Sri Guru Granth Sahib Ji

Search ਬਾਝਹੁ in Gurmukhi

करणी बाझहु घटे घटि ॥३॥
Karṇī bājẖahu gẖate gẖat. ||3||
Without good deeds, it becomes more and more deficient. ||3||
ਚੰਗੇ ਕਰਮਾਂ ਦੇ ਬਗ਼ੈਰ ਇਹ ਬਹੁਤ ਹੀ ਥੋੜ੍ਹੀ ਹੈ।
ਘਟੇ ਘਟਿ = ਘੱਟ ਹੀ ਘੱਟ, ਮੱਤ ਕਮਜ਼ੋਰ ਹੀ ਕਮਜ਼ੋਰ।੩।(ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ ॥੩॥
 
बाझहु गुरू अचेतु है सभ बधी जमकालि ॥
Bājẖahu gurū acẖeṯ hai sabẖ baḏẖī jamkāl.
Without the Guru, all are unconscious; they are held in bondage by the Messenger of Death.
ਗੁਰਾਂ ਦੇ ਬਗੈਰ ਸਾਰੇ ਪ੍ਰਾਣੀ ਗਾਫਲ ਹਨ ਅਤੇ ਮੌਤ ਦੇ ਫ਼ਰਿਸ਼ਤੇ ਦੀ ਕੈਦ ਅੰਦਰ ਹਨ।
ਅਚੇਤੁ = ਗ਼ਾਫ਼ਿਲ। ਸਭ = ਸਾਰੀ ਲੁਕਾਈ। ਜਮ ਕਾਲਿ = ਜਮ ਕਾਲ ਨੇ।ਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ।
 
तुधु बाझहु थाउ को नाही जिसु पासहु मंगीऐ मनि वेखहु को निरजासि ॥
Ŧuḏẖ bājẖahu thā▫o ko nāhī jis pāshu mangī▫ai man vekẖhu ko nirjās.
Without You, there is not even a place to stand begging. See this yourself and verify it in your mind.
ਤੇਰੇ ਬਗੈਰ ਕੋਈ ਥਾਂ ਨਹੀਂ ਜਿਸ ਤੋਂ ਯਾਚਨਾ ਕੀਤੀ ਜਾਵੇ। ਕੋਈ ਜਣਾ ਆਪਣੇ ਚਿੱਤ ਅੰਦਰ ਨਿਰਣੇ ਕਰਕੇ ਦੇਖ ਲਵੇ।
ਨਿਰਜਾਸਿ = ਨਿਰਣਾ ਕਰ ਕੇ। ਕੋ = ਕੋਈ ਭੀ।ਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ।
 
हरि तुधु बाझहु मै कोई नाही ॥
Har ṯuḏẖ bājẖahu mai ko▫ī nāhī.
Other than You, Lord, nothing is mine.
ਤੇਰੇ ਬਾਝੋਂ ਹੇ ਵਾਹਿਗੁਰੂ ਮੇਰਾ ਕੋਈ ਨਹੀਂ।
ਤੁਧੈ = ਤੈਨੂੰ ਹੀ।ਹੇ ਹਰੀ! ਤੈਥੋਂ ਬਿਨਾ ਮੈਨੂੰ (ਆਪਣਾ) ਕੋਈ ਹੋਰ (ਸਹਾਰਾ) ਨਹੀਂ ਦਿੱਸਦਾ।
 
सचे बाझहु को अवरु न दूआ ॥
Sacẖe bājẖahu ko avar na ḏū▫ā.
Without the True One, there is no other at all.
ਸੱਚੇ ਸੁਆਮੀ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
ਦੂਆ = ਦੂਜਾ, ਉਸ ਵਰਗਾ।ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਆਤਮਕ ਆਨੰਦ ਦੇਣ ਵਾਲਾ ਨਹੀਂ ਹੈ)।
 
तिसु बाझहु सचे मै होरु न कोई ॥
Ŧis bājẖahu sacẖe mai hor na ko▫ī.
I know of no other except the True One.
ਉਸ ਸੱਚੇ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਪਛਾਣਦਾ।
xxxਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ)।
 
अखी बाझहु वेखणा विणु कंना सुनणा ॥
Akẖī bājẖahu vekẖ▫ṇā viṇ kanna sunṇā.
To see without eyes; to hear without ears;
ਦੀਦਿਆਂ ਬਿਨਾ ਦੇਖਣਾ, ਕੰਨਾਂ ਦੇ ਬਗੈਰ ਸਰਵਣ ਕਰਨਾ,
xxxਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ),
 
पैरा बाझहु चलणा विणु हथा करणा ॥
Pairā bājẖahu cẖalṇā viṇ hathā karṇā.
to walk without feet; to work without hands;
ਪੈਰਾਂ ਦੇ ਬਿਨਾ ਤੁਰਨਾ, ਹੱਥਾਂ ਦੇ ਬਗੈਰ ਕੰਮ ਕਰਨਾ,
xxxਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ),
 
जीभै बाझहु बोलणा इउ जीवत मरणा ॥
Jībẖai bājẖahu bolṇā i▫o jīvaṯ marṇā.
to speak without a tongue-like this, one remains dead while yet alive.
ਅਤੇ ਜੀਭ ਦੇ ਬਗੈਰ ਬਚਨ-ਬਿਲਾਸ ਕਰਨਾ, ਇਸ ਤਰ੍ਹਾਂ ਆਦਮੀ ਜੀਊਦੇ ਜੀ ਮਰਿਆ ਰਹਿੰਦਾ ਹੈ।
xxxਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), -ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ।
 
इकसु बाझहु दूजा को नही किसु अगै करहि पुकारा ॥
Ikas bājẖahu ḏūjā ko nahī kis agai karahi pukārā.
Without the One Lord, there is no other at all. Unto whom should they complain?
ਇਕ ਸੁਆਮੀ ਦੇ ਬਾਝੋਂ ਹੋਰ ਕੋਈ ਨਹੀਂ। ਉਹ ਕੀਹਦੇ ਮੂਹਰੇ ਜਾ ਕੇ ਫਰਿਆਦ ਕਰਨ?
xxx(ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ।
 
मेरा मनु तनु बहुतु बैरागिआ मेरे गोविंदा हरि बाझहु धन कुमलैणी जीउ ॥
Merā man ṯan bahuṯ bairāgi▫ā mere govinḏā har bājẖahu ḏẖan kumlaiṇī jī▫o.
My mind and body are sad and depressed, O my Lord of the Universe; without her Husband Lord, the soul-bride is withering away.
ਮੇਰੀ ਆਤਮਾ ਤੇ ਦੇਹਿ ਵਿਛੋੜੇ ਵਿੱਚ ਬੜੇ ਉਦਾਸ ਹਨ, ਹੇ ਸ੍ਰਿਸ਼ਟੀ ਦੇ ਸੁਆਮੀ! ਵਾਹਿਗੁਰੂ ਦੇ ਬਿਨਾ ਪਤਨੀ ਮੁਰਝਾਈ ਜਾ ਰਹੀ ਹੈ।
ਬੈਰਾਗਿਆ = ਵੈਰਾਗਵਾਨ ਹੈ। ਧਨ = ਜੀਵ-ਇਸਤ੍ਰੀ। ਕੁਮਲੈਣੀ = ਮੁਰਝਾਈ ਹੋਈ।ਹੇ ਮੇਰੇ ਗੋਵਿੰਦ! (ਤੇਰੇ ਵਿਛੋੜੇ ਵਿਚ) ਮੇਰਾ ਮਨ ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ। ਹੇ ਹਰੀ! ਤੈਥੋਂ ਬਿਨਾ ਮੈਂ ਜੀਵ-ਇਸਤ੍ਰੀ ਕੁਮਲਾਈ ਪਈ ਹਾਂ।
 
धन नाह बाझहु रहि न साकै बिखम रैणि घणेरीआ ॥
Ḏẖan nāh bājẖahu rėh na sākai bikẖam raiṇ gẖaṇerī▫ā.
The soul-bride cannot live without her Husband; the night is so painful for her.
ਮੁੰਧ ਆਪਣੇ ਕੰਤ ਦੇ ਬਗੈਰ ਰਹਿ ਨਹੀਂ ਸਕਦੀ। ਉਸ ਦੇ ਲਈ ਰਾਤ ਬੜੀ ਦੁਖਦਾਈ ਹੈ।
ਧਨ = ਜੀਵ-ਇਸਤ੍ਰੀ। ਬਿਖਮ = ਔਖੀ।ਜੀਵ-ਇਸਤ੍ਰੀ ਪ੍ਰਭੂ-ਪਤੀ ਤੋਂ ਬਿਨਾ ਰਹਿ ਨਹੀਂ ਸਕਦੀ (ਖਸਮ-ਪ੍ਰਭੂ ਤੋਂ ਬਿਨਾ ਇਸ ਦੀ) ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ।
 
बाझहु पिआरे कोइ न सारे एकलड़ी कुरलाए ॥
Bājẖahu pi▫āre ko▫e na sāre ekalṛī kurlā▫e.
Other than my Beloved, no one cares for me; I cry all alone in the wilderness.
ਤੇਰੇ ਬਗੈਰ ਹੈ ਮੇਰੇ ਦਿਲਬਰ! ਮੇਰੀ ਕੋਈ ਸਾਰ ਨਹੀਂ ਲੈਂਦਾ। ਬੀਆਬਾਨ ਅੰਦਰ ਮੈਂ ਕੱਲ-ਮਕੱਲੀ ਕੁਰਲਾਉਂਦੀ ਹਾਂ।
ਸਾਰੇ = ਸੰਭਾਲਦਾ, ਵਾਤ ਪੁੱਛਦਾ। ਕੁਰਲਾਏ = ਤਰਲੇ ਲੈਂਦੀ ਹੈ, ਕੂਕਦੀ ਹੈ।ਪਿਆਰੇ ਪ੍ਰਭੂ-ਪਤੀ ਤੋਂ ਬਿਨਾ (ਇਸ ਜਿੰਦ ਦੀ) ਕੋਈ ਭੀ ਵਾਤ ਨਹੀਂ ਪੁੱਛਦਾ। ਇਹ ਇਕੱਲੀ ਹੀ (ਇਸ ਸੰਸਾਰ-ਜੰਗਲ ਵਿਚ) ਕੂਕਦੀ ਹੈ,
 
एक साचे नाम बाझहु सगल दीसै छारु ॥१॥
Ėk sācẖe nām bājẖahu sagal ḏīsai cẖẖār. ||1||
Without the One True Name, everything appears as dust. ||1||
ਇਕ ਸੱਚੇ ਨਾਮ ਦੇ ਬਗੈਰ ਬਾਕੀ ਸਾਰਾ ਕੁੱਛ ਘਟਾ ਮਿੱਟੀ ਹੀ ਦਿਸਦਾ ਹੈ।
ਸਾਚੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ। ਬਾਝਹੁ = ਬਿਨਾ। ਛਾਰੁ = ਸੁਆਹ, ਨਿਕੰਮੀ ॥੧॥ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ) ਹਰੇਕ ਸਿਆਣਪ ਨਿਕੰਮੀ (ਸਾਬਤ ਹੁੰਦੀ) ਹੈ ॥੧॥
 
पापा बाझहु होवै नाही मुइआ साथि न जाई ॥
Pāpā bājẖahu hovai nāhī mu▫i▫ā sāth na jā▫ī.
It was not gathered without sin, and it does not go along with the dead.
ਗੁਨਾਹਾਂ ਦੇ ਬਗੈਰ ਇਹ ਦੌਲਤ ਇੱਕਤ੍ਰ ਨਹੀਂ ਹੁੰਦੀ ਅਤੇ ਮਰਿਆ ਹੋਇਆ ਦੇ ਇਹ ਨਾਲ ਨਹੀਂ ਜਾਂਦੀ।
xxxਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ।
 
सतिगुर बाझहु गुरु नही कोई निगुरे का है नाउ बुरा ॥१३॥
Saṯgur bājẖahu gur nahī ko▫ī nigure kā hai nā▫o burā. ||13||
Without the True Guru, there is no Guru at all; one who is without a Guru has a bad reputation. ||13||
ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਗੁਰੂ ਨਹੀਂ। ਅਤੇ ਗੁਰੂ-ਬਿਹੂਨ (ਨਿਗੁਰੇ) ਦਾ ਨਾਮ ਹੀ ਮੰਦਾ ਹੈ।
ਨਿਗੁਰਾ = ਜਿਸ ਨੇ ਗੁਰੂ ਦਾ ਆਸਰਾ ਨਹੀਂ ਲਿਆ ॥੧੩॥ਪਰ ਜੇ ਪੂਰੇ ਗੁਰੂ ਦੀ ਸਰਨ ਨਹੀਂ ਪਏਂਗਾ ਤਾਂ ਕੋਈ (ਰਸਮੀ) ਗੁਰੂ (ਇਹਨਾਂ ਹਾਹੁਕਿਆਂ ਤੋਂ ਬਚਾ) ਨਹੀਂ (ਸਕਦਾ)। ਜੇਹੜਾ ਮਨੁੱਖ ਪੂਰੇ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, (ਕੁਰਾਹੇ ਪੈਣ ਕਰ ਕੇ) ਉਹ ਬਦਨਾਮੀ ਹੀ ਖੱਟਦਾ ਹੈ ॥੧੩॥
 
नानक निहचलु को नही बाझहु हरि कै नाइ ॥२॥
Nānak nihcẖal ko nahī bājẖahu har kai nā▫e. ||2||
O Nanak, nothing is permanent, except the Name of the Lord. ||2||
ਨਾਨਕ, ਬਿਨਾ ਵਾਹਿਗੁਰੂ ਦੇ ਨਾਮ ਦੇ ਕੋਈ ਸ਼ੈ ਭੀ ਥਿਰ ਨਹੀਂ।
xxx ॥੨॥ਹੇ ਨਾਨਕ! (ਤਦੋਂ ਹੀ ਯਕੀਨ ਬਣੇਗਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ-ਥਿਰ ਰਹਿਣ ਵਾਲਾ ਨਹੀਂ ॥੨॥
 
इकसु हरि के नाम बाझहु आन काज सिआणी ॥
Ikas har ke nām bājẖahu ān kāj si▫āṇī.
Except for the One Name of the Lord, you are clever in everything else.
ਇਕ ਰੱਬ ਦੇ ਨਾਮ ਦੇ ਬਗੈਰ, ਤੂੰ ਹੋਰ ਸਾਰਿਆਂ ਕੰਮਾਂ ਵਿੱਚ ਚਤੁਰ ਹੈਂ।
ਆਨ ਕਾਜ = ਹੋਰ ਕੰਮਾਂ ਵਿਚ।(ਹੇ ਜਿੰਦੇ!) ਇਕ ਪਰਮਾਤਮਾ ਦੇ ਨਾਮ ਤੋਂ ਬਗ਼ੈਰ ਤੂੰ ਹੋਰ ਸਾਰੇ ਕੰਮਾਂ ਵਿਚ ਸਿਆਣੀ ਬਣੀ ਫਿਰਦੀ ਹੈਂ।
 
लिखे बाझहु सुरति नाही बोलि बोलि गवाईऐ ॥
Likẖe bājẖahu suraṯ nāhī bol bol gavā▫ī▫ai.
Without pre-ordained destiny, understanding is not attained; talking and babbling, one wastes his life away.
ਸਾਈਂ ਦੀ ਲਿਖਤਾਕਾਰ ਦੇ ਬਗੈਰ ਗਿਆਤ ਪ੍ਰਾਪਤ ਨਹੀਂ ਹੁੰਦਾ। ਬੜਕਵਾਦ ਤੇ ਬਕਵਾਸ ਕਰਨ ਨਾਲ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਦਾ ਹੈ।
ਲਿਖੇ ਬਾਝਹੁ = ਪ੍ਰਭੂ ਦੇ ਲਿਖੇ ਹੁਕਮ ਤੋਂ ਬਿਨਾ। ਸੁਰਤ = ਉੱਚੀ ਸੁਰਤ ।ਪਰ ਪ੍ਰਭੂ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ, ਨਿਰੀਆਂ ਜ਼ਬਾਨੀ (ਗਿਆਨ ਦੀਆਂ) ਗੱਲਾਂ ਕਰਨਾ ਵਿਅਰਥ ਹੈ।
 
वाजे बाझहु सिंङी वाजै तउ निरभउ पदु पाईऐ ॥
vāje bājẖahu sińī vājai ṯa▫o nirbẖa▫o paḏ pā▫ī▫ai.
When the horn is blown without being blown, then you shall attain the state of fearless dignity.
ਜਦ ਵੀਣਾ ਬਿਨਾ ਵਜਾਏ ਵੱਜੇਗੀ, ਤਦ ਹੀ ਭੈ-ਰਹਿਤ ਮਰਤਬੇ ਨੂੰ ਪਰਾਪਤ ਹੋਵੇਂਗਾ।
ਵਾਜੈ = ਵੱਜਦੀ ਹੈ। ਤਉ = ਤਦੋਂ। ਪਦੁ = ਆਤਮਕ ਦਰਜਾ। ਨਿਰਭਉ = ਜਿਥੇ ਡਰ ਨਹੀਂ ।(ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਕਿ, ਮਾਨੋ) ਬਿਨਾ ਵਾਜਾ ਵਜਾਇਆਂ ਸਿੰਙ ਦਾ ਵਾਜਾ ਵੱਜ ਰਿਹਾ ਹੈ। (ਜਦੋਂ ਮਨੁੱਖ ਇਸ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ) ਤਦੋਂ ਉਹ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ।