Sri Guru Granth Sahib Ji

Search ਬਾਣੀ in Gurmukhi

सुअसति आथि बाणी बरमाउ ॥
Su▫asaṯ āth baṇī barmā▫o.
I bow to the Lord of the World, to His Word, to Brahma the Creator.
ਮੇਰੀ ਨਿਮਸਕਾਰ ਹੈ ਪ੍ਰਭੂ ਨੂੰ ਜੋ ਆਪ ਹੀ ਸੰਸਾਰੀ ਪਦਾਰਥ ਅਤੇ ਲਫਜ਼ ਬਰ੍ਹਮਾ ਆਦਿਕ ਹੈ।
ਸੁਅਸਤਿ = ਜੈ ਹੋਵੇ ਤੇਰੀ, ਤੂੰ ਸਦਾ ਅਟੱਲ ਰਹੇਂ (ਭਾਵ, ਮੈਂ ਤੇਰਾ ਹੀ ਆਸਰਾ ਲੈਂਦਾ ਹਾਂ)। ਬਰਮਾਉ = ਬ੍ਰਹਮਾ।(ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ।)
 
केतीआ खाणी केतीआ बाणी केते पात नरिंद ॥
Keṯī▫ā kẖāṇī keṯī▫ā baṇī keṯe pāṯ narinḏ.
So many ways of life, so many languages. So many dynasties of rulers.
ਕਿੰਨੀਆਂ ਹੀ ਉਤਪਤੀ ਦੀਆਂ ਕਾਨਾਂ, ਕਿੰਨੀਆਂ ਹੀ ਬੋਲੀਆਂ ਅਤੇ ਕਿੰਨੇ ਕੁ ਰਾਜਿਆਂ ਜਾਂ ਮਨੁੱਖਾਂ ਦਿਆਂ ਮਾਲਕਾਂ ਦੇ ਖਾਨਦਾਨ।
ਪਾਤ = ਪਾਤਸ਼ਾਹ। ਨਰਿੰਦ = ਰਾਜੇ।(ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ,
 
सरम खंड की बाणी रूपु ॥
Saram kẖand kī baṇī rūp.
In the realm of humility, the Word is Beauty.
ਰੂਹਾਨੀ ਉਦਮ ਦੇ ਮੰਡਲ ਦੀ ਬੋਲੀ ਸੁੰਦ੍ਰਤਾ ਹੈ।
ਸਰਮ = ਉੱਦਮ, ਮਿਹਨਤ। ਸਰਮ ਖੰਡ ਕੀ = ਉੱਦਮ ਅਵਸਥਾ ਦੀ। ਬਾਣੀ = ਬਨਾਵਟ। ਰੂਪ = ਸੁੰਦਰਤਾ।ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)।
 
करम खंड की बाणी जोरु ॥
Karam kẖand kī baṇī jor.
In the realm of karma, the Word is Power.
ਬਖਸ਼ਿਸ਼ ਦੇ ਮੰਡਲ ਦੇ ਬੰਦੇ ਦੀ ਬੋਲੀ ਵਿੱਚ ਰੂਹਾਨੀ ਬਲ ਹੁੰਦਾ ਹੈ।
ਕਰਮ = ਬਖਸ਼ਸ਼। ਬਾਣੀ = ਬਨਾਵਟ। ਜੋਰੁ = ਬਲ, ਤਾਕਤ।ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ),
 
अनहद बाणी पाईऐ तह हउमै होइ बिनासु ॥
Anhaḏ baṇī pā▫ī▫ai ṯah ha▫umai ho▫e binās.
The Unstruck Melody of Gurbani is obtained, and egotism is eliminated.
ਗੁਰਬਾਣੀ ਦੁਆਰਾ ਉਹ ਬਿਨਾ ਅਲਾਪਿਆਂ ਰਾਗ ਪਾਇਆ ਜਾਂਦਾ ਹੈ ਤੇ ਉਸ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ।
ਅਨਹਦ ਬਾਣੀ = ਇਕ-ਰਸ ਸਿਫ਼ਤ-ਸਾਲਾਹ ਵਾਲੀ ਅਵਸਥਾ। ਬਾਣੀ = ਸਿਫ਼ਤ-ਸਾਲਾਹ। ਤਹ = ਉਥੇ, ਉਸ ਅਵਸਥਾ ਵਿਚ।ਜਦੋਂ ਇਕ-ਰਸ ਸਿਫ਼ਤ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ-ਇਹ ਹਾਲਤ ਮੁੱਕ ਜਾਂਦੀ ਹੈ)।
 
मनु किरसाणु हरि रिदै जमाइ लै इउ पावसि पदु निरबाणी ॥१॥
Man kirsāṇ har riḏai jammā▫e lai i▫o pāvas paḏ nirbāṇī. ||1||
Let your mind be the farmer; the Lord shall sprout in your heart, and you shall attain the state of Nirvaanaa. ||1||
ਆਪਣੀ ਆਤਮਾ ਨੂੰ ਖੇਤੀ ਕਰਨ ਵਾਲਾ ਬਣਾ। ਵਾਹਿਗੁਰੂ ਇਸ ਤਰ੍ਹਾਂ ਤੇਰੇ ਦਿਲ ਅੰਦਰ ਉਗਵ ਪਵੇਗਾ ਅਤੇ ਤੂੰ ਮੋਖ਼ਸ਼ ਦਾ ਉਤਮ ਦਰਜਾ ਪਾ ਲਵੇਗਾਂ।
ਕਿਰਸਾਣੁ = ਕਿਸਾਨ, ਵਾਹੀ ਕਰਨ ਵਾਲਾ। ਰਿਦੈ = ਹਿਰਦੇ ਵਿਚ। ਜੰਮਾਇ ਲੈ = ਉਗਾ ਲੈ। ਇਉ = ਇਸ ਤਰ੍ਹਾਂ। ਨਿਰਬਾਣ = ਵਾਸਨਾ-ਰਹਿਤ। {निर्वाण = ਬੁੱਝਾ ਹੋਇਆ, ਜਿਸ ਵਿਚੋਂ ਵਾਸਨਾ ਮੁੱਕ ਜਾਣ}।੧।ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਉਗਾ। ਇਸ ਤਰ੍ਹਾਂ ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ ॥੧॥
 
आखणु सुनणा पउण की बाणी इहु मनु रता माइआ ॥
Ākẖaṇ sunṇā pa▫uṇ kī baṇī ih man raṯā mā▫i▫ā.
This speaking and listening is like the song of the wind, for those whose minds are colored by the love of Maya.
ਉਨ੍ਹਾਂ ਲਈ ਧਰਮ ਵਾਰਤਾ ਦਾ ਪਰਚਾਰਨਾ, ਤੇ ਸ੍ਰਵਣ ਕਰਨਾ ਹਵਾ ਦੀ ਆਵਾਜ਼ ਮਾਨਿੰਦ ਹੈ, ਜਿਨ੍ਹਾਂ ਦੀ ਇਹ ਆਤਮਾ ਧਨ-ਦੌਲਤ ਨਾਲ ਰੰਗੀ ਹੋਈ ਹੈ।
ਪਉਣ ਕੀ ਬਾਣੀ = ਹਵਾ ਦੀ ਨਿਆਈਂ (ਇਕ ਕੰਨੋਂ ਆ ਕੇ ਦੂਜੇ ਕੰਨ ਲੰਘ ਗਈ), ਬੇ-ਅਸਰ। ਰਤਾ = ਰੱਤਾ, ਰੰਗਿਆ ਹੋਇਆ।(ਹੇ ਕਾਜ਼ੀ! ਜਦ ਤਕ) ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ।
 
इतु तनि लागै बाणीआ ॥
Iṯ ṯan lāgai bāṇī▫ā.
This body is softened with the Word of the Guru's Bani;
ਜਦ (ਨਾਮ ਰੂਪੀ) ਬਾਣੀ ਇਸ ਦੇਹ-ਆਤਮਾ ਨੂੰ ਮੋਮ ਕਰ ਦਿੰਦੀ ਹੈ,
ਬਾਣੀਆ = ਗੁਰੂ ਦੀ ਬਾਣੀ। ਲਾਗੈ = ਅਸਰ ਕਰੇ।੩।(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ,
 
नानक तिन की बाणी सदा सचु है जि नामि रहे लिव लाइ ॥५॥४॥३७॥
Nānak ṯin kī baṇī saḏā sacẖ hai jė nām rahe liv lā▫e. ||5||4||37||
O Nanak, the words of those who are lovingly attuned to the Naam are true forever. ||5||4||37||
ਹੈ ਨਾਨਕ! ਸਦੀਵ ਹੀ ਸੱਚਾ ਹੈ ਉਨ੍ਹਾਂ ਦਾ ਬਚਨ ਜੋ ਸੁਆਮੀ ਦੇ ਨਾਮ ਦੇ ਪਿਆਰ ਨਾਲ ਜੁੜੇ ਰਹਿੰਦੇ ਹਨ।
ਬਾਣੀ ਸਚੁ ਹੈ = ਪਰਮਾਤਮਾ ਦਾ ਸਿਮਰਨ ਹੀ (ਉਹਨਾਂ ਦੀ) ਬਾਣੀ ਹੈ, ਸਦਾ ਸਿਫ਼ਤ-ਸਾਲਾਹ ਹੀ ਕਰਦੇ ਹਨ।੫।ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ॥੫॥੪॥੩੭॥
 
हरि जीउ साचा साची बाणी सबदि मिलावा होई ॥१॥
Har jī▫o sācẖā sācẖī baṇī sabaḏ milāvā ho▫ī. ||1||
The Dear Lord is True, and True is the Word of His Bani. Through the Shabad, we merge with Him. ||1||
ਸਚਾ ਹੈ ਵਾਹਿਗੁਰੂ ਮਹਾਰਾਜ ਅਤੇ ਸਚੀ ਹੈ ਉਸ ਦੀ ਬਾਣੀ। ਗੁਰ ਸ਼ਬਦ ਰਾਹੀਂ ਹੀ ਬੰਦੇ ਦਾ ਸਾਹਿਬ ਨਾਲ ਮਿਲਾਪ ਹੁੰਦਾ ਹੈ।
ਸਾਚਾ = ਸਦਾ-ਥਿਰ। ਬਾਣੀ = ਸਿਫ਼ਤ-ਸਾਲਾਹ। ਸਬਦਿ = ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆਂ)।੧।ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫ਼ਤ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥
 
सचु बाणी सचु सबदु है जा सचि धरे पिआरु ॥
Sacẖ baṇī sacẖ sabaḏ hai jā sacẖ ḏẖare pi▫ār.
When you love the Truth, your words are true; they reflect the True Word of the Shabad.
ਜੇਕਰ ਤੂੰ ਸੱਚੇ ਸੁਆਮੀ ਨਾਲ ਪਿਰਹੜੀ ਪਾ ਲਵੇਂ, ਸੱਚੀ ਹੋਵੇਗੀ ਤੇਰੀ ਕਥਨੀ ਤੇ ਸੱਚਾ ਤੇਰਾ ਧਰਮ।
ਸਚੁ = ਯਥਾਰਥ, ਠੀਕ। ਜਾ = ਜਦੋਂ। ਸਚਿ = ਸਦਾ-ਥਿਰ ਪ੍ਰਭੂ ਵਿਚ।ਜਦੋਂ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਪਿਆਰ ਜੋੜਦਾ ਹੈ, ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਯਥਾਰਥ ਪ੍ਰਤੀਤ ਹੁੰਦਾ ਹੈ।
 
बाणी वजी चहु जुगी सचो सचु सुणाइ ॥
Baṇī vajī cẖahu jugī sacẖo sacẖ suṇā▫e.
The Word of the Guru's Bani vibrates throughout the four ages. As Truth, it teaches Truth.
ਗੁਰਬਾਣੀ ਚੌਹਾਂ ਹੀ ਯੁਗਾਂ ਅੰਦਰ ਪਰਸਿੱਧ ਹੋ ਗਈ ਹੈ ਅਤੇ ਇਹ ਨਿਰੋਲ-ਸੱਚ ਦਾ ਪਰਚਾਰ ਕਰਦੀ ਹੈ।
ਵਜੀ = ਮਸ਼ਹੂਰ ਹੋ ਗਈ। ਚਹੁ ਜੁਗੀ = ਚਹੁਆਂ ਜੁਗਾਂ ਵਿਚ, ਸਦਾ ਲਈ। ਸਚੋ ਸਚੁ = ਸੱਚ ਹੀ ਸੱਚ, ਸਦਾ-ਥਿਰ ਪ੍ਰਭੂ ਦਾ ਨਾਮ ਹੀ।ਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ।
 
सची बाणी सचु मनि सचे नालि पिआरु ॥१॥
Sacẖī baṇī sacẖ man sacẖe nāl pi▫ār. ||1||
True is their speech, and true are their minds. They are in love with the True One. ||1||
ਸੱਚੀ ਹੈ ਉਨ੍ਹਾਂ ਦੀ ਬੋਲ ਚਾਲ, ਸੱਚਾ ਉਨ੍ਹਾਂ ਦਾ ਚਿੱਤ ਅਤੇ ਸਚੇ ਸੁਆਮੀ ਦੀ ਸਾਥ ਹੀ ਉਨ੍ਹਾਂ ਦੀ ਪ੍ਰੀਤ ਹੈ।
ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ।੧।ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ॥੧॥
 
सची बाणी हरि पाईऐ हरि सिउ रहै समाइ ॥१॥ रहाउ ॥
Sacẖī baṇī har pā▫ī▫ai har si▫o rahai samā▫e. ||1|| rahā▫o.
Through the True Word of His Bani, the Lord is obtained, and one remains immersed in the Lord. ||1||Pause||
ਸੱਚੇ ਸ਼ਬਦ ਰਾਹੀਂ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਆਦਮੀ ਰੱਬ ਨਾਲ ਅਭੇਦ ਹੋਇਆ ਰਹਿੰਦਾ ਹੈ। ਠਹਿਰਾਉ।
ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ (ਜੁੜਿਆਂ)। ਸਿਉ = ਨਾਲ।੧।(ਗੁਣ ਗਾਵਣ ਨਾਲ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ ਪ੍ਰਭੂ ਮਿਲ ਪੈਂਦਾ ਹੈ। (ਜੇਹੜਾ ਜੀਵ ਸਿਫ਼ਤ-ਸਾਲਾਹ ਕਰਦਾ ਹੈ ਉਹ) ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧॥ ਰਹਾਉ॥
 
गुरमुखि बाणी ब्रहमु है सबदि मिलावा होइ ॥
Gurmukẖ baṇī barahm hai sabaḏ milāvā ho▫e.
The Word of the Gurmukh is God Himself. Through the Shabad, we merge in Him.
ਮੁੱਖੀ ਗੁਰਾਂ ਦਾ ਕਲਾਮ ਖੁਦ ਵਾਹਿਗੁਰੂ ਹੈ ਅਤੇ ਗੁਰਬਾਣੀ ਦੁਆਰਾ ਹੀ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬਾਣੀ = ਸਿਫ਼ਤ-ਸਾਲਾਹ ਦੀ ਰਾਹੀਂ। ਬ੍ਰਹਮੁ = ਪਰਮਾਤਮਾ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ।ਗੁਰੂ ਦੀ ਸਰਨ ਪੈ ਕੇ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਪ੍ਰਭੂ ਮਿਲਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਪ੍ਰਭੂ ਨਾਲ) ਮਿਲਾਪ ਹੁੰਦਾ ਹੈ।
 
ए मन भगती रतिआ सचु बाणी निज थाउ ॥
Ė man bẖagṯī raṯi▫ā sacẖ baṇī nij thā▫o.
This mind is attuned to devotional worship; through the True Word of Gurbani, it finds its own home.
ਜਦ ਇਹ ਆਤਮਾ ਸਾਹਿਬ-ਦੇ-ਸਿਮਰਨ ਨਾਲ ਰੰਗੀ ਜਾਂਦੀ ਹੈ, ਸੱਚੇ ਸ਼ਬਦ ਰਾਹੀਂ ਇਹ ਆਪਣੇ ਥਾਂ ਨੂੰ ਪਾ ਲੈਂਦੀ ਹੈ।
ਏ = ਹੇ! ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਨਿਜ = ਆਪਣਾ, (ਜਿਥੋਂ ਕੋਈ ਧੱਕਾ ਨਹੀਂ ਦੇ ਸਕਦਾ)।ਹੇ ਮਨ! (ਪ੍ਰਭੂ ਦੀ ਕਿਰਪਾ ਨਾਲ) ਜੇਹੜੇ ਮਨੁੱਖ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਪ੍ਰਭੂ ਦਾ ਸਦਾ-ਥਿਰ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ, ਉਹਨਾਂ ਨੂੰ 'ਆਪਣਾ ਘਰ' ਲੱਭ ਪੈਂਦਾ ਹੈ (ਭਾਵ, ਉਹ ਸਦਾ ਉਸ ਆਤਮਕ ਟਿਕਾਣੇ ਤੇ ਟਿਕੇ ਰਹਿੰਦੇ ਹਨ, ਜਿਥੋਂ ਮਾਇਆ ਦਾ ਮੋਹ ਉਹਨਾਂ ਨੂੰ ਧੱਕਾ ਨਹੀਂ ਦੇ ਸਕਦਾ)।
 
बेदु पुकारे वाचीऐ बाणी ब्रहम बिआसु ॥
Beḏ pukāre vācẖī▫ai baṇī barahm bi▫ās.
The Vedas proclaim, and the words of Vyaasa tell us,
ਬ੍ਰਹਮਾ ਦੇ ਵੇਦਾਂ ਅਤੇ ਵਿਆਸ ਦਿਆਂ ਸ਼ਬਦਾ (ਰਚਨਾਵਾਂ) ਦਾ ਪਾਠ ਪੁਕਾਰਦਾ ਹੈ,
ਵਾਚੀਐ = ਵਾਚਣੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ। ਬਾਣੀ ਬ੍ਰਹਮ = ਬ੍ਰਹਮ ਦੀ ਬਾਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਬਿਆਸੁ = ਬਿਆਸ (ਰਿਸ਼ੀ)।ਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ।
 
सबदि रपै घरु पाईऐ निरबाणी पदु नीति ॥४॥
Sabaḏ rapai gẖar pā▫ī▫ai nirbāṇī paḏ nīṯ. ||4||
Attuned to the Shabad, we enter our home, and obtain the Eternal State of Nirvaanaa. ||4||
ਨਾਮ ਨਾਲ ਰੰਗੀਜਣ ਦੁਆਰਾ ਆਪਣੇ ਗ੍ਰਹਿ ਵਿੱਚ ਹੀ, ਪ੍ਰਾਣੀ ਨੂੰ ਸਦੀਵੀ ਸਥਿਰ ਮੋਖਸ਼ ਦਾ ਦਰਜਾ ਮਿਲ ਜਾਂਦਾ ਹੈ।
ਰਪੈ = ਰੰਗਿਆ ਜਾਏ। ਨਿਰਬਾਣੀ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ। ਨਿਰਬਾਣੀ = ਵਾਸਨਾ ਰਹਿਤ ॥੪॥ਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਏ, ਤਾਂ ਪ੍ਰਭੂ ਦੀ ਹਜ਼ੂਰੀ (ਦੀ ਓਟ) ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ ॥੪॥
 
हरि जीउ सचा सची बाणी सबदि मिलावा होइ ॥१॥
Har jī▫o sacẖā sacẖī baṇī sabaḏ milāvā ho▫e. ||1||
The Dear Lord is True, and True is the Word of His Bani. Through the Word of the Shabad, Union with Him is obtained. ||1||
ਸੱਚਾ ਹੈ ਪੂਜਯ ਪ੍ਰਭੂ, ਅਤੇ ਸੱਚੀ ਹੈ ਉਸ ਦੀ ਗੁਰਬਾਣੀ। ਸ਼ਬਦ ਦੁਆਰਾ ਹੀ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਸਬਦਿ = ਸ਼ਬਦ ਦੀ ਰਾਹੀਂ ॥੧॥ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਸਿਫ਼ਤ-ਸਾਲਾਹ ਦੀ ਬਾਣੀ ਸਦਾ ਅਟੱਲ ਹੈ, ਉਸ ਨਾਲ ਗੁਰੂ ਦੇ ਸ਼ਬਦ ਵਿਚ ਜੁੜਿਆਂ ਮਿਲਾਪ ਹੋ ਜਾਂਦਾ ਹੈ ॥੧॥
 
गुरबाणी इसु जग महि चानणु करमि वसै मनि आए ॥१॥
Gurbāṇī is jag mėh cẖānaṇ karam vasai man ā▫e. ||1||
Gurbani is the Light to illuminate this world; by His Grace, it comes to abide within the mind. ||1||
ਗੁਰਬਾਣੀ ਇਸ ਸੰਸਾਰ ਅੰਦਰ ਈਸ਼ਵਰੀ ਪ੍ਰਕਾਸ਼ ਹੈ! ਵਾਹਿਗੁਰੂ ਦੀ ਰਹਿਮਤ ਰਾਹੀਂ ਇਹ ਆ ਕੇ ਪ੍ਰਾਣੀ ਦੇ ਚਿੱਤ ਅੰਦਰ ਟਿਕ ਜਾਂਦੀ ਹੈ।
ਕਰਮਿ = ਮਿਹਰ ਨਾਲ। ਮਨਿ = ਮਨ ਵਿਚ। ਆਏ = ਆਇ, ਆ ਕੇ ॥੧॥ਸਤਿਗੁਰੂ ਦੀ ਬਾਣੀ ਇਸ ਜਗਤ ਵਿਚ (ਜੀਵਨ ਦੇ ਰਸਤੇ ਵਿਚ) ਚਾਨਣ (ਕਰਦੀ) ਹੈ। ਇਹ ਬਾਣੀ (ਪਰਮਾਤਮਾ ਦੀ) ਮਿਹਰ ਨਾਲ (ਹੀ) ਮਨੁੱਖ ਦੇ ਮਨ ਵਿਚ ਆ ਵੱਸਦੀ ਹੈ ॥੧॥