Sri Guru Granth Sahib Ji

Search ਭਈ in Gurmukhi

तितु सरवरड़ै भईले निवासा पाणी पावकु तिनहि कीआ ॥
Ŧiṯ saravraṛai bẖa▫īle nivāsā pāṇī pāvak ṯinėh kī▫ā.
In that pool, people have made their homes, but the water there is as hot as fire!
ਆਦਮੀ ਦਾ ਵਾਸਾ ਉਹ ਸੰਸਾਰੀ ਛੱਪੜ ਅੰਦਰ ਹੋਇਆ ਹੈ, ਜਿਸ ਦਾ ਜਲ ਉਸ ਹਰੀ ਨੇ ਅੱਗ ਵਰਗਾ ਤੱਤਾ ਕੀਤਾ ਹੋਇਆ ਹੈ।
ਤਿਤੁ = ਉਸ ਵਿਚ {ਲਫ਼ਜ਼ 'ਤਿਸੁ' ਤੋਂ 'ਤਿਤੁ' ਅਧਿਕਰਨ ਕਾਰਕ, ਇਕ-ਵਚਨ ਹੈ}। ਸਰਵਰੁ = ਤਾਲਾਬ। ਸਰਵਰੜਾ = ਭਿਆਨਕ ਤਾਲਾਬ। ਸਰਵਰੜੈ = ਭਿਆਨਕ ਤਾਲਾਬ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰ ਵਿਚ। ਭਈਲੇ = ਹੋਇਆ ਹੈ। ਪਾਵਕੁ = ਅੱਗ, ਤਿਸ਼੍ਰਨਾ ਦੀ ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।(ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ।
 
भई परापति मानुख देहुरीआ ॥
Bẖa▫ī parāpaṯ mānukẖ ḏehurī▫ā.
This human body has been given to you.
ਇਹ ਮਨੁੱਖੀ ਦੇਹ ਤੇਰੇ ਹੱਥ ਲੱਗੀ ਹੈ।
ਭਈ ਪਰਾਪਤਿ = ਮਿਲੀ ਹੈ। ਦੇਹੁਰੀਆ = ਸੋਹਣੀ ਦੇਹ, ਸੋਹਣਾ ਸਰੀਰ। ਮਾਨੁਖ ਦੇਹੁਰੀਆ = ਸੋਹਣਾ ਮਨੁੱਖਾ ਸਰੀਰ।ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ।
 
बिनु सतिगुर हरि नामु न लभई लख कोटी करम कमाउ ॥२॥
Bin saṯgur har nām na labẖ▫ī lakẖ kotī karam kamā▫o. ||2||
Without the True Guru, the Name of the Lord is not found, even though people may perform hundreds of thousands, even millions of rituals. ||2||
ਸੱਚੇ ਗੁਰਾਂ ਦੇ ਬਾਝੋਂ ਵਾਹਿਗੁਰੂ ਦਾ ਨਾਮ ਨਹੀਂ ਲੱਭਦਾ ਭਾਵੇਂ ਇਨਸਾਨ ਲੱਖਾਂ ਤੇ ਕ੍ਰੋੜਾਂ ਹੀ ਸੰਸਕਾਰ ਪਿਆ ਕਰੇ।
ਕੋਟੀ = ਕ੍ਰੋੜਾਂ।੨।ਜੇ ਮੈਂ ਲੱਖਾਂ ਕ੍ਰੋੜਾਂ (ਹੋਰ ਹੋਰ ਧਾਰਮਿਕ) ਕੰਮ ਕਰਾਂ ਤਾਂ ਭੀ ਸਤਿਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ॥੨॥
 
तिन की सोभा निरमली परगटु भई जहान ॥
Ŧin kī sobẖā nirmalī pargat bẖa▫ī jahān.
Their reputation is spotless and pure; they are famous all over the world.
ਪਵਿੱਤਰ ਹੈ ਉਨ੍ਹਾਂ ਦੀ ਕੀਰਤ, ਜੋ ਸਾਰੇ ਜਗਤ ਅੰਦਰ ਜ਼ਾਹਿਰ ਹੈ।
xxxਉਹ ਹਰ ਥਾਂ ਆਦਰ ਪਾਂਦੇ ਹਨ। ਉਹਨਾਂ ਦੀ ਬੇ-ਦਾਗ਼ ਸੋਭਾ-ਵਡਿਆਈ ਸਾਰੇ ਜਹਾਨ ਵਿਚ ਉੱਘੀ ਹੋ ਜਾਂਦੀ ਹੈ।
 
कहणै हाथ न लभई सचि टिकै पति पाइ ॥
Kahṇai hāth na labẖ▫ī sacẖ tikai paṯ pā▫e.
By speaking, His Depth cannot be found. Abiding in truth, honor is obtained.
ਆਖਣ ਦੁਆਰਾ ਉਸ ਦੀ ਡੂੰਘਾਈ ਪਾਈ ਨਹੀਂ ਜਾ ਸਕਦੀ। ਜੇਕਰ ਬੰਦਾ ਸੱਚ ਅੰਦਰ ਵਸ ਜਾਵੇ, ਉਹ ਇੱਜ਼ਤ ਪਾ ਲੈਂਦਾ ਹੈ।
ਹਾਥ = ਡੂੰਘਾਈ।ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਬਿਆਨ ਕਰਨ ਨਾਲ ਤੇਰੇ ਗੁਣਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਜੇਹੜਾ ਜੀਵ ਸਦਾ-ਥਿਰ ਸਰੂਪ ਵਿਚ ਟਿਕਦਾ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।
 
सतिगुर मिलिऐ उलटी भई नव निधि खरचिउ खाउ ॥
Saṯgur mili▫ai ultī bẖa▫ī nav niḏẖ kẖarcẖi▫o kẖā▫o.
Meeting the True Guru, I am totally transformed; I have obtained the nine treasures to use and consume.
ਸੱਚੇ ਗੁਰਾਂ ਨੂੰ ਮਿਲ ਪੈਣ ਤੇ ਮੈਂ ਬਿਲਕੁਲ ਹੀ ਬਦਲ ਗਿਆ ਹਾਂ ਅਤੇ ਮੈਨੂੰ ਖਰਚਣ ਤੇ ਖਾਣ ਨੂੰ ਨੌ ਖ਼ਜ਼ਾਨੇ ਪਰਾਪਤ ਹੋ ਗਏ ਹਨ।
ਨਉਨਿਧਿ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਧਨ ਦਾ ਦੇਵਤਾ ਕੁਬੇਰ ਨੂੰ ਮੰਨਿਆ ਗਿਆ ਹੈ। ਉਸ ਦਾ ਟਿਕਾਣਾ ਕੈਲਾਸ਼ ਪਰਬਤ ਦੱਸਿਆ ਜਾਂਦਾ ਹੈ। ਉਸ ਦੇ ਖ਼ਜ਼ਾਨਿਆਂ ਦੀ ਗਿਣਤੀ ੯ ਹੈ, ਜੋ ਇਸ ਤਰ੍ਹਾਂ ਦੱਸੀ ਗਈ ਹੈ: महापद्यश्च पद्यश्च शंखो मकरकच्छपौ ॥ मुकुन्द कुन्द नीलाश्च खर्वश्च निधयो नव॥ ਮਹਾ ਪਦਮ, ਪਦਮ, ਸ਼ੰਖ, ਮਕਰ, ਕੱਛਪ, ਮੁਕੁੰਦ, ਕੁੰਦ, ਨੀਲ, ਖਰਵ।ਜੇ ਗੁਰੂ ਮਿਲ ਪਏ, ਤਾਂ ਮਨੁੱਖ ਦੀ ਸੁਰਤ ਮਾਇਆ ਵਲੋਂ ਹਟ ਜਾਂਦੀ ਹੈ (ਐਸੇ ਮਨੁੱਖ ਨੂੰ) ਖਾਣ-ਖਰਚਣ ਲਈ, ਮਾਨੋ, ਜਗਤ ਦੀ ਸਾਰੀ ਹੀ ਮਾਇਆ ਮਿਲ ਜਾਂਦੀ ਹੈ।
 
ता ते बिखै भई मति पावसि काइआ कमलु कुमलाणा ॥
Ŧā ṯe bikẖai bẖa▫ī maṯ pāvas kā▫i▫ā kamal kumlāṇā.
And so, your intellect has dried up through corruption, and the lotus flower of your body has wilted and withered.
ਇਸ ਲਈ ਵਿਸ਼ਿਆਂ ਨਾਲ, ਉਸ ਦੀ ਆਤਮਾ ਸੁਕ ਸੜ ਗਈ ਹੈ ਅਤੇ ਉਸ ਦੀ ਦੇਹਿ ਦਾ ਕੰਵਲ ਫੁਲ ਮੁਰਝਾ ਗਿਆ ਹੈ।
ਬਿਖੈ ਪਾਵਸਿ = ਵਿਸ਼ਿਆਂ ਦੀ ਝੜੀ।ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ।
 
सांति भई बुझी सभ त्रिसना अनदु भइआ सभ ठाई जीउ ॥१॥
Sāʼnṯ bẖa▫ī bujẖī sabẖ ṯarisnā anaḏ bẖa▫i▫ā sabẖ ṯẖā▫ī jī▫o. ||1||
Peace has come, and the thirst of all has been quenched; there is joy and ecstasy everywhere. ||1||
ਠੰਢ ਚੈਨ ਵਰਤ ਗਈ ਹੈ। ਸਾਰੀ ਤੇਹ ਮਿਟ ਗਈ ਹੈ, ਅਤੇ ਸਾਰੀਆਂ ਥਾਵਾਂ ਤੇ ਖੁਸ਼ੀ ਹੋ ਗਈ ਹੈ।
ਤ੍ਰਿਸਨਾ = ਤ੍ਰੇਹ। ਠਾਈ = ਥਾਵਾਂ ਵਿਚ ॥੧॥(ਜਿਸ ਦੀ ਬਰਕਤਿ ਨਾਲ ਜੀਵਾਂ ਦੇ ਅੰਦਰ) ਠੰਢ ਪੈ ਗਈ, ਸਭਨਾਂ ਦੀ ਤ੍ਰੇਹ ਮਿਟ ਗਈ ਤੇ ਸਭ ਥਾਈਂ ਖ਼ੁਸ਼ੀ ਹੀ ਖ਼ੁਸ਼ੀ ਹੋ ਗਈ (ਇਸੇ ਤਰ੍ਹਾਂ ਅਕਾਲ ਪੁਰਖ ਨੇ ਗੁਰੂ ਨੂੰ ਘੱਲਿਆ ਜਿਸ ਨੇ ਪ੍ਰਭੂ ਦੇ ਨਾਮ ਦੀ ਵਰਖਾ ਕੀਤੀ ਤਾਂ ਸਭ ਜੀਵਾਂ ਦੇ ਹਿਰਦੇ ਵਿਚ ਸ਼ਾਂਤੀ ਪੈਦਾ ਹੋਈ ਸਭ ਦੀ ਮਾਇਕ ਤ੍ਰਿਸ਼ਨਾ ਮਿਟ ਗਈ, ਤੇ ਸਭ ਦੇ ਹਿਰਦਿਆਂ ਵਿਚ ਆਤਮਕ ਆਨੰਦ ਪੈਦਾ ਹੋਇਆ) ॥੧॥
 
सभ छडाई खसमि आपि हरि जपि भई ठरूरे ॥६॥
Sabẖ cẖẖadā▫ī kẖasam āp har jap bẖa▫ī ṯẖarūre. ||6||
My Lord and Master Himself has saved me completely; I am comforted by meditating on the Lord. ||6||
ਮਾਲਕ ਨੇ ਖੁਦ ਮੈਨੂੰ ਪੂਰੀ ਤਰ੍ਹਾਂ ਬੰਦ ਖਲਾਸ ਕਰ ਦਿਤਾ ਹੈ ਅਤੇ ਮੈਂ ਵਾਹਿਗੁਰੂ ਦਾ ਸਿਮਰਨ ਕਰਕੇ ਸੀਤਲ ਹੋ ਗਿਆ ਹਾਂ।
ਖਸਮਿ = ਖਸਮ ਨੇ। ਠਰੂਰੇ = ਸ਼ਾਂਤ-ਚਿੱਤ, ਸੀਤਲ ॥੬॥ਪਰਮਾਤਮਾ ਦਾ ਨਾਮ ਜਪ ਕੇ ਸਾਰੀ ਲੁਕਾਈ ਸੀਤਲ-ਮਨ ਹੋ ਜਾਂਦੀ ਹੈ, ਉਸ ਸਾਰੀ ਲੁਕਾਈ ਨੂੰ ਖਸਮ ਪ੍ਰਭੂ ਨੇ (ਵਿਕਾਰਾਂ ਦੀ ਤਪਸ਼ ਤੋਂ) ਬਚਾ ਲਿਆ ॥੬॥
 
नजरि भई घरु घर ते जानिआ ॥२॥
Najar bẖa▫ī gẖar gẖar ṯe jāni▫ā. ||2||
As the inner vision is awakened, one comes to know one's own home, deep within the self. ||2||
ਵਾਹਿਗੁਰੂ ਦੀ ਰਹਿਮਤ ਉਦੇ ਹੋਣ ਦੁਆਰਾ ਆਪਣੇ ਗ੍ਰ ਹਿ ਅੰਦਰ ਤੋਂ ਹੀ ਬੰਦਾ ਉਸ ਦੇ ਮਹਿਲ ਨੂੰ ਸਿੰਞਾਣ ਲੈਂਦਾ ਹੈ।
ਨਜਰਿ = ਪ੍ਰਭੂ ਦੀ ਮਿਹਰ ਦੀ ਨਜ਼ਰ। ਘਰੁ = ਪਰਮਾਤਮਾ ਦਾ ਟਿਕਾਣਾ, ਪ੍ਰਭੂ-ਚਰਨਾਂ ਵਿਚ ਟਿਕਾਓ। ਘਰ ਤੇ = ਘਰ ਤੋਂ, ਹਿਰਦੇ ਵਿਚ ਹੀ ॥੨॥ਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਹੈ ॥੨॥
 
मति मलीण परगटु भई जपि नामु मुरारा ॥
Maṯ malīṇ pargat bẖa▫ī jap nām murārā.
My polluted intellect was enlightened by chanting the Naam, the Name of the Lord.
ਮੇਰੀ ਗੰਦੀ ਬੁਧੀ ਹੰਕਾਰ ਦੇ ਵੇਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਰੋਸ਼ਨ ਹੋ ਗਈ ਹੈ।
ਪਰਗਟੁ ਭਈ = ਉੱਘੜ ਪਈ, ਨਿਖਰ ਪਈ। ਮੁਰਾਰਾ = ਮੁਰਾਰਿ, {ਮੁਰ ਦੈਂਤ ਦਾ ਵੈਰੀ। ਮੁਰ-ਅਰਿ} ਪਰਮਾਤਮਾ।ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਨਾਂ ਦੀ ਮੱਤ (ਜੋ ਪਹਿਲਾਂ ਵਿਕਾਰਾਂ ਦੇ ਕਾਰਨ) ਮੈਲੀ (ਹੋਈ ਪਈ ਸੀ) ਨਿਖਰ ਪਈ।
 
मीने प्रीति भई जलि नाइ ॥
Mīne parīṯ bẖa▫ī jal nā▫e.
The fish loves to bathe in the water.
ਮੱਛੀ ਦਾ ਪਿਆਰ ਪਾਣੀ ਵਿੱਚ ਨ੍ਹਾਉਣ ਨਾਲ ਹੈ।
ਮੀਨੇ = ਮੱਛੀ ਨੂੰ। ਜਲਿ = ਪਾਣੀ ਵਿਚ। ਨਾਇ = ਨ੍ਹਾ ਕੇ।ਪਾਣੀ ਵਿਚ ਨ੍ਹਾ ਕੇ ਮੱਛੀ ਨੂੰ ਖ਼ੁਸ਼ੀ ਹੁੰਦੀ ਹੈ।
 
जिसु भेटत गति भई हमारी ॥४॥५६॥१२५॥
Jis bẖetaṯ gaṯ bẖa▫ī hamārī. ||4||56||125||
meeting Him, I have been saved. ||4||56||125||
ਜਿਨ੍ਹਾਂ ਨੂੰ ਮਿਲਣ ਦੁਆਰਾ ਮੇਰੀ ਕਲਿਆਣ ਹੋ ਗਈ ਹੈ।
ਭੇਟਤ = ਮਿਲਿਆਂ। ਗਤਿ = ਉੱਚੀ ਆਤਮਕ ਅਵਸਥਾ ॥੪॥ਜਿਸ ਨੂੰ ਮਿਲਿਆਂ ਸਾਡੀ (ਜੀਵਾਂ ਦੀ) ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੪॥੫੬॥੧੨੪॥
 
कहु नानक मनि भई परतीति ॥
Kaho Nānak man bẖa▫ī parṯīṯ.
Says Nanak, faith comes into the mind of His servant,
ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਦਾਸ ਦੇ ਚਿੱਤ ਅੰਦਰ ਭਰੋਸਾ ਆ ਜਾਂਦਾ ਹੈ,
ਮਨਿ = ਮਨ ਵਿਚ। ਪਰਤੀਤਿ = ਸਰਧਾ।(ਇਸ ਵਾਸਤੇ) ਹੇ ਨਾਨਕ! (ਪਰਮਾਤਮਾ ਦੇ ਸੇਵਕਾਂ ਦੇ) ਮਨ ਵਿਚ (ਪਰਮਾਤਮਾ ਦੀ ਓਟ ਆਸਰੇ ਦਾ) ਨਿਸ਼ਚਾ ਬਣਿਆ ਰਹਿੰਦਾ ਹੈ,
 
सांति भई गुर गोबिदि पाई ॥
Sāʼnṯ bẖa▫ī gur gobiḏ pā▫ī.
Peace and tranquility have come; the Guru, the Lord of the Universe, has brought it.
ਠੰਢ-ਚੈਨ ਪੈ ਗਈ ਹੈ। ਗੁਰੂ-ਵਾਹਿਗੁਰੂ ਨੇ ਇਸ ਨੂੰ ਵਰਸਾਇਆ ਹੈ।
ਗੋਬਿਦਿ = ਗੋਬਿੰਦ ਨੇ। ਗੁਰ ਗੋਬਿਦਿ = ਗੋਬਿੰਦ ਦੇ ਰੂਪ ਗੁਰੂ ਨੇ। ਪਾਈ = ਪਾ ਦਿੱਤੀ, ਬਖ਼ਸ਼ੀ। ਸਾਂਤਿ = ਠੰਢ।ਹੇ ਮੇਰੇ ਵੀਰ! ਗੋਬਿੰਦ ਦੇ ਰੂਪ ਗੁਰੂ ਨੇ (ਜਿਸ ਮਨੁੱਖ ਨੂੰ ਨਾਮ ਦੀ ਦਾਤਿ) ਬਖ਼ਸ਼ ਦਿੱਤੀ, ਉਸ ਦੇ ਅੰਦਰ ਠੰਢ ਪੈ ਗਈ,
 
भरम गए पूरन भई सेव ॥१॥ रहाउ ॥
Bẖaram ga▫e pūran bẖa▫ī sev. ||1|| rahā▫o.
Doubt has been dispelled; my service has been successful. ||1||Pause||
ਮੇਰੇ ਸੰਦੇਹ ਦੌੜ ਗਏ ਹਨ ਅਤੇ ਮੇਰੀ ਘਾਲ ਸਫਲ ਹੋ ਗਈ ਹੈ। ਠਹਿਰਾਉ।
xxx॥੧॥ਉਸ ਦੇ ਸਾਰੇ ਵਹਮ (ਥਾਂ ਥਾਂ ਦੇ ਭਟਕਣ) ਦੂਰ ਹੋ ਗਏ, ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ) ਸੇਵਾ ਸਿਰੇ ਚੜ੍ਹ ਗਈ ॥੧॥ ਰਹਾਉ॥
 
खोजत खोजत भई बैरागनि प्रभ दरसन कउ हउ फिरत तिसाई ॥३॥
Kẖojaṯ kẖojaṯ bẖa▫ī bairāgan parabẖ ḏarsan ka▫o ha▫o firaṯ ṯisā▫ī. ||3||
Searching and searching, I have become a renunciate, free of desire. I wander around, searching for the Blessed Vision of God's Darshan. ||3||
ਭਾਲਦੀ ਭਾਲਦੀ ਮੈਂ ਇੱਛਾ-ਰਹਿਤ ਹੋ ਗਈ ਹਾਂ। ਸੁਆਮੀ ਦੇ ਦੀਦਾਰ ਦੇ ਲਈ ਮੈਂ ਪਿਆਸੀ ਫਿਰ ਰਹੀ ਹਾਂ।
ਬੈਰਾਗਨਿ = ਵੈਰਾਗਵਾਨ। ਕਉ = ਨੂੰ, ਵਾਸਤੇ। ਤਿਸਾਈ = ਤਿਹਾਈ ॥੩॥(ਹੇ ਮੇਰੀ ਮਾਂ!) ਆਪਣੇ ਪ੍ਰਾਨਪਤੀ-ਪ੍ਰਭੂ ਦੇ ਦਰਸਨ ਵਾਸਤੇ ਮੈਂ ਤਿਹਾਈ ਫਿਰ ਰਹੀ ਹਾਂ, ਉਸ ਨੂੰ ਲੱਭਦੀ ਲੱਭਦੀ ਮੈਂ ਕਮਲੀ ਹੋਈ ਪਈ ਹਾਂ ॥੩॥
 
कहु नानक किरपा भई साधसंगति निधि मोरै ॥२॥१२॥१५०॥
Kaho Nānak kirpā bẖa▫ī sāḏẖsangaṯ niḏẖ morai. ||2||12||150||
Says Nanak, He has shown mercy to me; I have found the treasure of the Saadh Sangat, the Company of the Holy. ||2||12||150||
ਗੁਰੂ ਜੀ ਆਖਦੇ ਹਨ, ਸਾਹਿਬ ਨੇ ਮੇਰੇ ਉਤੇ ਮਿਹਰ ਕੀਤੀ ਹੈ ਤੇ ਮੈਨੂੰ ਸਤਿ ਸੰਗਤ ਦਾ ਖ਼ਜ਼ਾਨਾ ਪ੍ਰਾਪਤ ਹੋ ਗਿਆ ਹੈ।
ਨਿਧਿ = ਖ਼ਜ਼ਾਨਾ। ਮੋਰੈ = ਮੇਰੇ ਵਾਸਤੇ ॥੨॥ਹੇ ਨਾਨਕ! (ਤਦੋਂ ਪ੍ਰਭੂ ਦੀ ਮੇਰੇ ਉਤੇ) ਮਿਹਰ ਹੋਈ (ਹੁਣ) ਸਾਧ ਸੰਗਤ ਹੀ ਮੇਰੇ ਵਾਸਤੇ (ਉਹਨਾਂ ਸਾਰੇ ਗੁਣਾਂ ਦਾ) ਖ਼ਜ਼ਾਨਾ ਹੈ (ਜਿਨ੍ਹਾਂ ਦੀ ਬਰਕਤਿ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ) ॥੨॥੧੨॥੧੫੦॥
 
नदरि भई बिखु ठाकि रहाइआ ॥२॥
Naḏar bẖa▫ī bikẖ ṯẖāk rahā▫i▫ā. ||2||
By the Lord's Glance of Grace, the poison has been eliminated. ||2||
ਜਦ ਮਾਲਕ ਆਪਣੀ ਮਿਹਰ ਦੀ ਨਿੱਗ੍ਹਾ ਧਾਰਦਾ ਹੈ, ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਹੈ।
ਨਦਰਿ = ਮਿਹਰ ਦੀ ਨਜ਼ਰ ॥੨॥(ਮੇਰਾ ਉਤੇ ਪਰਮਾਤਮਾ ਦੀ ਮਿਹਰ ਦੀ) ਨਜ਼ਰ ਹੋਈ ਹੈ, ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਉਤੇ ਅਸਰ ਕਰਨੋਂ) ਰੋਕ ਲਿਆ ਹੈ ॥੨॥
 
उलट भई जीवत मरि जागिआ ॥
Ulat bẖa▫ī jīvaṯ mar jāgi▫ā.
When I turned away, and became dead while yet alive, I was awakened.
ਜਦ ਮੈਂ ਦੁਨੀਆਂ ਵਲੋਂ ਮੋੜਾ ਪਾ ਲਿਆ ਤੇ ਜੀਉਂਦੇਂ ਜੀ ਮਰ ਗਿਆ, ਤਾਂ ਮੈਂ (ਰੂਹਾਨੀ ਤੌਰ ਤੇ) ਜਾਗ ਉਠਿਆ।
ਮਰਿ = (ਮਾਇਆ ਵਲੋਂ) ਮਰ ਕੇ।(ਮੇਰੀ ਸੁਰਤ ਮਾਇਆ ਦੇ ਮੋਹ ਵਲੋਂ) ਪਰਤ ਪਈ ਹੈ, ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ (ਮੇਰਾ ਮਨ ਮਾਇਆ ਵਲੋਂ) ਮਰ ਗਿਆ ਹੈ, ਮੈਨੂੰ ਆਤਮਕ ਜਾਗ ਆ ਗਈ ਹੈ।