Sri Guru Granth Sahib Ji

Search ਭਗਤਿ in Gurmukhi

विणु गुण कीते भगति न होइ ॥
viṇ guṇ kīṯe bẖagaṯ na ho▫e.
Without virtue, there is no devotional worship.
ਉਤਕ੍ਰਿਸ਼ਟਤਾਈਆਂ ਹਾਸਲ ਕਰਨ ਦੇ ਬਾਝੋਂ ਸੁਆਮੀ ਦੀ ਪਰੇਮ-ਮਈ ਸੇਵਾ ਨਹੀਂ ਕੀਤੀ ਜਾ ਸਕਦੀ।
ਵਿਣੁ ਗੁਣੁ ਕੀਤੇ = ਗੁਣ ਪੈਦਾ ਕਰਨ ਤੋਂ ਬਿਨਾ, ਜੇ ਤੂੰ ਗੁਣ ਪੈਦਾ ਨਾਹ ਕਰੇਂ, ਜੇ ਤੂੰ ਆਪਣੇ ਗੁਣ ਮੇਰੇ ਵਿਚ ਉਤਪੰਨ ਨਾਹ ਕਰੇਂ। ਨ ਹੋਇ = ਨਹੀਂ ਹੋ ਸਕਦੀ।(ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ।
 
तेरी भगति तेरी भगति भंडार जी भरे बिअंत बेअंता ॥
Ŧerī bẖagaṯ ṯerī bẖagaṯ bẖandār jī bẖare bi▫anṯ be▫anṯā.
Devotion to You, devotion to You, is a treasure overflowing, infinite and beyond measure.
ਤੇਰੇ ਸਿਮਰਨ ਤੇਰੇ ਸਿਮਰਨ ਦੇ ਅਨੰਤ ਤੇ ਅਣਗਿਣਤ ਖ਼ਜ਼ਾਨੇ ਸਦੀਵ ਹੀ ਪਰੀਪੂਰਨ ਰਹਿੰਦੇ ਹਨ।
ਭਗਤਿ ਭੰਡਾਰ = ਭਗਤੀ ਦੇ ਖ਼ਜ਼ਾਨੇ। ਭਗਤ = ਭਗਤੀ ਕਰਨ ਵਾਲੇ {ਨੋਟ: ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜਾਨੇ ਭਰੇ ਪਏ ਹਨ।
 
होरु कितै भगति न होवई बिनु सतिगुर के उपदेस ॥१॥
Hor kiṯai bẖagaṯ na hova▫ī bin saṯgur ke upḏes. ||1||
There is no other way to perform devotional worship, except through the Teachings of the True Guru. ||1||
ਸੱਚੇ ਗੁਰਾਂ ਦੀ ਸਿੱਖਿਆ ਦੇ ਬਗੈਰ ਹੋਰ ਕੋਈ ਰਸਤਾ ਸੁਆਮੀ ਦੀ ਪ੍ਰੇਮ-ਮਈ ਸੇਵਾ ਕਰਨ ਦਾ ਨਹੀਂ।
ਹੋਰੁ ਕਿਤੈ = ਕਿਸੇ ਹੋਰ ਥਾਂ।੧।(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥
 
हरि भगति हरि का पिआरु है जे गुरमुखि करे बीचारु ॥
Har bẖagaṯ har kā pi▫ār hai je gurmukẖ kare bīcẖār.
Devotion to the Lord is love for the Lord. The Gurmukh reflects deeply and contemplates.
ਵਾਹਿਗੁਰੂ ਦੀ ਅਨੁਰਾਗੀ-ਸੇਵਾ ਵਾਹਿਗੁਰੂ ਨਾਲ ਪ੍ਰੀਤ ਪਾਉਣਾ ਹੈ। ਜੇਕਰ ਪਵਿੱਤਰ ਪੁਰਸ਼ ਗਹੁ ਨਾਲ ਸੋਚੇ, (ਤਾਂ ਉਹ ਇਸ ਗੱਲ ਨੂੰ ਸਮਝ ਲਵੇਗਾ।)।
xxxਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ।
 
पाखंडि भगति न होवई दुबिधा बोलु खुआरु ॥
Pakẖand bẖagaṯ na hova▫ī ḏubiḏẖā bol kẖu▫ār.
Hypocrisy is not devotion-speaking words of duality leads only to misery.
ਦੰਭ ਦੁਆਰਾ ਸਾਹਿਬ ਦੀ ਉਪਾਸ਼ਨਾ ਨਹੀਂ ਹੁੰਦੀ। ਦਵੈਤ-ਭਾਵ ਦੇ ਸ਼ਬਦ ਆਦਮੀ ਨੂੰ ਅਵਾਜਾਰ ਕਰ ਦਿੰਦੇ ਹਨ।
ਪਾਖੰਡਿ = ਪਖੰਡ ਦੀ ਰਾਹੀਂ, ਵਿਖਾਵੇ ਨਾਲ। ਹੋਵਈ = ਹੋਵਏ, ਹੋਵੈ, ਹੁੰਦੀ। ਦੁਬਿਧਾ = ਦੁ-ਕਿਸਮਾ। ਦੁਬਿਧਾ ਬੋਲੁ = ਦੁ-ਕਿਸਮਾ ਬੋਲ, ਪਖੰਡ ਦਾ ਬਚਨ।ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ।
 
अहिनिसि भगति करे दिनु राती हउमै मारि निचंदु ॥
Ahinis bẖagaṯ kare ḏin rāṯī ha▫umai mār nicẖanḏ.
Night and day, they perform devotional worship, day and night; subduing their ego, they are carefree.
ਦਿਹੁੰ ਰੈਣ ਉਹ ਹਮੇਸ਼ਾਂ ਸਾਹਿਬ ਦੀ ਸੇਵਾ ਕਮਾਉਂਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਦੂਰ ਕਰਕੇ ਬੇ-ਫਿਕਰ ਹੋ ਜਾਂਦਾ ਹੈ।
ਨਿਚੰਦੁ = ਨਿਚਿੰਦ, ਬੇਫ਼ਿਕਰ।ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਉਹ ਬੇ-ਫ਼ਿਕਰ ਰਹਿੰਦਾ ਹੈ।
 
भाई रे गुर बिनु भगति न होइ ॥
Bẖā▫ī re gur bin bẖagaṯ na ho▫e.
O Siblings of Destiny, without the Guru, there is no devotional worship.
ਹੈ ਭਰਾ! ਗੁਰਾਂ ਦੇ ਬਾਝੋਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ।
xxxਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤ ਨਹੀਂ ਹੋ ਸਕਦੀ।
 
बिनु गुर भगति न पाईऐ जे लोचै सभु कोइ ॥१॥ रहाउ ॥
Bin gur bẖagaṯ na pā▫ī▫ai je locẖai sabẖ ko▫e. ||1|| rahā▫o.
Without the Guru, devotion is not obtained, even though everyone may long for it. ||1||Pause||
ਗੁਰਾਂ ਦੇ ਬਗੈਰ ਸਾਹਿਬ ਦਾ ਸਿਮਰਨ ਪਰਾਪਤ ਨਹੀਂ ਹੋ ਸਕਦਾ, ਭਾਵੇਂ ਸਾਰੇ ਜਣੇ ਇਸ ਦੀ ਤਾਂਘ ਪਏ ਕਰਨ। ਠਹਿਰਾਉ।
ਸਭੁ ਕੋਇ = ਹਰੇਕ ਜੀਵ।੧।ਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾ ਭਗਤੀ (ਦੀ ਦਾਤਿ) ਨਹੀਂ ਮਿਲ ਸਕਦੀ ॥੧॥ ਰਹਾਉ॥
 
गुरमुखि क्रिपा करे भगति कीजै बिनु गुर भगति न होई ॥
Gurmukẖ kirpā kare bẖagaṯ kījai bin gur bẖagaṯ na ho▫ī.
By His Grace one becomes Gurmukh, worshipping the Lord with devotion. Without the Guru there is no devotional worship.
ਜੇਕਰ ਮੁਖੀ ਗੁਰਦੇਵ ਜੀ ਮਿਹਰ ਕਰਨ ਤਾਂ ਵਾਹਿਗੁਰੂ ਦੀ ਉਪਾਸ਼ਨਾ ਕੀਤੀ ਜਾਂਦੀ ਹੈ। ਗੁਰਾਂ ਦੇ ਬਾਝੋਂ ਸੁਆਮੀ ਦੀ ਸੇਵਾ ਮੁਮਕਿਨ ਨਹੀਂ।
ਗੁਰਮੁਖਿ = ਗੁਰੂ ਦੀ ਰਾਹੀਂ। ਕੀਜੈ = ਕੀਤੀ ਜਾ ਸਕਦੀ ਹੈ।ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
 
भाई रे भगतिहीणु काहे जगि आइआ ॥
Bẖā▫ī re bẖagṯihīṇ kāhe jag ā▫i▫ā.
O Siblings of Destiny: those who lack devotion-why have they even bothered to come into the world?
ਹੇ ਭਰਾ! ਬੰਦਗੀ ਤੋਂ ਸੱਖਣਾ ਬੰਦਾ ਕਿਸ ਲਈ ਇਸ ਸੰਸਾਰ ਵਿੱਚ ਆਇਆ ਹੈ?
ਜਗਿ = ਜਗਤ ਵਿਚ। ਕਾਹੇ ਆਇਆ = ਆਉਣ ਦਾ ਕੋਈ ਲਾਭ ਨਾਹ ਹੋਇਆ।ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿਚ ਆਉਣ ਦਾ ਕੋਈ ਲਾਭ ਨਹੀਂ ਹੋਇਆ।
 
हरि जीउ दाता भगति वछलु है करि किरपा मंनि वसाई ॥
Har jī▫o ḏāṯā bẖagaṯ vacẖẖal hai kar kirpā man vasā▫ī.
The Dear Lord is the Giver, the Lover of His devotees. By His Grace, He comes to dwell in the mind.
ਪੂਜਨੀਯ ਵਾਹਿਗੁਰੂ ਦਾਤਾਰ, ਅਨੁਰਾਗੀ ਸੇਵਾ ਦਾ ਪਿਆਰਾ ਹੈ। ਆਪਣੀ ਰਹਿਮਤ ਧਾਰ ਕੇ ਉਹ ਮਨੁੱਖ ਦੇ ਮਨ ਅੰਦਰ ਆ ਟਿਕਦਾ ਹੈ।
ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਮੰਨਿ = ਮਨਿ, ਮਨ ਵਿਚ।ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿਚ ਵਸਾਂਦਾ ਹੈ।
 
अनदिनु भगति करे सदा साचे की लिव लाइ ॥
An▫ḏin bẖagaṯ kare saḏā sācẖe kī liv lā▫e.
Night and day, worship the True Lord with devotion and love forever.
ਐਸਾ ਪੁਰਸ਼, ਰੈਣ ਦਿਨਸ, ਹਮੇਸ਼ਾਂ ਹੀ ਪਿਆਰ ਨਾਲ ਸਤਿਪੁਰਖ ਦੀ ਖਿਦਮਤ ਕਰਦਾ ਹੈ।
ਅਨਦਿਨੁ = ਹਰ ਰੋਜ਼।ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ।
 
भै भाइ भगति करहि दिनु राती हरि जीउ वेखै सदा हदूरि ॥
Bẖai bẖā▫e bẖagaṯ karahi ḏin rāṯī har jī▫o vekẖai saḏā haḏūr.
One who fears, loves, and is devoted to the Dear Lord day and night, sees Him always close at hand.
ਜੋ ਸੁਆਮੀ ਦੇ ਡਰ, ਪਿਆਰ ਤੇ ਸੇਵਾ ਅੰਦਰ ਦਿਹੁੰ ਰੈਣ ਵਿਚਰਦਾ ਹੈ, ਉਹ ਮਾਣਨੀਯ ਵਾਹਿਗੁਰੂ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਤੱਕਦਾ ਹੈ।
ਭੈ = ਅਦਬ ਵਿਚ (ਰਹਿ ਕੇ)। ਭਾਇ = ਪ੍ਰੇਮ ਵਿਚ। ਹਦੂਰਿ = ਹਾਜ਼ਰ-ਨਾਜ਼ਰ; ਅੰਗ-ਸੰਗ।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਸਦਾ ਹਾਜ਼ਰ-ਨਾਜ਼ਰ (ਹੋ ਕੇ ਸਭ ਜੀਵਾਂ ਦੀ) ਸੰਭਾਲ ਕਰਦਾ ਹੈ।
 
जे वेला वखतु वीचारीऐ ता कितु वेला भगति होइ ॥
Je velā vakẖaṯ vīcẖārī▫ai ṯā kiṯ velā bẖagaṯ ho▫e.
Consider the time and the moment-when should we worship the Lord?
ਜੇਕਰ ਅਸੀਂ ਮੁਨਾਸਬ ਵਕਤ ਤੇ ਮੁਹਤ ਦਾ ਖ਼ਿਆਲ ਕਰੀਏ, ਤਦ ਕਿਹੜੇ ਸਮੇਂ ਸੁਆਮੀ ਦਾ ਸਿਮਰਨ ਹੋ ਸਕਦਾ ਹੈ?
ਕਿਤੁ = ਕਿਸ ਵਿਚ? {ਲਫ਼ਜ਼ 'ਕਿਤੁ' ਲਫ਼ਜ਼ 'ਕਿਸ' ਤੋਂ ਅਧਿਕਰਣ ਕਾਰਕ ਇਕ-ਵਚਨ ਹੈ}। ਕਿਤੁ ਵੇਲਾ = ਕਿਸ ਵੇਲੇ?ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ।
 
इकु तिलु पिआरा विसरै भगति किनेही होइ ॥
Ik ṯil pi▫ārā visrai bẖagaṯ kinehī ho▫e.
If someone forgets the Beloved Lord, even for an instant, what sort of devotion is that?
ਜਦ ਇਨਸਾਨ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵੇ, ਉਹ ਕਿਸ ਕਿਸਮ ਦੀ ਪਰੇਮ-ਮਈ ਸੇਵਾ ਹੈ?
ਸਚੀ = ਸਦਾ-ਥਿਰ ਰਹਿਣ ਵਾਲੀ। ਕਿਨੇਹੀ = ਕਿਹੋ ਜਿਹੀ?ਉਹ ਕਾਹਦੀ ਭਗਤੀ ਹੋਈ, ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ?
 
साची भगति ता थीऐ जा हरि वसै मनि आइ ॥१॥ रहाउ ॥
Sācẖī bẖagaṯ ṯā thī▫ai jā har vasai man ā▫e. ||1|| rahā▫o.
True devotional worship is performed when the Lord comes to dwell in the mind. ||1||Pause||
ਕੇਵਲ ਤਦ ਹੀ ਸੱਚੀ ਉਪਾਸ਼ਨਾ ਹੁੰਦੀ ਹੈ ਜੇਕਰ ਵਾਹਿਗੁਰੂ ਆ ਕੇ ਮਨੁੱਖ ਦੇ ਚਿੱਤ ਅੰਦਰ ਟਿਕ ਜਾਵੇ। ਠਹਿਰਾਉ।
ਤਾ = ਤਦੋਂ। ਥੀਐ = ਹੋ ਸਕਦੀ ਹੈ। ਜਾ = ਜਦੋਂ। ਮਨਿ = ਮਨ ਵਿਚ।੧।ਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ, ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ ॥੧॥ ਰਹਾਉ॥
 
किरपा करि कै आपणी दितोनु भगति भंडारु ॥१॥
Kirpā kar kai āpṇī ḏiṯon bẖagaṯ bẖandār. ||1||
When the Lord Himself grants His Grace, He bestows the treasure of devotion. ||1||
ਆਪਣੀ ਮਿਹਰ ਧਾਰਕੇ, ਸਾਹਿਬ ਨੇ ਉਨ੍ਹਾਂ ਨੂੰ ਆਪਣੇ ਅਨੁਰਾਗ ਦੇ ਖ਼ਜ਼ਾਨੇ ਪਰਦਾਨ ਕਰ ਦਿੱਤੇ ਹਨ।
ਭੰਡਾਰ = ਖ਼ਜ਼ਾਨਾ।੧।ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ ॥੧॥
 
नानक सोभावंतीआ सोहागणी अनदिनु भगति करेइ ॥४॥२८॥६१॥
Nānak sobẖāvanṯī▫ā sohāgaṇī an▫ḏin bẖagaṯ kare▫i. ||4||28||61||
O Nanak, the happy soul-brides are embellished and exalted; night and day they are absorbed in devotional worship. ||4||28||61||
ਨਾਨਕ! ਜਿਹੜੀਆਂ ਰੈਣ ਦਿਹੁੰ ਈਸ਼ਵਰੀ-ਪਰੇਮ ਵਿੱਚ ਲੀਨ ਰਹਿੰਦੀਆਂ ਹਨ, ਉਹ ਪ੍ਰਸੰਨ ਤੇ ਸੁਭਾਇਮਾਨ ਲਾੜੀਆਂ ਹਨ।
ਅਨਦਿਨੁ = ਹਰ ਰੋਜ਼।੪।ਹੇ ਨਾਨਕ! ਉਹ ਸੋਭਾ ਵਾਲੀ ਬਣਦੀ ਹੈ ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੀ ਭਗਤੀ ਕਰਦੀ ਹੈ ॥੪॥੨੮॥੬੧॥
 
सेज सुहावी हरि रंगि रवै भगति भरे भंडार ॥
Sej suhāvī har rang ravai bẖagaṯ bẖare bẖandār.
Upon her beautiful and cozy bed, she enjoys the Love of her Lord. She is overflowing with the treasure of devotion.
ਉਨ੍ਹਾਂ ਦੇ ਬਿਸਤਰੇ ਸੁੰਦਰ ਹਨ, ਪਿਆਰ ਨਾਲ ਉਹ ਹਰੀ ਨੂੰ ਮਾਣਦੇ ਹਨ, ਜਿਨ੍ਹਾਂ ਕੋਲਿ ਸੁਧਾ-ਪਰੇਮ ਦੇ ਪਰੀਪੂਰਨ ਖ਼ਜ਼ਾਨੇ ਹਨ।
ਸੇਜ = ਹਿਰਦਾ। ਰੰਗਿ = ਪਿਆਰ ਨਾਲ।ਪ੍ਰਭੂ (-ਪਤੀ) ਉਹਨਾਂ ਦੀ ਸੋਹਣੀ ਹਿਰਦੇ-ਸੇਜ ਉਤੇ ਪ੍ਰੇਮ ਨਾਲ ਆ ਪ੍ਰਗਟਦਾ ਹੈ। ਉਹਨਾਂ ਪਾਸ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ।
 
मनि मैलै भगति न होवई नामु न पाइआ जाइ ॥
Man mailai bẖagaṯ na hova▫ī nām na pā▫i▫ā jā▫e.
With a polluted mind, devotional service cannot be performed, and the Naam, the Name of the Lord, cannot be obtained.
ਮਲੀਨ-ਆਤਮਾ ਨਾਲ ਹਰੀ ਦਾ ਸਿਮਰਨ ਨਹੀਂ ਹੁੰਦਾ ਤੇ ਨਾਂ ਹੀ ਨਾਮ ਪਰਾਪਤ ਹੁੰਦਾ ਹੈ।
ਮਨਿ ਮੈਲੈ = ਮੈਲੈ ਮਨ ਨਾਲ। ਹੋਵਈ = ਹੋਵਏ, ਹੋਵੈ।ਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੀ ਰਾਹੀਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ (ਹਿਰਦੇ ਵਿਚ ਟਿਕ ਨਹੀਂ ਸਕਦਾ)।