Sri Guru Granth Sahib Ji

Search ਬਾਹਰਿ in Gurmukhi

हुकमै अंदरि सभु को बाहरि हुकम न कोइ ॥
Hukmai anḏar sabẖ ko bāhar hukam na ko▫e.
Everyone is subject to His Command; no one is beyond His Command.
ਸਾਰੇ ਉਸ ਦੇ ਅਮਰ ਵਿੱਚ ਹਨ ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ।
ਅੰਦਰਿ = ਰੱਬ ਦੇ ਹੁਕਮ ਵਿਚ ਹੀ। ਸਭੁ ਕੋ = ਹਰੇਕ ਜੀਵ। ਬਾਹਰਿ ਹੁਕਮ = ਹੁਕਮ ਤੋਂ ਬਾਹਰ।ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ।
 
घरि इको बाहरि इको थान थनंतरि आपि ॥
Gẖar iko bāhar iko thān thananṯar āp.
The One is within the home of the self, and the One is outside as well. He Himself is in all places and interspaces.
ਇਕ ਸੁਆਮੀ ਹੀ (ਤੇਰੇ) ਗ੍ਰਹਿ (ਸਰੀਰ) ਅੰਦਰ ਹੈ ਅਤੇ ਇਕੋ ਹੀ ਬਾਹਰਵਾਰ। ਉਹ ਆਪੇ ਹੀ ਸਾਰਿਆਂ ਥਾਵਾਂ ਅੰਦਰ ਰਵ ਰਿਹਾ ਹੈ।
ਘਰਿ = ਘਰ ਵਿਚ, ਹਿਰਦੇ ਵਿਚ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।(ਤੇਰੇ) ਹਿਰਦੇ ਵਿਚ ਭੀ ਤੇ ਬਾਹਰ ਹਰ ਥਾਂ ਭੀ ਸਿਰਫ਼ ਪਰਮਾਤਮਾ ਹੀ ਵੱਸ ਰਿਹਾ ਹੈ।
 
अंतरि बाहरि रवि रहिआ तिस नो जाणै दूरि ॥
Anṯar bāhar rav rahi▫ā ṯis no jāṇai ḏūr.
The Lord is pervading within and beyond, and yet people think that He is far away.
ਜੋ ਅੰਦਰ ਤੇ ਬਾਹਰ ਪਰੀ-ਪੂਰਨ ਹੈ, ਉਸ ਨੂੰ ਉਹ ਦੁਰੇਡੇ ਖ਼ਿਆਲ ਕਰਦਾ ਹੈ।
ਰਵਿ ਰਹਿਆ = ਮੌਜੂਦ ਹੈ। ਤਿਸ ਨੋ = ਉਸ ਨੂੰ {ਨੋਟ: ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।(ਮੂਰਖ ਮਨੁੱਖ) ਉਸ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ, ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ।
 
मारि आपे जीवालदा अंतरि बाहरि साथि ॥
Mār āpe jīvālḏā anṯar bāhar sāth.
He Himself bestows life and death; He is with us, within and beyond.
ਉਹ ਖ਼ੁਦ ਹੀ ਮਾਰਦਾ ਤੇ ਜਿਵਾਉਂਦਾ ਹੈ। ਅੰਦਰ ਤੇ ਬਾਹਰਵਾਰ ਉਹ ਪ੍ਰਾਣੀ ਦੇ ਨਾਲ ਹੈ।
ਮਾਰਿ = ਮਾਰ ਕੇ।ਪ੍ਰਭੂ ਆਪ ਹੀ ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ, ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ।
 
सभ ही मधि सभहि ते बाहरि बेमुहताज बापा ॥२॥
Sabẖ hī maḏẖ sabẖėh ṯe bāhar bemuhṯāj bāpā. ||2||
Inside of all, and outside of all, You are our Self-sufficient Father. ||2||
ਮੁਛੰਦਗੀ-ਰਹਿਤ ਪਿਤਾ ਸਾਰਿਆਂ ਦੇ ਅੰਦਰ ਤੇ ਤਦਯਪ ਸਮੂਹ ਦੇ ਬਾਹਰ ਹੈ।
ਮਧਿ = ਵਿਚ।੨।ਤੂੰ ਸਭ ਜੀਵਾਂ ਦੇ ਅੰਦਰ ਵੱਸਦਾ ਹੈਂ, ਤੇ ਸਭਨਾਂ ਤੋਂ ਬਾਹਰ ਭੀ ਹੈਂ (ਨਿਰਲੇਪ ਭੀ ਹੈਂ) ॥੨॥
 
गुर ते बाहरि किछु नही गुरु कीता लोड़े सु होइ ॥२॥
Gur ṯe bāhar kicẖẖ nahī gur kīṯā loṛe so ho▫e. ||2||
Nothing is beyond the Guru; whatever He wishes comes to pass. ||2||
ਕੁਝ ਭੀ ਗੁਰਾਂ (ਦੇ ਅਖਤਿਆਰ) ਤੋਂ ਬਾਹਰ ਨਹੀਂ। ਜੋ ਕੁਝ ਭੀ ਗੁਰੂ ਜੀ ਚਾਹੁੰਦੇ ਹਨ, ਉਹੀ ਹੁੰਦਾ ਹੈ।
ਤੇ = ਤੋਂ। ਬਾਹਰਿ = ਆਕੀ। ਲੋੜੇ = ਚਾਹੇ।੨।ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ) ॥੨॥
 
बाहरि ढूंढि विगुचीऐ घर महि वसतु सुथाइ ॥
Bāhar dẖūndẖ vigucẖī▫ai gẖar mėh vasaṯ suthā▫e.
Searching outside of themselves, they are ruined; the object of their search is in that sacred place within the home of the heart.
ਜਦ ਕਿ ਸ਼ੈ ਉਨ੍ਹਾਂ ਦੇ ਗ੍ਰਹਿ ਦੇ ਪਵਿੱਤ੍ਰ ਥਾਂ ਵਿੱਚ ਹੈ, ਆਦਮੀ ਉਸ ਦੀ ਬਾਹਰਵਾਰ ਭਾਲ ਕਰਨ ਨਾਲ ਬਰਬਾਦ ਹੋ ਜਾਂਦੇ ਹਨ।
ਵਿਗੁਚੀਐ = ਖ਼ੁਆਰ ਹੋਈਦਾ ਹੈ। ਵਸਤੁ = ਨਾਮ-ਧਨ। ਸੁਥਾਇ = ਥਾਂ ਸਿਰ।(ਸੁਖ ਨੂੰ) ਬਾਹਰੋਂ ਢੂੰਡਿਆਂ ਖ਼ੁਆਰ ਹੀ ਹੋਈਦਾ ਹੈ। (ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁਖ ਦਾ ਮੂਲ) ਪਰਮਾਤਮਾ ਦਾ ਨਾਮ-ਧਨ ਘਰ ਵਿਚ ਹੀ ਹੈ ਹਿਰਦੇ ਵਿਚ ਹੀ ਹੈ।
 
सभ नदरी करम कमावदे नदरी बाहरि न कोइ ॥
Sabẖ naḏrī karam kamāvḏe naḏrī bāhar na ko▫e.
All do their deeds under the Lord's Glance of Grace; no one is beyond His Vision.
ਹਰ ਕੋਈ ਸੁਆਮੀ ਦੀ ਨਜ਼ਰ ਹੇਠਾਂ ਕੰਮ ਕਰਦਾ ਹੈ। ਕੋਈ ਭੀ ਉਸ ਦੀ ਨਜ਼ਰ ਤੋਂ ਪਰੇਡੇ ਨਹੀਂ।
ਨਦਰੀ = ਮਿਹਰ ਦੀ ਨਿਗਾਹ ਵਿਚ।(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ (ਭਾਵ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ)।
 
बाहरि जनमु भइआ मुखि लागा सरसे पिता मात थीविआ ॥
Bāhar janam bẖa▫i▫ā mukẖ lāgā sarse piṯā māṯ thīvi▫ā.
You are born and you come out, and your mother and father are delighted to see your face.
ਇਹ ਬਾਹਰ ਆਉਂਦਾ ਹੈ ਅਤੇ ਜੰਮ ਪੈਦਾ ਹੈ। ਬਾਬਲ ਤੇ ਅੰਮੜੀ ਇਸ ਦਾ ਮੂੰਹ ਦੇਖ ਕੇ ਪ੍ਰਸੰਨ ਹੋ ਜਾਂਦੇ ਹਨ।
ਮੁਖਿ ਲਾਗਾ = (ਮਾਂ ਪਿਉ ਦੇ) ਮੂੰਹ ਲੱਗਾ, ਮਾਂ ਪਿਉ ਨੂੰ ਦਿੱਸਿਆ। ਸਰਸੇ = ਪ੍ਰਸੰਨ {ਸ-ਰਸ}। ਥੀਵਿਆ = ਹੋਏ।(ਮਾਂ ਦੇ ਪੇਟ ਤੋਂ) ਬਾਹਰ (ਆ ਕੇ) ਜਨਮ ਲੈਂਦਾ ਹੈ (ਮਾਂ ਪਿਉ ਦੇ) ਮੂੰਹ ਲੱਗਦਾ ਹੈ, ਮਾਂ ਪਿਉ ਖ਼ੁਸ਼ ਹੁੰਦੇ ਹਨ।
 
अंतरि बाहरि सरबति रविआ मनि उपजिआ बिसुआसो ॥
Anṯar bāhar sarbaṯ ravi▫ā man upji▫ā bisu▫āso.
Inside and out, He is pervading everywhere. Faith in Him has welled up within my mind.
ਮੇਰੇ ਚਿੱਤ ਅੰਦਰ ਉਸ ਵਿੱਚ ਭਰੋਸਾ ਪੈਦਾ ਹੋ ਗਿਆ ਹੈ ਜੋ ਹਰ ਜਗ੍ਹਾ ਅੰਦਰ ਅਤੇ ਬਾਹਰ ਵਿਆਪਕ ਹੋ ਰਿਹਾ ਹੈ।
ਸਰਬਤਿ = {सर्वत्र} ਹਰ ਥਾਂ। ਮਨਿ = ਮਨ ਵਿਚ। ਬਿਸੁਆਸੋ = ਬਿਸੁਆਸੁ, ਸਰਧਾ, ਯਕੀਨ।(ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ।
 
हरि तिसै नो सालाहि जि तुधु रखै बाहरि घरि ॥
Har ṯisai no sālāhi jė ṯuḏẖ rakẖai bāhar gẖar.
Praise that Lord who protects you, inside your home, and outside as well.
ਉਸੇ ਹੀ ਮਾਲਕ ਦੀ ਸ਼ਲਾਘਾ ਕਰ ਜੋ ਤੇਰੀ ਤੇਰੇ ਗ੍ਰਹਿ ਦੇ ਅੰਦਰ ਤੇ ਬਾਹਰਵਾਰ ਰਖਿਆ ਕਰਦਾ ਹੈ।
ਜਿ = ਜੋ। ਘਰਿ = ਘਰ ਵਿਚ। ਘਰਿ ਬਾਹਰਿ = ਘਰ ਵਿਚ ਤੇ ਘਰੋਂ ਬਾਹਰ, (ਭਾਵ,) ਹਰ ਥਾਂ।(ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ।
 
हरि तुधहु बाहरि किछु नाही तूं सचा साई ॥
Har ṯuḏẖhu bāhar kicẖẖ nāhī ṯūʼn sacẖā sā▫ī.
O Lord, there is nothing at all beyond You. You are the True Lord.
ਮੇਰੇ ਵਾਹਿਗੁਰੂ, ਤੇਰੇ ਬਗੈਰ ਹੋਰ ਕੁਝ ਭੀ ਨਹੀਂ। ਤੂੰ ਸੱਚਾ ਸੁਆਮੀ ਹੈ।
xxxਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ਤੈਥੋਂ ਪਰੇ ਕੁਝ ਨਹੀਂ।
 
हरि अंदरि बाहरि इकु तूं तूं जाणहि भेतु ॥
Har anḏar bāhar ik ṯūʼn ṯūʼn jāṇėh bẖeṯ.
O Lord, You are inside and outside as well. You are the Knower of secrets.
ਤੂੰ ਹੈ ਵਾਹਿਗੁਰੂ! ਅੰਦਰਵਾਰ ਤੇ ਬਾਹਰਵਾਰ ਹੈ। ਤੂੰ ਭੇਦਾਂ ਨੂੰ ਜਾਨਣ ਵਾਲਾ ਹੈ।
xxxਹੇ ਹਰੀ! ਤੂੰ ਸਭ ਥਾਈਂ (ਅੰਦਰਿ ਬਾਹਰਿ) (ਵਿਆਪਕ) ਹੈਂ, (ਇਸ ਕਰਕੇ ਜੀਵਾਂ ਦੇ) ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ।
 
मनहु कुसुधा कालीआ बाहरि चिटवीआह ॥
Manhu kusuḏẖā kālī▫ā bāhar cẖitvī▫āh.
Mentally, we are impure and black, but outwardly, we appear white.
ਮਨ ਵਿੱਚ ਅਸੀਂ ਮਲੀਨ ਤੇ ਸਿਆਹ ਹਾਂ, ਪ੍ਰੰਤੂ ਬਾਹਰਵਾਰੇ ਸੂਫੈਦ।
ਮਨਹੁ = ਮਨ ਤੋਂ। ਕੁਸੁਧਾ = ਖੋਟੀਆਂ।ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ।
 
हरि तुधहु बाहरि किछु नही गुर सबदी वेखि निहालु ॥७॥
Har ṯuḏẖhu bāhar kicẖẖ nahī gur sabḏī vekẖ nihāl. ||7||
O Lord, nothing is beyond You. I am delighted to behold You, through the Word of the Guru's Shabad. ||7||
ਹੇ ਵਾਹਿਗੁਰੂ! ਤੇਰੀ ਪਹੁੰਚ ਤੋਂ ਪਰੇਡੇ ਕੁਝ ਨਹੀਂ। ਗੁਰਬਾਣੀ ਦੇ ਜਰੀਏ ਤੈਨੂੰ ਦੇਖ ਕੇ ਮੈਂ ਪਰਮ-ਪ੍ਰਸੰਨ ਹੋ ਗਈ ਹਾਂ।
ਨਿਹਾਲੁ = ਪ੍ਰਸੰਨ, ਚੜ੍ਹਦੀ ਕਲਾ ਵਿਚ, ਖਿੜਿਆ ਹੋਇਆ ॥੭॥ਹੇ ਹਰੀ! ਤੈਥੋਂ ਪਰੇ ਹੋਰ ਕੁਝ ਨਹੀਂ ਹੈ, ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਤੈਨੂੰ ਹਰ ਥਾਂ) ਵੇਖ ਕੇ (ਕਉਲ ਫੁੱਲ ਵਾਂਗ) ਚੜ੍ਹਦੀ ਕਲਾ ਵਿਚ ਰਹਿ ਸਕੀਦਾ ਹੈ ॥੭॥
 
बाहरि मलु धोवै मन की जूठि न जाए ॥
Bāhar mal ḏẖovai man kī jūṯẖ na jā▫e.
Outwardly, he washes off the filth, but the impurity of his mind does not go away.
ਉਹ ਬਾਹਰਵਾਰ ਦੀ ਗੰਦਗੀ ਧੋ ਸੁਟਦਾ ਹੈ, ਪਰ ਉਸ ਦੇ ਦਿਲ ਦੀ ਅਪਵਿੱਤ੍ਰਤਾ ਨਹੀਂ ਜਾਂਦੀ।
xxx(ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।
 
अंतरि बाहरि तेरी बाणी ॥
Anṯar bāhar ṯerī baṇī.
The Word of Your Bani is inside and outside as well.
ਅੰਦਰ ਤੇ ਬਾਹਰਵਾਰ ਮੈਂ ਤੇਰੀ ਗੁਰਬਾਣੀ ਗਾਉਂਦਾ ਹਾਂ।
xxx(ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ।
 
सोई कमावै जो साहिब भावै सेवकु अंतरि बाहरि माहरु जीउ ॥२॥
So▫ī kamāvai jo sāhib bẖāvai sevak anṯar bāhar māhar jī▫o. ||2||
He does that which pleases his Lord and Master. Inwardly and outwardly, the servant knows his Lord. ||2||
ਉਹ ਉਹੀ ਕੁਛ ਕਰਦਾ ਹੈ, ਜਿਹੜਾ ਉਸ ਦੇ ਮਾਲਕ ਨੂੰ ਭਾਉਂਦਾ ਹੈ ਅੰਦਰ ਤੇ ਬਾਹਰਵਾਰ ਨੌਕਰ ਸ਼ਰੋਮਣੀ ਹੋ ਜਾਂਦਾ ਹੈ।
ਸਾਹਿਬ ਭਾਵੈ = ਸਾਹਿਬ ਨੂੰ ਚੰਗਾ ਲੱਗਦਾ ਹੈ। ਅੰਤਰਿ ਬਾਹਰਿ-ਨਾਮ ਜਪਣ ਵਿਚ ਅਤੇ ਜਗਤ ਨਾਲ ਪਿਆਰ ਦੀ ਵਰਤੋਂ ਕਰਨ ਵਿਚ। ਮਾਹਰੁ = ਸਿਆਣਾ ॥੨॥ਉਹ ਸੇਵਕ ਉਹੀ ਕਮਾਈ ਕਰਦਾ ਹੈ, ਜੋ ਮਾਲਕ ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਸੇਵਕ ਨਾਮ ਸਿਮਰਨ ਵਿਚ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਨ ਵਿਚ ਸਿਆਣਾ ਹੋ ਜਾਂਦਾ ਹੈ ॥੨॥
 
सभ किछु घर महि बाहरि नाही ॥
Sabẖ kicẖẖ gẖar mėh bāhar nāhī.
Everything is within the home of the self; there is nothing beyond.
ਹਰ ਸ਼ੈ ਗ੍ਰਹਿ ਦੇ ਵਿੱਚ ਹੈ, ਇਕ ਭੀ ਬਾਹਰਵਾਰ ਨਹੀਂ।
ਸਭ ਕਿਛੁ = ਸਾਰਾ ਕੁਝ, ਸਾਰਾ ਆਤਮਕ ਅਨੰਦ। ਘਰਿ ਮਹਿ = ਹਿਰਦੇ ਘਰ ਵਿਚ (ਟਿਕੇ ਰਿਹਾਂ)।ਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ।
 
बाहरि टोलै सो भरमि भुलाही ॥
Bāhar tolai so bẖaram bẖulāhī.
One who searches outside is deluded by doubt.
ਜੋ ਬਾਹਰਵਾਰ ਢੂੰਡਦਾ ਹੈ, ਉਹ ਸੰਸੇ ਅੰਦਰ ਘੁਸ ਜਾਂਦਾ ਹੈ।
ਟੋਲੈ = (ਸੁਖ ਦੀ) ਭਾਲ ਕਰਦਾ ਹੈ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਹੀ = ਭੁਲਾਹਿ, ਕੁਰਾਹੇ ਪਏ ਰਹਿੰਦੇ ਹਨ।ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ