Sri Guru Granth Sahib Ji

Search ਫਿਰਿ in Gurmukhi

गावै को जीअ लै फिरि देह ॥
Gāvai ko jī▫a lai fir ḏeh.
Some sing that He takes life away, and then again restores it.
ਕਈ ਇਕ ਗਾਇਨ ਕਰਦੇ ਹਨ ਕਿ ਵਾਹਿਗੁਰੂ ਪ੍ਰਾਣ ਲੈ ਲੈਂਦਾ ਹੈ ਤੇ ਮੁੜ ਵਾਪਸ ਦੇ ਦਿੰਦਾ ਹੈ।
ਜੀਅ = ਜੀਵਾਤਮਾ, ਜਿੰਦਾਂ। ਲੈ = ਲੈ ਕੇ। ਦੇਹ = ਦੇ ਦੇਂਦਾ ਹੈ {ਨੋਟ: ਦੇ = ਦੇਂਦਾ ਹੈ। ਦੇ = ਦੇ ਕੇ। ਦੇਇ = ਦੇਂਦਾ ਹੈ। ਦੇਇ = ਦੇ ਕੇ। ਦੇਹ = ਸਰੀਰ। ਦੇਹਿ = ਦੇਹ (ਹੁਕਮੀ ਭਵਿਖਤ ਕਾਲ)}।ਕੋਈ ਇਉਂ ਗਾਉਂਦਾ ਹੈ, 'ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ'।
 
जो तिसु भावै सोई करसी फिरि हुकमु न करणा जाई ॥
Jo ṯis bẖāvai so▫ī karsī fir hukam na karṇā jā▫ī.
He does whatever He pleases. No one can issue any order to Him.
ਜੋ ਕੁਛ ਉਸ ਨੂੰ ਭਾਉਂਦਾ ਹੈ ਉਹੀ ਕਰਦਾ ਹੈ। ਫਿਰ ਕੋਈ (ਉਸਨੂੰ) ਫੁਰਮਾਨ ਜਾਰੀ ਨਹੀਂ ਕਰ ਸਕਦਾ।
ਤਿਸੁ ਭਾਵੈ = ਉਸ ਨੂੰ ਚੰਗਾ ਲੱਗਦਾ ਹੈ। ਕਰਸੀ = ਕਰੇਗਾ। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ।ਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ 'ਇਉਂ ਨਹੀਂ, ਇਉਂ ਕਰ')।
 
दूत लगे फिरि चाकरी सतिगुर का वेसाहु ॥
Ḏūṯ lage fir cẖākrī saṯgur kā vesāhu.
The evil energies have been made to serve me, since I placed my faith in the True Guru.
ਜਦ ਮੈਂ ਸੱਚੇ ਗੁਰਾਂ ਅੰਦਰ ਭਰੋਸਾ ਧਾਰ ਲਿਆ, ਤਦ (ਮੇਰੇ) ਵੈਰੀ (ਮੇਰੀ) ਟਹਿਲ ਕਮਾਉਣ ਲੱਗ ਪਏ।
ਦੂਤ = ਵਿਕਾਰ। ਵੇਸਾਹੁ = ਭਰੋਸਾ, ਦਿਲਾਸਾ।ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ।
 
अउगण फिरि लागू भए कूरि वजावै तूरु ॥
A▫ugaṇ fir lāgū bẖa▫e kūr vajāvai ṯūr.
Demerits become one's enemies, and falsehood blows the bugle of attack.
ਬਦੀਆਂ ਤਦ ਵੈਰੀ ਹੋ ਜਾਂਦੀਆਂ ਹਨ ਅਤੇ ਝੂਠ (ਖੁਸ਼ੀ ਵਿੱਚ) ਤੂਰੁ ਬਿਗਲ ਵਜਾਉਂਦਾ ਹੈ।
ਫਿਰਿ = ਫਿਰ ਭੀ। ਲਾਗੂ = ਵੈਰੀ। ਕੂਰਿ = ਕੂੜ ਵਿਚ (ਮਸਤ ਰਹਿ ਕੇ)। ਤੂਰੁ = ਵਾਜਾ (ਵਿਕਾਰਾਂ ਦਾ)।ਫਿਰ ਵੀ ਵਿਕਾਰ ਉਸ ਦੀ ਖ਼ਲਾਸੀ ਨਹੀਂ ਕਰਦੇ, ਉਹ ਅਜੇ ਵੀ ਕੂੜ ਵਿਚ ਮਸਤ ਰਹਿ ਕੇ (ਮਾਇਆ ਦੇ ਮੋਹ ਦਾ) ਵਾਜਾ ਵਜਾਂਦਾ ਹੈ।
 
नानक इहु मनु मारि मिलु भी फिरि दुखु न होइ ॥५॥१८॥
Nānak ih man mār mil bẖī fir ḏukẖ na ho▫e. ||5||18||
O Nanak, conquer and subdue this mind; meet with the Lord, and you shall never again suffer in pain. ||5||18||
ਨਾਨਕ ਇਸ ਮਨੁਏ ਨੂੰ ਕਾਬੂ ਕਰ ਅਤੇ ਮਾਲਕ ਨੂੰ ਮਿਲ। ਇੰਜ ਤੈਨੂੰ ਮੁੜ ਕੇ ਕਸ਼ਟ ਨਹੀਂ ਹੋਵੇਗਾ।
ਮਾਰਿ = ਮਾਰ ਕੇ, ਵੱਸ ਵਿਚ ਕਰ ਕੇ।੫।ਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ ॥੫॥੧੮॥
 
बिनु सतगुर सुखु न पावई फिरि फिरि जोनी पाहि ॥३॥
Bin saṯgur sukẖ na pāv▫ī fir fir jonī pāhi. ||3||
But without the True Guru, you will not find peace; you will be reincarnated over and over again. ||3||
ਫਿਰ ਭੀ ਸੱਚੇ ਗੁਰਾਂ ਦੇ ਬਗੈਰ ਤੈਨੂੰ ਖੁਸ਼ੀ ਪਰਾਪਤ ਨਹੀਂ ਹੋਣੀ ਅਤੇ ਤੂੰ ਮੁੜ ਮੁੜ ਕੇ ਜੂਨੀਆਂ ਵਿੱਚ ਪਏਗਾ।
ਨ ਪਾਵਹੀ = ਤੂੰ ਨਹੀਂ ਪ੍ਰਾਪਤ ਕਰੇਂਗਾ।੩।ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੩॥
 
दूजै भाइ को ना मिलै फिरि फिरि आवै जाइ ॥
Ḏūjai bẖā▫e ko nā milai fir fir āvai jā▫e.
No one merges with Him through the love of duality; over and over again, they come and go in reincarnation.
ਦਵੈਤ-ਭਾਵ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਨਹੀਂ ਮਿਲਦਾ, ਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਭਾਇ = ਪਿਆਰ ਵਿਚ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਆਵੈ ਜਾਇ = ਜੰਮਦਾ ਮਰਦਾ ਹੈ।(ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ (ਮਾਇਆ ਆਦਿਕ) ਦੇ ਪਿਆਰ ਵਿਚ ਰਿਹਾਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
 
भरमि भुलाणा अंधुला फिरि फिरि आवै जाइ ॥
Bẖaram bẖulāṇā anḏẖulā fir fir āvai jā▫e.
Wandering in doubt, the spiritually blind come and go in reincarnation, over and over again.
ਵਹਿਮਾਂ ਅੰਦਰ ਘੁਸਿਆ ਹੋਇਆ ਅੰਨ੍ਹਾ ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਅੰਧੁਲਾ = (ਮਾਇਆ ਦੇ ਮੋਹ ਵਿਚ) ਅੰਨ੍ਹਾ।ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ।
 
राम नामु सालाहि तू फिरि आवण जाणु न होइ ॥१॥ रहाउ ॥
Rām nām sālāhi ṯū fir āvaṇ jāṇ na ho▫e. ||1|| rahā▫o.
Praise the Lord's Name, and you shall no longer come and go in reincarnation. ||1||Pause||
ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਨਿਵਾਸ ਪਾ ਲਵੇਗੀ ਤੇ ਤੇਰਾ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ। ਠਹਿਰਾਉ।
ਸਾਲਾਹਿ = ਸਿਫ਼ਤ-ਸਾਲਾਹ ਕਰ।੧।ਤੂੰ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤਾਂ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੋਵੇਗਾ ॥੧॥ ਰਹਾਉ॥
 
आपे मेलि मिलाइदा फिरि वेछोड़ा न होइ ॥
Āpe mel milā▫iḏā fir vecẖẖoṛā na ho▫e.
He Himself unites us in His Union; there is no more separation.
ਸੁਆਮੀ ਖੁਦ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਮੁੜ ਕੇ ਜੁਦਾਈ ਨਹੀਂ ਹੁੰਦੀ।
xxxਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ।
 
ओइ फिरि फिरि जोनि भवाईअहि विचि विसटा करि विकराल ॥
O▫e fir fir jon bẖavā▫ī▫ah vicẖ vistā kar vikrāl.
They wander in reincarnation over and over again, as the most disgusting maggots in manure.
ਉਨ੍ਹਾਂ ਨੂੰ ਮੁੜ ਮੁੜ ਕੇ ਜੂਨੀਆਂ ਅੰਦਰ ਧਕਿਆ ਜਾਂਦਾ ਹੈ ਅਤੇ ਭਿਆਨਕ ਕਿਰਮ ਬਣਾ ਕੇ ਉਨ੍ਹਾਂ ਨੂੰ ਗੰਦਗੀ ਅੰਦਰ ਪਾਇਆ ਜਾਂਦਾ ਹੈ।
ਓਇ = ਉਹ ਬੰਦੇ (ਲਫ਼ਜ਼ 'ਓਇ' ਲਫ਼ਜ਼ 'ਓਹੁ' ਤੋਂ ਬਹੁ-ਵਚਨ ਹੈ)। ਭਵਾਈਅਹਿ = ਭਵਾਏ ਜਾਂਦੇ ਹਨ। ਵਿਸਟਾ = ਵਿਕਾਰਾਂ ਦਾ ਗੰਦ। ਵਿਕਰਾਲ = ਡਰਾਉਣੇ (ਜੀਵਨ ਵਾਲੇ)।ਉਹ ਵਿਕਾਰਾਂ ਦੇ ਗੰਦ ਵਿਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।
 
दिनसु चड़ै फिरि आथवै रैणि सबाई जाइ ॥
Ḏinas cẖaṛai fir āthvai raiṇ sabā▫ī jā▫e.
The day dawns, and then it ends, and the night passes away.
ਦਿੰਹੁ ਚੜ੍ਹਦਾ ਹੈ, ਮੁੜ ਇਹ ਡੁੱਬ ਜਾਂਦਾ ਹੈ ਅਤੇ ਸਾਰੀ ਰਾਤ੍ਰੀ ਬੀਤ ਜਾਂਦੀ ਹੈ।
ਆਥਵੈ = ਡੁੱਬ ਜਾਂਦਾ ਹੈ। ਰੈਣਿ = ਰਾਤ। ਸਬਾਈ = ਸਾਰੀ।ਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ, ਸਾਰੀ ਰਾਤ ਭੀ ਲੰਘ ਜਾਂਦੀ ਹੈ।
 
काम क्रोध मदि बिआपिआ फिरि फिरि जोनी पाइ ॥२॥
Kām kroḏẖ maḏ bi▫āpi▫ā fir fir jonī pā▫e. ||2||
Engrossed in the intoxication of sexual desire and anger, people wander through reincarnation over and over again. ||2||
ਜੋ ਭੋਗ-ਇਛਾ, ਗੁੱਸੇ ਤੇ ਹੰਕਾਰ ਅੰਦਰ ਗਲਤਾਨ ਹੈ, ਮੁੜ ਮੁੜ ਕੇ ਜੂਨੀਆਂ ਅੰਦਰ ਪੈਂਦਾ ਹੈ।
ਮਦਿ = ਨਸ਼ੇ ਵਿਚ। ਬਿਆਪਿਆ = ਫਸਿਆ ਹੋਇਆ।੨।ਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿਚ ਪੈਂਦਾ ਰਹਿੰਦਾ ਹੈ ॥੨॥
 
जिनि कीता तिसहि न जाणई फिरि फिरि आवै जाइ ॥३॥
Jin kīṯā ṯisėh na jāṇ▫ī fir fir āvai jā▫e. ||3||
One who does not know the Lord who created him, comes and goes in reincarnation over and over again. ||3||
ਇਨਸਾਨ ਉਸ ਨੂੰ ਨਹੀਂ ਜਾਣਦਾ (ਸਿਮਰਦਾ) ਜਿਸ ਨੇ ਇਸ ਨੂੰ ਰਚਿਆ ਹੈ ਅਤੇ ਮੁੜ ਮੁੜ ਕੇ ਆਉਂਦਾ ਜਾਂਦਾ ਰਹਿੰਦਾ ਹੈ।
ਜਿਨਿ = ਜਿਸ (ਪਰਮਾਤਮਾ) ਨੇ।੩।(ਕਿਉਂਕਿ) ਜਿਸ ਕਰਤਾਰ ਨੇ (ਇਹ ਸਭ ਕੁਝ) ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ, ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੩॥
 
नावहु भूली जे फिरा फिरि फिरि आवउ जाउ ॥७॥
Nāvhu bẖūlī je firā fir fir āva▫o jā▫o. ||7||
If I wander around forgetting God's Name, I shall continue coming and going in reincarnation, over and over again. ||7||
ਜੇਕਰ ਹਰੀ ਨਾਮ ਨੂੰ ਭੁਲਾ ਕੇ ਮੈਂ ਤੁਰੀ ਫਿਰਾਂ ਤਾਂ ਮੈਂ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਾਂਗੀ।
ਨਾਵਹੁ = (ਪ੍ਰਭੂ ਦੇ) ਨਾਮ ਤੋਂ। ਆਵਉ ਜਾਉ = ਮੈਂ ਆਉਂਦੀ ਤੇ ਜਾਂਦੀ ਹਾਂ, ਜੰਮਦੀ ਤੇ ਮਰਦੀ ਹਾਂ ॥੭॥ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ ॥੭॥
 
सबदि मरै सो मरि रहै फिरि मरै न दूजी वार ॥
Sabaḏ marai so mar rahai fir marai na ḏūjī vār.
One who dies in the Shabad is beyond death, and shall never die again.
ਜੋ ਰੱਬੀ ਕਾਲਮ ਨਾਲ ਮਰਦਾ ਹੈ ਉਹ ਮੌਤ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਮੁੜ ਦੂਸਰੀ ਵਾਰੀ ਨਹੀਂ ਮਰਦਾ।
ਸਬਦਿ = ਸ਼ਬਦ ਵਿਚ (ਜੁੜ ਕੇ)। ਮਰੈ = (ਵਿਕਾਰਾਂ ਵਲੋਂ) ਮਰਦਾ ਹੈ।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਇਸਥਿਰ ਹੋ ਜਾਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ) ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ।
 
जमणु मरणु न चूकई फिरि फिरि आवै जाइ ॥५॥
Jamaṇ maraṇ na cẖūk▫ī fir fir āvai jā▫e. ||5||
Their births and deaths do not cease; over and over again, they come and go in reincarnation. ||5||
ਉਨ੍ਹਾਂ ਦਾ ਜੰਮਣਾ ਤੇ ਮਰਣਾ ਮੁਕਦਾ ਨਹੀਂ। ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਨ ਚੂਕਈ = ਨਹੀਂ ਮੁੱਕਦਾ ॥੫॥ਉਸ ਦਾ ਜਨਮ ਮਰਨ ਦਾ ਗੇੜ ਕਦੇ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ ॥੫॥
 
लख चउरासीह फिरि फिरि आवै बिरथा जनमु गवाइआ ॥४॥
Lakẖ cẖa▫orāsīh fir fir āvai birthā janam gavā▫i▫ā. ||4||
Through 8.4 million lifetimes, they wander over and over again; they waste away their lives in vain. ||4||
ਉਹ ਚੁਰਾਸੀ ਲਖ ਜੂਨੀਆਂ ਅੰਦਰ ਬਾਰੰਬਾਰ ਭਟਕ ਕੇ ਆਏ ਹਨ ਅਤੇ ਆਪਣਾ ਜੀਵਨ ਬੇਅਰਥ ਵੰਞਾ ਲੈਂਦੇ ਹਨ।
xxx॥੪॥ਉਹ ਚੌਰਾਸੀ ਲੱਖ ਜੂਨਾਂ ਵਿਚ ਮੁੜ ਮੁੜ ਜੰਮਦਾ ਹੈ, ਤੇ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ ॥੪॥
 
जम का फाहा गलहु न कटीऐ फिरि फिरि आवै जाइ ॥
Jam kā fāhā galhu na katī▫ai fir fir āvai jā▫e.
The noose of death shall not be cut away from their necks; they shall come and go in reincarnation over and over again.
ਮੌਤ ਦੀ ਫਾਂਸੀ ਉਸ ਦੀ ਗਰਦਨ ਤੋਂ ਨਹੀਂ ਵੱਢੀ ਜਾਣੀ ਅਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹੇਗਾ।
xxxਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ।
 
मुंढहु भुली नानका फिरि फिरि जनमि मुईआसु ॥
Mundẖhu bẖulī nānkā fir fir janam mu▫ī▫ās.
Forgetting the Primal Lord, O Nanak, people are born and die, over and over again.
ਆਦਿ ਪੁਰਖ ਨੂੰ ਭੁਲਾ ਕੇ, ਹੇ ਨਾਨਕ! (ਜੀਵ ਰੂਪ ਇਸਤ੍ਰੀ) ਮੁੜ ਮੁੜ ਕੇ ਜੰਮਦੀ ਤੇ ਮਰਦੀ ਹੈ।
ਮੁੰਢਹ = ਮੂਲ ਤੋਂ।ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ (ਸਭ ਦੇ) ਮੂਲ (ਸਿਰਜਣਹਾਰ) ਨੂੰ ਵਿਸਾਰਿਆ ਹੈ, ਉਹ ਮੁੜ ਮੁੜ ਜੰਮਦੀ ਮਰਦੀ ਹੈ,