Sri Guru Granth Sahib Ji

Search ਭਲੀ in Gurmukhi

जो तुधु भावै साई भली कार ॥
Jo ṯuḏẖ bẖāvai sā▫ī bẖalī kār.
Whatever pleases You is the only good done,
ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
ਸਾਈ ਕਾਰ = ਉਹੋ ਕਾਰ, ਉਹੋ ਕੰਮ।ਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।
 
जो तुधु भावै साई भली कार ॥
Jo ṯuḏẖ bẖāvai sā▫ī bẖalī kār.
Whatever pleases You is the only good done,
ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਉਹੀ ਚੰਗਾ ਕੰਮ ਕਾਜ ਹੈ।
xxxਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।
 
जो तुधु भावै साई भली कार ॥
Jo ṯuḏẖ bẖāvai sā▫ī bẖalī kār.
Whatever pleases You is the only good done,
ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
xxxਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ। ਤੇਰੀ ਸਿਫ਼ਤ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ)।
 
जो तुधु भावै साई भली कार ॥
Jo ṯuḏẖ bẖāvai sā▫ī bẖalī kār.
Whatever pleases You is the only good done,
ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
xxxਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ)।
 
भली सरी जि उबरी हउमै मुई घराहु ॥
Bẖalī sarī jė ubrī ha▫umai mu▫ī gẖarāhu.
It all worked out-I was saved, and the egotism within my heart was subdued.
ਚੰਗਾ ਹੋਇਆ ਕਿ ਮੈਂ ਬਚ ਗਿਆ ਹਾਂ ਅਤੇ ਮੇਰਾ ਹੰਕਾਰ ਮੇਰੇ ਦਿਲ ਵਿੱਚ ਹੀ ਖਤਮ ਹੋ ਗਿਆ।
ਸਰੀ = ਫਬ ਗਈ। ਉਬਰੀ = ਬਚ ਗਈ। ਘਰਾਹੁ = ਘਰ ਤੋਂ, ਹਿਰਦੇ ਵਿਚੋਂ।(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ।
 
सचि सुहागणि सा भली पिरि मोही गुण संगि ॥६॥
Sacẖ suhāgaṇ sā bẖalī pir mohī guṇ sang. ||6||
The happy soul-bride is true and good; she is fascinated by the Glories of her Husband Lord. ||6||
ਉਹੀ ਸੱਚੀ ਮੁੱਚੀ ਖੁਸ਼ ਤੇ ਨੇਕ ਵਹੁਟੀ ਹੈ ਜਿਹੜੀ ਆਪਣੇ ਪਿਆਰੇ ਪਤੀ ਦੀਆਂ ਉਤਕ੍ਰਿਸ਼ਟਤਾਈਆਂ ਨਾਲ ਫ਼ਰੇਫ਼ਤਾ ਹੋਈ ਹੈ।
ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ, ਅਮਰ ਪ੍ਰਭੂ ਵਿਚ। ਪਿਰਿ = ਪਿਰ ਨੇ ॥੬॥ਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ ॥੬॥
 
सभ किछु दीआ भलीआ जाई ॥
Sabẖ kicẖẖ ḏī▫ā bẖalī▫ā jā▫ī.
Everything, everywhere which You have given is good.
ਤੂੰ ਮੈਨੂੰ ਸਾਰਾ ਕੁਝ ਤੇ ਚੰਗੀਆਂ ਥਾਵਾਂ ਦਿੱਤੀਆਂ ਹਨ।
ਭਲੀਆ = ਚੰਗੀਆਂ। ਜਾਈ = ਥਾਵਾਂ।ਤੂੰ (ਸਾਨੂੰ ਜੀਵਾਂ ਨੂੰ) ਸਭ ਕੁਝ ਦਿੱਤਾ ਹੋਇਆ ਹੈ, ਚੰਗੀਆਂ ਥਾਵਾਂ ਦਿੱਤੀਆਂ ਹੋਈਆਂ ਹਨ।
 
जिथै रखै सा भली जाए ॥
Jithai rakẖai sā bẖalī jā▫e.
Wherever He keeps us is a good place.
ਜਿੇਥੇ ਕਿਤੇ ਉਹ ਰੱਖਦਾ ਹੈ, ਉਹੀ ਚੰਗੀ ਥਾਂ ਹੈ।
ਸਾ ਜਾਏ = ਉਹ ਥਾਂ {ਲਫ਼ਜ਼ 'ਸਾ' ਇਸਤ੍ਰੀ-ਲਿੰਗ ਹੈ}।(ਜੀਵ ਨੂੰ) ਜਿਸ ਥਾਂ ਪਰਮਾਤਮਾ ਰੱਖਦਾ ਹੈ, ਉਹੀ ਥਾਂ (ਜੀਵ ਵਾਸਤੇ) ਚੰਗੀ ਹੁੰਦੀ ਹੈ।
 
सखी वसि आइआ फिरि छोडि न जाई इह रीति भली भगवंतै ॥
Sakẖī vas ā▫i▫ā fir cẖẖod na jā▫ī ih rīṯ bẖalī bẖagvanṯai.
O my companions, when He comes under our power, He shall never leave us again. This is the good nature of the Lord God.
ਹੇ ਮੇਰੀ ਸਈਓ! ਜੇਕਰ ਉਹ ਇਕ ਵਾਰ ਆਪਣੇ ਅਖਤਿਆਰ ਵਿੱਚ ਹੋ ਜਾਵੇ, ਉਹ ਮੁੜ ਕੇ ਸਾਨੂੰ ਤਿਆਗ ਕੇ ਨਹੀਂ ਜਾਵੇਗਾ। ਭਾਗਾਂ ਵਾਲੇ ਸਾਈਂ ਦਾ ਇਹ ਚੰਗਾ ਰਿਵਾਜ ਹੈ।
ਸਖੀ = ਹੇ ਸਹੇਲੀ! ਵਸਿ = ਵੱਸ ਵਿਚ। ਭਗਵੰਤੈ = ਭਗਵਾਨ ਦੀ।ਹੇ ਸਹੇਲੀ! ਉਸ ਭਗਵਾਨ ਦੀ ਇਹ ਸੋਹਣੀ ਮਰਯਾਦਾ ਹੈ ਕਿ ਜੇ ਉਹ ਇਕ ਵਾਰੀ ਪ੍ਰੇਮ-ਵੱਸ ਹੋ ਜਾਵੇ ਤਾਂ ਫਿਰ ਕਦੇ ਛੱਡ ਕੇ ਨਹੀਂ ਜਾਂਦਾ।
 
सुणि सखीए इह भली बिनंती एहु मतांतु पकाईऐ ॥
Suṇ sakẖī▫e ih bẖalī binanṯī ehu maṯāʼnṯ pakā▫ī▫ai.
Listen, O my companions, to my sincere prayer: let's make this firm resolve.
ਮੇਰੀਓ ਸਾਥਣੋਂ! ਮੇਰੀ ਚੰਗੀ ਪ੍ਰਾਰਥਨਾ ਵੱਲ ਕੰਨ ਦਿਓ। ਆਓ ਆਪਾਂ ਇੰਜ ਪੱਕਾ ਫੈਸਲਾ ਕਰੀਏ।
ਮਤਾਂਤੁ = ਸਲਾਹ, ਮਸ਼ਵਰਾ। ਪਕਾਈਐ = ਪੱਕਾ ਕਰੀਏ।ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ) ਇਹ ਭਲੀ ਬੇਨਤੀ (ਸੁਣ। ਆ) ਇਹ ਸਲਾਹ ਪੱਕੀ ਕਰੀਏ,
 
सुणि सखीए मेरी नीद भली मै आपनड़ा पिरु मिलिआ ॥
Suṇ sakẖī▫e merī nīḏ bẖalī mai āpnaṛā pir mili▫ā.
Listen, O my companions: now I sleep well, since I found my Husband Lord.
ਸ੍ਰਵਣ ਕਰ ਹੇ ਮੇਰੇ ਮਿੱਤਰ! ਮੇਰੀ ਨੀਦਰ ਸ਼੍ਰੇਸ਼ਟ ਹੈ, ਕਿਉਂਕਿ ਮੈਨੂੰ ਆਪਣਾ ਪਿਆਰਾ ਪਤੀ ਮਿਲ ਪਿਆ ਹੈ।
xxxਹੇ ਸਹੇਲੀਏ! ਸੁਣ, (ਹੁਣ) ਮੈਨੂੰ ਨੀਂਦ ਭੀ ਪਿਆਰੀ ਲੱਗਦੀ ਹੈ, (ਕਿਉਂਕਿ ਸੁਪਨੇ ਵਿਚ ਭੀ) ਮੈਨੂੰ ਆਪਣਾ ਪਿਆਰਾ ਪਤੀ ਮਿਲ ਪੈਂਦਾ ਹੈ।
 
जिसहि बुझाए तिसहि सभ भली ॥
Jisahi bujẖā▫e ṯisėh sabẖ bẖalī.
All goes well for those who know Him.
ਹਰ ਸ਼ੈ ਉਸ ਲਈ ਚੰਗੀ ਹੋ ਆਉਂਦੀ ਹੈ, ਜਿਸ ਨੂੰ ਸੁਆਮੀ ਦਰਸਾਉਂਦਾ ਹੈ।
ਭਲੀ = ਸੁਖਦਾਈ।ਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ)।
 
जिसु सोभा कउ करहि भली करनी ॥
Jis sobẖā ka▫o karahi bẖalī karnī.
The glory, for which you perform good deeds -
ਜਿਸ ਪ੍ਰਭੂਤਾ ਲਈ ਤੂੰ ਚੰਗੇ ਕਰਮ ਕਮਾਉਂਦਾ ਹੈ,
ਕਰਨੀ = ਕੰਮ।ਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ,
 
भली सु करनी सोभा धनवंत ॥
Bẖalī so karnī sobẖā ḏẖanvanṯ.
His actions are good, he is glorious and wealthy;
ਚੰਗੇ ਹਨ ਉਸ ਦੇ ਅਮਲ ਅਤੇ ਸੁਭਾਇਮਾਨ ਤੇ ਦੌਲਤਮੰਦ ਹੈ ਉਹ,
ਕਰਨੀ = ਆਚਰਨ।ਉਸੇ ਮਨੁੱਖ ਦਾ ਹੀ ਆਚਰਨ ਭਲਾ ਹੈ, ਉਸੇ ਨੂੰ ਹੀ ਸੋਭਾ ਮਿਲਦੀ ਹੈ, ਓਹੀ ਧਨਾਢ ਹੈ,
 
नानक मनमुखा नालो तुटी भली जिन माइआ मोह पिआरु ॥१॥
Nānak manmukẖā nālo ṯutī bẖalī jin mā▫i▫ā moh pi▫ār. ||1||
O Nanak, it is good to break away from the self-willed manmukhs, who have love and attachment to Maya. ||1||
ਨਾਨਕ ਆਪ-ਹੁਦਰੇ ਪੁਰਸ਼ਾਂ ਨਾਲ ਤੋੜ ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਦੀ ਧਨ-ਦੌਲਤ ਨਾਲ ਪ੍ਰੀਤ ਤੇ ਲਗਨ ਹੈ।
xxx ॥੧॥ਹੇ ਨਾਨਕ! (ਇਹੋ ਜਿਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਮੋਹ ਪਿਆਰ ਤਾਂ ਮਾਇਆ ਨਾਲ ਹੈ ॥੧॥
 
संत प्रसादि भली बनी ॥
Sanṯ parsāḏ bẖalī banī.
By the Grace of the Saints, everything has turned out well.
ਸਾਧੂਆਂ ਦੀ ਦਇਆ ਦੁਆਰਾ ਹਰ ਸ਼ੈ ਠੀਕ ਹੋ ਗਈ ਹੈ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ,
 
भली भाति सभ सहजि समाही ॥
Bẖalī bẖāṯ sabẖ sahj samāhī.
In His subtle way, He easily absorbs all.
ਸ਼੍ਰੇਸ਼ਟ ਜੀਵਨ ਰਹੁ-ਰੀਤੀ ਧਾਰਨ ਕਰਨ ਦੁਆਰਾ ਸਾਰੇ ਉਸ ਸੁਆਮੀ ਅੰਦਰ ਲੀਨ ਹੋ ਸਕਦੇ ਹਨ।
ਸਹਜਿ = ਆਤਮਕ ਅਡੋਲਤਾ ਵਿਚ।(ਤੇ ਜੋ ਜੋ ਉਸ ਨੂੰ ਮਨ ਵਿਚ ਵਸਾਂਦੇ ਹਨ ਉਹ) ਸਾਰੇ ਚੰਗੀ ਤਰ੍ਹਾਂ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ,
 
नामु द्रिड़ु करि भगति हरि की भली प्रभ की सेव ॥३॥
Nām ḏariṛ kar bẖagaṯ har kī bẖalī parabẖ kī sev. ||3||
Implant the Naam within, perform devotional worship to the Lord and serve God - this is good. ||3||
ਆਪਣੇ ਅੰਦਰ ਨਾਮ, ਰੱਬ ਦਾ ਸਿਮਰਨ ਅਤੇ ਸੁਆਮੀ ਦੀ ਸ਼੍ਰੇਸ਼ਟ ਸੇਵਾ ਟਹਿਲ ਪੱਕੀ ਕਰ।
xxx॥੩॥(ਤੂੰ ਭੀ ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਰੱਖ, ਪਰਮਾਤਮਾ ਦੀ ਭਗਤੀ ਕਰ, ਪਰਮਾਤਮਾ ਦੀ ਸੇਵਾ-ਭਗਤੀ ਹੀ ਚੰਗੀ ਕਾਰ ਹੈ ॥੩॥
 
मोलि अमोलो सच घरि ढोलो प्रभ भावै ता मुंध भली ॥
Mol amolo sacẖ gẖar dẖolo parabẖ bẖāvai ṯā munḏẖ bẖalī.
His value is invaluable; the Beloved dwells in His true home. If it is pleasing to God, then He blesses His bride.
ਅਮੋਲਕ ਹੈ ਉਸ ਦਾ ਮੁਲ ਅਤੇ ਵੱਸਦਾ ਹੈ ਉਹ ਸੱਚੇ ਮੰਦਰ ਅੰਦਰ। ਜੇਕਰ ਪਤਨੀ ਪਿਆਰੇ ਸੁਆਮੀ ਨੂੰ ਚੰਗੀ ਲੱਗਣ ਲੱਗ ਜਾਵੇ, ਤਦ ਉਹ ਕੀਰਤੀਮਾਨ ਥੀ ਵੰਞਦੀ ਹੈ।
ਮੋਲਿ = ਮੁੱਲ ਵਿਚ। ਢੋਲੋ = ਪਿਆਰਾ। ਇਕਿ = ਕਈ (ਜੀਵ-ਇਸਤ੍ਰੀਆਂ)।ਉਹ ਜੀਵ-ਸਖੀ ਬੇਅੰਤ ਮੁੱਲ ਵਾਲੀ ਹੋ ਜਾਂਦੀ ਹੈ, ਪਿਆਰੇ-ਪ੍ਰਭੂ ਦੇ ਸਦਾ-ਥਿਰ ਚਰਨਾਂ ਵਿਚ ਉਹ ਜੁੜੀ ਰਹਿੰਦੀ ਹੈ। ਉਹੀ ਜੀਵ-ਇਸਤ੍ਰੀ ਚੰਗੀ ਸਮਝੋ ਜੋ ਪਤੀ-ਪ੍ਰਭੂ ਨੂੰ ਪਿਆਰੀ ਲੱਗਦੀ ਹੈ।
 
चड़ि चेतु बसंतु मेरे पिआरे भलीअ रुते ॥
Cẖaṛ cẖeṯ basanṯ mere pi▫āre bẖalī▫a ruṯe.
In the month of Chayt, O my dear beloved, the pleasant season of spring begins.
ਚੇਤਰ ਦੇ ਮਹੀਨੇ ਵਿੱਚ, ਹੇ ਜਾਨੀਆ, ਬਾਹਰ ਦਾ ਖੁਸ਼ਗਵਾਰ ਮੌਸਮ ਆਰੰਭ ਹੁੰਦਾ ਹੈ।
ਚੜਿ = ਚੜ੍ਹੈ, ਚੜ੍ਹਦਾ ਹੈ। ਭਲੀਅ = ਸੋਹਣੀ। ਰੁਤੇ = ਰੁਤਿ।ਹੇ ਮੇਰੇ ਪਿਆਰੇ! ਚੇਤ (ਦਾ ਮਹੀਨਾ) ਚੜ੍ਹਦਾ ਹੈ, ਬਸੰਤ (ਦਾ ਮੌਸਮ) ਆਉਂਦਾ ਹੈ, (ਸਾਰਾ ਸੰਸਾਰ ਆਖਦਾ ਹੈ ਕਿ ਇਹ) ਸੋਹਣੀ ਰੁੱਤ (ਆ ਗਈ ਹੈ, ਪਰ)