Sri Guru Granth Sahib Ji

Search ਬਿਕਰਾਲ in Gurmukhi

हउ बिगड़ै रूपि रहा बिकराल ॥
Ha▫o bigṛai rūp rahā bikrāl.
I am deformed and horribly disfigured.
ਮੈਂ ਕਰੂਪ ਅਤੇ ਭਿਆਨਕ ਹੋ ਰਿਹਾ ਹਾਂ।
ਬਿਕਰਾਲ = ਡਰਾਉਣਾ। ਆਧਾਰੁ = ਆਸਰਾ।ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ।
 
मनमुख कुचील कुछित बिकराला ॥
Manmukẖ kucẖīl kẖucẖẖiṯ bikrālā.
The self-willed manmukh is filthy, cursed and dreadful.
ਅਧਰਮੀ ਮਲੀਨ ਨਿੰਦਤ ਅਤੇ ਭਿਆਨਕ ਹੈ।
ਕੁਚੀਲ = ਗੰਦਾ। ਕੁਛਿਤ = {कुत्सित} ਬਦਨਾਮ, ਨਿੰਦਿਤ। ਬਿਕਰਾਲਾ = ਡਰਾਉਣਾ।(ਇਸੇ ਕਰਕੇ) ਮਨ ਦੇ ਮੁਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਤੇ ਡਰਾਉਣਾ ਬਣ ਜਾਂਦਾ ਹੈ।
 
ढेरी ढाहहु साधसंगि अह्मबुधि बिकराल ॥
Dẖerī ḏẖahhu sāḏẖsang ahaʼn▫buḏẖ bikrāl.
In the Saadh Sangat, the Company of the Holy, tear down the mound of your frightful, egotistical pride.
ਸਤਿ ਸੰਗਤਿ ਅੰਦਰ ਆਪਣੇ ਮਾਨਸਕ ਹੰਕਾਰ ਦੇ ਭਿਆਨਕ ਟਿੱਬੇ ਨੂੰ ਪਧਰਾ ਕਰ ਦੇ।
ਬਿਕਰਾਲ = ਡਰਾਉਣੀ।ਸਾਧ ਸੰਗਤ ਵਿਚ (ਪਹੁੰਚ ਕੇ) ਭਿਆਨਕ ਹਉਮੈ ਵਾਲੀ ਮੱਤ ਦੀ ਬਣੀ ਹੋਈ ਢੇਰੀ ਨੂੰ ਢਾਹ ਦਿਉ।
 
अंध कूप महि पतित बिकराल ॥
Anḏẖ kūp mėh paṯiṯ bikrāl.
They have fallen into the deep, dark pit.
ਬੰਦਾ ਭਿਆਨਕ ਅਨ੍ਹੇਰੇ ਖੂਹ ਵਿੱਚ ਡਿੱਗਿਆ ਪਿਆ ਹੈ।
ਕੂਪ = ਖੂਹ। ਪਤਿਤ = ਡਿੱਗਾ ਹੋਇਆ। ਬਿਕਰਾਲ = ਡਰਾਉਣਾ। ਬਿਕਰਾਲ ਕੂਪ ਮਹਿ = ਭਿਆਨਕ ਖੂਹ ਵਿਚ।(ਜੀਵ ਮਾਇਆ ਦੇ ਪਿਆਰ ਕਰ ਕੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ;
 
मिथिआ काम क्रोध बिकराल ॥
Mithi▫ā kām kroḏẖ bikrāl.
False are sexual desire and wild anger.
ਨਾਸਵੰਤ ਹਨ, ਮਥਨ-ਹੁਲਾਸ ਅਤੇ ਭਿਆਨਕ ਰੋਹ।
ਬਿਕਰਾਲ = ਡਰਾਉਣਾ।(ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕ੍ਰੋਧ ਇਹ ਭੀ ਵਿਅਰਥ ਹਨ।
 
कबहू महा क्रोध बिकराल ॥
Kabhū mahā kroḏẖ bikrāl.
Sometimes, they are awesome, in terrible rage.
ਕਦੇ ਉਹ ਆਪਣੇ ਜਬਰਦਸਤ ਗੁੱਸੇ ਵਿੱਚ ਭਿਆਨਕ ਹੁੰਦਾ ਹੈ।
ਬਿਕਰਾਲ = ਭਿਆਨਕ।ਕਦੇ ਕ੍ਰੋਧ (ਵਿਚ ਆ ਕੇ) ਬੜਾ ਡਰਾਉਣਾ (ਲੱਗਦਾ ਹੈ),
 
मिटि गई भूख महा बिकराल ॥२॥
Mit ga▫ī bẖūkẖ mahā bikrāl. ||2||
The most dreadful desires have been eliminated. ||2||
ਮੇਰੀ ਮਹਾਂ ਭਿਆਨਕ ਖਾਹਿਸ਼ ਨਾਸ ਹੋ ਗਈ ਹੈ।
ਬਿਕਰਾਲ = ਡਰਾਉਣੀ, ਭਿਆਨਕ ॥੨॥(ਉਸ ਦੇ ਅੰਦਰੋਂ) ਬੜੀ ਡਰਾਉਣੀ (ਮਾਇਆ ਦੀ) ਭੁੱਖ ਦੂਰ ਹੋ ਗਈ ॥੨॥
 
आदि अंते मधि आसा कूकरी बिकराल ॥
Āḏ anṯe maḏẖ āsā kūkrī bikrāl.
In the beginning, in the middle, and in the end, one is hounded by dreadful desires.
ਅਰੰਭ ਅਖੀਰ ਅਤੇ ਦਰਮਿਆਨ ਵਿੱਚ ਆਦਮੀ ਮਗਰ ਭਿਆਨਕ ਖਾਹਿਸ਼ ਦੀ ਕੁੱਤੀ ਲੱਗੀ ਰਹਿੰਦੀ ਹੈ।
ਆਦਿ ਅੰਤੇ ਮਧਿ = ਸਦਾ ਹੀ, ਹਰ ਵੇਲੇ। ਕੂਕਰੀ = ਕੁੱਤੀ। ਬਿਕਰਾਲ = ਡਰਾਉਣੀ।(ਮਾਇਕ ਪਦਾਰਥਾਂ ਦੀ) ਆਸਾ (ਇਕ) ਡਰਾਉਣੀ ਕੁੱਤੀ ਹੈ ਜੋ ਹਰ ਵੇਲੇ (ਜੀਵਾਂ ਦੇ ਮਨ ਵਿਚ ਹੋਰ ਹੋਰ ਪਦਾਰਥਾਂ ਲਈ ਭੌਂਕਦੀ ਰਹਿੰਦੀ ਹੈ, ਤੇ, ਜੀਵਾਂ ਵਾਸਤੇ ਆਤਮਕ ਮੌਤ ਦਾ ਜਾਲ ਖਿਲਾਰੀ ਰੱਖਦੀ ਹੈ)।
 
महा रोगु बिकराल तिनै बिदारूओ ॥
Mahā rog bikrāl ṯinai biḏarū▫o.
He has banished the great and terrible disease.
ਤਿਸ ਨੇ ਆਤਮਕ ਅਗਿਆਨਤਾ ਦੀ ਵੱਡੀ ਅਤੇ ਭਿਆਨਕ ਬੀਮਾਰੀ ਨੂੰ ਦੂਰ ਕਰ ਦਿੱਤਾ ਹੈ।
ਤਿਨੈ = ਤਿਨਿ ਹੀ, ਉਸ (ਗੁਰੂ) ਨੇ ਹੀ।ਤੇ ਇੰਜ ਅਸਾਡਾ ਵੱਡਾ ਭਿਆਨਕ ਰੋਗ ਨਾਸ ਕਰ ਦਿੱਤਾ ਹੈ।
 
मोह मगन बिकराल माइआ तउ प्रसादी घूलीऐ ॥
Moh magan bikrāl mā▫i▫ā ṯa▫o parsādī gẖūlī▫ai.
I am intoxicated by emotional attachment to Maya, the treacherous one; by Your Grace alone can I be saved.
ਦੁਨਿਆਵੀ ਮਮਤਾ ਅਤੇ ਭਿਆਨਕ ਸੰਸਾਰੀ ਪਦਾਰਥਾਂ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ। ਤੇਰੀ ਰਹਿਮਤ ਸਦਕਾ ਹੀ ਮੈਂ ਛੁਟਕਾਰਾ ਪਾ ਸਕਦਾਂ ਹਾਂ।
ਬਿਕਰਾਲ = ਭਿਆਨਕ। ਤਉ ਪ੍ਰਸਾਦੀ = ਤੇਰੀ ਕਿਰਪਾ ਨਾਲ। ਘੂਲੀਐ = ਬਚ ਸਕੀਦਾ ਹੈ।ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ।
 
परबत दोख महा बिकराला ॥
Parbaṯ ḏokẖ mahā bikrālā.
Even huge mountains of sin and corruption
ਮੇਰੇ ਪਹਾੜ ਵਰਗੇ ਪਰਮ ਭਿਆਨਕ ਪਾਪ,
ਪਰਬਤ ਦੋਖ = ਪਹਾੜ ਜੇਡੇ ਐਬ। ਬਿਕਰਾਲਾ = ਡਰਾਉਣੇ।(ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ-
 
ममता मोह ध्रोह मदि माता बंधनि बाधिआ अति बिकराल ॥
Mamṯā moh ḏẖaroh maḏ māṯā banḏẖan bāḏẖi▫ā aṯ bikrāl.
Intoxicated with the wine of attachment, love of worldly possessions and deceit, and bound in bondage, he is wild and hideous.
ਸਨਬੰਧੀਆਂ ਨਾਲ ਪ੍ਰੀਤ, ਸੰਸਾਰੀ ਲਗਨਾਂ, ਛਲ ਅਤੇ ਹੰਕਾਰ ਨਾਲ ਮਤਵਾਲਾ ਹੋਇਆ ਹੋਇਆ ਅਤੇ ਜੂੜਾਂ ਨਾਲ ਜਕੜਿਆ ਹੋਇਆ ਬੰਦਾ ਬੜਾ ਹੀ ਡਰਾਉਣਾ ਦਿਸਦਾ ਹੈ।
ਮਮ = ਮੇਰਾ। ਮਮਤਾ = {ਲਫ਼ਜ਼ 'ਮਮ' ਤੋਂ ਭਾਵ, ਭਾਵਕ ਨਾਂਵ} ਅਪਣੱਤ। ਧ੍ਰੋਹ = ਠੱਗੀ। ਮਦਿ = ਮਦ ਵਿਚ, ਨਸ਼ੇ ਵਿਚ। ਮਾਤਾ = ਮਸਤ। ਬੰਧਨਿ = ਬੰਧਨ ਨਾਲ, ਰੱਸੀ। ਬਾਧਿਆ = ਬੱਝਾ ਹੋਇਆ। ਅਤਿ = ਬਹੁਤ। ਬਿਕਰਾਲ = ਡਰਾਉਣਾ।(ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿਚ ਫਸ ਕੇ ਜੀਵ) ਅਪਣੱਤ ਦੇ ਮਦ ਵਿਚ, ਮੋਹ ਦੇ ਨਸ਼ੇ ਵਿਚ, ਠੱਗੀ-ਚਾਲਾਕੀ ਦੇ ਮਦ ਵਿਚ ਮਸਤ ਰਹਿੰਦਾ ਹੈ। ਮਾਇਆ ਦੇ ਮੋਹ ਦੇ ਜਕੜ ਨਾਲ ਬੱਝਾ ਹੋਇਆ ਜੀਵ ਬੜੇ ਡਰਾਉਣੇ ਜੀਵਨ ਵਾਲਾ ਬਣ ਜਾਂਦਾ ਹੈ।
 
बहु जोनी जनमहि मरहि बिखिआ बिकराल ॥१॥
Baho jonī janmėh marėh bikẖi▫ā bikrāl. ||1||
Those who practice corruption and sin, are born into countless incarnations, only to die again. ||1||
ਜੋ ਭਿਆਨਕ ਪਾਪਾਂ ਅੰਦਰ ਗਲਤਾਨ ਹਨ, ਉਹ ਅਨੇਕਾਂ ਜੂਨੀਆਂ ਦੇ ਆਵਾਗਉਣ ਵਿੱਚ ਪੈਂਦੇ ਹਨ।
ਜਨਮਹਿ = ਜੰਮਦੇ ਹਨ। ਮਰਹਿ = ਮਰਦੇ ਹਨ। ਬਿਖਿਆ = ਮਾਇਆ। ਬਿਕਰਾਲ = ਭਿਆਨਕ ॥੧॥ਮਾਇਆ ਦੇ ਮੋਹ ਦੇ ਇਹੀ ਭਿਆਨਕ ਨਤੀਜੇ ਹੁੰਦੇ ਹਨ ਕਿ ਮਾਇਆ-ਗ੍ਰਸੇ ਮਨੁੱਖ ਸਦਾ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ ॥੧॥
 
काम क्रोधु बिकरालु दूत सभि हारिआ ॥
Kām kroḏẖ bikrāl ḏūṯ sabẖ hāri▫ā.
Unsatisfied sexual desire and unresolved anger, the horrible demons, have been totally destroyed.
ਭੋਗ ਬਿਲਾਸ ਅਤੇ ਗੁੱਸੇ ਵਰਗੇ ਭਿਆਨਕ ਭੂਤਨੇ ਸਾਰੇ ਕਾਬੂ ਵਿੱਚ ਆ ਗਏ ਹਨ।
ਬਿਕਰਾਲੁ = ਭਿਆਨਕ, ਡਰਾਉਣਾ। ਦੂਤ = ਵੈਰੀ। ਸਭਿ = ਸਾਰੇ। ਹਾਰਿਆ = ਥੱਕ ਗਏ।ਭਿਆਨਕ ਕ੍ਰੋਧ ਅਤੇ ਕਾਮ (ਆਦਿਕ) ਸਾਰੇ (ਉਸ ਦੇ) ਵੈਰੀ (ਉਸ ਉਤੇ ਜ਼ੋਰ ਪਾਣੋਂ) ਹਾਰ ਗਏ।
 
पंच दूत भागे बिकराल ॥
Pancẖ ḏūṯ bẖāge bikrāl.
The five hideous demons have run away.
ਪੰਜ ਭਿਆਨਕ ਭੂਤਨੇ ਦੌੜ ਗਏ ਹਨ।
ਦੂਤ = ਵੈਰੀ। ਬਿਕਰਾਲ = ਡਰਾਉਣੇ।(ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ।
 
जटा बिकट बिकराल सरूपी रूपु न रेखिआ काई हे ॥५॥
Jatā bikat bikrāl sarūpī rūp na rekẖ▫i▫ā kā▫ī he. ||5||
With matted hair, and a horrible, dreadful form, still, You have no form or feature. ||5||
ਜਟਾਂ ਨਾਲ ਤੂੰ ਭਿਆਨਕ ਰੂਪ ਵਾਲਾ ਦਿਸਦਾ ਹੈਂ ਅਤੇ ਫਿਰ ਵੀ ਤੇਰੀ ਕੋਈ ਸ਼ਕਲ ਤੇ ਨੁਹਾਰ ਨਹੀਂ।
ਬਿਕਟ = {विकट = formidable} ਭਿਆਨਕ। ਬਿਕਰਾਲ = ਡਰਾਉਣੀ। ਸਰੂਪੀ = ਸੋਹਣੇ ਰੂਪ ਵਾਲਾ। ਰੇਖਿਆ = ਰੇਖਾ, ਲਕੀਰ, ਚੱਕ੍ਰ ਚਿਹਨ ॥੫॥ਭਿਆਨਕ ਤੇ ਡਰਾਉਣੀਆਂ ਜਟਾਂ ਧਾਰਨ ਵਾਲਾ ਭੀ ਆਪ ਹੀ ਹੈ। ਫਿਰ ਭੀ ਉਸ ਦਾ ਨਾਹ ਕੋਈ ਖ਼ਾਸ ਰੂਪ ਹੈ ਨਾਹ ਕੋਈ ਖ਼ਾਸ ਚਿਹਨ-ਚੱਕ੍ਰ ਹੈ ॥੫॥
 
उपाव सगल करि हारिओ नह नह हुटहि बिकराल ॥१॥
Upāv sagal kar hāri▫o nah nah hutėh bikrāl. ||1||
I am so tired of making all these efforts, but the horrible demons still do not leave me. ||1||
ਮੈਂ ਸਾਰੇ ਉਪਰਾਲੇ ਕਰਦਾ ਹੰਭ ਗਿਆ ਹਾਂ, ਪ੍ਰੰਤੂ ਭਿਆਨਕ ਪਾਪ ਮੇਰਾ ਖਹਿਡਾ ਛਡਦੇ ਨਹੀਂ, ਕਦੇ ਭੀ ਨਹੀਂ।
ਉਪਾਵ ਸਗਲ = ਸਾਰੇ ਹੀਲੇ। ਕਰਿ = ਕਰ ਕੇ। ਨਹ ਹੁਟਹਿ = ਥੱਕਦੇ ਨਹੀਂ ਹਨ। ਬਿਕਰਾਲ = ਡਰਾਉਣੇ (ਕਾਮਾਦਿਕ) ॥੧॥ਹੇ ਪ੍ਰਭੂ! ਮੈਂ ਸਾਰੇ ਹੀਲੇ ਕਰ ਕੇ ਥੱਕ ਗਿਆ ਹਾਂ, ਪਰ ਇਹ ਡਰਾਉਣੇ ਵਿਕਾਰ (ਮੇਰੇ ਉੱਤੇ ਹੱਲੇ ਕਰਨੋਂ) ਥੱਕਦੇ ਨਹੀਂ ਹਨ ॥੧॥
 
लट छूटी वरतै बिकराल ॥
Lat cẖẖūtī varṯai bikrāl.
Wild demons with disheveled hair move about.
ਆਪਣੀਆਂ ਖਿਲਰੀਆਂ ਹੋਈਆਂ ਬੋਦੀਆਂ ਨਾਲ ਭਿਆਨਕ ਮੌਤ ਉਸ ਦੇ ਮੂਹਰੇ ਕੰਮ ਕਰਦੀ ਹੈ।
ਲਟ ਛੂਟੀ = ਲਿਟਾਂ ਖੋਲ੍ਹ ਕੇ। ਬਿਕਰਾਲ = ਡਰਾਉਣੀਆਂ (ਕਾਲੀ ਦੇਵੀਆਂ)।ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ,
 
इकि जटा बिकट बिकराल कुलु घरु खोवही ॥
Ik jatā bikat bikrāl kul gẖar kẖovhī.
Some look hideous, with their uncut hair matted and disheveled. They bring dishonor to their family and ancestry.
ਕਈ ਇਕ ਅਣਮੁੰਨੀਆਂ ਗੂੰਦੀਆਂ ਹੋਈਆਂ ਲਿਟਾ ਰਖਦੇ ਹਨ ਅਤੇ ਭਿਆਨਕ ਦਿਸਦੇ ਹਨ। ਉਹ ਆਪਣੀ ਵੰਸ ਅਤੇ ਘਰਾਣੇ ਨੂੰ ਐਕੁਰ ਬੇਇਜ਼ਤ ਕਰਦੇ ਹਨ।
ਬਿਕਟ = ਔਖੀਆਂ। ਬਿਕਰਾਲ = ਡਰਾਉਣੀ।ਕਈ ਮਨੁੱਖ ਔਖੀਆਂ ਡਰਾਉਣੀਆਂ ਜਟਾਂ ਵਧਾ ਲੈਂਦੇ ਹਨ (ਫ਼ਕੀਰ ਬਣ ਕੇ ਆਪਣੀ) ਕੁਲ ਤੇ ਆਪਣਾ ਘਰ ਗਵਾ ਲੈਂਦੇ ਹਨ;