Sri Guru Granth Sahib Ji

Search ਭਰਪੂਰ in Gurmukhi

तिन महि रामु रहिआ भरपूर ॥
Ŧin mėh rām rahi▫ā bẖarpūr.
They are totally fulfilled, imbued with the Lord's Essence.
ਉਨ੍ਹਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰੀਪੂਰਨ ਹੋਇਆ ਰਹਿੰਦਾ ਹੈ।
ਤਿਨ ਮਹਿ = ਉਹਨਾਂ ਵਿਚ। ਰਾਮੁ = ਅਕਾਲ ਪੁਰਖ। ਰਹਿਆ ਭਰਭੂਰ = ਨਕਾ-ਨਕ ਭਰਿਆ ਹੋਇਆ ਹੈ, ਰੋਮ ਰੋਮ ਵਿਚ ਵੱਸ ਰਿਹਾ ਹੈ।ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ।
 
जिस ते उपजै तिस ते बिनसै घटि घटि सचु भरपूरि ॥
Jis ṯe upjai ṯis ṯe binsai gẖat gẖat sacẖ bẖarpūr.
We shall merge into the One from whom we came. The True One is pervading each and every heart.
ਜਿਥੇ ਉਹ ਜੰਮੇ ਹਨ ਉਥੇ ਹੀ ਉਹ ਲੀਨ ਹੋ ਜਾਂਦੇ ਹਨ। ਸੱਚਾ ਸੁਆਮੀ ਹਰਦਿਲ ਨੂੰ ਪਰੀ-ਪੂਰਨ ਕਰ ਰਿਹਾ ਹੈ।
ਜਿਸ ਤੇ = ਜਿਸ ਪਰਮਾਤਮਾ ਤੋਂ। ਸਚੁ = ਸਦਾ-ਥਿਰ ਪ੍ਰਭੂ।ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ।
 
रंगि रता मेरा साहिबु रवि रहिआ भरपूरि ॥१॥ रहाउ ॥
Rang raṯā merā sāhib rav rahi▫ā bẖarpūr. ||1|| rahā▫o.
My Lord and Master is imbued with love; He is totally permeating and pervading all. ||1||Pause||
ਮੇਰਾ ਮਾਲਕ ਪ੍ਰੀਤ ਨਾਲ ਰੰਗੀਜਿਆ ਹੋਇਆ ਹੈ ਅਤੇ ਹਰ ਥਾਂ ਪਰੀ-ਪੂਰਨ ਹੋ ਸਮਾ ਰਿਹਾ ਹੈ। ਠਹਿਰਾਉ।
ਰੰਗਿ = ਪ੍ਰੇਮ ਵਿਚ, ਰੰਗ ਵਿਚ। ਰਤਾ = ਰੰਗਿਆ ਹੋਇਆ। ਰਵਿ ਰਹਿਆ = ਵਿਆਪਕ ਹੈ। ਭਰਪੂਰਿ = ਨਕਾ ਨਕ।੧।ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ॥੧॥ ਰਹਾਉ॥
 
तू भरपूरि जानिआ मै दूरि ॥
Ŧū bẖarpūr jāni▫ā mai ḏūr.
You are present everywhere. I had thought that You were far away.
ਤੂੰ ਸਰਬ-ਵਿਆਪਕ ਹੈਂ, ਮੈਂ ਤੈਨੂੰ ਦੁਰੇਡੇ ਖ਼ਿਆਲ ਕੀਤਾ ਹੈ।
ਭਰਪੂਰਿ = ਨਕਾ ਨਕ, ਹਰ ਥਾਂ ਮੌਜੂਦ।ਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ।
 
हरि संतहु देखहु नदरि करि निकटि वसै भरपूरि ॥
Har sanṯahu ḏekẖhu naḏar kar nikat vasai bẖarpūr.
O Saints, see clearly that the Lord is near at hand; He is pervading everywhere.
ਤੁਸੀਂ ਸਾਧੂਓ, ਗਹੁ ਦੀ ਨਿਗ੍ਹਾ ਨਾਲ ਤੱਕੋ ਕਿ ਵਾਹਿਗੁਰੂ ਨੇੜੇ ਹੀ ਵੰਸਦਾ ਹੈ ਅਤੇ ਹਰ ਥਾਂ ਪਰੀ-ਪੂਰਨ ਹੈ।
ਨਦਰਿ ਕਰਿ = ਨੀਝ ਲਾ ਕੇ, ਧਿਆਨ ਨਾਲ। ਨਿਕਟਿ = ਨੇੜੇ।ਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ, ਹਰੇਕ ਦੇ ਨੇੜੇ ਵੱਸਦਾ ਹੈ।
 
जनम मरन दुखु परहरै सबदि रहिआ भरपूरि ॥१॥ रहाउ ॥
Janam maran ḏukẖ parharai sabaḏ rahi▫ā bẖarpūr. ||1|| rahā▫o.
He shall remove the pains of death and rebirth; the Word of the Shabad shall fill you to overflowing. ||1||Pause||
(ਇੰਜ) ਹਰੀ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਰਫਾ ਕਰ ਦੇਵੇਗਾ, ਅਤੇ ਤੂੰ ਉਸ ਦੇ ਨਾਮ ਨਾਲ ਪਰੀਪੂਰਨ ਰਹੇਗਾ। ਠਹਿਰਾਉ।
ਪਰਹਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਵਿਚ, ਸਿਫ਼ਤ-ਸਾਲਾਹ ਦੀ ਬਾਣੀ ਵਿਚ।੧।ਪਰਮਾਤਮਾ (ਜੀਵਾਂ ਦਾ) ਜਨਮ ਮਰਨ ਦਾ ਦੁੱਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਭਰਪੂਰ ਵੱਸ ਰਿਹਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ) ॥੧॥ ਰਹਾਉ॥
 
मन कीआ इछा पूरीआ सबदि रहिआ भरपूरि ॥
Man kī▫ā icẖẖā pūrī▫ā sabaḏ rahi▫ā bẖarpūr.
The desires of the mind are fulfilled, when one is filled to overflowing with the Shabad.
ਜੋ ਹਰੀ ਦੇ ਨਾਮ ਨਾਲ ਪਰੀ-ਪੂਰਨ ਹੈ, ਉਸ ਦੀਆਂ ਦਿਲ ਦੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
ਇਛਾ = ਭਾਵਨੀਆਂ। ਸਬਦਿ = ਸ਼ਬਦ ਵਿਚ (ਜੁੜਿਆਂ)।ਜੇਹੜੇ ਬੰਦੇ ਪਰਮਾਤਮਾ ਦੇ ਅਦਬ ਵਿਚ ਤੇ ਪ੍ਰੇਮ ਵਿਚ ਰਹਿ ਕੇ ਉਸਦੀ ਭਗਤੀ ਦਿਨ ਰਾਤ ਕਰਦੇ ਹਨ, ਉਹਨਾਂ ਦੇ ਮਨ ਦੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹਨਾਂ ਦਾ ਮਨ ਕਾਮਨਾ-ਰਹਿਤ ਹੋ ਜਾਂਦਾ ਹੈ)।
 
जिनी सचु पछाणिआ सचि रते भरपूरि ॥
Jinī sacẖ pacẖẖāṇi▫ā sacẖ raṯe bẖarpūr.
Those who recognize the True One are permeated and attuned to Truth.
ਜਿਨ੍ਹਾਂ ਨੇ ਸੱਚੇ ਸਾਹਿਬ ਨੂੰ ਸਿੰਞਾਣਿਆ ਹੈ, ਉਹ ਸੱਚ ਨਾਲ ਰੰਗੇ ਅਤੇ ਪਰੀ-ਪੂਰਨ ਰਹਿੰਦੇ ਹਨ।
ਜਿਨੀ = ਜਿਨ੍ਹਾਂ ਬੰਦਿਆਂ ਨੇ। ਸਚਿ = ਸਦਾ-ਥਿਰ ਪ੍ਰਭੂ ਵਿਚ।ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪਰਮਾਤਮਾ ਨੂੰ ਹਰ ਥਾਂ ਵੱਸਦਾ ਪਛਾਣ ਲਿਆ ਹੈ, ਉਹ ਉਸ ਸਦਾ-ਥਿਰ ਪ੍ਰਭੂ (ਦੇ ਪਿਆਰ-ਰੰਗ) ਵਿਚ ਰੰਗੇ ਰਹਿੰਦੇ ਹਨ,
 
थान थनंतरि रवि रहिआ प्रभु मेरा भरपूरि ॥३॥
Thān thananṯar rav rahi▫ā parabẖ merā bẖarpūr. ||3||
He is Ever-present. My God is totally pervading all places and interspaces. ||3||
ਮੇਰਾ ਪੂਰੀ ਤਰ੍ਹਾਂ ਲਬਾ-ਲਬ ਭਰਨ ਵਾਲਾ ਸੁਆਮੀ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ।
ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਭਰਪੂਰਿ = ਪੂਰੇ ਤੌਰ ਤੇ।੩।ਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ ॥੩॥੩॥
 
हरि जलि थलि महीअलि भरपूरि दूजा नाहि कोइ ॥
Har jal thal mahī▫al bẖarpūr ḏūjā nāhi ko▫e.
The Lord pervades and permeates the water, the land and the sky; there is no other at all.
ਵਾਹਿਗੁਰੂ ਸਮੁੰਦਰਾਂ, ਮਾਰੂਥਲਾਂ, ਧਰਤੀ ਤੇ ਆਕਾਸ਼ ਅੰਦਰ ਪਰੀ-ਪੂਰਨ ਹੈ। ਉਸ ਦੇ ਬਗੈਰ ਹੋਰ ਦੂਸਰਾ ਕੋਈ ਨਹੀਂ।
ਮਹੀਅਲਿ = ਮਹੀ ਤਲਿ, ਧਰਤੀ ਦੇ ਉਪਰ।ਪ੍ਰਭੂ ਜਲ ਵਿਚ ਥਲ ਵਿਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ।
 
हरि अंतरि बाहरि रहिआ भरपूरे ॥
Har anṯar bāhar rahi▫ā bẖarpūre.
The Lord is totally permeating and pervading inside and out.
ਅੰਦਰ ਤੇ ਬਾਹਰ ਸਾਹਿਬ ਪੂਰੀ ਤਰ੍ਰਾ ਵਿਆਪਕ ਹੋ ਰਿਹਾ ਹੈ।
xxxਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ
 
सभ महि आपि रहिआ भरपूरि ॥
Sabẖ mėh āp rahi▫ā bẖarpūr.
You Yourself are totally pervading amongst all.
ਆਪੇ ਹੀ ਤੂੰ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈਂ।
xxxਸਭ ਜੀਵਾਂ ਵਿਚ ਪ੍ਰਭੂ ਆਪ ਹੀ ਹਾਜ਼ਰ-ਨਾਜ਼ਰ ਮੌਜੂਦ ਹੈ।
 
गुर कै सबदि रहिआ भरपूरे ॥
Gur kai sabaḏ rahi▫ā bẖarpūre.
Through the Word of the Guru's Shabad, He is pervading everywhere.
ਅਤੇ ਜੋ ਗੁਰਾਂ ਦੀ ਬਾਣੀ ਅੰਦਰ ਪਰੀ ਪੂਰਨ ਹੋ ਰਿਹਾ ਹੈ।
xxxਗੁਰੂ ਦੇ ਸ਼ਬਦ ਵਿਚ ਜੁੜਿਆਂ ਉਹ ਹਰ ਥਾਂ ਹੀ ਵੱਸਦਾ ਦਿੱਸਣ ਲੱਗ ਪੈਂਦਾ ਹੈ।
 
मेरा प्रभु भरपूरि रहिआ सभ थाई ॥
Merā parabẖ bẖarpūr rahi▫ā sabẖ thā▫ī.
My God is pervading and permeating all places.
ਮੇਰਾ ਮਾਲਕ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
xxxਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ।
 
ऐसा मेरा रामु रहिआ भरपूरि ॥
Aisā merā rām rahi▫ā bẖarpūr.
Such is my Lord, who is all-pervading everywhere.
ਇਹੋ ਜੇਹਾ ਮੇਰਾ ਮਾਲਕ ਹੈ ਜੋ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੈ।
ਭਰਪੂਰਿ = ਵਿਆਪਕ, ਹਰ ਥਾਂ ਮੌਜੂਦ।ਮੇਰਾ ਰਾਮ ਇਹੋ ਜਿਹਾ ਹੈ ਕਿ ਉਹ ਹਰ ਥਾਂ ਮੌਜੂਦ ਹੈ।
 
हरि अंतरि बाहरि आपि है मेरे गोविदा हरि आपि रहिआ भरपूरी जीउ ॥
Har anṯar bāhar āp hai mere goviḏā har āp rahi▫ā bẖarpūrī jī▫o.
The Lord Himself is within the self, and outside as well, O my Lord of the Universe; the Lord Himself is fully pervading everywhere.
ਅੰਦਰ ਤੇ ਬਾਹਰਵਾਰ ਸਾਹਿਬ ਖ਼ੁਦ ਹੀ ਹੈ ਹੇ ਮੇਰੇ ਮਾਲਕ! ਵਾਹਿਗੁਰੂ ਆਪੇ ਹੀ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
xxxਸਭ ਜੀਵਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਹਰੀ ਆਪ ਹੀ ਵੱਸਦਾ ਹੈ, ਹਰ ਥਾਂ ਹਰੀ ਆਪ ਹੀ ਭਰਪੂਰ ਹੈ।
 
डरु चूका देखिआ भरपूरि ॥१॥
Dar cẖūkā ḏekẖi▫ā bẖarpūr. ||1||
But my fear was removed, when I saw that He is pervading everywhere. ||1||
ਉਸ ਨੂੰ ਹਰ ਥਾਂ ਪਰੀ-ਪੂਰਨ ਤੱਕ ਕੇ ਮੇਰਾ ਖੋਫ ਦੂਰ ਹੋ ਗਿਆ ਹੈ।
ਚੂਕਾ = ਮੁੱਕ ਗਿਆ। ਭਰਪੂਰਿ = ਹਰ ਥਾਂ ਵਿਆਪਕ ॥੧॥ਜਦੋਂ ਉਸ ਨੂੰ (ਸਾਰੇ ਸੰਸਾਰ ਵਿਚ ਜ਼ੱਰੇ ਜ਼ੱਰੇ ਵਿਚ) ਵਿਆਪਕ ਵੇਖ ਲਿਆ, (ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ) ਡਰ ਮੁੱਕ ਗਿਆ ॥੧॥
 
गुणवंत नाह दइआलु बाला सरब गुण भरपूरए ॥
Guṇvanṯ nāh ḏa▫i▫āl bālā sarab guṇ bẖarpūr▫e.
My Lord is Meritorious, Merciful and Eternally Young; He is overflowing with all excellences.
ਮੇਰਾ ਚੰਗਿਆਈ-ਨਿਪੁੰਨ, ਮਿਹਰਬਾਨ ਅਤੇ ਸਦ-ਜੁਆਨ ਭਰਤਾ ਸਮੂਹ ਉਤਮਤਾਈਆਂ ਨਾਲ ਪਰੀ-ਪੂਰਨ ਹੈ।
ਨਾਹ = ਹੇ ਨਾਥ! ਹੇ ਪਤੀ! ਬਾਲਾ = ਸਦਾ ਜਵਾਨ ਰਹਿਣ ਵਾਲਾ।ਹੇ ਸਭ ਗੁਣਾਂ ਦੇ ਮਾਲਕ ਖਸਮ! ਤੂੰ ਦਇਆ ਦਾ ਘਰ ਹੈਂ, ਤੂੰ ਸਦਾ-ਜਵਾਨ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ।
 
साध की उपमा रही भरपूरि ॥
Sāḏẖ kī upmā rahī bẖarpūr.
The greatness of the Holy people is all-pervading.
ਸਰਬ-ਵਿਆਪਕ ਹੈ ਸੰਤਾਂ ਦੀ ਮਹਿਮਾ।
ਰਹੀ ਭਰਪੂਰਿ = ਸਭ ਥਾਈਂ ਵਿਆਪਕ ਹੈ।ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ।
 
नानक आपि अलिपतु रहिआ भरपूरि ॥४॥
Nānak āp alipaṯ rahi▫ā bẖarpūr. ||4||
O Nanak, He Himself remains distinct, while yet pervading all. ||4||
ਨਾਨਕ ਸੁਆਮੀ ਹਰ ਇਕਸ ਅੰਦਰ ਪਰੀਪੂਰਨ ਹੋ ਰਿਹਾ ਹੈ, ਤਦਯਪ ਉਹ ਖੁਦ ਨਿਰਲੇਪ ਰਹਿੰਦਾ ਹੈ।
ਅਲਿਪਤੁ = ਨਿਰ-ਲੇਪ, ਬੇ-ਦਾਗ਼ ॥੪॥ਹੇ ਨਾਨਕ! ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ ॥੪॥