Sri Guru Granth Sahib Ji

Search ਭਰਵਾਸਾ in Gurmukhi

आदि जुगादि जा का भरवासा ॥३॥
Āḏ jugāḏ jā kā bẖarvāsā. ||3||
who is the Support of all beings, from the very beginning of time, and throughout the ages. ||3||
ਜੋ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਜੀਵਾਂ ਦਾ ਆਸਰਾ ਹੈ।
ਆਦਿ = ਸ਼ੁਰੂ ਤੋਂ ਹੀ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ਹੀ। ਜਾ ਕਾ = ਜਿਸ ਦਾ ॥੩॥ਜਿਸ (ਦੀ ਸਹਾਇਤਾ) ਦਾ ਭਰੋਸਾ ਸਦਾ ਤੋਂ ਹੀ (ਸਭ ਜੀਵਾਂ ਨੂੰ ਹੈ) ॥੩॥
 
नानक दास तेरा भरवासा ॥४॥२९॥८०॥
Nānak ḏās ṯerā bẖarvāsā. ||4||29||80||
Servant Nanak relies on You alone. ||4||29||80||
ਨਫਰ ਨਾਨਕ ਨੂੰ ਤੇਰਾ ਹੀ ਆਸਰਾ ਹੈ, ਹੇ ਮੇਰੇ ਸੁਆਮੀ!
xxx ॥੪॥੨੯॥੮੦॥ਹੇ ਨਾਨਕ! (ਆਖ-ਹੇ ਪ੍ਰਭੂ! ਮੈਨੂੰ ਤੇਰੇ) ਦਾਸ ਨੂੰ ਤੇਰਾ ਹੀ ਭਰਵਾਸਾ ਹੈ ॥੪॥੨੯॥੮੦॥
 
माणु निमाणे तूं धणी तेरा भरवासा ॥
Māṇ nimāṇe ṯūʼn ḏẖaṇī ṯerā bẖarvāsā.
You are the honor of the dishonored. O Master, in You I place my trust.
ਤੂੰ ਬੇਇਜ਼ਤਿਆਂ ਦੀ ਇਜ਼ਤ ਹੈ, ਹੇ ਮਾਲਕ। ਤੇਰੇ ਵਿੱਚ ਹੀ ਮੇਰਾ ਭਰੋਸਾ ਹੈ।
ਧਣੀ = ਮਾਲਕ।ਹੇ ਪ੍ਰਭੂ! ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈਂ, ਮੈਨੂੰ ਤੇਰਾ ਹੀ ਭਰਵਾਸਾ ਹੈ।"
 
कोइ न पहुचनहारा दूजा अपुने साहिब का भरवासा ॥१॥
Ko▫e na pahucẖanhārā ḏūjā apune sāhib kā bẖarvāsā. ||1||
No one else can equal me, because I have the loving support of my Lord and Master. ||1||
ਕੋਈ ਹੋਰ ਮੇਰੀ ਬਰਾਬਰੀ ਨਹੀਂ ਕਰ ਸਕਦਾ ਕਿਉਂ ਜੋ ਮੈਨੂੰ ਆਪਣੇ ਸੁਆਮੀ ਦਾ ਆਸਰਾ ਹੈ।
ਸਾਹਿਬ = ਮਾਲਕ। ਭਰਵਾਸਾ = ਭਰੋਸਾ, ਸਹਾਰਾ ॥੧॥ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ॥੧॥
 
पतित उधारणु सतिगुरु मेरा मोहि तिस का भरवासा ॥
Paṯiṯ uḏẖāraṇ saṯgur merā mohi ṯis kā bẖarvāsā.
My True Guru is the Savior of sinners; I have placed my trust and faith in Him.
ਪਾਪੀਆਂ ਨੂੰ ਪਾਰ ਕਰਨ ਵਾਲਾ ਹੈ, ਮੈਂਡਾ ਸੱਚਾ ਗੁਰੂ। ਉਸ ਅੰਦਰ ਮੈਂ ਆਪਣਾ ਯਕੀਨ ਧਾਰ ਲਿਆ ਹੈ।
ਪਤਿਤ ਉਧਾਰਣੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ। ਮੋਹਿ = ਮੈਨੂੰ। ਤਿਸ ਕਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਭਰਵਾਸਾ = ਆਸਰਾ।ਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ।
 
संतां भरवासा तेरा ॥
Sanṯāʼn bẖarvāsā ṯerā.
You are the support of the Saints.
ਸਾਧੂਆਂ ਨੂੰ ਤੇਰਾ ਆਸਰਾ ਹੈ।
ਭਰਵਾਸਾ = ਭਰੋਸਾ, ਸਹਾਰਾ।ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ।
 
घरि बाहरि तेरा भरवासा तू जन कै है संगि ॥
Gẖar bāhar ṯerā bẖarvāsā ṯū jan kai hai sang.
At home, and outside, I place my trust in You; You are always with Your humble servant.
ਗ੍ਰਹਿ ਦੇ ਅੰਦਰ ਅਤੇ ਬਾਹਰ ਮੈਨੂੰ ਤੇਰਾ ਹੀ ਆਸਰਾ ਹੈ, ਹੇ ਸੁਆਮੀ! ਤੂੰ ਸਦਾ ਆਪਣੇ ਗੋਲੇ ਦੇ ਅੰਗ ਸੰਗ ਹੈ।
ਘਰਿ = ਘਰ ਵਿਚ। ਭਰਵਾਸਾ = ਆਸਰਾ, ਸਹਾਰਾ। ਕੈ ਸੰਗਿ = ਦੇ ਨਾਲ। ਹੈ = ਹੈਂ ਪ੍ਰੀਤਮਹੇ ਪ੍ਰਭੂ! ਤੇਰੇ ਸੇਵਕ ਨੂੰ ਘਰ ਦੇ ਅੰਦਰ ਭੀ, ਘਰੋਂ ਬਾਹਰ ਭੀ ਤੇਰਾ ਹੀ ਸਹਾਰਾ ਰਹਿੰਦਾ ਹੈ, ਤੂੰ ਆਪਣੇ ਸੇਵਕ ਦੇ (ਸਦਾ) ਨਾਲ ਰਹਿੰਦਾ ਹੈਂ।
 
तेरी टेक भरवासा तुम्हरा जपि नामु तुम्हारा उधरे ॥१॥ रहाउ ॥
Ŧerī tek bẖarvāsā ṯumĥrā jap nām ṯumĥārā uḏẖre. ||1|| rahā▫o.
You are my support. I count on You. Meditating on You, I am saved. ||1||Pause||
ਮੇਰੇ ਵਾਹਿਗੁਰੂ, ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰਾ ਆਸਰਾ। ਤੇਰੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਬਚ ਗਿਆ ਹਾਂ। ਠਹਿਰਾਉ।
ਟੇਕ = ਆਸਰਾ। ਉਧਰੇ = ਵਿਕਾਰਾਂ ਤੋਂ ਬਚ ਗਏ ॥੧॥ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ॥੧॥ ਰਹਾਉ॥
 
मनि चाउ घनेरा सुणि प्रभ मेरा मै तेरा भरवासा ॥
Man cẖā▫o gẖanerā suṇ parabẖ merā mai ṯerā bẖarvāsā.
My mind is filled with such a great yearning; hear me, O God - I place my faith in You.
ਮੇਰੇ ਚਿੱਤ ਅੰਦਰ ਬਹੁਤੀ ਉਮੰਗ ਹੈ, ਮੇਰੀ ਗੱਲ ਸੁਣ, ਹੇ ਮੇਰੇ ਮਾਲਕ! ਮੇਰਾ ਤੇਰੇ ਵਿੱਚ ਭਰੋਸਾ ਹੈ।
ਘਨੇਰਾ = ਬਹੁਤ। ਪ੍ਰਭ ਮੇਰਾ = ਹੇ ਮੇਰੇ ਪ੍ਰਭੂ! ਮੈ = ਮੈਨੂੰ।ਹੇ ਮੇਰੇ ਪ੍ਰਭੂ! (ਮੇਰੀ ਬੇਨਤੀ) ਸੁਣ, ਮੇਰੇ ਮਨ ਵਿਚ (ਤੇਰੇ ਦਰਸਨ ਲਈ) ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ।
 
मेरे मन हरि ऊपरि कीजै भरवासा ॥
Mere man har ūpar kījai bẖarvāsā.
O my mind, place your faith in the Lord.
ਹੇ ਮੇਰੇ ਮਨੂਏ! ਤੂੰ ਆਪਣੇ ਪ੍ਰਭੂ ਉੇਤੇ ਪ੍ਰਤੀਤ ਧਾਰ।
ਕੀਜੈ = ਕਰਨਾ ਚਾਹੀਦਾ ਹੈ।ਹੇ ਮੇਰੇ ਮਨ! (ਸਦਾ) ਪਰਮਾਤਮਾ ਉਤੇ ਭਰੋਸਾ ਰੱਖਣਾ ਚਾਹੀਦਾ ਹੈ,
 
तिस का भरवासा किउ कीजै मन मेरे जो अंती अउसरि रखि न सकासा ॥
Ŧis kā bẖarvāsā ki▫o kījai man mere jo anṯī a▫osar rakẖ na sakāsā.
Why place your faith in anyone, O my mind, who cannot come to your rescue at the last instant?
ਉਸ ਉਤੇ ਕਿਉਂ ਭਰੋਸਾ ਧਾਰੀਏ, ਹੇ ਮੇਰੀ ਜਿੰਦੜੀਏ, ਜੋ ਅਖੀਰ ਦੇ ਵੇਲੇ ਤੈਨੂੰ ਬਚਾ ਨਹੀਂ ਸਕਦਾ?
ਤਿਸ ਕਾ = {ਲਫ਼ਜ਼ 'ਤਿਸੁ ਦਾ ਨਾਹ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਅੰਤੀ = ਅਖ਼ੀਰਲੇ। ਅਉਸਰਿ = ਅਉਸਰ ਵਿਚ, ਸਮੇ ਵਿਚ, ਮੌਕੇ ਤੇ।ਹੇ ਮੇਰੇ ਮਨ! ਜੇਹੜਾ ਕੋਈ ਅੰਤਲੇ ਸਮੇ (ਮੌਤ ਪਾਸੋਂ ਸਾਨੂੰ) ਬਚਾ ਨਹੀਂ ਸਕਦਾ, ਉਸ ਦਾ ਭਰੋਸਾ ਨਹੀਂ ਕਰਨਾ ਚਾਹੀਦਾ।
 
जन नानक अनदिनु नामु जपहु हरि संतहु इहु छूटण का साचा भरवासा ॥४॥२॥
Jan Nānak an▫ḏin nām japahu har sanṯahu ih cẖẖūtaṇ kā sācẖā bẖarvāsā. ||4||2||
Servant Nanak speaks: night and day, chant the Lord's Name, O Saints; this is the only true hope for emancipation. ||4||2||
ਗੋਲਾ ਨਾਨਕ ਆਖਦਾ ਹੈ, ਰਾਤ ਦਿਨ ਪ੍ਰਭੂ ਦੇ ਨਾਮ ਦਾ ਆਰਾਧਨ ਕਰੋ, ਹੇ ਵਾਹਿਗੁਰੂ ਦੇ ਸਾਧੂਓ! ਸੱਚੀ ਮੁੱਚੀ ਬੰਦਖਲਾਸ ਹੋਣ ਦੀ ਕੇਵਲ ਇਸ ਵਿੱਚ ਹੀ ਆਸ ਉਮੀਦਾ ਹੈ।
ਅਨਦਿਨੁ = {अनुदिनं} ਹਰ ਰੋਜ਼। ਸੰਤਹੁ = ਹੇ ਸੰਤ ਜਨੋ! ॥੪॥੨॥ਹੇ ਦਾਸ ਨਾਨਕ! (ਆਖ-) ਹੇ ਸੰਤ ਜਨੋ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ। (ਦੁੱਖਾਂ ਕਲੇਸ਼ਾਂ ਤੋਂ) ਬਚਣ ਦਾ ਇਹੀ ਪੱਕਾ ਵਸੀਲਾ ਹੈ ॥੪॥੨॥
 
अनिक राज भोग रस माणी नाउ जपी भरवासा तेरा ॥१॥ रहाउ ॥
Anik rāj bẖog ras māṇī nā▫o japī bẖarvāsā ṯerā. ||1|| rahā▫o.
I enjoy countless pleasures of power and tasty delights, chanting Your Name, and placing my faith in You. ||1||Pause||
ਤੇਰਾ ਨਾਮ ਉਚਾਰਨ ਤੇ ਤੇਰੇ ਵਿੱਚ ਨਿਸਚਾ ਕਰਨ ਦੁਆਰਾ, ਹੇ ਸਾਈਂ ਮੈਂ ਅਨੇਕਾਂ ਪਾਤਿਸ਼ਾਹੀਆਂ ਦੀਆਂ ਨਿਆਮਤਾਂ ਤੇ ਅਨੰਦ ਲੁਟਦਾ ਹਾਂ। ਠਹਿਰਾਓ।
ਮਾਣੀ = ਮਾਣੀਂ, ਮੈਂ ਮਾਣਦਾ ਹਾਂ। ਜਪੀ = ਜਪੀਂ, ਜਪਦਾ ਰਹਾਂ। ਭਰਵਾਸਾ = ਆਸਰਾ ॥੧॥ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ (ਮੇਹਰ ਕਰ) ਮੈਂ ਤੇਰਾ ਨਾਮ ਜਪਦਾ ਰਹਾਂ (ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ) ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ ॥੧॥ ਰਹਾਉ॥
 
बिरथा भरवासा लोक ॥
Birthā bẖarvāsā lok.
Reliance on mortal man is useless.
ਵਿਅਰਥ ਹੈ ਆਦਮੀ ਦਾ ਆਸਰਾ।
ਬਿਰਥਾ = {वृथा} ਬਿਅਰਥ। ਭਰਵਾਸਾ = ਭਰੋਸਾ, ਸਹਾਇਤਾ ਦੀ ਆਸ।ਹੇ ਮਨ! ਦੁਨੀਆ ਦੀ ਮਦਦ ਦੀ ਆਸ ਰੱਖਣੀ ਵਿਅਰਥ ਹੈ।
 
जा का भरवासा सभ घट माहि ॥
Jā kā bẖarvāsā sabẖ gẖat māhi.
All hearts rest their faith and hope in Him.
ਜਿਸ ਦਾ ਆਸਰਾ ਸਾਰਿਆਂ ਦਿਲਾਂ ਅੰਦਰ ਹੈ।
ਭਰਵਾਸਾ = ਸਹਾਰਾ। ਘਟ = ਹਿਰਦਾ।ਜਿਸ ਪਰਮਾਤਮਾ ਦਾ ਸਹਾਰਾ ਹਰੇਕ ਜੀਵ ਦੇ ਹਿਰਦੇ ਵਿਚ ਹੈ,
 
तेरी टेक तेरा भरवासा ॥
Ŧerī tek ṯerā bẖarvāsā.
I take Your Support, and place my faith in You.
ਤੂੰ ਹੇ ਸਾਈਂ! ਮੇਰਾ ਆਸਰਾ ਹੈ ਅਤੇ ਤੂੰ ਹੀ ਮੇਰਾ ਈਮਾਨ।
ਭਰਵਾਸਾ = ਸਹਾਰਾ।ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰੀ ਹੀ ਟੇਕ ਹੈ ਤੇਰਾ ਹੀ ਆਸਰਾ ਹੈ,
 
आगे कउ किछु तुलहा बांधहु किआ भरवासा धन का ॥
Āge ka▫o kicẖẖ ṯulhā bāʼnḏẖahu ki▫ā bẖarvāsā ḏẖan kā.
So build a raft to the world hereafter; what faith do you place in wealth?
ਅਗਲੇ ਜਹਾਨ ਲਈ ਤੂੰ ਮੋਈ ਤੁਲਹੜਾ ਬੰਨ੍ਹ। ਧਨ-ਦੌਲਤ ਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ?
ਆਗੇ ਕਉ = ਅਗਲੇ ਆਉਣ ਵਾਲੇ ਜੀਵਨ ਲਈ। ਤੁਲਹਾ = ਬੇੜਾ।ਇਸ ਧਨ ਦਾ (ਜੋ ਤੂੰ ਖੱਟਿਆ ਕਮਾਇਆ ਹੈ) ਕੋਈ ਇਤਬਾਰ ਨਹੀਂ (ਕਿ ਕਦੋਂ ਨਾਸ ਹੋ ਜਾਏ, ਸੋ) ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ) ਬੇੜਾ ਬੰਨ੍ਹੋ।
 
मीत साजन भरवासा तेरा ॥
Mīṯ sājan bẖarvāsā ṯerā.
O my Friend and Companion, You are my Trusted Support.
ਹੇ ਮੇਰੇ ਮਿੱਤਰ ਅਤੇ ਯਾਰ! ਕੇਵਲ ਤੂੰ ਹੀ ਮੇਰਾ ਆਸਰਾ ਹੈ।
xxxਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਮੇਰਾ ਸੱਜਣ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ।