Sri Guru Granth Sahib Ji

Search ਫਲੁ in Gurmukhi

फुलु भाउ फलु लिखिआ पाइ ॥
Ful bẖā▫o fal likẖi▫ā pā▫e.
The Flower and the Fruit of the Lord's Love are obtained by pre-ordained destiny.
ਲਿਖੀ ਹੋਈ ਪ੍ਰਾਲਭਧ ਅਨੁਸਾਰ ਪ੍ਰਾਣੀ ਪ੍ਰਭੂ ਦੀ ਪ੍ਰੀਤ ਦਾ ਪੁਸ਼ਪ ਤੇ ਮੇਵਾ ਪਾਉਂਦਾ ਹੈ।
ਭਾਉ = ਭਾਵਨਾ, ਰੁਚੀ।(ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ। (ਉਸ ਦਾ ਜੀਵਨ ਬਣਦਾ ਹੈ)।
 
मन चिंदिआ वरु पावणा जो इछै सो फलु पाइ ॥
Man cẖinḏi▫ā var pāvṇā jo icẖẖai so fal pā▫e.
The blessings of the wishes of the mind are obtained, and the fruits of one's desires.
ਉਸ ਨੂੰ ਚਿੱਤ ਚਾਹੁੰਦੀ ਮਿਹਰ ਪਰਾਪਤ ਹੋ ਜਾਂਦੀ ਹੈ ਅਤੇ ਜਿਸ ਨੂੰ ਉਹ ਲੋੜੀਦਾ ਹੈ, ਉਹ ਉਸ ਮੁਰਾਦ ਨੂੰ ਪਾ ਲੈਂਦਾਹੈ।
ਮਨ ਚਿੰਦਿਆ = ਮਨ-ਇੱਛਤ। ਵਰੁ = ਮੰਗ, ਬਖ਼ਸ਼ੀਸ਼। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ।(ਗੁਰੂ ਪਾਸੋਂ) ਮਨ-ਇੱਛਤ ਮੰਗ ਮਿਲ ਜਾਂਦੀ ਹੈ, ਮਨੁੱਖ ਜੋ ਇੱਛਾ ਧਾਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।
 
तिन का जनमु सफलु है जो चलहि सतगुर भाइ ॥
Ŧin kā janam safal hai jo cẖalėh saṯgur bẖā▫e.
Fruitful are the lives of those who walk in harmony with the Will of the True Guru.
ਫਲਦਾਇਕ ਹੈ ਉਨ੍ਹਾਂ ਦੀ ਜ਼ਿੰਦਗੀ, ਜਿਹੜੇ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰਦੇ ਹਨ।
ਸਫਲੁ = ਕਾਮਯਾਬ। ਭਾਇ = ਪ੍ਰੇਮ ਵਿਚ, ਅਨੁਸਾਰ।ਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ,
 
सतगुर की सेवा अति सुखाली जो इछे सो फलु पाए ॥
Saṯgur kī sevā aṯ sukẖālī jo icẖẖe so fal pā▫e.
Serving the True Guru brings a deep and profound peace, and one's desires are fulfilled.
ਸਤਿਗੁਰਾਂ ਦੀ ਚਾਕਰੀ ਪਰਮ ਆਰਾਮ ਦੇਣਹਾਰ ਹੈ ਤੇ ਇਸ ਦੁਆਰਾ ਬੰਦਾ ਉਹ ਮੁਰਾਦ ਪਾ ਲੈਂਦਾ ਹੈ ਜਿਹੜੀ ਉਹ ਚਾਹੁੰਦਾ ਹੈ।
ਸੁਖਾਲੀ = {ਸੁਖ-ਆਲਯ} ਸੁਖਾਂ ਦਾ ਘਰ, ਸੁਖ ਦੇਣ ਵਾਲੀ।ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।
 
जनमु पदारथु सफलु है जे सचा सबदु कथि ॥
Janam paḏārath safal hai je sacẖā sabaḏ kath.
The precious gift of this human life becomes fruitful when one chants the True Word of the Shabad.
ਅਮੋਲਕ ਮਨੁੱਖੀ ਜੀਵਨ ਫਲ-ਦਾਇਕ ਹੋ ਜਾਂਦਾ ਹੈ, ਜੇਕਰ ਸੱਚਾ-ਨਾਮ ਕਥਿਆ ਜਾਵੇ।
ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਸਫਲੁ = ਫਲ ਸਹਿਤ, ਕਾਮਯਾਬ। ਸਚਾ = ਸਦਾ-ਥਿਰ ਰਹਿਣ ਵਾਲਾ। ਕਥਿ = ਕਥੀਂ, ਮੈਂ ਉਚਾਰਾਂ।ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।
 
सासि गिरासि न विसरै सफलु मूरति गुरु आपि ॥
Sās girās na visrai safal mūraṯ gur āp.
With each breath and morsel of food, do not forget the Guru, the Embodiment of Fulfillment.
ਸਾਹ ਲੈਦਿਆਂ ਅਤੇ ਪ੍ਰਸ਼ਾਦ ਛਕਦਿਆਂ ਮੈਂ ਗੁਰਾਂ ਨੂੰ ਨਹੀਂ ਭੁਲਾਉਂਦਾ ਜੋ ਖ਼ੁਦ-ਬ-ਖ਼ੁਦ ਹੀ ਅਮੋਘ ਹਸਤੀ ਦੇ ਮਾਲਕ ਹਨ।
ਸਾਸਿ = (ਹਰੇਕ) ਸਾਹ ਵਿਚ। ਗਿਰਾਸਿ = (ਹਰੇਕ) ਗਿਰਾਹੀ ਵਿਚ। ਸਾਸਿ ਗਿਰਾਸਿ = ਹਰੇਕ ਸਾਹ ਤੇ ਗਿਰਾਹੀ ਨਾਲ। ਸਫਲ ਮੂਰਤਿ = ਉਹ ਸ਼ਖ਼ਸੀਅਤ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ।ਗੁਰੂ ਉਹ ਸ਼ਖ਼ਸੀਅਤ ਹੈ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ (ਗੁਰੂ ਦੀ ਸਰਨ ਪਿਆਂ ਹਰੇਕ) ਸਾਹ ਨਾਲ (ਹਰੇਕ) ਗਿਰਾਹੀ ਨਾਲ (ਕਦੇ ਭੀ ਪਰਮਾਤਮਾ) ਭੁੱਲਦਾ ਨਹੀਂ।
 
जे सउ अम्रितु नीरीऐ भी बिखु फलु लागै धाइ ॥४॥
Je sa▫o amriṯ nīrī▫ai bẖī bikẖ fal lāgai ḏẖā▫e. ||4||
Even if the poisonous plant is watered with ambrosial nectar a hundred times, it will still bear poisonous fruit. ||4||
ਭਾਵੇਂ ਜ਼ਹਿਰੀਲੇ ਪੌਦੇ ਨੂੰ ਸੈਕੜੇ ਵਾਰੀ ਸੁਧਾ-ਰਸ ਨਾਲ ਸਿੰਜੀਏ, ਫਿਰ ਭੀ ਇਸ ਨੂੰ ਭੱਜ ਕੇ ਜ਼ਹਿਰੀਲੀ ਫਲ ਲੱਗਣਗੇ।
ਸਉ = ਸੌ ਵਾਰੀ। ਨੀਰੀਐ = ਸਿੰਜੀਏ। ਬਿਖੁ = ਜ਼ਹਰ, (ਆਤਮਕ ਮੌਤ ਲਿਆਉਣ ਵਾਲਾ) ਵਿਸੁ। ਧਾਇ = ਧਾ ਕੇ, ਦੌੜ ਕੇ, ਛੇਤੀ ॥੪॥(ਗੁਰੂ ਤੋਂ ਬੇਮੁਖ ਮਨੁੱਖ, ਮਾਨੋ, ਇਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ ॥੪॥
 
अम्रित फलु हरि एकु है आपे देइ खवाइ ॥३॥
Amriṯ fal har ek hai āpe ḏe▫e kẖavā▫e. ||3||
The Lord alone is the Ambrosial Fruit; He Himself gives it to us to eat. ||3||
ਕੇਵਲ ਭਗਵਾਨ ਦਾ ਨਾਮ ਹੀ ਅੰਮ੍ਰਿਤਮਈ ਮੇਵਾ ਹੈ। ਉਹ ਆਪ ਹੀ ਇਸ ਨੂੰ ਖਾਣ ਲਈ ਦਿੰਦਾ ਹੈ।
ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਦੇਇ = ਦੇਂਦਾ ਹੈ ॥੩॥ਉਸ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਇਕ ਨਾਮ-ਫਲ ਲੱਗਦਾ ਹੈ। (ਪ੍ਰਭੂ ਮਿਹਰ ਕਰ ਕੇ) ਆਪ ਹੀ (ਉਸ ਨੂੰ ਇਹ ਫਲ) ਚਖਾ ਦੇਂਦਾ ਹੈ ॥੩॥
 
मनमुख ऊभे सुकि गए ना फलु तिंना छाउ ॥
Manmukẖ ūbẖe suk ga▫e nā fal ṯinnā cẖẖā▫o.
The self-willed manmukhs stand there and dry up; they do not bear any fruit, and they do not provide any shade.
ਪ੍ਰਤੀਕੂਲ ਖੜੇ ਖੜੋਤੇ ਖੁਸ਼ਕ ਹੋ ਜਾਂਦੇ ਹਨ। ਉਨ੍ਹਾਂ ਦਾ ਕੋਈ ਮੇਵਾ ਜਾਂ ਛਾਂ ਨਹੀਂ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਊਭੈ = ਖਲੋਤੇ ਖਲੋਤੇ।(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਨੋ, ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ, ਉਹਨਾਂ ਨੂੰ ਨਾਹ ਹੀ ਫਲ ਲਗਦਾ ਹੈ, ਨਾਹ ਹੀ ਉਹਨਾਂ ਦੀ ਛਾਂ ਹੁੰਦੀ ਹੈ, (ਭਾਵ, ਨਾਹ ਹੀ ਉਹਨਾਂ ਪਾਸ ਪ੍ਰਭੂ ਦਾ ਨਾਮ ਹੈ, ਤੇ ਨਾਹ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ)।
 
पूरबि लिखिआ फलु पाइआ ॥
Pūrab likẖi▫ā fal pā▫i▫ā.
They have obtained the fruit of their pre-ordained destiny.
ਉਨ੍ਹਾਂ ਨੂੰ ਧੁਰ ਦੀ ਲਿਖਤਾਕਾਰ ਦਾ ਮੇਵਾ ਪਰਾਪਤ ਹੋਇਆ ਹੈ।
ਪੂਰਬਿ = ਪਹਿਲੇ ਜਨਮ ਵਿਚ।ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ।
 
सतिगुरि मिलिऐ फलु पाइआ ॥
Saṯgur mili▫ai fal pā▫i▫ā.
Meeting with the True Guru, they receive the fruits of their destiny,
ਉਹ ਸੱਚੇ ਗੁਰਾਂ ਨੂੰ ਭੇਟ ਕੇ ਹਰੀ ਨਾਮ ਦਾ ਮੇਵਾ ਪਰਾਪਤ ਕਰ ਲੈਂਦਾ ਹੈ।
ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ।ਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ,
 
जीइ इछिअड़ा फलु पाइआ ॥
Jī▫e icẖẖi▫aṛā fal pā▫i▫ā.
I have obtained the fruits of my soul's desire.
ਮੈਂ ਆਪਣੇ ਚਿੱਤ ਚਾਹੁੰਦਾ ਮੇਵਾ ਪਰਾਪਤ ਕਰ ਲਿਆ ਹੈ।
ਜੀਇ = ਜੀ ਵਿਚ। ਜੀਇ ਇਛਿਅੜਾ = ਜਿਸ ਦੀ ਜੀ ਵਿਚ ਇੱਛਾ ਕੀਤੀ।ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ।
 
मनि चिंदी सो फलु पाइदा ॥
Man cẖinḏī so fal pā▫iḏā.
I obtain the fruits of my mind's desires.
ਅਤੇ ਮੈਂ ਉਹ ਮੁਰਾਦਾ ਪਾਉਂਦਾ ਹਾਂ ਜੋ ਮੇਰਾ ਚਿੱਤ ਚਾਹੁੰਦਾ ਹੈ।
ਮਨਿ = ਮਨ ਵਿਚ। ਚਿੰਦੀ = ਚਿੰਦੀਂ, ਚਿਤਵਦਾ ਹਾਂ।ਅਪਣੇ ਮਨ ਵਿਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ, ਉਹ ਨਾਮ-ਫਲ ਹੁਣ ਮੈਂ ਪਾ ਲਿਆ ਹੈ।
 
हरि की वडिआई वडी है जा फलु है जीअ का ॥
Har kī vadi▫ā▫ī vadī hai jā fal hai jī▫a kā.
Great is the Greatness of the Lord; people receive the fruits of the soul.
ਮਹਾਨ ਹੈ ਮਹਾਨਤਾ ਵਾਹਿਗੁਰੂ ਦੀ, ਕਿਉਂ ਜੋ ਇਨਸਾਨ ਆਪਣੇ ਅਮਲਾ ਦਾ ਫਲ ਪਾਉਂਦਾ ਹੈ।
ਜੀਅ ਕਾ ਫਲੁ = ਜਿੰਦ ਦਾ ਫਲ, ਜੀਵਨ ਦਾ ਮਨੋਰਥ।ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)।
 
हरि चेति खाहि तिना सफलु है अचेता हथ तडाइआ ॥८॥
Har cẖeṯ kẖāhi ṯinā safal hai acẖeṯā hath ṯadā▫i▫ā. ||8||
Those who eat by remembering the Lord are prosperous, while those who do not remember Him stretch out their hands in need. ||8||
ਫਲ-ਦਾਇਕ ਹੈ ਉਨ੍ਹਾਂ ਦਾ ਆਗਮਨ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਖਾਂਦੇ ਹਨ। ਜੋ ਸਾਹਿਬ ਦਾ ਸਿਮਰਨ ਨਹੀਂ ਕਰਦੇ ਉਹ ਮੰਗਣ ਲਈ ਹੱਥ ਅੱਡਦੇ ਹਨ।
ਚੇਤਿ = ਚੇਤ ਕੇ, ਸਿਮਰ ਕੇ ॥੮॥(ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ॥੮॥
 
सफलु दरसनु नेत्र पेखत तरिआ ॥
Safal ḏarsan neṯar pekẖaṯ ṯari▫ā.
Gazing upon the Fruitful Vision of His Darshan, I have been saved.
ਉਨ੍ਹਾਂ ਦਾ ਅਮੋਘ ਦੀਦਾਰ ਆਪਣੀਆਂ ਅੱਖਾਂ ਨਾਲ ਵੇਖਣ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ।
ਸਫਲੁ = ਫਲ ਦੇਣ ਵਾਲਾ। ਨੇਤ੍ਰ = ਅੱਖਾਂ ਨਾਲ।(ਗੁਰੂ ਦਾ) ਦਰਸਨ (ਮੇਰੇ ਵਾਸਤੇ) ਫਲ-ਦਾਇਕ ਹੋ ਗਿਆ (ਕਿਉਂਕਿ ਇਹਨਾਂ) ਅੱਖਾਂ ਨਾਲ (ਗੁਰੂ ਦਾ) ਦਰਸਨ ਕਰਦਿਆਂ (ਹੀ) ਮੈਂ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਗਿਆ।
 
जिस का सा तिस ते फलु पाइआ ॥
Jis kā sā ṯis ṯe fal pā▫i▫ā.
We are His, and from Him, we receive our rewards.
ਮੈਂ ਉਸ (ਗੁਰੂ) ਪਾਸੋਂ ਮੁਰਾਦ ਪਾਈ ਹੈ ਜਿਸ ਦੀ ਮੈਂ ਮਲਕੀਅਤ ਹਾਂ।
ਸਾ = ਸੀ। ਤੇ = ਤੋਂ, ਪਾਸੋਂ।ਉਸ ਨੇ ਉਸ ਪ੍ਰਭੂ ਤੋਂ ਜੀਵਨ ਮਨੋਰਥ ਪ੍ਰਾਪਤ ਕਰ ਲਿਆ ਜਿਸ ਦਾ ਉਹ ਭੇਜਿਆ ਹੋਇਆ ਹੈ।
 
घड़ी मूरत सिमरत पल वंञहि जीवणु सफलु तिथाई जीउ ॥१॥
Gẖaṛī mūraṯ simraṯ pal vañahi jīvaṇ safal ṯithā▫ī jī▫o. ||1||
If you remember the Lord in meditation for a moment, even for an instant, then your life will become fruitful and prosperous. ||1||
ਫਲਦਾਇਕ ਹੈ ਪ੍ਰਾਣੀ ਦੀ ਜਿੰਦਗੀ ਉਥੇ ਜਿਥੇ ਉਸ ਦਾ ਹਿਕ ਛਿਨ, ਲੰਮ੍ਹਾ ਤੇ ਮੁਹਤ ਸਾਹਿਬ ਦੀ ਬੰਦਗੀ ਵਿੱਚ ਗੁਜਾਰਦਾ ਹੈ।
ਮੂਰਤ = ਮੁਹੂਰਤ, ਦੋ ਘੜੀਆਂ। ਵੰਞਹਿ = ਬੀਤਣ। ਤਿਥਾਈ = ਉਥੇ ਹੀ ॥੧॥ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ, ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ॥੧॥
 
जो बीजै सोई फलु पाए सुपनै सुखु न पावणिआ ॥४॥
Jo bījai so▫ī fal pā▫e supnai sukẖ na pāvṇi▫ā. ||4||
As they plant, so do they harvest. They shall not obtain peace, even in their dreams. ||4||
ਜੇਹੋ ਜੇਹਾ ਉਹ ਬੋਂਦਾ ਹੈ, ਉਹੋ ਜੇਹਾ ਮੇਵਾ ਹੀ ਉਹ ਪਾਉਂਦਾ ਹੈ। ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਣਾ।
xxx॥੪॥ਜੇਹੜਾ (ਦੁਖਦਾਈ ਬੀਜ) ਉਹ ਮਨਮੁਖ ਬੀਜਦਾ ਹੈ, ਉਸ ਦਾ ਉਹੀ (ਦੁਖਦਾਈ) ਫਲ ਉਹ ਹਾਸਲ ਕਰਦਾ ਹੈ, ਉਹ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਪਾਂਦਾ ॥੪॥
 
जेही मनसा करि लागै तेहा फलु पाए ॥
Jehī mansā kar lāgai ṯehā fal pā▫e.
As are the desires one harbors, so are the rewards one receives.
ਜੇਹੋ ਜੇਹੀ ਕਾਮਨਾ ਦੀ ਖਾਤਰ ਉਹ ਸੇਵਾ ਅੰਦਰ ਜੁੜਦਾ ਹੈ, ਊਹੋ ਜੇਹਾ ਹੀ ਸਿਲਾ ਉਹ ਪਾ ਲੈਂਦਾ ਹੈ।
ਮਨਸਾ = {मनीषा} ਕਾਮਨਾ। ਕਰਿ = ਕਰ ਕੇ।ਮਨੁੱਖ ਜਿਹੋ ਜਿਹੀ ਕਾਮਨਾ ਮਨ ਵਿਚ ਧਾਰ ਕੇ (ਗੁਰੂ ਦੀ ਚਰਨੀਂ ਲੱਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ।