Sri Guru Granth Sahib Ji

Search ਬੀਚਾਰੁ in Gurmukhi

भाउ कलम करि चितु लेखारी गुर पुछि लिखु बीचारु ॥
Bẖā▫o kalam kar cẖiṯ lekẖārī gur pucẖẖ likẖ bīcẖār.
Make the love of the Lord your pen, and let your consciousness be the scribe. Then, seek the Guru's Instructions, and record these deliberations.
ਪ੍ਰਭੂ ਦੀ ਪ੍ਰੀਤ ਨੂੰ ਆਪਣੀ ਲੇਖਣੀ ਅਤੇ ਮਨ ਨੂੰ ਆਪਣਾ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਲੈ ਕੇ ਵਾਹਿਗੁਰੂ ਦੀ ਵੀਚਾਰ ਨੂੰ ਲਿਖ।
ਭਾਉ = ਪ੍ਰੇਮ। ਪੁਛਿ = ਪੁੱਛ ਕੇ।ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ।
 
नानक सचा पातिसाहु पूछि न करे बीचारु ॥४॥
Nānak sacẖā pāṯisāhu pūcẖẖ na kare bīcẖār. ||4||
O Nanak, the True King does not seek advice from anyone else in His decisions. ||4||
ਨਾਨਕ ਸੱਚਾ ਬਾਦਸ਼ਾਹ ਹੋਰਨਾ ਦੀ ਸਲਾਹ ਲਏ ਬਗ਼ੈਰ ਫ਼ੈਸਲਾ ਕਰਦਾ ਹੈ।
ਪੂਛਿ = ਪੁੱਛ ਕੇ।੪।ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ॥੪॥
 
नानकु नीचु कहै बीचारु ॥
Nānak nīcẖ kahai bīcẖār.
Nanak describes the state of the lowly.
ਨੀਵਾਂ ਨਾਨਕ ਇਹ ਵੀਚਾਰ ਕਹਿੰਦਾ ਹੈ।
ਨੀਚੁ = ਮੰਦ-ਕਰਮੀ। ਕਰਤਾਰ = ਹੇ ਕਰਤਾਰ!ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,
 
गुर परसादि करे बीचारु ॥
Gur parsāḏ kare bīcẖār.
By Guru's Grace, they contemplate Him;
ਜਿਹੜਾ ਬ੍ਰਹਮ ਬੇਤਾ, ਗੁਰਾਂ ਦੀ ਦਯਾ ਦੁਆਰ ਸਾਹਿਬ ਦਾ ਸਿਮਰਨ ਕਰਦਾ ਹੈ,
ਪਰਸਾਦਿ = ਕਿਰਪਾ ਨਾਲ।੪।ਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰਦਾ ਹੈ।
 
पड़ि पड़ि पंडित जोतकी वाद करहि बीचारु ॥
Paṛ paṛ pandiṯ joṯkī vāḏ karahi bīcẖār.
After all their reading, the Pandits, the religious scholars, and the astrologers argue and debate.
ਪੜ੍ਹ ਵਾਚ ਕੇ ਵਿਦਵਾਨ ਅਤੇ ਨਜ਼ੂਮੀਏ ਬਖੇਡੇ ਤੇ ਹੁੱਜਤਾਂ ਕਰਦੇ ਹਨ।
ਜੋਤਕੀ = ਜੋਤਸ਼ੀ। ਵਾਦ = ਝਗੜੇ, ਬਹਸਾਂ। ਵਾਦ ਵੀਚਾਰੁ = ਬਹਸਾਂ ਦੀ ਵਿਚਾਰ।ਪੰਡਿਤ ਤੇ ਜੋਤਸ਼ੀ ਲੋਕ (ਸ਼ਾਸਤਰ) ਪੜ੍ਹ ਪੜ੍ਹ ਕੇ (ਨਿਰੀਆਂ) ਬਹਸਾਂ ਦਾ ਹੀ ਵਿਚਾਰ ਕਰਦੇ ਹਨ,
 
हरि भगति हरि का पिआरु है जे गुरमुखि करे बीचारु ॥
Har bẖagaṯ har kā pi▫ār hai je gurmukẖ kare bīcẖār.
Devotion to the Lord is love for the Lord. The Gurmukh reflects deeply and contemplates.
ਵਾਹਿਗੁਰੂ ਦੀ ਅਨੁਰਾਗੀ-ਸੇਵਾ ਵਾਹਿਗੁਰੂ ਨਾਲ ਪ੍ਰੀਤ ਪਾਉਣਾ ਹੈ। ਜੇਕਰ ਪਵਿੱਤਰ ਪੁਰਸ਼ ਗਹੁ ਨਾਲ ਸੋਚੇ, (ਤਾਂ ਉਹ ਇਸ ਗੱਲ ਨੂੰ ਸਮਝ ਲਵੇਗਾ।)।
xxxਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ।
 
सो जनु रलाइआ ना रलै जिसु अंतरि बिबेक बीचारु ॥२॥
So jan ralā▫i▫ā nā ralai jis anṯar bibek bīcẖār. ||2||
Those humble beings who are filled with keen understanding and meditative contemplation-even though they intermingle with others, they remain distinct. ||2||
ਜਿਸ ਇਨਸਾਨ ਦੇ ਦਿਲ ਅੰਦਰ ਪ੍ਰਬੀਨ ਸਮਝ ਤੇ ਸੋਚ-ਵਿਚਾਰ ਹੈ, ਉਹ ਮਿਲਾਉਣ ਦੁਆਰਾ (ਅਧਰਮੀਆਂ ਨਾਲ) ਨਹੀਂ ਮਿਲਦਾ।
ਬਿਬੇਕ = ਪਰਖ। ਬਿਬੇਕ ਬੀਚਾਰੁ = ਪਰਖ ਕਰਨ ਦੀ ਸੋਚ।੨।ਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ ॥੨॥
 
घटि घटि आपे हुकमि वसै हुकमे करे बीचारु ॥
Gẖat gẖat āpe hukam vasai hukme kare bīcẖār.
He dwells in each and every heart, by the Hukam of His Command; by His Hukam, we contemplate Him.
ਹਰ ਦਿਲ ਅੰਦਰ ਆਪਣੀ ਮਿੱਠੀ ਮਰਜ਼ੀ ਦੁਆਰਾ ਸਾਈਂ ਨਿਵਾਸ ਰੱਖਦਾ ਹੈ, ਅਤੇ ਉਸ ਦੀ ਰਜ਼ਾ ਰਾਹੀਂ ਹੀ ਪ੍ਰਾਣੀ ਉਸ ਦਾ ਚਿੰਤਨ ਕਰਦੇ ਹਨ।
ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ। ਹੁਕਮਿ = ਹੁਕਮ ਅਨੁਸਾਰ।(ਉਹ ਸਦਾ-ਥਿਰ ਪ੍ਰਭੂ) ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮ ਵਿਚ ਹੀ (ਜੀਵਾਂ ਦੀ ਸੰਭਾਲ ਦੀ) ਵਿਚਾਰ ਕਰਦਾ ਹੈ।
 
कहु नानक गुरि भरमु काटिआ सगल ब्रहम बीचारु ॥४॥२५॥९५॥
Kaho Nānak gur bẖaram kāti▫ā sagal barahm bīcẖār. ||4||25||95||
Says Nanak, the Guru has removed my doubts; I recognize God in all. ||4||25||95||
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿਤਾ ਹੈ ਅਤੇ ਮੈਂ ਸੁਆਮੀ ਨੂੰ ਸਾਰੇ ਹੀ ਖਿਆਲ ਕਰਦਾ (ਦੇਖਦਾ) ਹਾਂ।
ਗੁਰਿ = ਗੁਰੂ ਨੇ। ਬੀਚਾਰੁ = ਸੋਚ।੪।ਹੇ ਨਾਨਕ! ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ, ਹੇ ਪ੍ਰਭੂ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ ॥੪॥੨੫॥੯੫॥
 
केते पंडित जोतकी बेदा करहि बीचारु ॥
Keṯe pandiṯ joṯkī beḏā karahi bīcẖār.
There are so many Pandits and astrologers who ponder over the Vedas.
ਅਨੇਕਾਂ ਹਨ ਪੰਡਤ ਅਤੇ ਜੋਤਸ਼ੀ, ਜੋ ਵੇਦਾਂ ਨੂੰ ਸੋਚਦੇ ਵੀਚਾਰਦੇ ਹਨ।
ਜੋਤਕੀ = ਜੋਤਸ਼ੀ। ਕਰਹਿ = ਕਰਦੇ ਹਨ।ਅਨੇਕਾਂ ਹੀ ਪੰਡਿਤ ਜੋਤਸ਼ੀ (ਆਦਿਕ) ਵੇਦਾਂ (ਦੇ ਮੰਤ੍ਰਾਂ) ਨੂੰ ਵਿਚਾਰਦੇ ਹਨ।
 
सतिगुरु पूरा जे मिलै पाईऐ रतनु बीचारु ॥
Saṯgur pūrā je milai pā▫ī▫ai raṯan bīcẖār.
Meeting the Perfect True Guru, we find the jewel of meditative reflection.
ਜੇਕਰ ਅਸੀਂ ਪੁਰਨ ਸਚੇ ਗੁਰਾਂ ਨੂੰ ਮਿਲ ਪਈਏ ਤਾਂ ਸਾਨੂੰ ਚਿੰਤਨ ਦਾ ਜਵੇਹਰ ਪਰਾਪਤ ਹੋ ਜਾਂਦਾ ਹੈ।
xxxਪਰਮਾਤਮਾ ਦੇ ਗੁਣਾਂ ਦੀ ਵਿਚਾਰ (ਮਾਨੋ, ਕੀਮਤੀ) ਰਤਨ (ਹੈ, ਇਹ ਰਤਨ ਤਦੋਂ ਹੀ) ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ।
 
रतनु अमोलकु पाइआ गुर का सबदु बीचारु ॥
Raṯan amolak pā▫i▫ā gur kā sabaḏ bīcẖār.
The priceless jewel is obtained, by contemplating the Word of the Guru's Shabad.
ਗੁਰਾਂ ਦੀ ਬਾਣੀ ਨੂੰ ਸੋਚਣ ਤੇ ਸਮਝਣ ਦੁਆਰਾ ਪ੍ਰਾਣੀ ਅਣਮੁੱਲ ਜਵੇਹਰ ਨੂੰ ਪਾ ਲੈਂਦਾ ਹੈ।
xxx(ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ।
 
सरै सरीअति करहि बीचारु ॥
Sarai sarī▫aṯ karahi bīcẖār.
Some think about religious rituals and regulations,
ਲੋਕ ਮਜ਼ਹਬੀ ਕਾਨੂੰਨਾਂ ਤੇ ਕਾਇਦਿਆਂ ਦਾ ਖਿਆਲ ਕਰਦੇ ਹਨ।
ਸਰੈ = ਸ਼ਰ੍ਹਾ ਦਾ।ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ,
 
दूजै भाइ जगतु परबोधदा ना बूझै बीचारु ॥
Ḏūjai bẖā▫e jagaṯ parboḏẖaḏā nā būjẖai bīcẖār.
In the love of duality, they try to teach the world, but they do not understand meditative contemplation.
ਦਵੈਤ-ਭਾਵ ਦੇ ਕਾਰਨ ਉਹ ਸੰਸਾਰ ਨੂੰ ਸਿਖ-ਮਤ ਦਿੰਦਾ ਹੈ ਅਤੇ ਖੁਦ ਬ੍ਰਹਿਮ ਗਿਆਨ ਨੂੰ ਨਹੀਂ ਸਮਝਦਾ।
ਦੂਜੈ ਭਾਇ = ਰੱਬ ਤੋਂ ਬਿਨਾ ਹੋਰ ਪਿਆਰ ਵਿਚ। ਪਰਬੋਧਦਾ = ਜਗਾਂਦਾ ਹੈ, ਮੱਤਾਂ ਦੇਂਦਾ ਹੈ।ਮਾਇਆ ਦੇ ਪਿਆਰ ਵਿਚ (ਉਸ ਨੂੰ ਆਪ ਨੂੰ ਤਾਂ) ਸਮਝ ਨਹੀਂ ਆਉਂਦੀ, (ਤੇ) ਸੰਸਾਰ ਨੂੰ ਮੱਤਾਂ ਦੇਂਦਾ ਹੈ।
 
जिनी सतिगुरु सेविआ तिनी नाउ पाइआ बूझहु करि बीचारु ॥
Jinī saṯgur sevi▫ā ṯinī nā▫o pā▫i▫ā būjẖhu kar bīcẖār.
Those who serve the True Guru obtain the Name. Reflect on this and understand.
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਸਾਈਂ ਦੇ ਨਾਮ ਨੂੰ ਪਰਾਪਤ ਕਰਦੇ ਹਨ। ਇਸ ਨੂੰ ਸੋਚ ਤੇ ਸਮਝ।
xxxਵਿਚਾਰ ਕਰ ਕੇ ਸਮਝ ਲਵੋ (ਭਾਵ, ਵੇਖ ਲਵੋ), ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤੀ ਹੈ ਉਨ੍ਹਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ।
 
सरीरु आराधै मो कउ बीचारु देहू ॥
Sarīr ārāḏẖai mo ka▫o bīcẖār ḏehū.
Grant me the wisdom to worship and adore You with my body.
ਮੈਨੂੰ ਸਿਆਣਪ ਬਖਸ਼ ਤਾਂ ਜੋ ਆਪਣੀ ਦੇਹਿ ਨਾਲ ਤੇਰਾ ਸਿਮਰਨ ਕਰਾਂ।
ਅਰਾਧੈ = ਸਿਮਰਨ ਕਰੇ। ਸਰੀਰੁ ਅਰਾਧੈ = ਸਰੀਰ ਸਿਮਰਨ ਕਰੇ, ਜਦ ਤਕ ਸਰੀਰ ਕਾਇਮ ਹੈ ਮੈਂ ਸਿਮਰਨ ਕਰਾਂ। ਮੋ ਕਉ = ਮੈਨੂੰ। ਬੀਚਾਰੁ = ਸੁਮੱਤ, ਸੂਝ। ਦੇਹੂ = ਦੇਹ।(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ।
 
नानकु आखै एहु बीचारु ॥
Nānak ākẖai ehu bīcẖār.
Nanak says this after deep reflection:
ਨਾਨਕ ਇਹ ਕੁਛ ਯੋਗ ਸੋਚ ਵੀਚਾਰ ਮਗਰੋਂ ਕਹਿੰਦਾ ਹੈ।
xxxਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ,
 
आपे कुदरति साजि कै आपे करे बीचारु ॥
Āpe kuḏraṯ sāj kai āpe kare bīcẖār.
He Himself created and adorned the Universe, and He Himself contemplates it.
ਆਪੇ ਆਲਮ ਨੂੰ ਰਚ ਕੇ ਵਾਹਿਗੁਰੂ ਆਪ ਹੀ ਇਸ ਦਾ ਖਿਆਲ ਰੱਖਦਾ ਹੈ।
xxxਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ।
 
नदरी करमी गुर बीचारु ॥१॥
Naḏrī karmī gur bīcẖār. ||1||
by the Grace of the Merciful Lord, contemplate the Guru. ||1||
ਜਿਸ ਉਤੇ ਮਿਹਰਬਾਨ ਪੁਰਖ ਦੀ ਮਿਹਰ ਹੈ, ਉਹ ਗੁਰਾਂ ਦੇ ਰਾਹੀਂ ਉਸ ਦਾ ਸਿਮਰਨ ਕਰਦਾ ਹੈ।
ਨਦਰੀ = ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ। ਕਰਮੀ = ਪ੍ਰਭੂ ਦੀ ਬਖ਼ਸ਼ਸ਼ ਨਾਲ ॥੧॥ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖ਼ਸ਼ਸ਼ ਨਾਲ (ਮਨੁੱਖਤਾ ਬਾਰੇ) ਗੁਰੂ ਦੀ (ਦੱਸੀ ਹੋਈ) ਵਿਚਾਰ (ਜੀਵਨ ਦਾ ਹਿੱਸਾ ਬਣ ਜਾਂਦੀ ਹੈ) ॥੧॥
 
नानक आखणु बिखमु बीचारु ॥४॥२॥
Nānak ākẖaṇ bikẖam bīcẖār. ||4||2||
O Nanak, it is so difficult to describe and contemplate Him. ||4||2||
ਨਾਨਕ, ਔਖਾ ਹੈ, ਉਸ ਦਾ ਵਰਨਣ ਅਤੇ ਵਿੱਚਾਰ ਕਰਨਾ।
xxx॥੪॥੨॥ਹੇ ਨਾਨਕ! (ਇਸ ਤੋਂ ਵਧ ਇਹ) ਵਿਚਾਰਨਾ ਤੇ ਆਖਣਾ (ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ) ਔਖਾ ਕੰਮ ਹੈ ॥੪॥੨॥