Sri Guru Granth Sahib Ji

Search ਭਰਮੈ in Gurmukhi

भूली डूंगरि थलि चड़ै भरमै मनु डोलाइ ॥
Bẖūlī dūngar thal cẖaṛai bẖarmai man dolā▫e.
Deceived, she climbs the plateaus and mountains; her mind wavers in doubt.
ਸ਼ੱਕ ਸ਼ੁਭੇ ਅੰਦਰ ਉਸ ਦਾ ਚਿੱਤ ਡਿਕਡੋਲੇ ਖਾਂਦਾ ਹੈ ਅਤੇ ਉਹ ਰਾਹੋਂ ਘੁਸ ਕੇ ਉਚੇ ਮੈਦਾਨੀ ਅਤੇ ਪਹਾੜੀਂ ਚੜ੍ਹਦੀ ਹੈ।
ਡੂੰਗਰਿ = ਪਹਾੜ ਉਤੇ।ਖੁੰਝੀ ਹੋਈ ਹੀ ਕਦੇ ਕਿਸੇ ਪਹਾੜ (ਦੀ ਗੁਫ਼ਾ) ਵਿਚ ਬੈਠਦੀ ਹੈ ਕਦੇ ਕਿਸੇ ਟਿੱਲੇ ਉੱਤੇ ਚੜ੍ਹ ਬੈਠਦੀ ਹੈ, ਭਟਕਦੀ ਫਿਰਦੀ ਹੈ, ਉਸਦਾ ਮਨ (ਮਾਇਆ ਦੇ ਅਸਰ ਹੇਠ) ਡੋਲਦਾ ਹੈ।
 
नित दिनसु राति लालचु करे भरमै भरमाइआ ॥
Niṯ ḏinas rāṯ lālacẖ kare bẖarmai bẖarmā▫i▫ā.
Continuously, day and night, they are gripped by greed and deluded by doubt.
ਸੰਦੇਹ ਦਾ ਬਹਿਕਾਇਆ ਹੋਇਆ, ਜੀਵ ਹਮੇਸ਼ਾਂ ਹੀ ਦਿਨ ਰਾਤ ਲੋਭ ਦਾ ਪਕੜਿਆ ਹੋਇਆ ਹੈ।
ਭਰਮੈ = ਭਟਕਦਾ ਹੈ।ਜੇਹੜਾ ਮਨੁੱਖ ਸਦਾ ਦਿਨ ਰਾਤ (ਮਾਇਆ ਦਾ) ਲਾਲਚ ਕਰਦਾ ਰਹਿੰਦਾ ਹੈ ਮਾਇਆ ਦੀ ਪ੍ਰੇਰਨਾ ਵਿਚ ਆ ਕੇ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,
 
अनिक जोनि भरमै भरमीआ ॥
Anik jon bẖarmai bẖarmī▫ā.
They may wander and roam through countless incarnations.
ਅਤੇ ਅਨੇਕਾਂ ਜੂਨੀਆਂ ਅੰਦਰ ਲਗਾਤਾਰ ਭਟਕਦਾ ਹੈ।
ਭਰਮੀਆ = ਭਵਾਇਆ ਹੋਇਆ, ਭਰਮ ਵਿਚ ਪਾਇਆ ਹੋਇਆ।ਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ;
 
आतमु न चीन्है भरमै विचि सूता ॥१॥
Āṯam na cẖīnĥai bẖarmai vicẖ sūṯā. ||1||
They do not remember their souls; they are asleep in superstition. ||1||
ਉਹ ਪਰਮ ਆਤਮਾ ਨੂੰ ਚੇਤੇ ਨਹੀਂ ਕਰਦੇ ਅਤੇ ਵਹਿਮ ਅੰਦਰ ਸੁੱਤੇ ਪਏ ਹਨ।
ਆਤਮੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਚੀਨੈ = ਪਰਖਦਾ, ਪਛਾਣਦਾ। ਸੂਤਾ = ਗ਼ਾਫ਼ਲ ਹੋਇਆ ਰਹਿੰਦਾ ਹੈ ॥੧॥ਕਦੇ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ, ਮਾਇਆ ਦੀ ਭਟਕਣਾ ਵਿਚ ਪੈ ਕੇ (ਆਤਮਕ ਜੀਵਨ) ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ ॥੧॥
 
ऊझड़ि भरमै राहि न पाई ॥
Ūjẖaṛ bẖarmai rāhi na pā▫ī.
lead one to wander in the wilderness, but he does not find the Path.
ਇਨਸਾਨ ਬੀਆਬਾਨ ਅੰਦਰ ਭਟਕਦਾ ਹੈ ਅਤੇ ਉਸ ਨੂੰ ਰਸਤਾ ਨਹੀਂ ਲਭਦਾ।
ਉਝੜਿ = ਕੁਰਾਹੇ, ਗ਼ਲਤ ਰਸਤੇ ਉਤੇ। ਭਰਮੈ = ਭਟਕਦਾ ਹੈ। ਰਾਹਿ = (ਠੀਕ) ਰਸਤੇ ਉਤੇ।ਪਰ ਜੇ ਉਹ (ਪਰਮਾਤਮਾ ਦਾ ਦਾਸ ਬਣਨ ਦੀ ਜੁਗਤਿ) ਨਹੀਂ ਸਮਝਦਾ, ਤਾਂ ਉਸ ਦਾ (ਜਪ ਤਪ ਆਦਿਕ ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
 
साहिबु सदा हजूरि है भरमै के छउड़ कटि कै अंतरि जोति धरेहु ॥
Sāhib saḏā hajūr hai bẖarmai ke cẖẖa▫uṛ kat kai anṯar joṯ ḏẖarehu.
The Lord Master is ever-present. He tears away the veil of doubt, and installs His Light within the mind.
ਸੁਆਮੀ ਹਮੇਸ਼ਾਂ ਹਾਜ਼ਰ ਨਾਜ਼ਰ ਹੈ। ਸੰਦੇਹ ਦੇ ਪੜਦੇ ਨੂੰ ਪਾੜ ਕੇ ਉਹ ਆਪਣਾ ਪਰਕਾਸ਼ ਤੇਰੇ ਰਿਦੇ ਅੰਦਰ ਰੱਖ ਦੇਵੇਗਾ।
ਹਜੂਰਿ = ਅੰਗ ਸੰਗ। ਛਉੜ = ਪਰਦੇ, ਉਹ ਜਾਲਾ ਜੋ ਅੱਖਾਂ ਅੱਗੇ ਆ ਕੇ ਨਜ਼ਰ ਬੰਦ ਕਰ ਦੇਂਦਾ ਹੈ।ਮਾਲਕ ਸਦਾ ਅੰਗ ਸੰਗ ਹੈ, (ਅੱਖਾਂ ਅਗੋਂ) ਭਰਮ ਦੇ ਜਾਲੇ ਨੂੰ ਲਾਹ ਕੇ ਹਿਰਦੇ ਵਿਚ ਉਸ ਦੀ ਜੋਤ ਟਿਕਾਉ।
 
जिउ बाजीगरु भरमै भूलै झूठि मुठी अहंकारो ॥
Ji▫o bājīgar bẖarmai bẖūlai jẖūṯẖ muṯẖī ahankāro.
Like the juggler, deceiving by his tricks, one is deluded by egotism, falsehood and illusion.
ਜਿਸ ਤਰ੍ਹਾਂ ਮਦਾਰੀ ਸੰਦੇਹ ਭਰੀ ਖੇਡ ਅੰਦਰ ਭੁੱਲ ਜਾਂਦਾ ਹੈ, ਏਸੇ ਤਰ੍ਹਾਂ ਹੀ ਆਦਮੀ ਕੂੜ ਤੇ ਕਪਟ ਦੇ ਹੰਕਾਰ ਵਿੱਚ ਗ੍ਰਹਸਤ ਹੈ।
xxxਜਿਵੇਂ ਬਾਜ਼ੀਗਰ (ਤਮਾਸ਼ਾ ਵਿਖਾਂਦਾ ਹੈ, ਵੇਖਣ ਵਾਲਾ ਜੀਵ ਉਸ ਦੇ ਤਮਾਸ਼ੇ ਵਿਚ ਰੁੱਝਾ ਰਹਿੰਦਾ ਹੈ, ਤਿਵੇਂ) ਕੂੜੇ ਮੋਹ ਦੀ ਠਗੀ ਹੋਈ ਜੀਵ-ਇਸਤ੍ਰੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ਤੇ (ਕੂੜੀ ਮਾਇਆ ਦਾ) ਮਾਣ ਕਰਦੀ ਹੈ।
 
मनमुख भरमै सहसा होवै ॥
Manmukẖ bẖarmai sahsā hovai.
The self-willed manmukh remains deluded by his doubts.
ਸੰਦੇਹ ਅੰਦਰ ਖੱਚਤ ਹੋਇਆ ਹੋਇਆ ਮਨਮੱਤੀਆ ਭਟਕਦਾ ਫਿਰਦਾ ਹੈ।
xxxਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ;
 
कहि कबीर सो भरमै नाही ॥
Kahi Kabīr so bẖarmai nāhī.
Says Kabeer, one does not wander around lost,
ਕਬੀਰ ਜੀ ਆਖਦੇ ਹਨ ਕਿ ਉਹ ਜੂਨੀਆਂ ਅੰਦਰ ਨਹੀਂ ਭਟਕਦਾ,
ਕਹਿ = ਕਹੇ, ਆਖਦਾ ਹੈ। ਭਰਮੈ ਨਾਹੀ = ਭਟਕਦਾ ਨਹੀਂ।ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ,
 
छेरीं भरमै मुकति न होइ ॥
Cẖẖerīʼn bẖarmai mukaṯ na ho▫e.
he paces back and forth behind the bars, but he is not released.
ਜੋ (ਪਿੰਜਰੇ ਦੀਆਂ) ਸੀਖਾਂ ਪਿਛੇ ਭਾਉਂਦਾ ਫਿਰਦਾ ਹੈ, ਪ੍ਰੰਤੂ ਖਲਾਸੀ ਨਹੀਂ ਪਾ ਸਕਦਾ।
ਛੇਰੀਂ = ਪਿੰਜਰੇ ਦੀਆਂ ਵਿਰਲਾਂ ਵਿਚ। ਭਰਮੈ = ਭਟਕਦਾ ਹੈ। ਮੁਕਤਿ = ਪਿੰਜਰੇ ਵਿਚੋਂ ਖ਼ਲਾਸੀ।ਉਹ ਪਿੰਜਰੇ ਦੀਆਂ ਵਿਰਲਾਂ ਵਿਚ (ਬੇਸ਼ੱਕ) ਪਿਆ ਭਟਕੇ, (ਇਸ ਤਰ੍ਹਾਂ ਪਿੰਜਰੇ ਦੀ) ਕੈਦ ਵਿਚੋਂ ਨਿਕਲ ਨਹੀਂ ਸਕਦਾ।
 
हउमै मेरा भरमै संसारु ॥
Ha▫umai merā bẖarmai sansār.
in egotism and self-conceit, the world wanders in delusion.
ਇਨ੍ਹਾਂ ਅਤੇ ਹੰਕਾਰ ਤੇ ਖੁਦੀ ਅੰਦਰ ਦੁਨੀਆਂ ਭਟਕ ਰਹੀ ਹੈ।
ਮੇਰਾ = ਮਮਤਾ। ਭਰਮੈ = ਭਟਕਦਾ ਹੈ।(ਇਸ ਦੇ ਕਾਰਣ) ਜਗਤ ਮਮਤਾ ਅਤੇ ਹਉਮੈ ਵਿਚ ਭਟਕਦਾ ਰਹਿੰਦਾ ਹੈ।
 
बिनु गुर भरमै आवै जाइ ॥
Bin gur bẖarmai āvai jā▫e.
Without the Guru, one wanders, coming and going in reincarnation.
ਗੁਰਾਂ ਦੇ ਬਾਝੋਂ ਬੰਦਾ ਆਵਾਗਉਣ ਅੰਦਰ ਭਟਕਦਾ ਹੈ।
ਭਰਮੈ = ਭਟਕਦਾ ਹੈ।ਸਤਿਗੁਰੂ (ਦੀ ਸਰਨ ਆਉਣ) ਤੋਂ ਬਿਨਾ (ਮਨੁੱਖ ਮਾਇਆ ਵਿਚ) ਭਟਕਦਾ ਹੈ ਤੇ ਜੰਮਦਾ ਮਰਦਾ ਰਹਿੰਦਾ ਹੈ।
 
रोगे फिरि फिरि जोनी भरमै ॥
Roge fir fir jonī bẖarmai.
In disease they wander in reincarnation again and again.
ਬੀਮਾਰੀ ਰਾਹੀਂ ਹੀ ਉਹ ਮੁੜ ਮੁੜ ਕੇ ਜੂਨੀਆਂ ਦੇ ਅੰਦਰ ਭਟਕਦਾ ਹੈ।
ਫਿਰਿ ਫਿਰਿ = ਮੁੜ ਮੁੜ। ਭਰਮੈ = ਭਟਕਦਾ ਹੈ।ਉਸ ਰੋਗ ਦੇ ਕਾਰਨ ਹੀ ਮੁੜ ਮੁੜ ਜੂਨਾਂ ਵਿਚ ਭਟਕਦਾ ਰਹਿੰਦਾ ਹੈ।
 
तीरथि भरमै रोगु न छूटसि पड़िआ बादु बिबादु भइआ ॥
Ŧirath bẖarmai rog na cẖẖūtas paṛi▫ā bāḏ bibāḏ bẖa▫i▫ā.
Wandering around at sacred shrines of pilgrimage, the mortal is not cured of his disease. Reading scripture, he gets involved in useless arguments.
ਯਾਤ੍ਰਾ ਅਸਥਾਨਾਂ ਤੇ ਭਟਕਣ ਦੁਆਰਾ, ਜ਼ਹਿਮਤ ਕੱਟੀ ਨਹੀਂ ਜਾਂਦੀ। ਪੜ੍ਹਨ ਰਾਹੀਂ, ਉਹ ਫਜੂਲ ਬਖੇੜਿਆਂ ਵਿੱਚ ਖਚਤ ਹੋ ਜਾਂਦਾਹੈ।
ਬਾਦੁ ਬਿਬਾਦੁ = ਝਗੜਾ।ਜੇਹੜਾ ਮਨੁੱਖ ਤੀਰਥ ਉਤੇ ਭਟਕਦਾ ਫਿਰਦਾ ਹੈ ਉਸ ਦਾ ਭੀ (ਹਉਮੈ-) ਰੋਗ ਨਹੀਂ ਮੁੱਕਦਾ, ਪੜ੍ਹਿਆ ਹੋਇਆ ਮਨੁੱਖ ਭੀ ਇਸ ਤੋਂ ਨਹੀਂ ਬਚਿਆ, ਉਸ ਨੂੰ ਝਗੜਾ-ਬਹਸ (ਰੂਪ ਹੋ ਕੇ ਹਉਮੈ-ਰੋਗ) ਚੰਬੜਿਆ ਹੋਇਆ ਹੈ।
 
मनमुखि भरमै मझि गुबार ॥१॥
Manmukẖ bẖarmai majẖ gubār. ||1||
The self-willed manmukh wanders, lost in the darkness. ||1||
ਮਨਮਤੀਆ ਅਨ੍ਹੇਰੇ ਅੰਦਰ ਭਟਕਦਾ ਹੈ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ। ਮਝਿ = ਵਿਚ। ਗੁਬਾਰ = ਹਨੇਰਾ, ਅਗਿਆਨਤਾ ਦਾ ਹਨੇਰਾ ॥੧॥ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਭਟਕਦਾ ਫਿਰਦਾ ਹੈ (ਠੇਡੇ ਖਾਂਦਾ ਫਿਰਦਾ ਹੈ, ਉਸ ਨੂੰ ਸਹੀ ਜੀਵਨ-ਪੰਧ ਨਹੀਂ ਦਿੱਸਦਾ) ॥੧॥
 
अंतरि लालचु भरमु है भरमै गावारी ॥
Anṯar lālacẖ bẖaram hai bẖarmai gāvārī.
Within, you are filled with greed and doubt; you wander around like a fool.
ਤੇਰੇ ਅੰਦਰੋ ਲੋਭ ਅਤੇ ਸੰਦੇਹ ਹੈ ਅਤੇ ਤੂੰ ਮੂਰਖ ਭਟਕਦਾ ਫਿਰਦਾ ਹੈ।
ਭਰਮੁ = ਭਟਕਣਾ। ਭਰਮੈ = ਭਟਕਦਾ ਹੈ, ਠੇਡੇ ਖਾਂਦਾ ਹੈ। ਗਾਵਾਰੀ = ਮੂਰਖ।ਉਸ ਦੇ ਮਨ ਵਿਚ ਲਾਲਚ ਹੈ ਭਟਕਣਾ ਹੈ, ਮੂਰਖ ਠੇਡੇ ਖਾਂਦਾ ਫਿਰਦਾ ਹੈ;