Sri Guru Granth Sahib Ji

Search ਬੰਧਿ in Gurmukhi

आब खाकु जिनि बंधि रहाई धंनु सिरजणहारो ॥१॥
Āb kẖāk jin banḏẖ rahā▫ī ḏẖan sirjaṇhāro. ||1||
He holds the water and the land in bondage. Hail to the Creator Lord! ||1||
ਸਾਬਾਸ਼ ਹੈ! ਰਚਨਹਾਰ ਨੂੰ, ਜਿਸ ਨੇ ਪਾਣੀ ਤੇ ਜ਼ਮੀਨ ਨੂੰ ਬੰਨ੍ਹ ਕੇ ਰਖਿਆ ਹੋਇਆ ਹੈ।
ਆਬ = ਪਾਣੀ। ਖਾਕੁ = ਮਿੱਟੀ। ਬੰਧਿ ਰਹਾਈ = ਬੰਨ੍ਹ ਕੇ ਰੱਖ ਦਿੱਤੀ ਹੈ।ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫ਼ਤ-ਸਾਲਾਹ ਕਰੋ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਲਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇਡ ਆਖ਼ਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ) ॥੧॥
 
आसा बंधि चलाईऐ मुहे मुहि चोटा खाइ ॥
Āsā banḏẖ cẖalā▫ī▫ai muhe muhi cẖotā kẖā▫e.
Bound by desire, they are led on, beaten and struck on their faces and mouths.
ਤ੍ਰਿਸ਼ਨਾ ਦਾ ਨਰੜਿਆ ਹੋਹਿਆ ਉਹ ਅਗੇ ਨੂੰ ਧਕਿਆ ਜਾਂਦਾ ਹੈ ਅਤੇ ਆਪਣੇ ਮੂੰਹ ਉਤੇ ਮੁੜ ਮੁੜ ਸੱਟਾਂ ਸਹਾਰਦਾ ਹੈ।
ਬੰਧਿ = ਬੰਨ੍ਹ ਕੇ। ਚਲਾਈਐ = ਤੋਰਿਆ ਜਾਂਦਾ ਹੈ। ਮੁਹੇ ਮੁਹਿ = ਮੁਹਿ ਮੁਹਿ, ਮੁੜ ਮੁੜ ਮੂੰਹ ਉੱਤੇ।(ਉਮਰ ਪੁੱਗ ਜਾਣ ਤੇ) ਆਸਾ (ਤ੍ਰਿਸ਼ਨਾ) ਦੇ (ਬੰਧਨ ਵਿਚ) ਬੱਧਾ ਹੋਇਆ ਇਥੋਂ ਤੋਰਿਆ ਜਾਂਦਾ ਹੈ (ਸਾਰੀ ਉਮਰ ਆਸਾ ਤ੍ਰਿਸ਼ਨਾ ਵਿਚ ਹੀ ਫਸਿਆ ਰਹਿਣ ਕਰਕੇ) ਮੁੜ ਮੁੜ ਮੂੰਹ ਉੱਤੇ ਚੋਟਾਂ ਖਾਂਦਾ ਹੈ।
 
इकना मनमुखि सबदु न भावै बंधनि बंधि भवाइआ ॥
Iknā manmukẖ sabaḏ na bẖāvai banḏẖan banḏẖ bẖavā▫i▫ā.
Some are self-willed manmukhs; they do not love the Word of the Shabad. Bound in chains, they wander lost in reincarnation.
ਕਈਆਂ ਆਪ-ਹੁਦਰਿਆਂ ਨੂੰ ਸਾਈਂ ਦਾ ਨਾਮ ਚੰਗਾ ਨਹੀਂ ਲੱਗਦਾ। ਸੰਗਲਾਂ ਨਾਲ ਨਰੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ।
ਮਨਮੁਖਿ = ਮਨ ਦੇ ਪਿੱਛੇ ਤੁਰਨ ਕਰ ਕੇ। ਬੰਧਨਿ = ਬੰਧਨ ਵਿਚ। ਬੰਧਿ = ਬੰਨ੍ਹ ਕੇ।ਕਈ ਐਸੇ ਹਨ ਜੋ ਆਪਣੇ ਹੀ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਨਹੀਂ ਲੱਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ) ਬੰਧਨ ਵਿਚ ਬੰਨ੍ਹ ਕੇ (ਜਨਮ ਮਰਨ ਦੇ ਗੇੜ ਵਿਚ) ਭਵਾਇਆ ਜਾਂਦਾ ਹੈ।
 
माइआ कारणि पिड़ बंधि नाचै दूजै भाइ दुखु पावणिआ ॥६॥
Mā▫i▫ā kāraṇ piṛ banḏẖ nācẖai ḏūjai bẖā▫e ḏukẖ pāvṇi▫ā. ||6||
For the sake of Maya, they set the stage and dance, but they are in love with duality, and they obtain only sorrow. ||6||
ਪੈਸੇ ਟੁੱਕਰ ਦੀ ਖਾਤਰ ਅਖਾੜਾ ਬਣਾ ਕੇ ਉਹ ਲਿਰਤਕਾਰੀ ਕਰਦਾ ਹੈ। ਦਵੈਤ-ਭਾਵ ਦੇ ਰਾਹੀਂ ਉਹ ਤਕਲੀਫ ਉਠਾਉਂਦਾ ਹੈ।
ਬੰਧਿ = ਬੰਨ੍ਹ ਕੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ ॥੬॥ਉਹ ਤਾਂ ਮਾਇਆ ਕਮਾਣ ਦੀ ਖ਼ਾਤਰ ਪਿੜ ਬੰਨ੍ਹ ਕੇ ਨੱਚਦਾ ਹੈ। ਮਾਇਆ ਦੇ ਮੋਹ ਵਿਚ ਟਿਕਿਆ ਰਹਿ ਕੇ ਉਹ ਦੁੱਖ ਹੀ ਸਹਾਰਦਾ ਹੈ (ਇਸ ਨਾਚ ਨਾਲ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ) ॥੬॥
 
जो उबरे से बंधि लकु खरे ॥
Jo ubre se banḏẖ lak kẖare.
Those who survive have fastened their belts.
ਜਿਹੜੇ ਬਚੇ ਹੋਏ ਹਨ, ਉਹ ਕਮਰ ਬੰਨ੍ਹੀ ਖਲੋਤੇ ਹਨ।
ਉਬਰੇ = ਬਚੇ ਹੋਏ ਹਨ, ਜੀਊਂਦੇ ਹਨ। ਸੇ = ਉਹ ਬੰਦੇ। ਬੰਧਿ = ਬੰਨ੍ਹ ਕੇ। ਖਰੇ = ਖਲੋਤੇ ਹੋਏ ਹਨ।ਜੇਹੜੇ ਹੁਣ ਜੀਊਂਦੇ ਹਨ ਉਹ (ਮਾਇਆ ਜੋੜਨ ਲਈ) ਲੱਕ ਬੰਨ੍ਹ ਕੇ ਖਲੋ ਜਾਂਦੇ ਹਨ।
 
हउमै बंधन बंधि भवावै ॥
Ha▫umai banḏẖan banḏẖ bẖavāvai.
Egotism binds people in bondage, and causes them to wander around lost.
ਹੰਕਾਰ ਆਦਮੀ ਨੂੰ ਜੰਜੀਰਾਂ ਅੰਦਰ ਜਕੜ ਦਿੰਦਾ ਹੈ, ਅਤੇ ਉਸ ਨੂੰ ਆਵਾਗਉਣ ਅੰਦਰ ਭਟਕਾਉਂਦਾ ਹੈ।
ਬੰਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ।ਹਉਮੈ (ਜੀਵਾਂ ਨੂੰ ਮੋਹ ਦੇ) ਬੰਧਨਾਂ ਵਿਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ।
 
गुरदेव सखा अगिआन भंजनु गुरदेव बंधिप सहोदरा ॥
Gurḏev sakẖā agi▫ān bẖanjan gurḏev banḏẖip sahoḏarā.
The Divine Guru is my companion, the Destroyer of ignorance; the Divine Guru is my relative and brother.
ਰੱਬ ਰੂਪ ਗੁਰੂ ਆਤਮਕ ਬੇਸਮਝੀ ਦੂਰ ਕਰਨ ਵਾਲਾ ਮੇਰਾ ਸਾਥੀ ਹੈ ਅਤੇ ਰੱਬ ਰੂਪ ਗੁਰੂ ਹੀ ਮੇਰਾ ਸਨਬੰਧੀ ਤੇ ਭਰਾ ਹੈ।
ਸਖਾ = ਮਿੱਤਰ। ਅਗਿਆਨ ਭੰਜਨੁ = ਅਗਿਆਨ ਦਾ ਨਾਸ ਕਰਨ ਵਾਲਾ। ਬੰਧਿਪ = ਸੰਬੰਧੀ। ਸਹੋਦਰਾ = {ਸਹ = ਉਦਰ = ਇਕੋ ਮਾਂ ਦੇ ਪੇਟ ਵਿਚੋਂ ਜੰਮੇ ਹੋਏ} ਭਰਾ।ਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ।
 
गुरदेव सखा अगिआन भंजनु गुरदेव बंधिप सहोदरा ॥
Gurḏev sakẖā agi▫ān bẖanjan gurḏev banḏẖip sahoḏarā.
The Divine Guru is my companion, the Destroyer of ignorance; the Divine Guru is my relative and brother.
ਰੱਬ-ਰੂਪ ਗੁਰੂ ਆਤਮਕ ਬੇਸਮਝੀ ਦੂਰ ਕਰਨ ਵਾਲਾ ਮੇਰਾ ਸਾਥੀ ਹੈ, ਅਤੇ ਰੱਬ-ਗੁਰੂ ਹੀ ਮੇਰਾ ਸਨਬੰਧੀ ਤੇ ਭਰਾ ਹੈ।
ਸਖਾ = ਮਿੱਤਰ। ਅਗਿਆਨ ਭੰਜਨੁ = ਅਗਿਆਨ ਦਾ ਨਾਸ ਕਰਨ ਵਾਲਾ। ਬੰਧਿਪ = ਸੰਬੰਧੀ। ਸਹੋਦਰਾ = {ਸਹ = ਉਦਰ = ਇਕੋ ਮਾਂ ਦੇ ਪੇਟ ਵਿਚੋਂ ਜੰਮੇ ਹੋਏ} ਭਰਾ।ਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ।
 
मीत सखा सुत बंधिपो सभि तिस दे जणिआ ॥
Mīṯ sakẖā suṯ banḏẖipo sabẖ ṯis ḏe jaṇi▫ā.
Friends, companions, children and relatives are all created by Him.
ਮਿਤ੍ਰ, ਸਾਥੀ, ਪੁਤ੍ਰ ਅਤੇ ਸਨਬੰਧੀ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ।
ਜਣਿਆ = ਜਣੇ ਹੋਏ, ਪੈਦਾ ਕੀਤੇ ਹੋਏ।(ਸਾਰੇ) ਮਿੱਤਰ, ਸਾਥੀ, ਪੁੱਤਰ ਸਨਬੰਧੀ ਸਾਰੇ ਉਸ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ।
 
भई निरासी उठि चली चित बंधि न धीरा ॥
Bẖa▫ī nirāsī uṯẖ cẖalī cẖiṯ banḏẖ na ḏẖīrā.
Disappointed and hopeless, she gets up and departs. There is no support or encouragement in her consciousness.
ਬੇ-ਉਮੀਦ ਹੋ ਉਹ ਖੜੀ ਹੋ ਟੁਰ ਜਾਂਦੀ ਹੈ। ਉਸ ਦੇ ਮਨ ਅੰਦਰ ਕੋਈ ਆਸਰਾ ਤੇ ਸ਼ਾਤੀ ਨਹੀਂ।
ਨਿਰਾਸੀ = ਆਸਾਂ ਪੂਰੀਆਂ ਹੋਣ ਤੋਂ ਬਿਨਾ ਹੀ। ਨ ਬੰਧਿ = ਨ ਬੰਧੈ, ਨਹੀਂ ਬੱਝਦੀ। ਧੀਰਾ = ਧੀਰਜ, ਟਿਕਾਉ।ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ।
 
धरम कला हरि बंधि बहाली ॥
Ḏẖaram kalā har banḏẖ bahālī.
The Power of the Dharma has been firmly established by the Lord.
ਸੁਆਮੀ ਨੇ ਸ਼ਰਧਾ ਪ੍ਰੇਮ ਦੀ ਮਸ਼ੀਨ ਪੱਕੇ ਪੈਰਾ ਤੇ ਅਸਥਾਪਨ ਕਰ ਦਿੱਤੀ ਹੈ।
ਕਲਾ = ਸੱਤਿਆ, ਤਾਕਤ। ਬੰਧਿ = ਬੰਨ੍ਹ ਕੇ, ਪੱਕੀ ਕਰ ਕੇ। ਬਹਾਲੀ = ਟਿਕਾ ਦਿੱਤੀ।ਜਿਹਨਾਂ ਗੁਰਸਿੱਖਾਂ ਵਿਚ ਗੁਰੂ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦੇਂਦਾ ਹੈ।
 
जम राजे के हेरू आए माइआ कै संगलि बंधि लइआ ॥५॥
Jam rāje ke herū ā▫e mā▫i▫ā kai sangal banḏẖ la▫i▫ā. ||5||
The hunters of the King of Death come, and bind him in the chains of Maya. ||5||
ਮੌਤ ਪਾਤਸ਼ਾਹ ਦੇ ਸ਼ਿਕਾਰੀ ਆ ਜਾਂਦੇ ਹਨ ਅਤੇ ਉਹ ਉਸ ਨੂੰ ਮੋਹਣੀ ਦੀ ਜੰਜੀਰ ਨਾਲ ਜਕੜ ਲੈਂਦੇ ਹਨ।
ਹੇਰੂ = ਤੱਕਣ ਵਾਲੇ, ਤੱਕ ਰੱਖਣ ਵਾਲੇ। ਸੰਗਲਿ = ਸੰਗਲ ਨੇ ॥੫॥ਤੇ ਜਮਰਾਜ ਦੇ ਭੇਜੇ ਹੋਏ (ਮੌਤ ਦਾ ਵੇਲਾ) ਤੱਕਣ ਵਾਲੇ (ਦੂਤ) ਆ ਖਲੋਣ, ਤੇ ਇਧਰ ਅਜੇ ਭੀ ਇਸ ਨੂੰ ਮਾਇਆ ਦੇ (ਮੋਹ ਦੇ) ਸੰਗਲ ਨੇ ਬੰਨ੍ਹ ਰੱਖਿਆ ਹੋਵੇ? ॥੫॥
 
फफै फाही सभु जगु फासा जम कै संगलि बंधि लइआ ॥
Fafai fāhī sabẖ jag fāsā jam kai sangal banḏẖ la▫i▫ā.
Faffa: The whole world is caught in the noose of Death, and all are bound by its chains.
ਫ-ਸਾਰਾ ਜਹਾਨ ਫਾਂਸੀ ਵਿੱਚ ਫਾਥਾ ਹੋਇਆ ਹੈ ਅਤੇ ਮੌਤ ਦੇ ਜੰਜੀਰ ਨਾਲ ਜਕੜਿਆ ਹੋਇਆ ਹੈ।
ਜਮ ਕੈ ਸੰਗਲਿ = ਜਮ ਦੇ ਸੰਗਲ ਨੇ। ਬੰਧਿ ਲਇਆ = ਬੰਨ੍ਹ ਰੱਖਿਆ ਹੈ।ਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿਚ ਆਉਂਦਾ ਜਾਂਦਾ ਹੈ)।
 
बंधन बंधि भवाए सोइ ॥
Banḏẖan banḏẖ bẖavā▫e so▫e.
The Lord binds us in bondage - so do we spin around.
ਜੋ ਪ੍ਰਾਣੀ ਜੰਜਾਲਾਂ ਅੰਦਰ ਜਕੜੇ ਹੋਏ ਹਨ ਉਹਨਾਂ ਨੂੰ ਉਹ ਸਾਹਿਬ ਭੁਆਟਣੀਆਂ ਦਿੰਦਾ ਹੈ।
ਬਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ।(ਇਸੇ ਤਰ੍ਹਾਂ) ਉਹ ਪ੍ਰਭੂ ਜੀਵਾਂ ਨੂੰ (ਮਾਇਆ ਦੇ) ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ,
 
ना मरजादु आइआ कलि भीतरि नांगो बंधि चलाइआ ॥३॥
Nā marjāḏ ā▫i▫ā kal bẖīṯar nāʼngo banḏẖ cẖalā▫i▫ā. ||3||
Contrary to custom, he comes into the Dark Age of Kali Yuga naked, and naked he is bound down and sent away again. ||3||
ਅਲਫ ਨੰਗਾ ਜਾਂ ਮਰਯਾਦਾ ਦੇ ਉਲਟ ਪ੍ਰਾਣੀ ਜੱਗ ਅੰਦਰ ਆਉਂਦਾ ਹੈ ਅਤੇ ਨੰਗਾ ਹੀ ਉਹ ਨਰੜ ਕੇ ਟੋਰ ਦਿੱਤਾ ਜਾਂਦਾ ਹੈ।
ਨਾਮਰਜਾਦੁ = {ਨਾ-ਮਰਜਾਦੁ} ਮਰਜਾਦਾ-ਰਹਿਤ, ਨੰਗਾ। ਕਲਿ = ਜਗਤ। ਬੰਧਿ = ਬੰਨ੍ਹ ਕੇ ॥੩॥ਜੀਵ ਜਗਤ ਵਿਚ ਮਰਜਾਦਾ-ਰਹਿਤ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ ॥੩॥
 
बाबा रोवहु जे किसै रोवणा जानीअड़ा बंधि पठाइआ है ॥
Bābā rovhu je kisai rovṇā jānī▫aṛā banḏẖ paṯẖā▫i▫ā hai.
O Baba, weep and mourn if you must; the beloved soul is bound and driven off.
ਹੇ ਮਿੱਤ੍ਰ! ਵਿਰਲਾਪ ਕਰੋ, ਜੇਕਰ ਕਿਸੇ ਨੇ ਜ਼ਰੂਰ ਵਿਰਲਾਪ ਕਰਨਾ ਹੈ, ਕਿਉਂਕਿ ਪਿਆਰੀ ਆਤਮਾ ਜੱਕੜੀ ਹੋਈ ਅੱਗੇ ਧਕੀ ਗਈ ਹੈ।
ਬਾਬਾ = ਹੇ ਭਾਈ! ਰੋਵਹੁ = ਰੋ ਪਿੱਟ ਲਵੋ। ਜਾਨੀਅੜਾ = ਪਿਆਰਾ ਸੰਬੰਧੀ। ਪਠਾਇਆ ਹੈ = ਇੱਥੋਂ ਤੋਰ ਦਿੱਤਾ ਗਿਆ ਹੈ।ਜੇ ਕਿਸੇ ਨੇ (ਇਸ ਮੌਤ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ, ਪਰ ਜਿਸ ਪਿਆਰੇ ਸੰਭੰਧੀ ਦਾ ਸੱਦਾ ਆਇਆ ਹੈ ਉਸ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਉਸ ਨੇ ਚਲੇ ਹੀ ਜਾਣਾ ਹੈ)।
 
आपे हुकमि वरतदा पिआरा जलु माटी बंधि रखाइआ ॥
Āpe hukam varaṯḏā pi▫ārā jal mātī banḏẖ rakẖā▫i▫ā.
The Beloved Himself issues His Commands, and keeps the water and the land bound down.
ਮੇਰਾ ਪ੍ਰੀਤਮ ਪ੍ਰਭੂ ਖੁਦ ਹੀ ਫੁਰਮਾਨ ਜਾਰੀ ਕਰਦਾ ਹੈ ਅਤੇ ਪਾਣੀ ਤੇ ਧਰਤੀ ਨੂੰ ਨਰੜ ਕੇ ਰੱਖਦਾ ਹੈ।
ਹੁਕਮਿ = ਹੁਕਮ ਦੀ ਰਾਹੀਂ। ਵਰਤਦਾ = ਮੌਜੂਦ ਹੈ। ਬੰਧਿ = ਬੰਨ੍ਹ ਕੇ।ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ।)
 
साधसंगि परम गति पाईऐ माइआ रचि बंधि हारे ॥१॥
Sāḏẖsang param gaṯ pā▫ī▫ai mā▫i▫ā racẖ banḏẖ hāre. ||1||
In the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1||
ਸਤਿ ਸੰਗਤ ਰਾਹੀਂ ਹੀ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ ਅਤੇ ਧਨ-ਦੋਲਤ ਨਾਲ ਬੱਝਿਆ ਤੇ ਖੱਚਤ ਹੋਇਆ, ਬੰਦਾ ਬਾਜ਼ੀ ਹਾਰ ਜਾਂਦਾ ਹੈ।
ਸੰਗਿ = ਸੰਗਤ ਵਿਚ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਰਚਿ = ਰਚ ਕੇ, ਫਸ ਕੇ। ਬੰਧਿ = ਬੰਧਨ ਵਿਚ। ਮਾਇਆ ਰਚਿ ਬੰਧਿ = ਮਾਇਆ (ਦੇ ਮੋਹ) ਦੇ ਬੰਧਨ ਵਿਚ ਫਸ ਕੇ। ਹਾਰੇ = ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈਦੀ ਹੈ ॥੧॥ਗੁਰੂ ਦੀ ਸੰਗਤ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥
 
आसा अंदेसा बंधि पराना ॥
Āsā anḏesā banḏẖ parānā.
The mortal is bound and gagged by hope and fear;
ਉਮੀਦ ਅਤੇ ਡਰ ਨੇ ਪ੍ਰਾਣੀ ਨੂੰ ਬੰਨਿ੍ਹਆ ਹੋਇਆ ਹੈ,
ਅੰਦੇਸਾ = ਚਿੰਤਾ। ਬੰਧਿ = ਬੰਧਨ ਵਿਚ।ਮਨੁੱਖ ਹਰ ਵੇਲੇ ਮਾਇਆ ਦੀ ਆਸਾ ਅਤੇ ਚਿੰਤਾ-ਫ਼ਿਕਰ ਦੇ ਬੰਧਨ ਵਿਚ ਪਿਆ ਰਹਿੰਦਾ ਹੈ,
 
मेरी मेरी धारि बंधनि बंधिआ ॥
Merī merī ḏẖār banḏẖan banḏẖi▫ā.
Crying out, "Mine! Mine!", he is bound in bondage.
ਅਪਣੱਤ ਧਾਰਨ ਕਰਨ ਦੁਆਰਾ, ਪ੍ਰਾਣੀ ਜੂੜਾਂ ਅੰਦਰ ਜਕੜਿਆ ਜਾਂਦਾ ਹੈ,
ਮੇਰੀ ਮੇਰੀ ਧਾਰਿ = ਮਾਇਆ ਦੀ ਮਮਤਾ ਦੇ ਖ਼ਿਆਲ ਮਨ ਵਿਚ ਟਿਕਾ ਕੇ। ਬੰਧਨਿ = (ਮੋਹ ਦੇ) ਬੰਧਨ ਵਿਚ।(ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਮਾਇਆ ਦੀ ਮਮਤਾ ਦਾ ਖ਼ਿਆਲ ਮਨ ਵਿਚ ਟਿਕਾ ਕੇ ਮੋਹ ਦੇ ਬੰਧਨ ਵਿਚ ਬੱਝੇ ਰਹਿੰਦੇ ਹਨ।