਖਾਲ ਦਿੰਦਾ ਹੈ।
ਪੰਥੁ = (ਜ਼ਿੰਦਗੀ ਦਾ ਰਸਤਾ)।ਕਿਸੇ ਜੀਵ ਨੂੰ ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ,
 
पंथु निहारै कामनी लोचन भरी ले उसासा ॥
Panth nihārai kāmnī locẖan bẖarī le usāsā.
The bride gazes at the path, and sighs with tearful eyes.
ਹਊਕੇ ਭਰਦੀ ਅਤੇ ਅੱਥਰੂ ਭਰੀਆਂ ਅੱਖਾਂ ਨਾਲ ਪਤਨੀ ਰਾਹ ਤਕਾਉਂਦੀ ਹੈ।
ਪੰਥੁ = ਰਸਤਾ। ਨਿਹਾਰੈ = ਤੱਕਦੀ ਹੈ, ਵੇਖਦੀ ਹੈ। ਕਾਮਨੀ = ਇਸਤ੍ਰੀ। ਲੋਚਨ = ਅੱਖਾਂ। ਭਰੀਲੇ = (ਹੰਝੂਆਂ ਨਾਲ) ਭਰੇ ਹੋਏ। ਉਸਾਸਾ = ਹਾਹੁਕੇ।(ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚ) ਇਸਤ੍ਰੀ (ਉਸ ਦਾ) ਰਾਹ ਤੱਕਦੀ ਹੈ, (ਉਸ ਦੀਆਂ) ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਉੱਭੇ ਸਾਹ ਲੈ ਰਹੀ ਹੈ,
 
हरि कीरति रहरासि हमारी गुरमुखि पंथु अतीतं ॥३॥
Har kīraṯ rahrās hamārī gurmukẖ panth aṯīṯaʼn. ||3||
The Praise of the Lord is my occupation; and to live as Gurmukh is my pure religion. ||3||
ਵਾਹਿਗੁਰੂ ਦੀ ਸਿਫ਼ਤ-ਸਲਾਹ ਮੇਰੀ ਰਹੁ-ਰੀਤੀ ਹੈ ਅਤੇ ਉਤਕ੍ਰਿਸ਼ਟ ਗੁਰਾਂ ਦਾ ਰਸਤਾ ਮੇਰਾ ਪਵਿੱਤ੍ਰ ਮਜ਼ਹਬ ਹੈ।
ਰਹਰਾਸਿ = ਮਰਯਾਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ। ਅਤੀਤ ਪੰਥੁ = ਵਿਰਕਤ ਪੰਥ ॥੩॥ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ॥੩॥
 
महा बिखमु जम पंथु दुहेला कालूखत मोह अंधिआरा ॥
Mahā bikẖam jam panth ḏuhelā kālūkẖaṯ moh anḏẖi▫ārā.
The path of Death is very arduous and painful; it is stained with the darkness of emotional attachment.
ਸੰਸਾਰੀ ਮਮਤਾ ਦੇ ਅੰਨ੍ਹੇਰੇ ਨਾਲ ਕਾਲਾ ਹੋਇਆ ਹੋਇਆ ਮੌਤ ਦਾ ਰਸਤਾ ਬੜਾ ਹੀ ਕਠਨ ਤੇ ਦੁਖਦਾਈ ਹੈ।
ਬਿਖਮੁ = ਔਖਾ। ਪੰਥੁ = ਰਸਤਾ। ਦੁਹੇਲਾ = ਦੁੱਖਾਂ-ਭਰਿਆ। ਕਾਲੂਖਤ = ਕਾਲਖ। ਅੰਧਿਆਰਾ = ਹਨੇਰਾ। ਮੋਖ = (ਮੋਹ ਆਦਿਕ ਤੋਂ) ਖ਼ਲਾਸੀ।(ਜੀਵਨ-ਸਫ਼ਰ ਵਿਚ ਉਹ) ਜਮਾਂ ਵਾਲਾ ਰਸਤਾ (ਫੜੀ ਰੱਖਦੇ ਹਨ ਜੋ) ਬੜਾ ਔਖਾ ਹੈ ਜੋ ਦੁੱਖਾਂ-ਭਰਿਆ ਹੈ ਅਤੇ ਜਿਥੇ ਮਾਇਆ ਦੇ ਮੋਹ ਦੀ ਕਾਲਖ ਦੇ ਕਾਰਨ (ਆਤਮਕ ਜੀਵਨ ਵਲੋਂ) ਹਨੇਰਾ ਹੀ ਹਨੇਰਾ ਹੈ।
 
पंथु दसावा नित खड़ी मुंध जोबनि बाली राम राजे ॥
Panth ḏasāvā niṯ kẖaṛī munḏẖ joban bālī rām rāje.
I stand by the roadside, and ask the way; I am just a youthful bride of the Lord King.
ਮੈਂ ਆਪਣੇ ਸੁਆਮੀ ਪਾਤਸ਼ਾਹ ਦੀ ਜੁਆਨੀ ਭਰੀ ਪਤਨੀ ਸਦੀਵ ਹੀ ਉਠ ਕੇ ਉਸ ਦਾ ਮਾਰਗ ਪੁੱਛਦੀ ਹਾਂ।
ਪੰਥੁ = ਰਸਤਾ। ਦਸਾਵਾ = ਦਸਾਵਾਂ, ਮੈਂ ਪੁੱਛਦੀ ਹਾਂ। ਮੁੰਧ = ਜੀਵ-ਇਸਤ੍ਰੀ। ਜੋਬਨਿ = ਜਵਾਨੀ ਵਿਚ (ਮੱਤੀ ਹੋਈ)। ਬਾਲੀ = ਅੰਞਾਣ।ਹੇ ਸਤਿਗੁਰੂ! ਮੈਂ ਜੋਬਨ-ਮੱਤੀ ਅੰਞਾਣ ਜੀਵ-ਇਸਤ੍ਰੀ (ਤੇਰੇ ਦਰ ਤੇ) ਸਦਾ ਖਲੋਤੀ ਹੋਈ (ਤੈਥੋਂ ਪਤੀ-ਪ੍ਰਭੂ ਦੇ ਦੇਸ ਦਾ) ਰਾਹ ਪੁਛਦੀ ਹਾਂ।
 
जह दूखु सुणीऐ जम पंथु भणीऐ तह साधसंगि न डरपीऐ ॥
Jah ḏūkẖ suṇī▫ai jam panth bẖaṇī▫ai ṯah sāḏẖsang na darpī▫ai.
Where painful cries are heard, and the Way of Death is shown, there, in the Saadh Sangat, the Company of the Holy, you shall not be afraid.
ਜਿਥੇ ਰੋਣਾ ਪਿੱਟਣਾ ਸੁਣਿਆਂ ਜਾਂਦਾ ਹੈ ਅਤੇ ਮੌਤ ਦਾ ਰਸਤਾ ਦਸਿਆ ਜਾਂਦਾ ਹੈ, ਓਥੇ ਸਤਿਸੰਗਤ ਦੀ ਬਰਕਤ ਤੈਨੂੰ ਕੋਈ ਡਰ ਨਹੀਂ ਵਾਪਰੇਗਾ।
ਜਹ = ਜਿੱਥੇ। ਪੰਥੁ = ਰਸਤਾ। ਭਣੀਐ = ਆਖਿਆ ਜਾਂਦਾ ਹੈ। ਤਹ = ਉਥੇ। ਨ ਡਰਪੀਐ = ਨਹੀਂ ਡਰੀਦਾ।(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ।
 
पाइ लगह नित करह बिनंती गुरि सतिगुरि पंथु बताइआ ॥
Pā▫e lagah niṯ karah binanṯī gur saṯgur panth baṯā▫i▫ā.
I bow at His Feet constantly, and pray to Him; the Guru, the True Guru, has shown me the Way.
ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ ਤੇ ਉਨ੍ਹਾਂ ਅੱਗੇ ਸਦਾ ਬਿਨੇ ਕਰਦਾ ਹਾਂ। ਵੱਡੇ ਸੱਚੇ ਗੁਰਾਂ ਨੇ ਮੈਨੂੰ ਰਸਤਾ ਦਰਸਾਇਆ ਹੈ।
ਪਾਇ ਲਗਹ = ਅਸੀਂ ਪੈਰੀਂ ਲੱਗਦੇ ਹਾਂ, ਮੈਂ ਲੱਗਾਂਗਾ। ਕਰਹ = ਅਸੀਂ ਕਰਦੇ ਹਾਂ, ਮੈਂ ਕਰਾਂਗਾ। ਗੁਰਿ = ਗੁਰੂ ਨੇ। ਪੰਥੁ = (ਸਹੀ ਜੀਵਨ ਦਾ) ਰਸਤਾ।ਜਿਸ ਗੁਰੂ ਨੇ ਜੀਵਨ ਦਾ ਸਹੀ ਰਸਤਾ ਦੱਸਿਆ ਹੈ, ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ ਤੇ ਉਸ ਗੁਰੂ ਅੱਗੇ ਬੇਨਤੀ ਕਰਾਂਗਾ।
 
महा मारगु पंथु बिखड़ा जन नानक पारि लंघाइआ ॥३॥
Mahā mārag panth bikẖ▫ṛā jan Nānak pār langẖā▫i▫ā. ||3||
Servant Nanak has crossed over the long and treacherous path. ||3||
ਦਾਸ ਨਾਨਕ ਨੇ ਰਸਤਾ, ਮੌਤ ਦਾ ਪਰਮ ਕਠਨ ਰਸਤਾ, ਪਾਰ ਕਰ ਲਿਆ ਹੈ।
ਮਾਰਗੁ = ਰਸਤਾ। ਪੰਥੁ = ਰਸਤਾ। ਬਿਖੜਾ = ਔਖਾ ॥੩॥ਹੇ ਦਾਸ ਨਾਨਕ! (ਇਹ ਮਨੁੱਖਾ ਜੀਵਨ) ਬੜਾ ਔਖਾ ਪੈਂਡਾ ਹੈ ਜੋ (ਗੁਰੂ ਸਰਨ ਪਇਆਂ) ਪਾਰ ਲੰਘਾ ਜਾਂਦਾ ਹੈ ॥੩॥
 
साहिबु सम्हालिह पंथु निहालिह असा भि ओथै जाणा ॥
Sāhib samĥālih panth nihālih asā bẖė othai jāṇā.
Let us remember the Lord and Master in contemplation, and keep a watchful eye on the Path. We shall have to go there as well.
ਆਓ, ਆਪਾਂ ਪ੍ਰਭੂ ਦਾ ਆਰਾਧਨ ਕਰੀਏ ਤੇ (ਪ੍ਰਲੋਕ ਦਾ) ਰਾਹ ਦਾ ਧਿਆਨ ਕਰੀਏ। ਆਪਾਂ ਨੇ ਭੀ ਓਥੇ ਜਾਣਾ ਹੈ।
ਸਮ੍ਹ੍ਹਾਲਿਹ = ਅਸੀਂ ਯਾਦ ਕਰੀਏ। ਪੰਥੁ = ਰਸਤਾ। ਨਿਹਾਲਿਹ = ਅਸੀਂ ਵੇਖੀਏ।ਆਓ, ਅਸੀਂ ਮਾਲਕ ਨੂੰ ਹਿਰਦੇ ਵਿਚ ਵਸਾਈਏ, ਤੇ ਉਸ ਰਸਤੇ ਨੂੰ ਤੱਕੀਏ (ਜਿਸ ਰਸਤੇ ਸਭ ਜਾ ਰਹੇ ਹਨ)। ਅਸਾਂ ਭੀ (ਆਖ਼ਿਰ) ਉਸ ਪਰਲੋਕ ਵਿਚ ਜਾਣਾ ਹੈ (ਜਿਥੇ ਅਨੇਕਾਂ ਜਾ ਚੁਕੇ ਹਨ)।