Sri Guru Granth Sahib Ji

Search ਬਿਧਿ in Gurmukhi

त्रिबिधि करम कमाईअहि आस अंदेसा होइ ॥
Ŧaribaḏẖ karam kamā▫ī▫ahi ās anḏesā ho▫e.
By actions committed under the influence of the three qualities, hope and anxiety are produced.
ਤਿੰਨ-ਰਾਹੇ ਕੰਮ ਕਰਨ ਦੁਆਰਾ ਆਸ ਅਤੇ ਚਿੰਤਾ ਪੈਦਾ ਹੁੰਦੇ ਹਨ।
ਤ੍ਰਿਬਿਧਿ = ਤਿੰਨ ਕਿਸਮਾਂ ਦੇ, ਮਾਇਆ ਦੇ ਤਿੰਨ ਗੁਣਾਂ (ਰਜੋ, ਸਤੋ, ਤਮੋ) ਵਾਲੇ। ਕਮਾਈਅਹਿ = ਕਮਾਏ ਜਾਂਦੇ ਹਨ, ਕੀਤੇ ਜਾਂਦੇ ਹਨ। ਅੰਦੇਸਾ = ਸਹਸਾ।(ਦੁਨੀਆ ਵਿਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਂਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿਚ ਖਿੱਝ ਬਣਦੀ ਹੈ)।
 
आपे बहु बिधि रंगुला सखीए मेरा लालु ॥
Āpe baho biḏẖ rangulā sakẖī▫e merā lāl.
He Himself loves in so many ways. O sister soul-brides, He is my Beloved.
ਮੇਰੀ ਸਹੇਲੀਓ! ਮੇਰਾ ਪ੍ਰੀਤਮ ਹਰ ਤਰ੍ਹਾਂ ਨਾਲ ਖਿਲੰਦੜਾ ਹੈ।
ਬਹੁ ਬਿਧਿ = ਕਈ ਤਰੀਕਿਆਂ ਨਾਲ। ਰੰਗੁਲਾ = ਚੋਜ ਕਰਨ ਵਾਲਾ। ਲਾਲੁ = ਪਿਆਰਾ।ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ।
 
बहु बिधि करम कमावदे दूणी मलु लागी आइ ॥
Baho biḏẖ karam kamāvḏe ḏūṇī mal lāgī ā▫e.
Performing all sorts of rituals, people are smeared with twice as much filth.
ਅਨੇਕਾਂ ਤਰੀਕਿਆਂ ਨਾਲ ਕਰਮ-ਕਾਂਡ ਕਰਨ ਦੁਆਰਾ, ਸਗੋਂ ਆਦਮੀ ਨੂੰ ਦੁਗਣੀ ਮੈਲ ਚਿਮੜਦੀ ਹੈ।
ਬਹੁ ਬਿਧਿ = ਕਈ ਕਿਸਮਾਂ ਦੇ। ਕਰਮ = ਧਾਰਮਿਕ ਕੰਮ। ਆਇ = ਆ ਕੇ।ਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ।
 
जाइ पुछा तिन सजणा प्रभु कितु बिधि मिलै मिलाइ ॥१॥
Jā▫e pucẖẖā ṯin sajṇā parabẖ kiṯ biḏẖ milai milā▫e. ||1||
I go and ask my friends, "How can I meet and merge with God?" ||1||
ਮੈਂ ਜਾ ਕੇ ਉਨ੍ਹਾਂ ਮਿੱਤ੍ਰਾਂ ਪਾਸੋਂ ਪਤਾ ਕਰਦੀ ਹਾਂ ਕਿ ਸੁਆਮੀ ਕਿਸ ਤਰੀਕੇ ਨਾਲ ਮਿਲਦਾ ਤੇ ਮਿਲਾਇਆ ਜਾਂਦਾ ਹੈ?
ਪੁਛਾ = ਪੁੱਛਾਂ। ਕਿਤੁ ਬਿਧਿ = ਕਿਸ ਤਰੀਕੇ ਨਾਲ? ਕਿਤੁ = ਕਿਸ ਦੀ ਰਾਹੀਂ।੧।(ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ ॥੧॥
 
सतिगुरु बोहिथु हरि नाव है कितु बिधि चड़िआ जाइ ॥
Saṯgur bohith har nāv hai kiṯ biḏẖ cẖaṛi▫ā jā▫e.
The Boat of the True Guru is the Name of the Lord. How can we climb on board?
ਸੱਚੇ ਗੁਰਾਂ ਦਾ ਜਹਾਜ ਵਾਹਿਗੁਰੂ ਦਾ ਨਾਮ ਹੈ। ਕਿਸ ਤਰੀਕੇ ਨਾਲ ਪ੍ਰਾਣੀ ਉਸ ਉਤੇ ਚੜ੍ਹ ਸਕਦਾ ਹੈ?
ਬੋਹਿਥੁ = ਜਹਾਜ਼। ਨਾਵ = ਨਾਮ ਦਾ। ਕਿਤੁ ਬਿਧਿ = ਕਿਸ ਤਰੀਕੇ ਨਾਲ?ਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ (ਪਰ ਉਸ ਜਹਾਜ਼ ਵਿਚ ਚੜ੍ਹਨ ਦੀ ਭੀ ਜਾਚ ਹੋਣੀ ਚਾਹੀਦੀ ਹੈ, ਫਿਰ) ਕਿਸ ਤਰ੍ਹਾਂ (ਉਸ ਜਹਾਜ਼ ਵਿਚ) ਚੜ੍ਹਿਆ ਜਾਏ?
 
रसु अम्रितु नामु रसु अति भला कितु बिधि मिलै रसु खाइ ॥
Ras amriṯ nām ras aṯ bẖalā kiṯ biḏẖ milai ras kẖā▫e.
The Essence of the Ambrosial Naam is the most sublime essence; how can I get to taste this essence?
ਅਮਰ ਕਰ ਦੇਣ ਵਾਲੇ ਨਾਮ ਆਬਿ-ਹਿਯਾਤ ਦਾ ਜਾਇਕਾ ਲਿਹਾਇਤ ਹੀ ਉਮਦਾ ਹੈ। ਕਿਸ ਤਰੀਕੇ ਨਾਲ ਮੈਂ ਅੰਮ੍ਰਿਤ ਨੂੰ ਪਰਾਪਤ ਕਰ ਕੇ ਚੱਖ ਸਕਦਾ ਹਾਂ?
ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਅਤਿ ਭਲਾ = ਬਹੁਤ ਚੰਗਾ। ਕਿਤੁ ਬਿਧਿ = ਕਿਸ ਤਰੀਕੇ ਨਾਲ?ਪਰਮਾਤਮਾ ਦਾ ਨਾਮ ਬੜਾ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਇਹ ਰਸ ਕਿਸ ਤਰ੍ਹਾਂ ਮਿਲ ਸਕਦਾ ਹੈ? ਕਿਵੇਂ ਕੋਈ ਮਨੁੱਖ ਇਹ ਰਸ ਖਾ ਸਕਦਾ ਹੈ?
 
अनिक प्रकारी मोहिआ बहु बिधि इहु संसारु ॥
Anik parkārī mohi▫ā baho biḏẖ ih sansār.
By various devices, and in so many ways, this world is enticed.
ਅਨੇਕਾਂ ਤਰੀਕਿਆਂ ਤੇ ਘਨੇਰੇ ਢੰਗਾਂ ਨਾਲ ਇਸ ਦੁਨੀਆਂ ਨੂੰ ਫ਼ਰੇਫ਼ਤਾ ਕੀਤਾ ਹੋਇਆ ਹੈ।
ਬਹੁ ਬਿਧਿ = ਬਹੁਤ ਤਰੀਕਿਆਂ ਨਾਲ।ਇਸ ਜਗਤ ਨੂੰ (ਮਾਇਆ ਨੇ) ਅਨੇਕਾਂ ਕਿਸਮਾਂ ਦੇ ਰੂਪਾਂ ਰੰਗਾਂ ਵਿਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ।
 
रमईआ जपहु प्राणी अनत जीवण बाणी इन बिधि भव सागरु तरणा ॥२॥
Rama▫ī▫ā japahu parāṇī anaṯ jīvaṇ baṇī in biḏẖ bẖav sāgar ṯarṇā. ||2||
Meditate on the Lord, O mortal being, through the Word of His Bani; you shall be blessed with eternal life. In this way, shall you cross over the terrifying world-ocean. ||2||
ਹੈ ਫਾਨੀ ਬੰਦੇ! ਤੂੰ ਅਨੰਤ ਜੀਵਨ ਬਖਸ਼ਣ ਵਾਲੀ ਗੁਰਬਾਣੀ ਦੇ ਜਰੀਏ, ਸਰਬ-ਵਿਆਪਕ ਸੁਆਮੀ ਦੀ ਬੰਦਗੀ ਕਰ। ਇਸ ਤਰੀਕੇ ਨਾਲ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।
ਰਮਈਆ = ਰਾਮ ਨੂੰ। ਅਨਤ = ਅਨੰਤ, ਅਟੱਲ। ਅਨਤ ਜੀਵਣ = ਅਟੱਲ ਜ਼ਿੰਦਗੀ ਦੇਣ ਵਾਲੀ। ਭਵ ਸਾਗਰੁ = ਸੰਸਾਰ-ਸਮੁੰਦਰ ॥੨॥(ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ ॥੨॥
 
भुख विआपै बहु बिधि धावै ॥
Bẖukẖ vi▫āpai baho biḏẖ ḏẖāvai.
Afflicted with hunger, they run around in all directions.
ਖੁਦਿਆਂ ਦਾ ਸਤਾਇਆ ਹੋਇਆ ਉਹ ਘਨੇਰਿਆਂ ਰਾਹਾਂ ਅੰਦਰ ਦੌੜਦਾ ਹੈ।
ਭੁਖ = ਮਾਇਆ ਦੀ ਤ੍ਰਿਸ਼ਨਾ। ਵਿਆਪੈ = ਜ਼ੋਰ ਪਾ ਲੈਂਦੀ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ।(ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ।
 
तूं दाना ठाकुरु सभ बिधि जानहि ॥
Ŧūʼn ḏānā ṯẖākur sabẖ biḏẖ jānėh.
You are the All-knowing Lord and Master; You know all ways and means.
ਤੂੰ ਸਿਆਣਾ ਮਾਲਕ ਹੈ ਅਤੇ ਸਾਰੀਆਂ ਜੁਗਤੀਆਂ ਜਾਣਦਾ ਹੈਂ।
ਸਭ ਬਿਧਿ = ਸਾਰੀਆਂ ਹਾਲਤਾਂ। ਦਾਨਾ = ਸਿਆਣਾ, ਜਾਣਨ ਵਾਲਾ।ਹੇ ਪ੍ਰਭੂ! ਤੂੰ (ਆਪਣੇ ਸੇਵਕਾਂ ਦੇ ਦਿਲ ਦੀ) ਜਾਣਦਾ ਹੈਂ, ਤੂੰ (ਆਪਣੇ ਸੇਵਕਾਂ ਦਾ) ਪਾਲਣਹਾਰ ਹੈਂ, ਤੂੰ (ਸੇਵਕਾਂ ਨੂੰ ਮਾਇਆ ਦੇ ਮੋਹ ਤੋਂ ਬਚਾਣ ਦੇ) ਸਭ ਤਰੀਕੇ ਜਾਣਦਾ ਹੈਂ।
 
दुबिधा दूजा त्रिबिधि माइआ ॥
Ḏubiḏẖā ḏūjā ṯaribaḏẖ mā▫i▫ā.
second, the sense of duality; third, the three-phased Maya.
ਦੂਸਰੇ ਵੈਤ-ਭਾਵ ਦੀ ਸੂਝ ਨੂੰ ਅਤੇ ਤੀਸਰੇ ਤਿੰਨ ਤਰ੍ਹਾਂ ਦੀ ਮੋਹਨੀ ਨੂੰ।
ਦੁਬਿਧਾ = ਦੁ-ਕਿਸਮਾ, ਨਿਰਗੁਣ ਤੇ ਸਰਗੁਣ ਸਰੂਪਾਂ ਵਾਲਾ। ਦੂਜਾ = ਦੂਜਾ (ਕੰਮ ਉਸ ਨੇ ਇਹ ਕੀਤਾ)। ਤ੍ਰਿਬਿਧਿ = ਤਿੰਨ ਗੁਣਾਂ ਵਾਲੀ।ਇਸ ਤਰ੍ਹਾਂ ਫਿਰ ਉਹ ਦੋ ਕਿਸਮਾਂ ਵਾਲਾ (ਨਿਰਗੁਣ ਤੇ ਸਰਗੁਣ ਰੂਪਾਂ ਵਾਲਾ) ਬਣ ਗਿਆ ਤੇ ਉਸ ਨੇ ਤਿੰਨ ਗੁਣਾਂ ਵਾਲੀ ਮਾਇਆ ਰਚ ਦਿੱਤੀ।
 
त्रिबिधि मनसा त्रिबिधि माइआ ॥
Ŧaribaḏẖ mansā ṯaribaḏẖ mā▫i▫ā.
The mind is bound by the three dispositions-the three modes of Maya.
ਨਹੀਂ ਤਾਂ ਤਿੰਨਾਂ ਸੁਭਾਵਾਂ ਵਾਲਾ ਮਨੂਆ ਤਿੰਨਾਂ ਗੁਣਾਂ ਵਾਲੀ ਮੋਹਨੀ ਅੰਦਰ ਖਚਤ ਹੋ ਜਾਂਦਾ ਹੈ।
ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ। ਮਨਸਾ = {मनीषा} ਕਾਮਨਾ। ਤ੍ਰਿਬਿਧਿ = {त्रिबिधि} ਤਿੰਨ ਗੁਣਾਂ ਵਾਲੀ।(ਮਨੁੱਖ ਆਪਣੇ ਉੱਦਮ ਸਿਆਣਪ ਨਾਲ ਹਾਸਲ ਨਹੀਂ ਕਰ ਸਕਦਾ, ਕਿਉਂਕਿ) ਤਿੰਨ ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋ ਕਾਮਨਾ ਤਿੰਨਾਂ ਗੁਣਾਂ ਅਨੁਸਾਰ (ਵੰਡੀ ਰਹਿੰਦੀ) ਹੈ।
 
जिनि कीते सोई बिधि जाणै ॥
Jin kīṯe so▫ī biḏẖ jāṇai.
The One who created them, knows their condition.
ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਊਹੀ ਉਨ੍ਹਾਂ ਦੀ ਦਸ਼ਾ ਨੂੰ ਸਮਝਦਾ ਹੈ।
ਜਿਨਿ = ਜਿਸ (ਪਰਮਾਤਮਾ) ਨੇ। ਕੀਤੇ = ਪੈਦਾ ਕੀਤੇ। ਬਿਧਿ = ਤਰੀਕਾ।ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ।
 
त्रिबिधि माइआ कारणि लूझै ॥
Ŧaribaḏẖ mā▫i▫ā kāraṇ lūjẖai.
He yearns for the three-phased Maya.
ਉਹ ਤਿੰਨਾਂ ਹਾਲਤਾਂ ਵਾਲੀ ਸੰਸਾਰੀ ਦੌਲਤ ਨਹੀਂ ਲੋਚਦਾ ਹੈ।
ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ, ਤਿੰਨ ਗੁਣਾਂ ਵਾਲੀ। ਲੂਝੈ = ਖਿੱਝਦਾ ਹੈ, ਸੜਦਾ ਹੈ।ਉਹ (ਧਾਰਮਿਕ ਪੁਸਤਕਾਂ ਪੜ੍ਹਦਾ ਹੋਇਆ ਭੀ) ਤ੍ਰਿਗੁਣੀ ਮਾਇਆ ਦੀ ਖ਼ਾਤਰ (ਅੰਦਰੇ ਅੰਦਰ) ਕੁੜ੍ਹਦਾ ਰਹਿੰਦਾ ਹੈ।
 
त्रिबिधि बंधन तूटहि गुर सबदी गुर सबदी मुकति करावणिआ ॥३॥
Ŧaribaḏẖ banḏẖan ṯūtėh gur sabḏī gur sabḏī mukaṯ karāvaṇi▫ā. ||3||
The bonds of the three-phased Maya are broken by the Word of the Guru's Shabad. Through the Guru's Shabad, liberation is achieved. ||3||
ਤਿੰਨਾਂ ਗੁਣਾਂ ਵਾਲੀ ਮਾਇਆ ਦੇ ਜੇਵੜੇ ਗੁਰਾਂ ਦੇ ਉਪਦੇਸ਼ ਦੁਆਰਾ ਕਟੇ ਜਾਂਦੇ ਹਨ ਅਤੇ ਗੁਰਾਂ ਦੀ ਸਿਖ-ਮਤ ਦੁਆਰਾ ਹੀ ਮੋਖਸ਼ ਮਿਲਦੀ ਹੈ।
xxx॥੩॥ਤ੍ਰਿਗੁਣੀ ਮਾਇਆ (ਦੇ ਮੋਹ) ਦੇ ਬੰਧਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਟੁੱਟਦੇ ਹਨ। ਗੁਰੂ ਦੇ ਸ਼ਬਦ ਵਿਚ ਜੋੜ ਕੇ ਹੀ (ਪਰਮਾਤਮਾ ਜੀਵ ਨੂੰ) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾਂਦਾ ਹੈ ॥੩॥
 
वेदु पुकारै त्रिबिधि माइआ ॥
veḏ pukārai ṯaribaḏẖ mā▫i▫ā.
The Vedas proclaim that Maya is of three qualities.
ਵੇਦ ਕੂਕਦੇ ਹਨ, ਮੋਹਨੀ ਤਿੰਨਾਂ ਗੁਣਾ ਵਾਲੀ ਹੈ।
ਤ੍ਰਿਬਿਧਿ = ਤਿੰਨ ਗੁਣਾਂ ਵਾਲੀ।(ਪੰਡਿਤ) ਵੇਦ (ਆਦਿਕ ਧਰਮ-ਪੁਸਤਕ) ਨੂੰ ਉੱਚੀ ਉੱਚੀ ਪੜ੍ਹਦਾ ਹੈ, (ਪਰ ਉਸ ਦੇ ਅੰਦਰ) ਤ੍ਰਿਗੁਣੀ ਮਾਇਆ (ਦਾ ਪ੍ਰਭਾਵ ਬਣਿਆ ਰਹਿੰਦਾ ਹੈ)।
 
किनि बिधि बाधा किनि बिधि छूटा ॥
Kin biḏẖ bāḏẖā kin biḏẖ cẖẖūtā.
How is one bound, and how is one freed of his bonds?
ਕਿਸ ਤਰ੍ਹਾਂ ਬੰਦਾ ਬਝਿਆ ਹੋਇਆ ਹੈ ਅਤੇ ਕਿਸ ਤਰ੍ਹਾਂ ਉਹ ਆਜਾਦ ਹੁੰਦਾ ਹੈ?
ਕਿਨਿ ਬਿਧਿ = ਕਿਸ ਤਰੀਕੇ ਨਾਲ?ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ (ਉਹਨਾਂ ਬੰਧਨਾਂ ਤੋਂ) ਸੁਤੰਤਰ ਹੁੰਦਾ ਹੈ?
 
किनि बिधि आवणु जावणु तूटा ॥
Kin biḏẖ āvaṇ jāvaṇ ṯūtā.
How can one escape from the cycle of coming and going in reincarnation?
ਕਿਸ ਤਰੀਕੇ ਨਾਲ ਉਹ ਆਉਣ ਤੇ ਜਾਣ ਤੋਂ ਬਚ ਸਕਦਾ ਹੈ?
xxxਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁੱਕਦਾ ਹੈ? ਸੁਚੱਜੇ ਕੰਮ ਕੇਹੜੇ ਹਨ?
 
किनि बिधि मिलीऐ किनि बिधि बिछुरै इह बिधि कउणु प्रगटाए जीउ ॥३॥
Kin biḏẖ milī▫ai kin biḏẖ bicẖẖurai ih biḏẖ ka▫uṇ pargatā▫e jī▫o. ||3||
How can one meet the Lord? How is one separated from Him? Who can reveal the way to me? ||3||
ਕਿਸ ਜ਼ਰੀਏ ਦੁਆਰਾ ਰੱਬ ਮਿਲਦਾ ਹੈ? ਕਿਸ ਤਰ੍ਹਾਂ ਬੰਦਾ ਉਸ ਨਾਲੋਂ ਵਿਛੜ ਜਾਂਦਾ ਹੈ? ਇਹ ਤਰੀਕਾ ਮੈਨੂੰ ਕੌਣ ਦਰਸਾਏਗਾ?
ਇਹ ਬਿਧਿ = ਇਹ ਢੰਗ ॥੩॥ਪ੍ਰਭੂ-ਚਰਨਾਂ ਵਿਚ ਕਿਸ ਤਰ੍ਹਾਂ ਮਿਲ ਸਕੀਦਾ ਹੈ? ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ? ਇਹ ਜਾਚ ਕੌਣ ਸਿਖਾਂਦਾ ਹੈ? ॥੩॥
 
कउणु सु चाल जितु पारब्रहमु धिआए किनि बिधि कीरतनु गाए जीउ ॥४॥
Ka▫uṇ so cẖāl jiṯ pārbarahm ḏẖi▫ā▫e kin biḏẖ kīrṯan gā▫e jī▫o. ||4||
What is that lifestyle, by which we may come to meditate on the Supreme Lord? How may we sing the Kirtan of His Praises? ||4||
ਉਹ ਕਿਹੜੀ ਜੀਵਨ ਮਰਿਆਦਾ ਹੈ ਜਿਸ ਦੁਆਰਾ ਪ੍ਰਾਣੀ ਸ਼੍ਹੋਮਣੀ ਸਾਹਿਬ ਦਾ ਸਿਮਰਨ ਕਰੇ? ਕਿਸ ਤਰੀਕੇ ਰਾਹੀਂ ਉਹ ਰੱਬ ਦਾ ਜੱਸ ਅਲਾਪ ਸਕਦਾ ਹੈ?
xxx॥੪॥ਉਹ ਕੇਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ? ਕਿਸ ਤਰ੍ਹਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ? ॥੪॥