Sri Guru Granth Sahib Ji

Search ਭਾਖਿਆ in Gurmukhi

साचा साहिबु साचु नाइ भाखिआ भाउ अपारु ॥
Sācẖā sāhib sācẖ nā▫e bẖākẖi▫ā bẖā▫o apār.
True is the Master, True is His Name-speak it with infinite love.
ਸੱਚਾ ਹੈ ਸੁਆਮੀ, ਸੱਚਾ ਹੈ ਉਸਦਾ ਨਾਮ ਅਤੇ ਸਚਿਆਰਾ ਨੇ ਉਸ ਦੇ ਨਾਮ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ।
ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ। ਸਾਚੁ = ਸਦਾ-ਥਿਰ ਰਹਿਣ ਵਾਲਾ। ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ। ਭਾਖਿਆ = ਬੋਲੀ। ਭਾਉ = ਪ੍ਰੇਮ। ਅਪਾਰੁ = ਪਾਰ ਤੋਂ ਰਹਿਤ, ਬੇਅੰਤ।ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।
 
भउरु उसतादु नित भाखिआ बोले किउ बूझै जा नह बुझाई ॥२॥
Bẖa▫ur usṯāḏ niṯ bẖākẖi▫ā bole ki▫o būjẖai jā nah bujẖā▫ī. ||2||
The bumble bee is the teacher who continually teaches the lesson. But how can one understand, unless one is made to understand? ||2||
ਗੁਰੂ, ਭੌਰਾ, ਸਦੀਵ ਹੀ ਈਸ਼ਵਰੀ ਭਾਸ਼ਨ ਉਚਾਰਨ ਕਰਦਾ ਹੈ, ਪਰ ਉਨ੍ਹਾਂ ਨੂੰ ਆਦਮੀ ਕਿਸ ਤਰ੍ਹਾਂ ਸਮਝ ਸਕਦਾ ਹੈ, ਜਦ (ਵਾਹਿਗੁਰੁ) ਉਸ ਨੂੰ ਨਹੀਂ ਸਮਝਾਉਂਦਾ।
ਉਸਤਾਦੁ = ਗੁਰੂ। ਭਾਖਿਆ = ਬੋਲੀ, ਉਪਦੇਸ਼। ਬੁਝਾਈ = ਸਮਝ।੨।(ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ ॥੨॥
 
मिलि प्रीतम अपणे सदा रंगु माणे सचै सबदि सुभाखिआ ॥
Mil parīṯam apṇe saḏā rang māṇe sacẖai sabaḏ subẖākẖi▫ā.
Meeting her Beloved, she enjoys His Love continually, and her speech rings with the True Shabad.
ਆਪਣੇ ਪਿਆਰੇ ਨੂੰ ਭੇਟ ਕੇ ਉਹ ਹਮੇਸ਼ਾਂ ਉਸ ਦੇ ਪਿਆਰ ਦਾ ਅਨੰਦ ਲੈਂਦੀ ਹੈ ਅਤੇ ਗੁਰਾਂ ਦੀ ਸੱਚੀ ਬਾਣੀ ਦਾ ਚੰਗੀ ਤਰ੍ਹਾਂ ਪ੍ਰਚਾਰ ਕਰਦੀ ਹੈ।
ਸੁਭਾਖਿਆ = ਮਿੱਠੀ ਬੋਲੀ।ਆਪਣੇ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਪ੍ਰੇਮ-ਰੰਗ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਜੁੜ ਕੇ ਉਸ ਦੀ ਬੋਲੀ ਮਿੱਠੀ ਹੋ ਜਾਂਦੀ ਹੈ।
 
अभाखिआ का कुठा बकरा खाणा ॥
Abẖākẖi▫ā kā kuṯẖā bakrā kẖāṇā.
They eat the meat of the goats, killed after the Muslim prayers are read over them,
ਪਰਦੇਸੀ ਸ਼ਬਦ ਉਚਾਰਨ ਕਰਕੇ ਮਾਰੇ ਹੋਏ ਬੱਕਰੇ ਨੂੰ ਉਹ ਖਾਂਦਾ ਹੈ।
ਅਭਾਖਿਆ = ਕਿਸੇ ਦੂਜੀ ਬੋਲੀ ਦਾ, ਕਿਸੇ ਓਪਰੀ ਬੋਲੀ ਦਾ ਭਾਵ, ਕਲਮਾ ਪੜ੍ਹ ਕੇ। ਕੁਠਾ = ਹਲਾਲ ਕੀਤਾ ਹੋਇਆ। ਖਾਣਾ = ਖ਼ੁਰਾਕ।(ਇੱਥੇ ਹੀ ਬੱਸ ਨਹੀਂ) ਖ਼ੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ (ਭਾਵ, ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ)
 
जिनि हरि रसु चाखिआ सबदि सुभाखिआ हरि सरि रही भरपूरे ॥
Jin har ras cẖākẖi▫ā sabaḏ subẖākẖi▫ā har sar rahī bẖarpūre.
One who tastes the sublime essence of the Lord, and utters the sublime Word of the Shabad, remains immersed in the Lord's Ambrosial Pool.
ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ ਅਤੇ ਸ੍ਰੇਸ਼ਟ ਨਾਮ ਨੂੰ ਉਚਾਰਦੀ ਹੈ, ਉਹ ਸਾਹਿਬ ਦੇ ਅੰਮ੍ਰਿਤਮਈ ਤਾਲਾਬ ਅੰਦਰ ਡੁਬੀ ਰਹਿੰਦੀ ਹੈ।
ਜਿਨਿ = ਜਿਸ ਨੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੁਭਾਖਿਆ = ਉਚਾਰਿਆ, ਸਿਫ਼ਤ-ਸਾਲਾਹ ਕੀਤੀ। ਹਰਿ ਸਰਿ = ਹਰੀ-ਸਰੋਵਰ ਵਿਚ।ਜਿਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਹ ਸਰੋਵਰ-ਪ੍ਰਭੂ ਵਿਚ ਹਰ ਵੇਲੇ ਚੁੱਭੀ ਲਾਈ ਰੱਖਦੀ ਹੈ।
 
दरि साचै सदा है साचा साचै सबदि सुभाखिआ ॥
Ḏar sācẖai saḏā hai sācẖā sācẖai sabaḏ subẖākẖi▫ā.
In the True Court, he is forever True; with love, he chants the True Word of the Shabad.
ਸੱਚੇ ਦਰਬਾਰ ਅੰਦਰ ਉਹ ਸਦੀਵ ਹੀ ਸੁਰਖਰੂ ਹੁੰਦਾ ਹੈ ਅਤੇ ਸੱਚੇ ਨਾਮ ਨੂੰ ਉਹ ਪ੍ਰੇਮ ਨਾਲ ਉਚਾਰਨ ਕਰਦਾ ਹੈ।
ਦਰਿ = ਦਰ ਤੇ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੈ ਸਬਦਿ = ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਸੁਭਾਖਿਆ = ਸਿਫ਼ਤ-ਸਾਲਾਹ ਕਰਦਾ ਹੈ।ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ।
 
तिपति रहे आघाइ मिटी भभाखिआ ॥
Ŧipaṯ rahe āgẖā▫e mitī bẖabẖākẖi▫ā.
I am satisfied and satiated, and my hunger is appeased.
ਮੈਂ ਸੰਤੁਸ਼ਟ ਹੋ ਕੇ ਰੱਜ ਗਿਆ ਹਾਂ, ਅਤੇ ਮੇਰੀ ਖਾਣ ਦੀ ਇੱਛਿਆ ਨਵਿਰਤ ਹੋ ਗਈ ਹੈ।
ਭਭਾਖਿਆ = ਖਾਣ ਦੀ ਇੱਛਾ।ਤੇ (ਇਸ ਨਾਮ-ਰੂਪ ਭੋਜਨ ਨਾਲ) ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ।
 
प्रभ बाणी सबदु सुभाखिआ ॥
Parabẖ baṇī sabaḏ subẖākẖi▫ā.
The Word of God's Bani, and His Shabad, are the best utterances.
ਸੁਆਮੀ ਵਾਹਿਗੁਰੂ ਦੀ ਬਾਣੀ ਤੇ ਬਚਨ ਮਹਾਂ ਸ੍ਰੇਸ਼ਟ ਕਥਨ ਹਨ।
ਪ੍ਰਭ ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਸੁਭਾਖਿਆ = ਸੋਹਣਾ ਉਚਾਰਿਆ ਹੋਇਆ।ਹੇ ਭਾਈ! (ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ।
 
वडी वडिआई नानक करते की साचु सबदु सति भाखिआ ॥२॥१८॥४६॥
vadī vadi▫ā▫ī Nānak karṯe kī sācẖ sabaḏ saṯ bẖākẖi▫ā. ||2||18||46||
Great is the glorious greatness of the Creator, O Nanak; True is the Word of His Shabad, and True is the sermon of His Teachings. ||2||18||46||
ਮਹਾਨ ਹੈ ਮਹਾਨਤਾ ਸਿਰਜਣਹਾਰ ਦੀ। ਸੱਚੇ ਹਨ ਉਸ ਦੇ ਬਚਨ-ਬਿਲਾਸ ਅਤੇ ਸੱਚੀ ਉਸ ਦੀ ਬਾਣੀ, ਹੇ ਨਾਨਕ!
ਕਰਤੇ ਕੀ = ਕਰਤਾਰ ਦੀ। ਸਾਚੁ = ਸਦਾ ਕਾਇਮ ਰਹਿਣ ਵਾਲਾ। ਸਤਿ = ਠੀਕ, ਸੱਚ। ਭਾਖਿਆ = ਉਚਾਰਿਆ ॥੨॥੧੮॥੪੬॥ਹੇ ਨਾਨਕ! ਸਿਰਜਣਹਾਰ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ। ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਹੀ) ਉਚਾਰਨਾ ਚਾਹੀਦਾ ਹੈ। (ਗੁਰੂ ਨੇ ਇਹ) ਸਹੀ ਬਚਨ ਉਚਾਰਿਆ ਹੈ (ਠੀਕ ਉਪਦੇਸ਼ ਦਿੱਤਾ ਹੈ) ॥੨॥੧੮॥੪੬॥
 
जन नानक साचु सुभाखिआ ॥२॥६॥७०॥
Jan Nānak sācẖ subẖākẖi▫ā. ||2||6||70||
Servant Nanak speaks the Truth. ||2||6||70||
ਦਾਸ ਨਾਨਕ ਨਿਰੋਲ ਸੱਚ ਆਖਦਾ ਹੈ।
ਸੁਭਾਖਿਆ = ਉਚਾਰਿਆ ਹੈ ॥੨॥੬॥੭੦॥ਦਾਸ ਨਾਨਕ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ ॥੨॥੬॥੭੦॥
 
खत्रीआ त धरमु छोडिआ मलेछ भाखिआ गही ॥
Kẖaṯarī▫ā ṯa ḏẖaram cẖẖodi▫ā malecẖẖ bẖākẖi▫ā gahī.
The K'shatriyas have abandoned their religion, and have adopted a foreign language.
ਖੱਤ੍ਰੀਆਂ ਨੇ ਆਪਣਾ ਮਹਜ਼ਬ ਤਿਆਗ ਦਿੱਤਾ ਹੈ ਅਤੇ (ਪ੍ਰਦੇਸੀ) ਬੋਲੀ ਇਖਤਿਆਰ ਕਰ ਲਈ ਹੈ।
ਭਾਖਿਆ = ਬੋਲੀ। ਮਲੇਛ ਭਾਖਿਆ = ਉਹਨਾਂ ਦੀ ਬੋਲੀ ਜਿਨ੍ਹਾਂ ਨੂੰ ਇਹ ਆਪ ਮਲੇਛ ਆਖਦੇ ਹਨ। ਗਹੀ = ਗ੍ਰਹਣ ਕੀਤੀ।(ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ।
 
हरि चरण लागा भ्रमु भउ भागा हरि नामु रसना भाखिआ ॥
Har cẖaraṇ lāgā bẖaram bẖa▫o bẖāgā har nām rasnā bẖākẖi▫ā.
Those who grasp the Lord's feet - their fears and doubts run away, and they chant the Name of the Lord.
ਜੋ ਕੋਈ ਭੀ ਵਾਹਿਗੁਰੂ ਦੇ ਚਰਨਾਂ (ਨਾਮ) ਨਾਲ ਜੁੜਦਾ ਹੈ, ਉਸ ਦਾ ਸੰਦੇਹ ਅਤੇ ਡਰ ਦੌੜ ਜਾਂਦੇ ਹਨ ਅਤੇ ਆਪਣੀ ਜੀਭ੍ਹਾ ਨਾਲ ਉਹ ਪ੍ਰਭੂ ਦੇ ਨਾਮ ਨੂੰ ਉਚਾਰਦਾ ਹੈ।
ਭ੍ਰਮੁ = ਵਹਿਮ, ਭਟਕਣ। ਰਸਨਾ = ਜੀਭ (ਨਾਲ)। ਭਾਖਿਆ = ਉਚਾਰਿਆ, ਜਪਿਆ।ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ।
 
बिंदु न राखिआ सबदु न भाखिआ ॥
Binḏ na rākẖi▫ā sabaḏ na bẖākẖi▫ā.
He does not preserve his semen and seed, and does not chant the Shabad.
ਉਹ ਆਪਣੇ ਵੀਰਜ ਨੂੰ ਸਾਂਭ ਕੇ ਨਹੀਂ ਰੱਖਦਾ, ਨਾ ਹੀ ਉਹ ਪ੍ਰਭੂ ਦਾ ਉਚਾਰਨ ਕਰਦਾ ਹੈ।
ਬਿੰਦੁ = ਵੀਰਜ। ਬਿੰਦੁ ਨ ਰਾਖਿਆ = ਉਸ ਮਨੁੱਖ ਨੇ ਵੀਰ੍ਯ ਨਹੀਂ ਸਾਂਭਿਆ, (ਭਾਵ) ਉਹ ਕਾਹਦਾ ਜਤੀ?ਜਿਸ ਮਨੁੱਖ ਨੇ ਗੁਰ-ਸ਼ਬਦ ਨਹੀਂ ਉਚਾਰਿਆ, ਉਸ ਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ।
 
साचै बैसणु उठणा सचु भोजनु भाखिआ ॥
Sācẖai baisaṇ uṯẖ▫ṇā sacẖ bẖojan bẖākẖi▫ā.
In Truth I sit and stand; I eat and speak the Truth.
ਸੱਚ ਅੰਦਰ ਮੈਂ ਬਹਿੰਦਾ ਤੇ ਖੜੋਦਾਂ ਹਾਂ ਅਤੇ ਸੱਚ ਨੂੰ ਹੀ ਮੈਂ ਛਕਦਾ ਤੇ ਬੋਲਦਾ ਹਾਂ।
ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ। ਭਾਖਿਆ = ਬੋਲੀ।(ਸੇਵਕ ਦਾ) ਉਠਣਾ ਬੈਠਣਾ (ਸਦਾ ਹੀ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਿਮਰਨ ਹੀ ਉਸ ਦੀ (ਆਤਮਕ) ਖ਼ੁਰਾਕ ਹੈ ਸਿਮਰਨ ਹੀ ਉਸ ਦੀ ਬੋਲੀ ਹੈ।
 
साचै घरि साचै रखे गुर बचनि सुभाखिआ ॥५॥
Sācẖai gẖar sācẖai rakẖe gur bacẖan subẖākẖi▫ā. ||5||
In the home of Truth, the True Lord protects me; I speak the Words of the Guru's Teachings with love. ||5||
ਮੈਂ ਸ੍ਰੇਸ਼ਟ ਗੁਰਬਾਣੀ ਨੂੰ ਉਚਾਰਦਾ ਹਾਂ ਅਤੇ ਤੂੰ ਹੇ ਸੱਚੇ ਸਾਹਿਬ! ਮੈਨੂੰ ਆਪਣੇ ਸੱਚੇ ਮੰਦਰ ਵਿੱਚ ਰਖਦਾ ਹੈਂ।
ਸਾਚੈ ਘਰਿ = ਸਦਾ-ਥਿਰ ਰਹਿਣ ਵਾਲੇ ਘਰ ਵਿਚ। ਬਚਨਿ = ਬਚਨ ਦੀ ਰਾਹੀਂ ॥੫॥(ਸੇਵਕ) ਗੁਰੂ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਮਨ ਨੂੰ) ਸਦਾ-ਥਿਰ ਪ੍ਰਭੂ ਦੇ ਘਰ ਵਿਚ ਟਿਕਾਈ ਰੱਖਦਾ ਹੈ ॥੫॥
 
तिन का जनमु सफलिओ सभु कीआ करतै जिन गुर बचनी सचु भाखिआ ॥
Ŧin kā janam safli▫o sabẖ kī▫ā karṯai jin gur bacẖnī sacẖ bẖākẖi▫ā.
The Creator makes fruitful the lives of all those who, through the Guru's Word, chant the True Name.
ਫਲਦਾਇਕ ਬਣਾ ਦਿੰਦਾ ਹੈ, ਸਿਰਜਣਹਾਰ ਜੀਵਨ ਉਹਨਾਂ ਦਾ, ਜੋ ਗੁਰਾਂ ਦੇ ਸ਼ਬਦ ਰਾਹੀਂ ਸੱਚੇ ਨਾਮ ਦਾ ਉਚਾਰਨ ਕਰਦੇ ਹਨ।
ਸਫਲਿਓ = ਕਾਮਯਾਬ। ਸਭ = ਸਾਰਾ। ਕਰਤੈ = ਕਰਤਾਰ ਨੇ। ਬਚਨੀ = ਬਚਨਾਂ ਦੀ ਰਾਹੀਂ। ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਭਾਖਿਆ = ਉਚਾਰਿਆ, ਜਪਿਆ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਿਆ, ਕਰਤਾਰ ਨੇ ਉਹਨਾਂ ਦਾ ਸਾਰਾ ਜਨਮ ਸਫਲ ਕਰ ਦਿੱਤਾ।
 
जेता आखणु साही सबदी भाखिआ भाइ सुभाई ॥
Jeṯā ākẖaṇ sāhī sabḏī bẖākẖi▫ā bẖā▫e subẖā▫ī.
Whatever is spoken, is the Word of the Shabad. Chanting it with love, we are embellished.
ਜੋ ਕੁਛ ਤੇਰੀ ਮਹਿਮਾ ਵਿੱਚ ਕਿਹਾ ਜਾਂਦਾ ਹੈ, ਉਹ ਲਫਜ਼ਾਂ ਦੁਆਰਾ ਹੀ ਹੈ, ਹੇ ਪ੍ਰਭੂ! ਪਿਆਰ ਨਾਲ ਤੇਰੀ ਮਹਿਮਾ ਉਚਾਰਨ ਕਰਨ ਦੁਆਰਾ, ਜੀਵ ਸ਼ਸ਼ੋਭਤ ਹੋ ਜਾਂਦਾ ਹੈ।
ਜੇਤਾ ਆਖਣੁ = ਜਿਤਨਾ ਕੁਝ (ਬਿਆਨ ਕੀਤਾ) ਹੈ। ਸਾਹੀ = ਸ਼ਾਹੀ, ਸਿਆਹੀ ਨਾਲ (ਲਿਖ ਕੇ)। ਸਬਦਿ = ਸ਼ਬਦਾਂ ਦੀ ਰਾਹੀਂ (ਬੋਲ ਕੇ)। ਭਾਖਿਆ = ਮੈਂ ਆਖਿਆ ਹੈ। ਭਾਇ ਸੁਭਾਇ = ਪਿਆਰ ਦੇ ਸੁਭਾਉ ਨਾਲ, ਪਿਆਰ ਦੀ ਖਿੱਚ ਵਿਚ।ਲਿਖ ਕੇ ਜਾਂ ਬੋਲ ਕੇ ਜੋ ਕੁਝ ਮੈਂ ਤੇਰੀ ਸਿਫ਼ਤ ਵਿਚ ਆਖਿਆ ਹੈ ਉਹ ਸਭ ਤੇਰੇ ਪਿਆਰ ਦੀ ਖਿੱਚ ਵਿਚ ਹੀ ਆਖਿਆ ਹੈ;