Sri Guru Granth Sahib Ji

Search ਭਾਉ in Gurmukhi

साचा साहिबु साचु नाइ भाखिआ भाउ अपारु ॥
Sācẖā sāhib sācẖ nā▫e bẖākẖi▫ā bẖā▫o apār.
True is the Master, True is His Name-speak it with infinite love.
ਸੱਚਾ ਹੈ ਸੁਆਮੀ, ਸੱਚਾ ਹੈ ਉਸਦਾ ਨਾਮ ਅਤੇ ਸਚਿਆਰਾ ਨੇ ਉਸ ਦੇ ਨਾਮ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ।
ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ। ਸਾਚੁ = ਸਦਾ-ਥਿਰ ਰਹਿਣ ਵਾਲਾ। ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ। ਭਾਖਿਆ = ਬੋਲੀ। ਭਾਉ = ਪ੍ਰੇਮ। ਅਪਾਰੁ = ਪਾਰ ਤੋਂ ਰਹਿਤ, ਬੇਅੰਤ।ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।
 
गावीऐ सुणीऐ मनि रखीऐ भाउ ॥
Gāvī▫ai suṇī▫ai man rakẖī▫ai bẖā▫o.
Sing, and listen, and let your mind be filled with love.
ਪ੍ਰਭੂ ਦੀ ਪ੍ਰੀਤ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਉਸ ਦੀ ਕੀਰਤੀ ਗਾਇਨ ਤੇ ਸਰਵਣ ਕਰ।
ਮਨਿ = ਮਨ ਵਿੱਚ। ਰਖੀਐ = ਟਿਕਾਈਏ। ਭਾਉ = ਰੱਬ ਦਾ ਪਿਆਰ।(ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ।
 
असंख जप असंख भाउ ॥
Asaʼnkẖ jap asaʼnkẖ bẖā▫o.
Countless meditations, countless loves.
ਅਣਗਿਣਤ ਹਨ ਤੇਰੇ ਭਜਨ ਪਾਠ ਤੇ ਅਣਗਿਣਤ ਹਨ ਉਹ ਜੋ ਪ੍ਰੇਮ ਨਾਲ ਤੇਰਾ ਭਜਨ ਪਾਠ ਕਰਦੇ ਹਨ।
ਅਸੰਖ = ਅਨਗਿਣਤ, ਬੇਅੰਤ (ਜੀਵ)। ਭਾਉ = ਪਿਆਰ।(ਅਕਾਲ ਪੁਰਖ ਦੀ ਰਚਨਾ ਵਿਚ) ਅਨਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ (ਹੋਰਨਾਂ ਨਾਲ) ਪਿਆਰ (ਦਾ ਵਰਤਾਉ) ਕਰ ਰਹੇ ਹਨ।
 
सुणिआ मंनिआ मनि कीता भाउ ॥
Suṇi▫ā mani▫ā man kīṯā bẖā▫o.
Listening and believing with love and humility in your mind,
ਜੇ ਕੋਈ ਦਿਲ ਨਾਲ ਹਰੀ ਨਾਮ ਨੂੰ ਸਰਵਣ ਮੰਨਣ ਅਤੇ ਪ੍ਰੀਤ ਕਰਦਾ ਹੈ,
ਸੁਣਿਆ = (ਜਿਸ ਮਨੁੱਖ ਨੇ) ਅਕਾਲ ਪੁਰਖ ਦਾ ਨਾਮ ਸੁਣ ਲਿਆ ਹੈ।। ਮੰਨਿਆ = (ਜਿਸ ਦਾ ਮਨ ਉਸ ਨਾਮ ਨੂੰ ਸੁਣ ਕੇ) ਮੰਨ ਗਿਆ ਹੈ, ਪਤੀਜ ਗਿਆ ਹੈ। ਮਨਿ = ਮਨ ਵਿਚ। ਭਾਉ ਕੀਤਾ = (ਜਿਸ ਨੇ) ਪ੍ਰੇਮ ਕੀਤਾ ਹੈ।(ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ,
 
भांडा भाउ अम्रितु तितु ढालि ॥
Bẖāʼndā bẖā▫o amriṯ ṯiṯ dẖāl.
In the crucible of love, melt the Nectar of the Name,
ਅਤੇ ਪ੍ਰਭੂ ਦੇ ਪਿਆਰ ਨੂੰ ਅਪਣਾ ਬਰਤਨ ਬਣਾ, ਜਿਸ ਅੰਦਰੋਂ ਰੱਬ ਦੇ ਨਾਮ ਦਾ ਸੁਧਾ ਰਸ ਚੋ।
ਭਾਂਡਾ = ਕੁਠਾਲੀ। ਭਾਉ = ਪ੍ਰੇਮ। ਅੰਮ੍ਰਿਤੁ = ਅਕਾਲ ਪੁਰਖ ਦਾ ਅਮਰ ਕਰਨ ਵਾਲਾ ਨਾਮ। ਤਿਤੁ = ਉਸ ਭਾਂਡੇ ਵਿਚ।ਪ੍ਰੇਮ ਕੁਠਾਲੀ ਹੋਵੇ ਤਾਂ ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ।
 
गुपतु परगटु होइ बैसा लोकु राखै भाउ ॥
Gupaṯ pargat ho▫e baisā lok rākẖai bẖā▫o.
and become invisible and visible at will, so that people would hold me in awe -
ਅਤੇ ਜੇਕਰ ਮੈਂ ਮਰਜ਼ੀ ਅਨੁਸਾਰ ਅਲੋਪ ਤੇ ਪਰਤੱਖ ਹੋ ਜਾਵਾਂ, ਜਿਸ ਕਰ ਕੇ ਜਨਤਾ ਮੇਰਾ ਆਦਰ ਤੇ ਮਾਣ ਕਰੇ।
ਬੈਸਾ = ਬੈਸਾਂ, ਮੈਂ ਬੈਠਾਂ। ਭਾਉ = ਆਦਰ, ਸਤਕਾਰ।ਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ,
 
नानक कागद लख मणा पड़ि पड़ि कीचै भाउ ॥
Nānak kāgaḏ lakẖ maṇā paṛ paṛ kīcẖai bẖā▫o.
O Nanak, if I had hundreds of thousands of stacks of paper, and if I were to read and recite and embrace love for the Lord,
ਨਾਨਕ ਜੇਕਰ ਮੇਰੇ ਕੋਲ ਲੱਖਾਂ ਮਣ ਕਾਗਜ਼ ਹੋਣ ਅਤੇ ਜੇਕਰ ਉਨ੍ਹਾਂ ਲਿਖਤਾਂ ਨੂੰ ਪੜ੍ਹ ਵਾਚ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇ।
ਕਾਗਦ = ਕਾਗ਼ਜ਼। ਕੀਚੈ = ਕੀਤਾ ਜਾਏ। ਭਾਉ = ਅਰਥ।ਹੇ ਨਾਨਕ! (ਆਖ ਕਿ ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗ਼ਜ਼ ਹੋਣ ਤੇ ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ,
 
भाउ कलम करि चितु लेखारी गुर पुछि लिखु बीचारु ॥
Bẖā▫o kalam kar cẖiṯ lekẖārī gur pucẖẖ likẖ bīcẖār.
Make the love of the Lord your pen, and let your consciousness be the scribe. Then, seek the Guru's Instructions, and record these deliberations.
ਪ੍ਰਭੂ ਦੀ ਪ੍ਰੀਤ ਨੂੰ ਆਪਣੀ ਲੇਖਣੀ ਅਤੇ ਮਨ ਨੂੰ ਆਪਣਾ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਲੈ ਕੇ ਵਾਹਿਗੁਰੂ ਦੀ ਵੀਚਾਰ ਨੂੰ ਲਿਖ।
ਭਾਉ = ਪ੍ਰੇਮ। ਪੁਛਿ = ਪੁੱਛ ਕੇ।ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ।
 
छतीह अम्रित भाउ एकु जा कउ नदरि करेइ ॥१॥
Cẖẖaṯīh amriṯ bẖā▫o ek jā ka▫o naḏar kare▫i. ||1||
The thirty-six flavors of ambrosial nectar are in the Love of the One Lord; they are tasted only by one who is blessed by His Glance of Grace. ||1||
ਅਦੁੱਤੀ ਪ੍ਰਭੂ ਦੀ ਪ੍ਰੀਤ ਛਤੀ ਪਕਾਰ ਦੇ ਸੁਧਾ ਰਸ ਰਸੀਲੇ ਹਨ। ਇਹ ਉਨ੍ਹਾਂ ਦਾ ਮਾਰਗ ਹੈ ਜਿਨ੍ਹਾਂ ਉਤੇ ਉਹ ਆਪਣੀ ਦਇਆ-ਦ੍ਰਿਸ਼ਟੀ ਧਾਰਦਾ ਹੈ।
ਭਾਉ = ਪ੍ਰੇਮ।੧।ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ ॥੧॥
 
फुलु भाउ फलु लिखिआ पाइ ॥
Ful bẖā▫o fal likẖi▫ā pā▫e.
The Flower and the Fruit of the Lord's Love are obtained by pre-ordained destiny.
ਲਿਖੀ ਹੋਈ ਪ੍ਰਾਲਭਧ ਅਨੁਸਾਰ ਪ੍ਰਾਣੀ ਪ੍ਰਭੂ ਦੀ ਪ੍ਰੀਤ ਦਾ ਪੁਸ਼ਪ ਤੇ ਮੇਵਾ ਪਾਉਂਦਾ ਹੈ।
ਭਾਉ = ਭਾਵਨਾ, ਰੁਚੀ।(ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ। (ਉਸ ਦਾ ਜੀਵਨ ਬਣਦਾ ਹੈ)।
 
एहु सहसा मूले नाही भाउ लाए जनु कोइ ॥
Ėhu sahsā mūle nāhī bẖā▫o lā▫e jan ko▫e.
There is no doubt at all about this, but those who love Him are very rare.
ਇਸ ਵਿੱਚ ਅਸਲੋਂ ਹੀ ਕੋਈ ਸੰਦੇਹ ਨਹੀਂ ਪ੍ਰੰਤੂ ਕੋਈ ਵਿਰਲਾ ਪੁਰਸ਼ ਹੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ।
ਸਹਸਾ = ਸ਼ੱਕ। ਮੂਲੇ = ਬਿਲਕੁਲ। ਭਾਉ = ਪਿਆਰ। ਜਨੁ ਕੋਇ = ਕੋਈ ਭੀ ਮਨੁੱਖ।ਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ, (ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰ ਕੇ ਦੇਖ ਲਵੇ।)
 
त्रै गुण सभा धातु है दूजा भाउ विकारु ॥
Ŧarai guṇ sabẖā ḏẖāṯ hai ḏūjā bẖā▫o vikār.
Everything under the influence of the three qualities shall perish; the love of duality is corrupting.
ਨਾਸਵੰਤ ਹਨ ਤਿੰਨਾਂ ਲੱਛਣਾ ਨਾਲ ਸੰਬਧਤ ਸਮੂਹ ਕਰਮ, ਕਿਉਂਕਿ ਦੂਜੇ ਭਾਵ ਵਿੱਚ ਪਾਪ ਹੈ।
ਤ੍ਰੈ ਗੁਣ = ਮਾਇਆ ਦੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਧਾਤੁ = ਮਾਇਆ। ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਹੋਰ ਪਿਆਰ।ਤਿੰਨ ਗੁਣਾਂ ਦੇ ਅਧੀਨ ਰਹਿ ਕੇ ਕੰਮ ਕਰਨੇ-ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ, ਤੇ ਮਾਇਆ ਦਾ ਪਿਆਰ (ਮਨ ਵਿਚ) ਵਿਕਾਰ (ਹੀ) ਪੈਦਾ ਕਰਦਾ ਹੈ।
 
मन रे दूजा भाउ चुकाइ ॥
Man re ḏūjā bẖā▫o cẖukā▫e.
O mind, give up the love of duality.
ਹੇ ਮੇਰੀ ਆਤਮਾ! ਹੋਰਸੁ ਦੀ ਪ੍ਰੀਤ ਨੂੰ ਤਿਆਗ ਦੇ।
xxxਹੇ ਮੇਰੇ ਮਨ! (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ) ਮਾਇਆ ਦਾ ਪਿਆਰ ਦੂਰ ਕਰ।
 
सतिगुरु सेवी भाउ करि मै पिरु देहु मिलाइ ॥
Saṯgur sevī bẖā▫o kar mai pir ḏeh milā▫e.
I serve my True Guru with love, that He may lead me to Union with my Husband Lord.
ਮੈਂ ਆਪਣੇ ਸੱਚੇ ਗੁਰਾਂ ਦੀ ਪਿਆਰ-ਨਾਲ ਸੇਵਾ ਕਮਾਉਂਦੀ ਹਾਂ, ਤਾਂ ਜੋ ਉਹ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦੇਣ।
ਸੇਵੀ = ਮੈਂ ਸੇਵਾਂ। ਭਾਉ = ਪ੍ਰੇਮ। ਮੈ = ਮੈਨੂੰ। ਪਿਰੁ = ਪਤੀ।ਮੈਂ ਸਰਧਾ ਧਾਰ ਕੇ ਸਤਿਗੁਰੂ ਦੀ ਸਰਨ ਪਕੜਦੀ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ) (ਮੈਨੂੰ ਪ੍ਰਭੂ-ਪਤੀ ਦਾ ਮਿਲਾਪ ਕਰਾਵਾ ਦਿਓ।)
 
जिनी इकु पछाणिआ दूजा भाउ चुकाइ ॥
Jinī ik pacẖẖāṇi▫ā ḏūjā bẖā▫o cẖukā▫e.
Those who recognize the One renounce the love of duality.
ਜੋ ਇਕ ਸਾਈਂ ਨੂੰ ਸਿੰਞਾਣਦੇ ਹਨ, ਉਹ ਹੋਰਸੁ ਦੇ ਪਿਆਰ ਨੂੰ ਤਜ ਦਿੰਦੇ ਹਨ।
ਚੁਕਾਇ = ਦੂਰ ਕਰ ਕੇ।ਜਿਹਨਾ ਨੇ ਮਾਇਆ ਦਾ ਪਿਆਰ (ਆਪਣੇ ਅੰਦਰੋਂ) ਦੂਰ ਕਰ ਕੇ ਸਿਰਫ਼ ਪ੍ਰਭੂ-ਪਤੀ ਨਾਲ ਜਾਣ-ਪਛਾਣ ਪਾ ਲਈ ਹੈ।
 
जनम मरण का भउ गइआ भाउ भगति गोपाल ॥
Janam maraṇ kā bẖa▫o ga▫i▫ā bẖā▫o bẖagaṯ gopāl.
The fear of death and rebirth is removed by performing loving devotional service to the Lord of the World.
ਸ੍ਰਿਸ਼ਟੀ ਦੇ ਪਾਲਣਹਾਰ ਦੀ ਪ੍ਰੇਮ-ਮਈ ਸੇਵਾ ਕਰਨ ਦੁਆਰਾ ਪੈਦਾਇਸ਼ ਤੇ ਮੌਤ ਦਾ ਡਰ ਦੂਰ ਹੋ ਗਿਆ ਹੈ।
ਭਉ = ਡਰ। ਭਾਉ = ਪਿਆਰ। ਗੋਪਾਲ = ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ।ਜੇਹੜਾ ਮਨੁੱਖ ਗੋਪਾਲ-ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਨਾਲ ਪ੍ਰੇਮ ਕਰਦਾ ਹੈ, ਉਸ ਦਾ ਜਨਮ ਮਰਨ ਦੇ (ਗੇੜ ਵਿਚ ਪੈਣ) ਦਾ ਡਰ ਦੂਰ ਹੋ ਜਾਂਦਾ ਹੈ।
 
से वडभागी नानका जिना मनि इहु भाउ ॥४॥२४॥९४॥
Se vadbẖāgī nānkā jinā man ih bẖā▫o. ||4||24||94||
Very fortunate are those, O Nanak, whose minds are filled with this love. ||4||24||94||
ਭਾਰੇ ਨਸੀਬਾਂ ਵਾਲੇ ਹਨ, ਹੇ ਨਾਨਕ! ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਪ੍ਰੀਤ ਹੈ।
ਭਾਉ = ਪ੍ਰੇਮ।੪।ਹੇ ਨਾਨਕ! ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ (ਸਾਧ ਸੰਗਤ ਵਿਚ ਟਿਕਣ ਦਾ) ਇਹ ਪ੍ਰੇਮ ਹੈ ॥੪॥੨੪॥੯੪॥
 
जिन तूं सेविआ भाउ करि सेई पुरख सुजान ॥
Jin ṯūʼn sevi▫ā bẖā▫o kar se▫ī purakẖ sujān.
Those who have served You with love are truly wise.
ਸਿਆਣੇ ਹਨ ਉਹ ਪੁਰਸ਼, ਜਿਨ੍ਹਾਂ ਨੇ ਪਿਆਰ ਨਾਲ ਤੇਰੀ ਟਹਿਲ ਕਮਾਈ ਹੈ।
ਤੂੰ = ਤੈਨੂੰ। ਭਾਉ = ਪ੍ਰੇਮ। ਸੁਜਾਨ = ਸਿਆਣੇ।(ਹੇ ਪ੍ਰਭੂ!) ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ।
 
आपे भगती भाउ तूं आपे मिलहि मिलाइ ॥
Āpe bẖagṯī bẖā▫o ṯūʼn āpe milėh milā▫e.
You Yourself are bhakti, loving devotional worship. You Yourself unite us in Union with Yourself.
ਤੂੰ ਆਪ ਹੀ ਅਨੁਰਾਗ ਅਤੇ ਪ੍ਰੀਤ ਹੈ ਅਤੇ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
xxxਤੂੰ ਆਪ ਹੀ (ਜੀਵਾਂ ਨੂੰ ਆਪਣੀ) ਭਗਤੀ ਬਖ਼ਸ਼ਦਾ ਹੈਂ, ਆਪਣਾ ਪ੍ਰੇਮ ਬਖ਼ਸ਼ਦਾ ਹੈਂ। ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਮਿਲਦਾ ਹੈਂ।
 
आपे नदरि करे भाउ लाए गुर सबदी बीचारि ॥
Āpe naḏar kare bẖā▫o lā▫e gur sabḏī bīcẖār.
Bestowing His Glance of Grace, He gives us His Love, and we contemplate the Word of the Guru's Shabad.
ਆਪਣੀ ਦਇਆ ਦੁਆਰਾ ਇਨਸਾਨ ਨੂੰ ਵਾਹਿਗੁਰੂ ਆਪਣੀ ਪ੍ਰੀਤ ਬਖਸ਼ਦਾ ਹੈ ਅਤੇ ਉਹ ਗੁਰੂ ਦੇ ਸ਼ਬਦ ਦੁਆਰਾ ਸੋਚਦਾ ਹੈ।
ਭਾਉ = ਪ੍ਰੇਮ। ਲਾਏ = ਪੈਦਾ ਕਰਦਾ ਹੈ। ਬੀਚਾਰਿ = ਬੀਚਾਰੇ, ਵਿਚਾਰ ਕਰਦਾ ਹੈ।ਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।